Monday, October 31, 2016

ਸ੍ਰੀ ਅਕਾਲ ਤਖਤ ਸਾਹਿਬ ਉਤੇ ਕਾਬਿਜ ਲੋਕ ਕੀ ਤਖਤ ਦੇ ਲਾਇਕ ਹਨ?

ਗੁਰਬਾਣੀ ਫੁਰਮਾਨ ਕਰਦੀ ਹੈ ਕੇ ..
ਤਖਤਿ ਬਹੈ ਤਖਤੈ ਕੀ ਲਾਇਕ॥
ਹੁਣ ਸਵਾਲ ਖੜਾ ਹੋਂਦਾ ਹੈ ਸਿੱਖਾਂ ਦਾ ਸੁਪਰੀਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਤੇ ਕਾਬਿਜ ਲੋਕ ਕੀ ਤਖਤ ਦੇ ਲਾਇਕ ਹਨ ਜਾ ਹੋਰ ਡੂੰਘੀ ਵਿਚਾਰ ਕਰੀਏ ਤਾਂ ਕੀ ਗੁਰੂ ਗ੍ਰੰਥ ਸਾਹਿਬ ਤੂੰ ਇਲਾਵਾ ਕਿਸੇ ਨੂੰ ਹਕ਼ ਹੈ ਕੇ ਉਹ ਅਕਾਲ ਤਖਤ ਤੇ ਆਪਣੀ ਚੌਧਰ ਘੋਲੇ॥ਆਉ ਸਮਝਣ ਦੀ ਕੋਸਿਸ ਕਰਦੇ ਹਾਂ ਕੇ ਕਿਵੇਂ ਅਕਾਲ ਤਖਤ ਕੋਈ ਬਿਲਡਿੰਗ ਦਾ ਨਾਮ ਨਾਂਹ ਹੋਕੇ ਸਿਧਾਂਤਿਕ ਰੂਹ ਦਾਰੀ ਹੈ ਸਿੱਖ ਕੌਮ ਦੀ॥
ਆਓ ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰ ਦੇ ਹਾ॥
ਅਕਾਲ ਤਖ਼ਤ ਦਾ ਸਿਧਾਤ ਅਕਾਲ ਪੁਰਖ ਤੂ ਆਰੰਭ ਹੁੰਦਾ ਹੈ॥ਇਸ ਦਾ ਪਰਮਾਣ ਗੁਰਬਾਣੀ ਵਿਚ ਬਹੁਤ ਸਾਫ਼ ਸਾਫ਼ ਨਜ਼ਰ ਆਉਂਦਾ ਹੈ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ॥
ਅਕਾਲ ਪੁਰਖ ਰਾਜ ਵੀ ਹੈ ਅਤੇ ਜੋਗੀ ਵੀ ਹੈ,ਤੇ ਰਾਜ-ਜੋਗੀ ਦਾ ਭਾਵ ਅਰਥ ਹੀ ਮੀਰੀ ਪੀਰੀ ਹੋਂਦਾ ਹੈ॥
ਮੀਰੀ ਪੀਰੀ (ਅਕਾਲ ਤਖਤ) ਰਾਜ ਦੀ ਇਕ ਵਿਸੇਸ ਨਿਸ਼ਾਨੀ ਹੁੰਦਾ ਹੈ ਕੇ...
ਰਾਜੁ ਤੇਰਾ ਕਬਹੁ ਨ ਜਾਵੈ ॥
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ॥
ਓਸਦਾ ਰਾਜ ਕਦੀ ਨਹੀ ਜਾਣਦਾ॥ਹਮੇਸ਼ਾ ਲਈ ਨਿਹਚਲ ਹੋਂਦਾ ਹੈ॥ਭਾਵ ਕੇ ਕੋਈ ਦੁਨਿਆਵੀ ਸਰਕਾਰ ਤਖਤ ਦੀ ਦੁਨਿਆਵੀ ਬਿਲਡਿੰਗ ਢਾਅ ਸਕਦੀ ਹੈ ਪਰ ਸਿਧਾਂਤ ਨੂੰ ਢਾਹੁਣਾ ਅਸੰਭਵ ਹੋਂਦਾ ਹੈ ਕਿਉਂਕਿ ਸਿਧਾਂਤ ਨਿਹਚਲ ਹੈ॥
ਜੋਤ ਰੂਪ ਅਕਾਲ ਪੁਰਖ ਨੇ ਇਹ ਸਿਧਾਤ ਰੂਪੀ ਮੀਰੀ ਪੀਰੀ ਤਖ਼ਤ ਦਾ ਵਾਰਸ ਗੁਰੂ ਨਾਨਕ ਜੀ ਨੂ ਧਾਪ ਦਿਤਾ॥ ਪਰਮਾਣ-:ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਗੁਰੂ ਨਾਨਕ ਜੀ ਸਿਰਫ ਜੋਤ ਰੂਪ ਕਾਹੇ ਹੀ ਨਹੀ ਸਗੋ..
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ---
ਉਨ੍ਹਾਂ ਨੇ ਇਹ ਸਿਧਾਤਿਕ ਰੂਪੀ ਤਖ਼ਤ ਨੂ ਮਾਨਿਆ ਵੀ ਹੈ॥
ਫਿਰ ਇਹ ਸਿਧਾਤ ਰੂਪੀ ਤਖ਼ਤ ਗੁਰੂ ਨਾਨਕ ਜੀ ਤੂ ਗੁਰੂ ਅਗਦ ਜੀ ਕੋਲ ਆਇਆ॥((ਪਰਮਾਣ))
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
ਫਿਰ ਇਹ ਸਿਧਾਤ ਰੂਪੀ ਤਖ਼ਤ ਗੁਰੂ ਅੰਗਦ ਜੀ ਤੂ ਗੁਰੂ ਅਮਰ ਦਾਸ ਜੀ ਕੋਲ ਆਇਆ((ਪਰਮਾਣ))
ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਦਾਦਾ---ਗੁਰੂ ਨਾਨਕ ਜੀ,,ਪਿਓ---ਗੁਰੂ ਅੰਗਦ ਜੀ ਤੇ ਗੁਰਗਦੀ ਰੂਪ ਵਿਚ ਗੁਰੂ ਅਮਰਦਾਸ ਜੀ ਪੋਤਰੇ ਹਨ॥
ਫਿਰ ਇਸ ਤੂ ਬਾਦ ਗੁਰੂ ਅਮਰ ਦਾਸ ਜੀ ਕੋਲੋ ਇਹ ਸਿਧਾਤਿਕ ਰੂਪੀ ਤਖ਼ਤ ਗੁਰੂ ਰਾਮਦਾਸ ਜੀ ਕੋਲ ਆਇਆ॥ ((ਪਰਮਾਣ))
ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥
ਫਿਰ ਇਹ ਤਖ਼ਤ ਗੁਰੂ ਰਾਮਦਾਸ ਜੀ ਕੋਲੋ ਗੁਰੂ ਅਰਜੁਨ ਜੀ ਕੋਲ ਆਇਆ ॥
ਪਰਮਾਣ-:ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ॥
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
ਇਸੇ ਤਰ੍ਹਾਂ ਅਗੇ ਵਧਦਾ ਹੋਇਆ ਤਖਤ ਦਸਾ ਗੁਰੂਆ ਕੋਲ ਵਾਰੀ -ਵਾਰੀ ਗਿਆ ਤੇ ਅੰਤ ਦਸਮ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਇਹ ਤਖਤ ਸਦਾ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤਾ॥
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ॥,,ਦੀ ਲਹਿ ਤੋਰ ਦਿੱਤੀ॥
ਹੁਣ ਸੋਚੋ ਕਿ ਕੀ ਕੋਈ ਦੁਨਿਆਵੀ ਬੰਦਾ ਆਪਣੀ ਮਤ ਅਨੁਸਾਰ ਕੋਈ ਹੁਕਮ ਅਕਾਲ ਤਖਤ ਦੇ ਨਾਮ ਹੇਠ ਜਾਰੀ ਕਰ ਸਕਦਾ ਹੈ,ਜਵਾਬ ਹੈ ਨਹੀਂ॥
ਜੇ ਕੋਈ ਸੇਵਾ ਦਾਰ ਦੇ ਰੂਪ ਵਿਚ ਕੋਈ ਹੁਕਮ ਕਰੇਗਾ ਵੀ ਤਾਂ ਉਸਨੂੰ ਗੁਰਬਾਣੀ ਦਾ ਹਵਾਲਾ ਦੇਣਾ ਪਵੇਗਾ ਕੇ ਇਹ ਹੁਕਮ ਗੁਰਬਾਣੀ ਅਨਕੂਲ ਹੈ॥..ਧੰਨਵਾਦ

No comments:

Post a Comment