Monday, October 31, 2016

ਸ੍ਰੀ ਅਕਾਲ ਤਖਤ ਸਾਹਿਬ ਉਤੇ ਕਾਬਿਜ ਲੋਕ ਕੀ ਤਖਤ ਦੇ ਲਾਇਕ ਹਨ?

ਗੁਰਬਾਣੀ ਫੁਰਮਾਨ ਕਰਦੀ ਹੈ ਕੇ ..
ਤਖਤਿ ਬਹੈ ਤਖਤੈ ਕੀ ਲਾਇਕ॥
ਹੁਣ ਸਵਾਲ ਖੜਾ ਹੋਂਦਾ ਹੈ ਸਿੱਖਾਂ ਦਾ ਸੁਪਰੀਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਉਤੇ ਕਾਬਿਜ ਲੋਕ ਕੀ ਤਖਤ ਦੇ ਲਾਇਕ ਹਨ ਜਾ ਹੋਰ ਡੂੰਘੀ ਵਿਚਾਰ ਕਰੀਏ ਤਾਂ ਕੀ ਗੁਰੂ ਗ੍ਰੰਥ ਸਾਹਿਬ ਤੂੰ ਇਲਾਵਾ ਕਿਸੇ ਨੂੰ ਹਕ਼ ਹੈ ਕੇ ਉਹ ਅਕਾਲ ਤਖਤ ਤੇ ਆਪਣੀ ਚੌਧਰ ਘੋਲੇ॥ਆਉ ਸਮਝਣ ਦੀ ਕੋਸਿਸ ਕਰਦੇ ਹਾਂ ਕੇ ਕਿਵੇਂ ਅਕਾਲ ਤਖਤ ਕੋਈ ਬਿਲਡਿੰਗ ਦਾ ਨਾਮ ਨਾਂਹ ਹੋਕੇ ਸਿਧਾਂਤਿਕ ਰੂਹ ਦਾਰੀ ਹੈ ਸਿੱਖ ਕੌਮ ਦੀ॥
ਆਓ ਗੁਰਬਾਣੀ ਦੀ ਰੋਸ਼ਨੀ ਵਿਚ ਵਿਚਾਰ ਦੇ ਹਾ॥
ਅਕਾਲ ਤਖ਼ਤ ਦਾ ਸਿਧਾਤ ਅਕਾਲ ਪੁਰਖ ਤੂ ਆਰੰਭ ਹੁੰਦਾ ਹੈ॥ਇਸ ਦਾ ਪਰਮਾਣ ਗੁਰਬਾਣੀ ਵਿਚ ਬਹੁਤ ਸਾਫ਼ ਸਾਫ਼ ਨਜ਼ਰ ਆਉਂਦਾ ਹੈ॥
ਰਾਜ ਮਹਿ ਰਾਜੁ ਜੋਗ ਮਹਿ ਜੋਗੀ॥
ਅਕਾਲ ਪੁਰਖ ਰਾਜ ਵੀ ਹੈ ਅਤੇ ਜੋਗੀ ਵੀ ਹੈ,ਤੇ ਰਾਜ-ਜੋਗੀ ਦਾ ਭਾਵ ਅਰਥ ਹੀ ਮੀਰੀ ਪੀਰੀ ਹੋਂਦਾ ਹੈ॥
ਮੀਰੀ ਪੀਰੀ (ਅਕਾਲ ਤਖਤ) ਰਾਜ ਦੀ ਇਕ ਵਿਸੇਸ ਨਿਸ਼ਾਨੀ ਹੁੰਦਾ ਹੈ ਕੇ...
ਰਾਜੁ ਤੇਰਾ ਕਬਹੁ ਨ ਜਾਵੈ ॥
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ॥
ਓਸਦਾ ਰਾਜ ਕਦੀ ਨਹੀ ਜਾਣਦਾ॥ਹਮੇਸ਼ਾ ਲਈ ਨਿਹਚਲ ਹੋਂਦਾ ਹੈ॥ਭਾਵ ਕੇ ਕੋਈ ਦੁਨਿਆਵੀ ਸਰਕਾਰ ਤਖਤ ਦੀ ਦੁਨਿਆਵੀ ਬਿਲਡਿੰਗ ਢਾਅ ਸਕਦੀ ਹੈ ਪਰ ਸਿਧਾਂਤ ਨੂੰ ਢਾਹੁਣਾ ਅਸੰਭਵ ਹੋਂਦਾ ਹੈ ਕਿਉਂਕਿ ਸਿਧਾਂਤ ਨਿਹਚਲ ਹੈ॥
ਜੋਤ ਰੂਪ ਅਕਾਲ ਪੁਰਖ ਨੇ ਇਹ ਸਿਧਾਤ ਰੂਪੀ ਮੀਰੀ ਪੀਰੀ ਤਖ਼ਤ ਦਾ ਵਾਰਸ ਗੁਰੂ ਨਾਨਕ ਜੀ ਨੂ ਧਾਪ ਦਿਤਾ॥ ਪਰਮਾਣ-:ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥
ਗੁਰੂ ਨਾਨਕ ਜੀ ਸਿਰਫ ਜੋਤ ਰੂਪ ਕਾਹੇ ਹੀ ਨਹੀ ਸਗੋ..
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ---
ਉਨ੍ਹਾਂ ਨੇ ਇਹ ਸਿਧਾਤਿਕ ਰੂਪੀ ਤਖ਼ਤ ਨੂ ਮਾਨਿਆ ਵੀ ਹੈ॥
ਫਿਰ ਇਹ ਸਿਧਾਤ ਰੂਪੀ ਤਖ਼ਤ ਗੁਰੂ ਨਾਨਕ ਜੀ ਤੂ ਗੁਰੂ ਅਗਦ ਜੀ ਕੋਲ ਆਇਆ॥((ਪਰਮਾਣ))
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ॥
ਫਿਰ ਇਹ ਸਿਧਾਤ ਰੂਪੀ ਤਖ਼ਤ ਗੁਰੂ ਅੰਗਦ ਜੀ ਤੂ ਗੁਰੂ ਅਮਰ ਦਾਸ ਜੀ ਕੋਲ ਆਇਆ((ਪਰਮਾਣ))
ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥
ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥
ਦਾਦਾ---ਗੁਰੂ ਨਾਨਕ ਜੀ,,ਪਿਓ---ਗੁਰੂ ਅੰਗਦ ਜੀ ਤੇ ਗੁਰਗਦੀ ਰੂਪ ਵਿਚ ਗੁਰੂ ਅਮਰਦਾਸ ਜੀ ਪੋਤਰੇ ਹਨ॥
ਫਿਰ ਇਸ ਤੂ ਬਾਦ ਗੁਰੂ ਅਮਰ ਦਾਸ ਜੀ ਕੋਲੋ ਇਹ ਸਿਧਾਤਿਕ ਰੂਪੀ ਤਖ਼ਤ ਗੁਰੂ ਰਾਮਦਾਸ ਜੀ ਕੋਲ ਆਇਆ॥ ((ਪਰਮਾਣ))
ਸਭ ਬਿਧਿ ਮਾਨ੍ਯ੍ਯਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥
ਫਿਰ ਇਹ ਤਖ਼ਤ ਗੁਰੂ ਰਾਮਦਾਸ ਜੀ ਕੋਲੋ ਗੁਰੂ ਅਰਜੁਨ ਜੀ ਕੋਲ ਆਇਆ ॥
ਪਰਮਾਣ-:ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ॥
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
ਇਸੇ ਤਰ੍ਹਾਂ ਅਗੇ ਵਧਦਾ ਹੋਇਆ ਤਖਤ ਦਸਾ ਗੁਰੂਆ ਕੋਲ ਵਾਰੀ -ਵਾਰੀ ਗਿਆ ਤੇ ਅੰਤ ਦਸਮ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਇਹ ਤਖਤ ਸਦਾ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਦਿੱਤਾ॥
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ॥,,ਦੀ ਲਹਿ ਤੋਰ ਦਿੱਤੀ॥
ਹੁਣ ਸੋਚੋ ਕਿ ਕੀ ਕੋਈ ਦੁਨਿਆਵੀ ਬੰਦਾ ਆਪਣੀ ਮਤ ਅਨੁਸਾਰ ਕੋਈ ਹੁਕਮ ਅਕਾਲ ਤਖਤ ਦੇ ਨਾਮ ਹੇਠ ਜਾਰੀ ਕਰ ਸਕਦਾ ਹੈ,ਜਵਾਬ ਹੈ ਨਹੀਂ॥
ਜੇ ਕੋਈ ਸੇਵਾ ਦਾਰ ਦੇ ਰੂਪ ਵਿਚ ਕੋਈ ਹੁਕਮ ਕਰੇਗਾ ਵੀ ਤਾਂ ਉਸਨੂੰ ਗੁਰਬਾਣੀ ਦਾ ਹਵਾਲਾ ਦੇਣਾ ਪਵੇਗਾ ਕੇ ਇਹ ਹੁਕਮ ਗੁਰਬਾਣੀ ਅਨਕੂਲ ਹੈ॥..ਧੰਨਵਾਦ

ਸਤਿਗੁਰ ਮਿਲੇ ਸੁ ਉਬਰੇ

ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥
ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥
ਮਹਲਾ 3 ਸਮਝਾਣਾ ਕਰਦੇ ਹਨ ਕੇ ਹੇ ਨਾਨਕ! ਮੈ ਮੇਰੀ ਦੀ ਜਕੜ ਵਿਚ ਜਕੜੇ ਬੇਅੰਤ ਅਗਿਣਤ ਲੱਖਾਂ ਹੀ ਖਪ ਕੇ ਖੇਹ ਹੋ ਤੁਰਗੇ ॥
ਜਿਵੇ ਕਬੀਰ ਜੀ ਆਪਣੇ ਇਕ ਸਲੋਕ ਵਿਚ ਸੁਚੇਤ ਕਰਦੇ ਹੋਏ ਆਖਦੇ ਹਨ॥
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥
ਪਰ ਅਗਲੀ ਪੰਗਤੀ ਵਿਚ ਮੈ ਮੇਰੀ ਤੂੰ ਬਚਣ ਦਾ ਮਾਰਗ ਦਸਦੇ ਹੋਏ ਮਹਲਾ 3 ਆਖਣਾ ਕਰਦੇ ਹਨ ਕੇ ਜੋ ਜੀਵ ਅਲੇਖ ਸਬਦੁ ਨਾਲ ਜੁੜਕੇ ਸਾਚੇ ਸਤਿਗੁਰ ਦੀ ਸਰਨ ਵਿਚ ਜਾ ਪਹੁੰਚੇ ਉਹ ਮੈ ਮੇਰੀ ਦੀ ਜਕੜ ਵਿਚ ਬਚਗੇ॥
ਬਾਣੀ ਸੁਖਮਨੀ ਵਿਚ ਗੁਰੂ ਜੀ ਆਖਦੇ ਹਨ...
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥ 
ਹਰਿ ਕੀ ਭਗਤਿ ਕਰਹੁ ਮਨ ਮੀਤ ॥ ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥
ਚਰਨ ਕਮਲ ਰਾਖਹੁ ਮਨ ਮਾਹਿ ॥ ਜਨਮ ਜਨਮ ਕੇ ਕਿਲਬਿਖ ਜਾਹਿ ॥ 
ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ ਸੁਨਤ ਕਹਤ ਰਹਤ ਗਤਿ ਪਾਵਹੁ ॥
ਸਾਰ ਭੂਤ ਸਤਿ ਹਰਿ ਕੋ ਨਾਉ ॥ ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥
ਧੰਨਵਾਦ

Sunday, October 30, 2016

ਸਿੱਖ ਤੇ ਸਿੱਖੀ

ਸਿੱਖ ਤੇ ਸਿੱਖੀ
ਜਦ ਵੀ ''ਸਿੱਖ ਤੇ ਸਿੱਖੀ'' ਪਦ ਆਖ ਕੋਈ ਗੱਲ ਜਾਂ ਵਿਚਾਰ ਤੁਰਦੀ ਹੈ ਤਾ ਸਾਡੇ ਸੋਚ ਉਤੇ ਜੋ ਸੰਸਾਰੀ ਪ੍ਰਭਾਵ ਪਿਆ ਹੋਣ ਕਰਕੇ ਉਹ ਕੇਸਾਂ ਧਾਰੀ ਦੇਹ ਨੂੰ ਸਿੱਖ ਤੇ ਸਿੱਖੀ ਪੇਸ਼ ਕਰਦੀ ਹੈ॥
ਹਾਲਾਂ ਕੇ ਦੇਹ ਨੂੰ ਹੁਕਮੀ ਦੇ ਹੁਕਮ ਵਿਚ ਰੱਖਣਾ ਵੀ ਸਿੱਖ ਦੀ ਪਰਿਭਾਸ਼ਾ ਦਾ ਇਕ ਹਿੱਸਾ ਹੈ ਪਰ ਇਹ ਸੰਪੂਰਨ ਤੇ ਮੁਢਲਾ ਸੱਚ ਨਹੀਂ ਹੈ॥
ਗੁਰੂ ਨਾਨਕ ਜੀ ਨੇ ਸਿੱਖ ਸਿਖਿਆਰਥੀ ਦੀ ਮੁਢਲੀ ਭੂਮਿਕਾ ਬੰਨਦੇ ਹੋਏ ਆਖ ਦਿੱਤਾ..
>>ਸਬਦੁ ਗੁਰੂ ਸੁਰਤਿ ਧੁਨਿ ਚੇਲਾ<<
ਹੁਣ ਕਿਉਂਕਿ ਸੂਰਤ ਦੀ ਘਾੜਤ ਤਾ ਹੁਕਮੀ ਦੇ ਹੁਕਮ ਵਿਚ ਇਕ ਨਿਸਚਿੱਤ ਪ੍ਰਕਿਰਿਆ ਵਿਚ ਨਿਰੰਤਰ ਹੋ ਰਹੀ ਹੈ ਪਰ ਕਿਉਂ ਜੋ ਗੁਰੂ ਨਾਨਕ ਨੇ ਸੂਰਤ ਨੂੰ ਨੰਬਰ 2 ਕਰਕੇ ਸੁਰਤ ਨੂੰ ਪ੍ਰਮਾਰਥਿਕਤਾ ਦਿੱਤੀ ਇਸਲਈ ਗੁਰੂ ਦੀ ਉਪਾਧੀ ਗੁਰ ਸਬਦੁ ਨੂੰ ਦਿੱਤੀ ਗਈ॥ਜਿਸਦੇ ਫਲਸਰੂਪ ਸੁਰਤ ਰੂਪੀ ਸਿੱਖੀ ਦੀ ਪਾਠਸ਼ਾਲਾ ਆਰੰਭ ਹੋ ਗਈ॥ਜਿਸ ਪਾਠਸ਼ਾਲਾ ਬਾਰੇ ਗੁਰੂ ਜੀ ਨੇ ਆਖ ਦਿੱਤਾ...
>>ਘੜੀਐ ਸਬਦੁ ਸਚੀ ਟਕਸਾਲ<<
ਗੁਰੂ ਸਬਦੁ ਦੀ ਹਾਜ਼ਰੀ ਵਿਚ ਇਸ ਟਕਸਾਲ ਦਾ ਮੁਖ ਕਾਜ ਹੈ ਕੇ..
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ॥
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥
ਹੁਣ ਸਵਾਲ ਪੈਦਾ ਹੋਂਦਾ ਹੈ ਕੇ ਘਾੜਤ ਕਰਨ ਦੀ ਲੋੜ ਕਿਉ ਪਈ?
ਕਿਉਂਕਿ ਗੁਰਬਾਣੀ ਨੇ ਇਕ ਦਾਵਾ ਪੇਸ਼ ਕਰ ਦਿੱਤਾ ਕੇ ..
ਹਮਰਾ ਝਗਰਾ ਰਹਾ ਨ ਕੋਊ ॥ 
ਪੰਡਿਤ ਮੁਲਾਂ ਛਾਡੇ ਦੋਊ ॥
ਇਹਨਾਂ ਨੂੰ ਦੇਹ ਕਰਕੇ ਨਹੀਂ ਛਡਿਆ ਸਗੋਂ...
ਪੰਡਿਤ ਮੁਲਾਂ ਜੋ ਲਿਖਿ ਦੀਆ ॥ 
ਛਾਡਿ ਚਲੇ ਹਮ ਕਛੂ ਨ ਲੀਆ ॥
ਜੋ ਇਹਨਾਂ ਨੇ ਸਰੀਰੀ ਤੱਲ ਉਤੇ ਬੰਧਨਾਂ ਦੀ ਜੇਵਰੀ ਪਾਈ ਹੈ ਉਸ ਨੂੰ ਤਿਆਗ ਦਿੱਤੀ,ਬਸ ਇਸ ਤਿਆਗ ਲਈ ਗੁਰਬਾਣੀ ਦੀ ਰੋਸ਼ਨੀ ਵਿਚ ਗੁਰ ਸਬਦੁ ਰਾਹੀਂ ਸਿਖਿਆਰਥੀ ਰੂਪ ਸੁਰਤ ਨੂੰ ਘੜਨਾ ਲਾਜਮੀ ਹੈ॥
ਇਸਲਈ ਜਦ ਸੰਸਾਰ ਵਿਚ ਰਹਿੰਦੀਆਂ ਕੁਝ ਬਣਨ ਦੀ ਗੱਲ ਤੁਰੀ ਤਾ ਗੁਰੂ ਜੀ ਸਾਫ ਲਹਿਜੇ ਵਿਚ ਆਖ ਦਿੱਤਾ..
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਹਰ ਘਾੜਤ ਪਿੱਛੇ ਵਿਸ਼ੇ ਵਸਤੂ ਨੂੰ ਸੁੱਧ ਸੱਚਾ ਰੂਪ ਦੇਣ ਦਾ ਮੰਤਵ ਛੁਪਿਆ ਹੋਂਦਾ ਹੈ ॥ਹੁਣ ਸੋਚੋ ਕੇ ਗੁਰਬਾਣੀ ਤੂੰ ਸੁੱਧ ਨਿਰਮਲ ਹੋਰ ਕੀ ਹੋ ਸਕਦਾ ਹੈ॥
ਕਿਉਂਕਿ....
ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥
ਗੁਰਬਾਣੀ ਭਾਵ ਅਰਥਾਂ ਵਿਚ ਗੁਣ ਬਾਣੀ ਹੈ ਅਤੇ ਗੁਣ ਹਮੇਸ਼ਾ ਸੁਰਤ ਵਿਚ ਧਾਰੇ ਜਾਂਦੇ ਹਨ ਇਸਲਈ ''ਗੁਰਬਾਣੀ ਬਣੀਐ'' ਦਾ ਉਪਦੇਸ਼ ਤਦ ਹੀ ਅਸਲ ਰੂਪ ਵਿਚ ਲਾਗੂ ਹੋ ਸਕਦਾ ਹੈ ਜਦ ਸੁਰਤ ਗੁਣਾ ਨੂੰ ਧਾਰਨ ਕਰੇ॥
ਅਜਿਹਾ ਕਰਨ ਉਤੇ '''ਸਬਦੁ ਗੁਰੂ ਸੁਰਤਿ ਧੁਨਿ ਚੇਲਾ''' ਦਾ ਸਿਧਾਂਤ ਅਸਲ ਵਿਚ ਸਮਝਿਆ ਜਾ ਸਕਦਾ ਹੈ ਤੇ ਸਬਦੁ ਗੁਰੂ ਸੁਰਤਿ ਧੁਨਿ ਚੇਲਾ'' ਦੇ ਸਿਧਾਂਤ ਨੂੰ ਸਮਝਣ ਤੂੰ ਬਾਅਦ ਹੀ ਸਿੱਖ ਤੇ ਸਿੱਖੀ ਦੀ ਅਸਲ ਪਰਿਭਾਸ਼ਾ ਦਿੱਤੀ ਤੇ ਸਮਝੀ ਜਾ ਸਕਦੀ ਹੈ॥
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ 
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥
ਧੰਨਵਾਦ

ਦੁੱਖਾਂ ਦੇ ਅਹਿਸਾਸ ਨੂੰ ਵਿਸਾਰਨ ਦੀ ਵਿਉਤ

ਅੱਜ ਦੇ ਸਲੋਕ ਵਿਚ ਮਹਲਾ 3 ਮਾਨਸਿਕ ਅਤੇ ਸਰੀਰਿਕ ਦੁੱਖਾਂ ਦੇ ਅਹਿਸਾਸ ਨੂੰ ਵਿਸਾਰਨ ਦੀ ਵਿਉਤ ਦਸਦੇ ਹੋਏ ਆਖਦੇ ਹਨ॥
ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥ 
ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥
ਗੁਰੂ ਸਿਖਿਆ ਰੂਪੀ ਸਬਦੁ ਇਹਨਾਂ ਦੁੱਖਾਂ ਨੂੰ ਵਿਸਾਰਣ ਦਾ ਦਾਰੂ ਹੈ ਪਰ ਸ਼ਰਤ ਇੰਨੀ ਕੋ ਹੈ ਕੇ ਗੁਰੂ ਸਿਖਿਆ ਰੂਪੀ ਸਬਦੁ ਨੂੰ ਮਨ ਵਿਚ ਵਸਾਉਣਾ ਪੈਂਦਾ ਹੈ॥
ਪ੍ਰਮਾਣ-
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ 
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥
ਹੁਣ ਅੱਜ ਦੇ ਸਲੋਕ ਦੀ ਅਗਲੀ ਪੰਗਤੀ ਗੁਰੂ ਸਿਖਿਆ ਰੂਪੀ ਸਬਦੁ ਦੀ ਪ੍ਰਾਪਤੀ ਬਾਰੇ ਦਸਦੀ ਹੈ ਕੇ ਸਿਖਿਆ ਰੂਪੀ ਸਬਦੁ ਤੇਰੇ ਕਰਮ ਖੇਤਰ ਨੂੰ ਪ੍ਰਾਪਤ ਹੋਣਾ ਹੈ ਅਤੇ ਪ੍ਰਾਪਤ ਹੋਈ ਸਿਖਿਆ ਗੁਰੂ ਕਿਰਪਾ ਸਦਕਾ ਸਦਾ ਲਈ ਕਰਮ ਖੇਤਰ ਵਿਚ ਥਿਰ ਹੋ ਕੇ ਤੇਰਾ ਚੱਜ ਅਚਾਰ ਬਣ ਜਾਵੇਗੀ॥
ਧੰਨਵਾਦ॥

Saturday, October 29, 2016

ਅਸਲ ਗੁਰਮਤਿ ਅਨੁਸਾਰੀ ਦੀਪਮਾਲਾ

==>ਅਸਲ ਗੁਰਮਤਿ ਅਨੁਸਾਰੀ ਦੀਪਮਾਲਾ<==
ਦੀਵਾਲੀ ਹਿੰਦੂ ਵੀਰਾ ਦੇ ਪ੍ਰਮੁੱਖ ਤਿਉਹਾਰਾਂ ਵਿੱਚੋ ਇਕ ਹੈ॥ਦੂਜੇ ਪਾਸੇ ਸਿੱਖ ਕੌਮ ਵੀ ਬੰਦੀ ਛੋੜ ਦਿਵਸ ਦੇ ਨਾਮ ਉਤੇ ਇਸ ਦਿਨ ਨੂੰ ਮਨਾਉਂਦੀ ਹੈ॥ਹਿੰਦੂ ਵੀਰ ਇਸ ਦਿਨ ਅਵਤਾਰੀ ਰਾਮ ਦੇ ਬਨਵਾਸ ਤੂੰ ਮੁੜਨ ਕਰਕੇ ਦੀਪ ਮਾਲਾ ਕਰਦੇ ਹਨ ਅਤੇ ਸਿੱਖ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋ 52 ਰਾਜ ਨਾਲ ਰਿਹਾਅ ਹੋਣ ਦੀ ਖੁਸ਼ੀ ਵਿਚ ਦੀਪ ਮਾਲਾ ਕਰਦੇ ਹਨ॥
ਪਰ ਜੇ ਸੋਚੀਏ ਤਾ ਅਸਲ ਵਿਚ ਨਾਂਹ ਤਾ ਬਿਲਕੁਲ ਇਸੇ ਦਿਨ ਗੁਰੂ ਸਾਹਿਬ ਜੀ ਵਾਪਿਸ ਅੰਮ੍ਰਿਤਸਰ ਆਏ ਸਨ ਤੇ ਸ਼ਾਇਦ ਅਵਤਾਰੀ ਰਾਮ ਵੀ ਬਿਲਕੁਲ ਇਸੇ ਦਿਨ ਨਾ ਮੁੜਿਆ ਹੋਵੇ॥
ਦਰਅਸਲ ਕੱਤਕ ਮਹੀਨੇ ਦੀ ਮੱਸਿਆ(ਅਮਾਵਸ) ਨੂੰ ਮਨਾਇਆ ਜਾਂਦਾ ਹੈ ਕਿਉਂਕਿ ਚੰਨ ਨਹੀਂ ਚੜਦਾ ਹੈ ਤੇ ਹਨੇਰੇ ਵਿਚ ਦੀਪ ਮਾਲਾ ਸਹੀ ਤਰੀਕੇ ਨਾਲ ਕੀਤੀ ਜਾਂਦੀ ਹੈ॥ਇਸਲਈ ਇਹ ਦੋਵਾਂ ਫਿਰਕਿਆਂ ਵਿਚ ਇਕੋ ਦਿਨ ਮਿਥ ਲਿਆ ਗਿਆ॥
ਆਉ ਗੁਰਬਾਣੀ ਦੀ ਰੋਸ਼ਨੀ ਵਿਚ ਜਾਂਦੇ ਹਾਂ ਕੇ ਅਮਾਵਸ ਗੁਰਮਤਿ ਅਨੁਸਾਰ ਕੀ ਹੈ ਤੇ ਕਿਵੇਂ ਇਸ ਦਾ ਅਗਿਆਨ ਰੂਪੀ ਅੰਧੇਰਾ ਦੂਰ ਹੋਂਦਾ ਹੈ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
'''ਕੂੜੁ ਅਮਾਵਸ''' ...ਸਚੁ ਚੰਦ੍ਰਮਾ... ਦੀਸੈ ਨਾਹੀ ਕਹ ਚੜਿਆ ॥ 
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਹੁਣ ਸਵਾਲ ਖੜਾ ਹੋ ਗਿਆ ਕੇ ਇਹ ਅਮਾਵਸ ਵਿਚ ਕਿਹੜੀ ਦੀਪ ਮਾਲਾ ਕੀਤੀ ਜਾਵੇ ਕੇ ਅੰਧੇਰਾ ਦੂਰ ਹੋ ਜਾਵੇ॥
ਗੁਰਬਾਣੀ ਆਖਦੀ ਹੈ..
ਕਲਿ ''ਕੀਰਤਿ'' ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥
ਹੁਣ ਰਹੀ ਗੱਲ ਕੇ ਗੁਰੂ ਕਿਹੜੇ ਬੰਦਨਾ ਤੂੰ ਮੁਕਤ ਕਰਦਾ ਹੈ ਤਾ ਗੁਰਬਾਣੀ ਆਖਦੀ ਹੈ...
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥
ਹੁਣ ਆਪਣੇ ਆਪਣੇ ਅੰਦਰ ਸਭ ਇਮਾਨਦਾਰੀ ਨਾਲ ਝਾਤੀ ਮਾਰੋ ਕੇ ਅਸੀਂ ਸੱਚ ਮੁੱਚ ਆਜ਼ਾਦ ਹਾਂ ਜਾ ਕਮਾਦਿਕ ਬੰਦੀ ਖਾਣੇ ਦੇ ਬੰਦਕ ਹਾਂ॥
ਜੇ ਲੱਗੇ ਬੰਦੀ ਖਾਣੇ ਦੇ ਬੰਦਕ ਹਾਂ ਤਾ ਫਿਰ ਇਮਾਨਦਾਰੀ ਗੁਰੂ ਦੀ ਸਿਖਿਆਵਾਂ ਉਤੇ ਚਲਣਾ ਸ਼ੁਰੂ ਕਰ ਦੀਏ ਕਿਉਂਕਿ...
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ 
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ 
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ 
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ 
ਗੁਰੂ ਦੀਆ ਸਿਖਿਆਵਾਂ ਉਤੋਂ ਕੁਰਬਾਨ ਹੋਣਾ ਹੀ ਹਿਰਦੇ ਘਰ ਦੀ ਅਸਲ ਦੀਪ ਮਾਲਾ ਹੈ ਅਤੇ ਜੋ ਜੋ ਇਹ ਦੀਪ ਮਾਲਾ ਕਰ ਰਹੇ ਹਨ ਉਹਨਾਂ ਵੱਡੇ ਭਾਗਾਂ ਵਾਲੇ ਸਿਖਿਆਰਥੀ ਨੂੰ ਕੋਟੀ ਕੋਟ ਪ੍ਰਣਾਮ॥
ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫ਼ਤਹਿ॥
ਧੰਨਵਾਦ

ਜਹ ਦੇਖਾ ਤਹ ਏਕੁ ਹੈ

ਬੀਤੇ ਦਿਨ ਮਹਲਾ ਤੀਜਾ ਨੇ ਦਰ ਦਰ ਭਟਕਦੇ ਜੀਵ ਨੂੰ ''ਸਚਾ ਏਕੁ ਦਰੁ'' ਉਪਦੇਸ਼ ਦਿੱਤਾ ਅਤੇ ਅੱਜ ਦੇ ਸਲੋਕ ਵਿਚ ਉਹ ਦਰ ਕਿਥੇ ਹੈ ਉਸਦੇ ਬਾਰੇ ਦਸਦੇ ਹੋਏ ਆਖਦੇ ਹਨ...
ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥
ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦੇ ਕੇ ਜਿਥੇ ਜਿਥੇ ਮੈ ਫਿਰਿਆ ਉਥੇ ਉਥੇ ਮੈ ਸਾਚੇ ਸਾਹਿਬ ਦਾ ਦਰ ਪਾਇਆ॥ਜਿਥੇ ਜਿਥੇ ਮੇਰੀ ਨਿਗ੍ਹਾ ਗਈ ਉਥੇ ਉਥੇ ਸਾਚੇ ਸਾਹਿਬ ਦੇ ਦਰ ਦੇ ਦੀਦਾਰ ਹੋਏ॥
ਪਰ ਇਹ ਸਭ ਹੋਇਆ ਤਦ ਜਦ ਮੈ ਆਪਾ ਗੁਰੂ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਦਿੱਤਾ॥
ਇਹ ਸਮਝ ਸਾਨੂੰ ਉਦੋਂ ਪੈ ਸਕਦੀ ਹੈ ਜਦ ਅਸੀਂ ਗੁਰੂ ਗਰੰਥ ਸਾਹਿਬ ਜੀ ਦੀਆ ਸਿਖਿਆ ਉਤੇ ਪਹਿਰਾ ਦੀਏ॥
ਫਿਰ ਰੱਬ ਦੀ ਪਾਲ ਵਿਚ ਨਾਂਹ ਤਾ ਤੀਰਥ ਉਤੇ ਜਾਣਾ ਪਵੇਗਾ ਤੇ ਨਾਂਹ ਹੀ ਪਹਾੜਾ ਆਦਿਕ ਉਤੇ ਚੜਨ ਦੀ ਲੋੜ ਪਵੇਗੀ॥
ਫਿਰ ਇਕ ਹੂਕ ਮਨ ਵਿੱਚੋ ਉਠੇਗੀ ਕੇ...
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ 
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥
ਤਦ ਜਾ ਕੇ ਸਾਡੀ ਜੀਵਨ ਵਿਚ ਗੁਰਮਤਿ ਦਾ ਸਿਧਾਂਤ ''ਊਹਾਂ ਤਉ ਜਾਈਐ ਜਉ ਈਹਾਂ ਨ ਹੋਇ''ਅਸਲ ਵਿਚ ਜਨਮ ਲੇਵੇਗਾ॥
ਧੰਨਵਾਦ

Friday, October 28, 2016

ਮਨ ਗੁਰ ਮਿਲਿ ਕਾਜ ਸਵਾਰੇ

ਜਦ ਵੀ ਕੋਈ ਰਾਜ-ਮਿਸਤਰੀ ਨਵੀ ਉਸਾਰੀ ਕਰਦਾ ਹੈ ਤਾ ਉਹ ਆਪਣੇ ਨਾਲ ਦੋ ਚੀਜਾਂ ਲਾਜਮੀ ਲੈ ਕੇ ਆਉਂਦਾ ਹੈ॥
1.ਸ਼ਾਲ (ਲੈਵਲ)
2.ਸੂਤ(ਧਾਗਾ)
ਇਹਨਾਂ ਦੋਵਾਂ ਦੀ ਵਰਤੋਂ ਕਰਕੇ ਹਰ ਉਸਾਰੀ ਨੂੰ ਇਕਸਾਰਤਾ ਵਿਚ ਬਣਾਉਦਾ ਹੈ॥ਕੋਈ ਇੱਟ ਬੰਨੇ ਸੂਤ ਤੂੰ ਬਾਹਰ ਨਹੀਂ ਹੋਂਦੀ॥ਹਰ ਸੀਮੰਟ ਨਾਲ ਲੱਗਦੀ ਇੱਟ ਇਕ ਸੁਚੱਜੇ ਰੂਪ ਵਿਚ ਨਜਰ ਆਉਂਦੀ ਹੈ॥ਉਸਾਰੀ ਹੋਣ ਤਾ ਬਾਅਦ ਰਾਜ-ਮਿਸਤਰੀ ਚਲਾ ਜਾਂਦਾ ਹੈ,ਆਪਣਾ ਸ਼ਾਲ ਸੂਤ ਵੀ ਲੈ ਜਾਂਦਾ ਹੈ॥ਪਰ ਸ਼ਾਲ ਸੂਤ ਦਾ ਗੁਣ ਹਮੇਸ਼ਾ ਲਈ ਉਸ ਉਸਾਰੀ ਵਿੱਚੋ ਝਲਕਦਾ ਹੈ॥
ਬਸ ਐਵੇ ਹੀ 239 ਸਾਲ ਦਾ ਸਮਾਂ ਲਾ ਗੁਰੂ ਜੀ ਨੇ ਸਿੱਖੀ ਦਾ ਮਹਲ ਉਸਾਰਿਆ ਹੈ ਅਤੇ ਸਿੱਖਾਂ ਦੇ ਜੀਵਨ ਵਿੱਚੋ ਉਹ ਗੁਣ ਹਮੇਸ਼ਾ ਝਲਕਦੇ ਰਹਿਣ ਇਸਲਈ ਜੁਗੋ ਜੱਗ ਅੱਟਲ ਗੁਰੂ ਗੁਰੂ ਗਰੰਥ ਸਾਹਿਬ ਜੀ ਸਿਖਿਆਰਥੀ ਨੂੰ ਦੇ ਦਿੱਤਾ ਤਾ ਸਿਧਾਂਤ ਰੂਪੀ ਸਿਖਿਆਵਾਂ ਦੇ ਸ਼ਾਲ ਸੂਤ ਨਾਲ ਸਿੱਖ ਆਪਣਾ ਜੀਵਨ ਖੁਦ ਗੁਰੂ ਕੋਲੋਂ ਘੜਵਾ ਕੇ ਸਚਿਆਰ ਬਣ ਜਾਵੇ॥
ਬਸ ਇਸੇ ਉਪਰਾਲੇ ਨੂੰ ਗੁਰਬਾਣੀ ਵਿਚ...
>>ਘੜੀਐ ਸਬਦੁ ਸਚੀ ਟਕਸਾਲ<<
ਕਿਹਾ ਗਿਆ ਹੈ॥
ਇਸਲਈ ਗੁਰਬਾਣੀ ਵਿਚ ਸਿੱਖ ਸਿਖਿਆਰਥੀ ਨੂੰ ਵਾਰ ਵਾਰ ਕਿਹਾ ਗਿਆ ਕੇ..
ਅਉਧ ਘਟੈ ਦਿਨਸੁ ਰੈਣਾਰੇ ॥ 
ਮਨ ਗੁਰ ਮਿਲਿ ਕਾਜ ਸਵਾਰੇ ॥
ਹਰ ਬੀਤੇ ਦੇ ਸਵਾਸ ਨਾਲ ਅਉਧ ਘਟ ਰਹੀ ਹੈ,ਇਸਲਈ ਮਨ ਗੁਰੂ ਨਾਲ ਮਿਲਾਪ ਕਰ ਕਾਜ ਸਵਾਰ ॥
ਹੁਣ ਸਵਾਲ ਕੇ ਉਹ ਕੇਹੜਾ ਕਾਜ ਹੈ ਜੋ ਸਵਾਰਨਾ ਹੈ?
ਜਵਾਬ ਮਿਲਦਾ ਹੈ ਕੇ..
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥
ਇਹ ਮਿਲਾਪ ਦਾ ਵੇਲਾ ਹੈ ਸੋ ਉਹ ਕਾਜ ਕਰ ਜੋ ਮਿਲਾਪ ਦਾ ਕਾਰਨ ਬਣਨ॥ਸੋ ਸਬਦੁ ਨਾਲ ਸਾਂਝ ਪਾ ਆਪਣਾ ਆਚਾਰ ਵਿਵਹਾਰ ਸਵਾਰ ਕੇ ਸਚਿਆਰ ਹੋ॥ਬਸ ਇਹ ਅਸਲ ਮਨੋਰਥ ਹੈ॥
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ 
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ 
ਧੰਨਵਾਦ

ਸਚਾ ਏਕੁ ਦਰੁ

ਸਚਾ ਏਕੁ ਦਰੁ
ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥
ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥
ਮਹਲਾ 3 ਆਖਣਾ ਕਰ ਰਹੇ ਹਨ ਕੇ ਸਾਚੈ ਸਾਹਿਬ ਦੇ ਗੁਣਾ ਰਾਹੀਂ ਸਿਫਤ ਸਾਲਾਹ ਕਰਦੇ ਸਾਚੈ ਸਾਹਿਬ ਦੀ ਉਸਤਤ ਕਰ, ਹਰ ਸਵਾਸ ਨਾਲ ਇਹ ਪ੍ਰਕਿਰਿਆ ਦੁਹਰਾਉਂਦਾ ਰਹਿ॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਬਾਕੀ ਸਾਰੇ ਦਰ ਮਿਥਿਆ ਹਨ ਉਹਨਾਂ ਨੂੰ ਤਿਆਗ ਕੇ ਕੇਵਲ ਇਕ ਸਾਹਿਬ ਦੇ ਦਰ ਉਤੇ ਆ, ਇਹ ਇਕੋ ਦਰ ਹੈ ਜੋ ਸੱਚਾ ਅਤੇ ਥਿਰ ਰਹਿਣ ਵਾਲਾ ਹੈ॥
ਬਸ ਅੱਜ ਸਾਨੂੰ ਵੀ ਲੋੜ ਹੈ ਕੇ ਅਸੀਂ ਸਹੀ ਦਰ ਦੇ ਪਛਾਣ ਕਰਕੇ ਉਸ ਨਾਲ ਜੁੜੀਏ॥
ਕਬੀਰ ਜੀ ਨੇ ਵੀ ਮਨ ਨੂੰ ਸਨਮੁਖ ਰੱਖ ਆਖਿਆ..
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ 
ਬਸ ਇਸੇ ਗੱਲ ਵਿਚ ਵਡਿਆਈ ਹੈ ਅਤੇ ਜਦ ਇਹ ਵਿਸ਼ਵਾਸ ਬਣ ਗਿਆ ਤਦ ਤੂੰ ਖੁਦ ਆਖੇਗਾ...
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ 
ਅਵਰੁ ਨ ਜਾਣਾ ਦੂਆ ਤੀਆ ॥ 
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥
ਧੰਨਵਾਦ

Thursday, October 27, 2016

ਅਪਣਾ ਮੂਲੁ ਪਛਾਣੁ

ਰਾਤ ਨੂੰ ਸੌਂ ਲੱਗੇ ਮਾਂ ਨੇ ਕਿਹਾ ਪੁੱਤ ਸਰਾਣੇ ਪਾਣੀ ਦਾ ਜਗ ਭਰ ਰੱਖ ਲੈ ਤਾ ਕੇ ਪਿਆਸ ਲਗਣ ਉਤੇ ਉੱਠ ਕੇ ਪੀ ਸਕੇ॥ਚਲੋ ਦਿਨ ਚੜਿਆ ਮਾਂ ਚਾਹ ਬਣਾ ਕੇ ਪੁੱਤ ਦੇਣ ਆਈ ਤਾ ਆਖਿਆ ਪੁੱਤ ਚਾਹ ਪੀਣ ਤੂੰ ਪਹਿਲਾ ਪਾਣੀ ਪੀ ਲਈ ਦੋ ਘੁੱਟ॥ਨਿਰਣੇ ਕਾਲਜੇ ਗਰਮ ਗਰਮ ਚਾਹ ਪਾਉਣੀ ਸਹੀ ਨਹੀਂ ਹੋਂਦੀ॥
ਪੁੱਤ ਜਿਉ ਹੀ ਰਾਤ ਦਾ ਕੋਲ ਰਖਿਆ ਪਾਣੀ ਪੀਣ ਲੱਗਾ, ਮਾਂ ਬੋਲੀ ਪੁੱਤ ਰੁਕ ਮੈ ਤਾਜਾ ਪਾਣੀ ਨਲਕੇ ਤੂੰ ਭਰ ਕੇ ਲਿਆਉਂਦੀ ਹਾਂ॥ਇਹ ਤਾ ਰਾਤ ਪਿਆ ਪਿਆ ਬਿਹਾ ਹੋ ਗਿਆ ਹੈ॥
ਚਲੋ ਮੈ ਪਾਣੀ ਲੈ ਕੇ ਆਈ ਪੁੱਤ ਨੇ ਪੀਤਾ ਅਤੇ ਫਿਰ ਚਾਹ ਪੀਂਦੇ ਆਖਿਆ ਮਾਂ ਤੂੰ ਕਿਹਾ ਕੇ ਰਾਤ ਦਾ ਜਗ ਵਿਚ ਪਿਆ ਪਾਣੀ ਬਿਹਾ ਹੋ ਗਿਆ ਪਰ ਇਹ ਜੋ ਪਾਣੀ ਤੁਸੀਂ ਨਲਕੇ ਤੂੰ ਭਰਕੇ ਲਿਆਂਦਾ ਹੈ ਇਹ ਪਤਾ ਨਹੀਂ ਕਿੰਨੇ ਕਰੋੜਾ ਅਰਬਾਂ ਸਾਲ ਦਾ ਧਰਤੀ ਦੀ ਗੋਦ ਵਿਚ ਪਿਆ ਹੈ॥ਮਾਂ ਇਹ ਕਿਉ ਨਹੀਂ ਬਿਹਾ ਹੋਇਆ॥
ਮਾਂ ਮੁਸਕਰਾਉਂਦੀ ਹੋਈ ਬੋਲੀ ਪੁੱਤ ਜਦ ਤੱਕ ਪਾਣੀ ਆਪਣੇ ਮੂਲ ਨਾਲ ਜੋੜਿਆ ਰਹਿੰਦਾ ਹੈ ਤਦ ਤੱਕ ਉਹ ਨਿਰਮਲ ਰਹਿੰਦਾ ਹੈ ਪਰ ਜਦੋ ਹੀ ਆਪਣੇ ਮੂਲ ਨਾਲੋਂ ਟੁੱਟਕੇ ਵੱਖ ਹੋਂਦਾ ਹੈ ਤਾ ਸਮਾਂ ਪਾ ਕੇ ਬਦਬੂ ਦਾ ਚਸ਼ਮਾ(ਛੱਪੜ) ਬਣ ਜਾਂਦਾ ਹੈ॥
ਇਸਲਈ ਗੁਰਬਾਣੀ ਵਿਚ ਵੀ ਪੁੱਤਰ ਜੀ ਗੁਰੂ ਜੀ ਨੇ ਵਾਰ ਵਾਰ ਆਖਦੇ ਹਨ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥
ਆਪਣਾ ਅਸਲ ਜਾਣ ਅਤੇ ਅਸਲ ਨੂੰ ਜਾਣ ਕੇ ਉਸ ਨਾਲ ਜੁੜ॥ਇਸ ਜੋੜਾਵ ਵਿਚ ਹੀ ਭਲਾਈ ਹੈ॥
ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥
ਮੂਲ ਨਾਲ ਜੁੜਿਆ ਹੀ ਜੀਵਨ ਉਤਸ਼ਾਹ ਰੂਪੀ ਤਾਜਗੀ ਹੈ॥ਮੂਲ ਨਾਲ ਜੋੜਾਵ ਹੀ ਅਸਲ ਆਨੰਦ ਰੂਪੀ ਸੁੱਖਾ ਦਾ ਖਜਾਨਾ ਹੋਂਦਾ ਹੈ॥
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥ 
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ 
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥
ਧੰਨਵਾਦ

ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ

ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥ 
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥ 
ਜਿਨ੍ਹਾਂ ਜੀਵਾ ਨੇ ਮਿਥਿਆ ਰੂਪੀ ਪਦਾਰਥੀ ਜਕੜ ਵਿਚ ਨਾਮ ਵਿਸਾਰ ਦਿੱਤਾ॥ਉਹਨਾਂ ਦੀ ਆਤਮਿਕ ਅਵਸਥਾ ਵਿਚ ਮਾਇਆ ਦਾ ਕਬਜਾ ਹੋਂਦਾ ਹੈ, ਸੰਸਾਰੀ ਧੰਧਿਆਂ ਦਾ ਮੋਹ ਸਦਾ ਹਾਵੀ ਰਹਿੰਦਾ ਹੈ॥ਜਿਸਦੇ ਫਲਸਰੂਪ ਹਮੇਸ਼ਾ ਹਿਰਦੇ ਘਰ ਵਿਚ ਤਿਰਸਨਾ ਦੀ ਅੱਗ ਬਲਦੀ ਰਹਿੰਦੀ ਹੈ॥
ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥ 
ਅਜਿਹੇ ਜੀਵ ਉਸ ਵੇਲ ਵਾਂਗ ਹੋਂਦੇ ਹਨ ਜੋ ਵਧਦੀ ਤਾ ਹੈ ਪਰ ਉਸ ਨੂੰ ਕਦੇ ਕੋਈ ਫਲ ਨਹੀਂ ਲਗਦਾ॥ਬਸ ਇਸੇਤਰ੍ਹਾਂ ਇਹਨਾਂ ਜੀਵਾ ਦੀ ਕਰਮੀ ਹੋਂਦੀ ਹੈ॥
ਮਨਮੁਖ ਬੰਨ੍ਹ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥ 
ਜਿਵੇ ਕੁਤੇ ਕਦੇ ਗਾਵਾਂ ਮਈਆ ਦੇ ਝੁੰਡ ਵਿਚ ਰਲ ਨਹੀਂ ਤੁਰ ਸਕਦੇ ਤਿਵੈ ਹੀ ਮਨਮੁਖ ਕਦੇ ਗੁਰਮੁਖਾ ਦੀ ਸੰਗਤ ਵਿਚ ਖੁਲੇ ਮਨ ਨਾਲ ਨਹੀਂ ਆਉਂਦੇ॥ਬਸ ਬੰਨ ਕੇ ਅਗੇ ਅਗੇ ਤੋਰੇ ਜਾ ਸਕਦੇ ਹਨ॥
((ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ))
ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
ਇਹ ਜੀਵ ਦੀ ਕਰਮੀ ਦੀ ਸੁਤੰਤਰਤਾ ਹੀ ਜੋ ਹੁਕਮੀ ਦੇ ਹੁਕਮ ਦੇ ਦੂਜੇ ਪਾਸੇ (ਬਿਖ ਵਾਲੇ ਪਾਸੇ)ਦਾ ਖੇਲਣ ਉਤੇ ਲਾ ਦਿੰਦੀ ਹੈ, ਪਰ ਜੇ ਹੁਕਮੀ ਦੀ ਨਦਰਿ ਹੋ ਜਾਵੇ ਤਾ ਹੁਕਮ ਦੇ ਬਿਖ ਵਾਲੇ ਦਾਇਰੇ ਤੂੰ ਖਲਾਸੀ ਹੋ ਅੰਮ੍ਰਿਤ ਨਾਲ ਸਾਂਝ ਪਾ ਜਾਂਦੀ ਹੈ॥
ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ '''ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ'' ਤੂੰ ਛੁਟਕਾਰਾ ਗੁਰੂ ਦੇ ਸਨਮੁਖ ਹੋ ਕੇ ਜਾਂਦਾ ਹੈ ਬਸ ਲੋੜ ਹੋਂਦੀ ਹੈ ਜੀਵਨ ਨੂੰ ਗੁਰੂ ਦੇ ਕਹੇ ਅਨੁਸਾਰ ਜਿਉਣ ਦੀ॥
ਧੰਨਵਾਦ

Wednesday, October 26, 2016

ਅਸੀਂ ਅੱਜ ਦੇ ਸਿੱਖ ਹਾਂ ਜਾ ਅੱਜ ਦੇ ਮਸੰਦ ਹਾਂ??

ਅਸੀਂ ਅੱਜ ਦੇ ਸਿੱਖ ਹਾਂ ਜਾ ਅੱਜ ਦੇ ਮਸੰਦ ਹਾਂ??
ਇਕ ਗੱਲ ਸੋਚਣ ਵਾਲੀ ਹੈ ਜਦ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਆਏ ਤਾ ਦਰਬਾਰ ਸਾਹਿਬ ਉਤੇ ਕਾਬਿਜ ਮਸੰਦਾਂ ਨੇ ਦਰਵਾਜੇ ਭੇੜ ਦਿੱਤੇ॥ਪਰ ਦਰਬਾਰ ਸਾਹਿਬ ਦੇ ਅੰਦਰ ਆਦਿ ਬੀੜ ਸਾਹਿਬ ਦਾ ਪ੍ਰਗਾਸ ਸੀ॥
ਫਿਰ ਵੀ ਗੁਰੂ ਜੀ ਨੂੰ ਅੰਦਰ ਨਹੀਂ ਆਉਣਾ ਦਿੱਤਾ॥ਇਥੋਂ ਇਕ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕੇ ਓਦੋ ਵੀ ਤੇ ਅੱਜ ਵੀ ਬਹੁਤੀਆ ਥਾਵਾਂ ਉਤੇ ਗੁਰੂ ਸਾਹਿਬ ਜੀ ਦਾ ਪ੍ਰਗਾਸ ਕੀਤਾ ਹੋਇਆ ਹੈ ਪਰ ਦੁਖਾਂਤ ਇਹ ਕੇ ਗੁਰੂ ਦਾ ਸਿਧਾਂਤ ਨਾ ਲਾਗੂ ਕਰਕੇ ਮਨਮਤਾਂ ਦਾ ਪ੍ਰਭਾਵ ਜਿਆਦਾ ਦੇਖਣ ਨੂੰ ਮਿਲਦਾ ਹੈ॥
ਅਜੇਹੀ ਸਥਿਤੀ ਵਿਚ ਤਾ ਮੈਨੂੰ ਅੱਜ ਵੀ ਗੁਰੂ ਬਾਹਰ ਖੜਾ ਦਿਸਦਾ ਹੈ ਬਸ ਕੇਵਲ ਅੰਦਰ ਸਰੂਪ ਰਖਿਆ ਹੋਂਦਾ ਹੈ ਤਾ ਜੋ ਆਰਥਿਕ ਲਾਭ ਉਠਾਇਆ ਜਾ ਸਕੇ॥
ਸਾਡੇ ਘਰਾਂ ਵਿਚ ਪੋਥੀਆ ਗੁਟਕੇ ਸੰਭਾਲ ਕੇ ਰੱਖੇ ਹੋਏ ਹਨ ਪਰ ਜੋ ਨਹੀਂ ਸੰਭਾਲਿਆ ਉਹ ਹੈ ਗੁਰੂ ਸਿਧਾਂਤ॥ਐਵੇ ਪ੍ਰਤੀਤ ਹੋਂਦਾ ਹੈ ਕੇ ਗੁਰੂ ਅਸੀਂ ਆਪਣੇ ਘਰਾਂ ਦੇ ਬਾਹਰ ਖੜਾ ਕੀਤਾ ਹੋਵੇ॥
ਗੁਰੂ ਦਾ ਪ੍ਰਗਾਸ ਹੋਵੇ ਤੇ ਗੁਰਬਾਣੀ ਗਾਇਨ ਹੋਵੇ ਤੇ ਅਜਿਹੇ ਜਗ੍ਹਾ ਉਤੇ ਲਿੰਗ ਭੇਦ ਕੀਤਾ ਜਾਵੇ ਕੇ ਔਰਤ ਇਥੇ ਕੀਰਤਨ ਨਹੀਂ ਕਰ ਸਕਦੀ ਤਾ ਫਿਰ ਗੁਰੂ ਨੂੰ ਸਿਧਾਂਤ ਕਰਕੇ ਤਾ ਅਸੀਂ ਵੀ ਬਾਹਰ ਹੀ ਖੜਾ ਕੀਤਾ ਹੈ॥
ਸੋਹਿਲਾ ਸਾਹਿਬ ਦਾ ਪਾਠ ਹੋਂਦਾ ਹੋਵੇ ਤੇ ਨਾਲ ਦੀਵੇ ਥਾਲੀਆ ਘੁੰਮਣ ਤਾ ਇਸਦਾ ਮਤਲਭ ਗੁਰੂ ਨੂੰ ਅਸੀਂ ਵੀ ਬਾਹਰ ਹੀ ਖੜਾ ਕੀਤਾ ਹੈ॥
ਲੰਗਰ ਦੀ ਸੇਵਾ ਚਲਦੀ ਹੋਵੇ ਤੇ ਗਰੀਬ ਅਮੀਰ ਦਾ ਭੇਦ ਭਾਵ ਹੋਵੇ ਤਾ ਇਸਦਾ ਸਿਧ ਮਤਲਭ ਅਸੀਂ ਗੁਰੂ ਨੂੰ ਬਾਹੋ ਫੜ੍ਹ ਬਾਹਰ ਖੜਾ ਕਰ ਆਏ॥
ਪ੍ਰਧਾਨਗੀ ਲਈ ਪੱਗਾਂ ਲੱਥ ਗਲ ਵਿਚ ਪਈਆ ਹੋਣ ਤਾ ਇਹ ਗੱਲ ਸਾਫ਼ ਹੋ ਜਾਂਦੀ ਹੈ ਕੇ ਗੁਰੂ ਇਥੇ ਵੀ ਦਰ ਤੂੰ ਬਾਹਰ ਖੜਾ ਕੀਤਾ ਹੋਇਆ ਹੈ॥
ਧਰਮ ਅਸਥਾਨ ਗੁਰਮਤਿ ਦਾ ਹੋਵੇ ਤੇ ਲਾਗੂ ਮਨਮਤ ਹੋਵੇ ਇਸ ਦਾ ਸਿੱਧਾ ਅਰਥ ਹੋਂਦਾ ਹੈ ਕੇ ਗੁਰੂ ਨੂੰ ਬਾਹੋ ਫੜ੍ਹ ਅਸੀਂ ਬਾਹਰ ਖੜਾ ਕਰ ਆਏ ਹਾਂ॥
ਦਰਅਸਲ ਅਸੀਂ ਨਿੱਤਾ ਪ੍ਰਤੀ ਦੇ ਮਸੰਦ ਹਾਂ॥
ਧੰਨਵਾਦ

ਕਰਮ ਖੇਤਰ ਦੀ ਹੁਕਮ ਰੂਪੀ ਬਾੜ

ਅੱਜ ਦੇ ਸਲੋਕ ਵਿਚ ਮਹਲਾ 3 ਕਰਮ ਖੇਤਰ ਦੀ ਹੁਕਮ ਰੂਪੀ ਬਾੜ ਵਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥ 
ਹੇ ਜੀਵ ਭਾਵੇ ਕੇ ਤੂੰ ''ਕਰਮੀ ਆਪੋ ਆਪਣੀ'' ਦੇ ਸਿਧਾਂਤ ਕਰਕੇ ਕਰਮੀ ਲਈ ਆਜ਼ਾਦ ਹੈ ਪਰ ਇਹ ਆਜ਼ਾਦੀ ਦਾ ਇਕ ਖੇਤਰ ਨਿਸਚਿਤ ਹੈ॥ਜਿਸਦੀ ਸੁਰੁਵਾਤ ਜਨਮ ਨਾਲ ਹੋਂਦੀ ਹੈ ਤੇ ਖਾਤਮਾ ਮਉਤ ਨਾਲ ਹੋਂਦਾ ਹੈ॥ਇਸ ਸਫ਼ਰ ਵਿਚ ਦੋ ਤਰ੍ਹਾਂ ਦੇ ਰਾਹ ਹਨ, ਨੇਕੀ ਦਾ ਅਤੇ ਬਦੀ ਦਾ॥ਆਜ਼ਾਦ ਕਰਮੀ ਕਰਕੇ ਰਾਹ ਤੂੰ ਚੁਣ ਪਰ ਉਸਦਾ ਫਲ ਕੀ ਮਿਲੇਗਾ ਇਹ ਧੁਰ ਦਾ ਮਾਲਿਕ ਨੇ ਨਿਸਚਿਤ ਕਰ ਰਖਿਆ ਹੈ ਅਤੇ ਕਿਸੇ ਦੀ ਕੋਈ ਹਸੀਅਤ ਨਹੀਂ ਕੇ ਉਸਦੇ ਲਿਖੇ ਨੂੰ ਬਦਲ ਸਕੇ॥ਪ੍ਰਮਾਣ-
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ 
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
ਹੇ ਨਾਨਕ ਜੋ ਉਸਦਾ ਨਿਯਮ ਹੈ ਓਹੀ ਵਰਤਦਾ ਹੈ ਅਤੇ ਜਿਸ ਉਤੇ ਸਾਹਿਬ ਦੀ ਨਦਰਿ ਹੋਂਦੀ ਹੈ ਉਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ॥ਜਦ ਇਸ ਗੱਲ ਦੀ ਸਮਝ ਆ ਜਾਵੇ ਤਦ ਹੀ ਜੀਵ ਆਖ ਦਾ ਹੈ ਕੇ..
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ 
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਧੰਨਵਾਦ

Tuesday, October 25, 2016

ਗੁਰਮਤਿ ਤਨ ਤੂੰ ਨਹੀਂ ਮਨ ਦੇ ਸੁਧਾਰ ਤੂੰ ਆਰੰਭ ਹੋਂਦੀ ਹੈ

ਗੁਰਮਤਿ ਤਨ ਤੂੰ ਨਹੀਂ ਮਨ ਦੇ ਸੁਧਾਰ ਤੂੰ ਆਰੰਭ ਹੋਂਦੀ ਹੈ
ਸੰਸਾਰੀ ਸੋਚ ਹਾਵੀ ਹੋਣ ਕਰਕੇ ਜਾਣੇ ਅਣਜਾਣੇ ਵਿਚ ਹੀ ਸੀ ਪਰ ਅਸੀਂ ਗੁਰਬਾਣੀ ਦੇ ਉਪਦੇਸ਼ '''ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ'''ਨੂੰ ਦੇਹ ਦੇ ਸੱਜ ਸਵਰਨ ਤੱਕ ਸੀਮਤ ਕਰ ਦਿੱਤਾ ਹੈ॥ਅਸਲ ਮਨ ਦਾ ਸਿੰਗਾਰ ਅਸੀਂ ਵਿਸ਼ਾਰ ਦਿੱਤਾ ਹੈ॥
ਇਹ ਹੀ ਦੇਹ ਤੱਕ ਸੀਮਤ ਹੋਈ ਵਿਰਤੀ ਫਿਰ ਬਾਹਰੀ ਕਰਮ ਕਾਂਡਾਂ ਕਰਕੇ ਇਕ ਦੂਜੇ ਤਾਈ ਲੜਾਈ ਝਗੜੇ ਦਾ ਕਾਰਨ ਬਣ ਰਹੀ ਹੈ॥ਕਿਉਂਕਿ ਹਰ ਬਾਹਰੀ ਕਾਰਜ ਵਿਚ ਦੋਹਰਪੁਣਾ ਹੋਂਦਾ ਹੈ॥ਜਿਥੇ ਦੋਹਰਪੁਣਾ ਹੋਵੇ ਉਥੇ ਦੀ ਰਾਣੀ ਦਾ ਨਾਮ ਦੁਬਿਧਾ ਹੋਂਦਾ ਹੈ॥ਜਿਥੇ ਦੁਬਿਧਾ ਹੋਵੇ ਉਥੇ ਘਟੋ ਘਟ ਗੁਰਮਤਿ ਤਾ ਕਦੇ ਨਹੀਂ ਹੋਂਦੀ॥ਬਸ ਅਨਮਤ, ਮਨਮਤ ਅਤੇ ਦੁਰਮਤਿ ਦਾ ਆਪਸੀ ਘੋਲ ਚਲਦਾ ਰਹਿੰਦਾ ਹੈ ਅਤੇ ਦਾਵੇ ਸਾਰੇ ਗੁਰਮੁਖ ਹੋਣ ਦੇ  ਪੇਸ਼ ਕਰ ਰਹੇ ਹੋਂਦੇ ਹਨ॥
ਪਰ ਜੇ ਰਤਾ ਕੋ ਗੁਰੂ ਕੋਲੋਂ ਪੁੱਛਿਆ ਜਾਵੇ ਤਾ ਗੁਰੂ ਬਹੁਤ ਸਾਫ਼ ਸਾਫ਼ ਲਹਿਜੇ ਵਿਚ ਆਖਦਾ ਹੈ...
ਪ੍ਰਥਮੇ ਮਨ ਪ੍ਰਬੋਧੈ ਅਪਨਾ ਪਾਛੈ ਅਵਰ ਰੀਝਾਵੈ॥
ਗੁਰਮਤਿ ਤਨ ਤੂੰ ਨਹੀਂ ਮਨ ਦੇ ਸੁਧਾਰ ਤੂੰ ਆਰੰਭ ਹੋਂਦੀ ਹੈ॥
ਮਨ ਨੂੰ ਸੋਧਣ ਦੀ ਸਹੀ ਵਿਉਤ ਹੈ...
ਕੋਟਿ ਕਰਮ ਕਰਿ ਦੇਹ ਨ ਸੋਧਾ ॥ 
ਸਾਧਸੰਗਤਿ ਮਹਿ ਮਨੁ ਪਰਬੋਧਾ ॥
ਭਾਈ ਮਨ ਨੂੰ ਸੋਧਣ ਲਈ ਗੁਰ ਸਬਦੁ(ਗੁਰੂ ਗਰੰਥ ਸਾਹਿਬ ਜੀ) ਦੀ ਸੱਚ ਰੂਪੀ ਸੰਗਤ ਕਰ॥ਪਰ ਜੇ ਤੂੰ ਦੇਹ ਨੂੰ ਸੋਧਣ ਉਤੇ ਲੱਗ ਗਿਆ ਤਾ ਫਿਰ ਇਹ ਗੁਰਮਤਿ ਨੂੰ ਛੱਡ ਕੇ ਕੋਈ ਹੋਰ ਹੀ ਰਾਹ ਤੇ ਤੂੰ ਤੁਰ ਪਿਆ ਹੋਵੇਗਾ॥
ਸੋ ਜੋ ਕਾਰਜ ਗੁਰਮਤਿ ਦੇ ਅਧੀਨ ਹੀ ਨਹੀਂ ਉਸ ਨੂੰ ਕਰਨ ਦਾ ਕੀ ਲਾਹਾ ਹੋ ਸਕਦਾ ਹੈ॥ਅਜਿਹੇ ਕਾਰਜਾਂ ਬਾਰੇ ਸਿੱਖ ਸਾਬ ਨੇ ਕਿਹਾ ਹੈ...
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ 
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥
ਸੋ ਭਾਈ ਗੁਰਮਤਿ ਨਾਲ ਸਾਂਝ ਪਾ ਮਨ ਦਾ ਸੁਧਾਰ ਕਰਦੇ ਹੋਏ ਜੀਵਨ ਦਾ ਲਾਹਾ ਉਠਾ॥
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
ਛੋਡਹੁ ''ਵੇਸੁ'' ''ਭੇਖ'' ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥
ਧੰਨਵਾਦ

ਇਕੁ ਰਹੈ ਤਤੁ ਗਿਆਨੁ

ਅੱਜ ਦੇ ਸਲੋਕ ਵਿਚ ਮਹਲਾ 3 ਗੁਣਾ ਰੂਪੀ ਨਾਮੁ ਨੂੰ ਵਿਸਾਰ ਜਿਉਣ ਵਾਲੇ ਜੀਵ ਦੀ ਜੀਵਨ ਵਿਉਂਤ ਨੂੰ ਦਰਸਾਉਂਦੇ ਹੋਏ ਆਖਣਾ ਕਰਦੇ ਹਨ ਕੇ..
ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥ 
ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥ 
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥
ਪਹਿਲਾ ਗੁਰੂ ਉਹਨਾਂ ਸਮਾਜਿਕ ਰੁਹ ਰੀਤੀਆਂ ਦਾ ਜਿਕਰ ਕਰਦੇ ਹਨ ਜਿਨ੍ਹਾਂ ਨੂੰ ਮਾੜੇ ਕਿਰਦਾਰ ਨਾਲ ਜੋੜ ਵੇਖਿਆ ਜਾਂਦਾ ਹੈ॥
ਬ੍ਰਾਹਮਣ ਹੱਤਿਆ, ਗਊ ਹੱਤਿਆ, ਧੀ ਦਾ ਕਤਲ ,ਕੁਕਰਮੀ ਦੀ ਧੰਨ ਦੌਲਤ,ਦਰ ਦਰ ਦੀ ਫਟਕਾਰ,ਬਦੀਆ ਦਾ ਕੋਹੜ ਅਤੇ ਅਹੰਕਾਰ ਸਿਰੇ ਚੜੇ ਰਹਿਣਾ॥
ਹੇ ਨਾਨਕਾ ਇਹ ਲੱਛਣ ਉਸ ਜੀਵ ਵਿਚ ਪਾਏ ਜਾਂਦੇ ਹਨ, ਜਿਸ ਨੇ ਇਕ ਅਕਾਲ ਪੁਰਖ ਦੇ ਨਾਮੁ ਰੂਪੀ ਗੁਣਾ ਤੂੰ ਮੂੰਹ ਫੇਰ ਲਿਆ ਹੋਵੇ॥
ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥
ਸੋ ਸਮਝਣ ਵਾਲੀ ਗੱਲ ਇਹ ਕੇ ਮੈ ਮੇਰੀਆ ਦੀਆ ਸਾਰੀਆਂ ਸਿਆਣਪਾ ਨੂੰ ਚੁੱਲ੍ਹੇ ਵਿਚ ਜਲਾ, ਇਕ ਸਾਹਿਬ ਦੇ ਨਾਮੁ ਰੂਪੀ ਗਿਆਨ ਨਾਲ ਜੁੜਕੇ ਜਿਉਣਾ ਹੀ ਸਰੇਸਟ ਹੈ॥
ਜਬ ਲਗੁ ਜਾਨੈ ਮੁਝ ਤੇ ਕਛੁ ਹੋਇ ॥ ਤਬ ਇਸ ਕਉ ਸੁਖੁ ਨਾਹੀ ਕੋਇ ॥
ਜਬ ਇਹ ਜਾਨੈ ਮੈ ਕਿਛੁ ਕਰਤਾ ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥
ਧੰਨਵਾਦ

Monday, October 24, 2016

ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ

ਜਦ ਪ੍ਰਹਿਲਾਦ ਦੀ ਮਾਂ ਉਸ ਨੂੰ ਇਕ ਅਕਾਲ ਪੁਰਖ ਦੇ ਗੁਣ ਗਾਇਨ ਕਰ ਤੂੰ ਰੋਕ ਦੀ ਸੀ ਤਾ ਪ੍ਰਹਿਲਾਦ ਨੇ ਗੱਲ ਆਖੀ ਜੋ ਵਿਚਾਰ ਮੰਗਦੀ ਹੈ ਕੇ...
ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ॥
ਹੇ ਮਾਂ ਜੇ ਮੈ ਇਕ ਅਕਾਲ ਪੁਰਖ ਦੀ ਉਸਤਤ ਕਰਨਾ ਛੱਡ ਦਿਆ ਤਾ ਮੇਰੀ ਕੁਲ ਨੂੰ ਦਾਗ ਲੱਗੇਗਾ॥
ਹੁਣ ਸੋਚ ਵਾਲੀ ਗੱਲ ਹੈ ਕੇ ਦੁਨਿਆਵੀ ਰੁਹ ਰੀਤ ਅਨੁਸਾਰ ਤਾ ਪ੍ਰਹਿਲਾਦ ਦਾ ਪਿਉ ਤਾ ਹਰਨਾਖਸ ਸੀ, ਜੋ ਦੈਤਾ ਦੀ ਕੁਲ ਵਿੱਚੋ ਸੀ ਭਲਾ ਦੈਤਾ ਦੀ ਕੁਲ ਨੂੰ ਹੋਰ ਕੀ ਦਾਗ ਲਗਣਾ ਸੀ॥
ਇਸ ਗੱਲ ਦਾ ਜਵਾਬ ਰਾਗ ਸੂਹੀ ਵਿਚ ਮਹਲਾ 4 ਦਿੰਦੇ ਹਨ ਕੇ...
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥
ਸਮਝਣ ਵਾਲੀ ਇਹ ਕੇ ਗੁਰਮਤਿ ਵਿਚ ਇਹ ਗੱਲ ਮਹੱਤਵ ਨਹੀਂ ਰੱਖਦੀ ਕੇ ਤੁਸੀਂ ਕਿਸਦੇ ਘਰ ਜਨਮੇ ਹੋ ਬਲਕਿ ਗੁਰਮਤਿ ਵਿਚ ਇਹ ਵੇਖਿਆ ਜਾਂਦਾ ਹੈ ਕੇ ਤੁਹਾਡੀ ਸੁਰਤ ਕਿਸ ਘਰ ਵਿੱਚੋ ਜਨਮ ਲੈ ਸੰਸਾਰ ਵਿਚ ਵਿਚਰ ਰਹੀ ਹੈ॥
ਗੁਰਸਿੱਖਾਂ ਦੀ ਜਾਤ ਪਾਤ ਸਿਰਫ ਤੇ ਸਿਰਫ ਸਤਿਗੁਰ ਹੋਂਦਾ ਹੈ ॥ਜਦ ਗੁਰਸਿੱਖ ਇਹ ਅਟਲ ਵਿਸ਼ਵਾਸ ਬਣਾ ਲੈਂਦਾ ਹੈ ਫਿਰ ਉਸਦੀ ਹਰ ਤਰ੍ਹਾਂ ਦੀ ਲਾਜ ਰੱਖਣਾ ਸਾਹਿਬ ਦੀ ਫਰਜ਼ ਬਣ ਸਾਹਮਣੇ ਆ ਨਿੱਤਰਦਾ ਹੈ॥
ਇਸਲਈ ਆਖਿਆ ਗਿਆ ਹੈ ਕੇ ਸਿੱਖੀ ਸਰੀਰਿਕ ਜਨਮ ਲੈਣ ਨਾਲ ਹੀ ਮਿਲਦੀ ਸਗੋਂ ਕਮਾਉਣੀ ਪੈਂਦੀ ਹੈ॥
ਧੰਨਵਾਦ

ਵਿੱਦਵਤਾ ਨਾਲੋਂ ਚੱਜ ਆਚਾਰ ਅਹਿਮੀਅਤ ਰੱਖਦਾ ਹੈ॥

ਵਿੱਦਵਤਾ ਨਾਲੋਂ ਚੱਜ ਆਚਾਰ ਅਹਿਮੀਅਤ ਰੱਖਦਾ ਹੈ॥
ਅੱਜ ਦੇ ਸਲੋਕ ਵਿਚ ਗੁਰੂ ਜੀ ਇਸੇ ਵਿਸ਼ੇ ਨੂੰ ਸਨਮੁਖ ਰੱਖ ਆਖਦੇ ਹਨ ॥
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥
ਭਾਵੇ ਕੋਈ ਕਿੰਨਾ ਹੀ ਵੱਡਾ ਪੰਡਿਤ ਜਾ ਜੋਤਸ਼ੀ (ਕਥਾ ਵਾਚਕ ਜਾ ਲਿਖਾਰੀ ਆਦਿਕ) ਬਣ ਜਾਵੇ ਚਾਰੇ ਵੇਦਾਂ ਦਾ ਗਿਆਨ ਮੂੰਹ ਜ਼ੁਬਾਨੀ ਬੋਲ ਸਮਝਾਉਂਦਾ ਹੋਵੇ॥
ਸਾਰੇ ਜਗਤ ਵਿਚ ਉਸਦੀ ਵਿੱਦਵਤਾ ਦੇ ਚਰਚੇ ਹੋਣ ਪਰ ਜਦ ਸੰਸਾਰ ਦੀ ਨਿਗ੍ਹਾ ਵਿਚ ਉਸਦੇ ਕਿਰਦਾਰ ਦੀ ਘੋਖ ਹੋਵੇਗੀ ਤਾ ਉਸਦਾ ਅਧਾਰ ਉਸਦੀ ਵਿੱਦਵਤਾ ਨਾਂਹ ਹੋ ਕੇ ਸਗੋਂ ਜੋ ਉਸਦਾ ਆਚਾਰ ਵਿਵਹਾਰ ਹੋਵੇਗਾ ਉਹ ਅਹਿਮੀਅਤ ਰੱਖੇਗਾ॥
ਇਸੇ ਵਿਸ਼ੇ ਨਾਲ ਜੁੜਦੇ ਵਿਚਾਰ ਇਕ ਭੱਟਾਂ ਜੀ ਪੇਸ਼ ਕੀਤੇ ਕੇ..
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ 
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥
ਸਾਹਿਬ ਦੀ ਬੰਦਗੀ ਕਰਨ ਵਾਲੀਆ ਦੇ ਪਾਲ ਕਰਦੇ ਬਹੁਤ ਸਾਰੇ ਸੰਨਿਆਸੀ ਤਪਸੀ ਪੰਡਿਤ ਮਿਲੇ ,ਮੁਖ ਦੇ ਬਚਣਾ ਤੂੰ ਬਹੁਤ ਮਿੱਠੇ ਸਨ॥ਪਰ ਹੋਇਆ ਕੀ ਕੇ...
ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥
ਇਹ ਮੇਰੇ ਦਿੱਲ ਨੂੰ ਜਚੇ ਨਹੀਂ ਕਿਉ ਕੇ ਜਦ ਇਹਨਾਂ ਨਾਲ ਜੁੜਕੇ ਵੇਖਿਆ ਤਾ ਇਹਨਾਂ ਦੀ ਕਹਿਣੀ ਕਰਨੀ ਵਿਚ ਬਹੁਤ ਫਰਕ ਨਜਰ ਆਇਆ॥ਕਿਉਂ ਜੋ ..
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥
ਇਹਨਾਂ ਦੀ ਚੱਜ ਆਚਾਰ ਵਿਚ ਦੂਜਾ ਭਾਉ ਝਲਕਦਾ ਸੀ॥ਸੋ ਗੁਰੂ ਜੀ ਮੇਰੀ ਭਿਖੇ ਦੀ ਅਰਜ ਹੈ ਕੇ...
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥
ਧੰਨਵਾਦ

Sunday, October 23, 2016

ਜੀਵ ਇਸਤਰੀ ਦਾ ਕੰਤ ਕਰਤਾਰ ਨਾਲ ਮਿਲਾਪ ਕਿਵੇ ਹੋਵੇ?

>>ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ<<
ਪ੍ਰਸ਼ਨ:-ਜੀਵ ਇਸਤਰੀ ਦਾ ਕੰਤ ਕਰਤਾਰ ਨਾਲ ਮਿਲਾਪ ਕਿਵੇ ਹੋਵੇ?
=>ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ''ਕਿਨੀ ਗੁਣੀ''<<<
ਗੱਲ ਗੁਣਾ ਦੀ ਸੁਰੂ ਹੋਈ ਹੈ ਕਿਓ ਕੇ ਕੰਤ ਗੁਣ ਰੂਪੀ ਹੈ॥ਹੁਣ ਜਾਨਣ ਦੀ ਲੋੜ ਹੈ ਓਹ ਗੁਣ ਕਿਹੜੇ ਹਨ ?
ਜਵਾਬ-ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ॥
੧.ਸਹਿਜ :-ਇਹ ਮਾਰਗ ਕਿਵੇ ਮਿਲੇ?
ਲਾਵਾ ਵਿਚ ਸਹਿਜ ਨੂ ਚੋਥੀ ਸਟੇਜ 'ਤੇ ਪੇਸ਼ ਕੀਤਾ ਹੈ॥
1.ਨਿਰਵਿਰਤੀ ਮਾਰਗ ਤੂ ਪ੍ਰਵਿਰਤੀ ਮਾਰਗ ਤੇ ਆਉਣਾ 
2.ਨਿਰਮਲੁ ਭਉ
3.ਬੈਰਾਗੁ
4.ਸਹਿਜ ((ਮਨਿ ਸਹਜੁ ਭਇਆ ))
੨.ਸੰਤੋਖ:-ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
ਆਸਾ ਤੇ ਮਾਨਸਾ ਦਾ ਸਮਰਪਣ ਗੁਰੂ ਅਗੇ ਕਰਨ ਉਤੇ ਸੰਤੋਖ ਦੀ ਦਾਤ ਮਿਲਦੀ ਹੈ ਭਾਵ ਮਨ ਦੇ ਸੰਕਲਪ ਤੇ ਵਿਕਲਪ ਗੁਰੂ ਮਤ ਦੇ ਅਧੀਨ ਕਰਨ ਨਾਲ॥
੩.ਸੀਗਾਰ:-ਸੀਗਾਰ ਮਿਲਾਪ ਤੂ ਪਹਲਾ ਦੀ ਸਟੇਜ ਹੈ॥
ਗੁਰਮਤ ਦੇ ਰਾਹ ਉਤੇ ਸੀਗਾਰ ਮਨ ਤੂ ਸੁਰੂ ਹੁੰਦਾ ਹੈ॥
ਹੁਣ ਗੁਣੀ ਰੂਪੀ ਕੰਤ ਕਰਤਾਰ ਨੂ ਕੀ ਸੀਗਾਰ ਕੋਈ ਦਿਖ ਵਾਲਾ ਪਸੰਦ ਆਵੇਗਾ?
ਆਓ ਗੁਰਬਾਣੀ ਕੋਲੋ ਪੁੱਛਦੇ ਹਾ॥
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥
ਮਨ ਮੋਤੀ ਵਾਗ ਸੁਚਾ ਹੋਵੇ ਭਾਵ ਵਿਕਾਰਾ ਤੂ ਦੁਰ ਹੋਵੇ॥ ਸਵਾਸਾ ਦੀ ਪੂੰਜੀ ਇਕ ਧਾਗੇ ਵਿਚ ਪਰੋਈ ਮਾਲਾ ਵਾਗ ਨਿਰੰਤਰ ਸਾਹਿਬ ਦੀ ਯਾਦ ਵਿਚ ਜੁੜੀ ਰਹੇ॥ਖਿਮਾ ਧੀਰਜ ਦਾ ਫੁੱਲਾਂ ਰੂਪੀ ਹਾਰ ਹੋਵੇ॥
੪.ਮਿਠਾ ਬੋਲ--:ਗੁਰਮੁਖ ਦਾ ਸੁਭਾਅ ਮਿਠਾਸ ਭਰਿਆ ਹੁੰਦਾ ਹੈ....
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥
ਬਸ ਇਹਨਾਂ ਗੁਣਾ ਨੂੰ ਧਾਰਨ ਨਾਲ ਜੀਵ ਇਸਤਰੀ ਕੰਤ ਕਰਤਾਰ ਨਾਲ ਮਿਲਾਪ ਪਾ ਲੈਂਦੀ ਹੈ॥
ਧੰਨਵਾਦ

ਤਾ ਕਾ ਭੀਖਕੁ ਹੋਇ

ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥
ਮਹਲਾ 3 ਸਮਝਾਣਾ ਕਰ ਰਹੇ ਹਨ ਕੇ ਭਾਈ ਉਸ ਸਾਹਿਬ ਦੇ ਦਰ ਦਾ ਭਿਖਾਰੀ ਬਣ ਜੋ ਡਰ ਰਹਤ ਹੈ, ਜੋ ਮਾਇਆ ਦੀ ਪ੍ਰਭਾਵ ਤੂੰ ਪਰੇ ਹੈ,ਜੋ ਸਭ ਤੂੰ ਉੱਚੀ ਅਵਸਥਾ ਉਤੇ ਅਪੜ ਕੇ ਮਿਲਦਾ ਹੈ॥
ਉਹ ਵਿਰਲੇ ਹੋਂਦੇ ਹਨ ਜੋ ਅਜਿਹੇ ਦਰ ਦੇ ਭਿਖਾਰੀ ਬਣਦੇ ਹਨ ਅਤੇ ਨਾਮੁ ਰੂਪੀ ਭਿਖਿਆ ਦਾ ਭੋਜਨ ਹਾਸਿਲ ਕਰ ਲੈਂਦੇ ਹਨ॥
ਪ੍ਰਭਾਤੀ ਰਾਗ ਵਿਚ ਮਹਲਾ 1 ਨੇ ਵੀ ਇਕ ਠਾਇ ਆਖਿਆ..
ਕਰਤਾ ਤੂ ਮੇਰਾ ਜਜਮਾਨੁ ॥ 
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥
ਬਸ ਅੱਜ ਸਾਨੂੰ ਵੀ ਲੋੜ ਹੈ ਇਹ ਜਾਨਣ ਦੀ ਕੇ ਮੰਗਣਾ ਕਿਥੋਂ ਹੈ ਤੇ ਮੰਗਣਾ ਕੀ ਹੈ॥
ਜਿਸ ਦਿਨ ਜਿਸ ਜਿਸ ਨੂੰ ਇਹ ਗੱਲ ਸਮਝ ਆ ਜਾਵੇਗੀ ਉਹ ਅਸਲ ਵਿਚ ਸਿੱਖੀ ਦੀ ਦਾਤ ਗੁਰੂ ਕੋਲੋਂ ਹਾਸਿਲ ਕਰ ਲਵੇਗਾ॥
ਜੇ ਇਹ ਗੱਲ ਨਹੀਂ ਸਮਝੀ ਆਈ ਤਾ ਜਿਆਦਾਤਰ ਅਸੀਂ ਬਾਹਰੀ ਦਿੱਖ ਕਰਕੇ ਅਖਾਉਂਣ ਵਾਲੇ ਸਿੱਖ ਬਣ ਰਹਿ ਜਾਵਾਗੇ ਅਤੇ ਇਹ ਹੀਰੇ ਵਰਗਾ ਜੀਵਨ ਬਰਬਾਦ ਕਰ ਖੇਹ ਹੋ ਤੁਰ ਜਾਵਾਗੇ॥
ਪਰ ਜਿਸ ਦਿਨ ਕੀ ਮੰਗਣਾ ਹੈ ਤੇ ਕਿਥੋਂ ਮੰਗਣਾ ਹੈ ਸਮਝ ਆ ਗਿਆ ਤਾ ਰਸਨਾ ਖੁਦ ਬੋਲ ਉਠੇਗੀ..
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥
ਧੰਨਵਾਦ

Saturday, October 22, 2016

ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ

ਗੁਰੂ ਦੀ ਕਿਰਪਾ ਸਦਕਾ ''ਸਲੋਕ ਵਾਰਾਂ ਤੇ ਵਧੀਕ'' ਦੀ ਵਿਚਾਰ ਕਰਦੇ ਮਹਲਾ1 ਦੇ ਸਲੋਕਾਂ ਦੀ ਸੰਪੂਰਨਤਾ ਹੋ ਗਈ ਹੈ,ਅੱਜ ਮਹਲਾ 3 ਦੇ ਸਲੋਕਾਂ ਦੀ ਵਿਚਾਰ ਗੁਰੂ ਅਗੇ ਅਰਦਾਸ ਕਰਦੇ ਹੋਏ ਆਰੰਭ ਦੇ ਹਾਂ॥
ਸਲੋਕ ਮਹਲਾ ੩ ੴ ਸਤਿਗੁਰ ਪ੍ਰਸਾਦਿ ॥ 
ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥
ਮਹਲਾ 3 ਆਖਣਾ ਕਰਦੇ ਹਨ ਕੇ ਸਾਧੂ ਸੰਤ ਉਹਨਾਂ ਨੂੰ ਨਹੀਂ ਆਖਦੇ ਹਨ ਜੋ ਦਰ ਦਰ ਉਤੇ ਜਾ ਆਪਣੀਆ ਨਿੱਜੀ ਲੋੜਾਂ ਖਾਤਰ ਮੰਗਦੇ ਫਿਰਦੇ ਹੋਣ॥ਭਾਵ ਜਿਨ੍ਹਾਂ ਦਾ ਮਨ ਅਜੇਹੇ ਪਦਾਰਥੀ ਜਕੜਾ ਵਿਚ ਹੀ ਜਕੜਿਆ ਹੋਇਆ ਹੋਵੇ॥
ਹੇ ਨਾਨਕ ਅਜਿਹੀਆਂ ਨੂੰ ਦਿੱਤਾ ਦਾਨ ਪੁੰਨ ਇੰਨੀਆਂ ਦੀ ਮਾਨਸਿਕਤਾ ਦਾ ਸ਼ਿਕਾਰ ਬਣਾ ਦਿੰਦਾ ਹੈ॥
ਕਿਉਂਕਿ ਗੁਰਬਾਣੀ ਦਾ ਬਹੁਤ ਸਾਫ਼ ਲਹਿਜੇ ਵਿਚ ਫੈਸਲਾ ਹੈ ਕੇ..
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ 
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥
ਇਥੇ ਧਿਆਨ ਰੱਖਣ ਯੋਗ ਗੱਲ ਹੈ ਕੇ ਗਰੀਬ ਭੂਖੈ ਦੀ ਮਦਦ ਇਕ ਲਹਦਾ ਵਿਸ਼ਾ ਹੈ, ਪਰ ਜੋ ਆਪਣੇ ਆਪ ਨੂੰ ਦਸਣ ਸੰਤ ਸਾਧ ਤੇ ਖੜੇ ਕੀਤੇ ਹੋਣ ਡੇਰਿਆਂ ਦੇ ਨਾਮ ਉਤੇ ਮਹਲ ਮਾੜੀਆ, ਅਜਿਹੀਆਂ ਤੂੰ ਬਚਨ ਦੀ ਲੋੜ ਹੈ॥
ਇਸੇ ਵਿਸ਼ੇ ਨੂੰ ਮੁਖ ਰੱਖ ਸਾਧ ਅਖਵਾਣ ਵਾਲਿਆਂ ਨੂੰ ਵੇਖ ਮਹਲਾ 9 ਨੂੰ ਆਖਣਾ ਪਿਆ..
ਸਾਧੋ ਮਨ ਕਾ ਮਾਨੁ ਤਿਆਗਉ ॥
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥
ਧੰਨਵਾਦ

Friday, October 21, 2016

ਦਰਸ਼ਨ ਅਤੇ ਚਰਨਾਂ ਦੇ ਗੁਰਮਤਿ ਅਨੁਸਾਰੀ ਭਾਵ॥

ਦਰਸ਼ਨ ਅਤੇ ਚਰਨਾਂ ਦੇ ਗੁਰਮਤਿ ਅਨੁਸਾਰੀ ਭਾਵ॥
ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥ 
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥
ਕਬੀਰ ਜੀ ਆਖ ਰਹੇ ਹਨ ਕੇ (ਜਦ ਮਾਇਆ ਦੀ ਜੇਵਰੀ ਟੁਟੀ ਤਾ ਇਕ ਬਿਰਹੇ ਨੇ ਜਨਮ ਲਿਆ)ਹੁਣ ਨੈਨਾ ਨੂ ਤੇਰੇ ਦਰਸ਼ਨ ਦੀ ਤਾਘ ਹੈ, ਸਰਵਨ ਤੇਰਾ ਜਸ ਸੁਣਨਾ ਚਾਉਂਦੇ ਹਨ॥ ਰਸਨਾ ਦੀ ਤਾਘ ਉਹ ਤੇਰੇ ਗੁਣ ਉਚਰੇ ਤੇ ਤੇਰੇ ਬਚਨ ਰੂਪੀ ਚਰਨ ਮੇਰੇ ਹਿਰਦੇ ਵਿਚ ਟਿਕ ਜਾਣ॥ 
ਨਿਹਾਰਉ ਤੇ ਚਰਨ ਕਮਲ ਅਕਸਰ ਕਿਸੇ ਆਕਾਰ ਦਾ ਭੁਲੇਖਾ ਪਾਉਂਦੇ ਹਨ॥ 
ਨਿਹਾਰਉ ਜਾ ਦਰਸ਼ਨ ਤੂ ਭਾਵ ਗੁਰੂ ਦੇ ਸਿਧਾਤ ਨੂ ਅਪਨਾ ਲੈਣਾ॥ 
ਪ੍ਰਮਾਣ-
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ 
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥
ਹੁਣ ਸਾਫ਼ ਹੈ ਕੇ ਦਰਸ਼ਨ ਪਦ ਤੂ ਬਾਦ ਅਕਾਲ ਮੂਰਤਿ ਆਇਆ ਹੈ ਅਕਾਲ ਮੂਰਤਿ ਕੋਈ ਦਿਖ ਨਹੀ ਬਲਕੇ ਗੁਣ ਰੂਪੀ ਸਿਧਾਤ ਹੈ॥ 
ਭਾਈ ਗੁਰਦਾਸ ਜੀ ਏਵੈ ਦਸਦੇ ਹਨ.
ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ॥ 
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ॥ 
ਹੁਣ ਦਰਸ਼ਨ ਜੇ ਕੋਈ ਦਿੱਖ ਨੂੰ ਵੇਖਣ ਨੂ ਆਖਿਆ ਹੁੰਦਾ ਤਾ ਦਰਸ਼ਨ ਤਾ ਗੁਰੂ ਨਾਨਕ ਜੀ ਨੂ ਸਿਧਾ ਦੇ ਇਕ ਦੂਜੇ ਦੇ ਮੱਥੇ ਲੱਗਦੇ ਹੀ ਹੋ ਗਏ ਸਨ॥ ਪਰ ਅਸਲ ਵਿਚ ਦਰਸ਼ਨ ਤੂ ਭਾਵ ਸਿਖਿਆਵਾ ਨੂ ਅਪਨਾ ਲੈਣ ਤੂ ਹੁੰਦਾ ਹੈ॥
ਇੱਦਾ ਹੀ ਸੱਜਣ ਠਗ (ਭਾਈ-ਸੱਜਣ) ਨੂੰ ਗੁਰੂ ਨਾਨਕ ਦੇ ਸਰੀਰ ਦੇ ਦਰਸ਼ਨ ਤਾ ਆਹਮਣੇ ਸਾਹਮਣੇ ਹੋਂਦੇ ਹੋ ਗਏ ਸਨ ਪਰ ਅਸਲ ਬਦਲਾਵ ਤਦ ਆਇਆ ਜਦ ਗੁਰ ਸਬਦੁ ਦੇ ਦਰਸ਼ਨ ਹੋਏ॥ ਜਦ ਗੁਰੂ ਜੀ ਨੇ ਆਖਿਆ..
ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥
ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥
੨.ਚਰਨ ਕਮਲ....
ਮਾਈ ਚਰਨ ਗੁਰ ਮੀਠੇ ॥ 
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥
ਹੁਣ ਸਾਫ਼ ਹੈ ਕੇ ਕਿਸਦੇ ਚਰਨ ਤਾ ਮੀਠੇ ਨਹੀ ਹੋ ਸਕਦੇ ਹਨ॥
ਚਰਨਾ ਨੂ ਭਾਵ ਗੁਰੂ ਦੇ ਬਚਨ ਹੈ॥ਜੋ ਗੁਰੂ ਨੇ ਆਪਣੇ ਬਚਨਾ ਰਾਹੀ ਗੁਰਮਤ ਦਾ ਰਾਹ ਦਸਿਆ ਹੈ॥
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥
ਧੰਨਵਾਦ

ਪੂਰਾ ਕੌਣ ਹੋਂਦਾ ਹੈ?

ਆਉ ਗੁਰੂ ਜੀ ਕੋਲੋਂ ਪੁੱਛਣਾ ਕਰੀਏ ਕੇ ਪੂਰਾ ਕੌਣ ਹੋਂਦਾ ਹੈ॥
ਗੁਰੂ ਜੀ ਸਲੋਕ ਵਾਰਾਂ ਤੇ ਵਧੀਕ ਵਿਚ ਅੱਜ ਦੇ ਸਲੋਕ ਵਿਚ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਆਖਦੇ ਹਨ॥
ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥
ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥੩੩॥ 
ਪੂਰਾ ਉਹ ਅਖਵਾਂਦਾ ਹੈ ਜਿਸ ਵਿਚ ਕੋਈ ਵਾਧ ਘਾਟ ਨਾਂਹ ਹੋਵੇ ਜੋ ਆਪਣੇ ਆਪ ਵਿਚ ਹਰ ਪੱਖੋਂ ਸੰਪੂਰਨ ਹੋਵੇ॥
ਜਿਵੇ ਸਿੱਖ ਲਈ ਉਸਦਾ ਗੁਰੂ ਗੁਰੂ ਗਰੰਥ ਸਾਹਿਬ ਜੀ ਹੈ॥
ਕਿਉਂਕਿ ਗੁਰੂ ਗਰੰਥ ਸਾਹਿਬ ਜੀ ਦੇ ਉਪਦੇਸ਼ ਦਾ ਮੁਢਲਾ ਸਿਧਾਂਤ ਹੈ ਕੇ...
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥
ਗੁਰੂ ਸਿੱਖ ਨੂੰ ਉਸ ਸਾਹਿਬ ਨਾਲ ਜੋੜਦਾ ਹੈ ਜੋ ਮੁੱਢ ਤੂੰ ਹੈ, ਜੋ ਨਿਰਮਲ ਹੈ ਭਾਵ ਸੁੱਧ ਸਰੂਪ ਦਾ ਮਾਲਿਕ ਹੈ ,ਜਿਸਦਾ ਦਾ ਮੁੱਢ ਕੋਈ ਨਹੀਂ ਲੱਭ ਸਕਦਾ ਅਤੇ ਜੋ ਨਾਸ਼ ਰਹਿਤ ਹੈ ਅਤੇ ਉਹ ਨਿਹਚਲ ਹੈ॥
ਭਗਤ ਕਬੀਰ ਜੀ ਨੇ ਵੀ ਆਖ ਦਿੱਤਾ...
ਅਬ ਤਬ ਜਬ ਕਬ ਤੁਹੀ ਤੁਹੀ ॥
ਹਮ ਤੁਅ ਪਰਸਾਦਿ ਸੁਖੀ ਸਦ ਹੀ ॥੧॥
ਹੁਣ ਗੁਰੂ ਨਾਨਕ ਜੀ ਅੱਜ ਦੇ ਸਲੋਕ ਦੀ ਅੰਤਮ ਪੰਗਤੀ ਵਿਚ ਸੰਬੋਧਨ ਕਰਦੇ ਹਨ ਜਿਸ ਗੁਰਮੁਖ ਜਨ ਨੇ ਪੂਰੇ ਦਾ ਸਿਧਾਂਤ ਸਮਝ ਪੂਰੇ ਗੁਰੂ ਨਾਲ ਸਾਂਝ ਪਾ ਲਈ ਉਹ ਪੂਰੇ ਵਿਚ ਸਮਾਂ ਪੂਰਾ ਅਖਵਾਂਦਾ ਹੈ॥
ਬਸ ਇਹ ਗੱਲ ਨੂੰ ਕਬੀਰ ਜੀ ਨੇ ਕਿਹਾ ਹੈ ਕੇ ''ਹਮ ਤੁਅ ਪਰਸਾਦਿ ਸੁਖੀ ਸਦ ਹੀ॥
ਹੁਣ ਜੋ ਗੁਰੂ ਤੇ ਉਗਲੀ ਕਰਨ ਕੇ ਗੁਰੂ ਸੰਤ ਬਣਾਉਂਦਾ ਹੈ ਪਰ ਸਿਪਾਹੀ ਬਣ ਲਈ ਉਰੇ ਪਰੇ ਜਾਣਾ ਪੈਂਦਾ ਹੈ॥ਸੋ ਅਜਿਹਾ ਨੂੰ ਤੁਸੀਂ ਕੀ ਆਖ ਸਕਦੇ ਹੋ ਸਵਾਏ ਇਹ ਕਹਿਣ ਦੇ ਕੇ..
ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥
ਧੰਨਵਾਦ

Thursday, October 20, 2016

ਸਿੱਖ ਕੌਮ ਦਾ ਸੁਪਰੀਮ ਕੌਣ ਹੈ?

ਹਾਲ ਵਿਚ ਠਾਠਾਂ ਮਾਰਦਾ ਇਕੱਠ ਹੋਇਆ ਪਿਆ ਸੀ, ਇਕ ਪਾਸੇ ਗੁਰੂ ਗਰੰਥ ਸਾਹਿਬ ਜੀ ਪ੍ਰਗਾਸ ਕੀਤਾ ਹੋਇਆ ਸੀ ਤੇ ਹਜ਼ੂਰੀ ਵਿਚ ਬੈਠਾ ਗ੍ਰੰਥੀ ਸਿੰਘ ਗੁਰੂ ਜੀ ਨੂੰ ਚਵਰ ਕਰ ਰਿਹਾ ਸੀ॥ 
ਦੂਜੇ ਪਾਸੇ 10 ਸਿੰਘ ਅਲਗ ਬੈਠੇ ਸਨ॥
ਪੰਜ ਪਿਆਰੇ ਅਤੇ ਪੰਜ ਜਥੇਦਾਰ 
ਵਿਚਾਰ ਵਟਾਂਦਰਾ ਇਸ ਵਿਸ਼ੇ ਉਤੇ ਹੋ ਰਿਹਾ ਇਸ ਕੇ ਸਿੱਖ ਕੌਮ ਦਾ ਸੁਪਰੀਮ ਕੌਣ ਹੈ॥ਪੰਜ ਪਿਆਰੇ ਜਾ ਜਥੇਦਾਰ॥
ਤਰਾਸਦੀ ਕਹਿ ਲਵੋ ਜਾ ਹੈਰਾਨੀ ਦੀ ਗੱਲ ਕੇ ਇਹ ਸਾਰੀ ਵਿਚਾਰ ਚਰਚਾ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋ ਰਹੀ ਸੀ॥
ਗੁਰੂ ਗਰੰਥ ਸਾਹਿਬ ਜੀ ਤੂੰ ਵੱਡਾ ਸੁਪਰੀਮ ਭਲਾ ਕੌਣ ਹੋ ਸਕਦਾ ਹੈ॥
ਇਥੋਂ ਤੱਕ ਕੇ ਜਦ ਗੁਰਬਾਣੀ ਵਿਚ ਕਿਸੇ ਇਨਸਾਨੀ ਅਗਵਾਹੀ ਦੀ ਜਾ ਪ੍ਰਧਾਨਗੀ ਦੀ ਗੱਲ ਆਈ ਤਾ ਸਾਫ਼ ਆਖ ਦਿੱਤਾ ਗਿਆ॥
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥
ਉਹ ਜੀਵ ਪ੍ਰਮਾਣ ਪ੍ਰਧਾਨ ਹੈ ਜਿਸਦੀ ਸੁਰਤੀ ਵਿਚ ਸਬਦੁ ਗੁਰ ਦਾ ਵਾਸਾ ਹੋਵੇ॥ਦੂਜੇ ਲਹਿਜੇ ਵਿਚ ਕੇ ਆਪੇ ਨਾਮੁ ਦੀ ਕੋਈ ਸੈਅ ਹੋਂਦ ਹੀ ਨਾਂਹ ਰੱਖਦੀ ਹੋਵੇ॥ਗੁਰੂ ਦੇ ਉਪਦੇਸ਼ ਨੂੰ ਪਾਸੇ ਰੱਖ ਕੋਈ ਸੰਸਥਾ ਜਥੇਬੰਦੀ ਜਾ ਵਿਅਕਤੀ ਵਿਸ਼ੇਸ ਕੋਈ ਵੱਖਰੀ ਅਹਿਮੀਅਤ ਸਿੱਖੀ ਦੇ ਵਿਹੜੇ ਵਿਚ ਨਹੀਂ ਰੱਖਦਾ॥
ਸਗੋਂ ਸੋਚਣ ਦੀ ਲੋੜ ਹੈ ਕੇ ਜਦ ਗੁਰੂ ਨਾਨਕ ਦੇ ਘਰੋਂ ਆਵਾਜ਼ੀ ਆਈ ਕੇ...
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਤਾ ਇਸ ਜਗਤੁ ਜਲੰਦਾ ਦੇ ਪਿੱਛੇ ਦਾ ਮੁਖ ਸੀ ਕੇ...
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਵੱਖਰੀਆ ਮੱਤਾ ਦੇ ਵੱਖ ਵੱਖ ਮਾਰਗ ਸਨ, ਇਹਨਾਂ ਵੱਖ ਵੱਖ ਮਾਰਗਾਂ ਦੇ ਵੱਖ ਵੱਖ ਹੀ ਬਾਨੀ ਸਨ ਅਤੇ ਵੱਖ ਵੱਖ ਬਾਨੀਆ ਦੇ ਵੱਖ ਵੱਖ ਧਰਮ ਉਪਦੇਸ਼ ਸਨ॥
ਪਰ ਜੋ ਗੁਰੂ ਨਾਨਕ ਦੇ ਘਰੋਂ ਅਰਜੋਈ ਕੀਤੀ ਕੇ ''ਆਪਣੀ ਕਿਰਪਾ ਧਾਰਿ'' ਉਸਦਾ ਮਕਸਦ ਇਹ ਸਮਝਾਉਣਾ ਸੀ ਕੇ 
ਗੁਰੁ ਗੁਰੁ ਏਕੋ ਵੇਸ ਅਨੇਕ ॥
ਸਰਬ ਸਕਤੀ ਮਾਨ ਅਕਾਲ ਪੁਰਖ ਇਕੋ ਇਕ ਹੈ ਬਾਕੀ ਸਾਰਾ ਪਸਾਰਾ ਉਸਦਾ ਵਿਸਥਾਰ ਹੈ॥
ਜਿਵੇ ਉਦਾਰਨ ਲਈ...
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥
ਇਹਨਾਂ ਸਾਰੀਆਂ ਕਿਰਿਆਵਾਂ ਪਿੱਛੇ ਸੂਰਜ ਖੜਾ ਹੈ ਤਿਵੈ ਹੀ ਸਾਡੇ ਸਾਰੀਆਂ ਦੀ ਹੋਂਦ ਪਿੱਛੇ ਇਕ ਅਕਾਲ ਪੁਰਖ ਖੜਾ ਹੈ ਭਾਵੇ ਅਸੀਂ ਸਰੂਪ ਦੇ ਕਰਕੇ ਭਿੰਨਤਾਵਾਂ ਰੱਖਦੇ ਹੋਈਏ॥
ਸੋ ਸਮਝਣ ਦੀ ਲੋੜ ਹੈ ਗੁਰੂ ਦੀ ਸੁਪਰੀਮਤਾ ਸਾਹਮਣੇ ਕੋਈ ਵਿਅਕਤੀ ਵਿਸ਼ੇਸ ਨਹੀਂ ਖੜ ਸਕਦਾ॥
ਪਰ ਜੇ ਅਸੀਂ ਅੱਜ ਫਿਰ ਦੇਹ ਪ੍ਰਧਾਨਗੀ ਵੱਲ ਨੂੰ ਤੁਰ ਪਏ ਤਾ ਉਹ ਦਿਨ ਦੂਰ ਨਹੀਂ ਜਦ ਫਿਰ ਉਥੇ ਖੜੇ ਹੋਵਾਂਗੇ ਜਿਥੋਂ ਗੁਰੂ ਜੀ ਕੱਢਿਆ ਹੈ ਭਾਵ ਸਿੱਖੀ ਦੇ ਵਿਹੜੇ ਵਿਚ ਵੀ '''ਛਿਅ ਘਰ ਛਿਅ ਗੁਰ ਛਿਅ ਉਪਦੇਸ''' ਦਾ ਫਲਸਫਾ ਪਲਦਾ ਮਿਲੇਗਾ॥
ਧੰਨਵਾਦ

ਗਲਾਂ ਕਰੇ ਘਣੇਰੀਆ

ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥ 
ਗਲਾਂ ਕਰੇ ਘਣੇਰੀਆ ਤਾਂ ਅੰਨ੍ਹ੍ਹੇ ਪਵਣਾ ਖਾਤੀ ਟੋਵੈ ॥੩੨॥
ਅਸਲ ਵਿਚ ਮਾਇਆ ਦੀ ਜਕੜ ਵਿਚ ਸਾਰੀ ਉਮਰ ਭੋਗਣ ਵਾਲੇ ਨੂੰ ਕੀ ਦੋਸ਼ ਦਿੱਤਾ ਜਾ ਸਕਦਾ ਹੈ ਕਿਉਂਕਿ ਉਸਦੀ ਮੱਤ ਨੇ ਕਦੇ ਗੁਰਮਤਿ ਵਾਲਾ ਪਾਸਾ ਵੇਖਿਆ ਹੀ ਨਹੀਂ ਹੋਂਦਾ ਹੈ ਅਤੇ ਮਨਮਤ ਦੀ ਜਕੜ ਵਿਚ ਹੀ ਆ ਬੁਢਾਪੇ ਦੇ ਦਰ ਉਤੇ ਖੜਾ ਹੋ ਜਾਂਦਾ ਹੈ॥
ਹੁਣ ਜੋ ਤਰਜਬੇ ਉਹ ਬੁਢਾਪੇ ਵਿਚ ਸਿਆਣੇ ਹੋਣ ਦੇ ਭਰਮ ਵਿਚ ਦਸਦਾ ਹੈ ਉਹ ਸਾਰੇ ਸਵਾਸਾਂ ਨੂੰ ਖਾਲੀ ਖੂਹ ਵਿਚ ਸੁੱਟਣ ਵਾਲੇ ਹੋਂਦੇ ਹਨ ॥ਸਾਰੀ ਉਮਰ ਦੀ ਮਨਮਤਿ ਦੀ ਕਮਾਈ ਨੇ ਗਿਆਨ ਦੀਆ ਅੱਖਾਂ ਕਦੇ ਖੁਲਣ ਹੀ ਨਹੀਂ ਦਿੱਤੀਆਂ ਤੇ ਅਜੇਹੀ ਸਥਿਤੀ ਵਿਚ ਠੇਡੇ ਖਾ ਦੁੱਖ ਝੱਲਣਾ ਤਾ ਆਮ ਜਿਹੀ ਗੱਲ ਹੋਂਦੀ ਹੈ॥
ਸਮਝਣ ਵਾਲੀ ਗੱਲ ਹੈ ਕੇ ਨੀਹਾਂ ਦੀ ਮਜਬੂਤੀ ਮਕਾਨ ਦੀ ਮਿਆਦ ਅਤੇ ਮਕਾਨ ਦਾ ਨਾਮਕਰਣ ਕਰਦੀ ਹੈ॥
ਕੋਈ ਖੰਡਰ ਤੇ ਕੋਈ ਗੁਰ-ਦੁਆਰਾ ਅਖਵਾਂਦਾ ਹੈ ॥
ਧੰਨਵਾਦ

Wednesday, October 19, 2016

ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ

ਜੇ ਕਿਸੇ ਇਹ ਵਹਿਮ ਹੋ ਜਾਵੇ ਕੇ ਸੱਪ ਨੂੰ ਪਟਾਰੀ ਵਿਚ ਬੰਦ ਕਰਨ ਨਾਲ ਉਸਦਾ ਜ਼ਹਿਰ ਚਲਾ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਡੰਗਣ ਦੀ ਭਾਵਨਾ ਦਾ ਤਿਆਗ ਕਰ ਦਿੰਦਾ ਹੈ ਤਾਂ ਇਹ ਕੇਵਲ ਕੁਝ ਸਮੇ ਦਾ ਵਹਿਮ ਹੋਂਦਾ ਹੈ,ਸੱਪ ਨੂੰ ਮੌਕਾ ਮਿਲਣ ਦੀ ਦੇਰ ਹੋਂਦੀ ਹੈ ਉਹ ਪਲਟ ਕੇ ਆਪਣੇ ਸੁਭਾਅ ਮੁਤਾਬਿਕ ਵਰਤਾਉ ਕਰਦਾ ਹੈ॥ਗੁਰਬਾਣੀ ਆਖਦੀ ਹੈ
==>>>ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ <<<==
ਬਸ ਇੱਦਾ ਹੀ ਕੇਵਲ ਦੇਹ ਸਿੰਗਾਰ ਕਰਨ ਨਾਲ ਕੋਈ ਸੁਧਰ ਨਹੀਂ ਜਾਂਦਾ ਜਦ ਤੱਕ ਮਨ ਦੀ ਮਤ ਨਾਂਹ ਤਿਆਗੇ ॥ਨਹੀਂ ਤਾ ਅੰਦਰੋਂ ਉਹ ਹੀ ਜ਼ਹਿਰ ਭਰਿਆ ਰਹਿੰਦਾ ਹੈ॥
ਅੱਜ ਲੋੜ ਹੈ ਸਿੱਖ ਕੌਮ ਨੂੰ.ਇੰਨਾ ਭੇਖੀਆ ਦੀ ਘੋਖ ਕਰਨ ਦੀ॥ ਇਹ ਜੋ ਹੱਥ ਜੋੜ ਜੋੜ ਘੁੰਮਦੇ ਹਨ ਤੇ ਗੁਰੂ ਦੇ ਮੁੱਖ ਸੇਵਾਦਾਰ/ਜਥੇਦਾਰ ਹੋਣ ਦਾ ਦਾਵਾ ਕਰਦੇ ਹਨ ਇਹ ਜਿਆਦਾਤਰ ਜ਼ਹਿਰੀਲੇ ਨਾਗ ਹਨ, ਜੋ ਬੇਗਾਨਿਆ ਦੀ ਭੀਨ ਉਤੇ ਨੱਚਦੇ ਹਨ॥
ਸੱਚ ਰੂਪੀ ਧਰਮ ਦਾ ਇਹਨਾਂ ਜਲੂਸ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ॥
ਗੁਰੂ ਨਾਨਕ ਜੀ ਵੀ ਅੱਜ ਹੈਰਾਨ ਹੋਂਦੇ ਹੋਣਗੇ ਕੇ ਗੁਰਮਤਿ ਦਾ ਮਾਰਗ ਕੀ ਹੈ ਤੇ ਇਹ ਵਕਾਓ ਲੋਕ ਕੀ ਪੇਸ਼ ਕਰ ਰਹੇ ਹਨ ਤੇ ਉਪਰੋਂ ਜੋ ਅਸੀਂ ਮੰਨਣ ਵਾਲੇ ਹਾਂ ਉਹ ਆਪਣੇ ਆਲਸ ਪੁਣੇ ਵਿਚ ਜ਼ਹਿਰ ਨੂੰ ਖੰਡ ਸਮਝ ਖਾਈ ਜਾ ਰਹੇ ਹਨ॥
ਸਵਾਲ ਅੱਜ ਫਿਰ ਉਹ ਹੀ ਸਾਹਮਣੇ ਆ ਖੜਾ ਹੋਇਆ ਹੈ ..
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ 
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ 
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ 
ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਝੂਠ ਦੀ ਕਾਲੀ ਰਾਤ ਨੇ ਸੱਚ ਦਾ ਚੰਦਰਮਾ ਅੱਜ ਫਿਰ ਨਹੀਂ ਚੜ੍ਹਨ ਦਿੱਤਾ ਹੈ ਤੇ ਇਹਨੇ ਹਨੇਰੇ ਵਿਚ ਕੇਵਲ ਭਟਕਣਾ ਹੀ ਪੱਲੇ ਪੈ ਰਹੀ ਹੈ॥ਗੁਰੂ ਨੇ ਸਾਨੂੰ ਰਾਹ ਤਾਂ ਦੱਸਿਆ ਹੈ ਪਰ ਜਦ ਅਸੀਂ ਮੰਨਾਗੇ ਨਹੀਂ ਤਦ ਤੱਕ ਕਾਲੀ ਰਾਤ ਹਾਵੀ ਰਹੇਗੀ॥
ਸੋ ਬਚਾਉ ਦਾ ਜੋ ਰਾਹ ਹੈ ਉਸਤੇ ਚਲਕੇ ਹੀ ਕੌਮ ਦਾ ਬਚਾਉ ਹੋ ਸਕਦਾ ਹਾਂ!! ਗੁਰਬਾਣੀ ਰਾਹ ਦਸਦੀ ਆਖਦੀ ਹੈ..
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ 
ਗੁਰਮੁਖਿ ਕੋਈ ਉਤਰੈ ਪਾਰਿ ॥ 
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥
ਸੋ ਭਾਈ ਅਗਿਆਨਤਾ ਵਿਚ ਜੇ ਨਿਕਲਣਾ ਹੈ ਤਾਂ ਗੁਰੂ ਦੀ ਵਿਚਾਰ ਨਾਲ ਖੁਦ ਸਾਂਝ ਪਾਵੋ ਖੁਦ ਗੁਰੂ ਕੋਲ ਬੈਠੋ ਤੇ ਗੁਰੂ ਦਾ ਦੱਸਿਆ ਰਸਤਾ ਇਖਤਿਆਰ ਕਰਕੇ ਇਹਨਾਂ ਨਾਗਾ ਦੀ ਪਛਾਣ ਕਰੋ ਤੇ ਖੁਦ ਬਚੋ ਨਾਲੇ ਕੌਮ ਨੂੰ ਬਚਾਓ॥
ਧੰਨਵਾਦ

ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ

ਅੱਜ ਜਿਆਦਾਤਰ ਪੋਸਟ ਲੰਬੀ ਉਮਰ ਦੇ ਵਰਤ ਨੂੰ ਲੈ ਕੇ ਦੇਖੇ ਪੜ੍ਹੇ ਜਾ ਰਹੇ ਹਨ॥ਗੁਰੂ ਜੀ ਦੇ ਕਿਰਪਾ ਸਦਕਾ ਸਭੱਬੀ ਹੀ ਅੱਜ ਦਾ ਸਲੋਕ ''ਸਲੋਕ ਵਾਰਾਂ ਤੇ ਵਧੀਕ'' ਵਿੱਚੋ ਇਸੇ ਵਿਸ਼ੇ ਨੂੰ ਸਨਮੁਖ ਕਰਦਾ ਹੈ॥
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥
ਗੁਰੂ ਜੀ ਹਲੂਣਾ ਦਿੰਦੇ ਹੋਏ ਆਖਦੇ ਹਨ ਕਦੇ ਉਮਰ ਭੋਗ ਕੇ ਵੀ ਕੋਈ ਅੱਕਿਆ ਅਤੇ ਨਾਂਹ ਕਿਸੇ ਇਹ ਆਖਿਆ ਕੇ ਮੈ ਆਪਣੇ ਸਾਰੇ ਕੰਮ ਧੰਦੇ ਨਿਬੇੜ ਲਏ ਹਨ॥
ਸ਼ੇਖ ਸਾਬ ਨੇ ਉਮਰ ਦੀ ਮਕਦਾਦ ਸਾਹਮਣੇ ਰੱਖ ਆਪਣੇ ਇਕ ਸਲੋਕ ਵਿਚ ਆਖ ਦਿੱਤਾ ਕੇ...
ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ ॥ 
ਜੇ ਸਉ ਵਰ੍ਹ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ ॥
ਭਾਵ ਦੇਹ ਦਾ ਅੰਤ ਖੇਹ ਹੈ॥ਭਾਵੇ ਇੰਨੇ ਮਰਜੀ ਵਰਤ ਰੱਖੀ ਜਾਵੋ,ਮੌਤ ਤੇ ਆਪਣੀ ਬੁੱਕਲ ਵਿਚ ਲੈਣਾ ਹੀ ਹੈ॥
ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥
ਹੁਣ ਦੂਜੇ ਪਾਸੇ ਗੁਰੂ ਜੀ ਭਗਤ ਜਨਾ ਦੀ ਅਵਸਥਾ ਦਾ ਜਿਕਰ ਕਰਦੇ ਹਨ ਕੇ ਗਿਆਨ ਗੁਰੂ ਨਾਲ ਸਾਂਝ ਪਾ ਸੁਰਤੀ ਜਾ ਪਰਮ ਸੱਚ ਵਿਚ ਟਿਕ ਜਾਂਦੀ ਹੈ ਅਤੇ ਇਹ ਟਿਕਾਉ ਹੀ ਸਦਾ ਸਦਾ ਲਈ ਨਿਹਚਲ ਕਰ ਦਿੰਦਾ ਹੈ॥
ਇਸੇ ਬਾਰੇ ਕਬੀਰ ਜੀ ਨੇ ਕਿਹਾ ਹੈ..
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥
ਸਾਹਿਬ ਦੇ ਸਿਖਿਆ ਰੂਪੀ ਚਰਨਾਂ ਉਤੇ ਚਲਣ ਦੀ ਇਸ ਮਉਜ ਦਾ ਨਾਮ ਹੀ '' ਗਿਆਨੀ ਜੀਵੈ ਸਦਾ ਸਦਾ''ਹੈ॥
ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥ 
ਸਾਰੀ ਉਮਰ ਪਦਾਰਥੀ ਜਕੜ ਦੇ ਅਧੀਨ ਜੋੜਨ ਦੇ ਸਰਫਿਆ ਵਿਚ ਹੀ ਲੰਘ ਗਈ॥
ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥੩੧॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਆਖਿਆ ਤਾ ਜਾ ਸਕਦਾ ਹੈ ਜੇ ਕਿਸੇ ਨੂੰ ਪੁੱਛ ਸਾਹਿਬ ਜਿੰਦ ਕੱਢਦਾ ਹੋਵੇ॥
ਗੱਲ ਫਿਰ ਉਥੇ ਆ ਖੜੀ ਕੇ...
ਜੰਮਣੁ ਮਰਣਾ ''ਹੁਕਮੁ'' ਹੈ ਭਾਣੈ ਆਵੈ ਜਾਇ॥
ਹੁਣ ਜਿਹੜਾ ਵਿਸ਼ਾ ਸਿਧੇ ਤੌਰ ਤੇ ਸਾਹਿਬ ਦੇ ਹੁਕਮ ਨਾਲ ਜੁੜ ਗਿਆ ਉਸ ਵਿਚ ਇਨਸਾਨੀ ਦਖਲ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ॥ਇਸ ਲਈ ਕਬੀਰ ਜੀ ਨੇ ਇਕ ਫੈਸਲਾ ਦੇ ਦਿੱਤਾ..
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥
ਸਵਾਰਨਾ ਹੈ ਤਾ ਗੁਰੂ ਸਿਖਿਆਵਾਂ ਦੇ ਸਨਮੁਖ ਹੋਕੇ ਆਪਾ ਸਵਾਰਿਆ ਜਾਵੇ ਜੋ ਅਸਲ ਵਿਚ ਸਵਰ ਸਕਦਾ ਹੈ॥
ਧੰਨਵਾਦ

Tuesday, October 18, 2016

ਪਤੀ ਦੀ ਲੰਬੀ ਉਮਰ ?

ਬੀਤੇ ਕੱਲ ਸੋਸ਼ਲ ਮੀਡੀਆ ਉਤੇ ਪਤੀ ਦੀ ਲੰਬੀ ਉਮਰ ਲਈ ਰਖਿਆ ਵਰਤ ਪੂਰੀ ਤਰ੍ਹਾਂ ਹਾਵੀ ਰਿਹਾ॥
ਆਉ ਗੁਰਮਤਿ ਦੇ ਨਜਰੀਏ ਤੂੰ ਸਮਝਣ ਦੀ ਕੋਸਿਸ ਕਰੀਏ ਕੇ ਕੀ ਕਿਸੇ ਦੇ ਆਖਿਆ ਜਾ ਕੋਈ ਸਰੀਰੀ ਤਲ ਉਤੇ ਕਸ਼ਟ ਚਲਣ ਨਾਲ ਦੂਜੀ ਦੀ ਉਮਰ ਆਦਿਕ ਵੱਧ ਸਕਦੀ ਹੈ॥
ਗੁਰਬਾਣੀ ਨੇ ਜਦ ਜੰਮਣ ਮਰਨ ਦਾ ਵਿਸ਼ਾ ਵਿਚਾਰਿਆ ਤਾ ਬੜ੍ਹੀ ਹੀ ਸਹਿਜਤਾ ਨਾਲ ਇਕ ਗੱਲ ਆਖ ਦਿੱਤੀ॥
ਜੰਮਣੁ ਮਰਣਾ ''ਹੁਕਮੁ'' ਹੈ ਭਾਣੈ ਆਵੈ ਜਾਇ॥
ਹੁਣ ਜਿਹੜਾ ਵਿਸ਼ਾ ਸਿਧੇ ਤੌਰ ਤੇ ਸਾਹਿਬ ਦੇ ਹੁਕਮ ਨਾਲ ਜੁੜ ਗਿਆ ਉਸ ਵਿਚ ਇਨਸਾਨੀ ਦਖਲ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ॥ਇਸ ਲਈ ਕਬੀਰ ਜੀ ਨੇ ਇਕ ਫੈਸਲਾ ਦੇ ਦਿੱਤਾ..
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥
ਹੁਣ ਇਹਨਾਂ ਦੋ ਪ੍ਰਮਾਣਾ ਨਾਲ ਗੱਲ ਸਾਫ ਹੋ ਗਈ ਕੇ ਜੰਮਣ ਮਰਨ ਹੁਕਮੀ ਦੇ ਹੁਕਮ ਦੇ ਅਧਿਕਾਰ ਖੇਤਰ ਵਿਚ ਹੈ ਤੇ ਉਸਦੇ ਅਧਿਕਾਰ ਖੇਤਰ ਵਿਚ ਸਾਡੀ ਦਖਲ ਅੰਦਾਜੀ ਕਿਸੇ ਕੀਮਤ ਉਤੇ ਨਹੀਂ ਹੋ ਸਕਦੀ॥
ਹੁਣ ਗੱਲ ਆਉਂਦੀ ਹੈ ਕੇ ਕਿਸੇ ਦੇ ਕੀਤੇ ਕਰਮ ਨਾਲ ਮੇਰੇ ਕਰਮ ਖੇਤਰ ਨੂੰ ਕੋਈ ਲਾਹਾ ਜਾ ਹਾਨੀ ਹੋਂਦੀ ਹੈ॥
ਇਸ ਸਵਾਲ ਦਾ ਜਵਾਬ ਗੁਰਮਤਿ ਦੇ ਮੁਢਲੇ ਅਸੂਲ ਵਿਚ ਹੈ ਜਿਥੇ ਗੁਰੂ ਜੀ ਆਖਦੇ ਹਨ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜੋ ਮੈ ਕਰ ਰਿਹਾ ਹਾਂ ਉਸਦੀ ਜਵਾਬ ਦੇਹੀ ਮੇਰੀ ਹੈ॥ਜੋ ਮੇਰਾ ਕੋਈ ਸਾਕ ਸਬੰਧੀ ਕਰ ਰਿਹਾ ਹੈ ਉਸਦੀ ਜਵਾਬ ਦੇਹੀ ਉਸਦੀ ਹੈ॥ਸਗੋਂ ਗੁਰੂ ਜੀ ਨੇ ਇਕ ਠਾਇ ਜੁਗਾਂ ਦੀ ਗੱਲ ਕਰਦੇ ਆਖ ਦਿੱਤਾ..
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ ॥ 
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥
ਸੋ ਅੰਤ ਵਿਚ ਇਹੀ ਕਹਿਆ ਜਾ ਸਕਦਾ ਹੈ ਕੇ ਧਰਮ ਦੇ ਨਾਮ ਉਤੇ ਹੋਂਦੇ ਕਰਮਾ ਬਾਰੇ ਗੁਰਬਾਣੀ ਦਾ ਅਟਲ ਫੈਸਲਾ ਹੈ ਕੇ...
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥
ਧੰਨਵਾਦ

ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ

ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥
ਵਾਹ ਸਰੋਵਰਾਂ ਤੇਰੇ ਤਾਜੇ ਪਾਣੀ ਦੀ ਤਾਜਗੀ ਜੀਵਨ ਵਿਚ ਆਏ ਖਿੜਾਵ ਵਰਗੀ ਹੈ ਤੇਰੇ ਕੰਡਿਆਂ ਉਤੇ ਉਗੇ ਸੁਨਹਿਰੀ ਫੁੱਲ ਤੇਰੀ ਸੁੰਦਰਤਾ ਵਿਚ ਚਾਰ ਚੰਨ ਲਾਉਂਦੇ ਹਨ॥
ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥ 
ਗੁਰੂ ਨਾਨਕ ਜੀ ਉਸੇ ਸਰੋਵਰ ਵਿਚ ਆਏ ਬਦਲਾਵ ਨੂੰ ਦੇਖ ਪੁੱਛਦੇ ਹਨ ਕੇ ਅੱਜ ਤੈਨੂੰ ਕੀ ਹੋ ਗਿਆ ਨਾਂਹ ਤੇਰੇ ਵਿਚ ਨਿਰਮਲਤਾ ਰਹੀ ਤੇ ਨਾਂਹ ਹੀ ਸੁੰਦਰਤਾ, ਕੀ ਵਾਪਰਿਆ ਤੇਰੇ ਨਾਲ ਕੇ ਤੇਰਾ ਰੂਪ ਕਰੂਪ ਹੋ ਗਿਆ ਹੈ॥ਤੇਰੀ ਇਸ ਆਕਾਰ ਰੂਪੀ ਦੇਹੀ ਨੇ ਕਿਹੜੀ ਜੀਵਨ ਦੀ ਮਰਿਯਾਦਾ ਭੰਗ ਕੀਤੀ ਹੈ॥
ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥
ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ ॥੩੦॥
ਜਵਾਬ ਆਇਆ ਕੇ ਮੇਰੀ ਤਾਜਗੀ ਨਿਰਮਲਤਾ ਦੇ ਸਰੋਤ ਪਾਣੀ ਨਾਲੋਂ ਸੰਗ ਟੁੱਟ ਗਿਆ,ਜਿਸਦੇ ਕਾਰਣ ਅੱਜ ਮੈ ਕਰੂਪ ਹੋ ਛਪੜੀ ਬਣ ਕੇ ਰਹਿ ਗਈਆਂ ਹਾਂ॥
ਇਹ ਪਾਣੀ ਹੀ ਸੀ ਜਿਸ ਦੇ ਕਾਰਣ ਮੈ ਖੇੜੇ ਵਿਚ ਰਹਿੰਦਾ ਸੀ ਜੋ ਅੱਜ ਮੇਰੇ ਕੋਲੋਂ ਖੁਸ ਗਿਆ ਹੈ॥
ਬਸ ਇਸੇ ਤਰ੍ਹਾਂ ਸਿੱਖ ਦਾ ਜੀਵਨ ਹੈ ਜਦ ਤੱਕ ਗੁਰੂ ਦੇ ਉਪਦੇਸ਼ ਦੇ ਦਾਇਰੇ ਵਿਚ ਹੈ ਇਹ ਚੜਦੀਕਲਾ ਵਿਚ ਹੋਂਦਾ ਹੈ ਪਰ ਜਿਉ ਹੀ ਸਿੱਖ ਗੁਰੂ ਤੂੰ ਬੇਮੁਖ ਹੋਂਦਾ ਹੈ ਅਵਗੁਣਾਂ ਦਾ ਬਦਬੂ ਦਾਰ ਘਰ ਬਣਕੇ ਰਹਿ ਜਾਂਦਾ ਹੈ ਤੇ ਗੁਰੂ ਨੂੰ ਆਖਣਾ ਪੈਂਦਾ ਹੈ॥
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥
ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥
ਧੰਨਵਾਦ

101 ਪਾਠਾਂ ਦੀ ਲੜੀ

6-7 ਸਾਲ ਪੁਰਾਣੀ ਗੱਲ ਹੈ ਕੇ ਗੁਰਦਾਸਪੁਰ ਦੇ ਨੇੜੇ ਇਕ ਗੁਰਦਵਾਰੇ 101 ਪਾਠਾਂ ਦੀ ਲੜੀ ਆਰੰਭੀ ਜਾਣੀ ਸੀ॥ਪਾਠੀ ਸਿੰਘਾਂ ਦਾ ਪੂਰਾ ਇੰਤਜਾਮ ਲੱਗਭਗ ਹੋਇਆ ਪਿਆ ਸੀ ਕੇ ਐਨ ਇਕ ਦਿਨ ਪਹਿਲਾ ਕਿਸੇ 50 ਪਾਠਾਂ ਦੀ ਪੂਜਾ ਇੰਨਚਾਰਜ ਨੂੰ ਜਮ੍ਹਾ ਕਰਵਾ ਦਿੱਤੀ॥ਇਕ ਪਾਠ ਦੀ11000 ਕੋ ਹਜ਼ਾਰ ਪੂਜਾ ਸੀ  ਅਤੇ 50 ਪਾਠਾਂ ਦੇ ਸਾਢੇ ਪੰਜ ਲੱਖ ਬਣਦੇ ਸਨ॥ਹੁਣ ਕਮੇਟੀ ਇੰਨੇ ਪੈਸਿਆਂ ਨੂੰ ਮਨ੍ਹਾ ਕਿਵੇਂ ਕਰਦੀ॥ਪਰ ਇੰਨੀ ਜਲਦੀ 200-250 ਪਾਠੀ ਹੋਰ ਕਿਥੋਂ ਲਿਆਉਣੇ ਸਨ॥ਉਹਨਾਂ ਲੋਕ ਜੋ ਬਚੇ ਬੁਢੇ ਖੰਡੇ ਦੀ ਪਾਹੁਲ ਵਾਲੇ ਸਨ ਸਭ ਪਾਠ ਕਰਨ ਲਈ ਲਾ ਦਿੱਤੇ॥
ਵਧੀਆ ਗੱਲ ਹੈ ਪਾਠ ਕਰਨਾ ਚਾਹੀਦਾ ਹੈ ਪਰ ਇਹ ਗੁਰੂ ਨਾਲ ਧੋਖਾ ਜਾਪਦਾ ਹੈ॥ਜਿਸ ਧੋਖੇ ਬਾਰੇ ਗੁਰੂ ਜੀ ਨੇ ਖੁਦ ਆਖਿਆ ਹੈ...
1.ਰੋਟੀਆ ਕਾਰਣਿ ਪੂਰਹਿ ਤਾਲ ॥ 
2.ਲੈ ''ਭਾੜਿ'' ਕਰੇ ਵੀਆਹੁ
ਇਹ ਤਾ ਅਸੀਂ ਫਿਰ ਗੁਰੂ ਦਾ ਵਾਪਰੀਕਰਨ ਕਰ ਦਿੱਤਾ ਸਗੋਂ ਇੰਨੀ ਨੀਚਤਾ ਵੀ ਵਿਖਾ ਦਿੱਤੀ॥
ਇਹ ਗੱਲ ਅੱਜ ਵੀ ਤੁਹਾਡੇ ਨੇੜੇ ਤੇੜੇ ਇਉ ਦੀ ਤਿਉ ਵਾਪਰ ਰਹੀ ਹੈ॥ਪਰ ਚੁਪੀ ਹੈ ਕੇਵਲ ਮੇਰੇ ਵਾਂਗ ਸਿਰਫ ਕਹਿਣ ਵਾਲੇ ਹਨ ਕੁਝ ਕਰਨ ਵਾਲੇ ਨਹੀਂ ਦਿਸਦੇ॥
ਕਾਸ਼ ਕੀਤੇ SGPC ਸਿਰਫ ਲੜੀਵਾਰ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਹੀ ਛਾਪੇ ਅਤੇ ਆਮ ਘਰਾਂ ਵਿਚ ਪਾਠ ਕਰਨ ਲਈ ਭਾਵੇ ਪਦ ਛੇਦ ਪੋਥੀਆ ਛਾਪਣ॥
ਇਸਦਾ ਨਤੀਜਾ ਇਹ ਹੋਵੇਗਾ ਕੇ ਉਹ ਹੀ ਪਾਠੀ ਸੰਗਤੀ ਰੂਪੀ ਵਿਚ ਪਾਠ ਕਰ ਸੁਣਾ ਸਕੇਗਾ ਜਿਸ ਨੂੰ ਜਾ ਤਾ ਬਾਣੀ ਕੰਠ ਹੈ ਜਾ ਪਦ ਛੇਦ ਦੀ ਵਿਆਕਰਨ ਪਤਾ ਹੈ॥
ਫਿਰ ਦੇਖਣਾ ਕੀਤੇ ਇਹ 100 200 ਪਾਠਾਂ ਦੀਆ ਲੜੀਆ ਨਜਰ ਨਹੀਂ ਆਉਣ ਗਈਆਂ॥ਕੋਈ ਪਾਠੀ ਸਿੰਘ ਬਿਨ੍ਹਾ ਇਕਾਗਰ ਚਿੱਤ ਹੋਏ ਪਾਠ ਸੰਗਤੀ ਰੂਪ ਵਿਚ ਕਰ ਹੀ ਨਹੀਂ ਪਾਵੇਗਾ॥
ਤਦ ਗੁਰਬਾਣੀ ਦਾ ਸਿਧਾਂਤ ਲਾਗੂ ਹੋਵੇਗਾ ਕੇ..
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
ਸਾਵਧਾਨ ਏਕਾਗਰ ਚੀਤ ॥
ਧੰਨਵਾਦ

Monday, October 17, 2016

ਮਨ ਨਾਲ ਗੱਲ ਬਾਤ

ਆਉ ਕਬੀਰ ਜੀ ਦੇ ਇਕ ਸਬਦੁ ਨੂੰ ਵਿਚਾਰਦੇ ਹੋਏ ਮਨ ਨਾਲ ਗੱਲ ਬਾਤ ਕਰੀਏ॥
ਬਸੰਤੁ ਕਬੀਰ ਜੀਉ ੴ ਸਤਿਗੁਰ ਪ੍ਰਸਾਦਿ ॥ 
ਸੁਰਹ ਕੀ ਜੈਸੀ ਤੇਰੀ ਚਾਲ ॥
ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
ਹੇ ਮੇਰੇ ਸੁਧਾਰ ਵੱਲ ਨੂੰ ਤੁਰੇ ਮਨਾਂ ਹੁਣ ਤੇਰੀ ਚਾਲ ਕਿੰਨੀ ਠਹਰਾਵੈ ਵਾਲੀ ਹੈ ਮਾਨੋ ਜਿਵੇ ਗਾ ਤੁਰਦੀ ਹੋਵੇ॥ਮਨਾਂ ਤੇਰੇ ਮਾਇਆ ਰੂਪੀ ਪੂਛ ਗੁਰੂ ਸਿਖਿਆਵਾਂ ਦੇ ਅਧੀਨ ਹੋ ਕਿੰਨੀ ਚਮਕਦਾਰ ਹੋ ਗਈ ਹੈ॥ਭਾਵ ਅਵਗੁਣ ਦੀ ਰਾਤ ਗੁਣਾ ਦੇ ਪ੍ਰਗਾਸ ਨਾਲ ਰੋਸ਼ਨ ਹੋ ਗਈ ਹੈ॥
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
ਹੇ ਮੇਰੇ ਮਨਾਂ ਜੋ ਗੁਰੂ ਗਿਆਨ ਰਾਹੀਂ ਹਿਰਦੇ ਘਰ ਵਿਚ ਗੁਣਾ ਦਾ ਬੋਹਲ ਜਮਾ ਹੋਇਆ ਹੈ ਤੂੰ ਉਹ ਖੁਰਾਕ ਜੀ ਸਦਕੇ ਖਾ॥ਪਰ ਧਿਆਨ ਰੱਖੀ ਘਰ ਦੀ ਖੁਰਾਕ ਛੱਡ ਕਿਸੇ ਹੋਰ ਦੇ ਦਰ ਉਤੇ ਹਰਗਿਜ ਨਾਂਹ ਜਾਵੀ॥
ਚਾਕੀ ਚਾਟਹਿ ਚੂਨੁ ਖਾਹਿ ॥ 
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
ਹੇ ਮੇਰਾ ਮਨਾਂ ਜਦ ਤੂੰ ਬਾਹਰ ਦੀ ਖੁਰਾਕ ਨੂੰ ਆਪਣਾ ਭੋਜਨ ਮੰਨਣੀ ਬੈਠਾ ਸੀ ਤਦ ਤੇਰਾ ਸੁਭਾਅ ਇਹ ਹੋਂਦਾ ਸੀ ਕੇ ਤੂੰ ਵਿਕਾਰਾਂ ਰੂਪੀ ਚੂਨਾ ਖਾਂਦਾ ਸੀ ਤੇ ਤੇਰੇ ਅੰਦਰ ਲੋਭ ਦੀ ਇੰਨੀ ਪ੍ਰਭਲਤਾ ਹੋਂਦੀ ਸੀ ਕੇ ਤੂੰ ਚਾਕੀ ਦਾ ਚੀਥਰਾ ਵੀ ਚੱਕ ਭੱਜਣ ਦੀ ਕਰਦਾ ਸੀ ਭਾਵ ਪਦਾਰਥੀ ਜਕੜ ਸੀ॥ਖਾ ਪੀ ਕੇ ਵੀ ਸੰਤੋਖ ਨਹੀਂ ਸੀ ॥
ਛੀਕੇ ਪਰ ਤੇਰੀ ਬਹੁਤੁ ਡੀਠਿ ॥ 
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
ਤੇਰਾ ਨਿਗ੍ਹਾ ਉਚੇ ਟੰਗੇ ਛਿੱਕੇ ਉਤੇ ਰਹਿੰਦੀ ਸੀ ਭਾਵ ਕੇ ਮੱਤ ਹਮੇਸ਼ਾ ਉੱਚੀ ਹੋਂਦੀ ਹੈ ਪਰ ਮਨ ਦੀ ਕੋਸਿਸ ਰਹਿੰਦੀ ਹੈ ਕੇ ਮਤ ਨੂੰ ਚਪੱਟ ਲਵੇ ਤੇ ਮਨਮਤਿ ਨੂੰ ਜਨਮ ਦੇਵੇ॥ਜਦ ਮੱਤ ਮਨ ਦੇ ਵੱਸ ਹੋ ਮਨਮੱਤ ਹੋ ਜਾਂਦੀ ਹੈ ਤਾ ਅਜੇਹੀ ਅਵਸਥਾ ਨੂੰ ਹਲਕਾਇਆ ਹੋਇਆ ਮੰਨਿਆ ਜਾਂਦਾ ਹੈ ਤੇ ਸਾਨੂੰ ਸਭ ਨੂੰ ਪਤਾ ਹੈ ਹਲਕਾਏ ਨੂੰ ਹਮੇਸ਼ਾ ਦੂਜਿਆਂ ਤੂੰ ਮਾਰ ਪੈਂਦੀ ਹੈ॥
ਐਵੇ ਜਦ ਮਤ ਮਨ ਦੇ ਅਧੀਨ ਹੋ ਮਨਮਤਿ ਹੋ ਜਾਂਦੀ ਹੈ ਤਾ ਫਿਰ ਜੀਵਨ ਦੇ ਹਰ ਪੜਾਅ ਉਤੇ ਵਿਕਾਰਾਂ ਕੋਲੋਂ ਮਾਰ ਖਾਂਦੀ ਹੈ ਇਸੇ ਮਾਰ ਨੂੰ ਜਮਾ ਦੀ ਮਾਰ ਵੀ ਆਖਿਆ ਗਿਆ ਹੈ ਤੇ ਹੁਕਮ ਦਾ ਡੰਡਾ ਹੀ ਕਿਹਾ ਗਿਆ ਹੈ ॥
ਕਹਿ ਕਬੀਰ ਭੋਗ ਭਲੇ ਕੀਨ ॥ 
ਮਤਿ ਕੋਊ ਮਾਰੈ ਈਂਟ ਢੇਮ ॥੪॥੧॥ 
ਹੇ ਮੇਰੇ ਮਨ ਕਬੀਰ ਤਾ ਤੈਨੂੰ ਇਹੀ ਸੰਬੋਧਨ ਕਰਦਾ ਹੈ ਕੇ ਭਲੇ ਭੋਗ ਕਰ ਭਾਵ ਕੇ ''ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥'''ਜਦ ਇਹ ਗੱਲ ਤੂੰ ਮੰਨ ਲਈ ਫਿਰ ਕੋਈ ਤੇਰੇ ਵੱਲ ਕੋਈ ਉਗਲ ਤੱਕ ਨਹੀਂ ਕਰ ਸਕਦਾ ਮਾਰਨਾ ਤਾ ਦੂਰ ਦੀ ਗੱਲ ਰਹੀ॥
ਧੰਨਵਾਦ

ਇੱਕਲੀ ਦੌਲਤ ਨੂੰ ਸਭ ਕੁਝ ਮੰਨ ਕੇ ਜਿਉਣ ਵਾਲੇ ਪ੍ਰਾਣੀ ਦੀ ਅਵਸਥਾ

ਅੱਜ ਦੇ ਸਲੋਕ ਵਿਚ ਮਹਲਾ 1 ਇੱਕਲੀ ਦੌਲਤ ਨੂੰ ਸਭ ਕੁਝ ਮੰਨ ਕੇ ਜਿਉਣ ਵਾਲੇ ਪ੍ਰਾਣੀ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਆਖਦੇ ਹਨ॥
ਮਹਲਾ ੧ ॥ ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥
ਦੌਲਤ ਦੇ ਨਸ਼ੇ ਵਿਚ ਚੂਰ ਹੋਈ ਦੀ ਪਹਿਲੀ ਨਿਸ਼ਾਨੀ ਇਹ ਹੋਂਦੀ ਹੈ ਕੇ ਉਸਦੇ ਕੋਲ ਦੁਨਿਆਵੀ ਪਦਾਰਥਾਂ ਦੀ ਕੋਈ ਕਮੀ ਨਹੀਂ ਹੋਂਦੀ ॥
ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥ 
ਦੌਲਤ ਦੇ ਨਸ਼ੇ ਵਿਚ ਚੂਰ ਹੋਏ ਦੇ ਹਿਰਦੇ ਵਿਚ ਸੱਚ ਵਾਲੇ ਪਾਸਿਉ ਲਾ-ਪਰਵਾਹੀ ਪੱਕਾ ਘਰ ਪਾ ਕੇ ਬੈਠੀ ਹੋਂਦੀ ਹੈ ਅਤੇ ਇੰਦ੍ਰੇ ਹਰ ਪਲ ਵਿਕਾਰਾਂ ਅਧੀਨ ਹੋ ਜੀਵਨ ਦੀ ਲੁੱਟ ਕਸੁਟ ਵਿਚ ਰੁਝੇ ਰਹਿੰਦੇ ਹਨ॥
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ 
ਹਾਲਾਤ ਇਹ ਬਣਨੇ ਰਹਿੰਦੇ ਹਨ ਕੇ ਇੰਦ੍ਰੇ ਹਰ ਪਲ ਦੂਜਿਆਂ ਦੇ ਸੋਸ਼ਣ ਲਈ ਵਿਉਤਾਂ ਘੜਦੇ ਰਹਿੰਦੇ ਹਨ॥
ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥
ਮਾਨਸਿਕਤਾ ਇਹ ਹੋ ਜਾਂਦੀ ਹੈ ਕੇ ਹੱਥ ਹਮੇਸ਼ਾ ਲੈਣ ਲਈ ਅਗੇ ਵਧਦਾ ਹੈ ਕਦੇ ਸਮਾਜ ਪ੍ਰਤੀ ਕੁਝ ਦੇਣ ਤੂੰ ਹਿਰਦਾ ਕੰਨੀ ਕਤਰਾਉਂਦਾ ਹੈ॥ਭਾਵ ਮੈ ਮੇਰੀ ਦੀ ਪਕੜ ਜਕੜ ਜੀਵਨ ਨੂੰ ਖੁਸਣ ਦੇ ਸਹਿਮ ਵਿਚ ਰੱਖਦੀ ਹੈ॥
ਸੋ ਲੋੜ ਹੈ ਆਪਣੇ ਆਪਣੇ ਅੰਦਰ ਝਾਕਣ ਦੀ ਕੇ ਅਸੀਂ ਕੀਤੇ ''ਉਦੋਂਸਾਹੈ'' ਦੀ ਸ਼੍ਰੇਣੀ ਵਿਚ ਤਾ ਨਹੀਂ ਖੜੇ ਹੋਏ॥
ਧੰਨਵਾਦ

Sunday, October 16, 2016

ਕਿੱਸਾ ਭਾਨ ਸਿੰਘ ਦਾ

ਭਾਨ ਸਿੰਘ ਮੰਡੀ ਵਿਚ ਫ਼ਸਲ ਵੇਚ ਆਪਣੇ ਸਾਈਕਲ ਉਤੇ ਘਰ ਨੂੰ ਮੁੜ ਰਿਹਾ ਸੀ॥ਚਿਹਰੇ ਉਤੇ ਪਰਛਾਨੀ ਸਾਫ਼ ਸਾਫ਼ ਝਲਕ ਰਹੀ ਸੀ॥ਕਾਰਣ ਸੀ ਐਤਕੀ ਬੇ-ਮੌਸਮ ਵਰਖਾ ਨੇ ਫ਼ਸਲ ਦਾ ਕਾਫੀ ਨੁਕਸਾਨ ਕਰ ਦਿੱਤਾ ਸੀ ਤੇ ਜੋ ਬਚੀ ਉਸ ਨਾਲ ਲੈਣ ਦੇਣ ਵੀ ਪੂਰਾ ਹੋਂਦਾ ਨਹੀਂ ਸੀ ਦਿਸਦਾ॥
ਦਿਮਾਗ ਵਿਚ ਪੁੱਠੇ ਸਿਧੇ ਖਿਆਲ ਆ ਰਹੇ ਸੀ ਜੀਵਨ ਬੇਰੰਗ ਅਤੇ ਨਿਰਾਸ਼ਾ ਵਾਦੀ ਸੋਚ ਆਪੇ ਤੇ ਹਾਵੀ ਹੋ ਰਹੀ ਸੀ॥
ਪਿੰਡ ਨੂੰ ਆਉਂਦਾ ਆਉਂਦਾ ਭਾਨ ਸਿੰਘ ਨਹਿਰ ਦੇ ਕਿਨਾਰੇ ਰੁਕ ਵਹੰਦੇ ਪਾਣੀ ਤੱਕਣ ਲੱਗ ਪਿਆ, ਕਾਫੀ ਚਿਰ ਰੁਕ ਕੇ ਇਕ ਦਮ ਸਿਰ ਹਿਲਾਉਂਦਾ ਹੋਇਆ ਉਥੋਂ ਤੁਰ ਪਿਆ ਜਿਵੇ ਕਿਸੇ ਨੇ ਖਿੱਚ ਕੇ ਤੋਰਿਆ ਹੋਂਦਾ॥
ਭਾਨ ਸਿੰਘ ਸੁਭਾਅ ਦਾ ਗੁਰਮੁਖ ਬੰਦਾ ਸੀ, ਨਹਿਰ ਤੂੰ ਤੁਰਿਆ ਤੇ ਜਾ ਗੁਰਦਵਾਰੇ ਪਹੁੰਚਿਆ॥ਮੱਥਾ ਟੇਕ ਬਾਹਰ ਆ ਗ੍ਰੰਥੀ ਸਿੰਘ ਕੋਲ ਆ ਬੈਠ ਗਿਆ॥ਗ੍ਰੰਥੀ ਸਿੰਘ ਨੇ ਕਿਹਾ ਭਾਨ ਸਿੰਘ ਜੀ ਅੱਜ ਬਹੁਤ ਉਖੜੇ ਉਖੜੇ ਲਗਦੇ ਪਏ ਹੋ ਕੀ ਹੋਇਆ ਹੈ॥
ਭਾਨ ਸਿੰਘ ਨੇ ਹੋਕਾ ਭਰਿਆ ਤੇ ਬੋਲਿਆ ਫਸਲ ਵੇਚ ਕੇ ਆ ਰਿਹਾ ਹਾਂ ਗ੍ਰੰਥੀ ਸਾਬ॥
ਗ੍ਰੰਥੀ ਜੀ ਨੇ ਕਿਹਾ ਇਹ ਤਾਂ ਕਿਸ਼ਾਨ ਲਈ ਖੁਸ਼ੀ ਦਾ ਪੱਲ ਹੋਂਦਾ ਹੈ ਪਰ ਤੁਸੀਂ ਤਾਂ ਬਹੁਤ ਭਾਵੁਕ ਹੋਏ ਲੱਗਦੇ ਪਏ ਹੋ॥
ਭਾਨ ਸਿੰਘ ਨੇ ਸਾਰੀ ਗੱਲ ਗ੍ਰੰਥੀ ਸਿੰਘ ਦੱਸੀ ਕੇ ਐਤਕੀ ਤਾਂ ਦੇਣ ਲੈਣ ਵੀ ਪੂਰਾ ਨਹੀਂ ਹੋ ਰਿਹਾ ਤੇ ਜੁਮੇਵਾਰੀਆ ਹੋਰ ਵੱਧ ਰਹੀਆ ਹਨ,ਇਸਲਈ ਗਲਤ ਸੋਚ ਹਾਵੀ ਹੋ ਰਹੀ ਸੀ ਇਸਲਈ ਇਧਰ ਨੂੰ ਆ ਗਿਆ॥
ਗ੍ਰੰਥੀ ਸਿੰਘ ਨੇ ਬਿਨਾ ਕੁਝ ਬੋਲੇ ਗੁਰਬਾਣੀਆ ਦੀਆਂ ਸਤਰਾਂ ਦੁਹਰਾਹੀਆ...
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥
ਭਾਨ ਸਿੰਘ ਜੀ ਜਿੰਦਗੀ ਨਾਮ ਹੀ ਉਤਾਰ ਚੜਾਵ ਹੈ ਇਸ ਸਫ਼ਰ ਵਿਚ ਦੁੱਖ ਸੁਖ ਤਾਂ ਪੱਕੇ ਤੇ ਅਨਿਖੜਵੇ ਸਾਥੀ ਹਨ॥
ਬਸ ਸਾਡਾ ਫਰਜ਼ ਹੈ ਆਪਣੇ ਤੌਰ ਤੇ ਉਦਮ ਕਰਦੇ ਰਹੀਏ॥
ਗੁਰਬਾਣੀ ਉਪਦੇਸ਼ ਕਰਦੀ ਹੈ..
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
ਸੋ ਭਾਨ ਸਿੰਘ ਜੀ ਅਣਮੁੱਲੀ ਜੀਵਨ ਦਾਤ ਨਾਲ ਕਦੇ ਵੀ ਕੁਝ ਅਨ-ਸੁਖਾਵਾਂ ਦੁੱਖਾਂ ਤੂੰ ਦੁਖੀ ਹੋ ਕਰਨਾ, ਗੁਰਮੁਖ ਨੂੰ ਨਹੀਂ ਸੋਭਦਾ॥ਸਗੋਂ ਗੁਰਮੁਖ ਤਾਂ ਆਖਦਾ ਹੈ...
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਭਾਨ ਸਿੰਘ ਤੁਸੀਂ ਠੀਕ ਗ੍ਰੰਥੀ ਸਿੰਘ ਜੀ ਪਰ ਗੱਲ ਤਾ ਇਹ ਵੀ ਹੈ ਕੇ ਇਸ ਮੁਸਕਲ ਦੀ ਘੜੀ ਵਿਚ ਸਰਕਾਰਾਂ ਵੀ ਹੱਥ ਨਹੀਂ ਫੜਦੀਆ॥
ਗ੍ਰੰਥੀ ਸਿੰਘ ਬੋਲਿਆ ਭਾਨ ਸਿੰਘ ਉਹ ਵੀ ਸਾਡੀ ਗਲਤ ਚੋਣ ਦਾ ਨਤੀਜਾ ਹੈ ਅਸੀਂ ਧਰਮ ਦੇ ਨਾਮ ਉਤੇ ਜਾਤ ਦੇ ਨਾਮ ਉਤੇ, ਚੰਦ ਰੁਪਿਆ ਦੀ ਖਾਤਰ ਗਲਤ ਲੋਕ ਚੁਣ ਸਰਕਾਰ ਵਿਚ ਭੇਜਦੇ ਹਾਂ, ਤੁਸੀਂ ਖੁਦ ਸੋਚੀ ਜਿਸ਼ ਚੋਣ ਦੀ ਬੁਨਿਆਦ ਹੀ ਝੂਠ ਹੈ ਉਸਦੀ ਉਸਾਰੀ ਤਾ ਬੇਮਾਨੀ ਵਾਲੀ ਹੀ ਹੋਵੇਗੀ॥
ਸਾਨੂੰ ਚੋਣ ਕਰਦੇ ਸਮੇ ਧਿਆਨ ਰੱਖਣਾ ਪਵੇਗਾ ਕੇ..
ਤਖਤਿ ਬਹੈ ਤਖਤੈ ਕੀ ਲਾਇਕ ॥
ਰਾਜ ਸੱਤਾ ਉਸ ਨੂੰ ਦਿੱਤੀ ਜਾਵੇ ਜੋ ਇਸਦੇ ਲਾਇਕ ਹੋਵੇ, ਜੋ ਸੱਚ ਤੇ ਪਹਿਰਾ ਦਿੰਦਾ ਹੋਵੇ, ਗਰੀਬਾਂ ਦੇ ਦੁੱਖ ਸੁਖ ਵਿਚ ਖੜਨ ਦਾ ਹੌਸਲਾ ਰੱਖਦਾ ਹੋਵੇ॥
ਭਾਨ ਸਿੰਘ ਬੋਲਿਆ ਤੁਸੀਂ ਸਹੀ ਕਿਹਾ ਹੈ ਅਗੇ ਤੂੰ ਇਹ ਗੱਲ ਵੀ ਧਿਆਨ ਦਿੱਤਾ ਜਾਵੇਗਾ ਕੇ ਹਕ਼ ਕੇਵਲ ਸੱਚ ਦਵਾ ਸਕਦਾ ਹੈ॥ਭਾਨ ਸਿੰਘ ਨੂੰ ਗ੍ਰੰਥੀ ਸਿੰਘ ਨੂੰ ਫਤਿਹ ਬੋਲਾਈ ਤੇ ਚਿਹਰੇ ਉਤੇ ਇਕ ਚਮਕ ਲੈ ਘਰ ਦੇ ਰਾਹੇ ਪਾ ਗਿਆ॥
ਧੰਨਵਾਦ

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ

'ਸਲੋਕ ਵਾਰਾਂ ਤੇ ਵਧੀਕ' ਵਿਚ ਅੱਜ ਦਾ ਵਿਚਾਰ ਅਧੀਨ ਸਲੋਕ ਆਪਣੇ ਆਪ ਵਿਚ ਮੁਗਲਾਂ ਵੱਲੋਂ ਹੋਂਦੇ ਜ਼ੁਲਮਾਂ ਦੀ ਦਾਸਤਾਨ ਦਸਦਾ ਹੈ॥
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥
ਮਹਲਾ 1 ਆਖਦੇ ਹਨ ਕੇ ਮੁਗਲਾਂ ਦੇ ਜ਼ੁਲਮ ਕਰਨ ਦੇ ਨਾਲ ਲਾਹੌਰ ਸ਼ਹਿਰ ਦਾ ਵਾਤਵਰਨ ਕਤਲੋਗਾਰ ਵਾਲਾ ਬਣ ਗਿਆ ਸੀ ਦਿਨ ਵਿਚ ਸਵਾ ਪਹਿਰ(4 ਕੋ ਘੰਟੇ ਨਿੱਤਾ ਪ੍ਰਤੀ) ਇਹ ਜ਼ੁਲਮ ਹੋਂਦਾ ਸੀ ॥
ਪ੍ਰਮਾਣ-ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥360
2.ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ 
ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥
ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥417
ਜਦੋ ਗੁਰਬਾਣੀ ਦੇ ਪ੍ਰਚਾਰ ਤੂੰ ਹੋਂਦੇ ਹੋਂਦੇ ਗੁਰ ਜੋਤ ਗੁਰੂ ਅਮਰਦਾਸ ਜੀ ਕੋਲ ਆਈ ਤਾ ਗੁਰੂ ਜੀ ਨੇ ਮਹਲਾ 1 ਦੇ ਸਲੋਕ ਨਾਲ ਜੋੜਕੇ ਇਕ ਹੋਰ ਸਲੋਕ ਉਚਾਰਦੇ ਹੋਏ ਕਿਹਾ॥
ਮਹਲਾ ੩ ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥ 
ਮਹਲਾ 1 ਜੀ ਨੇ 4 ਉਦਾਸੀਆ ਤੂੰ ਬਾਅਦ ਵਾਪਿਸ ਆ ਕਰਤਾਰਪੁਰ ਟਿਕਾਣਾ ਕੀਤਾ ਜਿਸਦਾ ਪ੍ਰਭਾਵ ਸਿਧੇ ਤੋਰ ਤੇ ਸਾਰੇ ਨੇੜੇ ਦੇ ਇਲਾਕਿਆਂ ਦੀ ਮਾਨਸਿਕਤਾ ਉਤੇ ਪਿਆ ਇਹ ਸਿੱਖ ਦਾ ਕੇਦਰ ਬਣ ਗਿਆ॥
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਦਾ ਉਪਦੇਸ਼ ਆਮ ਜਨ ਮਾਨਸਿਕਤਾ ਵਿਚ ਘਰ ਕਰਨ ਲੱਗ ਪਿਆ ਤੇ ਬ੍ਰਹਮ ਵਾਦ ਦਾ ਜਾਲ ਖਤਮ ਹੋਣ ਨਾਲ ਲੋਕ ਵਿਚ ਆਪਣੇ ਹਕ਼ ਲਈ ਜਾਗ੍ਰਤੀ ਆਉਣ ਲੱਗੀ॥ਸੱਚ ਦੇ ਇਸੇ ਪਸਾਰੇ ਨੂੰ ਵੇਖ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ ਕੇ ''ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥
ਲਾਹੌਰ ਜੋ ਕੇ ਕਿਸੇ ਸਮੇ ਜ਼ਹਿਰ ਦਾ ਪ੍ਰਤੀਕ ਬਣ ਗਿਆ ਸੀ ਸੱਚ ਦੇ ਪਾਸਾਰ ਨੇ ਉਸ ਨੂੰ ਅੰਮ੍ਰਿਤ ਦਾ ਸਰ(ਸਰੋਵਰ) ਬਣਾ ਦਿੱਤਾ॥
ਧੰਨਵਾਦ

Saturday, October 15, 2016

ਗੁਰਮਤਿ ਤੇ ਦੁਰਗਾ

====>ਗੁਰਮਤਿ ਤੇ ਦੁਰਗਾ<====
ਟੀ ਵੀ ਤੇ ਕਿਸੇ ਗੁਰਦਵਾਰੇ ਤੂੰ live ਹੋਂਦੀ ਦੁਰਗਾ ਦੀ ਉਸਤਤ ਸੁਣਕੇ ਮਨਮਤੋ ਭੱਜੀ ਭੱਜੀ ਗੁਰਮਤੋ ਕੋਲ ਆਈ ਤੇ ਕਿਹਾ ਭੈਣੇ ਤੂੰ ਦੇਖਿਆ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿਚ ਦੁਰਗਾ ਦੇ ਗੁਣ ਗਾਣ ਹੋ ਰਹੇ ਸਨ॥ਭਲਾ ਇਹ ਦੱਸ ਇਹ ਗੁਰਮਤਿ ਦੇ ਅਨੁਸਾਰ ਕੀ ਇਹ ਸਹੀ ਹੈ॥
ਗੁਰਮਤੋ ਮੱਥੇ ਉਤੇ ਚੁੰਨੀ ਬਣਦੀ ਹੋਈ ਬੋਲੀ ਭੈਣੇ ਇਹ ਸਾਰਾ ਕਾਰਨਾਮਾ ਵੇਖ ਮੇਰਾ ਤਾ ਸਵੇਰੇ ਦਾ ਸਿਰ ਚੱਕਰ ਖਾਈ ਜਾਂਦਾ ਹੈ॥ਬਾਕੀ ਜੇ ਤੂੰ ਪੁੱਛਦੀ ਹੈ ਕੇ ਗੁਰਮਤਿ ਅਜਿਹੇ ਵਿਸ਼ੇ ਬਾਰੇ ਕੀ ਆਖਦੀ ਹੈ ਤਾ ਸੁਣ..
ਜਉ ਜਾਚਉ ਤਉ ਕੇਵਲ ਰਾਮ ॥
ਆਨ ਦੇਵ ਸਿਉ ਨਾਹੀ ਕਾਮ ॥੧॥ 
ਕਬੀਰ ਜੀ ਆਖਦੇ ਹਨ ਕੇ ਮੇਰਾ ਕਿਸੇ ਦੇਵੀ ਦੇਵਤੇ ਅਵਤਾਰੀ ਨਾਲ ਕੋਈ ਲੈਣਾ ਦੇਣਾ ਨਹੀਂ ਮੈਨੂੰ ਤਾ ਕੇਵਲ ਘਟ ਘਟ ਵਿਚ ਰਮੇ ਸਾਹਿਬ ਨਾਲ ਮਤਲਭ ਹੈ॥
ਕਬੀਰ ਜੀ ਇਹਨਾਂ ਦੇਵ ਦੇਵਤਿਆਂ ਦੀ ਅਕਾਲ ਪੁਰਖ ਸਾਹਮਣੇ ਦੀ ਸਥਿਤੀ ਨੂੰ ਬਿਆਨ ਕਰਦੇ ਆਖਦੇ ਹਨ॥
ਕੋਟਿ ਸੂਰ ਜਾ ਕੈ ਪਰਗਾਸ ॥ ਕੋਟਿ ਮਹਾਦੇਵ ਅਰੁ ਕਬਿਲਾਸ ॥
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥ ਬ੍ਰਹਮਾ ਕੋਟਿ ਬੇਦ ਉਚਰੈ ॥
ਅਕਾਲ ਪੁਰਖ ਦੇ ਪੈਰਾ ਦੀ ਮਾਲਿਸ਼ ਕਰਦੀਆ ਹਨ ਅਜਿਹੇ ਦੇਵੇ ਦੇਵਤੇ॥ਅਕਾਲ ਪੁਰਖ ਹੁਕਮ ਦੇ ਬੱਝੇ ਹਨ ਇਹ ਸਾਰੇ ਦੇਵੀ ਦੇਵਤੇ॥
ਸਗੋਂ ਗੁਰਬਾਣੀ ਨੇ ਇਕ ਫੈਸਲਾ ਦਿੰਦੇ ਹੋਏ ਆਖ ਦਿੱਤਾ...
ਪੰਡਿਤ ਮੁਲਾਂ ਜੋ ਲਿਖਿ ਦੀਆ ॥
ਛਾਡਿ ਚਲੇ ਹਮ ਕਛੂ ਨ ਲੀਆ ॥
ਫਿਰ ਭੈਣੇ ਮਨਮਤੋ ਤੂੰ ਖੁਦ ਸੋਚ ਕੇ ਮੂਲ ਨੂੰ ਛੱਡ ਇਹਨਾਂ ਡਾਲੀਆਂ ਨਾਲ ਗੰਢ ਤੋਪਾਂ ਕਰਨ ਦਾ ਕੀ ਲਾਹਾ॥ਗੁਰਬਾਣੀ ਵੀ ਫੈਸਲਾ ਦਿੰਦੀ ਹੋਈ ਆਖਦੀ ਹੈ॥
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥
ਮੂਲ ਅਕਾਲ ਪੁਰਖ ਨਾਲ ਜੁੜਨ ਵਿਚ ਹੀ ਸੁਖ ਹੈ ਇਹਨਾਂ ਡਾਲੀਆਂ ਨਾਲ ਮੱਥਾ ਮਾਰਨ ਨਾਲ ਜੀਵਨ ਅੰਜਾਈ ਚਲਾ ਜਾਵੇਗਾ॥
ਮਨਮਤੋ ਬੋਲੀ ਭੈਣੇ ਇਹ ਤਾ ਆਖਦੇ ਕੇ ਗੁਰੂ ਗੋਬਿੰਦ ਸਿੰਘ ਜੀ ਦੁਰਗਾ ਦੀ ਪੂਜਾ ਕਰਦੇ ਰਹੇ॥
ਗੁਰਮਤੋ ਬੋਲੀ ਭੈਣੇ ਮਨਮਤੋ ਤੂੰ ਖੁਦ ਹੀ ਸੋਚ ਕੀ ਗੁਰੂ ਗੁਰਬਾਣੀ ਵਿਚ ਸਿੱਖ ਨੂੰ ਕਹੇ ਕੇ ਇਹ ਸਾਹਿਬ ਦੇ ਦਾਸ ਦਾਸੀਆ ਹਨ ਤੇ ਖੁਦ ਇਹਨਾਂ ਦੀ ਪੂਜਾ ਕਰੇ॥ਅਜਿਹਾ ਨਹੀਂ ਹੋ ਸਕਦਾ ਮਨਮਤੋ॥
ਗੁਰਬਾਣੀ ਹੀ ਗੁਰੂ ਦਾ ਕਾਇਆ ਜੀਵਨ ਸੀ॥ਜੋ ਗੁਰਬਾਣੀ ਵਿਚ ਗੁਰੂ ਜੀ ਨੇ ਕਿਹਾ ਉਹ ਹੀ ਕਾਇਆ ਵਿਚ ਹੰਢਿਆ॥
ਗੁਰੂ ਨੇ ਸਾਫ਼ ਕਿਹਾ ਹੈ...
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
ਫਿਰ ਮਨਮਤੋ ਕੋਈ ਇਹ ਕਿਵੇਂ ਸੋਚ ਸਕਦਾ ਹੈ ਕੇ ਗੁਰੂ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰ '''ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ'' ਆ ਖੜੇ॥ਅਜਿਹਾ ਸੋਚਣਾ ਵੀ ਮਹਾ ਪਾਪਾ ਹੈ॥
ਪਰ ਮਨਮਤੋ ਜੋ ਇਹ ਲੋਕ ਕਰ ਰਹੇ ਹਨ ਉਹ ਬ੍ਰਹਮ ਵਾਦ ਦਾ ਅਜਮਾਇਆ ਹੋਇਆ ਤੀਰ ਹੈ ਕੇ ਰੱਬ ਦਾ ਨਾਮ ਵਰਤ ਕੇ ਧਰਮ ਦੀ ਲੁੱਟ ਕਸੁਟ ਕਰੋ,ਗੁਰਬਾਣੀ ਇਸ ਗੱਲ ਦਾ ਸਬੂਤ ਦਿੰਦੀ ਹੈ..
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥
ਇਹ ਸਾਰੀ ਲੁੱਟ ਕਸੁਟ ਰੱਬ ਦੇ ਨਾਮ ਉਤੇ ਹੋਂਦੀ ਸੀ ਤੇ ਹੈ ਪਰ ਰੱਬ ਦਾ ਇਹਨਾਂ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਭਲਾ ਜਿਸ ਨੂੰ ਸਭ ਕੁਝ ਸਾਜਿਆ ਹੈ ਉਸ ਨੂੰ ਕੀ ਦਾਨ ਭੇਟਾ ਕੋਈ ਕਰੋ॥
ਇਹੀ ਚਾਲ ਆਪਣੇ ਇਹ ਲੋਕ ਚਲ ਰਹੇ ਹਨ ਕੇ ਗੁਰੂ ਦੇ ਨਾਮ ਹੇਠ ਬ੍ਰਹਮ ਵਾਦ ਨੂੰ ਸਿੱਖੀ ਦੀ ਵਿਹੜੇ ਵਿਚ ਦਾਖਿਲ ਕਰੋ॥ਪਰ ਇਥੇ ਗੁਰੂ ਦੀ ਕਿਰਪਾ ਸਦਕਾ ਕਬੀਰ ਜੀ ਨਾਮਦੇਵ ਜੀ ਰਵਿਦਾਸ ਜੀ ਵਰਗੇ ਯੋਧੇ ਬੈਠੇ ਹਨ ਜੋ ਇਹਨਾਂ ਦੇ ਕੂੜ ਵਿਚਾਰ ਨੂੰ ਭ੍ਰਮ ਦਾ ਟਾਟੀ ਆਖ ਗਿਆਨ ਦੀ ਹਨੇਰੀ ਵਿਚ ਪਲਾਂ ਵਿਚ ਉਡਾ ਮਾਰਦੇ ਹਨ॥
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥੧॥
ਸੋ ਮਨਮਤੋ ਅੱਜ ਸਾਨੂੰ ਲੋੜ ਹੈ ਖੁਦ ਗੁਰੂ ਕੋਲੋਂ ਗੁਰਮਤਿ ਜਾਨਣ ਦੀ ਕੋਈ ਕੀ ਆਖਦਾ ਇਹ ਸਾਡੇ ਲਈ ਕੋਈ ਮਹੱਤਵ ਨਹੀਂ ਰੱਖਦਾ ਪਰ ਜੋ ਗੁਰੂ ਆਖਦਾ ਹੈ ਉਹ ਸਾਡੀ ਜੀਵਨ ਜਾਂਚ ਹੈ॥
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ 
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥
ਧੰਨਵਾਦ

ਝਝਾ ਝੂਰਨੁ ਮਿਟੈ ਤੁਮਾਰੋ

''ਸਲੋਕ ਵਾਰਾਂ ਤੇ ਵਧੀਕ'' ਵਿਚਲਾ ਅੱਜ ਦਾ ਵਿਚਾਰ ਅਧੀਨ ਸਲੋਕ ਬੀਤੇ ਕੱਲ ਦੇ ਸਲੋਕ ਵਾਂਗ ਅਵਤਾਰੀ ਰਾਮ ਦੇ ਇਰਧ ਗਿਰਧ ਦੀ ਵਿਚਾਰ ਪੇਸ਼ ਕਰਦਾ ਹੈ॥ਸਲੋਕ ਵਿਚਾਰਨ ਤੂੰ ਪਹਿਲਾ ਗੁਰਬਾਣੀ ਦੀਆ ਦੋ ਪੰਗਤੀਆ ਜ਼ਿਹਨ ਵਿਚ ਰੱਖਣ 'ਤੇ ਵਿਚਾਰ ਹੋਰ ਖੁਲਕੇ ਸਮਝ ਪੈ ਸਕਦੀ ਹੈ॥
ਝਝਾ ਝੂਰਨੁ ਮਿਟੈ ਤੁਮਾਰੋ ॥
ਰਾਮ ਨਾਮ ਸਿਉ ਕਰਿ ਬਿਉਹਾਰੋ ॥
ਜੋ ਸਾਡੀ ਤਾਈ ਝੂਰਨ ਦੀ ਲੱਤ ਲੱਗੀ ਹੈ ਉਹ ਘਟ ਘਟ ਵਿਚ ਰਮਿਆ ਰਾਮ ਹੀ ਦੂਰ ਕਰ ਸਕਦਾ ਹੈ॥ਹੁਣ ਆਉਂਦੇ ਹਾਂ ਅੱਜ ਦੇ ਸਲੋਕ ਵੱਲ...
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ 
ਹੁਣ ਸੋਚਣ ਵਾਲੇ ਗੱਲ ਹੈ ਕੇ ਜੇ ਅਵਤਾਰੀ ਰਾਮ ਆਪਣੇ ਆਪ ਨੂੰ ਰੱਬ ਅਖਵਾਂਦਾ ਹੈ ਤਾ ਫਿਰ ਗੁਰਬਾਣੀ ਸਿਧਾਂਤ ਤੇ ਤਾ ਉਹ ਖਰਾ ਉਤਰਦਾ ਨਹੀਂ ,ਕਿਉਂਕਿ ਸਾਹਿਬ ਤਾ ਦੂਜਿਆਂ ਦੀ ਝੂਰ ਮਿਟਾਉਂਦਾ ਹੈ ਭਲਾ ਸਾਹਿਬ ਨੂੰ ਕਿਸ ਗੱਲ ਦੀ ਝੂਰ॥ਦੂਜੇ ਪਾਸੇ ਅਵਤਾਰੀ ਰਾਮ ਸੀਤਾ ਦੇ ਹਰਨ ਉਤੇ ਝੂਰਦਾ ਵੇਖਿਆ ਗਿਆ,ਲਛਮਣ ਦੀ ਵਿਛੋੜੇ ਉਤੇ ਝੂਰਦਾ ਮਿਲਿਆ॥ਮਦਦ ਲਈ ਹਨੂਮਾਨ ਨੂੰ ਯਾਦ ਕਰਦਾ ਪਾਇਆ ਗਿਆ ਤੇ ਹਨੂਮਾਨ ਨੇ ਮਦਦ ਕੀਤੀ॥
ਹੁਣ ਪਹਿਲੀ ਗੱਲ ਕੇ ਸਾਹਿਬ ਝੂਰਦਾ ਨਹੀਂ ਦੂਜੀ ਗੱਲ ਸਾਹਿਬ ਤਾ ਸਾਰੀ ਕਾਇਨਾਤ ਦਾ ਕਰਤਾ ਪੁਰਖ ਹੈ ਕੋਈ ਉਸਦੀ ਕੀ ਮਦਦ ਕਰ ਸਕਦਾ ਹੈ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਦੂਜੇ ਜੋ ਰਾਵਣ ਆਪਣੇ ਆਪ ਨੂੰ ਗਿਆਨੀ ਧਿਆਨੀ ਅਖਵਾਂਦਾ ਸੀ ਉਹ ਵੀ ਸਾਹਿਬ ਦੀ ਕਲਾ ਨੂੰ ਸਮਝ ਨਾਂਹ ਸਕਿਆ ਤੇ ਅਭਿਮਾਨ ਵਿਚ ਮਾਰਿਆ ਗਿਆ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥੨੬॥
ਨਾਨਕ ਤਾ ਸੰਬੋਧਨ ਕਰਦਾ ਹੋਇਆ ਆਖਦਾ ਹੈ ਕੇ ਅਕਾਲ ਪੁਰਖ ਕਿਸੇ ਦਾ ਮੁਥਾਜ ਨਹੀਂ, ਅਕਾਲ ਪੁਰਖ ਆਪਣੇ ਹੁਕਮ ਦੇ ਦਾਇਰੇ ਵਿਚ ਸਭ ਨੂੰ ਖੇਲਣ ਦਾ ਮੌਕਾ ਦਿੰਦਾ ਹੈ ਤੇ ਉਸਦੀ ਖੇਲ ਦੇ ਨਿਯਮ ਸਿਧਾਂਤ ਕੋਈ ਨਹੀਂ ਤੋੜ ਸਕਦਾ ਫਿਰ ਚਾਹੇ ਉਹ ਅਵਤਾਰੀ ਰਾਮ ਹੀ ਕਿਉ ਨਾਂਹ ਹੋਵੇ॥
ਸੋ ਆਉ ਦੇਹ ਧਾਰੀਆ ਪਾਖੰਡੀਆ ਤੇ ਅਵਤਾਰੀ ਦੇਵੀ ਦੇਵਤਿਆਂ ਨੂੰ ਇਕ ਪਾਸੇ ਕਰਕੇ ਅਕਾਲ ਪੁਰਖ ਦੀ ਬੰਦਗੀ ਕਰੀਏ ਕਿਉਂਕਿ...
ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥
ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥
ਧੰਨਵਾਦ

Friday, October 14, 2016

ਮਨ ਨਾਲ ਗੱਲ ਬਾਤ

ਜਦ ਵਿਚਾਰ ਵਟਾਂਦਰੇ ਦੀ ਗੱਲ ਤੁਰੀ ਤਾ ਕਬੀਰ ਜੀ ਨੇ ਬੜ੍ਹੀ ਖੂਬਸੂਰਤ ਸਿਖਿਆ ਦਿੰਦੇ ਹੋਵੇ ਆਖਿਆ॥
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥
ਆਪੇ ਦੀ ਪੜਚੋਲ ਦਾ ਸਭ ਤੂੰ ਉਤਮ ਸਾਧਨ ਤਾ ਇਹੀ ਹੈ ਕੇ ਗੁਰੂ ਸਿਖਿਆਵਾਂ ਨੂੰ ਮੁਖ ਰੱਖ ਖੁਦ ਨਾਲ ਦੀ ਵਿਚਾਰ ਕੀਤੀ ਜਾਵੇ॥ਆਉ ਕਬੀਰ ਜੀ ਦੇ ਇਕ ਸਬਦੁ ਨੂੰ ਵਿਚਾਰਦੇ ਹੋਏ ਮਨ ਨਾਲ ਗੱਲ ਬਾਤ ਕਰੀਏ॥
ਬਸੰਤੁ ਕਬੀਰ ਜੀਉ    ੴ ਸਤਿਗੁਰ ਪ੍ਰਸਾਦਿ ॥ 
ਸੁਰਹ ਕੀ ਜੈਸੀ ਤੇਰੀ ਚਾਲ ॥
ਤੇਰੀ ਪੂੰਛਟ ਊਪਰਿ ਝਮਕ ਬਾਲ ॥੧॥
ਹੇ ਮੇਰੇ ਸੁਧਾਰ ਵੱਲ ਨੂੰ ਤੁਰੇ ਮਨਾਂ ਹੁਣ ਤੇਰੀ ਚਾਲ ਕਿੰਨੀ ਠਹਰਾਵੈ ਵਾਲੀ ਹੈ ਮਾਨੋ ਜਿਵੇ ਗਾ ਤੁਰਦੀ ਹੋਵੇ॥ਮਨਾਂ ਤੇਰੇ ਮਾਇਆ ਰੂਪੀ ਪੂਛ ਗੁਰੂ ਸਿਖਿਆਵਾਂ ਦੇ ਅਧੀਨ ਹੋ ਕਿੰਨੀ ਚਮਕਦਾਰ ਹੋ ਗਈ ਹੈ॥ਭਾਵ ਅਵਗੁਣ ਦੀ ਰਾਤ ਗੁਣਾ ਦੇ ਪ੍ਰਗਾਸ ਨਾਲ ਰੋਸ਼ਨ ਹੋ ਗਈ ਹੈ॥
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥੧॥ ਰਹਾਉ ॥
ਹੇ ਮੇਰੇ ਮਨਾਂ ਜੋ ਗੁਰੂ ਗਿਆਨ ਰਾਹੀਂ ਹਿਰਦੇ ਘਰ ਵਿਚ ਗੁਣਾ ਦਾ ਬੋਹਲ ਜਮਾ ਹੋਇਆ ਹੈ ਤੂੰ ਉਹ ਖੁਰਾਕ ਜੀ ਸਦਕੇ ਖਾ॥ਪਰ ਧਿਆਨ ਰੱਖੀ ਘਰ ਦੀ ਖੁਰਾਕ ਛੱਡ ਕਿਸੇ ਹੋਰ ਦੇ ਦਰ ਉਤੇ ਹਰਗਿਜ ਨਾਂਹ ਜਾਵੀ॥
ਚਾਕੀ ਚਾਟਹਿ ਚੂਨੁ ਖਾਹਿ ॥ 
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥੨॥
ਹੇ ਮੇਰਾ ਮਨਾਂ ਜਦ ਤੂੰ ਬਾਹਰ ਦੀ ਖੁਰਾਕ ਨੂੰ ਆਪਣਾ ਭੋਜਨ ਮੰਨਣੀ ਬੈਠਾ ਸੀ ਤਦ ਤੇਰਾ ਸੁਭਾਅ ਇਹ ਹੋਂਦਾ ਸੀ ਕੇ ਤੂੰ ਵਿਕਾਰਾਂ ਰੂਪੀ  ਚੂਨਾ ਖਾਂਦਾ ਸੀ ਤੇ ਤੇਰੇ ਅੰਦਰ ਲੋਭ ਦੀ ਇੰਨੀ ਪ੍ਰਭਲਤਾ ਹੋਂਦੀ ਸੀ ਕੇ ਤੂੰ ਚਾਕੀ ਦਾ ਚੀਥਰਾ ਵੀ ਚੱਕ ਭੱਜਣ ਦੀ ਕਰਦਾ ਸੀ ਭਾਵ ਪਦਾਰਥੀ ਜਕੜ ਸੀ॥ਖਾ ਪੀ ਕੇ ਵੀ ਸੰਤੋਖ ਨਹੀਂ ਸੀ ॥
ਛੀਕੇ ਪਰ ਤੇਰੀ ਬਹੁਤੁ ਡੀਠਿ ॥ 
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥੩॥
ਤੇਰਾ ਨਿਗ੍ਹਾ ਉਚੇ ਟੰਗੇ ਛਿੱਕੇ ਉਤੇ ਰਹਿੰਦੀ ਸੀ ਭਾਵ ਕੇ ਮੱਤ ਹਮੇਸ਼ਾ ਉੱਚੀ ਹੋਂਦੀ ਹੈ ਪਰ ਮਨ ਦੀ ਕੋਸਿਸ ਰਹਿੰਦੀ ਹੈ ਕੇ ਮਤ ਨੂੰ ਚਪੱਟ ਲਵੇ ਤੇ ਮਨਮਤਿ ਨੂੰ ਜਨਮ ਦੇਵੇ॥ਜਦ ਮੱਤ ਮਨ ਦੇ ਵੱਸ ਹੋ ਮਨਮੱਤ ਹੋ ਜਾਂਦੀ ਹੈ ਤਾ ਅਜੇਹੀ ਅਵਸਥਾ ਨੂੰ ਹਲਕਾਇਆ ਹੋਇਆ ਮੰਨਿਆ ਜਾਂਦਾ ਹੈ ਤੇ ਸਾਨੂੰ ਸਭ ਨੂੰ ਪਤਾ ਹੈ ਹਲਕਾਏ ਨੂੰ ਹਮੇਸ਼ਾ ਦੂਜਿਆਂ ਤੂੰ ਮਾਰ ਪੈਂਦੀ ਹੈ॥
ਐਵੇ ਜਦ ਮਤ ਮਨ ਦੇ ਅਧੀਨ ਹੋ ਮਨਮਤਿ ਹੋ ਜਾਂਦੀ ਹੈ ਤਾ ਫਿਰ ਜੀਵਨ ਦੇ ਹਰ ਪੜਾਅ ਉਤੇ ਵਿਕਾਰਾਂ ਕੋਲੋਂ ਮਾਰ ਖਾਂਦੀ ਹੈ ਇਸੇ ਮਾਰ ਨੂੰ ਜਮਾ ਦੀ ਮਾਰ ਵੀ ਆਖਿਆ ਗਿਆ ਹੈ ਤੇ ਹੁਕਮ ਦਾ ਡੰਡਾ ਹੀ ਕਿਹਾ ਗਿਆ ਹੈ ॥
ਕਹਿ ਕਬੀਰ ਭੋਗ ਭਲੇ ਕੀਨ ॥ 
ਮਤਿ ਕੋਊ ਮਾਰੈ ਈਂਟ ਢੇਮ ॥੪॥੧॥ 
ਹੇ ਮੇਰੇ ਮਨ ਕਬੀਰ ਤਾ ਤੈਨੂੰ ਇਹੀ ਸੰਬੋਧਨ ਕਰਦਾ ਹੈ ਕੇ ਭਲੇ ਭੋਗ ਕਰ ਭਾਵ ਕੇ ''ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥ ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥'''ਜਦ ਇਹ ਗੱਲ ਤੂੰ ਮੰਨ ਲਈ ਫਿਰ ਕੋਈ ਤੇਰੇ ਵੱਲ ਕੋਈ ਉਗਲ ਤੱਕ ਨਹੀਂ ਕਰ ਸਕਦਾ ਮਾਰਨਾ ਤਾ ਦੂਰ ਦੀ ਗੱਲ ਰਹੀ॥
ਧੰਨਵਾਦ

ਅਵਤਾਰੀ ਰਾਮ ਤੇ ਘਟ ਘਟ ਵਿਚ ਰਮੇ ਰਾਮੁ ਵਿਚ ਕੀ ਅੰਤਰ ਹੈ?

ਅਕਸਰ ਕੁਝ ਮੌਕਾ ਪ੍ਰਸਤ ਲੋਕ ਗੁਰੂ ਗਰੰਥ ਸਾਹਿਬ ਵਿਚ ਆਏ ਰਾਮੁ ਪਦ ਨੂੰ ਅਵਤਾਰੀ ਰਾਮ ਨਾਲ ਜੋੜਨ ਦੀ ਕੋਸਿਸ ਕਰਦੇ ਪਾਏ ਜਾਂਦੇ ਹਨ॥ ''ਸਲੋਕ ਵਾਰਾਂ ਤੇ ਵਧੀਕ'' ਵਿਚਲਾ ਅੱਜ ਦਾ ਵਿਚਾਰ ਅਧੀਨ ਸਲੋਕ ਇਸੇ ਗੱਲ ਦੀ ਪੜਚੋਲਤਾ ਕਰਦਾ ਹੈ ਕੇ ਅਵਤਾਰੀ ਰਾਮ ਤੇ ਘਟ ਘਟ ਵਿਚ ਰਮੇ ਰਾਮੁ ਵਿਚ ਕੀ ਅੰਤਰ ਹੈ॥ਇਥੇ ਕਬੀਰ ਜੀ ਕਿਹਾ ਵੀ ਧਿਆਨ ਵਿਚ ਰੱਖਣ ਯੋਗ ਹੈ ਕੇ...
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥
ਹੁਣ ਅੱਜ ਦਾ ਸਲੋਕ ਵਿਚਾਰ ਕੇ ਇਹ ਭੇਦ ਸਮਝਣ ਦੀ ਕੋਸਿਸ ਕਰਦੇ ਹਾਂ॥
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥ 
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਜਦੋ ਰਾਵਣ ਆਪਣੇ ਭੈਣ ਦਾ ਬਦਲਾ ਲੈਣ ਦੀ ਖਾਤਰ ਸੀਤਾ ਨੂੰ ਹਰਨ ਕਰਕੇ ਲਿਆ ਗਿਆ ਤਾ ਅਵਤਾਰੀ ਰਾਮ ਸਦਮੇ ਵਿਚ ਚਲਾ ਗਿਆ ਫਿਰ ਅਵਤਾਰੀ ਰਾਮ ਨੇ ਦਲਾਂ ਨੂੰ ਇਕੱਠਾ ਕਰਕੇ ਤਾਕਤਵਰ ਸੈਨਾ ਤਿਆਰ ਕੀਤੀ ਤਾ ਜੋ ਰਾਵਣ ਤੇ ਹਮਲਾ ਕੀਤਾ ਜਾ ਸਕੇ॥ਬਾਂਦਰਾ ਦੀ ਸੈਨਾ ਨੇ ਵੀ ਵੱਧ ਚੜ੍ਹਕੇ ਅਵਤਾਰੀ ਰਾਮ ਦਾ ਸਾਥ ਦਿੱਤਾ ,ਖੂਬ ਸੇਵਾ ਭਾਵ ਪੇਸ਼ ਕੀਤਾ ॥ਬਾਅਦ ਵਿਚ ਜਦ ਸਰਾਪ ਕਾਰਨ ਲਛਮਣ ਮਾਰਾ ਗਿਆ ਤਦੋਂ ਫਿਰ ਅਵਤਾਰੀ ਰਾਮ ਰੋਂਦਾ ਕੁਰਲਾਉਂਦਾ ਪਾਇਆ ਗਿਆ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥੨੫॥ 
ਨਾਨਕ ਤਾ ਸੰਬੋਧਨ ਕਰਦਾ ਹੋਇਆ ਇੰਨਾ ਹੀ ਸਮਝਾਉਣਾ ਕਰਦਾ ਹੈ ਕੇ ਜਿਨੂੰ ਲੋਕ ਰੱਬ ਮੰਨੀ ਬੈਠੇ ਹਨ ਉਹ ਤਾ ਖੁਦ ਕਰਤਾਰ ਦੀ ਖੇਲ ਦਾ ਇਕ ਖਿਲੌਣਾ ਹੈ॥ਜਿਵੇ ਕਰਤਾਰ ਸਾਨੂੰ ਵੇਖ ਰਿਹਾ ਹੈ ਤਿਵੈ ਹੀ ਅਵਤਾਰੀ ਰਾਮ ਨੂੰ ਵੇਖਦਾ ਪਿਆ ਹੈ॥
ਅਸੀਂ ਚੰਚਲ ਮੱਤ ਅਧੀਨ ਕਈ ਵਾਰ ਅਵਤਾਰੀ ਰਾਮ ਨੂੰ ਘਟ ਘਟ ਰਵੇ ਰਾਮੁ ਨਾਲ ਜੋੜ ਪੇਸ਼ ਕਰ ਆਪਣਾ ਉਲੂ ਸਿੱਧਾ ਕਰਨ ਦਾ ਕੰਮ ਕਰਦੇ ਹਾਂ॥ਪਰ ਰਤਾ ਕੋ ਧਿਆਨ ਮਹਲਾ 9 ਦੇ ਸਲੋਕਾਂ ਵੱਲ ਖੜੋ ਜਿਥੇ ਗੁਰੂ ਜੀ ਨੇ ਅਵਤਾਰੀ ਰਾਮ ਤੇ ਰਾਵਣ ਇਕੱਠੇ ਕਰ ਪੇਸ਼ ਕਰ ਦਿੱਤਾ..
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥
ਸੋ ਭਾਈ ਅਸੀਂ ਉਸ ਰਾਮੁ ਦੇ ਪੂਜਾਰੀ ਹਾਂ ਜੋ ਸਦਾ ਨਿਹਚਲ ਹੈ॥
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ 
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
ਧੰਨਵਾਦ

Thursday, October 13, 2016

ਪਾਣੀਆ ਦੀ ਜੰਗ

>>>ਪਾਣੀਆ ਦੀ ਜੰਗ<<<
ਅੱਜ ਕੱਲ ਪਾਣੀ ਦਾ ਸ਼ੀਤ ਯੁੱਧ ਰਾਜਾ ਦੇਸ਼ਾ ਅਤੇ ਧਾਰਮਿਕ ਸੰਸਥਾਵਾਂ ਵਿਚ ਕਾਫੀ ਮੋਹਰੀ ਹੋ ਕੇ ਚਲ ਰਿਹਾ ਹੈ॥ਕਾਰਨ ਗੁਰਬਾਣੀ ਵਿਚਾਰਨ ਉਤੇ ਸਹਿਜ ਪਤਾ ਲੱਗ ਜਾਂਦਾ ਹੈ ਕੇ...
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਹਰ ਦਿੱਖ ਬੋਧਿਕ ਸਥੂਲ ਲਈ ਪਾਣੀ ਜੀਵਨ ਹੈ ਭਾਵ ਅੰਮ੍ਰਿਤ ਹੈ॥ਵਧਣ ਫੁਲਣ ਦੀ ਕਿਰਿਆ ਦਾ ਮੁਖ ਅੰਗ ਪਾਣੀ ਹੈ॥
ਗੱਲ ਇਥੇ ਹੀ ਨਹੀਂ ਮੁਕਦੀ ਸਗੋਂ ਗੁਰੂ ਬਾਬੇ ਤ੍ਰਿਭਵਣ ਦੀ ਉਸਾਰੀ ਦੀ ਕਿਰਿਆ ਗੁਰਮਤਿ ਅਨੁਸਾਰ ਦਸਦੇ ਕਿਹਾ..
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ 
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ 
ਸਾਚੇ ਸਾਹਿਬ ਤੂੰ =>ਪਵਨ(ਗੈਸਾਂ ਦਾ ਮਿਸ਼ਰਣ)=>ਜਲ ਵਾਸ਼ਿਪ(ਵਾਤਾਵਰਨ)=>ਜਿਥੇ ਜਲ ਵਾਸ਼ਿਪ ਭਾਵ ਵਾਤਾਵਰਨ ਹੈ ਉਥੇ ਜੀਵਨ ਖੜਾ ਹੈ॥
ਇਸਲਈ ਪਾਣੀ ਨੂੰ ਜੀਵਨ ਦੀ ਹੋਂਦ ਲਈ ਅੰਮ੍ਰਿਤ ਹੈ ਕੋਈ ਦੋ-ਰਾਏ ਵਾਲੀ ਗੱਲ ਨਹੀਂ॥ਸਗੋਂ ਸਿੱਖੀ ਵਿਚ ਖੰਡੇ ਦੀ ਪਾਹੁਲ ਦੀ ਤਿਆਰੀ ਵੇਲੇ ਪਾਣੀ ਨੂੰ ਜਗ੍ਹਾ ਮਿਲੀ ਇਸਦੀ ਸੀਤਲਤਾ ਤੇ ਨਿਮਾਨ ਨੂੰ ਚਲਣ ਦਾ ਗੁਣ ਵੇਖਕੇ ॥
ਹੁਣ ਗੱਲ ਆਉਂਦੀ ਹੈ ਕੇ ਕਿ ਪਾਣੀ ਮਨ ਲਈ ਵੀ ਅੰਮ੍ਰਿਤ ਹੈ?
ਗੁਰਬਾਣੀ ਨੇ ਬੜ੍ਹੀ ਸਪਸ਼ਟਤਾ ਨਾਲ ਫੈਸਲਾ ਦਿੰਦੇ ਆਖ ਦਿੱਤਾ॥
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥
ਪਾਣੀ ਮਨ ਦੀ ਪਿਆਸ ਨਹੀਂ ਬੁਝਾ ਸਕਦਾ ਇਹ ਤਾ ਕੇਵਲ ਦਿੱਖ ਸਰੀਰ ਦੀ ਲੋੜ ਪੂਰੀ ਕਰ ਸਕਦਾ ਹੈ॥ਨਾਲ ਹੀ ਆਖ ਦਿੱਤਾ ਪਾਣੀ ਦੀ ਅਲੋਪਤਾ ਉਤੇ ਵਿਨਾਸ ਖੜਾ ਹੈ ਫਿਰ ਅੰਮ੍ਰਿਤ ਵਿਨਾਸ ਕਿਵੇਂ ਕਰ ਸਕਦਾ ਹੈ ਸੋ ਪਾਣੀ ਭਾਵੇ ਸਰੀਰ ਲਈ ਅੰਮ੍ਰਿਤ ਹੋਵੇ ਪਰ ਮਨ ਲਈ ਇਹ ਅੰਮ੍ਰਿਤ ਨਹੀਂ ਹੈ॥
ਗੁਰਬਾਣੀ ਆ ਸਿੱਖਾਂ ਮੈ ਤੈਨੂੰ ਦਸਦੀ ਹਾਂ ਕੇ ਮਨ ਲਈ ਅੰਮ੍ਰਿਤ ਕੀ ਹੈ....
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥ 
ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥ 
ਗੁਰਬਾਣੀ ਮਨ ਲਈ ਅੰਮ੍ਰਿਤ ਹੈ ਬਿਨ੍ਹਾ ਗੁਰਬਾਣੀ ਦੇ ਨਾਲ ਜੁੜਿਆ ਇਹ ਤਿਖ ਬਾਹਰੀ ਪਾਣੀ ਨਾਲ ਨਹੀਂ ਬੁੱਝਣੀ॥
ਸੋ ਭਾਈ ਆਪਣੀ ਤਿਖ ਨੂੰ ਪਛਾਣ...
ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥
ਜਦ ਤਿਖ ਦੀ ਪਛਾਣ ਹੋ ਗਈ ਕੇ ਇਹ ਤਿਖ ਬਾਹਰੀ ਪਾਣੀ  ਨਾਲ ਨਹੀਂ ਬੁੱਝਣੀ ਇਸਲਈ ਗੁਰਬਾਣੀ ਨਾਲ ਸਾਂਝ ਕਰਨੀ ਪਵੇਗੀ ਤਾ ਖੁਦ ਬਰ ਖੁਦ ਇਹ ਅਹਿਸਾਸ ਹੋ ਜਾਵੇਗਾ ਕੇ,
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥
ਨਾਨਕ ਸਤਿਗੁਰ ਤੇ ਅੰਮ੍ਰਿਤ ਜਲੁ ਪਾਇਆ ਸਹਜੇ ਰਹਿਆ ਸਮਾਇ ॥
ਬਸ ਯਕੀਨ ਕਰ ਜਦ ਤੂੰ ਸਿੱਖੀ ਨੂੰ ਤਨ ਤੂੰ ਸ਼ੁਰੂ ਨਾਂਹ ਕਰ ਮਨ ਦੀਆ ਉਡਾਣਾਂ ਤੇ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਤਦ ਇਹ ਨਿੱਕੇ ਨਿੱਕੇ ਵਾਦ-ਵਿਵਾਦ ਤੇਰੇ ਤੂੰ ਦੂਰ ਹੋ ਜਾਣਗੇ॥ਸਾਰੀ ਖੇਲ ਸਮਝ ਆ ਜਾਵੇਗੀ ਕੇ..
ਤਨ ਮਹਿ ਮਨੂਆ ਮਨ ਮਹਿ ਸਾਚਾ ॥ 
ਸੋ ਸਾਚਾ ਮਿਲਿ ਸਾਚੇ ਰਾਚਾ ॥ 
ਮਿਲਾਪ ਤਨ ਤੇ ਨਹੀਂ ਮਨ ਦੇ ਸੁਧਾਰ ਉਤੇ ਖੜਾ ਹੈ ਜੋ ਬਾਹਰੀ ਪਾਣੀ ਆਦਿਕ ਨਾਲ ਨਹੀਂ ਹੋਣਾ ਸਗੋਂ ਮਨ ਨੂੰ ਗੁਰਬਾਣੀ ਰੂਪੀ ਅੰਮ੍ਰਿਤ ਦੇਣ ਨਾਲ ਹੋਣਾ ਹੈ॥
ਧੰਨਵਾਦ

ਭਗਤ ਜੈਦੇਵ ਜੀ ਦੀ ਪਦੇ ਦੀ ਵਿਚਾਰ

>>>ਭਗਤ ਜੈਦੇਵ ਜੀ ਦੀ ਪਦੇ ਦੀ ਵਿਚਾਰ<<<
ਗੁਰਮਤਿ ਦਾ ਪ੍ਰਚਾਰ ਕਰਦੇ ਅਕਸਰ ਬ੍ਰਹਮਣ ਪੱਦ ਦੀ ਵਰਤੋਂ ਆਮ ਸੁਣਨ ਨੂੰ ਮਿਲਦੀ ਹੈ,ਸੁਣ ਕੇ ਇੱਦਾ ਲੱਗਦਾ ਹੈ ਕੇ ਜਿਵੇ ਅਸੀਂ ਬ੍ਰਹਮਣ ਦੇ ਵਿਰੋਧੀ ਹੋਈਏ ਪਰ ਅਸਲ ਵਿਚ ਗੁਰਮਤਿ ਬ੍ਰਹਮ-ਵਾਦ ਦਾ ਵਿਰੋਧ ਕਰਦੀ ਹੈ॥
ਇਸਦਾ ਗੱਲ ਦਾ ਸਬੂਤ ਭਗਤ ਜੈਦੇਵ ਜੀ ਦਾ ਗੁਰਬਾਣੀ ਵਿਚ ਸ਼ਸੋਭਿਤ ਪਦਾ ਹੈ॥ਕਿਉਂਕਿ ਜਾਤੀ ਵਾਦ ਸਿਸਟਮ ਮੁਤਾਬਿਕ ਜੈਦੇਵ ਜੀ ਬ੍ਰਹਮਣ ਸਨ॥ਪਰ ਉਹਨਾਂ ਦੇ ਖਿਆਲ ਗੁਰਮਤਿ ਅਨਕੂਲ ਸਨ ਜਿਸ ਲਈ ਉਹਨੇ ਦੇ ਪਦੇ ਨੂੰ ਕੇਵਲ ਗੁਰੂ ਗਰੰਥ ਸਾਹਿਬ ਵਿਚ ਜਗ੍ਹਾ ਹੀ ਨਹੀਂ ਮਿਲ ਸਗੋਂ ਗੁਰੂ ਨਾਨਕ ਜੀ ਨੇ ਭਗਤ ਜੀ ਦੇ ਪਦੇ ਨੂੰ ਸਨਮੁਖ ਰੱਖ ਇਕ ਸਬਦੁ ਵੀ ਉਚਾਰਿਆ ਜੋ ਬਿਲਕੁਲ ਉਸੇ ਰਾਗ ਉਸੇ ਘਰੁ ਵਿਚ ਹੈ(ਗੂਜਰੀ ਮਹਲਾ ੧ ਘਰੁ ੪)
ਜੈ ਦੇਵ ਜੀ ਆਪਣੇ ਪਦੇ ਦੇ ਰਹਾਉ ਵਾਲੇ ਬੰਧ ਵਿਚ ਆਖਦੇ ਹਨ॥
ਕੇਵਲ ਰਾਮ ਨਾਮ ਮਨੋਰਮੰ ॥ ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ॥੧॥ ਰਹਾਉ ॥
ਹੇ ਭਾਈ ਕੇਵਲ ਰਾਮੁ ਨਾਮੁ ਦੀ ਪ੍ਰਬਲ ਇੱਛਾ ਮਨ ਵਿਚ ਪਾਲ॥ਜੋ ਅੰਮ੍ਰਿਤ ਭਰਪੂਰ ਹੈ ਜੋ ਅਸਲ ਮੂਲ ਹੈ॥ਜਿਸ ਨੂੰ ਸਿਮਰਨ ਨਾਲ ਸੰਸਾਰੀ ਭੈ ਮੁਕਤ ਹੋ ਨਿਰਮਲ ਭਉ ਨਾਲ ਸਾਂਝ ਹੋ ਜਾਂਦੀ ਹੈ ਭਾਵ ਜਨਮ -ਮਰਨ ਦੀ ਚਿੰਤਾ,ਸਰੀਰ ਉਤੇ ਆਉਣ ਵਾਲੇ ਦੁੱਖ ਸੁਖ ਸਭ ਉਪਰਾਮ ਹੋ ਜਾਂਦੇ ਹਨ॥
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ 
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਉਸ ਸਾਹਿਬ ਦੀ ਬੰਦਗੀ ਕਰ ਜੋ ਆਦਿ ਪੁਰਖ ਹੈ, ਸਾਰੀ ਕਾਇਨਾਤ ਦਾ ਮੂਲ ਹੈ, ਜਿਸਦੇ ਵਰਗਾ ਕੋਈ ਦੂਜਾ ਨਹੀਂ ਹੈ,ਕੇਵਲ ਤੇ ਕੇਵਲ ਉਹ ਸੱਚ ਹੈ, ਜੋ ਗੁਣਾ ਥਿਰਤਾ ਵਾਲਾ ਖਜਾਨਾ ਹੈ॥
ਇਹ ਵਿਸਮਾਦ ਦਾ ਮਾਲਿਕ ਹੈ, ਮਾਇਆ ਉਸਦੇ ਘਰ ਦੀ ਦਾਸੀ ਹੈ, ਉਹ ਅਚਿੰਤ ਹੈ,ਕਿਉਂਕਿ ਉਹ ਜਰੇ ਜਰੇ ਘਟ ਘਟ ਵਿਚ ਮਜੂਦ ਹੈ॥
ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥ ਭਵ ਭੂਤ ਭਾਵ ਸਮਬ੍ਯ੍ਯਿਅੰ ਪਰਮੰ ਪ੍ਰਸੰਨਮਿਦੰ ॥੨॥
ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥ ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਹੇ ਜੀਵ ਜੇ ਤੂੰ ਕਾਲ ਰੂਪੀ ਜਮ ਨੂੰ ਜਿਤਨਾ ਚਾਹੁੰਦਾ ਹੈ ਤਾ ਲੋਭ ਦਾ ਤਿਆਗ ਕਰ, ਪਰਾਈ ਤਾਕ ਦਾ ਤਿਆਗ ਕਰ,ਜੀਵਨ ਨੂੰ ਮਰਿਆਦਾ ਵਿਚ ਲੈ ਕੇ ਆ,ਨੇਕ ਕੰਮ ਨੂੰ ਆਪਣੀ ਕਿਰਤ ਵਿਚ ਲੈ ਕੇ ਆ॥
ਜੋ ਬੀਤੇ ਸਮੇ ਵਿਚ ਮਜੂਦ ਸੀ ਜੋ ਹੁਣ ਮਜੂਦ ਹੈ ਤੇ ਜੋ ਆਉਣ ਵਾਲੇ ਸਮੇ ਵਿਚ ਵੀ ਥਿਰ ਰਹੇਗਾ ਭਾਵ ਜੋ ਨਾਸ਼-ਰਹਿਤ ਹੈ,ਉਸ ਸਾਹਿਬ ਦੀ ਸਿਫਤ ਸਾਲਾਹ ਕਰ॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਸਾਹਿਬ ਦੇ ਭਗਤ ਜਨ ਬਚਨ ਦੇ ਬਲੀ ਤੇ ਕਰਮਾ ਦੇ ਨਿਰਮਲ ਹੋਂਦੇ ਹਨ॥ਸਾਹਿਬ ਦੇ ਭਗਤਾ ਦਾ ਜੋਗ ਨਾਲ ਕੀ ਵਾਸਤਾ ਹੋ ਸਕਦਾ ਹੈ, ਸਾਹਿਬ ਦੇ ਭਗਤਾ ਦਾ ਜੱਗ ਆਦਿਕ ਕਰਨ ਨਾਲ ਕੀ ਵਾਸਤਾ ਹੋ ਸਕਦਾ ਹੈ, ਸਾਹਿਬ ਦੇ ਭਗਤਾ ਦਾ ਦਾਨ ਪੁੰਨ ਨਾਲ ਕੀ ਸਬੰਧ ਹੋ ਸਕਦਾ ਹੈ, ਸਾਹਿਬ ਦੇ ਭਗਤਾ ਦਾ ਤੱਪਾ ਆਦਿਕ ਨਾਲ ਕੀ ਲੈਣਾ ਦੇਣਾ ਹੋ ਸਕਦਾ ਹੈ॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥ ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥
ਸਾਹਿਬ ਦੀ ਭਗਤੀ ਕਰ ਸਾਹਿਬ ਦੀ ਸਿਫਤ ਸਾਲਾਹ ਕਰ ਸਾਹਿਬ ਹੀ ਸਾਰੇ ਗੁਣਾ ਦਾ ਖਜਾਨਾ ਹੈ॥
ਜੈ ਦੇਵ ਵੀ ਉਸੇ ਸਾਹਿਬ ਦੇ ਸਰਨ ਆ ਪਿਆ ਹੈ ਜੋ ''
ਆਦਿ ਸਚੁ ਜੁਗਾਦਿ ਸਚੁ ॥ 
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥.............ਧੰਨਵਾਦ

ਸਾਦੁ ਨਾਹੀ ਇਵੇਹੀ ਗਲੈ

ਮਾਣੂ ਘਲੈ ਉਠੀ ਚਲੈ ॥ 
ਸਾਦੁ ਨਾਹੀ ਇਵੇਹੀ ਗਲੈ ॥੨੪॥
ਜੇ ਇਸ ਗੱਲ ਦੀ ਸੋਝੀ ਨਹੀਂ ਆਈ ਕੇ ਇਹ ਅਨਮੋਲਕ ਜਨਮ ਮਿਲਣ ਪਿੱਛੇ ਸਾਰਥਿਕ ਵਜ੍ਹਾ ਕੀ ਹੈ ਤਾ ਫਿਰ ਜਨਮ ਲੈ ਮੈ ਮੇਰੀ ਲਈ ਜੀਆ ਤੇ ਅੰਤ ਤੁਰ ਗਿਆ, ਇਹ ਤਾ ਕੋਈ ਸਾਰਥਿਕਪੁਣੇ ਵਾਲੇ ਗੱਲ ਨਹੀਂ ਹੋਈ ਨਾਂਹ॥
ਸਲੋਕ ਭਾਵੇ ਦੋ ਨਿੱਕੀਆ ਨਿੱਕੀਆਂ ਪੰਗਤੀਆ ਦਾ ਹੈ ਪਰ ਜੇ ਵਿਚਲਾ ਉਪਦੇਸ਼ ਅਸੀਂ ਪੱਲੇ ਬੰਨ ਲਈਏ ਤਾ ਜੀਵਨ ਸਫਲ ਹੋ ਜਾਵੇਗਾ॥
ਬਸ ਲੋੜ ਹੈ ਇਹ ਯਾਦ ਰੱਖਣ ਦੀ ਕੇ..
ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ 
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥
ਧੰਨਵਾਦ

Wednesday, October 12, 2016

ਲਾਵਾ ਦੀ ਵਿਚਾਰ(4)

ਗੁਰਮਤੋ ਬੋਲੀ ਭੈਣੇ ਮਨਮਤੋ ਪਿਛਲੇ ਤਿੰਨ ਦਿਨਾ ਤੂ ਕ੍ਰਮ ਵਾਰ ਚਲਦੀ ਲਾਵਾ ਦੀ ਵਿਚਾਰ ਵਿਚ ਅਸੀਂ ਰਲ ਮਿਲ ਲਾਵਾ ਦੇ ਪਹਲੇ ਤਿੰਨ ਕਦਮਾ ਨੂ ਵਿਚਾਰਿਆ॥ ਪਹਲਾ ਕਦਮ ਗੁਰਬਾਣੀ ਅਭਿਆਸ ਦੂਜਾ ਕਦਮ ਨਿਰਮਲ ਭਉ ਤੀਜਾ ਕਦਮ ਬੈਰਾਗ ਦਾ ਉਤਪਨ ਹੋਣਾ ਤੇ ਅੱਜ ਚੋਥੇ ਕਦਮ ਦੀ ਵਿਚਾਰ ਨਾਲ ਸਾਂਝ ਪਾਉਂਦੀਆਂ ਹਾ॥ਤੇ '''ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ?ਦੇ ਹੱਲ ਉਤੇ ਪਹੁਚ ਕਰਦੇ ਹਾ॥
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ ਜੀਵ ਇਸਤਰੀ ਤੇਰੇ ਤੂ ਬਲਿ ਹਾਰੀ ਜਾਂਦੀ ਹਾ ਜੋ ਤੂ ਕਿਰਪਾ ਕੀਤੀ ਪਹਲਾ ਗੁਰਬਾਣੀ ਅਭਿਆਸ ਨਾਲ ਮੈਨੂ ਜੋੜੀ ,ਫਿਰ ਆਪਣਾ ਨਿਰਮਲ ਭਉ ਦੇ ਸੰਸਾਰ ਪਖੋ ਮੈਨੂ ਨਿਡਰ ਕੀਤਾ ਤੇ ਫਿਰ ਆਪ ਹੀ ਕਿਰਪਾ ਕਰ ਵਿਛੋੜੇ ਦਾ ਅਹਿਸਾਸ ਕਰਵਾਇਆ ਤੇ ਹੁਣ ਮੇਰੇ ਮਨ ਵਿਚ ਸਹਿਜ ਦੀ ਅਵਸਥਾ ਦੇਇ ਆਪਣੇ ਨਾਲ ਮੇਲ ਲਿਆ,ਇਹ ਮਿਲਾਪ ਤੇਰੇ ਵੱਲ ਅਰੰਭੇ ਸਫਰ ਦਾ ਚੋਥਾ ਕਦਮ ਹੈ॥
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ ਜੀਵ ਇਸਤਰੀ ਤੇਰੇ ਤੂ ਬਲਿ ਹਾਰੀ ਜਾਂਦੀ ਹਾ ਜੋ ਪ੍ਰੇਮਾ ਭਗਤੀ ਨਾਲ ਤੂ ਮੈਨੂ ਜੀਵ ਇਸਰਤੀ ਨੂ ਮਿਲ ਪਿਆ ਤੇ ਤੇਰੇ ਨਾਲ ਮਿਲਾਪ ਸਦਕਾ ਹੀ ਮੈਨੂ ਇਹ ਪ੍ਰੇਮਾ ਭਗਤੀ ਫੱਬਣ ਲੱਗ ਪਈ ਹੈ॥
ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥
ਹੁਣ ਇਹ ਪ੍ਰੇਮਾ ਭਗਤੀ ਦਾ ਮਿਲਾਪ ਨਿਤਾ ਪ੍ਰਤੀ ਮੈਨੂ ਜੀਵ ਇਸਤਰੀ ਨੂ ਫੱਬਦਾ ਹੈ ਤੇ ਹੁਣ ਮੈ ਜੀਵ ਇਸਤਰੀ ਇਸੇ ਗੁਣ ਕਰਕੇ ਕੰਤ ਕਰਤਾਰ ਨੂ ਭਾਉਂਦੀ ਹਾ ਇਹ ਨਿਤਾ ਪ੍ਰਤੀ ਦਾ ਪ੍ਰੇਮ ਖੁਦ ਕੰਤ ਕਰਤਾਰ ਦੀ ਦੇਣ ਹੈ॥
ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥
ਇਸ ਨਿਤਾ ਪ੍ਰਤੀ ਦੇ ਪ੍ਰੇਮ ਰਸ ਦੇ ਫਲਸਰੂਪ ਹੀ ਮੇਰਾ ਕੰਤ ਕਰਤਾਰ ਮੈਨੂ ਮਨ ਭਾਉਂਦਾ ਫਲ ਦਿੰਦਾ ਹੈ,ਇਸਲਈ ਮੈ ਜੀਵ ਇਸਤਰੀ ਉਸਦੇ ਨਾਮੁ ਦੀ ਹੀ ਸਿਫਤ ਸਾਲਾਹ ਕਰਦੇ ਹਾ ਜਿਸਦੇ ਨਾਲ ਮੇਰੇ ਅੰਦਰ ਹਮੇਸ਼ਾ ਚੜਦੀਕਲਾ ਰਹੰਦੀ ਹੈ॥
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥
ਮੇਰੇ ਕੰਤ ਕਰਤਾਰ ਨੇ ਜੋ ਮੇਰੇ ਜੀਵ ਇਸਤਰੀ ਦੇ ਮਿਲਾਪ ਤਾਈ ਜੋ ਕਾਰਜ ਆਰੰਭ ਕੀਤਾ ਓਹ ਕੰਤ ਕਰਤਾਰ ਦੇ ਕਿਰਪਾ ਸਦਕਾ ਸਿਰੇ ਚੜਿਆ ਤੇ ਮੇਰੇ ਜੀਵ ਇਸਤਰੀ ਦੇ ਹਿਰਦੇ ਘਰ ਵਿਚ ਨਾਮੁ ਰੂਪੀ ਧਨ ਦਾ ਖੇੜਾ ਨਿਰੰਤਰ ਸੁਰੂ ਹੋ ਗਿਆ॥
ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਸਹਿਜ ਦੀ ਪ੍ਰਾਪਤੀ ਰੂਪੀ ਚੋਥੇ ਕਦਮ ਨੇ ਜੀਵ ਇਸਤਰੀ ਨੂ ਸਦਾ ਵਿਆਪਕ ਇਕ ਰਸ ਕੰਤ ਕਰਤਾਰ ਨਾਲ ਜੋੜ ਦਿੱਤਾ॥
ਧੰਨਵਾਦ

ਸਟੇਜਾਂ ਉਤੇ ਚੰਚਲ ਮੱਤ ਦਾ ਕਬਜਾ


ਆਮ ਜਿਸ ਘਰ ਵਿਚ ਛੋਟੇ ਬਚੇ ਹੋਣ ਉਥੇ ਕਈ ਚੀਜ਼ਾਂ ਦਾ ਧਿਆਨ ਰਖਿਆ ਜਾਂਦਾ ਹੈ ਕੇ ਬਚੇ ਗਰਮ ਚੀਜ਼ ਕੋਲ ਨਾਂਹ ਜਾਣ, ਅੱਗ ਬਾਲਨ ਵਾਲੀ ਤੀਲੀਆ ਦੀ ਡੱਬੀ ਬਚੇ ਦੀ ਪਹੁੰਚ ਤੂੰ ਦੂਰ ਰੱਖੇ ਹਾਂ,ਕੋਈ ਜਹਰੀਲੀ ਦਵਾਈ ਆਦਿਕ ਘਰ ਹੋਵੇ ਤਾ ਬਚਿਆ ਤੂੰ ਲੁਕਾ ਕੇ ਰੱਖਦੇ ਹਾਂ॥ਗੁਰਬਾਣੀ ਵਿਚ ਵੀ ਗੁਰੂ ਜੀ ਆਖਦੇ ਹਨ..
ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥ 
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥
ਸੋ ਸਿੱਟਾ ਸਾਹਮਣੇ ਨਿਕਲਕੇ ਆਉਂਦਾ ਹੈ ਕੇ ਸਿਆਣੇ ਹੋਣ ਦੇ ਨਾਤੇ ਸਾਡੇ ਕੁਝ ਫਰਜ਼ ਹੋਂਦੇ ਹਨ ਕੁਝ ਜੁਮੇਵਾਰੀਆ ਹੋਂਦੀ ਹਨ॥
ਪਰ ਜੋ ਦੁਖਾਂਤ ਹੈ ਕੇ ਅਸੀਂ ਸਿੱਖੀ ਪ੍ਰਚਾਰ ਦੀਆ ਸਟੇਜਾਂ ਚੰਚਲ ਮੱਤ ਵਾਲਿਆਂ ਦੇ ਹਵਾਲੇ ਕਰ ਦਿੱਤੀਆ ਹਨ॥ਹੁਣ ਇਹ ਚੰਚਲ ਮੱਤਾ ਨੇ ਪ੍ਰਚਾਰ ਤਾ ਕੀ ਕਰਨਾ ਸਗੋਂ ਨੁਕਸਾਨ ਕਰ ਰਹੀਆ ਹਨ॥ਆਪਣੀ ਆਪਣੀ ਰਾਗਨੀ ਵਜਾ ਰਹੀਆ ਹਨ।ਗੁਰੂ ਦਾ ਉਪਦੇਸ਼ ਤਾ ਵਿਸਾਰ ਦਿੱਤਾ ਗਿਆ ਹੈ॥
ਮਾਫ ਕਰਨਾ ਇਹ ਸਾਰੀਆ ਚੰਚਲ ਮੱਤਾ ਪ੍ਰਗਾਸ ਤਾ ਗੁਰੂ ਗਰੰਥ ਸਾਹਿਬ ਜੀ ਦਾ ਕਰਦੀਆ ਹਨ ਪਰ ਮਰਜੀ ਆਪਣੀ ਆਪਣੀ ਕਰਦੀਆ ਹਨ॥
ਸੋ ਭਾਈ ਹੱਥ ਜੋੜ ਬੇਨਤੀ ਹੈ ਗੁਰੂ ਨਾਲ ਖੁਦ ਸਾਂਝ ਪਾ ਸਿਆਣੇ ਬਣੇ ਤੇ ਇਹਨਾਂ ਚੰਚਲ ਮੱਤਾ ਨੂੰ ਸਿੱਖੀ ਦੇ ਵਿਹੜੇ ਵਿੱਚੋ ਉਗਾੜ ਬਾਹਰ ਸੁਟੀਏ॥
ਧੰਨਵਾਦ

ਸਚ ਬਿਨੁ ਸਾਖੀ ਮੂਲੋ ਨ ਬਾਕੀ ॥

ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥
ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥
(ਆਤਮਿਕ) ਗਿਆਨ ਦਾ ਸਰੋਤ ਗੁਰੂ ਹੋਂਦਾ ਹੈ॥
(ਸਿੱਖ ਦਾ ਆਤਮਿਕ ਗਿਆਨ ਸਰੋਤ ਗੁਰੂ ਗਰੰਥ ਸਾਹਿਬ ਜੀ ਹੈ)
ਜਦ ਜੀਵ ਨੂੰ ਗੁਰੂ ਦੀ ਕਿਰਪਾ ਸਦਕਾ ਗਿਆਨ ਦਾ ਪ੍ਰਗਾਸ ਹੋਂਦਾ ਹੈ ਤਾ ਇਹ ਗਿਆਨ ਰੂਪੀ ਪ੍ਰਗਾਸ ਅਸਲ ਸੱਚ ਰੂਪੀ ਧਰਮ ਨਾਲ ਸਾਂਝ ਪਵਾਉਂਦਾ ਹੈ ਜੋ ਆਚਾਰ-ਵਿਵਹਾਰ ਨੂੰ ਸੇਧ ਦੇ ਗੁਰੂ ਸਿਖਿਆਵਾਂ ਦੀ ਧੁਨ(ਸਬਦੁ) ਦੇ ਧਿਆਨ ਵਿਚ ਜੋੜ ਦਿੰਦਾ ਹੈ॥
(ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ )
ਹੁਣ ਜਦ ਜੀਵ ਧੁਨਿ ਵਿਚ ਧਿਆਨ ਪਾ ਅਸਲ ਧਰਮ ਦੇ ਮਾਰਗ ਦਾ ਪਾਂਧੀ ਬਣ ਜਾਂਦਾ ਹੈ ਤਾ ਸਿਧੇ ਤੋਰ ਤੇ ਅਕਥ ਸਾਹਿਬ ਨਾਲ ਸਾਂਝ ਪੈ ਜਾਂਦੀ ਤਦ ਝੂਠੀ ਰੂਪੀ ਦੂਜੇ ਭਾਉ ਅਧੀਨ ਸਿਖਿਆਵਾਂ ਦੀ ਪਛਾਣ ਸਹਿਜੇ ਹੀ ਕਰ ਲੈਂਦਾ ਹੈ ਤੇ ਇਹ ਵੀ ਗੱਲ ਸਮਝਦਾ ਹੈ ਕੇ ਇਹਨਾਂ ਝੂਠੀਆਂ ਮਨਮਤਾਂ ਵਾਲਿਆਂ ਸਿਖਿਆਵਾਂ ਨੇ ਮੂਲ ਰੂਪ ਵਿਚ ਮਿਲੇ ਸਵਾਸਾਂ ਨਾਲ ਕੋਈ ਖੱਟੀ ਖੱਟਣ ਤਾ ਕੀ ਦੇਣੀ ਸਗੋਂ ਇਹ ਪੂੰਜੀ ਵੀ ਲੁਟਾ ਦੇਣੀ ਹੈ ਤੇ ਜੀਵਨ ਦਾ ਸਫ਼ਰ ਬਰਬਾਦ ਕਰ ਦੇਣਾ ਹੈ ॥
ਸੋ ਭਾਵੇ ਸਲੋਕ ਦੋ ਪੰਗਤੀਆ ਦਾ ਹੈ ਪਰ ਗੁਰਮੁਖ ਦੀ ਜਿੰਦਗੀ ਦਾ ਸਫ਼ਰ ਆਪਣੇ ਆਪ ਵਿਚ ਸੰਜੋਈ ਬੈਠਾ ਹੈ॥
ਧੰਨਵਾਦ

Tuesday, October 11, 2016

ਕੀ ਗੁਰਮਤਿ ਦੇਹ ਦੀ ਵੇਸ਼ ਭੂਸ਼ਾ ਨੂੰ ਪਹਿਲ ਦਿੰਦੀ?

ਜੇ ਅਸੀਂ ਤੁਸੀਂ ਆਪਣੇ ਅੰਦਰ ਇਹ ਭਰਮ ਪਾਲੀ ਬੈਠੇ ਹਾਂ ਕੇ ਗੁਰਮਤਿ ਦੇਹ ਦੀ ਵੇਸ਼ ਭੂਸ਼ਾ ਨੂੰ ਪਹਿਲ ਦਿੰਦੀ ਹੈ ਤਾ ਫਿਰ ਇਹ ਮਹਲਾ 9 ਦਾ ਕਿਹਾ ਆਪਣੇ ਸਾਹਮਣੇ ਰੱਖ ਕੇ ਜਰੂਰ ਵਿਚਾਰੋ॥
1.ਦੁਆਰਹਿ ਦੁਆਰਿ '''ਸੁਆਨ'' ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥(411)
2.ਸੁਆਮੀ ਕੋ ਗ੍ਰਿਹੁ ਜਿਉ ਸਦਾ ''ਸੁਆਨ'' ਤਜਤ ਨਹੀ ਨਿਤ ॥ 
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ ॥(1428)
ਗੱਲ ਦੋਵੇ ਠਾਇ ਕੁਤੇ ਦੀ ਹੋ ਰਹੀ ਹੈ ਪਰ ਪਹਲੇ ਠਾਇ ਕੁੱਤੇ ਦੇ ਦਰ ਦਰ ਉਤੇ ਭਟਕਣ ਨੂੰ ਸਾਹਮਣੇ ਰਖਿਆ ਆਖ ਦਿੱਤਾ.''ਨਹ ਸੁਧ ਰਾਮ ਭਜਨ ਕੀ''
ਪਰ ਦੂਜੇ ਠਾਇ ਕੁੱਤੇ ਦੀ ਮਾਲਿਕ ਪ੍ਰਤੀ ਵਫ਼ਾਦਾਰੀ ਵੇਖ ਆਖ ਦਿੱਤਾ '''ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕ ਚਿਤਿ॥
ਹੁਣ ਸੋਚੋ ਕੇ ਕੀ ਕੁਤੇ ਦਾ ਸਰੀਰ ਬਦਲ ਗਿਆ ਹੈ ਜਾ ਕੁਤੇ ਦੇ ਸੁਭਾਅ ਵਿਚ ਆਈ ਤਬਦੀਲੀ ਨੇ ਦੋ ਪ੍ਰਕਰਣਾ ਨੂੰ ਜਨਮ ਦਿੱਤਾ ਕੇ ਇਕ ਵਿਚ ਸ੍ਰੇਸਟ ਤੇ ਦੂਜੇ ਵਿਚ ਲਤਾੜਿਆ ਗਿਆ॥
ਸੋ ਗੁਰਮਤਿ ਮੱਤ ਦੀ ਪਰਖ ਕਰ ਨੇੜਤਾ ਦਾ ਫਲ ਤੇ ਦੂਰੀ ਦਾ ਦੁੱਖ ਦਿੰਦੀ ਹੈ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਧੰਨਵਾਦ

ਲਾਵਾ ਦੀ ਵਿਚਾਰ (3)

ਗੁਰਮਤੋ ਬੋਲੀ ਕੇ ਭੈਣ ਮਨਮਤੋ ਸਾਹਿਬ ਨਾਲ ਮਿਲਾਪ ਦਾ ਪਹਲਾ ਕਦਮ ਗੁਰਬਾਣੀ ਅਭਿਆਸ ਅਤੇ ਦੂਜਾ ਕਦਮ ਨਿਰਮਲ ਭਉ ਅਸੀਂ ਬੀਤੇ ਦੋ ਦਿਨਾ ਵਿਚ ਕ੍ਰਮਵਾਰ ਵਿਚਾਰੇ ਹਨ ਅੱਜ ਅਗਲੇ ਕਦਮ ਦੀ ਪੜਚੋਲ ਰਲ ਮਿਲਕੇ ਕਰਦੀਆ ਹਾ ਤਾ ਜੋ '''ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ??ਦਾ ਸਵਾਲ ਸਮਝ ਆ ਜਾਵੇ॥
ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ(ਜੀਵ ਇਸਤਰੀ) ਤੇਰੇ ਤੂ ਬਲਿ ਹਾਰੀ ਜਾਂਦਾ ਹਾ ਤੇਰੀ ਕਿਰਪਾ ਸਦਕਾ ਪਹਲਾ ਗੁਰਬਾਣੀ ਅਭਿਆਸ ਸੁਰੂ ਹੋਇਆ ਜਿਸ ਦੇ ਫਲਸਰੂਪ ਮੇਰੇ ਮਨ ਦੇ ਅੰਦਰ ਨਿਰਮਲ ਭਉ ਨੇ ਜਨਮ ਲਿਆ, ਹੁਣ ਤੇਰੀ ਕਿਰਪਾ ਸਦਕਾ ਮੇਰੇ ਮਨ ਵਿਚ ਮਿਲਾਪ ਦੀ ਤਾਂਘ ਉਠੀ ਹੈ ਜਿਸ ਨੇ ਬੈਰਾਗ(ਬਿਰਹੇ ਜਾ ਵਿਛੋੜੇ) ਦਾ ਅਹਿਸਾਸ ਉਤਪਨ ਕੀਤਾ ਹੈ, ਇਹ ਬੈਰਾਗ ਤੇਰੇ ਤਾਈ ਅਪੜਨ ਦਾ ਤੀਜਾ ਕਦਮ ਹੈ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥
ਵੱਡੇ ਭਾਗਾ ਨਾਲ ਸਚ ਦੇ ਮਾਰਗ ਦੇ ਪਾਂਧੀਆ ਨਾਲ ਮਿਲੀ ਤੇ ਜਿੰਨਾ ਦੀ ਸੰਗਤ ਨਾਲ ਕੰਤ ਕਰਤਾਰ ਨਾਲ ਮਿਲਾਪ ਹੋਇਆ,ਇਹ ਸਭ ਤੇਰੀ ਕਿਰਪਾ ਸਦਕਾ ਹੋਇਆ ਹੈ ਮੈ ਜੀਵ ਇਸਤਰੀ ਤੇਰੇ ਤੂ ਬਲਿਹਾਰੀ ਜਾਂਦੀ ਹਾ॥
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥
ਗੁਰਬਾਣੀ ਅਭਿਆਸ ਸਦਕਾ ਮੈ ਜੀਵ ਇਸ੍ਰਤੀ ਨੇ ਜੀਵਨ ਨੂ ਨਿਰਮਲ ਕਰਨ ਵਾਲੇ ਕੰਤ ਕਰਤਾਰ ਦਾ ਮਿਲਾਪ ਪਾ ਲਿਆ ਹੈ ਜਿਸਦੀ ਮੈ ਸਦਾ ਸਿਫਤ ਸਾਲਾਹ ਕਰਦੀ ਹਾ॥
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ 
ਕੰਤ ਕਰਤਾਰ ਨਾਲ ਮੇਲ ਪਾਉਣ ਵਾਲੇ ਵੱਡੇ ਭਾਗਾ ਵਾਲੇ ਸਚ ਦੇ ਮਾਰਗ ਦੇ ਪਾਂਧੀ ਹੋਂਦੇ ਹਨ ਜੋ ਹਮੇਸ਼ਾ ਅਕਥ ਕੰਤ ਕਰਤਾਰ ਨੂ ਕਥਦੇ ਹਨ ਭਾਵ ਇਹ ਸੋਚ ਕੇ ਕੰਤ ਕਰਤਾਰ ਦੇ ਗੁਣ ਗਾਣ ਕਰਦੇ ਹਨ ਕੇ ਕੰਤ ਕਰਤਾਰ ਅਸੀਮ ਹੈ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥
ਇਹਨਾ ਵੱਡੇ ਭਾਗਾ ਵਾਲੇ ਸਚ ਦੇ ਮਾਰਗ ਦੇ ਪਾਂਧੀਆ ਦੇ ਹਿਰਦੇ ਘਰ ਵਿਚ ਇਕ -ਰਸ ਕੰਤ ਕਰਤਾਰ ਦੇ ਸਬਦੁ ਦੀ ਧੁਨ(ਸਿਖਿਆ) ਸਦਾ ਉਠਦੀ ਹੈ ,ਜਿੰਨਾ ਉਤੇ ਕੰਤ ਕਰਤਾਰ ਦੀ ਕਿਰਪਾ ਹੋਂਦੀ ਹੈ ਓਹ ਹੀ ਇਸ ਤਰ੍ਹਾ ਕੰਤ ਕਰਤਾਰ ਨੂ ਜਪਦੇ ਹਨ॥
ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ 
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਦਸਦੇ ਹਨ ਕੇ ਮਿਲਾਪ ਦੇ ਮਾਰਗ ਦਾ ਤੀਜਾ ਕਦਮ ਕੰਤ ਕਰਤਾਰ ਤੂ ਵਿਛੋੜੇ ਦਾ ਅਹਿਸਾਸ ਹੋ ਕੇ ਮਨ ਵਿਚ ਮਿਲਾਪ ਲਈ ਬੈਰਾਗ ਉਤਪਨ ਹੋਂਦਾ ਹੈ॥
ਸੋ ਭੈਣੇ ਮਨਮਤੋ ਅੱਜ ਅਸੀਂ ਵਿਚਾਰ ਦੇ ਤੀਜੇ ਪੜਾਅ ਨੂੰ ਗੁਰੂ ਕਿਰਪਾ ਸਦਕਾ ਸਮਝਿਆ ਹੈ ਕੱਲ ਨੂੰ ਚੋਥੇ ਕਦਮ ਦੀ ਵਿਚਾਰ ਕਰਨ ਦੀ ਕੋਸਿਸ ਗੁਰੂ ਕਿਰਪਾ ਸਦਕਾ ਕਰਾਂਗੀਆਂ॥
ਧੰਨਵਾਦ

ਸੱਚ ਹੀ ਰੋਗ ਦੀ ਪਛਾਣ ਕਰਵਾਂਦਾ ਹੈ ਤੇ ਅੰਤ ਸੱਚ ਹੀ ਰੋਗ ਦਾ ਦਾਰੂ ਬਣਦਾ ਹੈ

ਗਿਆਨ ਹੀਣੰ ਅਗਿਆਨ ਪੂਜਾ ॥
ਅੰਧ ਵਰਤਾਵਾ ਭਾਉ ਦੂਜਾ ॥੨੨॥
ਗੁਰੂ ਨਾਨਕ ਜੀ ਬੜ੍ਹੀ ਸਰਲ ਜੇਹੀ ਸਮੀਕਰਨ ਰਾਹੀਂ ਵਧਦੇ ਕੂੜ ਦੇ ਪਸਾਰੇ ਬਾਰੇ ਬਿਆਨ ਕਰ ਦਿੱਤਾ॥
ਜਿਥੇ ਅਗਿਆਨਤਾ ਖੜ੍ਹੀ ਹੈ ਉਥੇ ਸਿਰ ਕੱਢਵੀ ਅਗਿਆਨਤਾ ਦੀ ਪੂਜਾ ਹੋਂਦੀ ਮਿਲੇਗੀ॥
ਕੂੜ ਦੀ ਪ੍ਰਧਾਨਤਾ ਹੋਵੇਗੀ ਅਤੇ ਇਕ ਸਾਹਿਬ ਦੀ ਬੰਦਗੀ ਨੂੰ ਠੁਕਰਾਹ ਦਰ ਦਰ ਦੀ ਗੁਲਾਮੀ ਨੂੰ ਪਹਿਲ ਦੇ ਅਧਾਰ ਉਤੇ ਜਨਤਕ ਸਮਰਥਨ ਮਿਲੇਗਾ॥
ਇਉ ਜਾਪੇਗਾ ਕੇ ਇਕ ਨੂੰ ਇਕ ਮੰਨ ਵਾਲੇ ਗਲਤ ਹਨ ਅਤੇ ਦਰ ਦਰ ਉਤੇ ਫਰਿਆਦ ਕਰਨ ਵਾਲੇ ਸਰੇਸਟ ਹਨ॥
ਇਹੀ ਵਰਤਾਰਾ ਭੇਡ ਚਾਲ ਨੂੰ ਜਨਮ ਦਿੰਦਾ ਹੈ ਤੇ ਲੋਕੀ ਸੱਚ ਨੂੰ ਸੱਚ ਮੰਨ ਤੂੰ ਮੁਕਰ ਹੋ ਜਾਂਦੇ ਹਨ॥ਸਚੇ ਨੂੰ ਦੁਰਕਾਰਿਆ ਜਾਂਦਾ ਹੈ ਤੇ ਝੂਠੀਆ ਦੀ ਸੱਤਾ ਕਾਇਮ ਹੋਂਦੀ ਹੈ॥
ਪਰ ਇਹ ਸਭ ਉਦੋਂ ਤੱਕ ਹੈ ਜਦੋ ਤੱਕ...
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ 
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥
ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਪਰ ਜਿਵੇ ਹੀ ਗਿਆਨ ਦਾ ਪ੍ਰਗਾਸ ਹੋਂਦਾ ਹੈ ਤਦ ,,,,
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥
ਗੁਰਮੁਖਿ ਕੋਈ ਉਤਰੈ ਪਾਰਿ ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥ 
ਸੱਚ ਹੀ ਅਟਲ ਸੱਚ ਹੈ, ਸੱਚ ਹੀ ਸਦੀਵੀ ਸੱਚ ਹੈ, ਸੱਚ ਹੀ ਰੋਗ ਦੀ ਪਛਾਣ ਕਰਵਾਂਦਾ ਹੈ ਤੇ ਅੰਤ ਸੱਚ ਹੀ ਰੋਗ ਦਾ ਦਾਰੂ ਬਣਦਾ ਹੈ ॥
ਧੰਨਵਾਦ

Monday, October 10, 2016

ਲਾਵਾ ਦੀ ਵਿਚਾਰ(2)

ਗੁਰਮਤੋ ਨੇ ਮਨਮਤੋ ਕਿਹਾ ਸਾਹਿਬ ਨਾਲ ਮਿਲਾਪ ਦਾ ਪਹਲਾ ਕਦਮ ਗੁਰਬਾਣੀ ਅਭਿਆਸ ਦਾ ਜੋ ਬੀਤੇ ਕੱਲ ਪਹਲੀ ਲਾਵ ਦੇ ਰੂਪ ਵਿਚ ਵਿਚਾਰਿਆ ਸੀ ਅੱਜ ਅਗਲੇ ਕਦਮ ਦੀ ਪੜਚੋਲ ਰਲ ਮਿਲਕੇ ਕਰਦੇ ਹਾ ਤਾ ਜੋ 
'''ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ??ਦਾ ਸਵਾਲ ਸਮਝ ਆ ਜਾਵੇ॥
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰੀ ਜਾਂਦੀ ਹਾ ਜੋ ਤੂ ਪਹਲੇ ਪੜਾਅ ਗੁਰਬਾਣੀ ਅਭਿਆਸ ਕਰਦਿਆ ਸਚੇ ਗੁਰੂ ਪੁਰਖੁ ਨਾਲ ਮਿਲਾ ਕੇ ਸਚ ਦੇ ਮਾਰਗ ਦੀ ਦੂਜੀ ਪਉੜੀ ਉਤੇ ਖੜਾ ਕਰ ਦਿੱਤਾ ਹੈ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰੀ ਜਾਂਦੀ ਹਾ ਸਚੇ ਗੁਰੂ ਪੁਰਖੁ ਨੂ ਮਿਲਣ ਨਾਲ ਮੇਰਾ ਮਨ ਦੁਨੀਆਦਾਰੀ ਦੇ ਡਰ ਵੱਲੋ ਨਿਡਰ ਹੋ ਗਿਆ ਹੈ ਜਿਸਦੇ ਫਲਸਰੂਪ ਹਉਮੇ ਰੂਪੀ ਮੈਲ ਜੋ ਮਨ ਉਤੇ ਕਾਬਿਜ ਸੀ ਓਹ ਦੂਰ ਹੋ ਗਈ॥
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ 
ਜਦੋ ਤੂ ਸਚੇ ਗੁਰੂ ਪੁਰਖੁ ਨਾਲ ਮੇਲ ਹੋਇਆ ਹੈ ਮੇਰਾ ਮਨ ਉਸਦੀ ਹੀ ਸਿਫਤ ਸਾਲਾਹ ਕਰਦਾ ਹੈ ਤੇ ਹੁਣ ਮਨ ਨੂ ਇਹ ਅਹਿਸਾਸ ਹੈ ਕੇ ਸਚਾ ਗੁਰੂ ਪੁਰਖੁ ਹਮੇਸ਼ਾ ਅੰਗ ਸੰਗ ਹੈ ਜਿਸਦੇ ਫਲਸਰੂਪ ਹੋਇਆ ਕੀ ਕੇ ਦੁਨਿਆਵੀ ਭੈ ਤਾ ਮਨ ਵਿਚੋ ਉਠ ਗਿਆ ਪਰ ਸਚੇ ਗੁਰੂ ਪਿਤਾ ਦਾ ਨਿਰਮਲ ਭਉ ਆ ਮਨ ਵਿਚ ਬਹਿ ਗਿਆ ਹੈ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਹੁਣ ਇਹ ਯਕੀਨ ਹੋ ਗਿਆ ਕੇ ਸਾਰਾ ਪਸਾਰਾ ਕੰਤ ਕਰਤਾਰ ਦਾ ਹੀ ਹੈ ਤੇ ਓਹ ਖੁਦ ਹੀ ਘਟ ਘਟ ਵਿਚ ਵਿਚਰ ਰਿਹਾ ਹੈ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
ਹੁਣ ਹੋਇਆ ਕੀ ਕੇ ਜਦ ਜੀਵ ਇਸਤਰੀ ਨੂ ਅਹਿਸਾਸ ਹੋ ਗਿਆ ਹੈ ਕੇ ਹਿਰਦੇ ਘਰ ਤੇ ਸੰਸਾਰ ਘਰ ਵਿਚ ਇਕੋ ਕੰਤ ਕਰਤਾਰ ਵਿਚਰ ਰਿਹਾ ਹੈ ਤਾ ਜੀਵ ਇਸਤਰੀ ਨੇ ਸਾਧ ਸੰਗਤ(ਸਚ ਦੇ ਪਾਂਧੀਆ) ਨਾਲ ਰਲ ਮਿਲ ਕੰਤ ਕਰਤਾਰ ਦੀ ਸਿਫਤ ਸਾਲਾਹ ਕਰਨੀ ਸੁਰੂ ਕਰ ਦਿੱਤੀ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ 
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਗੁਰਮਤ ਦੇ ਮਾਰਗ ਉਤੇ ਦੂਜੇ ਪੜਾਅ ਵਿਚ ਪਹੁਚ ਗੁਰੂ ਸਬਦੁ ਦਾ ਇਕ -ਰਸ ਅਨੰਦੁ ਆਤਮਿਕ ਅਵਸਥਾ ਵਿਚ ਆਉਣਾ ਸੁਰੂ ਹੋ ਗਿਆ ਮਾਨੋ ਜਿਵੇ ਅਨਹਦ ਦੇ ਇਕ ਰਸ ਵਾਜੇ ਵਜਦੇ ਹੋਣ॥
ਗੁਰਬਾਣੀ ਅਭਿਆਸ ਤੂ ਬਾਅਦ ਇਸ ਦੂਜੀ ਲਾਵ ਵਿਚ ਹਿਰਦੇ ਘਰ ਵਿਚ ਨਿਰਮਲ ਭਉ ਨੇ ਜਗ੍ਹਾ ਲੈ ਸਫਰ ਅਗੇ ਤੋਰ ਦਿੱਤਾ॥
ਧੰਨਵਾਦ

ਨਾਲਿ ਕਿਰਾੜਾ ਦੋਸਤੀ

ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥੨੧॥
ਜਿਨ੍ਹਾਂ ਦੇ ਅੰਦਰ ਪਦਾਰਥੀ ਲਾਲਚ ਭਰਿਆ ਪਾਇਆ ਹੋਵੇ ਤੇ ਪਲ ਪਲ ਮੈ ਮੇਰੀ ਦੇ ਉਛਾਲੇ ਮਾਰਦਾ ਹੋਵੇ, ਅਜੇਹੀ ਵਿਰਤੀ ਦੇ ਮਾਲਿਕ ਲੋਕਾਂ ਨਾਲ ਯਾਰਾਨਾ ਪਾ ਪੱਲੇ ਕੂੜ ਹੀ ਪੈਂਦਾ ਹੈ॥ਭਾਵ ਅਜੇਹੀ ਵਿਰਤੀ ਦੀ ਦੋਸਤੀ ਦੀ ਗੰਢ ਵੀ ਲਾਲਚ ਦੇ ਉਤੇ ਖੜੀ ਹੋਂਦੀ ਹੈ ਜੋ ਲਾਲਚ ਪੁਗਨ ਉਤੇ ਪਿੱਠ ਦਿਖਾ ਜਾਂਦੀ ਹੈ॥
ਸੋ ਭਾਈ ਇਹ ਗੱਲ ਤੇ ਯਕੀਨ ਕਰ ਕਿਰਾੜਾ ਦੀ ਦੋਸਤ ਐਵੇ ਦੀ ਹੈ ਜਿਵੇ ਮਉਤ ਕਦੋ ਤੇ ਕਿਥੇ ਆ ਗਲਵਕੜੀ ਪਾ ਲਵੇ, ਇਸ ਬਾਰੇ ਨਹੀਂ ਕੋਈ ਅੰਦਾਜਾ ਨਹੀਂ ਲਾਇਆ ਜਾ ਸਕਦਾ॥
ਤਿਵੈ ਹੀ ਕਿਰਾੜਾ ਦਾ ਲਾਲਚ ਵੀ ਕਿਥੇ ਰੰਗ ਵਿਖਾ ਜਾਵੇ ਕੋਈ ਨਹੀਂ ਆਖ ਸਕਦਾ॥
ਆਸਾ ਕੀ ਵਾਰ ਵਿਚ ਮਹਲਾ 2 ਨੇ ਦੋ ਸਲੋਕ ਬਹੁਤ ਰਲਦੇ ਮਿਲਦੇ ਵਿਸ਼ੇ ਉਤੇ ਕਹੇ ਉਹਨਾਂ ਵਿੱਚੋ ਇਕ ਨਾਲ ਸਾਂਝ ਪਾਉਣੀ ਬਣਦੀ ਹੈ॥
ਮਹਲਾ ੨ ॥ ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥
ਮਹਲਾ ੨ ਆਖ ਰਹੇ ਹਨ ਦੇਖ ਜੀਵ ਨਾਹ ਤਾ ਕਿਸੇ ਗੁਰਮਤ ਵਿਹੂਣੇ ਨਾਲ ਪ੍ਰੀਤ ਪਾ ਤੇ ਨਾਹ ਹੀ ਕਿਸੇ ਮਤ ਵੱਲੋ ਹੰਕਾਰੇ ਨਾਲ ਪ੍ਰੀਤ ਕਰ,ਕਿਓਕੇ ਇਹਨਾ ਨਾਲ ਪਾਈ ਪ੍ਰੀਤ ਏਵੈ ਹੈ ਜਿਉ ਕਿਸੇ ਡੰਡੇ ਨਾਲ ਵਹੰਦੇ ਪਾਣੀ ਉਤੇ ਲੀਕ ਖਿਚ ਜਾਵੇ ਜਿਸਦਾ ਨਾਹ ਤਾ ਅਧਾਰ ਸਥਿਰ(ਵਹਾਉ ਕਰਕੇ ਸਤਾ) ਹੋਂਦਾ ਹੈ ਤੇ ਨਾਹ ਹੀ ਸਥਿਰ ਨਿਸ਼ਾਨ ਦਿਸਦਾ ਹੈ॥
ਸੋ ਭਾਈ ਗੁਰ ਉਪਦੇਸ਼ ਤੇ ਪਹਿਰਾ ਦੇ..
ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ॥
ਧੰਨਵਾਦ

Sunday, October 9, 2016

ਲਾਵਾ ਦੀ ਵਿਚਾਰ(1)

ਗੁਰਮਤੋ ਤੇ ਮਨਮਤੋ ਚਉਬਾਰੇ ਉਤੇ ਖੜ੍ਹੀਆਂ ਪਿੰਡ ਵਿਚ ਆਈ ਬਰਾਤ ਵੇਖ ਰਹੀਆ ਸਨ॥ਮਨਮਤੋ ਬੋਲੀ ਭੈਣੇ ਗੁਰਮਤੋ ਇਹ ਬਰਾਤ ਤਾ ਬੜ੍ਹੀ ਸੁਵਖਤੇ ਆ ਗਈ॥
ਹਾਂ ਮਨਮਤੋ ਇਹ ਗੁਰਮੁਖ ਪਰਵਾਰ ਸਨ ਜਿਨ੍ਹਾਂ ਪੈਲਿਸ ਵਿਚ ਜਾਣ ਦੀ ਥਾਂ ਪਿੰਡ ਦੇ ਗੁਰਦਵਾਰੇ ਵਿਚ ਪਹੁੰਚ ਅੰਨਦ -ਕਾਰਜ ਕਰਵਾਉਣ ਨੂੰ ਤਵੱਜੋ ਦਿੱਤੀ॥ਪਹਿਲਾ ਆਸਾ ਕੀ ਵਾਰ ਦਾ ਕੀਰਤਨ ਫਿਰ ਲਾਵਾ ਦੀ ਰਸਮ ਗੁਰਮਤਿ ਅਨੁਸਾਰ ਹੋਵੇਗੀ, ਬਾਅਦ ਵਿਚ ਲੰਗਰ ਦਾ ਪ੍ਰਬੰਧਨ ਵੀ ਗੁਰਦਵਾਰੇ ਹੀ ਕੀਤਾ ਗਿਆ॥
ਮਨਮਤੋ ਬੋਲੀ ਫਿਰ ਤਾ ਕਿੰਨਾ ਬੇਫਜ਼ੂਲ ਖਰਚਾ ਬਚਾ ਲਿਆ॥ਭੈਣੇ ਗੁਰਮਤੋ ਮੈਨੂੰ ਕਦੇ ਲਾਵਾ ਬਾਰੇ ਖੋਲ ਕੇ ਸਮਝਣਾ ਕਰਨਾ॥ਗੁਰਮਤੋ ਬੋਲੀ ਭੈਣੇ ਆਪ ਇੱਦਾ ਕਰਦਿਆਂ ਹਾਂ ਕੇ ਰੋਜ ਦੀ ਇਕ ਲਾਵਾ ਵਿਚਾਰਿਆ ਕਰਾਂਗੀਆਂ॥ਅੱਜ ਪਹਿਲੀ ਲਾਵਾ ਨੂੰ ਸਮਝਣ ਲਈ ਪਹਿਲਾ ਇਕ ਸਵਾਲ ਆਪਣੇ ਮਨ ਵਿਚ ਤਾਂਘ ਵਜੋਂ ਖੜਾ ਕਰਦੀਆ ਹਾਂ ਕੇ..
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ??
ਹੁਣ ਆ ਭੈਣੇ ਇਸ ਸਵਾਲ ਨੂ ਰਲ ਮਿਲ ਕੇ ਲਾਵਾ ਦੀ ਵਿਚਾਰ ਰਾਹੀ ਬੁਝਣ ਦੀ ਕੋਸਿਸ ਕਰਦੇ ਹਾ...
===>ਸੂਹੀ ਮਹਲਾ ੪<==== 
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ! ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰ ਜਾਂਦੀ ਹਾ, ਮਿਲਾਪ ਦੀ ਰਾਹ ਉਤੇ ਤੇਰੀ ਕਿਰਪਾ ਸਦਕਾ ਮੇਰਾ ਕਰਮ ਖੇਤਰ ਨਿਵਰਤੀ ਮਾਰਗ ਨੂ ਛਡ ਪਰਵਿਰਤੀ ਮਾਰਗ ਉਤੇ ਆ ਗਿਆ ਹੈ ਭਾਵ ਹੁਣ ਜੀਵਨ ਭਟਕਨਾ ਰੂਪੀ ਮਾਰਗ ਨੂ ਤਿਆਗ ਸਚੇ ਸਾਹਿਬ ਦੀ ਬੰਦਗੀ ਦੇ ਰਾਹ ਪੈ ਗਿਆ ਹੈ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥
ਕਰਮ ਖੇਤਰ ਵਿਚ ਆਇਆ ਇਹ ਬਦਲਾਵ ਇਸ ਲਈ ਸੰਭਵ ਹੋਇਆ ਕਿਓਕੇ ਧੁਰ ਦੀ ਬਾਣੀ ਨੂ ਆਪਣਾ ਬਰਮਾ ਵੇਦ ਆਦਿਕ ਮੰਨ ਕੇ ਸਚ ਰੂਪੀ ਅਸਲ ਧਰਮ ਉਤੇ ਪਹਰਾ ਦੇਣਾ ਸੁਰੂ ਕੀਤਾ,((ਭਾਵ ਗੁਰਬਾਣੀ ਅਭਿਆਸ ਕੀਤਾ)) ਜਿਸਦੇ ਫਲਸਰੂਪ ਕਰਮ ਖੇਤਰ ਵਿਚੋ ਪਾਪ ਰੂਪੀ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ, ਮੇਰੇ ਕੰਤ ਕਰਤਾਰ ਇਹ ਤੇਰੀ ਕਿਰਪਾ ਸਦਕਾ ਹੋਇਆ ਇਸ ਲਈ ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰ ਜਾਂਦੀ ਹਾ॥
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥
ਸਚ ਰੂਪੀ ਧਰਮੁ ਉਤੇ ਪਹਰਾ ਦਿੰਦੇ ਹੋਏ ਗੁਰਬਾਣੀ ਅਭਿਆਸ ਕੀਤਾ ਜਾਵੇ ਤੇ ਗੁਰਬਾਣੀ ਅਭਿਆਸ ਰਾਹੀ ਪ੍ਰਾਪਤ ਉਪਦੇਸ਼ ਨੂ ਕਰਮ ਖੇਤਰ ਵਿਚ ਨਾਮੁ(ਗੁਣ) ਦੇ ਰੂਪ ਵਿਚ ਅਪਣਾਇਆ ਜਾਵੇ ,ਇਹ ਹੀ ਜੀਵ ਇਸਤਰੀ ਲਈ ਕੰਤ ਕਰਤਾਰ ਦੀ ਉਪਦੇਸ਼ ਰੂਪੀ ਸਿਮ੍ਰਿਤਿੀ ਹੈ॥
ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥
ਕੰਤ ਕਰਤਾਰ ਦਾ ਉਪਦੇਸ਼ ਮੰਨਦੇ ਹੋਏ ਸਚੇ ਪੂਰੇ ਗੁਰੂ ਦੇ ਉਪਦੇਸ਼ ਰੂਪੀ ਗੁਰਬਾਣੀ ਨੂ ਹਰ ਪਲ ਗਾਵਉ ਜਿਸ ਦੇ ਫਲਸਰੂਪ ਕਰਮ ਖੇਤਰ ਵਿਚਲੀ ਸਾਰੀ ਅਗਿਆਨਤਾ ਖਤਮ ਹੋ ਜਾਵੇਗੀ॥
ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥
ਗੁਰਬਾਣੀ ਪੜਦੇ ਸੁਣਦੇ ਵੱਡੇ ਭਾਗਾ ਨਾਲ ਜੀਵਨ ਵਿਚ ਸਹਿਜ ਰੂਪੀ ਅਨੰਦੁ ਆ ਜਾਵੇਗਾ ਤੇ ਸਾਹਿਬ ਦੇ ਗੁਣ ਮਨ ਨੂ ਸੁਚਜੇ ਲਗਣ ਲੱਗ ਪੈਣਗੇ॥
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਕੇ ਗੁਰਬਾਣੀ ਰਾਹੀ ਕੰਤ ਕਰਤਾਰ ਦੀ ਸਿਫਤ ਕਰਨਾ ਜੀਵ ਇਸਤਰੀ ਦਾ ਮਿਲਾਪ ਵੱਲ ਨੂ ਪੁਟਿਆ ਪਹਲਾ ਕਦਮ ਹੈ॥
ਭੈਣ ਮਨਮਤੋ ਪਹਲੀ ਲਾਵ ਗੁਰਮਤ ਦੇ ਰਸਤੇ ਉਤੇ ਚਲ ਲਈ ਪਾਂਧੀ ਦਾ ਉਠ ਖੜੇ ਹੋਣ ਬਰਾਬਰ ਹੈ,ਅਗਲੀ ਲਾਵਾ ਵਿਚ ਸਫਰ ਦਾ ਅਗਲਾ ਪੜਾਅ ਰਲ ਮਿਲਕੇ ਵਿਚਾਰਾਗੀਆਂ॥
ਧੰਨਵਾਦ

ਫਰੀਦਾ ਦਰ ਦਰਵੇਸੀ ਗਾਖੜੀ

ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਹੇ ਭਾਈ ਜੇ ਸਾਹਿਬ ਨਾਲ ਪ੍ਰੇਮ ਦੀ ਖੇਲ ਖੇਲਣ ਦੀ ਉਮੰਗ ਚਿਤ ਵਿਚ ਹੈ ਤਾ ਫਿਰ ਇਸ ਪ੍ਰੇਮ ਦੀ ਖੇਲ ਦਾ ਮੁਢਲਾ ਅਸੂਲ ਜਾਣ ਲੈ॥ਇਥੇ ਸਿਰ ਹੱਥ ਧਰ ਕੇ ਆਉਣਾ ਪੈਂਦਾ ਹੈ ਭਾਵ ਸਭ ਦਾਵੇ ਦਾਰੀਆ, ਮੇਰੀਆ ਤੇਰੀਆ ਇਕ ਪਾਸੇ ਰੱਖ ਇਸ ਖੇਲ ਦੇ ਖਿਲਾੜੀ ਬਣਿਆ ਜਾ ਸਕਦਾ ਹੈ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
ਇਸ ਮਾਰਗ ਉਤੇ ਤਦ ਹੀ ਪੈਰ ਧਰਿਆ ਜਾ ਸਕਦਾ ਹੈ ਜਦ ਲੋਕ ਲੱਜਿਆ ਮੈ ਮੇਰੀ ਦੀ ਹਉਮੈ ਰੂਪੀ ਕਾਨ ਹਿਰਦੇ ਵਿੱਚੋ ਖਤਮ ਹੋ ਚੁਕੀ ਹੋਵੇ ਅਤੇ ਹਰ ਪੱਲ ਆਪਾ ਵਾਰਨ ਦੀ ਪ੍ਰਪੱਖਤਾ ਹੋਵੇ॥
ਸ਼ੇਖ ਸਾਬ ਨੇ ਵੀ ਆਪਣੇ ਇਕ ਸਲੋਕ ਵਿਚ ਇਸ ਪ੍ਰੇਮਾ ਭਗਤੀ ਦੇ ਮਾਰਗ ਦਾ ਜਿਕਰ ਕਰਦਿਆਂ ਆਖਿਆ...
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਮਹਲਾ 1 ਆਖਿਆ '''ਸਿਰੁ ਧਰਿ ਤਲੀ ਗਲੀ ਮੇਰੀ ਆਉ''' ਬਦਲਵੇ ਰੂਪ ਵਿਚ ਸ਼ੇਖ ਸਾਬ ਜੀ ਨੇ ਗਾਖੜੀ ਪਦ ਵਰਤਦੇ ਹੋਏ ਆਖਿਆ'''ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ'''॥
ਜੋ ਸਵਾਲ ਮਹਲਾ 1 ਨੇ ਹਿਰਦੇ ਵਿਚ ਆਈ ਕਾਨ ਦਾ ਕੀਤਾ ਕੇ ''ਸਿਰੁ ਦੀਜੈ ਕਾਣਿ ਨ ਕੀਜੈ'''
ਉਹ ਕਾਨ ਆਉਂਦੀ ਕਿਉ ਹੈ ਉਸਦੇ ਬਾਰੇ ਸ਼ੇਖ ਸਾਬ ਨੇ ਆਖ ਦਿੱਤਾ..
ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
ਧੰਨਵਾਦ

Saturday, October 8, 2016

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ

ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ 
ਨਾਨਕ ਤੇ ਸੋਹਾਗਣੀ ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ ॥੧੯॥
ਹੇ ਭਾਈ ਘਟ ਘਟ ਵਿਚ ਕੰਤ ਕਰਤਾਰ ਦਾ ਵਾਸਾ ਹੈ ਕੰਤ ਕਰਤਾਰ ਤੂੰ ਨਿਸਖਣਾ ਕੋਈ ਨਹੀਂ ਹੈ॥
ਨਾਨਕ ਤਾ ਅਖਾਣਾਂ ਕਰਦਾ ਹੈ ਉਹ ਜੀਵ ਇਸਤਰੀਆ ਸੋਹਾਗਣਾ ਹਨ ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੰਤ ਕਰਤਾਰ ਨੂੰ ਘਟ ਘਟ ਵਿਚ ਪਛਾਣ ਸਾਂਝ ਪਾ ਲਈ ਹੈ॥
ਇਸੇ ਹੀ ਗੱਲ ਨੂੰ ਲੈ ਸ਼ੇਖ ਸਾਬ ਜੀ ਨੇ ਆਪਣੇ ਸਲੋਕਾਂ ਵਿਚ ਕਿਹਾ....
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ 
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥
ਹੁਣ ਗੁਰੂ ਨਾਨਕ ਜੀ ਦੇ ਸਲੋਕ ਨੇ ਜੋ ਸ਼ੇਖ ਸਾਬ ਦੇ ਸਲੋਕ ਵਿਚ ਜਿਕਰ ਆਇਆ ਹੈ ਕੇ ''ਢੂਢੇਦੀਏ ਸੁਹਾਗ ਕੂ'''ਨੂੰ ਗੁਰੂ ਦੇ ਸਨਮੁਖ ਕਰਕੇ ਇਹ ਢੂੰਢਨ ਦੀ ਪ੍ਰਕਿਰਿਆ ਨੂੰ''''ਜਿਨ੍ਹ੍ਹਾ ਗੁਰਮੁਖਿ ਪਰਗਟੁ ਹੋਇ''' ਆਖ ਸਹੀ ਥਾਂ ਲਿਆ ਖੜਾ ਕੀਤਾ ਹੈ॥
ਫਿਰ ਜਦ ਇਹ ਵਿਸ਼ਵਾਸ ਬਣ ਗਿਆ ਕੇ...
ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥ 
ਤਦ ਫਿਰ ਇਹ ਗੱਲ ਖੁਦ ਬਰ ਖੁਦ ਖਤਮ ਹੋ ਗਈ ਕੇ...
ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥
ਧੰਨਵਾਦ

Friday, October 7, 2016

ਦਿਲਰੁਬਾ

>>>>>ਦਿਲਰੁਬਾ<<<<<<
ਦਿਲ ਨੂੰ ਛੂਹ ਜਾਣ ਵਾਲਾ
ਤਾਊਸ ਦੀ ਤਰ੍ਹਾਂ ਇਹ ਸਾਜ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾ ਸਿੱਖੀ ਦੀ ਝੋਲੀ ਵਿਚ ਪਾਇਆ॥ਤਾਊਸ ਦੀ ਮੁਕਾਬਲੇ ਦਿਲਰੁਬਾ ਹਲਕਾ ਹੋਂਦਾ ਹੈ ਜੋ ਆਸਾਨੀ ਨਾਲ ਦੂਰ ਨੇੜੇ ਲੈ ਕੇ ਲਜਾਇਆ ਜਾ ਸਕਦਾ ਹੈ॥ਵੈਸੇ ਵੀ ਤਾਊਸ ਦੇ ਮੁਕਾਬਲੇ ਕਾਫੀ ਸਸਤਾ ਤਿਆਰ ਹੋ ਜਾਂਦਾ ਹੈ ਅਤੇ ਉਸਤਾਦ ਲੋਕ ਸਿਖਿਆਰਥੀ ਨੂੰ 10 ਮਿੰਟ ਵਿਚ ਇਸ ਸਾਜ ਨੂੰ ਸਮਝਾਉਣ ਦਾ ਜਿਕਰ ਕਰਦੇ ਹਨ॥
ਪਰ ਦੁਖਾਂਤ ਸਾਡੀ ਯਾਰੀ ਹਰਮੋਨੀਅਮ ਨਾਲ ਪੱਕੀ ਪਈ ਹੋਈ ਹੈ॥

ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ 
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥
ਹੇ ਭਾਈ ਕਿਉ ਸਰੀਰ ਤਾਈ ਕਸਟ ਦੇ ਰਿਹਾ ਹੈ, ਇਹਨਾਂ ਹੱਥਾਂ ਪੈਰਾ ਤੇਰਾ ਕੀ ਵਿਗਾੜਿਆ ਹੈ॥
ਜੇ ਤੇਰੇ ਮਨ ਤਾਈ ਸਾਹਿਬ ਨੂੰ ਮਿਲਣ ਦੀ ਚਾਹਤ ਹੈ ਤਾ ਸਾਹਿਬ ਤਾ ਤੇਰੇ ਅੰਦਰ ਵੱਸਿਆ ਹੋਇਆ ਹੈ॥ਬੇਹਤਰ ਹੋਵੇਗਾ ਜੇ ਤੂੰ ਬਾਹਰੀ ਕਰਮਕਾਂਡ ਛੱਡ ਅੰਦਰ ਵਸੇ ਦੀ ਪੜਚੋਲ ਕਰੇ॥
''''ਅੰਦਰਿ ਪਿਰੀ ਸਮ੍ਹ੍ਹਾਲਿ''' ਦੀ ਵਿਚਾਰ ਨੂੰ ਹੋਰ ਖੋਲਕੇ ਸਮਝਾਂਦੇ ਹੋਏ ਕਬੀਰ ਜੀ ਨੇ ਕਿਹਾ...
ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥ 
ਜਿਸ ਸਾਹਿਬ ਦੀ ਤਾਲਾਸ਼ ਵਿਚ ਤੂੰ ਭਟਕਦਾ ਫਿਰਦਾ ਹੈ ਬਸ ਇਕ ਵਾਰ ਆਪੇ ਦੀ ਪੜਚੋਲ ਕਰ ਲੈ ਤੂੰ ਖੁਦ ਉਸਦਾ ਰੂਪ ਹੋ ਨਿਬੜੇਗਾ॥
ਬਸ ਫਿਰ ਤੇਰੇ ਤੇ ਉਸਦੇ ਬਾਰੇ ਇਹੀ ਕਿਹਾ ਜਾ ਸਕੇਗਾ...
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥
ਧੰਨਵਾਦ

ਤਾਊਸ

>>>>ਤਾਊਸ<<<<
ਰਬਾਬ,ਸਾਰੰਦਾ,ਜੋੜੀ ਅਤੇ ਸਾਰੰਗੀ ਤੂੰ ਬਾਅਦ ਸਿੱਖ ਸਾਜਾਂ ਵਿਚ ਤਾਊਸ ਨੂੰ ਜਗ੍ਹਾ ਮਿਲਦੀ ਹੈ॥ਇਹ ਸਾਜ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕਰਵਾਇਆ ਤੇ ਖੁਦ ਗੁਰਬਾਣੀ ਗਾਇਨ ਕਰਨ ਲਈ ਇਸ ਸਾਜ ਦੀ ਵਰਤੋਂ ਕੀਤੀ॥ਤਾਊਸ ਦਾ ਅਰਥ ਹੋਂਦਾ ਹੈ ਮੌਰ॥ਇਸ ਸਾਜ ਦੀ ਦਿੱਖ ਮੌਰ ਦੀ ਤਰ੍ਹਾਂ ਹੋਂਦੀ ਹੈ॥
ਪਰ ਦੁਖਾਂਤ ਹਰਮੋਨੀਅਮ ਦੇ ਜੁਗਾੜ ਨੇ ਇਸ ਸਾਜ ਨੂੰ ਅਲੋਪ ਕਰ ਦਿੱਤਾ ਹੈ ॥

Thursday, October 6, 2016

ਕੀ ਗੁਰਮਤਿ ਕਿਸੇ ਜਾਤੀ ਰੰਗ ਰੂਪ ਆਦਿ ਨੂੰ ਤਰਜੀਵ ਦਿੰਦੀ ਹੈ?

ਮਨਮਤੋ ਨੇ ਗੁਰਮਤੋ ਨੂੰ ਸਵਾਲ ਕਰਦੇ ਹੋਏ ਪੁੱਛਿਆ ਕੇ ਭੈਣੇ ਗੁਰਮਤਿ ਵਿਚ ਕਿਸ ਪੱਖ ਨੂੰ ਤਰਜੀਵ ਦਿੱਤੀ ਗਈ॥ਕੀ ਗੁਰਮਤਿ ਕਿਸੇ ਜਾਤੀ ਰੰਗ ਰੂਪ ਆਦਿ ਨੂੰ ਤਰਜੀਵ ਦਿੰਦੀ ਹੈ॥
ਗੁਰਮਤੋ ਜਵਾਬ ਵਿਚ ਬੋਲੀ ਭੈਣੇ ਗੁਰਮਤਿ ਦਾ ਇਸਟ....
>>>ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ<<<
ਫਿਰ ਇਹ ਤਾ ਸਰਲ ਜਿਹੀ ਗੱਲ ਹੈ ਕੇ ਰੂਪ ਰੰਗ ਵੇਸ ਆਦਿਕ ਨੂੰ ਪਹਿਲ ਦੇ ਅਧਾਰ ਉਤੇ ਕੋਈ ਤਰਜੀਵ ਨਹੀਂ ਦਿੱਤੀ ਕਿਉਂਕਿ ਸਾਹਿਬ ਇਹਨਾਂ ਪੱਖ ਤੂੰ ਉਪਰ ਉੱਠ ਕੇ ਮਿਲਦਾ ਹੈ॥
ਹੁਣ ਮਨਮਤੋ ਸਵਾਲ ਇਹ ਹੈ ਕੇ ਉਹ ਕਿਹੜਾ ਪੱਖ ਹੈ ਜਿਸ ਨੂੰ ਤਰਜੀਵ ਦਿੰਦੇ ਹੋਏ ਪ੍ਰਮਾਥਿਕਤਾ ਦਿੱਤੀ ਗਈ ਹੈ॥
ਉਹ ''ਕਰਮੀ ਆਪੋ ਆਪਣੀ'' ਜਿਸ ਵਿਚ ਸੁਧਾਰ ਕਰ ਸਾਹਿਬ ਨਾਲ ਮਿਲਾਪ ਪਾਇਆ ਜਾ ਸਕਦਾ ਹੈ॥ਗੁਰਬਾਣੀ ਆਖਦੀ ਹੈ...
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ 
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ 
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ 
ਗੁਰਮਤਿ ਖੇਤਰ ਵਿਚ ਕਰਮ ਵਿਚਲੀ ਵਣਜ ਨੂੰ ਦੇਖ ਨਤੀਜਾ ਕੱਢਿਆ ਜਾਂਦਾ ਹੈ॥ਕੇ ਵਣਜਾਰਾ ਜੀਵ ਕਿਹੜੀ ਵਣਜ ਦਾ ਵਾਪਾਰੀ ਹੈ, ਕੀ ਇਹ ਸਾਥ ਨਿਭਣ ਵਾਲੇ ਸੱਚ ਦੀ ਵਣਜ ਕਰ ਰਿਹਾ ਹੈ ਜਾ ਫਿਰ ਕੂੜ ਦਾ ਭਾਰ ਟੋਹ ਰਿਹਾ ਹੈ॥
ਵਣਜਾਰੇ ਜੀਵ ਨੂੰ ਗੁਰੂ ਦਾ ਬਹੁਤ ਸਪਸ਼ਟ ਉਪਦੇਸ਼ ਹੈ...
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ 
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥
ਭਾਈ ਰਾਮੁ ਨਾਮੁ ਦਾ ਵਾਪਾਰੀ ਬਣ, ਜਦ ਤੇਰੀ ਰਾਮੁ ਨਾਮੁ ਦੀ ਵਣਜ ਸਾਹਿਬ ਦੇਖੇਗਾ ਤਾ ਸਾਹਿਬ ਨੂੰ ਤਸੱਲੀ ਹੋਵੇਗੀ॥
ਪਰ ਜੇ ਵਣਜ ਖੋਟ ਦੀ ਹੈ ਫਿਰ ਭਾਵੇ ਨਤੀਜਾ ਬਹੁਤ ਸਾਫ ਸਾਫ ਹੈ..
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ 
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥
ਖੋਟੇ ਦੇ ਪੱਲੇ ਖੋਟ ਹੀ ਪੈਂਦੀ ਹੈ ਭਾਵੇ ਉਹ ਰੰਗ ਰੂਪ ਆਦਿਕ ਕਰਕੇ ਕੋਈ ਵੀ ਦਵਾ ਪੇਸ਼ ਕਰਦਾ ਹੋਵੇ॥
ਸੋ ਭੈਣੇ ਮਨਮਤੋ ਗੁਰਮਤਿ ਕਰਮ ਦੀ ਵਣਜ ਵੇਖਦੀ ਹੈ, ਵਣਜ ਨੂੰ ਤਰਜੀਵ ਦਿੰਦੀ ਹੈ॥
ਮਨਮਤੋ ਅਸੀਂ ਬਾਣੀ ਸੁਖਮਨੀ ਵਿਚ ਵੀ ਪੜ੍ਹਦੇ ਵਿਚਾਰਦੇ ਹਾਂ ਕੇ,...
ਜਿਸੁ ਵਖਰ ਕਉ ਲੈਨਿ ਤੂ ਆਇਆ ॥ ਰਾਮ ਨਾਮੁ ਸੰਤਨ ਘਰਿ ਪਾਇਆ ॥
ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥ 
ਲਾਦਿ ਖੇਪ ਸੰਤਹ ਸੰਗਿ ਚਾਲੁ ॥ ਅਵਰ ਤਿਆਗਿ ਬਿਖਿਆ ਜੰਜਾਲ ॥ 
ਧੰਨਿ ਧੰਨਿ ਕਹੈ ਸਭੁ ਕੋਇ ॥ ਮੁਖ ਊਜਲ ਹਰਿ ਦਰਗਹ ਸੋਇ ॥ 
ਇਹੁ ਵਾਪਾਰੁ ਵਿਰਲਾ ਵਾਪਾਰੈ ॥ ਨਾਨਕ ਤਾ ਕੈ ਸਦ ਬਲਿਹਾਰੈ ॥
ਧੰਨਵਾਦ