Sunday, October 16, 2016

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ

'ਸਲੋਕ ਵਾਰਾਂ ਤੇ ਵਧੀਕ' ਵਿਚ ਅੱਜ ਦਾ ਵਿਚਾਰ ਅਧੀਨ ਸਲੋਕ ਆਪਣੇ ਆਪ ਵਿਚ ਮੁਗਲਾਂ ਵੱਲੋਂ ਹੋਂਦੇ ਜ਼ੁਲਮਾਂ ਦੀ ਦਾਸਤਾਨ ਦਸਦਾ ਹੈ॥
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥੨੭॥
ਮਹਲਾ 1 ਆਖਦੇ ਹਨ ਕੇ ਮੁਗਲਾਂ ਦੇ ਜ਼ੁਲਮ ਕਰਨ ਦੇ ਨਾਲ ਲਾਹੌਰ ਸ਼ਹਿਰ ਦਾ ਵਾਤਵਰਨ ਕਤਲੋਗਾਰ ਵਾਲਾ ਬਣ ਗਿਆ ਸੀ ਦਿਨ ਵਿਚ ਸਵਾ ਪਹਿਰ(4 ਕੋ ਘੰਟੇ ਨਿੱਤਾ ਪ੍ਰਤੀ) ਇਹ ਜ਼ੁਲਮ ਹੋਂਦਾ ਸੀ ॥
ਪ੍ਰਮਾਣ-ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥360
2.ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ 
ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥
ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥417
ਜਦੋ ਗੁਰਬਾਣੀ ਦੇ ਪ੍ਰਚਾਰ ਤੂੰ ਹੋਂਦੇ ਹੋਂਦੇ ਗੁਰ ਜੋਤ ਗੁਰੂ ਅਮਰਦਾਸ ਜੀ ਕੋਲ ਆਈ ਤਾ ਗੁਰੂ ਜੀ ਨੇ ਮਹਲਾ 1 ਦੇ ਸਲੋਕ ਨਾਲ ਜੋੜਕੇ ਇਕ ਹੋਰ ਸਲੋਕ ਉਚਾਰਦੇ ਹੋਏ ਕਿਹਾ॥
ਮਹਲਾ ੩ ॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥੨੮॥ 
ਮਹਲਾ 1 ਜੀ ਨੇ 4 ਉਦਾਸੀਆ ਤੂੰ ਬਾਅਦ ਵਾਪਿਸ ਆ ਕਰਤਾਰਪੁਰ ਟਿਕਾਣਾ ਕੀਤਾ ਜਿਸਦਾ ਪ੍ਰਭਾਵ ਸਿਧੇ ਤੋਰ ਤੇ ਸਾਰੇ ਨੇੜੇ ਦੇ ਇਲਾਕਿਆਂ ਦੀ ਮਾਨਸਿਕਤਾ ਉਤੇ ਪਿਆ ਇਹ ਸਿੱਖ ਦਾ ਕੇਦਰ ਬਣ ਗਿਆ॥
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਦਾ ਉਪਦੇਸ਼ ਆਮ ਜਨ ਮਾਨਸਿਕਤਾ ਵਿਚ ਘਰ ਕਰਨ ਲੱਗ ਪਿਆ ਤੇ ਬ੍ਰਹਮ ਵਾਦ ਦਾ ਜਾਲ ਖਤਮ ਹੋਣ ਨਾਲ ਲੋਕ ਵਿਚ ਆਪਣੇ ਹਕ਼ ਲਈ ਜਾਗ੍ਰਤੀ ਆਉਣ ਲੱਗੀ॥ਸੱਚ ਦੇ ਇਸੇ ਪਸਾਰੇ ਨੂੰ ਵੇਖ ਗੁਰੂ ਅਮਰਦਾਸ ਜੀ ਨੂੰ ਕਹਿਣਾ ਪਿਆ ਕੇ ''ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥
ਲਾਹੌਰ ਜੋ ਕੇ ਕਿਸੇ ਸਮੇ ਜ਼ਹਿਰ ਦਾ ਪ੍ਰਤੀਕ ਬਣ ਗਿਆ ਸੀ ਸੱਚ ਦੇ ਪਾਸਾਰ ਨੇ ਉਸ ਨੂੰ ਅੰਮ੍ਰਿਤ ਦਾ ਸਰ(ਸਰੋਵਰ) ਬਣਾ ਦਿੱਤਾ॥
ਧੰਨਵਾਦ

No comments:

Post a Comment