Monday, October 3, 2016

ਤਿਥੈ ਨਿਬੜੈ ਸਾਚੁ ਨਿਆਉ

ਨਿਆ ਪ੍ਰਣਾਲੀ ਕਿਸੇ ਵੀ ਅਗਾਹ ਵਧੋ ਸਮਾਜ ਦੀ ਰੜ੍ਹੀ ਦੀ ਹੱਡੀ ਹੋਂਦੀ ਹੈ॥ਨਿਆ ਪ੍ਰਣਾਲੀ ਆਪਣੇ ਆਪ ਵਿਚ ਇੰਨੀ ਮਹੱਤਵ ਪੂਰਨ ਹੈ ਕੇ ਇਹ ਕਿਸੇ ਸਮਾਜ ਨੂ ਖੇਰੂ ਖੇਰੂ ਵੀ ਕਰ ਸਕਦੀ ਹੈ ਤੇ ਫਰਸ਼ਾ ਤੂ ਅਰਸ਼ਾ ਦੀਆ ਬੁਲੰਦੀਆ ਵੀ ਦਿਖਾ ਸਕਦੀ ਹੈ॥ਨਿਆ ਪ੍ਰਣਾਲੀ ਸਿਧੇ ਜਾ ਅਸਿਧੇ ਤੋਰ ਤੇ ਸਮਾਜ ਦੇ ਹਰ ਵਿਅਕਤੀ ਨਾਲ ਜੁੜੀ ਹੋਂਦੀ ਹੈ॥ਨਿਆ ਦੀ ਬੁਨਿਆਦ ਜਿੰਨੀ ਚਿਰ ਸਚ ਦੀ ਹੈ ਮਾਨੋ ਇਹ ਸਮਾਜ ਦੀ ਇਕਜੁਟਤਾ ਦੀ ਨਿਸ਼ਾਨੀ ਹੈ ਪਰ ਜਦ ਹੀ ਝੂਠ ਨਿਆ ਪ੍ਰਣਾਲੀ ਤੇ ਕਾਬਜ ਹੋਂਦਾ ਹੈ ਤਦ ਸਮਾਜੀ ਤਾਨਾ ਬਾਣਾ ਆਪਸੀ ਫੁਟਾ ਦਾ ਕਾਰਣ ਬਣਨਾ ਸੁਰੂ ਹੋ ਜਾਂਦਾ ਹੈ॥ਬਹੁ ਗਿਣਤੀ ਜਾ ਉਚੀਆ ਸ਼੍ਰੈਣੀਆ ਹੇਠਲੇ ਵਰਗ ਉਤੇ ਹਾਵੀ ਹੋਣੀਆ ਸੁਰੂ ਕਰਦਿਆ ਹਨ ਜਿਸਦਾ ਨਤੀਜਾ ਵਖਵਾਦ  ਅੱਤਵਾਦ ਦੇ ਨਾਮ ਹੇਠ ਦਬੇ ਕੁਚਲੇ ਲੋਕਾ ਦੀ ਅਵਾਜ਼ ਦਬ ਦਿਤੀ ਜਾਂਦੀ ਹੈ ਤੇ ਸਮਾਜ ਦੇ ਵਿਰੋਧੀ ਹੋਣ ਦਾ ਟੈਗ ਦੇ ਦਿਤਾ ਜਾਂਦਾ ਹੈ॥ਗੁਰਬਾਣੀ ਤਿੰਨ ਮੁਖ ਕਾਰਣ ਦਸਦੀ ਹੈ ਜੋ ਨਿਆ ਵਿਵਸਥਾ ਨੂ ਤਹਿਸ ਨਿਹਸ ਕਰਦੇ ਹਨ...
--'''ਕੋਟ'' ਨ '''ਓਟ'' ਨ '''ਕੋਸ'' ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ--
1.ਵੱਡੇ ਵੱਡੇ ਮਹਲਾ ਮਾੜੀਆ ਦੇ ਮਾਲਿਕ(ਰੁਤਬੇਦਾਰ ਲੋਕ)....
2.ਸੱਤਾ ਦਾ ਆਸਰਾ ਲੈਣ ਵਾਲੇ....
3.ਪੂੰਜੀ ਵਾਦੀ ਲੋਕ ॥
ਪਰ ਇਹ ਲੋਕ ਕੇਵਲ ਸੰਸਾਰੀ ਨਿਆ ਨੂ ਆਪਣੀ ਆਰਥਿਕ ਸਾਮਜਿਕ ਤੇ ਵਪਾਰਿਕ ਛਮਤਾ ਨਾਲ ਪ੍ਰਭਾਵਿਤ ਕਰ ਸਕਦੇ ਹਨ ਪਰ ਸਚੇ ਅਕਾਲ ਪੁਰਖ ਦੇ ਨਿਆ ਸਾਹਮਣੇ ਸਭ ਨੂ ਝੁਕਨਾ ਪੈਂਦਾ ਹੈ ਉਥੇ ਹੁਕਮ ਦਾ ਡੰਡਾ ਸਭ ਤੇ ਬਿਨਾ ਭੇਦ ਭਾਵ ਦੇ ਚਲਦਾ ਹੈ॥
ਏਕਾ ਮੂਰਤਿ ਸਾਚਾ ਨਾਉ ॥ ਤਿਥੈ ਨਿਬੜੈ ਸਾਚੁ ਨਿਆਉ ॥
ਸਾਚੀ ਕਰਣੀ ਪਤਿ ਪਰਵਾਣੁ ॥ ਸਾਚੀ ਦਰਗਹ ਪਾਵੈ ਮਾਣੁ ॥
ਸਾਹਿਬ ਨਿਆ ਦਾ ਅਧਾਰ ਸਚ ਹੈ॥ਉਥੇ ਸਾਫ਼ ਸਾਫ਼ ਕੇਹਾ ਜਾਂਦਾ ਹੈ...
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਜੇ ਤੂ ਸਚਾ ਹੈ ਤਾ ਸਚਾ ਹੈ ਜੇ ਪਾਪੀ ਹੈ ਤਾ ਪਾਪੀ ਹੈ॥ਕਿਓਕੇ
>>ਸਚਾ ਤੇਰਾ ਅਮਰੁ ਸਚਾ ਦੀਬਾਣੁ<<
ਤੇ ਉਥੇ ''ਵਡੀ ਵਡਿਆਈ ਜਾ ਸਚੁ ਨਿਆਉ'' ਹੀ ਕੇਵਲ ਹੋਂਦਾ ਹੈ॥ਉਸਦੇ ਦੀਬਾਨ ਇਕ ਹੋਰ ਖਾਸੀਅਤ ਹੈ ਕੇ ਦੁਨਿਆਵੀ ਨਿਆਇਕ ਦੀਬਾਨਾ ਤੂ ਤਾ ਕੋਈ ਦੋੜ ਭਜ ਸਕਦਾ ਹੈ ਪਰ ਸਾਹਿਬ ਦੇ ਦੀਬਾਨ ਵਿਚ ਨਹੀ ''
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥
ਕਿਓਕੇ ਇਹ ਦੀਬਾਨ ਤੇਰੇ ਖੁਦ ਦੇ ਅੰਦਰ ਲੱਗਾ ਹੈ''''
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥ 
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥
ਇਸਦੀ ਕਾਰਜ ਪ੍ਰਣਾਲੀ ਬਹੁਤ ਉਮਦਾ ਵਿਉਤ ਵਾਲੀ ਹੈ''''
ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ '''ਤੇ ਕੇਵਲ ਵਖ ਹੀ ਨਹੀ ਕਰਦੇ ਸਗੋ ਵਖ ਕਰਨ ਦਾ ਕਾਰਣ ਬਹਿ ਸਮਝਾਇਆ ਜਾਂਦਾ ਹੈ ਜੋ ਦੁਨਿਆਵੀ ਨਿਆ ਪ੍ਰਣਾਲੀ ਨਹੀ ਕਰਦੀ॥
((ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ))
ਸੋ ਜੇ ਕਿਸੇ ਖਿੱਤੇ ਨੇ ਅਗੇ ਵਧਣਾ ਹੈ ਤਾ ਆਪਣੀ ਨਿਆਇਕ ਵਿਵਸਥਾ ਦਾ ਮੁਢ ਸਚ ਨੂ ਬਣਾਉਣਾ ਪਵੇਗਾ ਜੋ ਕੇਵਲ ਸਬੂਤਾ ਤੱਕ ਨਾਹ ਸੀਮਤ ਹੋਵੇ॥ਕਿਉਂਕਿ ਸੱਚ ਨੂੰ ਦਬਾਉਣ ਲਈ ਝੂਠੇ ਸਬੂਤ ਤਿਆਰ ਕੀਤੇ ਜਾ ਸਕਦੇ ਹਨ॥
ਧੰਨਵਾਦ

No comments:

Post a Comment