Friday, October 28, 2016

ਮਨ ਗੁਰ ਮਿਲਿ ਕਾਜ ਸਵਾਰੇ

ਜਦ ਵੀ ਕੋਈ ਰਾਜ-ਮਿਸਤਰੀ ਨਵੀ ਉਸਾਰੀ ਕਰਦਾ ਹੈ ਤਾ ਉਹ ਆਪਣੇ ਨਾਲ ਦੋ ਚੀਜਾਂ ਲਾਜਮੀ ਲੈ ਕੇ ਆਉਂਦਾ ਹੈ॥
1.ਸ਼ਾਲ (ਲੈਵਲ)
2.ਸੂਤ(ਧਾਗਾ)
ਇਹਨਾਂ ਦੋਵਾਂ ਦੀ ਵਰਤੋਂ ਕਰਕੇ ਹਰ ਉਸਾਰੀ ਨੂੰ ਇਕਸਾਰਤਾ ਵਿਚ ਬਣਾਉਦਾ ਹੈ॥ਕੋਈ ਇੱਟ ਬੰਨੇ ਸੂਤ ਤੂੰ ਬਾਹਰ ਨਹੀਂ ਹੋਂਦੀ॥ਹਰ ਸੀਮੰਟ ਨਾਲ ਲੱਗਦੀ ਇੱਟ ਇਕ ਸੁਚੱਜੇ ਰੂਪ ਵਿਚ ਨਜਰ ਆਉਂਦੀ ਹੈ॥ਉਸਾਰੀ ਹੋਣ ਤਾ ਬਾਅਦ ਰਾਜ-ਮਿਸਤਰੀ ਚਲਾ ਜਾਂਦਾ ਹੈ,ਆਪਣਾ ਸ਼ਾਲ ਸੂਤ ਵੀ ਲੈ ਜਾਂਦਾ ਹੈ॥ਪਰ ਸ਼ਾਲ ਸੂਤ ਦਾ ਗੁਣ ਹਮੇਸ਼ਾ ਲਈ ਉਸ ਉਸਾਰੀ ਵਿੱਚੋ ਝਲਕਦਾ ਹੈ॥
ਬਸ ਐਵੇ ਹੀ 239 ਸਾਲ ਦਾ ਸਮਾਂ ਲਾ ਗੁਰੂ ਜੀ ਨੇ ਸਿੱਖੀ ਦਾ ਮਹਲ ਉਸਾਰਿਆ ਹੈ ਅਤੇ ਸਿੱਖਾਂ ਦੇ ਜੀਵਨ ਵਿੱਚੋ ਉਹ ਗੁਣ ਹਮੇਸ਼ਾ ਝਲਕਦੇ ਰਹਿਣ ਇਸਲਈ ਜੁਗੋ ਜੱਗ ਅੱਟਲ ਗੁਰੂ ਗੁਰੂ ਗਰੰਥ ਸਾਹਿਬ ਜੀ ਸਿਖਿਆਰਥੀ ਨੂੰ ਦੇ ਦਿੱਤਾ ਤਾ ਸਿਧਾਂਤ ਰੂਪੀ ਸਿਖਿਆਵਾਂ ਦੇ ਸ਼ਾਲ ਸੂਤ ਨਾਲ ਸਿੱਖ ਆਪਣਾ ਜੀਵਨ ਖੁਦ ਗੁਰੂ ਕੋਲੋਂ ਘੜਵਾ ਕੇ ਸਚਿਆਰ ਬਣ ਜਾਵੇ॥
ਬਸ ਇਸੇ ਉਪਰਾਲੇ ਨੂੰ ਗੁਰਬਾਣੀ ਵਿਚ...
>>ਘੜੀਐ ਸਬਦੁ ਸਚੀ ਟਕਸਾਲ<<
ਕਿਹਾ ਗਿਆ ਹੈ॥
ਇਸਲਈ ਗੁਰਬਾਣੀ ਵਿਚ ਸਿੱਖ ਸਿਖਿਆਰਥੀ ਨੂੰ ਵਾਰ ਵਾਰ ਕਿਹਾ ਗਿਆ ਕੇ..
ਅਉਧ ਘਟੈ ਦਿਨਸੁ ਰੈਣਾਰੇ ॥ 
ਮਨ ਗੁਰ ਮਿਲਿ ਕਾਜ ਸਵਾਰੇ ॥
ਹਰ ਬੀਤੇ ਦੇ ਸਵਾਸ ਨਾਲ ਅਉਧ ਘਟ ਰਹੀ ਹੈ,ਇਸਲਈ ਮਨ ਗੁਰੂ ਨਾਲ ਮਿਲਾਪ ਕਰ ਕਾਜ ਸਵਾਰ ॥
ਹੁਣ ਸਵਾਲ ਕੇ ਉਹ ਕੇਹੜਾ ਕਾਜ ਹੈ ਜੋ ਸਵਾਰਨਾ ਹੈ?
ਜਵਾਬ ਮਿਲਦਾ ਹੈ ਕੇ..
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥
ਇਹ ਮਿਲਾਪ ਦਾ ਵੇਲਾ ਹੈ ਸੋ ਉਹ ਕਾਜ ਕਰ ਜੋ ਮਿਲਾਪ ਦਾ ਕਾਰਨ ਬਣਨ॥ਸੋ ਸਬਦੁ ਨਾਲ ਸਾਂਝ ਪਾ ਆਪਣਾ ਆਚਾਰ ਵਿਵਹਾਰ ਸਵਾਰ ਕੇ ਸਚਿਆਰ ਹੋ॥ਬਸ ਇਹ ਅਸਲ ਮਨੋਰਥ ਹੈ॥
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥
ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥ 
ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ 
ਧੰਨਵਾਦ

No comments:

Post a Comment