Sunday, October 30, 2016

ਦੁੱਖਾਂ ਦੇ ਅਹਿਸਾਸ ਨੂੰ ਵਿਸਾਰਨ ਦੀ ਵਿਉਤ

ਅੱਜ ਦੇ ਸਲੋਕ ਵਿਚ ਮਹਲਾ 3 ਮਾਨਸਿਕ ਅਤੇ ਸਰੀਰਿਕ ਦੁੱਖਾਂ ਦੇ ਅਹਿਸਾਸ ਨੂੰ ਵਿਸਾਰਨ ਦੀ ਵਿਉਤ ਦਸਦੇ ਹੋਏ ਆਖਦੇ ਹਨ॥
ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥ 
ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥
ਗੁਰੂ ਸਿਖਿਆ ਰੂਪੀ ਸਬਦੁ ਇਹਨਾਂ ਦੁੱਖਾਂ ਨੂੰ ਵਿਸਾਰਣ ਦਾ ਦਾਰੂ ਹੈ ਪਰ ਸ਼ਰਤ ਇੰਨੀ ਕੋ ਹੈ ਕੇ ਗੁਰੂ ਸਿਖਿਆ ਰੂਪੀ ਸਬਦੁ ਨੂੰ ਮਨ ਵਿਚ ਵਸਾਉਣਾ ਪੈਂਦਾ ਹੈ॥
ਪ੍ਰਮਾਣ-
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥ 
ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥
ਹੁਣ ਅੱਜ ਦੇ ਸਲੋਕ ਦੀ ਅਗਲੀ ਪੰਗਤੀ ਗੁਰੂ ਸਿਖਿਆ ਰੂਪੀ ਸਬਦੁ ਦੀ ਪ੍ਰਾਪਤੀ ਬਾਰੇ ਦਸਦੀ ਹੈ ਕੇ ਸਿਖਿਆ ਰੂਪੀ ਸਬਦੁ ਤੇਰੇ ਕਰਮ ਖੇਤਰ ਨੂੰ ਪ੍ਰਾਪਤ ਹੋਣਾ ਹੈ ਅਤੇ ਪ੍ਰਾਪਤ ਹੋਈ ਸਿਖਿਆ ਗੁਰੂ ਕਿਰਪਾ ਸਦਕਾ ਸਦਾ ਲਈ ਕਰਮ ਖੇਤਰ ਵਿਚ ਥਿਰ ਹੋ ਕੇ ਤੇਰਾ ਚੱਜ ਅਚਾਰ ਬਣ ਜਾਵੇਗੀ॥
ਧੰਨਵਾਦ॥

No comments:

Post a Comment