Wednesday, October 12, 2016

ਸਚ ਬਿਨੁ ਸਾਖੀ ਮੂਲੋ ਨ ਬਾਕੀ ॥

ਗੁਰ ਬਿਨੁ ਗਿਆਨੁ ਧਰਮ ਬਿਨੁ ਧਿਆਨੁ ॥
ਸਚ ਬਿਨੁ ਸਾਖੀ ਮੂਲੋ ਨ ਬਾਕੀ ॥੨੩॥
(ਆਤਮਿਕ) ਗਿਆਨ ਦਾ ਸਰੋਤ ਗੁਰੂ ਹੋਂਦਾ ਹੈ॥
(ਸਿੱਖ ਦਾ ਆਤਮਿਕ ਗਿਆਨ ਸਰੋਤ ਗੁਰੂ ਗਰੰਥ ਸਾਹਿਬ ਜੀ ਹੈ)
ਜਦ ਜੀਵ ਨੂੰ ਗੁਰੂ ਦੀ ਕਿਰਪਾ ਸਦਕਾ ਗਿਆਨ ਦਾ ਪ੍ਰਗਾਸ ਹੋਂਦਾ ਹੈ ਤਾ ਇਹ ਗਿਆਨ ਰੂਪੀ ਪ੍ਰਗਾਸ ਅਸਲ ਸੱਚ ਰੂਪੀ ਧਰਮ ਨਾਲ ਸਾਂਝ ਪਵਾਉਂਦਾ ਹੈ ਜੋ ਆਚਾਰ-ਵਿਵਹਾਰ ਨੂੰ ਸੇਧ ਦੇ ਗੁਰੂ ਸਿਖਿਆਵਾਂ ਦੀ ਧੁਨ(ਸਬਦੁ) ਦੇ ਧਿਆਨ ਵਿਚ ਜੋੜ ਦਿੰਦਾ ਹੈ॥
(ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ )
ਹੁਣ ਜਦ ਜੀਵ ਧੁਨਿ ਵਿਚ ਧਿਆਨ ਪਾ ਅਸਲ ਧਰਮ ਦੇ ਮਾਰਗ ਦਾ ਪਾਂਧੀ ਬਣ ਜਾਂਦਾ ਹੈ ਤਾ ਸਿਧੇ ਤੋਰ ਤੇ ਅਕਥ ਸਾਹਿਬ ਨਾਲ ਸਾਂਝ ਪੈ ਜਾਂਦੀ ਤਦ ਝੂਠੀ ਰੂਪੀ ਦੂਜੇ ਭਾਉ ਅਧੀਨ ਸਿਖਿਆਵਾਂ ਦੀ ਪਛਾਣ ਸਹਿਜੇ ਹੀ ਕਰ ਲੈਂਦਾ ਹੈ ਤੇ ਇਹ ਵੀ ਗੱਲ ਸਮਝਦਾ ਹੈ ਕੇ ਇਹਨਾਂ ਝੂਠੀਆਂ ਮਨਮਤਾਂ ਵਾਲਿਆਂ ਸਿਖਿਆਵਾਂ ਨੇ ਮੂਲ ਰੂਪ ਵਿਚ ਮਿਲੇ ਸਵਾਸਾਂ ਨਾਲ ਕੋਈ ਖੱਟੀ ਖੱਟਣ ਤਾ ਕੀ ਦੇਣੀ ਸਗੋਂ ਇਹ ਪੂੰਜੀ ਵੀ ਲੁਟਾ ਦੇਣੀ ਹੈ ਤੇ ਜੀਵਨ ਦਾ ਸਫ਼ਰ ਬਰਬਾਦ ਕਰ ਦੇਣਾ ਹੈ ॥
ਸੋ ਭਾਵੇ ਸਲੋਕ ਦੋ ਪੰਗਤੀਆ ਦਾ ਹੈ ਪਰ ਗੁਰਮੁਖ ਦੀ ਜਿੰਦਗੀ ਦਾ ਸਫ਼ਰ ਆਪਣੇ ਆਪ ਵਿਚ ਸੰਜੋਈ ਬੈਠਾ ਹੈ॥
ਧੰਨਵਾਦ

No comments:

Post a Comment