Monday, October 17, 2016

ਇੱਕਲੀ ਦੌਲਤ ਨੂੰ ਸਭ ਕੁਝ ਮੰਨ ਕੇ ਜਿਉਣ ਵਾਲੇ ਪ੍ਰਾਣੀ ਦੀ ਅਵਸਥਾ

ਅੱਜ ਦੇ ਸਲੋਕ ਵਿਚ ਮਹਲਾ 1 ਇੱਕਲੀ ਦੌਲਤ ਨੂੰ ਸਭ ਕੁਝ ਮੰਨ ਕੇ ਜਿਉਣ ਵਾਲੇ ਪ੍ਰਾਣੀ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਆਖਦੇ ਹਨ॥
ਮਹਲਾ ੧ ॥ ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥
ਦੌਲਤ ਦੇ ਨਸ਼ੇ ਵਿਚ ਚੂਰ ਹੋਈ ਦੀ ਪਹਿਲੀ ਨਿਸ਼ਾਨੀ ਇਹ ਹੋਂਦੀ ਹੈ ਕੇ ਉਸਦੇ ਕੋਲ ਦੁਨਿਆਵੀ ਪਦਾਰਥਾਂ ਦੀ ਕੋਈ ਕਮੀ ਨਹੀਂ ਹੋਂਦੀ ॥
ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ ॥ 
ਦੌਲਤ ਦੇ ਨਸ਼ੇ ਵਿਚ ਚੂਰ ਹੋਏ ਦੇ ਹਿਰਦੇ ਵਿਚ ਸੱਚ ਵਾਲੇ ਪਾਸਿਉ ਲਾ-ਪਰਵਾਹੀ ਪੱਕਾ ਘਰ ਪਾ ਕੇ ਬੈਠੀ ਹੋਂਦੀ ਹੈ ਅਤੇ ਇੰਦ੍ਰੇ ਹਰ ਪਲ ਵਿਕਾਰਾਂ ਅਧੀਨ ਹੋ ਜੀਵਨ ਦੀ ਲੁੱਟ ਕਸੁਟ ਵਿਚ ਰੁਝੇ ਰਹਿੰਦੇ ਹਨ॥
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥ 
ਹਾਲਾਤ ਇਹ ਬਣਨੇ ਰਹਿੰਦੇ ਹਨ ਕੇ ਇੰਦ੍ਰੇ ਹਰ ਪਲ ਦੂਜਿਆਂ ਦੇ ਸੋਸ਼ਣ ਲਈ ਵਿਉਤਾਂ ਘੜਦੇ ਰਹਿੰਦੇ ਹਨ॥
ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥੨੯॥
ਮਾਨਸਿਕਤਾ ਇਹ ਹੋ ਜਾਂਦੀ ਹੈ ਕੇ ਹੱਥ ਹਮੇਸ਼ਾ ਲੈਣ ਲਈ ਅਗੇ ਵਧਦਾ ਹੈ ਕਦੇ ਸਮਾਜ ਪ੍ਰਤੀ ਕੁਝ ਦੇਣ ਤੂੰ ਹਿਰਦਾ ਕੰਨੀ ਕਤਰਾਉਂਦਾ ਹੈ॥ਭਾਵ ਮੈ ਮੇਰੀ ਦੀ ਪਕੜ ਜਕੜ ਜੀਵਨ ਨੂੰ ਖੁਸਣ ਦੇ ਸਹਿਮ ਵਿਚ ਰੱਖਦੀ ਹੈ॥
ਸੋ ਲੋੜ ਹੈ ਆਪਣੇ ਆਪਣੇ ਅੰਦਰ ਝਾਕਣ ਦੀ ਕੇ ਅਸੀਂ ਕੀਤੇ ''ਉਦੋਂਸਾਹੈ'' ਦੀ ਸ਼੍ਰੇਣੀ ਵਿਚ ਤਾ ਨਹੀਂ ਖੜੇ ਹੋਏ॥
ਧੰਨਵਾਦ

No comments:

Post a Comment