Wednesday, October 26, 2016

ਅਸੀਂ ਅੱਜ ਦੇ ਸਿੱਖ ਹਾਂ ਜਾ ਅੱਜ ਦੇ ਮਸੰਦ ਹਾਂ??

ਅਸੀਂ ਅੱਜ ਦੇ ਸਿੱਖ ਹਾਂ ਜਾ ਅੱਜ ਦੇ ਮਸੰਦ ਹਾਂ??
ਇਕ ਗੱਲ ਸੋਚਣ ਵਾਲੀ ਹੈ ਜਦ ਗੁਰੂ ਤੇਗ ਬਹਾਦਰ ਜੀ ਦਰਬਾਰ ਸਾਹਿਬ ਆਏ ਤਾ ਦਰਬਾਰ ਸਾਹਿਬ ਉਤੇ ਕਾਬਿਜ ਮਸੰਦਾਂ ਨੇ ਦਰਵਾਜੇ ਭੇੜ ਦਿੱਤੇ॥ਪਰ ਦਰਬਾਰ ਸਾਹਿਬ ਦੇ ਅੰਦਰ ਆਦਿ ਬੀੜ ਸਾਹਿਬ ਦਾ ਪ੍ਰਗਾਸ ਸੀ॥
ਫਿਰ ਵੀ ਗੁਰੂ ਜੀ ਨੂੰ ਅੰਦਰ ਨਹੀਂ ਆਉਣਾ ਦਿੱਤਾ॥ਇਥੋਂ ਇਕ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕੇ ਓਦੋ ਵੀ ਤੇ ਅੱਜ ਵੀ ਬਹੁਤੀਆ ਥਾਵਾਂ ਉਤੇ ਗੁਰੂ ਸਾਹਿਬ ਜੀ ਦਾ ਪ੍ਰਗਾਸ ਕੀਤਾ ਹੋਇਆ ਹੈ ਪਰ ਦੁਖਾਂਤ ਇਹ ਕੇ ਗੁਰੂ ਦਾ ਸਿਧਾਂਤ ਨਾ ਲਾਗੂ ਕਰਕੇ ਮਨਮਤਾਂ ਦਾ ਪ੍ਰਭਾਵ ਜਿਆਦਾ ਦੇਖਣ ਨੂੰ ਮਿਲਦਾ ਹੈ॥
ਅਜੇਹੀ ਸਥਿਤੀ ਵਿਚ ਤਾ ਮੈਨੂੰ ਅੱਜ ਵੀ ਗੁਰੂ ਬਾਹਰ ਖੜਾ ਦਿਸਦਾ ਹੈ ਬਸ ਕੇਵਲ ਅੰਦਰ ਸਰੂਪ ਰਖਿਆ ਹੋਂਦਾ ਹੈ ਤਾ ਜੋ ਆਰਥਿਕ ਲਾਭ ਉਠਾਇਆ ਜਾ ਸਕੇ॥
ਸਾਡੇ ਘਰਾਂ ਵਿਚ ਪੋਥੀਆ ਗੁਟਕੇ ਸੰਭਾਲ ਕੇ ਰੱਖੇ ਹੋਏ ਹਨ ਪਰ ਜੋ ਨਹੀਂ ਸੰਭਾਲਿਆ ਉਹ ਹੈ ਗੁਰੂ ਸਿਧਾਂਤ॥ਐਵੇ ਪ੍ਰਤੀਤ ਹੋਂਦਾ ਹੈ ਕੇ ਗੁਰੂ ਅਸੀਂ ਆਪਣੇ ਘਰਾਂ ਦੇ ਬਾਹਰ ਖੜਾ ਕੀਤਾ ਹੋਵੇ॥
ਗੁਰੂ ਦਾ ਪ੍ਰਗਾਸ ਹੋਵੇ ਤੇ ਗੁਰਬਾਣੀ ਗਾਇਨ ਹੋਵੇ ਤੇ ਅਜਿਹੇ ਜਗ੍ਹਾ ਉਤੇ ਲਿੰਗ ਭੇਦ ਕੀਤਾ ਜਾਵੇ ਕੇ ਔਰਤ ਇਥੇ ਕੀਰਤਨ ਨਹੀਂ ਕਰ ਸਕਦੀ ਤਾ ਫਿਰ ਗੁਰੂ ਨੂੰ ਸਿਧਾਂਤ ਕਰਕੇ ਤਾ ਅਸੀਂ ਵੀ ਬਾਹਰ ਹੀ ਖੜਾ ਕੀਤਾ ਹੈ॥
ਸੋਹਿਲਾ ਸਾਹਿਬ ਦਾ ਪਾਠ ਹੋਂਦਾ ਹੋਵੇ ਤੇ ਨਾਲ ਦੀਵੇ ਥਾਲੀਆ ਘੁੰਮਣ ਤਾ ਇਸਦਾ ਮਤਲਭ ਗੁਰੂ ਨੂੰ ਅਸੀਂ ਵੀ ਬਾਹਰ ਹੀ ਖੜਾ ਕੀਤਾ ਹੈ॥
ਲੰਗਰ ਦੀ ਸੇਵਾ ਚਲਦੀ ਹੋਵੇ ਤੇ ਗਰੀਬ ਅਮੀਰ ਦਾ ਭੇਦ ਭਾਵ ਹੋਵੇ ਤਾ ਇਸਦਾ ਸਿਧ ਮਤਲਭ ਅਸੀਂ ਗੁਰੂ ਨੂੰ ਬਾਹੋ ਫੜ੍ਹ ਬਾਹਰ ਖੜਾ ਕਰ ਆਏ॥
ਪ੍ਰਧਾਨਗੀ ਲਈ ਪੱਗਾਂ ਲੱਥ ਗਲ ਵਿਚ ਪਈਆ ਹੋਣ ਤਾ ਇਹ ਗੱਲ ਸਾਫ਼ ਹੋ ਜਾਂਦੀ ਹੈ ਕੇ ਗੁਰੂ ਇਥੇ ਵੀ ਦਰ ਤੂੰ ਬਾਹਰ ਖੜਾ ਕੀਤਾ ਹੋਇਆ ਹੈ॥
ਧਰਮ ਅਸਥਾਨ ਗੁਰਮਤਿ ਦਾ ਹੋਵੇ ਤੇ ਲਾਗੂ ਮਨਮਤ ਹੋਵੇ ਇਸ ਦਾ ਸਿੱਧਾ ਅਰਥ ਹੋਂਦਾ ਹੈ ਕੇ ਗੁਰੂ ਨੂੰ ਬਾਹੋ ਫੜ੍ਹ ਅਸੀਂ ਬਾਹਰ ਖੜਾ ਕਰ ਆਏ ਹਾਂ॥
ਦਰਅਸਲ ਅਸੀਂ ਨਿੱਤਾ ਪ੍ਰਤੀ ਦੇ ਮਸੰਦ ਹਾਂ॥
ਧੰਨਵਾਦ

No comments:

Post a Comment