Tuesday, October 4, 2016

ਗੁਰਬਾਣੀ ਪਹਿਰਾਵੇ ਜਾ ਵੇਸ ਬਾਰੇ ਕੀ ਆਖਦੀ ਹੈ॥

ਮਨਮਤੋ ਹੱਥ ਵਿਚ i -pad ਫੜ੍ਹੀ ਗੁਰਮਤੋ ਕੋਲ ਆ ਬੈਠੀ ਤੇ ਨਾਲ ਹੀ ਬੋਲੀ ਭੈਣੇ ਗੁਰਮਤੋ ਆ facebook ਤੇ ਬੜਾ ਵਿਵਾਦ ਚਲਣ ਦਿਆ ਕੇ ਆਨੰਦ ਕਾਰਜ ਵੇਲੇ ਲੜਕੀ ਲਹਿੰਗਾ ਨਾਂਹ ਪਾਵੇ॥
ਮਨਮਤੋ ਬੋਲੀ ਭਲਾ ਗੁਰਮਤੋ ਦਸ ਗੁਰਬਾਣੀ ਪਹਿਰਾਵੇ ਜਾ ਵੇਸ ਬਾਰੇ ਕੀ ਆਖਦੀ ਹੈ॥
ਭੈਣੇ ਮਨਮਤੋ ਗੁਰਬਾਣੀ ਨੇ ਤਾ ਬਹੁਤ ਸਾਫ ਆਖਿਆ ਹੈ ਕੇ...
ਕਿਆ ਖਾਧੈ ਕਿਆ ਪੈਧੈ ਹੋਇ ॥ 
ਜਾ ਮਨਿ ਨਾਹੀ ਸਚਾ ਸੋਇ ॥
ਗੁਰੂ ਜੀ ਨੇ ਤਾ ਸਾਰਾ ਜ਼ੋਰ ਮਨ ਨੂੰ ਸੁਧਾਰਨ ਉਤੇ ਲਾਇਆ ਹੈ ਕਿਉਕਿ ਜਦ ਮਨ ਸੁਧਰ ਜਾਂਦਾ ਹੈ ਤਾ ਆਚਾਰ-ਵਿਹਾਰ ਖੁਦ ਬਰ ਖੁਦ ਸੁਲੱਖਣਾ ਹੋ ਜਾਂਦਾ ਹੈ॥
ਪਰ ਦੁਖਾਂਤ ਇਹ ਹੋ ਰਿਹਾ ਹੈ ਕੇ ਸਾਡਾ ਸਾਰਾ ਜ਼ੋਰ ਮਨ ਉਤੇ ਨਾਂਹ ਲੱਗ ਤਨ ਤਾਈ ਲੱਗ ਰਿਹਾ ਹੈ ਜਿਸਦੇ ਫਲਸਰੂਪ ਸਿੱਖੀ ਦੇ ਵਿਹੜੇ ਵਿਚ ਬਹ-ਰੂਪੀਆ ਦੀ ਭਰਮਾਰ ਹੋ ਗਈ ਹੈ॥ਸਾਰਾ ਡੇਰਾਵਾਦ ਪਾਖੰਡਵਾਦ ਪਹਿਰਾਵੇ ਦਾ ਓਟ ਆਸਰਾ ਲੈ ਸਿੱਖੀ ਦੇ ਵਿਹੜੇ ਵਿਚ ਦਾਖਿਲ ਹੋ ਸਿੱਖੀ ਦਾ ਘਾਣ ਕਰਨ ਲੱਗਾ ਹੈ॥
ਸਾਡਾ ਦੁਖਾਂਤ ਹੈ ਕੇ ਅਸੀਂ ਆਖਦੇ ਤਾ ਹਾਂ ਸਿੱਖੀ ਵਿਚ ਔਰਤ ਨੂੰ ਉਚਾ ਸੁਚਾ ਦਰਜ ਦਿੱਤਾ ਹੈ ਪਰ ਇਹ ਗੱਲ ਆਖਣ ਤੱਕ ਸੀਮਤ ਕੀਤੀ ਜਾ ਰਹੀ ਹੈ॥ਗੰਦੀ ਸਾਡੀ ਮੱਤ ਹੈ, ਗੰਦੀਆ ਸਾਡੀ ਨਿਗ੍ਹਾ ਹੈ, ਸਾਡੇ ਮਨ ਵਿਚ ਮੈਲ ਹੈ॥ਹੋਣਾ ਤਾ ਇਹ ਚਾਹੀਦਾ ਹੈ ਕੇ ਆਪਣੇ ਆਪ ਦੀ ਸਫਾਈ ਕਰੀਏ ਪਰ ਅਸੀਂ ਦੂਜੇ ਨੂੰ ਦੋਸ਼ ਦੇ ਰਹੇ ਹਾਂ ਜੋ ਕੇ ਦੋਸ਼ ਹੈ ਵੀ ਨਹੀਂ॥ਇਹੀ ਹਾਲ ਮੁਸਲਿਮ ਫਿਰਕਾ ਕਰਦਾ ਹੈ ਮੈਲ ਆਪਣੇ ਮਨ ਵਿਚ ਹੈ ਤੇ ਢਕ ਦਿੰਦਾ ਹੈ ਔਰਤ ਨੂੰ ਤੇ ਆਖਦਾ ਹੈ ਔਰਤ ਕਾਮ ਵਾਸਨਾਂ ਪ੍ਰਬਲ ਕਰਦੀ ਹੈ॥
ਜਦ ਗੁਰੂ ਕਾਇਆ ਵਿਚ ਵਰਤਿਆ ਤਦ ਕੀ ਤੁਸੀਂ ਸੋਚਦੇ ਹੋ ਕੇ ਜੋ ਲੋਕ ਰਾਜਿਸਥਾਨ ਯੂਪੀ ਬਿਹਾਰ ਆਦਿਕ ਵੱਲੋ ਆਉਂਦੇ ਸਨ ਜਿਨ੍ਹਾਂ ਦਾ ਪਹਿਰਾਵਾ ਸੀ ਘੱਗਰੇ ਲਹਿੰਗੇ ਵਰਗਾ ਕੀ ਉਹਨਾਂ ਦੇ ਮੱਥੇ ਗੁਰੂ ਨਹੀਂ ਲਗਦਾ ਸੀ॥
ਸਾਹਿਬ ਦਾ ਸਿੱਧਾ ਸਬੰਧ ਜੀਵ ਦੀ ਕਰਮੀ ਨਾਲ ਹੈ॥ਸਗੋਂ ਗੁਰਬਾਣੀ ਆਖਦੀ ਹੈ...
ਐਥੈ ਓਥੈ ਤੂੰਹੈ ਰਖਵਾਲਾ ॥ ਮਾਤ ਗਰਭ ਮਹਿ ਤੁਮ ਹੀ ਪਾਲਾ ॥
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥
ਜੇ ਸੰਸਾਰੀ ਕਪੜੇ ਮਨ ਦੀ ਨਿਰਮੋਲਤਾ ਤੂੰ ਪਹਿਲਾ ਦਰਜ ਰੱਖਦੇ ਹੋਂਦੇ ਤਾ ਮਾਤਾ ਦੇ ਗਰਭ ਵਿਚ ਨੰਗਾ ਜੀਵ ਕਦੇ ਵੀ ਸਾਹਿਬ ਦੀ ਕਿਰਪਾ ਦਾ ਪਾਤਰ ਨਹੀਂ ਬਣਦਾ॥ਸੰਸਾਰੀ ਕਪੜੇ ਕੇਵਲ ਤਨ ਢਕਣ ਦਾ ਜਰੀਆ ਹਨ॥ਮਨ ਦੀ ਮੈਲ ਤਾ ਤਾਵੀ ਖੜ੍ਹੀ ਰਹਿੰਦੀ ਹੈ ਜੇ ਕੋਈ ਕਿਸੇ ਨੂੰ ਕਪੜੇ ਦੇ ਥਨਾ ਨਾਲ ਢਕ ਦੇਵੇ॥
ਸੇਖ ਸਾਬ ਨੇ ਮਨਮਤੋ ਆਪਣੇ ਦੋ ਸਲੋਕ ਵਿਚ ਗੁਰਮਤਿ ਪ੍ਰਵਾਨ ਵੇਸ ਦਾ ਜਿਕਰ ਕੀਤਾ ਹੈ ਤੇ ਆਖਿਆ ਹੈ॥
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
ਉਹ ਕਿਹੜਾ ਅੱਖਰ ਹੈ? ਉਹ ਕਿਹੜਾ ਗੁਣ ਹੈ? ਉਹ ਕਿਹੜਾ ਉਤਮ ਮੰਤਰ ਹੈ?ਉਹ ਕਿਹੜਾ ਵੇਸ ਹੈ?
ਜੋ ਮੈ ਕਰਾਂ ਤਾ ਜੋ ਮੇਰਾ ਕੰਤ ਕਰਤਾਰ ਮੇਰੇ ਵੱਸ ਵਿਚ ਆ ਜਾਵੇ ਭਾਵ ਮੇਰੇ ਉਤੇ ਤੁਠ ਪਏ॥
ਆਪਣੇ ਅਗਲੇ ਸਲੋਕ ਵਿਚ ਸੇਖ ਇਹਨਾਂ ਪ੍ਰਸ਼ਨਾਂ ਦਾ ਉਤਰ ਦਿੰਦੇ ਹੋਏ ਆਖਦੇ ਹਨ॥
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
ਜਿਨ੍ਹਾਂ ਅੱਖਰਾਂ ਨਾਲ ਹਿਰਦੇ ਘਰ ਵਿਚ 'ਸਹਿਜਤਾ' ਆਵੇ॥
ਜਿਨ੍ਹਾਂ ਗੁਣਾ ਨਾਲ ਹਿਰਦੇ ਘਰ ਵਿਚ 'ਸੰਤੋਖ' ਦਾ ਵਾਸਾ ਹੋ ਜਾਵੇ॥
'ਮਿੱਠੇ ਬੋਲ' ਜੀਭ ਦੀ ਖੁਰਾਕ ਬਣ ਜਾਣ ਇਹ ਉਤਮ ਮੰਤਰ ਹੋਵੇਗਾ॥
ਜਦ ਇਹ ਤਿੰਨੇ ਆਚਾਰ-ਵਿਵਹਾਰ ਵਿਚ ਆ ਗਏ ਤਾ ਜੋ ਕਿਰਦਾਰ ਰੂਪੀ ਸਚਿਆਰ ਵੇਸ ਉਭਰ ਸਾਹਮਣੇ ਆਵੇਗਾ ਉਹ ਕੰਤ ਕਰਤਾਰ ਨੂੰ ਭਾਵੈਗਾ॥
ਭੈਣੇ ਮਨਮਤੋ ਸਾਰੀ ਗੁਰਬਾਣੀ ਪੜ੍ਹ ਵਿਚਾਰ ਲੈ ਹਰ ਥਾਂ ਆਪੇ ਨੂੰ ਸਵਾਰਨ ਦੀ ਗੱਲ ਮਿਲੇਗੀ ਕੀਤੇ ਨਹੀਂ ਆਖਿਆ ਹੈ ਕੇ ਪਹਿਲਾ ਦੂਜੀਆ ਉਤੇ ਆਪਣੇ ਹੁਕਮ ਥੋਪ॥ਸਗੋਂ ਸਾਹਿਬ ਨਾਲ ਮਿਲਾਪ ਦਾ ਰਾਹ ਵੀ ਆਪਾ ਸਵਾਰਨ ਨਾਲ ਜੋੜਿਆ ਹੈ॥
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥
ਪਰ ਭੈਣੇ ਮਨਮਤੋ ਹੋ ਉਲਟ ਰਿਹਾ ਹੈ ਕੇ ਪਹਿਲਾ ਦੂਜਿਆਂ ਦੀਆ ਟੰਗਾਂ ਖਿੱਚੀਆ ਜਾਣ ਫਿਰ ਆਪਾ ਬਾਅਦ ਵਿਚ ਸਵਰਦਾ ਰਹੇਗਾ॥
ਧੰਨਵਾਦ

No comments:

Post a Comment