Thursday, October 27, 2016

ਅਪਣਾ ਮੂਲੁ ਪਛਾਣੁ

ਰਾਤ ਨੂੰ ਸੌਂ ਲੱਗੇ ਮਾਂ ਨੇ ਕਿਹਾ ਪੁੱਤ ਸਰਾਣੇ ਪਾਣੀ ਦਾ ਜਗ ਭਰ ਰੱਖ ਲੈ ਤਾ ਕੇ ਪਿਆਸ ਲਗਣ ਉਤੇ ਉੱਠ ਕੇ ਪੀ ਸਕੇ॥ਚਲੋ ਦਿਨ ਚੜਿਆ ਮਾਂ ਚਾਹ ਬਣਾ ਕੇ ਪੁੱਤ ਦੇਣ ਆਈ ਤਾ ਆਖਿਆ ਪੁੱਤ ਚਾਹ ਪੀਣ ਤੂੰ ਪਹਿਲਾ ਪਾਣੀ ਪੀ ਲਈ ਦੋ ਘੁੱਟ॥ਨਿਰਣੇ ਕਾਲਜੇ ਗਰਮ ਗਰਮ ਚਾਹ ਪਾਉਣੀ ਸਹੀ ਨਹੀਂ ਹੋਂਦੀ॥
ਪੁੱਤ ਜਿਉ ਹੀ ਰਾਤ ਦਾ ਕੋਲ ਰਖਿਆ ਪਾਣੀ ਪੀਣ ਲੱਗਾ, ਮਾਂ ਬੋਲੀ ਪੁੱਤ ਰੁਕ ਮੈ ਤਾਜਾ ਪਾਣੀ ਨਲਕੇ ਤੂੰ ਭਰ ਕੇ ਲਿਆਉਂਦੀ ਹਾਂ॥ਇਹ ਤਾ ਰਾਤ ਪਿਆ ਪਿਆ ਬਿਹਾ ਹੋ ਗਿਆ ਹੈ॥
ਚਲੋ ਮੈ ਪਾਣੀ ਲੈ ਕੇ ਆਈ ਪੁੱਤ ਨੇ ਪੀਤਾ ਅਤੇ ਫਿਰ ਚਾਹ ਪੀਂਦੇ ਆਖਿਆ ਮਾਂ ਤੂੰ ਕਿਹਾ ਕੇ ਰਾਤ ਦਾ ਜਗ ਵਿਚ ਪਿਆ ਪਾਣੀ ਬਿਹਾ ਹੋ ਗਿਆ ਪਰ ਇਹ ਜੋ ਪਾਣੀ ਤੁਸੀਂ ਨਲਕੇ ਤੂੰ ਭਰਕੇ ਲਿਆਂਦਾ ਹੈ ਇਹ ਪਤਾ ਨਹੀਂ ਕਿੰਨੇ ਕਰੋੜਾ ਅਰਬਾਂ ਸਾਲ ਦਾ ਧਰਤੀ ਦੀ ਗੋਦ ਵਿਚ ਪਿਆ ਹੈ॥ਮਾਂ ਇਹ ਕਿਉ ਨਹੀਂ ਬਿਹਾ ਹੋਇਆ॥
ਮਾਂ ਮੁਸਕਰਾਉਂਦੀ ਹੋਈ ਬੋਲੀ ਪੁੱਤ ਜਦ ਤੱਕ ਪਾਣੀ ਆਪਣੇ ਮੂਲ ਨਾਲ ਜੋੜਿਆ ਰਹਿੰਦਾ ਹੈ ਤਦ ਤੱਕ ਉਹ ਨਿਰਮਲ ਰਹਿੰਦਾ ਹੈ ਪਰ ਜਦੋ ਹੀ ਆਪਣੇ ਮੂਲ ਨਾਲੋਂ ਟੁੱਟਕੇ ਵੱਖ ਹੋਂਦਾ ਹੈ ਤਾ ਸਮਾਂ ਪਾ ਕੇ ਬਦਬੂ ਦਾ ਚਸ਼ਮਾ(ਛੱਪੜ) ਬਣ ਜਾਂਦਾ ਹੈ॥
ਇਸਲਈ ਗੁਰਬਾਣੀ ਵਿਚ ਵੀ ਪੁੱਤਰ ਜੀ ਗੁਰੂ ਜੀ ਨੇ ਵਾਰ ਵਾਰ ਆਖਦੇ ਹਨ॥
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥
ਆਪਣਾ ਅਸਲ ਜਾਣ ਅਤੇ ਅਸਲ ਨੂੰ ਜਾਣ ਕੇ ਉਸ ਨਾਲ ਜੁੜ॥ਇਸ ਜੋੜਾਵ ਵਿਚ ਹੀ ਭਲਾਈ ਹੈ॥
ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥
ਮੂਲ ਨਾਲ ਜੁੜਿਆ ਹੀ ਜੀਵਨ ਉਤਸ਼ਾਹ ਰੂਪੀ ਤਾਜਗੀ ਹੈ॥ਮੂਲ ਨਾਲ ਜੋੜਾਵ ਹੀ ਅਸਲ ਆਨੰਦ ਰੂਪੀ ਸੁੱਖਾ ਦਾ ਖਜਾਨਾ ਹੋਂਦਾ ਹੈ॥
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥ 
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ 
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥
ਧੰਨਵਾਦ

No comments:

Post a Comment