Monday, October 10, 2016

ਲਾਵਾ ਦੀ ਵਿਚਾਰ(2)

ਗੁਰਮਤੋ ਨੇ ਮਨਮਤੋ ਕਿਹਾ ਸਾਹਿਬ ਨਾਲ ਮਿਲਾਪ ਦਾ ਪਹਲਾ ਕਦਮ ਗੁਰਬਾਣੀ ਅਭਿਆਸ ਦਾ ਜੋ ਬੀਤੇ ਕੱਲ ਪਹਲੀ ਲਾਵ ਦੇ ਰੂਪ ਵਿਚ ਵਿਚਾਰਿਆ ਸੀ ਅੱਜ ਅਗਲੇ ਕਦਮ ਦੀ ਪੜਚੋਲ ਰਲ ਮਿਲਕੇ ਕਰਦੇ ਹਾ ਤਾ ਜੋ 
'''ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ??ਦਾ ਸਵਾਲ ਸਮਝ ਆ ਜਾਵੇ॥
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰੀ ਜਾਂਦੀ ਹਾ ਜੋ ਤੂ ਪਹਲੇ ਪੜਾਅ ਗੁਰਬਾਣੀ ਅਭਿਆਸ ਕਰਦਿਆ ਸਚੇ ਗੁਰੂ ਪੁਰਖੁ ਨਾਲ ਮਿਲਾ ਕੇ ਸਚ ਦੇ ਮਾਰਗ ਦੀ ਦੂਜੀ ਪਉੜੀ ਉਤੇ ਖੜਾ ਕਰ ਦਿੱਤਾ ਹੈ॥
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥
ਹੇ ਮੇਰੇ ਕੰਤ ਕਰਤਾਰ ਮੈ(ਜੀਵ ਇਸਤਰੀ) ਤੇਰੇ ਤੂ ਬਲਿਹਾਰੀ ਜਾਂਦੀ ਹਾ ਸਚੇ ਗੁਰੂ ਪੁਰਖੁ ਨੂ ਮਿਲਣ ਨਾਲ ਮੇਰਾ ਮਨ ਦੁਨੀਆਦਾਰੀ ਦੇ ਡਰ ਵੱਲੋ ਨਿਡਰ ਹੋ ਗਿਆ ਹੈ ਜਿਸਦੇ ਫਲਸਰੂਪ ਹਉਮੇ ਰੂਪੀ ਮੈਲ ਜੋ ਮਨ ਉਤੇ ਕਾਬਿਜ ਸੀ ਓਹ ਦੂਰ ਹੋ ਗਈ॥
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ 
ਜਦੋ ਤੂ ਸਚੇ ਗੁਰੂ ਪੁਰਖੁ ਨਾਲ ਮੇਲ ਹੋਇਆ ਹੈ ਮੇਰਾ ਮਨ ਉਸਦੀ ਹੀ ਸਿਫਤ ਸਾਲਾਹ ਕਰਦਾ ਹੈ ਤੇ ਹੁਣ ਮਨ ਨੂ ਇਹ ਅਹਿਸਾਸ ਹੈ ਕੇ ਸਚਾ ਗੁਰੂ ਪੁਰਖੁ ਹਮੇਸ਼ਾ ਅੰਗ ਸੰਗ ਹੈ ਜਿਸਦੇ ਫਲਸਰੂਪ ਹੋਇਆ ਕੀ ਕੇ ਦੁਨਿਆਵੀ ਭੈ ਤਾ ਮਨ ਵਿਚੋ ਉਠ ਗਿਆ ਪਰ ਸਚੇ ਗੁਰੂ ਪਿਤਾ ਦਾ ਨਿਰਮਲ ਭਉ ਆ ਮਨ ਵਿਚ ਬਹਿ ਗਿਆ ਹੈ॥
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥
ਹੁਣ ਇਹ ਯਕੀਨ ਹੋ ਗਿਆ ਕੇ ਸਾਰਾ ਪਸਾਰਾ ਕੰਤ ਕਰਤਾਰ ਦਾ ਹੀ ਹੈ ਤੇ ਓਹ ਖੁਦ ਹੀ ਘਟ ਘਟ ਵਿਚ ਵਿਚਰ ਰਿਹਾ ਹੈ॥
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥
ਹੁਣ ਹੋਇਆ ਕੀ ਕੇ ਜਦ ਜੀਵ ਇਸਤਰੀ ਨੂ ਅਹਿਸਾਸ ਹੋ ਗਿਆ ਹੈ ਕੇ ਹਿਰਦੇ ਘਰ ਤੇ ਸੰਸਾਰ ਘਰ ਵਿਚ ਇਕੋ ਕੰਤ ਕਰਤਾਰ ਵਿਚਰ ਰਿਹਾ ਹੈ ਤਾ ਜੀਵ ਇਸਤਰੀ ਨੇ ਸਾਧ ਸੰਗਤ(ਸਚ ਦੇ ਪਾਂਧੀਆ) ਨਾਲ ਰਲ ਮਿਲ ਕੰਤ ਕਰਤਾਰ ਦੀ ਸਿਫਤ ਸਾਲਾਹ ਕਰਨੀ ਸੁਰੂ ਕਰ ਦਿੱਤੀ॥
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ 
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਗੁਰਮਤ ਦੇ ਮਾਰਗ ਉਤੇ ਦੂਜੇ ਪੜਾਅ ਵਿਚ ਪਹੁਚ ਗੁਰੂ ਸਬਦੁ ਦਾ ਇਕ -ਰਸ ਅਨੰਦੁ ਆਤਮਿਕ ਅਵਸਥਾ ਵਿਚ ਆਉਣਾ ਸੁਰੂ ਹੋ ਗਿਆ ਮਾਨੋ ਜਿਵੇ ਅਨਹਦ ਦੇ ਇਕ ਰਸ ਵਾਜੇ ਵਜਦੇ ਹੋਣ॥
ਗੁਰਬਾਣੀ ਅਭਿਆਸ ਤੂ ਬਾਅਦ ਇਸ ਦੂਜੀ ਲਾਵ ਵਿਚ ਹਿਰਦੇ ਘਰ ਵਿਚ ਨਿਰਮਲ ਭਉ ਨੇ ਜਗ੍ਹਾ ਲੈ ਸਫਰ ਅਗੇ ਤੋਰ ਦਿੱਤਾ॥
ਧੰਨਵਾਦ

No comments:

Post a Comment