Saturday, October 29, 2016

ਅਸਲ ਗੁਰਮਤਿ ਅਨੁਸਾਰੀ ਦੀਪਮਾਲਾ

==>ਅਸਲ ਗੁਰਮਤਿ ਅਨੁਸਾਰੀ ਦੀਪਮਾਲਾ<==
ਦੀਵਾਲੀ ਹਿੰਦੂ ਵੀਰਾ ਦੇ ਪ੍ਰਮੁੱਖ ਤਿਉਹਾਰਾਂ ਵਿੱਚੋ ਇਕ ਹੈ॥ਦੂਜੇ ਪਾਸੇ ਸਿੱਖ ਕੌਮ ਵੀ ਬੰਦੀ ਛੋੜ ਦਿਵਸ ਦੇ ਨਾਮ ਉਤੇ ਇਸ ਦਿਨ ਨੂੰ ਮਨਾਉਂਦੀ ਹੈ॥ਹਿੰਦੂ ਵੀਰ ਇਸ ਦਿਨ ਅਵਤਾਰੀ ਰਾਮ ਦੇ ਬਨਵਾਸ ਤੂੰ ਮੁੜਨ ਕਰਕੇ ਦੀਪ ਮਾਲਾ ਕਰਦੇ ਹਨ ਅਤੇ ਸਿੱਖ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋ 52 ਰਾਜ ਨਾਲ ਰਿਹਾਅ ਹੋਣ ਦੀ ਖੁਸ਼ੀ ਵਿਚ ਦੀਪ ਮਾਲਾ ਕਰਦੇ ਹਨ॥
ਪਰ ਜੇ ਸੋਚੀਏ ਤਾ ਅਸਲ ਵਿਚ ਨਾਂਹ ਤਾ ਬਿਲਕੁਲ ਇਸੇ ਦਿਨ ਗੁਰੂ ਸਾਹਿਬ ਜੀ ਵਾਪਿਸ ਅੰਮ੍ਰਿਤਸਰ ਆਏ ਸਨ ਤੇ ਸ਼ਾਇਦ ਅਵਤਾਰੀ ਰਾਮ ਵੀ ਬਿਲਕੁਲ ਇਸੇ ਦਿਨ ਨਾ ਮੁੜਿਆ ਹੋਵੇ॥
ਦਰਅਸਲ ਕੱਤਕ ਮਹੀਨੇ ਦੀ ਮੱਸਿਆ(ਅਮਾਵਸ) ਨੂੰ ਮਨਾਇਆ ਜਾਂਦਾ ਹੈ ਕਿਉਂਕਿ ਚੰਨ ਨਹੀਂ ਚੜਦਾ ਹੈ ਤੇ ਹਨੇਰੇ ਵਿਚ ਦੀਪ ਮਾਲਾ ਸਹੀ ਤਰੀਕੇ ਨਾਲ ਕੀਤੀ ਜਾਂਦੀ ਹੈ॥ਇਸਲਈ ਇਹ ਦੋਵਾਂ ਫਿਰਕਿਆਂ ਵਿਚ ਇਕੋ ਦਿਨ ਮਿਥ ਲਿਆ ਗਿਆ॥
ਆਉ ਗੁਰਬਾਣੀ ਦੀ ਰੋਸ਼ਨੀ ਵਿਚ ਜਾਂਦੇ ਹਾਂ ਕੇ ਅਮਾਵਸ ਗੁਰਮਤਿ ਅਨੁਸਾਰ ਕੀ ਹੈ ਤੇ ਕਿਵੇਂ ਇਸ ਦਾ ਅਗਿਆਨ ਰੂਪੀ ਅੰਧੇਰਾ ਦੂਰ ਹੋਂਦਾ ਹੈ॥
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
'''ਕੂੜੁ ਅਮਾਵਸ''' ...ਸਚੁ ਚੰਦ੍ਰਮਾ... ਦੀਸੈ ਨਾਹੀ ਕਹ ਚੜਿਆ ॥ 
ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥
ਹੁਣ ਸਵਾਲ ਖੜਾ ਹੋ ਗਿਆ ਕੇ ਇਹ ਅਮਾਵਸ ਵਿਚ ਕਿਹੜੀ ਦੀਪ ਮਾਲਾ ਕੀਤੀ ਜਾਵੇ ਕੇ ਅੰਧੇਰਾ ਦੂਰ ਹੋ ਜਾਵੇ॥
ਗੁਰਬਾਣੀ ਆਖਦੀ ਹੈ..
ਕਲਿ ''ਕੀਰਤਿ'' ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥
ਹੁਣ ਰਹੀ ਗੱਲ ਕੇ ਗੁਰੂ ਕਿਹੜੇ ਬੰਦਨਾ ਤੂੰ ਮੁਕਤ ਕਰਦਾ ਹੈ ਤਾ ਗੁਰਬਾਣੀ ਆਖਦੀ ਹੈ...
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥
ਹੁਣ ਆਪਣੇ ਆਪਣੇ ਅੰਦਰ ਸਭ ਇਮਾਨਦਾਰੀ ਨਾਲ ਝਾਤੀ ਮਾਰੋ ਕੇ ਅਸੀਂ ਸੱਚ ਮੁੱਚ ਆਜ਼ਾਦ ਹਾਂ ਜਾ ਕਮਾਦਿਕ ਬੰਦੀ ਖਾਣੇ ਦੇ ਬੰਦਕ ਹਾਂ॥
ਜੇ ਲੱਗੇ ਬੰਦੀ ਖਾਣੇ ਦੇ ਬੰਦਕ ਹਾਂ ਤਾ ਫਿਰ ਇਮਾਨਦਾਰੀ ਗੁਰੂ ਦੀ ਸਿਖਿਆਵਾਂ ਉਤੇ ਚਲਣਾ ਸ਼ੁਰੂ ਕਰ ਦੀਏ ਕਿਉਂਕਿ...
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ 
ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ 
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ 
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ 
ਗੁਰੂ ਦੀਆ ਸਿਖਿਆਵਾਂ ਉਤੋਂ ਕੁਰਬਾਨ ਹੋਣਾ ਹੀ ਹਿਰਦੇ ਘਰ ਦੀ ਅਸਲ ਦੀਪ ਮਾਲਾ ਹੈ ਅਤੇ ਜੋ ਜੋ ਇਹ ਦੀਪ ਮਾਲਾ ਕਰ ਰਹੇ ਹਨ ਉਹਨਾਂ ਵੱਡੇ ਭਾਗਾਂ ਵਾਲੇ ਸਿਖਿਆਰਥੀ ਨੂੰ ਕੋਟੀ ਕੋਟ ਪ੍ਰਣਾਮ॥
ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫ਼ਤਹਿ॥
ਧੰਨਵਾਦ

No comments:

Post a Comment