Friday, December 30, 2016

ਮਿਲਾਪ ਦੀ ਤਾਂਘ

ਅੱਜ ਦੇ ਸਲੋਕ ਵਿਚ ਗੁਰੂ ਜੀ ਮਿਲਾਪ ਦੀ ਤਾਂਘ ਦੀ ਪਿਆਸ ਕਿਥੋਂ ਬੁਝਾਈ ਜਾਂਦੀ ਹੈ ਇਸਦਾ ਵਿਰਤਾਂਤ ਸਮਝਾਣਾ ਕਰਦੇ ਹਨ॥
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਜੇ ਤੂੰ ਮਿਲਾਪ ਦੀ ਤਾਂਘ ਵਿਚ ਸਾਰੇ ਧਰਤੀ ਦੇ ਸਫ਼ਰ ਵਿਚ ਭਟਕਦਾ ਰਹੇ ਹਰ ਕੋਨੇ ਵਿਚ ਜਾਏ ਪਰ ਅਸਲੀਅਤ ਇਹ ਹੈ ਕੇ ਮਿਲਾਪ ਦੀ ਤਾਂਘ ਰੂਪੀ ਭੂਖ ਪਿਆਸ ਕੇਵਲ ਸਚੇ ਗੁਰੂ ਨਾਲ ਮਿਲਕੇ ਹੀ ਦੂਰ ਹੋ ਸਕਦੀ ਹੈ॥
ਜੀਉ ਪਿੰਡੁ ਸਭੁ ਤਿਸ ਕਾ ਸਭੁ ਕਿਛੁ ਤਿਸ ਕੈ ਪਾਸਿ ॥
ਮਿਲਾਪ ਤਦ ਹੀ ਹੋਵੇਗਾ ਜਦ ਆਪੇ ਦਾ ਸਮਰਪਣ ਸਾਹਿਬ ਅਗੇ ਕਰ ਇਹ ਯਕੀਨ ਕਰ ਲੇਵੇ ਕੇ ਸਭ ਕੁਝ ਉਸਦਾ ਹੈ॥
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥
ਆਪੇ ਦੇ ਸਮਰਪਣ ਤੂੰ ਇਹ ਭੋਰਸਾ ਬਣ ਜਾਂਦਾ ਕੇ ਸਾਹਿਬ ਅੰਤਰਜਾਮੀ ਹੈ, ਬਿਨ੍ਹਾ ਕਿਹਾ ਹੀ ਉਹ ਦਿਲ ਦੀਆ ਅਰਜ਼ਾਂ ਨੂੰ ਕਬੂਲ ਕਰਦਾ ਹੈ॥
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥੫੮॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਸਾਹਿਬ ਘਟ ਘਟ ਵਿਚ ਵਰਤ ਰਿਹਾ ਹੈ ਅਤੇ ਇਸ ਗੱਲ ਦੀ ਸੋਝੀ ਸਚੇ ਗੁਰੂ ਦੀਆ ਸਿਖਿਆਵਾਂ ਰਹੀ ਆਉਂਦੀ ਹੈ॥
ਧੰਨਵਾਦ

Thursday, December 29, 2016

ਸਾਹਿਬ ਦਾ ਦਿਆਲੂ ਪੱਖ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦਾ ਦਿਆਲੂ ਪੱਖ ਉਜਾਗਰ ਕਰਦੇ ਹਨ॥
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥ 
ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥
ਗਿਆਨ ਦੀ ਵਰਖਾ ਸਾਹਿਬ ਨੇ ਆਪਣੇ ਹੁਕਮ ਦੇ ਦਾਇਰੇ ਵਿਚ ਹੀ ਦਿਆਲਤਾ ਦਿਖਾਉਂਦੇ ਹੋਏ ਜੀਵ ਤਾਈ ਗੁਰੂ ਰੂਪ ਵਿਚ ਭੇਜੀ॥ਇਸੇ ਹੁਕਮ ਵਿਚ ਹੀ ਦਇਆ ਰੂਪੀ ਛਹਬਰ ਲੱਗੀ ਹੋਈ ਹੈ॥
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਪਰਮ ਆਨੰਦ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜੇਕਰ ਗਿਆਨ ਰੂਪੀ ਤੱਤ ਦੀ ਬੂੰਦ ਮੱਤ ਵਿਚ ਆ ਪਏ॥
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥ 
ਤਦ ਜਾ ਕੇ ਗੁਣਾ ਦਾ ਬੋਹਲ ਕਰਮ ਧਰਤੀ ਵਿੱਚੋ ਅਸੀਮ ਰੂਪ ਵਿਚ ਉਪਜੇਗਾ ਜੋ ਸਚਿਆਰ ਰੂਪੀ ਸੋਭਾ ਦੇਵਾਵੇਗਾ॥ 
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
ਜੋ ਨਿੱਤਾ ਪ੍ਰਤੀ ਸਾਹਿਬ ਦੀ ਸਿਫਤ ਸਾਲਾਹ ਗੁਰੂ ਸਿਖਿਆਵਾਂ ਰਾਹੀਂ ਕਰਦੇ ਹਨ ਉਹ ਸਬਦੁ ਵਿਚ ਅਭੇਦ ਹੋ ਜਾਂਦੇ ਹੈ॥
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
ਕਰਮ ਖੇਤਰ ਉਤੇ ਸਾਹਿਬ ਕਰਮ ਦੀ ਵਣਜ ਵੇਖ ਬਖਸ਼ ਲੈਂਦਾ ਹੈ ਇਹੀ ਉਸਦੀ ਰਜਾ ਰੂਪੀ ਕਿਰਪਾ ਦਾ ਵਿਖਿਆਨ ਹੈ॥
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥ 
ਹੇ ਜੀਵ ਇਸਤਰੀ ਸਾਹਿਬ ਦੀ ਸਿਫਤ ਸਾਲਾਹ ਕਰਦੇ ਹੋਏ ਸਬਦੁ ਗੁਰੂ ਵਿਚ ਅਭੇਦ ਹੋ ਜਾਈਦਾ ਹੈ ॥ 
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
ਸਾਹਿਬ ਦੇ ਨਿਰਮਲ ਭਉ ਦਾ ਸਿੰਗਾਰ ਕਰ ਸਹਿਜ ਘਰ ਵਿਚ ਆਉਣ ਤੇ ਹੀ ਸੱਚ ਦੀ ਅਭੇਦਤਾ ਮਿਲਦੀ ਹੈ॥ 
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜਦ ਸਾਹਿਬ ਦੇ ਗੁਣਾ ਦਾ ਵਾਸਾ ਹਿਰਦੇ ਘਰ ਵਿਚ ਹੋ ਜਾਂਦਾ ਹੈ ਤਦ ਇਹ ਗੁਣ ਹੀ ਸਾਹਿਬ  ਦੇ ਦਰ ਘਰ ਦਾ ਪਾਸ ਬਣਦੇ ਹਨ ॥
ਧੰਨਵਾਦ

Monday, December 26, 2016

ਸੂਬੇ ਦੀ ਕਚਹਿਰੀ

ਤਿੰਨ ਦਿਨ ਦੀ ਸੂਬੇ ਦੀ ਕਚਹਿਰੀ ਤੂੰ ਬਾਅਦ ਜਦ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿਚ ਖੜ੍ਹਾ ਚਿਣਾਈ ਸ਼ੁਰੂ ਕੀਤੀ ਤਾ ਸੂਬੇ ਨੇ ਇਕ ਵਾਰ ਫਿਰ ਆਖਿਆ ਅਜਿਹੇ ਵੀ ਮੇਰੀ ਗੱਲ ਮੰਨ ਲਵੋ॥
ਪਰ ਫਿਰ ਓਹੀ ਦਿੜਤਾ ਨਾਲ ਜਵਾਬ ਆਇਆ ਸੂਬਿਆਂ ਤੂੰ ਕਿਉ ਆਪਣਾ ਤੇ ਸਾਡਾ ਸਮਾਂ ਬਰਬਾਦ ਕਰ ਰਿਹਾ ਹੈ॥
ਚਿਣਾਈ ਦੁਬਾਰਾ ਸ਼ੁਰੂ ਹੋ ਗਈ ਜਦ ਚਿਣਾਈ ਛਾਤੀਆ ਤੱਕ ਪਹੁੰਚੀ ਤਾ ਸੂਬਾ ਫਿਰ ਬੋਲਿਆ ਬੱਚਿਓ ਫਿਰ ਸੋਚ ਲਵੋ, ਮੈ ਸੂਬਾ ਹਾਂ ਅਜੇਹੇ ਵੀ ਸਭ ਕੁਝ ਰੋਕ ਸਕਦਾ ਹਾਂ॥
ਇਸ ਵਾਰ ਸਾਹਿਬਜਾਦਿਆਂ ਮੁਖੋ ਗੁਰਬਾਣੀ ਦਾ ਸਬਦੁ ਉਚਾਰਦੇ ਹੋਏ ਆਖਿਆ..
ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥
ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥ 
ਜਉ ਤਨੁ ਚੀਰਹਿ ਅੰਗੁ ਨ ਮੋਰਉ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥ 
ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥ 
ਕਹਤੁ ਕਬੀਰੁ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥
ਰੁਕਦੇ ਸਵਾਸਾਂ ਨਾਲ ਸਬਦੁ ਪੂਰਾ ਹੋਇਆ ਤੇ ਖੜ੍ਹੀ ਲੋਕਾਈ ਨੂੰ '''
ਜਉ ਤਨੁ ਚੀਰਹਿ ਅੰਗੁ ਨ ਮੋਰਉ ॥
ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥
ਦਾ ਸਿਧਾਂਤ ਸਾਫ਼ ਸਾਫ਼ ਵਰਤਦਾ ਦਿਸ ਗਿਆ॥
ਧੰਨਵਾਦ

Sunday, December 25, 2016

ਸਾਹਿਬ ਦੀ ਨੇੜਤਾ ਦਾ ਅਹਿਸਾਸ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੀ ਨੇੜਤਾ ਦਾ ਅਹਿਸਾਸ ਕਰਵਾਂਦੇ ਹੋਏ ਆਖਦੇ ਹਨ॥
ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਤੂੰ ਸਹਿਜਤਾ ਦਾ ਧਾਰਨੀ ਹੋਂਦੇ ਹੋਏ ਸਚੇ ਉਪਦੇਸ਼ ਰਾਹੀਂ ਬੰਦਗੀ ਕਰ॥
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
ਇਸੇ ਸਹਿਜਤਾ ਨਾਲ ਸਚੇ ਗੁਰੂ ਨੇ ਸਭ ਕੁਝ ਨੇੜੇ ਹੋਣ ਦਾ ਅਹਿਸਾਸ ਕਰਵਾ ਦਿੱਤਾ ॥
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
ਜਦ ਗੁਰੂ ਉਪਦੇਸ਼ ਰਾਹੀਂ ਆਪੇ ਦੀ ਪਛਾਣ ਹੋਈ ਤਾ ਸਾਹਿਬ ਨਾਲ ਮਿਲਾਪ ਹੋ ਜੀਵਨ ਵਿਚ ਆਨੰਦ ਦੀ ਛਹਬਰ ਹੋ ਗਈ॥
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥
ਇਸ ਆਨੰਦ ਦੀ ਛਹਬਰ ਨੇ ਨਾਮੁ ਰੂਪੀ ਅੰਮ੍ਰਿਤ ਨਾਲ ਜੀਵਨ ਵਿਉਂਤ ਵਿੱਚੋ ਮਾਇਅਕ ਭੁੱਖ ਦਾ ਖਾਤਮਾ ਕਰ ਦਿੱਤਾ॥
ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
ਭਟਕਣਾ ਰੂਪੀ ਕੂਕ ਪੁਕਾਰ ਮੁਕ ਗਈ ਕਿਉਂ ਜੋ ਜੀਉ ਪੀਉ ਦਾ ਮਿਲਾਪ ਹੋ ਗਿਆ॥
ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
ਨਾਨਕ ਤਾ ਸਮਝਾਣਾ ਕਰਦਾ ਹੈ ਕੰਤ ਕਰਤਾਰ ਨਾਲ ਮਿਲਾਪ ਪਾ ਜੀਵ ਇਸਤਰੀ ਰੂਪੀ ਸੁਹਾਗਣ ਸਹਿਜਤਾ ਦਾ ਜੀਵਨ ਜਿਆਉਂਦੀ ਹੋਈ ਕੰਤ ਕਰਤਾਰ ਵਿਚ ਸਮਾ ਜਾਂਦੀ ਹੈ॥
ਧੰਨਵਾਦ

Friday, December 23, 2016

ਮਿਲਾਪ ਦੀ ਤਾਂਘ

ਅੱਜ ਦੇ ਸਲੋਕ ਵਿਚ ਗੁਰੂ ਜੀ ਮਿਲਾਪ ਦੀ ਤਾਂਘ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰਿ ॥
ਮਿਲਾਪ ਦੀ ਤਾਂਘ ਦਾ ਪਿਆਸਾ ਜੀਵ ਸਾਹਿਬ ਤਾਈ ਅਰਜ਼ ਕਰਦਾ ਹੈ ਕੇ ਸਾਹਿਬ ਗੁਰੂ ਰੂਪੀ ਮਾਰਗ ਨਾਲ ਮਿਲਾਪ ਕਰਵਾ ਦੇਵੇ॥ਜਿਸ ਉਤੇ ਚਲ ਪ੍ਰੇਮ ਪਿਆਰ ਵਾਲੀ ਭਾਵਨਾ ਸਦੀਵੀ ਉਪਜ ਪਏ॥
ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥
ਜਦ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾ ਹਿਰਦੇ ਘਰ ਵਿਚ ਗੁਣਾ ਰੂਪੀ ਸੀਤਲਤਾ ਉਪਜ ਪੈਂਦੀ ਹੈ ਅਤੇ ਵਿਛੋੜੇ ਰੂਪੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ॥
ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥
ਗੁਰੂ ਦਾ ਮਿਲਾਪ ਹੀ ਤਾਂਘ ਰੂਪੀ ਪਿਆਸ ਨੂੰ ਸਹਿਜ ਦਾ ਅਵਸਥਾ ਵਿਚ ਬਦਲ ਦਿੰਦਾ ਹੈ ਅਤੇ ਜੋ ਵਿਛੋੜੇ ਦੀ ਭਟਕਣਾ ਹਰ ਵੇਲੇ ਰਹਿੰਦੀ ਸੀ ਉਹ ਹੁਣ ਸਹਿਜ ਦਾ ਰੂਪ ਹੋ ਗਈ ਹੋਂਦੀ ਹੈ॥
ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥੫੪॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਕੇ ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋਇਆ ਹਿਰਦੇ ਘਰ ਵਿਚ ਸਹਿਜ ਰੂਪੀ ਸ਼ਾਂਤੀ ਆ ਜਾਂਦੀ ਹੈ ਕਿਉਂ ਜੋ ਸਾਹਿਬ ਦੇ ਗੁਣਾ ਰੂਪੀ ਨਾਮੁ ਹਿਰਦੇ ਘਰ ਵਿਚ ਵੱਸ ਗਿਆ ਹੋਂਦਾ ਹੈ॥
ਧੰਨਵਾਦ

Thursday, December 22, 2016

ਸੱਚ ਦੀ ਮਹੱਤਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਿੱਖ ਦੇ ਜੀਵਨ ਵਿਚ ਸੱਚ ਦੀ ਮਹੱਤਤਾ ਸਮਝਾਉਂਦੇ ਹੋਏ ਆਖਦੇ ਹਨ॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥ 
ਜਿਸ ਸਿਖਿਆਰਥੀ ਦੇ ਜੀਵਨ ਦਾ ਅਧਾਰ ਸੱਚ ਹੈ ਉਸਦਾ ਮੁਖ ਵੀ ਪਵਿੱਤਰ ਹੈ ਉਸਦਾ ਕਿਰਦਾਰ ਵੀ ਪਵਿੱਤਰ ਹੈ ਉਸਦੀ ਬੋਲ ਬਾਣੀ ਵੀ ਪਵਿੱਤਰ ਹੈ ਅਤੇ ਉਸਦੀ ਕਿਰਤ ਕਮਾਈ ਦਾ ਬੋਹਲ ਵੀ ਪਵਿੱਤਰ ਹੈ॥
ਕਿਉਂ ਜੋ ਗੁਰੂ ਦੀ ਸਿਖਿਆ ਰੂਪੀ ਸਬਦੁ ਕਮਾ ਮਨ ਦੇ ਸੰਕਲਪ ਵਿਕਲਪਾਂ ਵਿਚ ਵਸਾ ਲਿਆ ਹੋਂਦਾ ਹੈ ਅਤੇ ਇਹ ਕਾਰਨ ਹੀ ਮਿਲਾਪ ਦਾ ਅਸਲ ਤੱਥ ਬਣ ਦਾ ਹੈ॥
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
ਸੱਚ ਦੀ ਰਾਸ ਨਾਲ ਕੀਤੀ ਸੱਚ ਰੂਪੀ ਕਮਾਈ ਸਚਿਆਰ ਰੂਪੀ ਉਤਮ ਪਦਵੀ ਉਤੇ ਵਿਰਾਜਮਾਨ ਕਰਵਾਂਦੀ ਹੈ॥
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥ 
ਸੱਚ ਨੂੰ ਸੁਨ ਸੱਚ ਨੂੰ ਆਚਾਰ ਵਿਚ ਧਾਰ ਸੱਚ ਦੀ ਵਣਜ ਕਰਨਾ ਹੀ ਸਿੱਖ ਦਾ ਅਸਲ ਵਾਪਾਰ ਹੈ॥
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
ਸੱਚ ਦਾ ਵਾਪਾਰ ਕਰਦੇ ਸਾਹਿਬ ਦੀ ਹਜ਼ੂਰੀ ਦਾ ਨਿੱਘ ਮਾਣਦੇ ਹੋਏ ਸਚੇ ਦੇ ਅੰਗ ਹੋ ਨਿਬੜ ਦੇ ਹਨ॥
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਸਚੇ ਗੁਰੂ ਦੇ ਬਿਨ੍ਹਾ ਸੱਚ ਨਾਲ ਸਾਂਝ ਨਹੀਂ ਪਾਈ ਜਾ ਸਕਦਾ ਹੈ ਅਤੇ ਜੋ ਸਚੇ ਗੁਰੂ ਤੂੰ ਖੁੰਝ ਕੇ ਪਾਖੰਡੀਆਂ ਦੇ ਵੱਸ ਪੈ ਜਾਂਦੇ ਉਹ ਭਟਕਣਾ ਦੇ ਸ਼ਿਕਾਰ ਹੋ ਰਹਿ ਜਾਂਦੇ ਹਨ॥
ਧੰਨਵਾਦ

Monday, December 12, 2016

ਤੁੰਨੀ ਮੁੰਨੀ ਇਕ ਬਰਾਬਰ

ਅੱਜ ਦੇ ਸਲੋਕ ਵਿਚ ਗੁਰੂ ਜੀ ਨੇ ਦਾਹੜੀ ਦਾ ਜਿਕਰ ਕੀਤਾ ਹੈ ਇਸੇ ਗੱਲ ਨਾਲ ਜੋੜ ਕੇ ਇਕ ਵਾਦ ਵਿਵਾਦ ਕਈ ਵਾਰ ਸਾਹਮਣੇ ਆਉਂਦਾ ਹੈ ਕੇ ਆਮ ਆਖਿਆ ਜਾਂਦਾ ਹੈ ਤੁੰਨੀ ਮੁੰਨੀ ਇਕ ਬਰਾਬਰ॥
ਕਿਸੇ ਸੱਜਣ ਨੇ ਇਕ ਗੱਲ ਸੁਣਾਈ ਸੀ ਕੇ ਕਿਸੇ ਜਥੇਦਾਰ ਨੂੰ ਇਕ ਫੌਜ ਵਿਚ ਨੌਕਰੀ ਕਰਦਾ ਸੱਜਣ ਮਿਲਣ ਆਇਆ ਕਾਫੀ ਗੂੜੀ ਮਿੱਤਰਤਾ ਸੀ॥
ਫੌਜੀ ਸਿੰਘ ਦੀ ਦਾਹੜੀ ਬੰਨੀ ਵੇਖ ਜਥੇਦਾਰ ਆਪਣੀ ਦਾਹੜੀ ਤੇ ਹੱਥ ਮਾਰਦਾ ਬੋਲਿਆ ਕੇ ਭਲਿਆ ਤੇਰੀ ਦਾਹੜੀ ਨੇ ਕੀ ਅਜਿਹਾ ਕਰ ਦਿੱਤਾ ਕੇ ਇੰਨੂੰ ਇੰਝ ਬੰਨਿਆ ਹੈ॥
ਅਗੋ ਜਵਾਬ ਆਇਆ ਜਥੇਦਾਰ ਸਾਬ ਤੁਹਾਡੇ ਸਿਰ ਦੇ ਕੇਸਾਂ ਨੇ ਕੀ ਵਿਗਾੜਿਆ ਹੈ ਜਿਨ੍ਹਾਂ ਨੂੰ ਤੁਸੀਂ ਅੰਦਰੋਂ ਬੰਨਿਆ ਹੋਇਆ ਹੈ॥ਜੇ ਖੁਲੇ ਕੇਸਾਂ ਵਿਚ ਹੀ ਸ਼ਾਨ ਹੈ ਤਾ ਫਿਰ ਸਿਰ ਦੇ ਵੀ ਖੋਲ ਲੇਵੋ॥
ਸੋ ਗੱਲ ਸਮਝਣ ਵਾਲੀ ਹੈ ਕੇ ਕੇਸਾਂ ਦੀ ਸੰਭਾਲ ਕਰਨਾ ਗੁਰਮਤਿ ਉਪਦੇਸ਼ ਹੈ॥ਤੁੰਨੀ ਮੁੰਨੀ ਕੋਈ ਮੁੱਦਾ ਨਹੀਂ॥
ਇਸੇ ਗੱਲ ਨੂੰ ਪ੍ਰਮਾਣਤ ਕਰਦੇ ਹੋਏ ਗੁਰੂ ਜੀ ਅੱਜ ਦੇ ਸਲੋਕ ਵਿਚ ਆਖਦੇ ਹਨ॥
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥
ਉਹ ਕਿਰਦਾਰ ਉਚੇ ਸੁਚੇ ਹੋਂਦੇ ਹਨ ਜੋ ਗੁਰੂ ਉਪਦੇਸ਼ ਉਤੇ ਚਲਣ॥ਅਜਿਹੇ ਕਿਰਦਾਰਾਂ ਦੀ ਜੀਵਨ ਵਿਉਂਤ ਆਦਰ ਸਤਿਕਾਰ ਦੇ ਹੱਕਦਾਰ ਹੋਂਦੀ ਹੈ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥
ਅਜਿਹੇ ਕਿਰਦਾਰ ਗੁਰੂ ਉਪਦੇਸ਼ ਵਿਚ ਚਲ ਗੁਰੂ ਦੀ ਅਸਲ ਸੇਵਾ ਕਰਦੇ ਹੋਏ ਪਰਮ ਆਨੰਦ ਮਾਣਦੇ ਹਨ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਅਜਿਹੇ ਕਿਰਦਾਰ ਸਾਹਿਬ ਦੇ ਦਰ ਦੀ ਸੋਭਾ ਬਣਦੇ ਹਨ ਭਾਵ ਸਾਹਿਬ ਨੂੰ ਭਾਉਂਦੇ ਹਨ॥
ਧੰਨਵਾਦ

Sunday, December 11, 2016

ਭਰਮ

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ 
ਜੈਸਾ ਮਾਨੀਐ ਹੋਇ ਨ ਤੈਸਾ ॥
ਗੁਰੂ ਜੀ ਜੀਵਨ ਦੀ ਇਕ ਅਨਮੋਲ ਜੁਗਤੀ ਦਸਦੇ ਹਨ ਕੇ ਭਰਮ ਦੀ ਅਸਲ ਪਛਾਣ ਇਹ ਕੇ ਜਿਸ ਤਰ੍ਹਾ ਦਾ ਅਸੀਂ ਕਿਸੇ ਦੂਜੇ ਨੂ ਮੰਨੀ ਬੈਠੇ ਹੋਂਦੇ ਹਾ ਓਹ ਉਸ ਤਰ੍ਹਾ ਦਾ ਦਰਅਸਲ ਹੋਂਦਾ ਨਹੀ॥
ਭਾਵੇ ਅਸੀਂ ਧਾਰਮਿਕ ਪਖੋ ਲੁਟ ਕਸੁਟ ਦੇ ਸਿਕਾਰ ਹੋਈ ਜਾ ਰਾਜਨੀਤਿਕ ਤੋਰ ਉਤੇ ਧੋਖਾ ਖਾਈਏ, ਪਿਛੇ ਕਾਰਣ ਕੇਵਲ ਇਕ ਹੀ ਹੋਂਦਾ ਹੈ ਜੋ ਅਸੀਂ ਕਿਸੇ ਦੇ ਕੇਵਲ ਬੋਲਾ ਤੂ ਉਸਦਾ ਅਕਸ ਸਿਰਜ ਲੈਂਦੇ ਹਾ ਪਰ ਓਹ ਵਿਅਕਤੀ ਵਿਸ਼ੇਸ ਆਪਣੇ ਅੰਦਰ ਇਕ ਵਖਰਾ ਹੀ ਅਕਸ ਪਾਲੀ ਬੈਠਾ ਹੋਂਦਾ ਹੈ ਜਿਸ ਤੂ ਅਸੀਂ ਅਨਜਾਣ ਹੋਂਦੇ ਹਾ॥
((ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ))
ਸੋ, ਗੁਰਮਤ ਇਸ ਗੁੰਝਲ ਦਾ ਹੱਲ ਗੁਰਬਾਣੀ ਵਿਚ ਦਸਦੀ ਹੋਈ ਆਖਦੀ ਹੈ....
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ 
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥
ਬਸ ਸਿਖ ਦਾ ਮਾਰਗ ਦਰਸ਼ਕ '''ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ'''ਹੈ॥
ਧੰਨਵਾਦ

ਸਾਹਿਬ ਦੇ ਹੁਕਮ ਵਿਚ ਚਲਣ ਵੇਲੇ ਦੀ ਸਮਰਪਣ ਭਾਵਨਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਹੁਕਮ ਵਿਚ ਚਲਣ ਵੇਲੇ ਦੀ ਸਮਰਪਣ ਭਾਵਨਾ ਬਾਰੇ ਸਮਝਾਣਾ ਕਰਦੇ ਹਨ॥
ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥
ਜੀਵ ਇਸਰਤੀ ਵਲੋਂ ਅਪਣਾਇਆ ਗਿਆ ਸੁਭਾਅ(ਧਨਾਸਰੀ ਰਾਗ ਭਾਵ ਮੂਡ) ਤਾ ਖੁਸ਼ਾਮਿਦ ਕਰਨ ਯੋਗ ਹੈ ਜੇ ਸੁਭਾਵ ਵਿਚਲਾ ਕਾਰ ਵਿਵਹਾਰ ਸਚੇ ਗੁਰੂ ਵਲੋਂ ਕੀਤੇ ਉਪਦੇਸ਼ ਦੇ ਦਾਇਰੇ ਅੰਦਰ ਹੈ॥
ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥
ਤਨ ਮਨ ਤਾ ਗੁਰੂ ਉਪਦੇਸ਼ ਅਧੀਨ ਹੋਵੇ ਹੀ ਸਗੋਂ ਕੀਤੇ ਵੱਧ ਜੀਉ ਨੂੰ ਪੀਉ ਦਾ ਰੰਗ ਚਾੜ ਗੁਰੂ ਵਲੋਂ ਦੱਸੀ ਜੀਵਨ ਵਿਉਂਤ ਜਿਆਉਣੀ ਸ਼ੁਰੂ ਕਰ ਦੇਵੇ॥
ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥
ਜੀਵਨ ਵਿਉਂਤ ਦੀ ਨੱਥ ਸਾਹਿਬ ਦੇ ਹੁਕਮ ਵਿਚ ਐਵੇ ਹੋਵੇ ਕੇ ਜਿਥੇ ਸਾਹਿਬ ਰੱਖੇ ਤਿਥੈ ਵਿਚ ਆਨੰਦ ਨਾਲ ਵਾਸਾ ਹੋਵੇ॥ਜਿਥੇ ਗੁਰੂ ਉਪਦੇਸ਼ ਜਿਆਉਣ ਲਈ ਭੇਜੇ ਤਿਥੈ ਹੀ ਜਾ ਆਨੰਦ ਵਿਚ ਵਾਸਾ ਹੋਵੇ॥ ਭਾਵੇ ਉਹ ਉਬਲਦੀਆ ਦੇਗਾ ਹੀ ਕਿਉ ਨਾਂਹ ਹੋਣ॥
ਜਿਵੇ ਕਬੀਰ ਜੀ ਆਖਦੇ ਹਨ..
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ 
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥
ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥
ਇਹ ਵਿਸਵਾਸ਼ ਬਣ ਜਾਵੇ ਕੇ ਸਾਹਿਬ ਦੇ ਹੁਕਮ ਵਿਚ ਰਹਿਣ ਤੂੰ ਵੱਧ ਕੇ ਕੁਝ ਵੀ ਨਹੀਂ ਹੈ॥
ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥
ਹਰ ਘੜੀ ਸਾਹਿਬ ਨਾਲ ਜੁੜਕੇ ਜਿਉਣਾ ਹੀ ਅਸਲ ਪਰਮ ਆਨੰਦ ਹੈ॥ਉਸਦੀਆ ਸਿਫਤ ਸਾਲਾਹ ਕਰਨੀਆਂ ਉਸਦੀਆਂ ਸਿਖਿਆਵਾਂ ਨੂੰ ਅਪਣਾ ਜਿਉਣਾ ਹੀ ਅਸਲ ਜੀਵਨ ਮਨੋਰਥ ਹੈ॥
ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥
ਗੁਰੂ ਉਪਦੇਸ਼ ਅਧੀਨ ਹੋ ਜੀਣਾ ਇਜ਼ਤ ਮਾਨ ਦੀ ਗੱਲ ਹੈ ਅਤੇ ਇਹ ਉਹ ਇਜ਼ੱਤ ਹੋਂਦੀ ਹੈ ਜੋ ਸੈਵ-ਭਰੋਸੇ ਨੂੰ ਜਨਮ ਦੇ ਜਾਗੀਦੀ ਜਮੀਰ ਵਾਲਾ ਕਿਰਦਾਰ ਬਣਾ ਦਿੰਦੀ ਹੈ॥
ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥
ਸਾਹਿਬ ਦੀਆ ਇਹਨਾਂ ਵਡਿਆਈਆ ਦਾ ਕੋਈ ਅੰਤ ਨਹੀਂ ਬਸ ਗੁਰੂ ਦੀਆ ਸਿਖਿਆਵਾਂ ਰਾਹੀਂ ਸਾਹਿਬ ਦੇ ਦੀਦਾਰ ਤੂੰ ਸਦਕੇ ਜਾਇਆ ਜਾ ਸਕਦਾ ਹੈ॥
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥
ਸੱਚਾ ਗੁਰੂ ਸਾਹਿਬ ਦੀਆ ਸਿਫਤ ਸਾਲਾਹ ਦਾ ਖਜਾਨਾ ਹੈ ਪਰ ਜੋ ਆਪਣਾ ਕਰਮ ਖੇਤਰ ਗੁਰੂ ਹੁਕਮ ਅਨੁਸਾਰ ਢਾਲ ਲੈਂਦਾ ਹੈ ਉਸਦੀ ਇਹਨਾਂ ਵਡਿਆਈਆ ਨਾਲ ਸਾਂਝ ਪੈਂਦੀ ਹੈ॥
ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥
ਪਰ ਜੋ ਆਪਣਾ ਕਰਮ ਖੇਤਰ ਗੁਰੂ ਸਿਖਿਆਵਾਂ ਅਨੁਸਾਰ ਨਹੀਂ ਢਾਲ ਦੇ ਉਹ ਦੂਜੇ ਭਾਉ ਵਿਚ ਜੀਵਨ ਬਰਬਾਦ ਕਰ ਲੈਂਦੇ ਹਨ॥
ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥
ਅਜੇਹੀ ਸਥਿਤੀ ਵਿਚ ਸਾਹਿਬ ਦੇ ਗੁਣਾ ਦਾ ਸੰਗ ਕਰਨਾ ਨਹੀਂ ਮਿਲਦਾ ਅਤੇ ਬਿਨ੍ਹਾ ਸੰਗ ਦੇ ਸਾਹਿਬ ਦੀ ਗੋਦੀ ਦਾ ਨਿੱਘ ਨਹੀਂ ਮਿਲਦਾ॥
ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਜਿਨ੍ਹਾਂ ਆਪਣੇ ਕਰਮ ਖੇਤਰ ਨੂੰ ਗੁਰੂ ਸਿਖਿਆਵਾਂ ਅਨੁਸਾਰ ਢਾਲਿਆ ਹੋਂਦਾ ਹੈ ਉਹ ਹੀ ਸਾਹਿਬ ਦਾ ਹੁਕਮ ਮੰਨ ਲਈ ਤਿਆਰ ਬਰ ਤਿਆਰ ਹੋਂਦੇ ਹਨ॥
ਇਹ ਹਨ ਜੋ ਸੀਸ ਦੀ ਮੰਗ ਸੁਨ ਚੁੱਪ ਕਰਕੇ ਹੱਥ ਜੋੜ ਗੁਰੂ ਅਗੇ ਪੇਸ਼ ਹੋ ਗਏ॥
ਤਿਨ੍ਹ੍ਹ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥
ਅਜਿਹੇ ਜਨਾ ਤੂੰ ਸਦਕੇ ਜਾਂਦਾ ਹਾਂ ਬਲਿਹਾਰੇ ਜਾਂਦਾ ਹਾਂ॥ਆਪਾ ਕੁਰਬਾਨ ਕਰਦਾ ਹਾਂ॥
ਧੰਨਵਾਦ

Saturday, December 10, 2016

ਸਾਹਿਬ ਦੇ ਨਾਮੁ ਨੂੰ ਕਿਰਦਾਰ ਵਿਚ ਉਤਾਰ ਸਾਹਿਬ ਦੀ ਸਿਫਤ ਸਾਲਾਹ

ਅੱਜ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਨਾਮੁ ਨੂੰ ਕਿਰਦਾਰ ਵਿਚ ਉਤਾਰ ਸਾਹਿਬ ਦੀ ਸਿਫਤ ਸਾਲਾਹ ਕਰਨ ਦੀ ਮਹੱਤਵ ਸਮਝਾਣਾ ਕਰਦੇ ਹਨ॥
ਹਰਿ ਹਰਿ ਨਾਮੁ ਧਿਆਇ ਮਨ ਹਰਿ ਦਰਗਹ ਪਾਵਹਿ ਮਾਨੁ ॥
ਹੇ ਮੇਰੇ ਮਨ ਜੋ ਜੀਵ ਸਾਹਿਬ ਦੇ ਗੁਣਾ ਰੂਪੀ ਨਾਮੁ ਨੂੰ ਆਪਣੇ ਅਚਾਰ ਵਿਵਹਾਰ ਵਿਚ ਉਤਾਰ ਸਚਿਆਰ ਹੋ ਜੀਵਨ ਵਿਚ ਸਾਹਿਬ ਦੀ ਸਿਫਤ ਸਾਲਾਹ ਕਰਦੇ ਹਨ ਉਹ ਸਾਹਿਬ ਦੇ ਦਰ ਉਤੇ ਸੋਭਾ ਪਾਉਂਦੇ ਹਨ ॥
ਦਰਅਸਲ ਇਹੀ ਸਚਿਆਰਾ ਪਨ ਹੀ ਸਾਹਿਬ ਦੇ ਦਰ ਦੀ ਸੋਭਾ ਹੈ॥
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥
ਇਹੀ ਸਚਿਆਰਾ ਪਨ ਕਿਰਦਾਰ ਵਿੱਚੋ ਹਉਮੈ ਨੂੰ ਖਤਮ ਕਰ ਬਿਖ ਵਾਲਾ ਪਾਸਾ ਮੂਲ ਤੂੰ ਮਿਟਾ ਦਿੰਦਾ ਹੈ॥
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥
ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਗਿਆਨ ਦਾ ਕੌਲ ਫੁੱਲ ਹਿਰਦੇ ਘਰ ਵਿਚ ਖਿਲ ਜਾਂਦਾ ਹੈ ਅਤੇ ਇਹੀ ਗਿਆਨ ਸਾਹਿਬ ਦੀ ਘਟ ਘਟ ਵਿਚ ਰਮੇ ਹੋਣ ਦੀ ਵਿਆਪਕਤਾ ਨਾਲ ਸਾਂਝ ਪਵਾ ਦਿੰਦਾ ਹੈ॥
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥੫੦॥
ਦਾਸ ਨਾਨਕ ਉਤੇ ਸਾਹਿਬ ਆਪਣੇ ਨਦਰਿ ਕਰ ਤਾ ਜੋ ਤੇਰੀ ਸਿਫਤ ਸਾਲਾਹ ਕਰ ਸਕੀਏ॥
ਧੰਨਵਾਦ

Friday, December 9, 2016

ਮਨਮੁਖਤਾ ਤੂੰ ਪੈਦਾ ਹੋਈ ਭਟਕਣਾ

ਅੱਜ ਦੇ ਸਲੋਕ ਵਿਚ ਗੁਰੂ ਜੀ ਮਨਮੁਖਤਾ ਤੂੰ ਪੈਦਾ ਹੋਈ ਭਟਕਣਾ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਨਮੁਖ ਦਹ ਦਿਸਿ ਫਿਰਿ ਰਹੇ ਅਤਿ ਤਿਸਨਾ ਲੋਭ ਵਿਕਾਰ ॥
ਮਨ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਚੁਕੇ ਭਟਕਣਾ ਵਿਚ ਜੀਵਨ ਜੀਉ ਰਹੇ ਹਨ॥ਉਹਨਾਂ ਦੇ ਕਰਮ ਖੇਤਰ ਅੰਦਰ ਮਾਇਅਕ ਕਮਾਦਿਕ ਦਾ ਪ੍ਰਕੋਪ ਛਾਇਆ ਹੋਇਆ ਹੈ॥
ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥
ਮਾਇਆ ਦੇ ਇਸ ਪ੍ਰਕੋਪ ਵਿਚ ਸਮਝ ਬਣਦੀ ਹੈ ਫਿਰ ਟੁਟਦੀ ਹੈ ਅਤੇ ਇਹੀ ਪ੍ਰਕਿਰਿਆ ਨਿਰੰਤਰ ਜਾਰੀ ਰਹਿੰਦੀ ਹੈ॥
ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥
ਬਚਾਉ ਇਕ ਹੀ ਹੈ ਗੁਰੂ ਸਿਖਿਆਵਾਂ ਅਗੇ ਆਪ ਸਮਰਪਣ ਕਰਕੇ ਕਰਮ ਖੇਤਰ ਵਿੱਚੋ ਮਾਇਅਕ ਕਮਾਦਿਕ ਦੇ ਪ੍ਰਕੋਪ ਦਾ ਸਫਾਇਆ ਕਰਨਾ ॥
ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥੪੯॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਗੁਰੂ ਸਿਖਿਆਵਾਂ ਅਗੇ ਕੀਤਾ ਸਮਰਪਣ ਬਣਦੀ ਟੁਟਦੀ ਸਮਝ ਰੂਪੀ ਭਟਕਣਾ ਤੂੰ ਨਿਹਚਲ ਰੂਪ ਵਿਚ ਖ਼ਲਾਸੀ ਕਰਵਾ ਦਿੰਦਾ ਹੈ॥
ਧੰਨਵਾਦ

Thursday, December 8, 2016

ਸਿਰਪਾਉ ਦੀ ਅਨਮੋਲਤਾ

ਅੱਜ ਦੇ ਸਮੇ ਵਿਚ ਸਿਰਪਾਉ ਇਕ ਆਮ ਜੇਹਾ ਸਨਮਾਨ ਚਿਨ੍ਹ ਬਣਾ ਕੇ ਰੱਖ ਦਿੱਤਾ ਗਿਆ ਹੈ॥ 
ਪਰ ਜੇ ਸਿਰਪਾਉ ਦੀ ਅਨਮੋਲਤਾ ਨੂੰ ਜਾਨਣਾ ਹੋਵੇ ਤਾ ਇਹ ਯਾਦ ਰਹੇ ਕੇ ਇਤਿਹਾਸ ਵਿਚ ਦੋ ਹੀ ਅਜਿਹੀਆਂ ਘਟਨਾਵਾਂ ਦਾ ਜਿਕਰ ਆਉਂਦਾ ਹੈ ਜਦੋ ਗੁਰੂ ਜੀ ਦੁਆਰਾ ਕਿਸੇ ਸਿੱਖ ਉਤੇ ਖੁਸ਼ ਹੋ ਸਿਰਪਾਉ ਦਿੱਤਾ ਹੋਵੇ॥
ਪਹਿਲਾ ਸਿਰਪਾਉ ਗੁਰੂ ਹਰਿ ਗੋਬਿੰਦ ਸਾਹਿਬ ਵੱਲੋ ਭਾਈ ਗੋਪਾਲਾ ਜੀ ਨੂੰ ਓਦੋ ਦਿੱਤਾ ਜਦੋ ਉਹਨਾਂ ਨੇ ਜਪੁ ਬਾਣੀ ਦਾ ਉਚਾਰਨ ਬਾਣੀ ਵਿਚ ਭਿੱਜ ਕੇ ਕੀਤਾ॥
ਦੂਜਾ ਸਿਰਪਾਉ ਜੰਗ ਵਿਚ ਆਪਣਾ ਪਰਵਾਰ ਸ਼ਹੀਦ ਕਰਵਾ ਕੇ ਮੁੜੇ ਪੀਰ ਬੁਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ॥
ਗੁਰਬਾਣੀ ਵਿਚ ਵੀ ਸਿਰਪਾਉ ਦੀ ਮਹਾਨਤਾ ਦਾ ਜਿਕਰ ਕਰਦੇ ਗੁਰੂ ਜੀ ਨੇ ਆਖਿਆ...
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥
ਇਹ ਉਹ ਹੀ ਸਿਰਪਾਉ ਦੀ ਗੱਲ ਹੈ ਜਿਸ ਬਾਰੇ ਜਪੁ ਬਾਣੀ ਵਿਚ ਇਕ ਸਵਾਲ ਦੇ ਜਵਾਬ ਵਿਚ ਆਖਿਆ॥
ਕਰਮੀ ਆਵੈ '''ਕਪੜਾ'' ਨਦਰੀ ਮੋਖੁ ਦੁਆਰੁ ॥
ਇਹ ਸਿਰਪਾਉ ਰੂਪੀ ਗੁਣਾ ਦਾ ਕਪੜਾ ਹੈ ਜੋ ਗੁਰੂ ਦੀ ਬਖਸ਼ਸ਼ ਦਾ ਰੂਪ ਹੋਂਦਾ ਹੈ॥
ਸਿਰਪਾਉ ਨੂੰ ਫਾਰਸੀ ਵਿਚ ਸਿਰੋਪਾ ਆਖਦੇ ਹਨ॥ ਭਾਵ ਸਿਰ ਤੂੰ ਪੈਰਾ ਤੱਕ ਪਹਿਨਣ ਦੀ ਪੁਸ਼ਾਕ॥ਇਹੀ ਪੁਸ਼ਾਕ ਕਿਸੇ ਰਾਜੇ ਵਲੋਂ ਆਪਣੇ ਪਿਆਰੇ ਨੂੰ ਦਿੱਤੀ ਜਾਂਦੀ ਸੀ ਜੋ ਖਿਲਤ ਦੇ ਨਾਮ ਨਾਲ ਵੀ ਮਸ਼ਹੂਰ ਸੀ॥
ਪਰ ਸਿੱਖੀ ਵਿਚ ਸਿਰਪਾਉ ਦੀ ਕੀਮਤ ਤੇ ਅਨਮੋਲਤਾ ਦਾ ਅੰਦਾਜਾ ਲਾਉਣਾ ਬਹੁਤ ਕਠਿਨ ਹੈ॥ਇਹ ਸਾਹਿਬ ਨਾਲ ਅੰਦਰੋਂ ਭਿੱਜਿਆ ਨੂੰ ਦਾਤ ਹੈ॥
ਪਰ ਦੁਖਾਂਤ ਅੱਜ ਸਿਰਪਾਉ ਕੇਵਲ ਚੰਦ ਰੁਪਿਆ ਦੇ ਚੜਾਵੇ ਤਾਈ ਜਾ ਕਿਸੇ ਦੀ ਖੁਸ਼ਾਮਿਦ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ॥
ਧੰਨਵਾਦ

ਸਾਹਿਬ ਦੀ ਘਾੜਤ ਤੇ ਸਾਹਿਬ ਦੇ ਰਹਿਣ ਬਸੇਰੇ ਦੀ ਗਾਥਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੀ ਘਾੜਤ ਤੇ ਸਾਹਿਬ ਦੇ ਰਹਿਣ ਬਸੇਰੇ ਦੀ ਗਾਥਾ ਸਮਝਾਉਣਾ ਕਰਦੇ ਹਨ॥
ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥
ਸਰਜੀਉ ਦਿੱਖ ਦੀ ਘਾੜਤ ਸਾਹਿਬ ਨੇ ਖੁਦ ਆਪ ਘੜੀ ਹੈ ਅਤੇ ਉਹ ਆਪ ਹੀ ਇਸ ਘਾੜਤ ਵਿਚ ਵੱਸਦਾ ਹੈ॥
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥
ਜਿਨ੍ਹਾਂ ਗੁਰੂ ਦੀ ਸਿਖਿਆਵਾਂ ਉਤੇ ਚਲ ਮਾਇਆ ਦੇ ਪਰਮ ਜਾਲ ਤੂੰ ਤੋੜ ਲਿਆ ਉਹਨਾਂ ਨੇ ਇਹ ਗਾਥਾ ਨੂੰ ਜਾਣ ਸਾਹਿਬ ਨਾਲ ਮਿਲਾਪ ਪਾ ਲਿਆ॥ਭਾਵ 
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥...ਦੀ ਅਵਸਥਾ ਹਾਸਿਲ ਕਰ ਲਈ॥
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥
ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਸਹਿਜੇ ਹੀ ਸਮਝ ਪਾ ਜਾਂਦੀ ਹੈ ਕੇ ਇਸ ਸਰਜੀਉ ਦਿੱਖ ਅੰਦਰ ਸਾਹਿਬ ਦਾ ਵਾਸਾ ਹੋਣ ਕਰਕੇ ਸਾਹਿਬ ਦੇ ਗੁਨਾ ਦੇ ਅਨੇਕ ਭੰਡਾਰ ਪਏ ਹੋਏ ਹਨ॥ਇਸਲਈ ਹੀ ਤਾ ਆਖਿਆ ਗਿਆ ਹੈ..
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥
ਹੇ ਨਾਨਕ ਧੰਨ ਹਨ ਗੁਰੂ ਸਿਖਿਆਵਾਂ ਨੂੰ ਮੋਹਰੀ ਰੱਖ ਜਿਉਣ ਵਾਲੇ ਜਿੰਨਾ ਇਹਨਾਂ ਸਿਖਿਆਵਾਂ ਨੂੰ ਕਰਮ ਖੇਤਰ ਵਿਚ ਵਸਾ ਸਾਹਿਬ ਨੂੰ ਪਾ ਲਿਆ ਹੈ॥
ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥
ਗੁਰੂ ਦੀ ਕਿਰਪਾ ਸਦਕਾ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਆਪਾ ਖੋਜ ਹਿਰਦੇ ਘਰ ਵਿੱਚੋ ਸਾਹਿਬ ਪ੍ਰਗਟ ਕਰ ਲਿਆ॥
ਧੰਨਵਾਦ

Wednesday, December 7, 2016

ਸਰਵੇ

ਕਿਸੇ ਹਿੰਦੂ ਵੀਰ ਦੇ ਘਰ ਜਾਓ ਤਾ ਘਰ ਦੇ ਕਿਸੇ ਨਾਂਹ ਕਿਸੇ ਕੋਨੇ ਵਿਚ ਹਿੰਦੂ ਮੱਤ ਅਨੁਸਾਰ ਪੂਜਾ ਪਾਠ ਕਰਨ ਦਾ ਪ੍ਰਬੰਧ ਕੀਤਾ ਹੋਂਦਾ ਹੈ!!
ਕਿਸੇ ਮੁਸਲਿਮ ਵੀਰ ਦੇ ਘਰ ਜਾਓ ਤਾ ਨਵਾਜ ਪੜ੍ਹਨ ਦਾ ਪ੍ਰਬੰਧ ਕੀਤਾ ਹੋਂਦਾ ਹੈ!!
ਕੋਈ ਕਬਰਾਂ ਪੂਜਣ ਵਾਲੇ ਦੇ ਘਰ ਜਾਓ ਤਾ ਕੋਈ ਕਬਰ ਦੀ ਫੋਟੋ ਅਗੇ ਧੂਪ ਬੱਤੀ ਹੋਂਦੀ ਮਿਲੇਗੀ ਤੇ ਕਈ ਵਾਰ ਤਾ ਕਬਰ ਹੀ ਬਣਾਈ ਮਿਲ ਜਾਵੇਗੀ !!
ਹੁਣ ਜਾਓ ਕਿਸੇ ਸਿੱਖ ਅਖਵਾਣ ਵਾਲੇ ਦੇ ਘਰ ਸਾਰਾ ਘਰ ਫੋਲ ਮਾਰਿਓ ਪਰ ਕੀਤੇ ਗੁਰੂ ਗਰੰਥ ਸਾਹਿਬ ਜੀ ਦੀਆ ਸੈਂਚੀਆ (ਪੋਥੀਆ) ਨਹੀਂ ਮਿਲਣ ਗਈਆ!! ਪੁੱਛਣ ਉਤੇ ਘੜਿਆ ਘੜਾਇਆ ਜਵਾਬ ਮਿਲੇਗਾ ਜੀ ਬੇਅਦਬੀ ਹੋ ਜਾਂਦੀ ਹੈ!! ਬਚੇ ਜੂਠੇ ਹੱਥ ਲਾ ਦਿੰਦੇ ਹਨ ਜਾ ਫਿਰ ਗਲਤ ਪੜ੍ਹਨ ਉਤੇ ਪਾਪ ਲੱਗਦਾ ਹੈ!!
ਇਹ ਹਾਲ ਹੈ ਸਾਡਾ ਸਿੱਖਾਂ ਦਾ!! ਫਿਰ ਖੁਦ ਸੋਚੋ ਅਸੀਂ ਗੁਰਮਤਿ ਸਿਧਾਂਤ ਤੂੰ ਜਾਣੂ ਕਿਵੇਂ ਹੋ ਸਕਦੇ ਹਾਂ!!
ਜੇ ਮੇਰੇ ਤੇ ਯਕੀਨ ਨਹੀਂ ਤਾ ਆਪਣਾ ਪੂਰਾ ਪਿੰਡ ਫੋਲ ਮਾਰੋ ਫਿਰ ਗਿਣਤੀ ਕਰਨਾ ਕਿੰਨੀਆ ਪੋਥੀਆ ਮਿਲੀਆ!!
ਯਕੀਨ ਮੰਨਣਾ ਸ਼ਰਾਬ ਆਦਿਕ ਦੀਆ ਬੋਤਲਾਂ ਵਧੀਆ ਤੂੰ ਵਧੀਆ ਬ੍ਰੈਂਡ ਦੀਆ ਰੱਖਿਆ ਮਿਲ ਜਾਣਗੀਆ ਪਰ ੨-੪ ਘਰਾਂ ਤੂੰ ਇਲਾਵਾ ਪੋਥੀਆ ਨਹੀਂ ਮਿਲਣ ਗਈਆ!!
ਧੰਨਵਾਦ  

ਮਰੀ ਜਮੀਰ ਵਾਲਿਆਂ ਦਾ ਵਿਰਤਾਂਤ

ਅੱਜ ਦੇ ਸਲੋਕ ਵਿਚ ਗੁਰੂ ਜੀ ਮਰੀ ਜਮੀਰ ਵਾਲਿਆਂ ਦਾ ਵਿਰਤਾਂਤ ਸਣਾਉਂਦੇ ਹੋਏ ਆਖਦੇ ਹਨ॥
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਜਿਨ੍ਹਾਂ ਸਚੇ ਗੁਰੂ ਦੀ ਸੰਗਤ ਨਹੀਂ ਕੀਤੀ ਅਤੇ ਨਾਂਹ ਹੀ ਸਚੇ ਗੁਰੂ ਦੇ ਸਬਦੁ ਰੂਪੀ ਉਪਦੇਸ਼ ਨੂੰ ਕਰਮ ਖੇਤਰ ਵਿਚ ਵਿਚਾਰਿਆ॥ਉਹਨਾਂ ਨੂੰ ਮਾਨਸ ਆਖਣਾ ਸਰਾਸਰ ਗਲਤ ਹੈ ਕਿਉਂ ਜੋ ਬਿਨ੍ਹਾ ਸੱਚ ਦੇ ਧਾਰੀ ਹੋਇਆ ਜੀਵਨ ਕੇਵਲ ਗਾਵਾਰ ਪੁਣੇ ਦੀ ਨਿਸ਼ਾਨੀ ਹੋਂਦਾ ਹੈ॥
((ਜਿਵੇ ਬਾਣੀ ਸੁਖਮਨੀ ਵਿਚ ਗੁਰੂ ਜੀ ਆਖਦੇ ਹਨ...
ਕਰਤੂਤਿ ਪਸੂ ਕੀ ਮਾਨਸ ਜਾਤ।। ਲੋਕ ਪਚਾਰਾ ਕਰੈ ਦਿਨੁ ਰਾਤ।।
ਤੂੰ ਕੀ ਹੈ ਇਹ ਤੇਰੀ ਦੇਹ(ਦਿੱਖ) ਨੇ ਨਹੀਂ ਦਸਣਾ ਸਗੋਂ ਤੇਰੀ ਕਰਤੂਤ ਨੇ ਤੇਰੀ ਔਕਾਤ ਤਹਿ ਕਰਨੀ ਹੈ॥ਉਂਝ ਭਾਵੇ ਜੁਬਾਨੋ ਤੂੰ ਜੋ ਮਰਜੀ ਕਹੀ ਜਾ॥))
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
ਜਿਨ੍ਹਾਂ ਸਚੇ ਗੁਰੂ ਦੀਆ ਸਿਖਿਆਵਾਂ ਦੀ ਵਿਚਾਰ ਕਰਮ ਖੇਤਰ ਵਿਚ ਨਹੀਂ ਕੀਤੀ ਉਹਨਾਂ ਅੰਦਰ ਅਗਿਆਨਤਾ ਪਸਰੀ ਹੋਂਦੀ ਹੈ ਅਤੇ ਨਾਂਹ ਹੀ ਉਹਨਾਂ ਦੀ ਜੀਵਨ ਪ੍ਰਤੀ ਕੋਈ ਸੁਚੱਜਾ ਨਿਸਚਾ ਹੋਂਦਾ ਹੈ॥ਅਜੇਹੀ ਸਥਿਤੀ ਵਿਚ ਸਾਹਿਬ ਨਾਲ ਭਲਾ ਨੇਹ ਕਿਥੋਂ ਹੋ ਸਕਦਾ ਹੈ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
ਮਨ ਦੀ ਪ੍ਰਭੂ ਸੱਤਾ ਕਾਬੂਲੀ ਬੈਠੇ ਜੀਵ ਵਿਕਾਰਾਂ ਹੱਥੋਂ ਪਲ ਪਲ ਹਾਰਦੇ ਹਨ ਅਤੇ ਇਹੀ ਨਿਰੰਤਰਤਾ ਉਹਨਾਂ ਦਾ ਜੀਵਨ ਚੱਜ ਬਣ ਰਹਿ ਜਾਂਦਾ ਹੈ॥
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
ਪਰ ਦੂਜੇ ਪਾਸੇ ਜੋ ਜੀਵਨ ਨੂੰ ਸੁਰਜੀਤ ਕਰਨ ਵਾਲੇ ਸਚੇ ਗੁਰੂ ਦਾ ਸੰਗ ਕਰਦੇ ਹਨ ਉਹ ਜਾਗਦੀ ਜਮੀਰ ਵਾਲੇ ਗਿਣੇ ਜਾਂਦੇ ਹਨ ਅਤੇ ਉਹਨਾਂ ਨੇ ਆਪਣੇ ਅੰਦਰ ਜੀਵਨ ਪ੍ਰਗਾਸ ਮਾਨ ਕਰਨ ਵਾਲੇ ਹਰਿ ਸਾਹਿਬ ਨੂੰ ਵਸਾ ਰਖਿਆ ਹੋਂਦਾ ਹੈ॥
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਗੁਰੂ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਸਾਹਿਬ ਦੇ ਦਰਬਾਰ ਵਿਚ ਸੋਭਦੇ ਹਨ॥
ਧੰਨਵਾਦ

Tuesday, December 6, 2016

ਕਰਮ ਖੇਤਰ ਉਤੇ ਬੁਰਾਈ ਦਾ ਅਸਰ

ਅੱਜ ਦੇ ਸਲੋਕ ਵਿਚ ਗੁਰੂ ਜੀ ਕਰਮ ਖੇਤਰ ਉਤੇ ਬੁਰਾਈ ਦੇ ਅਸਰ ਨੂੰ ਬਿਆਨ ਕਰਦੇ ਹੋਏ ਆਖਦੇ ਹਨ॥
ਬੁਰਾ ਕਰੇ ਸੁ ਕੇਹਾ ਸਿਝੈ ॥
ਜੋ ਜੀਵ ਵਿਕਰਮ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ ਉਹ ਭਲਾ ਜਿੰਦਗੀ ਦੇ ਸਫ਼ਰ ਵਿਚ ਕਿਵੇਂ ਕਾਮਯਾਬ ਹੋ ਸਕਦਾ ਹੈ॥
ਆਪਣੈ ਰੋਹਿ ਆਪੇ ਹੀ ਦਝੈ ॥
ਸਗੋਂ ਆਪਣੀ ਵਿਕਰਮੀ ਦੇ ਕਾਰਣ ਖੁਦ ਹੀ ਮਾਇਆ ਦੀ ਅੱਗ ਵਿਚ ਪਲ ਪਲ ਸੜ੍ਹਦਾ ਹੈ॥
ਮਨਮੁਖਿ ਕਮਲਾ ਰਗੜੈ ਲੁਝੈ ॥
ਮਨ ਦੀ ਅਧੀਨਤਾ ਕਬੂਲ ਕਰਨ ਵਾਲਾ ਇਸ ਕਮਲ ਪੁਣੇ ਵਿਚ ਮਾਇਆ ਦੇ ਜੰਜਾਲ ਦਾ ਸ਼ਿਕਾਰ ਹੋ ਬਹਿੰਦਾ ਹੈ॥
ਇਸੇ ਜੰਜਾਲ ਵਿਚ ਪਲ ਪਲ ਘੁਟਣ ਭੋਗਦਾ ਹੋਇਆ ਰਹਿੰਦਾ ਹੈ॥
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥
ਪਰ ਜਦ ਕੋਈ ਜੀਵ ਗੁਰੂ ਦੀਆ ਸਿੱਖਿਆਵਾਂ ਨੂੰ ਮੁਖ ਰੱਖ ਜਿਉਂਦਾ ਹੈ ਤਾ ਜੀਵਨ ਦੇ ਅਸਲ ਮਨੋਰਥ ਨੂੰ ਸਮਝ ਲੈਂਦਾ ਹੈ॥
ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥
ਨਾਨਕ ਤਾ ਇਹੀ ਦੱਸਣਾ ਕਰਦਾ ਹੈ ਕੇ ਗੁਰੂ ਦੀ ਸਿੱਖਿਆਵਾਂ ਨੂੰ ਸਨਮੁਖ ਰੱਖ ਜਿਉਣ ਵਾਲਾ ਮਨ ਦੇ ਸੰਕਲਪ ਤੇ ਵਿਕਲਪ ਨਾਲ ਸਿਧੇ ਤੌਰ ਤੇ ਟਕਰਾਉਂਦਾ ਹੈ ਭਾਵ ਵਿਕਰਮੀ ਨੂੰ ਗੁਰੂ ਸਿੱਖਿਆਵਾਂ ਦੁਆਰਾ ਸੁਕਰਮੀ ਕਰਨ ਦਾ ਸੰਘਰਸ਼ ਕਰਦਾ ਹੈ ॥
ਧੰਨਵਾਦ

Monday, December 5, 2016

ਮਾਤਾ ਗੁਜਰ ਕੌਰ ਜੀ ਦੇ ਜੀਵਨ ਯਾਤਰਾ ਦੀ ਇਕ ਨਿੱਕੀ ਜੇਹੀ ਝਾਤ

ਤਿਆਗ ਦੀ ਮੂਰਤ,ਰਜਾ ਵਿਚ ਚਲਨਾ,ਸਖਸੀਅਤਾ ਦਾ ਨਿਰਮਾਣ ਕਰਨਾ,ਪਤੀ ਲਈ ਸਮਰਪਣ,ਵਧੀਆ ਆਗੂ ਹੋਣਾ ਵਰਗੇ ਗੁਣਾ ਦੇ ਮਾਲਿਕ ਸਨ ਮਾਤਾ ਗੁਜਰ ਕੌਰ ਜੀ॥ਮਾਤਾ ਜੀ ਬਾਰੇ ਕੁਝ ਜਾਣਕਾਰੀ॥
੧.ਜਨਮ-1624 ਈ: ਪਿਤਾ-ਭਾਈ ਲਾਲ ਚੰਦ ਮਾਤਾ-ਬੀਬੀ ਬਿਸ਼ਨ ਕੌਰ ਜੀ 
ਜਨਮ ਅਸਥਾਨ-ਕਰਤਾਰਪੁਰ(ਕਪੂਰਥਲਾ)
੨.ਵਿਆਹ -:4 -ਫਰਵਰੀ-1633 .ਭਾਈ ਤੇਗ ਮੱਲ ਜੀ ਨਾਲ (ਗੁਰੂ ਤੇਗ ਬਹਾਦਰ ਜੀ)
ਸੁਹਰਾ- ਗੁਰੂ ਹਰਗੋਬਿੰਦ ਸਾਹਿਬ ਜੀ ਸਸ- ਮਾਤਾ ਨਾਨਕੀ ਜੀ ...੨ ਸਾਲ ਬਾਅਦ ੧੧ ਸਾਲ ਦੀ ਉਮਰ ਵਿਚ ਮਕਲਾਵਾ ਤੋਰਿਆ ਗਿਆ ਜਦ ਭਾਈ ਤੇਗ ਮੱਲ ਜੀ 14 ਸਾਲ ਦੀ ਉਮਰ ਸਨ॥ਅੰਮ੍ਰਿਤਸਰ ਜਾ ਕੇ ਵਸੇ॥
੩.ਅੰਮ੍ਰਿਤਸਰ ਅਜੇਹੇ ਮਾਤਾ ਜੀ ਪਹੁਚੇ ਹੀ ਸਨ ਕੇ ਪੈਂਦੇ ਖਾਨ ਅੰਮ੍ਰਿਤਸਰ ਤੇ ਹਮਲਾ ਕਰ ਦਿਤਾ ॥ਭਾਈ ਤੇਗ ਮੱਲ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਹੀ ਵਿਚ ਜੰਗ ਦੇ ਮੈਦਾਨ ਵਿਚ ਉਤਰੇ ਤਦ ਭਾਈ ਤੇਗ ਮੱਲ ਜੀ ੧੪ ਸਾਲ ਦੀ ਉਮਰ ਦੇ ਸਨ॥ਭਾਈ ਤੇਗ ਮੱਲ ਜੀ ਆਪਣੀ ਤੇਗ ਦੇ ਖੂਬ ਜੋਹਰ ਵਿਖਾਏ ਤੇ ਅੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੱਤ ਹੋਈ॥ਗੁਰੂ ਹਰਗੋਬਿੰਦ ਜੀ ਨੇ ਭਾਈ ਤੇਗ ਮੱਲ ਜੀ ਦੀ ਬਹਾਦਰੀ ਵੇਖ ਭਾਈ ਤੇਗ ਮੱਲ ਤੋ ਨਾਹ ਬਦਲ ਭਾਈ ਤੇਗ ਬਹਾਦਰ ਰਖ ਦਿਤਾ,ਗੁਰੂ ਜੀ ਨੇ ਭਾਈ ਤੇਗ ਬਹਾਦਰ ਜੀ ਨੂ ਨਾਲ ਹੀ ਇਕ ਦਸਤੀ ਰੁਮਾਲ ਦਿਤਾ ਤੇ ਇਕ ਛੋਟੀ ਕਿਟਾਰ॥ਮਾਨੋ ਇਹ ਦਸਤੀ ਰੁਮਾਲ ਹੀ ਬਾਅਦ ਵਿਚ ਇਨਸਾਨੀਅਤ ਦੀ ਚਾਦਰ ਬਣਿਆ ਹੋਵੇ ਤੇ ਕਿਟਾਰ ਅਗੇ ਵਿਰਾਸਤ ਵਿਚ ੧੦ ਵੇ ਗੁਰੂ ਕੋਲ ਗਈ ਹੋਵੇ,ਇਹ ਸਭ ਕੁਝ ਮਾਤਾ ਗੁਜਰੀ ਜੀ ਦੇ ਅਖਾ ਸਾਹਮਣੇ ਬੀਤਿਆ॥
੪.ਛੇਵੇ ਗੁਰੂ ਹਰਗੋਬਿੰਦ ਸਾਹਿਬ ਜੀ 1644 ਈ ਨੂ ਜੋਤੀ ਜੋਤ ਸਮਾ ਗਏ॥ਮਾਤਾ ਜੀ,ਭਾਈ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੀ ਸਸ ਮਾਤਾ ਨਾਨਕੀ ਜੀ ਬਾਬਾ ਬਕਾਲੇ ਆ ਠਹਰ ਗਏ॥ਇਥੇ ਭਾਈ ਤੇਗ ਬਹਾਦਰ ਜੀ ਨੇ ਗੁਰਮਤ ਦਾ ਡੂੰਗਾ ਅਭਿਆਸ ਕੀਤਾ ਤੇ ਦੂਰ ਨੇੜੇ ਪਰਚਾਰ ਲਈ ਵੀ ਜਾਂਦੇ ਰਹੇ॥ਮਾਤਾ ਗੁਜਰੀ ਜੀ ਇਹ ਲੰਬੇ ਸਮੇ ਇਕ ਸੁਚਜੀ ਪਤਨੀ ਦੇ ਰੂਪ ਵਿਚ ਸਾਹਮਣੇ ਆਏ॥ਇਥੇ ਬਕਾਲੇ ਹੀ 8 ਵੇ ਗੁਰੂ ਹਰਿ ਕਿਰਸ਼ਨ ਜੀ ਦੇ ਜੋਤੀ ਜੋਤ ਸਮਾ ਜਾਨ ਤੂ ਬਾਅਦ ੨੨ ਮੰਜੀਆ ਲਗੀਆ ਜੋ 9 ਗੁਰੂ ਹੋਣ ਦਾ ਦਾਵਾ ਕਰਦੇ ਸਨ ਇਥੋ ਤੱਕ ਕੇ ਧੀਰਮੱਲ ਨੇ ਤਾ ਗੁਰੂ ਤੇਗ ਬਹਾਦਰ ਜੀ ਉਤੇ ਗੋਲੀ ਤੱਕ ਚਲਾਈ॥ਇਹ ਸਭ ਮਾਤਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਪੈਰ ਪੈਰ ਤੇ ਖੜ ਨਿਭਾ ਰਹੇ ਸਨ॥
੫.1664 ਈ ਵਿਚ ਗੁਰੂ ਗੱਦੀ ਦੀ ਜਮੇਵਾਰੀ ਮਿਲਣ ਉਤੇ ਗੁਰੂ ਤੇਗ ਬਾਹਦਰ ਜੀ ਪਰਚਾਰ ਲਈ ਨਿਕਲੇ ਪਏ॥ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਵੀ ਨਾਲ ਗਏ॥ਆਸਾਮ ਤੇ ਢਾਕਾ ਵੱਲ ਜਾਂਦਿਆ ਗੁਰੂ ਜੀ ਮਾਤਾ ਜੀ ਨੂ ਪਟਨਾ ਵਿਖੇ ਰੋਕ ਅਗੇ ਖੁਦ ਇਕਲੇ ਚਲ ਗਏ॥ਮਾਤਾ ਗੁਜਰੀ ਕੋਲ ਉਤੇ ਹੁਣ ਪਰਵਾਰ ਨਾਲ ਨਾਲ ਸੰਗਤਾ ਦੀ ਜਮੇਵਾਰੀ ਵੀ ਆ ਗਈ॥
੬.42 ਸਾਲ ਦੀ ਉਮਰ ਵਿਚ ਮਾਤਾ ਗੁਜਰੀ ਜੀ ਦੀ ਕੁਖੋ ਗੋਬਿੰਦ ਰਾਏ ਨੇ ਜਨਮ ਲਿਆ॥ਗੁਰੂ ਤੇਗ ਬਹਾਦਰ ਜੀ ਨੂ ਸੁਨੇਹਾ ਭੇਜਿਆ ਗਿਆ,ਵਾਪਿਸ ਜਵਾਬ ਵਿਚ ਗੁਰੂ ਤੇਗ ਬਦਾਹਰ ਜੀ ਦੇ ਦਸੇ ਨਾਮ ਉਤੇ ਹੀ ੧੦ ਗੁਰੂ ਦਾ ਨਾਮ ਗੋਬਿੰਦ ਰਾਏ ਰਖਿਆ ਗਿਆ॥ਹੁਣ ਮਾਤਾ ਜੀ ਦਾ ਓਹ ਕਿਰਦਾਰ ਸਾਹਮਣੇ ਆਉਂਦਾ ਹੈ ਜਿਸ ਨੇ ਬਾਲ ਗੋਬਿੰਦ ਨੂ ਜੀਵਨ ਦੇ ਮੁਢਲੇ ਗੁਣ ਸਿਖਾਉਣੇ ਸੁਰੂ ਕੀਤੇ ਕਿਓਕੇ ਗੁਰੂ ਤੇਗ ਬਹਾਦਰ ਜੀ ਪਰਚਾਰ ਦੋਰਿਆ ਉਤੇ ਸਨ॥ਸਿਖੀ ਦੀ ਕਦਰਾ ਕੀਮਤਾ ਤੂ ਬਾਲ ਗੋਬਿੰਦ ਨੂ ਜਾਨੂ ਕਰਵਾਇਆ॥ਜਦ ਪਟਨੇ ਦੇ ਨਵਾਬ ਨੂ ਬਾਲ ਗੋਬਿੰਦ ਨੇ ਤੇ ਉਹਨਾ ਦੇ ਸਾਥਿਆ ਝੁਕੇ ਸਲਾਮ ਨਾਹ ਕੀਤਾ ਤਾ ਨਵਾਬ ਬਹੁਤ ਅਓਖਾ ਹੋਇਆ॥ਭਾਈ ਕਿਰਪਾਲ ਚੰਦ ਨੂ ਸਿਕਾਇਤ ਕੀਤੀ॥ਭਾਈ ਕਿਰਪਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਖਤ ਲਿਖਿਆ ਕੇ ਇਹ ਵਰਤਾਂਤ ਹੋਇਆ॥ਸਗੋ ਅਗੇਓ ਗੁਰੂ ਤੇਗ ਬਹਾਦਰ ਜੀ ਖੁਸ ਹੋਏ ਤੇ ਵਾਪਸੀ ਜਵਾਬ ਵਿਚ ਲਿਖਿਆ ਕੇ ਵੇਖਿਓ ਕੀਤੇ ਇਹ ਨਵਾਬ ਆਕੇ ਬਾਲ ਗੋਬਿੰਦ ਦੇ ਸਿਰ ਵੱਲ ਹੀ ਨਾਹ ਖੜ ਜਾਵੇ,ਇਹ ਧਿਆਨ ਰਖਣਾ ਕੇ ਨਵਾਬ ਹਮੇਸਾ ਬਾਲ ਦੇ ਪੈਰਾ ਵੱਲ ਖੜੇ ਕਿਓਕੇ ਗੁਰੂ ਜੀ ਜਾਣੀ ਜਾਨ ਸਨ ਕੇ ਇਸ ਬਾਲ ਨੇ ਗੁਰ ਗੱਦੀ ਦੀ ਜੁਮੇਵਾਰੀ ਸਾਹਮਣੀ ਹੈ॥
੭.ਲਗਭਗ ਵਿਆਹ ਦੇ ੩੦ ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਘਰ ਗੋਬਿੰਦ ਰਾਏ ਪੈਦਾ ਹੋਏ ਪਰ ਪਰਚਾਰ ਵਿਚ ਲਗੇ ਹੋਣ ਕਰਕੇ ਗੁਰੂ ਜੀ ਬਾਲ ਨੂ ਪਹਲੀ ਵਾਰ ਪੰਜ ਸਾਲ ਦੀ ਉਮਰ ਦੇ ਨੂ ਮਿਲੇ ॥ਮਾਤਾ ਗੁਜਰੀ ਜੀ ਦਾ ਪਾਲਣ ਪੋਸ਼ਣ ਇੰਨਾ ਸੁਚਜਾ ਵੇਖ ਗੁਰੂ ਜੀ ਬਹੁਤ ਪਰਸਨ ਹੋਏ॥ਪਟਨੇ ਤੂ ਅਨੰਦੁ ਪੁਰ ਆ ਵਸੇ ਜਿਥੇ ਕਸ਼ਮੀਰੀ ਪੰਡਤ ਆਪਣੇ ਫਰੀ ਆਦ ਲੈ ਕੇ ਆਏ ਤੇ ਬਾਲ ਗੋਬਿੰਦ ਨੂ ਗੁਰ ਗੱਦੀ ਸੋਪ ਗੁਰੂ ਤੇਗ ਬਹਾਦਰ ਜੀ ਨੇ ੧੧ ਨਵੰਬਰ 1675 ਨੂ ਦਿੱਲੀ ਵਿਚ ਸ਼ਹੀਦੀ ਪ੍ਰਾਪਤ ਕਰ ਲਈ॥ਮਾਤਾ ਜੀ ਉਸ ਵੇਲੇ 51 ਸਾਲ ਦੇ ਸਨ॥ਗੁਰੂ ਗੋਬਿੰਦ ਰਾਏ ਜੀ ਓਸ ਵੇਲੇ ਕੇਵਲ ੯ ਸਾਲ ਦੇ ਸਨ ਹੁਣ ਮਾਤਾ ਗੁਜਰੀ ਜੀ ਦੇ ਫਰਜ ਹੋਰ ਵੀ ਵਧ ਗਏ॥ਸੰਗਤਾ ਦੇ ਦੇਖ ਰੇਖ ..ਪਰਚਾਰ ਦੀ ਨਿਰੰਤਰਤਾ ਜਾਰੀ ਰਖਨੀ..ਆਦਿਕ 
੮.ਗੁਰੂ ਗੋਬਿੰਦ ਰਾਏ ਜੀ ਦਾ ਵਿਆਹ ਕੀਤਾ ਗਿਆ ਘਰ ਬਾਲਾ ਜਨਮ ਲਿਆ॥ਮਾਤਾ ਗੁਜਰ ਜੀ ਨੇ ਖੂਬ ਦੋਲਾਰ ਤੇ ਪਿਆਰ ਨਾਲ ਪਰਵਿਰਸ਼ ਕੀਤੀ ਗੁਰਮਤ ਤੂ ਜਾਣੂ ਕਰਵਾਇਆ॥ਦਾਦੇ ਪੜਦਾਦੇ ਦੇ ਖਜਾਨੇ ਗੁਰਬਾਣੀ ਨਾਲ ਸਾਝ ਪਾਵਹੀ॥ਹੁਣ ਮਾਤਾ ਗੁਜਰੀ ਇਕ ਸੁਚਜੀ ਦਾਦੀ ਹੋ ਨਿਬੜੇ॥
੧੦.1699 ਨੂ ਖਾਲਸਾ ਦੀ ਸਾਜਨਾ ਉਤੇ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਬਣਗੇ॥
੧੧.ਦਸ੍ਬਰ 1705 ਨੂ ਅਨੰਦੁ ਪੁਰ ਛਡਣਾ ਪਾਇਆ ਉਸ ਵੇਲੇ ਮਾਤਾ ਜੀ 81 ਸਾਲ ਦੇ ਸਨ॥ਸਰਸਾ ਨਦੀ ਪਾਰ ਕਰਦੇ ਪਰਵਾਰ ਨਾਲ ਵਿਛੋੜਾ ਪੈ ਗਿਆ॥ਛੋਟੇ ਸਾਹਿਬਜਾਦੇ ਮਾਤਾ ਜੀ ਨਾਲ ਸਨ॥ਗੰਗੂ ਨੇ ਮਾਤਾ ਜੀ ਤੇ ਸਾਹਿਬਜਾਦਿਆ ਨੂ ਹਕੂਮਤ ਕੋਲੋ ਫੜਾਵਾ ਦਿਤਾ ॥ਹੁਣ ਇਕ ਵਾਰ ਫਿਰ ਮਾਤਾ ਜੀ ਉਤੇ ਜੁਮੇਵਾਰੀ ਆ ਪਈ ਕੇ ਕੀਤੇ ਨਿੱਕਿਆ ਜਿੰਦਾ ਡੋਲ ਨਾ ਜਾਣ॥ਪਰ ਮਾਤਾ ਜੀ ਦੀਆ ਦਿਤੀਆ ਬਚਪਨ ਦੀਆ ਸਿਖਿਆਵਾ ਰੰਗ ਵਿਖਿਆ ਦੋਵੇ ਸਾਹਿਬਜਾਦੇ ਨੀਹਾ ਵਿਚ ਚਿਨ ਸਹੀਦ ਹੋ ਗਏ ਪਰ ਸਿਖੀ ਨਹੀ ਹਾਰੀ ਮਾਤਾ ਗੁਜਰ ਕੌਰ ਦੀ ਫਿਰ ਜਿਤ ਹੋਈ ॥ਅੰਤ ਜਾਲਮਾ ਮਾਤਾ ਗੁਜਰ ਕੌਰ ਨੂ ਠੰਡੇ ਬੁਰਜ ਤੂ ਥਕਾ ਦੇ ਸਹੀਦ ਕਰ ਦਿਤਾ॥
ਮਾਤਾ ਗੁਜਰ ਕੌਰ ਦਾ ਸਾਰਾ ਜੀਵਨ ਸਿਖੀ ਨੂ ਸਮਰਪਿਤ ਰਿਹਾ॥ਜਿਸਦੀ ਕੋਈ ਦੂਜੀ ਮਿਸਾਲ ਨਹੀ ਹੈ॥

ਚੰਚਲ ਮੱਤ ਦੇ ਧਾਰਨੀਆ ਦਾ ਵਿਖਿਆਨ

ਅੱਜ ਦੇ ਸਲੋਕ ਵਿਚ ਗੁਰੂ ਜੀ ਚੰਚਲ ਮੱਤ ਦੇ ਧਾਰਨੀਆ ਦਾ ਵਿਖਿਆਨ ਬਿਆਨ ਕਰਦੇ ਹੋਏ ਆਖਦੇ ਹਨ॥
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥
ਮਨ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਜੀਵਾ ਦੀ ਸੁਰਤ ਚੁਸਤ ਚਲਾਕ ਹੋਂਦੇ ਹੋਏ ਵੀ ਸੋੜੇ ਪਨ ਦੀ ਮਾਲਿਕ ਅਖਵਾਂਦੀ ਹੈ॥ ਕਾਰਣ ਇਕੋ ਇਕ ਹੋਂਦਾ ਹੈ ਸੁਰਤ ਵਿਚਲੀ ਅਗਿਆਨਤਾ॥
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
ਕਰਮ ਖੇਤਰ ਦੀ ਸਾਰੀ ਘਾੜਤ ਵਿੱਚੋ ਮੈ ਮੇਰੀ ਦਾ ਪ੍ਰਧਾਨਤਾ ਉਜਾਗਰ ਹੋਂਦੀ ਹੈ ਅਤੇ ਇਹੀ ਮੈ ਮੇਰੀ ਦੀ ਪੜਚੋਲ ਸਚੇ ਸਾਹਿਬ ਦੀ ਧਰਮ ਰੂਪੀ ਕਸਵੱਟੀ ਉਤੇ ਪਰਖੀ ਜਾਂਦੀ ਹੈ॥
ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥
ਦੂਜੇ ਪਾਸੇ ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋ ਜਿਉਣ ਵਾਲੇ ਆਪਣੇ ਕਰਮ ਖੇਤਰ ਨੂੰ ਨਿਰਮਲ ਕਰ ਲੈਂਦੇ ਹਨ ਤੇ ਇਹੀ ਨਿਰਮਲਤਾ ਗੁਰੂ ਦੀਆ ਸਿਖਿਆਵਾਂ ਪ੍ਰਤੀ ਲਗਾਉ ਦਾ ਕਾਰਨ ਬਣਦੀਆ ਹਨ॥
ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥
ਗੁਰੂ ਦੀ ਸਿਖਿਆਵਾਂ ਅਨੁਸਾਰ ਜੀਵਨ ਜਿਆਉਂਦੇ ਹੋਏ ਕਮਾਦਿਕ ਦਾ ਰਤਾ ਭਰ ਵੀ ਅਸਰ ਕਰਮ ਖੇਤਰ ਉਤੇ ਨਹੀਂ ਪੈਂਦਾ॥
ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥
ਮਨ ਦੀ ਪ੍ਰਮੁੱਖਤਾ ਸਵੀਕਾਰ ਕਰੀ ਬੈਠੇ ਭਾਵੇ ਜਿੰਨਾ ਮਰਜੀ ਬਹਾਰੀ ਸੁੱਚਮਤਾ ਦਾ ਦਿਖਾਵਾ ਕਰੀ ਜਾਣ ਪਰ ਅੰਦਰ ਦੀ ਪਲੀਤੀ ਜਿਉ ਦੀ ਤਿਉ ਰਹੰਦੀ ਹੈ ॥
ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥
ਨਾਨਕ ਤਾ ਇਹਨਾਂ ਸੰਗੀਆ ਦੀ ਸੱਚ ਰੂਪੀ ਸੰਗਤ ਲੋਚਦਾ ਹੈ ਜਿਨ੍ਹਾਂ ਦੇ ਸੰਗ ਕੀਤੀਆਂ ਸਾਹਿਬ ਨਾਲ ਮਿਲਾਪ ਹੋ ਜਾਵੇ॥
ਧੰਨਵਾਦ

Sunday, December 4, 2016

ਗੁਰਮੁਖ ਜਨਾਂ ਦੇ ਹਾਂ ਪੱਖੀ ਸੋਚ ਦੀ ਵਿਸ਼ਾਲਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨਾਂ ਦੇ ਹਾਂ ਪੱਖੀ ਸੋਚ ਦੀ ਵਿਸ਼ਾਲਤਾ ਨੂੰ ਸਮਝਾਉਂਦੇ ਹੋਏ ਆਖਦੇ ਹਨ॥
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥
ਗੁਰੂ ਦੀਆ ਸਿਖਿਆਵਾਂ ਨੂੰ ਸਨਮੁਖ ਰੱਖ ਜਿਉਣ ਵਾਲੇ ਜੀਵਾ ਦੀ ਸੋਚ ਕਦੇ ਵੀ ਸੌੜੀ ਨਹੀਂ ਹੋਂਦੀ॥ਕਾਰਣ ਇਕੋ ਹੋਂਦਾ ਹੈ ਉਹਨਾਂ ਦੀ ਸੁਰਤ ਵਿਚ ਗੁਰੂ ਸਿਖਿਆਵਾਂ ਦੀ ਗਿਆਨ ਰੂਪੀ ਟਿਕਾਓ॥
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥
ਗੁਰਮੁਖ ਜਨ ਸਵਾਸ ਸਵਾਸ ਨਾਲ ਸਾਹਿਬ ਦੇ ਗੁਣਾ ਨੂੰ ਅਮਲੀ ਜਾਮਾ ਪਾ ਸਹਿਜ ਦੀ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ॥
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥
ਸਹਿਜ ਦੀ ਅਵਸਥਾ ਰਾਹੀਂ ਜਿੰਦਗੀ ਵਿਚ ਆਇਆ ਠਹਿਰਾਵ ਸੁਰਤ ਨੂੰ ਇੰਨਾ ਕੋ ਉਜਾਗਰ ਕਰ ਦਿੰਦਾ ਹੈ ਦੁੱਖ ਸੁਖ ਇਕ ਸਾਮਾਨ ਰੂਪੀ ਹੋ ਜੀਵਨ ਦਾ ਅੰਗ ਬਣ ਰਹਿ ਜਾਂਦੇ ਹਨ ॥
ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥
ਦਰਅਸਲ ਸੁਰਤ ਦੀ ਇਹ ਉਡਾਰੀ ਇਕ ਨਾਲ ਸਾਂਝ ਪਵਾ ਇਹ ਅਹਿਸਾਸ ਕਰਾ ਦਿੰਦੀ ਹੈ ਕੇ...
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥
ਧੰਨਵਾਦ

Saturday, December 3, 2016

ਚੋਰ ਤੇ ਠਗ

ਪੱਦ ਚੋਰ ਤੇ ਠਗ ਵਿਚ ਸੂਖਮ ਜੇਹਾ ਭੇਦ ਹੈ ਪਰ ਸਿਧਾਂਤਕ ਤੋਰ ਉਤੇ ਇਕ ਦੂਜੇ ਤੂੰ ਕਾਫੀ ਦੂਰੀ ਰੱਖਦੇ ਹਨ॥
ਚੋਰ ਹਮੇਸ਼ਾ ਅੰਧਰੇ ਨੂੰ ਸਾਥੀ ਮੰਨਦਾ ਹੈ ਤੇ ਆਪਣੀ ਪਛਾਣ ਨੂੰ ਛਪਾਉਣ ਦੀ ਹਰ ਮੁੰਕਿਨ ਕੋਸਿਸ ਕਰਦਾ ਹੈ॥ਪਰ ਠਗ ਵਾਲੇ ਪਾਸੇ ਅਜਿਹਾ ਨਹੀਂ ਹੋਂਦਾ ਠਗ ਮਿਲਾਪ ਨੂੰ ਪਹਿਲ ਦਿੰਦਾ ਹੈ ਤੇ ਆਪਣਾ ਇਕ ਇਮਾਨਦਾਰੀ ਵਾਲਾ ਅਕਸ਼ ਬਣਾਉਂਦਾ ਹੈ ਤੇ ਜਦ ਠਗੀ ਮਾਰਦਾ ਹੈ ਤਾ ਇਥੋਂ ਤੱਕ ਕੇ ਜੋ ਠਗਿਆ ਜਾਂਦਾ ਹੈ ਉਹ ਕਾਫੀ ਹੱਦ ਤੱਕ ਖੁਦ ਠਗ ਦੀ ਜਾਣੇ ਅਣਜਾਣੇ ਵਿਚ ਮਦਦ ਕਰ ਜਾਂਦਾ ਹੈ॥
ਚੋਰ ਕੰਧ ਟੱਪ ਘਰ ਆਉਂਦਾ ਹੈ ਪਰ ਠਗ ਤਾ ਅਜਿਹਾ ਭਰਮ ਜਾਲ ਵੱਛਾਉਂਦਾ ਹੈ ਕੇ ਤੁਸੀਂ ਖੁਦ ਆਪਣੇ ਘਰ ਦੀ ਚਾਬੀ ਠਗ ਨੂੰ ਭਰਮ ਜਾਲ ਦੇ ਭੋਰਸੇ ਵਿਚ ਆ ਦੇ ਦਿੰਦੇ ਹੋ॥
ਜਿਵੇ ਸ਼ੇਖ ਫਰੀਦ ਜੀ ਆਖਦੇ ਹਨ...
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥
ਅੰਦਰ ਬਾਹਰ ਦੇ ਕਿਰਦਾਰ ਵਿਚ ਫਰਕ ਹੋਂਦਾ ਹੈ ਭਾਵ ਬਾਹਰੋਂ ਤਾ ਠਗ ਚਾਨਣ(ਸੱਚ) ਨੂੰ ਪਸੰਦ ਕਰਦਾ ਹੈ ਪਰ ਅੰਦਰੋਂ ਅੰਧੇਰੇ ਨਾਲ ਸਾਂਝ ਪਾਉਣ ਨੂੰ ਤਰਜੀਵ ਦਿੰਦਾ ਹੈ॥
ਗੁਰਬਾਣੀ ਵਿਚ ਠਗ ਦਾ ਇਕ ਦੂਜਾ ਪਹਿਲੂ ਵੀ ਆਇਆ ਹੈ ਜਿਥੇ ਕਬੀਰ ਜੀ ਆਖਦੇ ਹਨ..
ਹਰਿ ਠਗ ਜਗ ਕਉ ਠਗਉਰੀ ਲਾਈ॥
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ॥
ਕਬੀਰ ਜੀ ਸਾਹਿਬ ਨੂੰ ਠਗ ਆਖਦੇ ਹਨ ਜਿਸਦੇ ਪਿੱਛੇ ਵਜ੍ਹਾ ਹੈ ਕੇ ਕਾਦਰ ਨੇ ਕੁਦਰਤ ਰਚੀ ਪਰ ਆਪਣਾ ਟਿਕਣਾ ਵੱਖਰਾ ਨਾਂਹ ਪਾ ਕੁਦਰਤ ਦੇ ਅੰਦਰ ਘਰ ਪਾ ਬਹਿ ਗਿਆ॥ਹੁਣ ਹੋਇਆ ਇੱਦਾ ਕੇ ਸਭ ਆਖਦੇ ਤਾ ਹਨ ਰੱਬ ਜਰੇ ਜਰੇ ਵਿਚ ਹੈ ਪਰ ਪਛਾਣ ਨਾਂਹ ਹੋਣ ਕਰਕੇ ਕੁਦਰਤ ਨੂੰ ਪੂਜਣ ਲੱਗ ਪੈਂਦੇ ਹਨ॥
ਹੋਰ ਸੌਖਾ ਸਮਝਣਾ ਹੋਵੇ ਤਾ ਐਵੇ ਕਿਹਾ ਜਾ ਸਕਦਾ ਹੈ ਕੇ ਕੁਦਰਤ ਠਗ ਕਾਦਰ ਦੀ ਠਗਉਰੀ ਹੈ॥
ਹੁਣ ਜਿਆਦਤਰ ਅਸੀਂ ਕੁਦਰਤ ਰੂਪੀ ਠਗਉਰੀ ਤੱਕ ਸੀਮਤ ਹਾਂ ਅਜਿਹੇ ਵਿਚ ਗੁਰਬਾਣੀ ਹਲੂਣਾ ਦਿੰਦੀ ਹੋਏ ਆਖਦੀ ਹੈ॥
1. ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥
ਅਜਿਹੇ ਸਥਿਤੀ ਵਿਚ ਸਾਡੀ ਸਾਂਝ ਸਿਧੇ ਤੋਰ ਤੇ ਅਗਿਆਨ ਨਾਲ ਪਈ ਨਜਰ ਆਉਂਦੀ ਹੈ॥ਪ੍ਰਮਾਣ-
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
ਹੁਣ ਇਸ ਅਸਮੰਜਿਸ ਵਿਚ ਨਿਕਲਣ ਦਾ ਹੱਲ ਦਸਦੇ ਹੋਏ ਕਬੀਰ ਜੀ ਆਖਦੇ ਹਨ॥
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
ਗਈ ਠਗਉਰੀ ਠਗੁ ਪਹਿਚਾਨਿਆ ॥
ਜਦੋ ਤੱਕ ਮਾਨਿਆ ਨਹੀਂ ਜਾਂਦਾ ਤਦ ਤੱਕ ਪਹਿਚਾਣਿਆ ਜਾਣਾ ਅਸੰਭਵ ਹੈ॥
ਜਾਨਣ ਦਾ ਰਾਹ ਬਾਰੇ ਗੁਰਬਾਣੀ ਦਾ ਫੈਸਲਾ ਹੈ॥
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥
ਭਾਵ ਹੱਲ ਹੈ ਸੁਚੇਤ ਹੋਣਾ॥ਇਹ ਸੁਚੇਤ ਹੋਣਾ ਹੀ ਹੈ ਜੋ ਠਗ ਤੇ ਠਗਉਰੀ ਵਿਚਲਾ ਸੂਖਮ ਭੇਦ ਦਸ ਦਿੰਦਾ ਹੈ॥
ਅੱਜ ਸਾਡੀ ਕੌਮ ਵਿਚ ਵੀ ਠਗਉਰੀਆ ਖੇਲੀਆ ਜਾ ਰਹੀਆ ਹਨ ਭਾਵੇ ਉਹ ਵੱਖ ਵੱਖ ਸੰਸਥਾਵਾਂ ਦੇ ਨਾਮ ਹੇਠ ਹੋਣ ਜਾ ਵੱਖ ਵੱਖ ਤਰ੍ਹਾਂ ਦੇ ਗ੍ਰੰਥਾਂ ਜਾ ਇਤਹਾਸਿਕ ਮਿਥਾਸਿਕ ਹਵਾਲਿਆਂ ਦੇ ਹੇਠ॥
ਅੱਜ ਸਾਨੂੰ ਸਖਤ ਲੋੜ ਹੈ ਕੇ ਅਸੀਂ ਆਪਣੇ ਗੁਰੂ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਨਾਲ ਸੁਚੇਤ ਹੋ ਅਜਿਹੀਆਂ ਲਿਖਤਾਂ ਦੀ ਘੋਖ ਕਰ ਫੈਸਲਾ ਕਰ ਸਕੀਏ ਇਹ ਠੱਗਾਂ ਦੀ ਠਗਉਰੀ ਹੈ॥ਕੇਵਲ ਕੋਈ ਚੀਜ਼ ਵਸਤ ਲਿਖਤ ਆਦਿਕ ਉਤੇ ਗੁਰੂ ਦਾ ਨਾਮ ਲਿਖਣ ਨਾਲ ਉਹ ਗੁਰੂ ਦੀ ਕਿਰਤ ਨਹੀਂ ਹੋ ਜਾਂਦੀ ਜਦ ਤੱਕ ਉਸ ਵਿਚਲਾ material ਗੁਰੂ ਦੇ ਸਿਧਾਂਤ ਮੁਤਾਬਿਕ ਖਰਾ ਨਹੀਂ ਉਤਰਦਾ॥
ਸੋ ਗੁਰਬਾਣੀ ਖੁਦ ਪੜੋ ਸਮਝੋ ਤੇ ਸੁਚੇਤ ਹੋਵੋ ਇਸ ਵਿਚ ਹੀ ਨਿੱਜੀ ਭਲਾ ਹੈ ਤੇ ਕੌਮ ਦਾ ਭਲਾ ਹੈ ਜੇ ਨਹੀਂ ਜਾਗੇ ਤਾ ਠੱਗਾਂ ਨੇ ਐਵੇ ਠਗਣਾ ਹੈ ਕੇ ਪਤਾ ਵੀ ਨਹੀਂ ਚਲਣਾ ਕੇ ਖੁਦ ਹੀ ਘਰ ਲੁਟਾ ਬੈਠੇ॥..ਧੰਨਵਾਦ

ਅਸਲ ਮਰਨਾ ਕਿਸ ਨੂੰ ਆਖਦੇ ਹਨ

ਅੱਜ ਦੇ ਸਲੋਕ ਵਿਚ ਗੁਰੂ ਜੀ ਅਸਲ ਮਰਨਾ ਕਿਸ ਨੂੰ ਆਖਦੇ ਹਨ ਇਸ ਵਿਸ਼ੇਸ਼ ਉਤੇ ਚਾਨਣਾ ਪਾਉਂਦੇ ਹੋਏ ਆਖਦੇ ਹਨ॥
ਸਬਦਿ ਮਰੈ ਸੋ ਮੁਆ ਜਾਪੈ ॥
ਗੁਰੂ ਉਪਦੇਸ਼ ਨੂੰ ਆਪਣੇ ਕਰਮ ਖੇਤਰ ਮੋਹਰੇ ਰੱਖ ਜਿਉਣ ਵਾਲਾ ਆਪਾ ਖਤਮ ਕਰ ਜਿਉਂਦੇ ਜੀ ਮਿਰਤਕ ਹੋ ਮਿਲਾਪ ਰੂਪੀ ਸੋਭਾ ਖੱਟ ਲੈਂਦਾ ਹੈ॥
ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥
ਗੁਰੂ ਦੀ ਕਿਰਪਾ ਸਦਕਾ ਸਾਹਿਬ ਦੇ ਗੁਨਾ ਰੂਪੀ ਰਸ ਅਸੀਮ ਹਾਸਿਲ ਹੋ ਜਾਂਦੇ ਹਨ॥
ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥
ਗੁਰ ਸਬਦੁ ਦੀ ਕਮਾਈ ਹੀ ਸਾਹਿਬ ਦੇ ਦਰ ਦਾ ਪਛਾਣ ਪੱਤਰ ਬਣਦੀ ਹੈ॥
ਬਿਨੁ ਸਬਦੈ ਮੁਆ ਹੈ ਸਭੁ ਕੋਇ ॥
ਗੁਰੂ ਦੀ ਸਿਖਿਆਵਾਂ ਤੂੰ ਸੱਖਣਾ ਜੀਵਨ ਇਕ ਚਲਦੀ ਫਿਰਦੀ ਲਾਸ਼ ਤੂੰ ਵੱਧ ਕੇ ਕੁਝ ਵੀ ਨਹੀਂ॥
ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥
ਮਨ ਦੇ ਪਿੱਛੇ ਲੱਗ ਚਲਦੀ ਫਿਰਦੀ ਲਾਸ਼ ਬਣ ਜਿਉਣ ਵਾਲਾ ਜੀਵਨ ਅੰਤ ਸਵਾਸ ਰੂਪੀ ਮੂਲ ਅੰਜਾਈ ਗਵਾ ਬਹਿੰਦਾ ਹੈ॥
ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥
ਸਾਹਿਬ ਦੀ ਬੰਦਗੀ ਤੂੰ ਸੱਖਣਾ ਜੀਵਨ ਸਫ਼ਰ ਕੇਵਲ ਦੁੱਖਾਂ ਦਾ ਘੁੰਮਣ ਘੇਰਾ ਹੀ ਦਿਵਾਉਂਦਾ ਹੈ॥
ਨਾਨਕ ਕਰਤਾ ਕਰੇ ਸੁ ਹੋਇ ॥੪੩॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜੋ ਕਰਮ ਖੇਤਰ ਦੀ ਖੱਟੀ ਹੋਂਦੀ ਹੈ ਸਾਹਿਬ ਓਹੋ ਜੇਹਾ ਨਤੀਜਾ ਕਰ ਦਿੰਦਾ ਹੈ॥
ਧੰਨਵਾਦ

Friday, December 2, 2016

ਸੋਚਿਆ ਸਮਝਿਆ ਕਤਲ ਜਾ ਸਧਾਰਨ ਮੌਤ?

ਪਿੰਡ ਦੀ ਮੇਨ ਸੜਕ ਤੂ ਹੀ ਬਹੁਤ ਵੱਡਾ ਗੱਡੀਆ ਦਾ ਕਾਫਲਾ ਨਜਰ ਆ ਰਿਹਾ ਸੀ ,ਏਵੈ ਜਾਪਦਾ ਸੀ ਕੇ ਕੋਈ ਵੱਡੇ ਲੈਵਲ ਉਤੇ ਕੋਈ ਪ੍ਰੋਗਰਾਮ ਹੋਂਦਾ ਪਿਆ ਹੋਵੇ॥ਪੁਛਣ ਤੇ ਪਤਾ ਲੱਗਾ ਕੇ ਪਿੰਡ ਦੇ ਵੱਡੇ ਸਰਦਾਰਾ ਦਾ ਇਕੋ ਇਕ ਮੁੰਡਾ ਸੀ ਓਹ ਚੜਾਈ ਕਰ ਗਿਆ॥ ਕਹੰਦੇ ਉਮਰ ਕੋਈ ੨੭-28 ਸਾਲ ਦੀ ਸੀ॥
ਇੰਨੇ ਪਿੰਡ ਦੇ ਗੁਰਦਵਾਰੇ ਤੂ '''ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ '''ਦੀ ਅਵਾਜ਼ ਆਈ॥ਸੋਚਿਆ ਚਲੋ ਗੁਰਦਵਾਰੇ ਜਾ ਹਾਜ਼ਰੀ ਭਰ ਪਰਵਾਰ ਦੇ ਦੁਖ ਸਾਮਿਲ ਹੋਇਆ ਜਾਵੇ॥ਗੁਰਦਵਾਰਾ ਲੋਕਾ ਨਾਲ ਖਚਾ ਖਚ ਭਰਿਆ ਪਿਆ ਸੀ॥ਪਰਵਾਰ ਰਸੂਕ ਦਾਰ ਸੀ ਇਸ ਲਈ ਇਲਾਕੇ ਦੀਆ ਜਾਣਿਆ ਮਾਣਿਆ ਸਖਸੀਤਾ ਪਹੁਚੀਆ ਹੋਇਆ ਸਨ॥ਅਰਦਾਸ ਤੂ ਉਪਰੰਤ ਬੋਲਾਰਿਆ ਪਰਵਾਰ ਦੇ ਦੁਖ ਵਿਚ ਸਾਮਿਲ ਹੋਣ ਲਈ ਬੋਲਨਾ ਸੁਰੂ ਕੀਤਾ॥ਕੀ ਰਾਜਨੇਤਾ ਤੇ ਕੀ ਧਾਰਮਿਕ ਲੀਡਰ ਮੁੰਡੇ ਦੀ ਸਿਫਤ ਵਿਚ ਵਖ ਵਖ ਗੱਲਾ ਆਖਣ ਲਗੇ॥ਅੰਤ ਵਿਚ ਮਰੇ ਹੋਏ ਮੁੰਡੇ ਦੇ ਪਿਉ ਉਠ ਮਾਇਕ ਫੜਿਆ॥ਫ਼ਤੇਹ ਦੀ ਸਾਂਝ ਪਾਈ ਤੇ ਸਭ ਦਾ ਧੰਨਵਾਦ ਕੀਤਾ॥
ਉਹਨਾ ਦੇ ਪਹਲੇ ਬੋਲ ਸਭ ਨੂ ਖਾਮੋਸ਼ ਕਰ ਗਏ, ਇਹਨਾ ਕੇਹਾ ਕੇ ਤੁਸੀਂ ਮੇਰੇ ਮੁੰਡੇ ਬਾਰੇ ਜੋ ਕੁਝ ਵੀ ਕੇਹਾ ਓਹ ਹਕੀਕਤ ਤੂ ਕੋਹਾ ਦੂਰ ਹੈ॥ਮੇਰਾ ਮੁੰਡਾ ਨਸਿਆ ਵਿਚ ਗਿੱਲਤਾਨ ਹੋ ਕੇ ਮਰਿਆ ਹੈ॥ਮੈ ਕੋਈ ਪਰਦਾ ਨਹੀ ਰਖਣਾ ਚਾਹੁੰਦਾ ਹਾ ਸਭ ਨੂ ਸਚ ਪਤਾ ਲਗੇ ਜੋ ਮੇਰੇ ਨਾਲ ਹੋਇਆ ਹੈ ਕਿਸੇ ਦੂਜੇ ਨਾਲ ਨਾਹ ਹੋਵੇ॥ਨਸਿਆ ਦੀ ਹਾਲਤ ਤੂ ਤੰਗ ਆ ਪਹਲਾ ਮੈ ਇਸ ਨੂ ਅਸਟੀਲੀਆ ਭੇਜਿਆ ਓਥੇ ਵੀ ਇਹ ਨਾਹ ਸੁਧਾਰਿਆ ਫਿਰ ਵਾਪਿਸ ਸਦ ਟ੍ਰਾੰਸਪੋਰਟ ਦਾ ਕੰਮ ਸੁਰੂ ਕਰਕੇ ਦਿੱਤਾ॥ਮੇਰੀ ਬਸ ਇੰਨੀ ਖੋਆਇਸ਼ ਸੀ ਕੇ ਬਸ ਇਹ ਸਾਡੇ ਵਿਚ ਜਿਉਦਾ ਜਾਗਦਾ ਰਹੇ ਕਮਾਏ ਭਾਵੇ ਕੁਛ ਨਾਹ॥ਪਰ ਜਿਵੇ ਅੱਜ ਨਸਾ ਉਪਲਬਧ ਹੈ ਮੇਰੀ ਇਹ ਖੋਆਇਸ਼ ਧਰੀ ਦੀ ਧਰੀ ਰਹ ਗਈ॥ਅੱਜ ਮੁਢਲੀ ਲੋੜਾ ਦਾ ਸਾਮਾਨ ਖੁਦ ਜਾ ਕੇ ਖਰੀਦਣਾ ਪੈਂਦਾ ਹੈ ਪਰ ਨਸ਼ਾ ਤਾ ਘਰ ਦੇ ਕਮਰਿਆ ਅੰਦਰ ਤੱਕ ਪਹੁਚਾ ਦਿੰਦੇ ਹਨ॥ਮੁਕਦੀ ਗੱਲ ਮੈ ਇੰਨੇ ਸਾਧਨਾ ਦਾ ਮਾਲਿਕ ਹੋਂਦਾ ਹੋਇਆ ਵੀ ਹਾਰ ਗਿਆ॥
ਸਰਦਾਰ ਸਾਬ ਭਰਿਆ ਅਖਾ ਨਾਲ ਬੋਲ ਰਹੇ ਸਨ ਤੇ ਸਾਰੇ ਪਾਸੇ ਖਮੋਸ਼ੀ ਸਾਹੀ ਸੀ॥ਰਾਜਨੇਤਾ ਤੇ ਧਾਰਮਿਕ ਲੀਡਰ ਨੀਵੀ ਪਾ ਵੇਖ ਰਹੇ ਸਨ ਉਹਨਾ ਵੇਖ ਮੈਨੂ ਏਵੈ ਲੱਗ ਰਿਹਾ ਸੀ ਜਿਵੇ ਮੁੰਡੇ ਦੇ ਕਾਤਲ ਹੋਣ॥ਜੋ ਆਪਣੇ ਫਰਜ਼ ਤੂ ਫੇਲ ਚੁਕੇ ਸਨ॥ਕੇਵਲ ਪਦਾਰਥ ਇਕਠੇ ਕਰਨ ਤੱਕ ਸੀਮਤ ਹੋ ਚੁਕੇ ਸਨ!!
ਦੇਗ ਪ੍ਰਸ਼ਾਦ ਵਰਤ ਰਿਹਾ ਸੀ ਪਰ ਖਾਮੋਸ਼ੀ ਦੀ ਇਕ ਲਹਿਰ ਸਾਹੀ ਹੋਈ ਸੀ ਕੋਈ ਕਿਸੇ ਦੇ ਵੱਲ ਨਹੀ ਦੇਖ ਰਿਹਾ ਸੀ ਬਸ ਡੂੰਘੀ ਸੋਚ ਵਿਚ ਡੁਬੇ ਸਨ ਕੇ ਇਹ ਮੋਤ ਕੁਦਰਤੀ ਸੀ ਕੇ ਇਕ ਸੋਚਿਆ ਸਮਝਿਆ ਕਤਲ॥ਪੜ ਵਿਚਾਰ ਕਰਨਾ॥
((ਪੰਜਾਬ ਦੇ ਪਿੰਡ ਪਿੰਡ ਦੀ ਕਹਾਨੀ))....ਧੰਨਵਾਦ

ਅਗਿਆਨੀ ਹੋਏ ਮਨ ਦਾ ਵਿਰਤਾਂਤ

ਅੱਜ ਦੇ ਸਲੋਕ ਵਿਚ ਗੁਰੂ ਜੀ ਅਗਿਆਨੀ ਹੋਏ ਮਨ ਦਾ ਵਿਰਤਾਂਤ ਸਮਝਾਉਦੇ ਹੋ ਆਖਦੇ ਹਨ॥
ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥
ਮਨ ਨਾਂਹ ਤਾ ਪੱਲ ਪੱਲ ਹੋਂਦੀ ਆਤਮਿਕ ਮਉਤ ਪੱਖੋਂ ਸੁਚੇਤ ਹੈ ਅਤੇ ਨਾਂਹ ਹੀ ਸਾਹਿਬ ਵਿਆਪਕਤਾ ਨੂੰ ਸਮਝ ਰਿਹਾ ਹੈ॥
ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥
ਇਸਦੇ ਪਿੱਛੇ ਜੋ ਮੁਖ ਕਾਰਣ ਹੈ ਮਾਇਆ ਦੀ ਜਕੜ ਨੇ ਮਨ ਨੂੰ ਅਗਿਆਨੀ ਬਣਾ ਛੱਡਿਆ ਹੈ॥
ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥
ਜਦ ਸਵਾਸਾਂ ਦਾ ਮਿਲਿਆ ਸਾਰਾ ਮੂਲ ਕਮਾਦਿਕ ਸਾਹਮਣੇ ਹਾਰ ਜਾਂਦਾ ਹੈ ਤਦ ਇਹ ਉੱਠਣ ਨੂੰ ਤਰਲੋ ਮੱਛੀ ਹੋਂਦਾ ਹੈ॥
ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥
ਦੂਜੇ ਪਾਸੇ ਗੁਰੂ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਸਾਵਾਸ ਸਾਵਾਸ ਨਾਲ ਸਾਹਿਬ ਨੂੰ ਚੇਤ ਮਿਲਾਪ ਦਾ ਦਰ ਪਾ ਲੈਂਦੇ ਹਨ ॥
ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥੪੨॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਸਾਹਿਬ ਨੂੰ ਸਾਵਾਸ ਸਾਵਾਸ ਨਾਲ ਧਿਆਉਣ ਵਾਲੇ ਆਪ ਤਾ ਤਰਦੇ ਹੀ ਹਨ ਸਗੋਂ ਜੋ ਇਹਨਾਂ ਦਾ ਸੰਗ ਕਰਦੇ ਹਨ ਉਹਨਾਂ ਨੂੰ ਵੀ ਤਾਰਨ ਦਾ ਗਿਆਨ ਰੂਪੀ ਬੇੜਾ ਬੰਨ ਦਿੰਦੇ ਹਨ॥
ਧੰਨਵਾਦ

Thursday, December 1, 2016

ਹੁਕਮੀ ਦੇ ਹੁਕਮ ਦੀ ਵਿਸ਼ਾਲਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਹੁਕਮੀ ਦੇ ਹੁਕਮ ਦੀ ਵਿਸ਼ਾਲਤਾ ਬਿਆਨ ਕਰਦੇ ਹੋਏ ਆਖਦੇ ਹਨ ॥
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥
ਪਾਸਾਰੇ ਦੇ ਕਰਮ ਖੇਤਰ ਉਤੇ ਜੋ ਹੁਕਮੀ ਦੇ ਹੁਕਮ ਦਾ ਕਾਨੂੰਨ ਲਾਗੂ ਹੋਈਆਂ ਹੈ ਉਸ ਵਿਚ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ॥
ਸਰਲ ਲਵਜਾ ਵਿਚ -'''ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥
ਇਸੇ ਹੁਕਮ ਦੇ ਦਾਇਰੇ ਕਰਕੇ ਸਭ ਉਸਦੇ ਕਲਾਵੇ ਵਿਚ ਹਨ ਅਤੇ ਉਹ ਆਪਣੇ ਸਮਝ ਸਭ ਦੀ ਦੇਖ ਭਾਲ ਕਰ ਰਿਹਾ ਹੈ॥
ਕਿਉਂਕਿ ਸਭ ਹੁਕਮ ਦੇ ਦਾਇਰੇ ਵਿਚ ਹਨ ਇਸਲਈ '''ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥
ਹੁਣ ਜੇ ਕੋਈ ਹੁਕਮੀ ਦੀ ਸਿਰਕਾਰ ਨੂੰ ਭੁਲਾ ਹੋਰ ਹੋਰ ਵਿਰਤਾਂਤ ਰਚਣ ਵਿਚ ਰੁਝਿਆ ਰਹੇ ਤਾ ਉਸਦੇ ਹੱਥ ਖੁਆਰੀ ਤੂੰ ਵੱਧ ਕੀ ਆ ਸਕਦਾ ਹੈ॥
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥
ਇਹਨਾਂ ਵਿਰਤਾਂਤਾ ਨੂੰ ਰਚਣ ਲਈ ਭੇਖ ਪੁਣੇ ਦੇ ਪਾਖੰਡ ਕਰਦਾ ਹੈ ਅਤੇ ਹਿਰਦੇ ਵਿਚ ਨਿੰਦਿਆ ਚੁਗਲੀ ਦਾ ਰਾਜ ਕਾਇਮ ਹੋਈਆਂ ਹੋਂਦਾ ਹੈ॥
ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥
ਸਰੀਰ ਦੇ ਕਰਮ ਖੇਤ ਦਾ ਨਿਯਮ ਧਰਮ ਵਾਲਾ ਹੀ ਹੈ ਜੋ ਬੋਇਆ ਜਾਂਦਾ ਹੈ ਉਹ ਹੀ ਵੰਡਣਾ ਪੈਂਦਾ ਹੈ॥
ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥੪੧॥
ਨਾਨਕ ਤਾ ਸਾਹਿਬ ਅਗੇ ਅਰਜ਼ ਕਰਦਾ ਹੈ ਕੇ ਸਾਹਿਬ ਤੁਠ ਪਵੇ ਤਾ ਆਪਣੀ ਬਖਸ਼ ਸਦਕਾ ਮਿਲਾਪ ਕਰਵਾ ਲੈਂਦਾ ਹੈ॥ਭਾਵ ਜੀਵ ਨੂੰ ਸਚੇ ਗੁਰੂ ਨਾਲ ਮਿਲਾ ਕਰਮ ਖੇਤ ਲਈ ਨਾਮੁ ਰੂਪੀ ਬੀਜ ਦੀ ਬਖਸ਼ ਕਰ ਦਿੰਦਾ ਹੈ॥
ਧੰਨਵਾਦ

Wednesday, November 30, 2016

ਗੁਰ ਸਬਦੁ ਨਾਲ ਜੁੜਨ ਦੀ ਕੀ ਮਹੱਤਤਾ ਹੋਂਦੀ ਹੈ॥

ਆਉ ਅੱਜ ਬਾਬਾ ਸਾਉਣ ਜੀ ਦੀਆ ਪੁਸ਼ਤਾਂ ਵੱਲ ਝਾਤੀ ਮਾਰਦੇ ਹੋਏ ਸਮਝਣ ਦੀ ਕੋਸਿਸ ਕਰੀਏ ਕੇ ਗੁਰ ਸਬਦੁ ਨਾਲ ਜੁੜਨ ਦੀ ਕੀ ਮਹੱਤਤਾ ਹੋਂਦੀ ਹੈ॥
ਰਾਜਪੂਤਾਂ ਨਾਲ ਸਬੰਧ ਰੱਖਣ ਵਾਲੇ ਬਾਬਾ ਸਾਉਣ ਜੀ ਦਾ ਜੋ ਪੁਸ਼ਤਾਨੀ ਵੇਰਵਾ ਮਿਲਦਾ ਹੈ ਉਹ ਇੰਝ ਹੈ॥
ਰਾਜਾ ਧੱਜ->ਰਾਜਾ ਕੋਧੱਜ->ਰਾਜਾ ਕਰਨ ->ਰਾਜਾ ਕੈਸੱਪ-> ਰਾਜਾ ਡਾਢਾ ->ਰਾਜਾ ਠਿਠਾਂ -> ਰਾਜਾ ਮੌਲਾ ->ਰਾਜਾ ਮੋਡਾ 
ਉਹਨਾਂ ਤੂੰ ਅਗੇ ਸਨ ਬਾਬਾ ਸਾਉਣ ਜੀ ਜੋ ਕਹਿੰਦੇ ਕਹਾਉਂਦੇ ਵਾਪਰੀ ਸਨ॥4 ਝੰਡੇ ਓਹਨਾ ਦੇ ਘਰ ਉਤੇ ਝੋਲਦੇ ਸਨ ਭਾਵ 4 ਲੱਖ ਮੋਹਰਾ ਦੇ ਮਾਲਿਕ ਸਨ॥
1517 ਈ: ਗੁਰੂ ਨਾਨਕ ਜੀ ਨਾਲ ਇਹਨਾਂ ਦਾ ਮਿਲਾਪ ਹੋਇਆ॥ਗੁਰੂ ਜੀ ਇਹਨਾਂ ਕੋਲ ਕੁਝ ਸਮਾਂ ਠਹਰੇ ਅਤੇ ਗੁਰਮਤਿ ਦੀ ਸੋਝੀ ਬਖਸ਼ੀ॥ਜਦ ਗੁਰੂ ਨਾਨਕ ਜੀ ਚਾਲੇ ਪਾਉਣ ਲੱਗੇ ਤਾ ਬਾਬਾ ਸਾਉਣ ਜੀ ਨੇ ਹੱਥ ਫੜ੍ਹ ਆਖਿਆ ਗੁਰੂ ਜੀ ਹੁਣ ਵਿਛੋੜਾ ਸਹਿਣ ਨਹੀਂ ਹੋਣਾ ਕਿਰਪਾ ਕਰਕੇ ਰੁਕ ਜਾਓ॥
ਗੁਰੂ ਨਾਨਕ ਜੀ ਨੇ ਮੁਸਕਰਾ ਕੇ ਆਖਿਆ ਭਾਈ ਸਾਉਣ ਜੀ ਜੇ ਮੇਰੀ ਦੇਹ ਨਾਲ ਜੁੜੋਗੇ ਤਾ ਵਿਛੋੜੇ ਦਾ ਅਹਿਸਾਸ ਹੋਵੇਗਾ ਪਰ ਜੇ ਧੁਰ ਤੂੰ ਆਈ ਗੁਰ ਬਾਣੀ ਨਾਲ ਜੁੜੋਗੇ ਤਾ ਕਦੇ ਵਿਛੜਿਆ ਹੋਇਆ ਨਹੀਂ ਮਹਿਸੂਸ ਕਰੋਗੇ॥ਸਗੋਂ ਤੁਹਾਡੀ ਪੁਸ਼ਤਾਂ ਵੀ ਗੁਰ ਸਬਦੁ ਨਾਲ ਜੁੜਿਆ ਹੋਈਆਂ ਰਹਿਣ ਗਈਆ॥
ਇਤਿਹਾਸ ਗਵਾਹੀ ਭਰਦਾ ਹੈ ਕੇ ਬਾਬਾ ਸਾਉਣ ਜੀ ਤੂੰ ਬਾਅਦ ਬਾਬਾ ਅਰਥਾਂ ਜੀ , ਬਾਬਾ ਬਿੰਨਾ ਜੀ , ਬਾਬਾ ਦਾਸਾ ਜੀ ਅਤੇ ਇਹੀ ਪਰਵਾਰ ਵਿੱਚੋ ਅਗੇ ਚਲ ਬਾਬਾ ਮੱਖਣ ਸ਼ਾਹ ਲੁਬਾਣਾ ਹੋਏ॥
ਉਹਨਾਂ ਦਾ ਇਕ ਪੁੱਤਰ ਖੁਸ਼ਹਾਲ ਸਿੰਘ ਲੋਹ ਗੜ੍ਹ ਦੀ ਲੜਾਈ ਵਿਚ ਸ਼ਹੀਦ ਹੋਇਆ ਦੂਜਾ ਪੁੱਤਰ ਜੋਂਵੰਦ ਸਿੰਘ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਇਆ ਅਤੇ ਤੀਜਾ ਪੁੱਤਰ ਲਾਲ ਸਿੰਘ ਅੰਤਮ ਸਮੇ ਤੱਕ ਗੁਰਮਤਿ ਦਾ ਧਾਰਨੀ ਰਿਹਾ॥
ਭਾਈ ਇਹ ਫਰਕ ਹੈ ਦੇਹ ਨਾਲ ਜੁੜਨ ਅਤੇ ਗੁਰ ਸਬਦੁ ਨਾਲ ਜੁੜਨ ਵਿਚ॥
ਗੁਰੂ ਜੀ ਨੇ ਕਦੇ ਕਾਇਆ ਵਿਚ ਵਰਤਦੇ ਹੋਏ ਕਿਸੇ ਨੂੰ ਆਪਣੀ ਦੇਹ ਨਾਲ ਨਹੀਂ ਜੋੜਿਆ ਸਗੋਂ ਹਰ ਕਿਸੇ ਨੂੰ ਗੁਰ ਸਬਦੁ ਨਾਲ ਜੁੜਨ ਨੂੰ ਪ੍ਰੇਰਿਆ॥
ਧੰਨਵਾਦ

ਸੁਆਰਥੀ ਵਿਰਤੀ ਤੂੰ ਕਿਨਾਰਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸੁਆਰਥੀ ਵਿਰਤੀ ਤੂੰ ਕਿਨਾਰਾ ਕਰਨ ਦਾ ਉਪਦੇਸ਼ ਦੇ ਰਹੇ ਹਨ॥
ਲੋਭੀ ਕਾ ਵੇਸਾਹੁ ਨ ਕੀਜੈ ਜੇਕਾ ਪਾਰਿ ਵਸਾਇ ॥
ਜਿਥੋਂ ਤੱਕ ਹੋ ਸਕੇ ਲੋਭ ਵਿਰਤੀ ਦੇ ਮਾਲਿਕ ਜੀਵ ਦਾ ਭਰੋਸਾ ਨਹੀਂ ਕਰਨਾ ਚਾਹੀਦਾ ਹੈ॥
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥
ਲੋਭ ਵਿਰਤੀ ਦਾ ਮਾਲਿਕ ਜੀਵ ਉਥੇ ਜਾ ਭਰੋਸਾ ਤੋੜਦਾ ਹੈ ਜਿਥੇ ਕੋਈ ਦੂਜਾ ਸਾਥੀ ਸੰਗੀ ਮਦਦ ਕਰਨ ਵਾਲਾ ਵੀ ਨਹੀਂ ਰਹਿਆ ਹੋਂਦਾ ਹੈ ॥
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
ਮਨ ਦੀਆ ਮੱਤਾ ਨੂੰ ਮੁਖ ਰੱਖ ਜਿਉਣ ਵਾਲਿਆਂ ਦਾ ਸਾਥ ਕਰਨ ਵਾਲੇ ਦਾ ਵੀ ਇਕ ਦਿਨ ਕਿਰਦਾਰ ਮਨ ਮੁੱਖਤਾ ਦੀ ਕਾਲਖ ਨਾਲ ਦਾਗਿਆ ਜਾਂਦਾ ਹੈ॥
ਕਬੀਰ ਜੀ ਵੀ ਆਪਣੇ ਇਕ ਸਲੋਕ ਵਿਚ ਤਾੜਨਾ ਕਰਦੇ ਹੋਏ ਆਖਦੇ ਹਨ..
ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ ॥
ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ ॥
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥
ਪਰ ਦੂਜੇ ਪਾਸੇ ਜਿਨ੍ਹਾਂ ਜੀਵਾਂ ਦਾ ਮਿਲਾਪ ਸੱਚ ਦੇ ਸੰਗ(ਸਬਦੁ-ਗੁਰੂ) ਨਾਲ ਹੋ ਜਾਂਦਾ ਸਾਹਿਬ ਦਾ ਗੁਨਾ ਰੂਪੀ ਨਾਮੁ ਉਹਨਾਂ ਦੇ ਹਿਰਦੇ ਘਰ ਵਿਚ ਵੱਸ ਜਾਂਦਾ ਹੈ ਭਾਵ ਜੇ ਕਾਲਖ ਦੇ ਸੰਗ ਕਰਨ ਨਾਲ ਜੀਵਾਂ ਕਾਲਖ ਦਾ ਦਾਗ ਹਾਸਿਲ ਕਰ ਲੈਂਦਾ ਸੀ ਤਾ ਸੱਚ ਦੇ ਉਜਾਲੇ ਨਾਲ ਸਾਂਝ ਪਾਉਣ ਉਤੇ ਕਿਰਦਾਰ ਸੱਚ ਦੇ ਪ੍ਰਗਾਸ ਨਾਲ ਪ੍ਰਗਾਸਮਾਨ ਹੋ ਸਚਿਆਰ ਬਣ ਜਾਂਦਾ ਹੈ ॥
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥
ਦਾਸ ਨਾਨਕ ਤਾ ਹੀ ਸਮਝਾਣਾ ਕਰਦਾ ਹੈ ਕੇ ਸਾਹਿਬ ਦੀ ਸਿਫਤ ਸਾਲਾਹ ਕੀਤਿਆਂ ਆਤਮਿਕ ਮਉਤ ਦੀ ਵਿਕਾਰਾਂ ਰੂਪੀ ਮੱਲ ਹਮੇਸ਼ਾ ਲਈ ਦੂਰ ਹੋ ਜਾਂਦੀ ਹੈ॥
ਧੰਨਵਾਦ

Tuesday, November 29, 2016

ਜੀਵਨ ਵਿਚ ਸਚੇ ਗੁਰੂ ਦੀ ਮਹੱਤਤਾ

ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥
ਬਿਨ੍ਹਾ ਸਚੇ ਗੁਰੂ ਦੇ ਨਾਲ ਜੁੜਿਆ ਬੰਦਗੀ ਨਹੀਂ ਹੋ ਸਕਦੀ॥
ਬਿਨ੍ਹਾ ਸਚੇ ਗੁਰੂ ਦੇ ਨਾਲ ਜੁੜਿਆ ਸਾਹਿਬ ਦੇ ਨਾਮ ਰੂਪੀ ਗੁਨਾ ਨਾਲ ਚਾਉ ਵਾਲੀ ਸਾਂਝ ਨਹੀਂ ਪੈ ਸਕਦੀ॥
ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥
ਦਾਸ ਨਾਨਕ ਤਾਂ ਇਹੀ ਸਮਝਾਣਾ ਕਰਦਾ ਹੈ ਗੁਰੂ ਨਾਲ ਜੁੜ ਉਤਪੰਨ ਹੋਏ ਚਾਉ ਰਾਹੀਂ ਹੀ ਸਾਹਿਬ ਦੀ ਬੰਦਗੀ ਕੀਤੀ ਜਾ ਸਕਦੀ ਹੈ॥
ਸਿੱਖ ਦਾ ਸੱਚਾ ਗੁਰੂ ਸਿਰਫ ਅਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ॥
ਇਸਲਈ ਆਖੋ...
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥
ਅਵਰੁ ਨ ਜਾਣਾ ਦੂਆ ਤੀਆ ॥
ਧੰਨਵਾਦ

Monday, November 28, 2016

ਪ੍ਰੇਮ ਦੀ ਖੇਲ ਦਾ ਮੁਢਲਾ ਨਿਯਮ

ਪ੍ਰੇਮ ਦੀ ਖੇਲ ਦਾ ਮੁਢਲਾ ਨਿਯਮ ਦਸਦੇ ਹੋਏ ਗੁਰੂ ਜੀ ਆਖਦੇ ਹਨ॥
ਜਉ ਤਉ ਪ੍ਰੇਮ ਖੇਲਣ ਕਾ ਚਾਉ ॥
ਪਹਿਲੀ ਗੱਲ ਇਹ ਖੇਲ ਚਾਉ ਦੀ ਮੰਗ ਕਰਦੀ ਹੈ॥ਇਸ ਖੇਲ ਵਿਚ ਬਧਾ ਚੱਟੀ ਵਾਲੇ ਖਿਲਾੜੀਆਂ ਦਾ ਕੋਈ ਮੁੱਲ ਨਹੀਂ ਹੈ॥
ਪ੍ਰਮਾਣ-ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ॥
ਜਦ ਚਾਉ ਹੋਏਗਾ ਤਦ ਹੀ ਸਿਰ ਤਲੀ ਉਤੇ ਧਰਿਆ ਜਾ ਸਕਦਾ ਹੈ॥
ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਤੇ ਜਿਨ੍ਹਾਂ ਨੂੰ ਸਿਰ ਤਲੀ ਉਤੇ ਧਰਨਾ ਆ ਜਾਵੇ ਉਹ ਫਿਰ ਕਦੇ ਪਿੱਛੇ ਨਹੀਂ ਹੱਟਦੇ॥
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਬਸ ਇਸੇ ਗੱਲ ਦੀ ਲੋੜ ਹੈ ਕੇ ਅਸੀਂ ਧਰਮ ਦੀ ਰਾਹ ਉਤੇ ਚਾਉ ਨਾਲ ਹੀ ਚਲ ਮੰਜਿਲ ਪਾ ਸਕਦੇ ਹਾਂ ਜੇ ਕਹੀਏ ਕੇ ਕਿਸੇ ਦੇ ਜ਼ੋਰ ਧਕੇ ਨਾਲ ਮੰਜ਼ਿਲ ਮਿਲ ਜਾਵੇਗੀ ਤਾ ਅਜਿਹਾ ਹੋਣਾ ਅਸੰਭਵ ਹੈ॥ਕੋਈ ਦੂਜਾ ਕੇਵਲ ਪ੍ਰੇਰ ਸਕਦਾ ਹੈ ਪਰ ਧਕੇ ਨਾਲ ਮੰਜ਼ਿਲ ਉਤੇ ਨਹੀਂ ਖੜ੍ਹ ਸਕਦਾ॥
ਗੁਰਬਾਣੀ ਉਨ੍ਹੀ ਹੀ ਪੜ੍ਹੋ ਜਿਨ੍ਹੀ ਸਮਝ ਸਕਦੇ ਹੋ ੧ ਘੰਟੇ ਵਿਚ 50 - 60 ਪੱਤਰੇ ਪੜ੍ਹਨ ਨਾਲ ਕੋਈ ਰੱਬ ਖੁਸ਼ ਨਹੀਂ ਹੋ ਜਾਣਾ॥
ਸਹਿਜ ਪਾਠ ਨੂੰ ਨਿੱਤ ਨੇਮ ਬਣਾਉ ਅਤੇ ਸਹਿਜ ਪਾਠ ਨੂੰ ਸਹਿਜ ਨਾਲ ਹੀ ਕਰੋ ੭ ਜਾ ੩੦ ਦਿਨਾਂ ਵਿਚ ਸਮਾਪਤੀ ਕਰ ਜੇ ਫਿਰ ਸ਼ੁਰੂ ਤੂੰ ਹੀ ਆਰੰਭ ਕਰਨਾ ਹੈ ਤਾ ਫਿਰ ਚੰਗਾ ਹੋਵੇ ਕੇ ੭ ਜਾ ੩੦ ਦਿਨਾਂ ਵਿਚ ਕੀਤਾ ਪਾਠ ਸਹਿਜਤਾ ਨਾਲ ਸਮਝਦੇ ਹੋਏ ਭਾਵੇ ਸਾਲ ਬਾਅਦ ਸਮਾਪਤੀ ਕਰੋ॥
ਚਾਉ ਵਿਚ ਸਹਿਜ ਹੋਂਦਾ ਹੈ ਤੇ ਜਿਥੇ ਸਹਿਜ ਨਹੀਂ ਉਥੇ ਚਾਉ ਨਹੀਂ ॥ਦੌੜ ਉਥੇ ਹੀ ਲੱਗਦੀ ਹੈ ਜਿਥੇ ਬਧਾ ਚੱਟੀ ਕਾਰਜ ਹੋ ਰਿਹਾ ਹੋਵੇ॥
ਧੰਨਵਾਦ

ਜੀਵਨ ਵਿਚ ਆਈ ਅਸਥਿਰਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੀ ਜਕੜ ਕਰਕੇ ਜੀਵਨ ਵਿਚ ਆਈ ਅਸਥਿਰਤਾ ਨੂੰ ਬਿਆਨ ਕਰਦੇ ਹਨ॥
ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥
ਮਾਇਆ ਦੀ ਜਕੜ ਕਰਕੇ ਲਾਲਸਾ ਅਸੀਮ ਹੋ ਜਾਂਦੀ ਹੈ ਲੋਭ ਵਿਕਾਰਾਂ ਨਾਲ ਭਿੱਜਿਆ ਕਾਮਨਾਵਾਂ ਹਰ ਵੇਲੇ ਪ੍ਰਬਲ ਰਹਿੰਦੀਆਂ ਹਨ॥
ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥
ਮਨ ਦੇ ਸੰਕਲਪਾਂ ਵਿਕਲਪਾਂ ਨੂੰ ਮੋਹਰੀ ਰੱਖ ਜਿਉਣ ਵਾਲੇ ਜੀਵ ਅੰਦਰ ਹਮੇਸ਼ਾ ਡਾਵਾ ਡੋਲ ਅਵਸਥਾ ਬਣੀ ਰਹਿੰਦੀ ਹੈ ਇਹੀ ਅਸਥਿਰਤਾ ਪਲ ਪਲ ਦੇ ਆਤਮਿਕ ਮਉਤ ਦਾ ਕਾਰਣ ਬਣਦੀ ਹੈ॥
ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥
ਜਦ ਕਰਮ ਖੇਤਰ ਉਤੇ ਸਾਹਿਬ ਦੀ ਨਦਰਿ ਹੋਂਦੀ ਹੈ ਤਾ ਇਹਨਾਂ ਵੱਡੇ ਭਾਗਾ ਨਾਲ ਸਚੇ ਗੁਰੂ ਨਾਲ ਮਿਲਾਪ ਹੋ ਹਉਮੈ ਦੀ ਦਲਦਲ ਤੂੰ ਛੁਟਕਾਰਾ ਹੋ ਜਾਂਦਾ ਹੈ॥ਭਾਵ ਕਮਾਦਿਕ  ਵਿਕਾਰਾਂ ਤੂੰ ਖਲਾਸੀ ਹੋ ਜਾਂਦੀ ਹੈ॥
ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥
ਦਾਸ ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਗੁਰ ਸਬਦੁ ਦੀ ਵਿਚਾਰ ਨੂੰ ਕਰਮ ਖੇਤਰ ਵਿਚ ਧਾਰ ਬੰਦਗੀ ਕਰਨ ਨਾਲ ਹੀ ਪਰਮ ਸੁਖ ਦੀ ਪ੍ਰਾਪਤੀ ਹੋਂਦੀ ਹੈ॥
ਧੰਨਵਾਦ

Sunday, November 27, 2016

ਗੁਰਬਾਣੀ ਅਨੁਸਾਰ ਅਸਲ ਜਮ ਦੂਤ ਕੌਣ ਹੋਂਦੇ ਹਨ॥

ਪੰਜਾਬ ਰਹਿੰਦੀਆਂ ਐਤਵਾਰ ਛੁੱਟੀ ਵਾਲੇ ਦਿਨ ਸੁਵਖਤੇ ਸੁਵਖਤੇ ਪਿੰਡ ਤੂੰ ੨੦ ਕੋ ਕਿਲੋ ਮੀਟਰ ਦੂਰ ਪੈਂਦੇ ਗੁਰਦਵਾਰਾ ਬਾਬਾ ਬਕਾਲਾ ਸਾਹਿਬ ਚਲੇ ਜਾਇਆ ਕਰਦੇ ਸੀ॥ਇਸ਼ਨਾਨ ਪਾਣੀ ਕਰ ਕੀਰਤਨ ਸੁਣਨਾ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਆਉਂਦੇ ਵੇਲੇ ਗੁਰਦਵਾਰੇ ਵਿਚ ਬਣੀ art gallery ਵਿਚ ਚਲੇ ਜਾਣਾ॥ਉਥੇ ਅਰਦਾਸ ਨੂੰ ਚਿਤਰਾਂ ਰਾਹੀਂ ਦਰਸਾਇਆ ਗਿਆ॥
ਜੋ ਮੈ ਗੱਲ ਕਰਨੀ ਚਾਉਂਦਾ ਹਾਂ ਉਹ ਹੈ ਉਥੇ ਇਕ ਕਮਰੇ ਵਿਚ ਮਾੜੇ ਕਰਮਾ ਵਾਲਿਆਂ ਨੂੰ ਜਮ ਦੂਤ ਕਿਵੇਂ ਸਜਾ ਦਿੰਦੇ ਹਨ ਉਹ ਚਿਤਰਿਆ ਗਿਆ ਹੈ॥ਨਾਲ ਨਾਲ ਕਈ ਗੁਰਬਾਣੀ ਦੀਆ ਪੰਗਤੀਆ ਲਿਖਿਆ ਹਨ॥
ਜਿਵੇ-ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥
ਪਰ ਆਉ ਸਮਝਣ ਦੀ ਕੋਸਿਸ ਕਰੀਏ ਕੇ ਗੁਰਬਾਣੀ ਅਨੁਸਾਰ ਅਸਲ ਜਮ ਦੂਤ ਕੌਣ ਹੋਂਦੇ ਹਨ॥
ਕਬੀਰ ਜੀ ਆਪਣੇ ਇਕ ਸਲੋਕ ਵਿਚ ਆਖਦੇ ਹਨ॥
ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥
ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥੧੪੦॥
ਹੁਣ ਰਤਾ ਕੋ ਗੌਰ ਕਰੋ ਕਬੀਰ ਜੀ ਨੇ ਜਮਾਂ ਦਾ ਸਬੰਧ ਸਰੀਰ ਨਾਲ ਹੀ ਬੁਧ(ਸੁਰਤ) ਨਾਲ ਜੋੜਿਆ ਹੈ॥ਹੁਣ ਇਹ ਗੱਲ ਤਾ ਭਲੀ ਭਾਂਤ ਸਭ ਜਾਂਦੇ ਹਨ ਕੇ ਸੁਰਤ (ਬੁਧ) ਤਦ ਤੱਕ ਕਿਸੇ ਜੀਵ ਵਿਚ ਮੰਨੀ ਜਾਂਦੀ ਹੈ ਜਦ ਤੱਕ ਜੀਵ ਦੇ ਸਵਾਸ ਚਲਦੇ ਹਨ॥ਹੁਣ ਇਕ ਗੱਲ ਤਾ ਸਾਫ਼ ਹੋ ਗਈ ਕੇ ਇਹ ਗੁਰਮਤਿ ਵਿਚ ਆਏ ਜਮ ਕੋਈ ਮਰਨ ਤੂੰ ਬਾਅਦ ਵਾਲੇ ਨਹੀਂ ਹਨ॥
ਗੁਰਬਾਣੀ ਇਹਨਾਂ ਜਮ ਦੂਤਾਂ ਬਾਰੇ ਆਖਦੀ ਹੈ॥
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੀ ਅਸਲ ਜਮ ਦੂਤ ਹਨ ਜਿਨ੍ਹਾਂ ਤੂੰ ਅਸੀਂ ਬਚਣਾ ਹੈ॥
ਇਸੇ ਸਿਧਾਂਤ ਉਤੇ ''ਕਰਮੀ ਆਪੋ ਆਪਣੀ'' ਦਾ ਮੁਢਲਾ ਗੁਰਮਤਿ ਸਿਧਾਂਤ ਖੜਾ ਹੈ ਜਿਸਦੇ ਫਲ ਸਰੂਪ ਹੀ
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥
ਦਾ ਨਿਰਣਾਇਕ ਫੈਸਲੇ ਦੀ ਪ੍ਰਕਿਰਿਆ ਖੜੀ ਹੈ॥
ਧੰਨਵਾਦ

ਹਿਰਦੇ ਦੀ ਮਲ ਕਿਵੇਂ ਦੂਰ ਕੀਤੀ ਜਾਂਦੀ ਹੈ

ਅੱਜ ਦੇ ਸਲੋਕ ਵਿਚ ਗੁਰੂ ਜੀ ਸਮਝਾਣਾ ਕਰਦੇ ਹਨ ਕੇ ਹਿਰਦੇ ਦੀ ਮਲ ਕਿਵੇਂ ਦੂਰ ਕੀਤੀ ਜਾਂਦੀ ਹੈ॥
ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥
ਅਨੇਕਾਂ ਹੀ ਤੀਰਥਾਂ ਉਤੇ ਜਾ ਕਈ ਤਰ੍ਹਾਂ ਦੇ ਹੋਮ ਜਗ ਕੀਤੇ॥ਆਪਣੇ ਆਪ ਨੂੰ ਵਿਦਵਾਨ ਅਖਵਾਣ ਵਾਲੇ ਪੁਰਾਣ(ਧਾਰਮਿਕ ਗਰੰਥ) ਆਦਿਕ ਪੜ੍ਹ ਪੜ੍ਹ ਕੇ ਅੱਕ ਗਏ॥
ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥
ਪਰ ਜੀਵਨ ਵਿਉਂਤ ਵਿਚ ਮਾਇਅਕ ਪਦਾਰਥਾਂ ਦੀ ਜਕੜ ਜਿਉ ਦੀ ਤਿਉ ਰਹੀ ਅਤੇ ਇਸ ਜਕੜ ਕਰਕੇ ਪਲ ਪਲ ਆਤਮਿਕ ਮਉਤ ਨਾਲ ਵਾਹ ਪੈ ਰਿਹਾ ਹੈ॥
ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥
ਜਦ ਕਰਮ ਖੇਤਰ ਉਤੇ ਨਦਰਿ ਹੋਂਦੀ ਹੈ ਤੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾ ਇਹ ਮਾਇਆ ਦੀ ਜਕੜ ਰੂਪੀ ਮਲ ਉਤਰ ਜਾਂਦੀ ਹੈ ਅਤੇ ਨਿਰਮਲ ਹੋਇਆ ਹਿਰਦਾ ਅਕਾਲ ਪੁਰਖ ਦੀ ਬੰਦਗੀ ਵਿਚ ਜੁੜ ਜਾਂਦਾ ਹੈ॥
ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥
ਦਾਸ ਨਾਨਕ ਉਹਨਾਂ ਗੁਰ ਸੰਗੀਆਂ ਤੂੰ ਕੁਰਬਾਨ ਜਾਂਦਾ ਹੈ ਜਿਨ੍ਹਾਂ ਨਿਰਮਲ ਹਿਰਦੇ ਨਾਲ ਸਾਹਿਬ ਦੀ ਬੰਦਗੀ ਰੂਪੀ ਸੇਵਾ ਕੀਤੀ ਹੈ॥
ਧੰਨਵਾਦ

Saturday, November 26, 2016

ਮਹਾ ਰਾਜਾ ਰਣਜੀਤ ਸਿੰਘ

ਅੱਜ ਜਿਥੇ ਦੇਸ਼ ਭਗਤੀ ਦੀ ਹੋੜ ਲੱਗੀ ਹੈ ਕੇ ਕੌਣ ਵੱਡਾ ਦੇਸ਼ ਭਗਤ ਹੈ॥ਉਥੇ ਦੂਜੇ ਪਾਸੇ ਧਰਮ ਨਿਰਪਖ ਹੋਣ ਦੇ ਦਾਵੇ ਵਾਦੇ ਹੋ ਰਹੇ ਹਨ॥
ਧਰਮ ਨਿਰਪਖਤਾ ਦੀ ਅੱਜ ਮਜੂਦਾ ਪਰਿਭਾਸ਼ਾ ਹੈ ਕੇ ਰਾਜਨੀਤੀ ਤੂ ਧਰਮ ਨੂ ਦੂਰ ਕਰਨਾ॥ਪਰ ਜੇ ਥੋੜਾ ਗੁਹ ਨਾਲ ਸੋਚੋ ਕੇ ਧਰਮ ਤਾ ਸਚ ਰੂਪੀ ਧਾਰਨਾ ਹੈ॥ਸਚ ਨੂ ਛਡ ਕੋਈ ਰਾਜਨੀਤੀ ਦਲ ਸਾਰਥਿਕ ਉਸਾਰੀ ਕਿਥੋ ਕਰ ਸਕਦਾ ਹੈ॥
ਧਰਮ ਨਿਰਪਖ ਨਹੀ ਜੇ ਛਡ ਸਕਦੇ ਹੋ ਤਾ ਫਿਰਕਾ ਵਾਦੀ ਸੋਚ ਨੂ ਛਡੋ॥
ਰਾਜ ਦੇ ਸਕਦੇ ਹੋ ਤਾ ਮਹਾ ਰਾਜਾ ਰਣਜੀਤ ਸਿੰਘ ਵਾਂਗ ਦਿਉ॥ਮਹਾ ਰਾਜਾ ਰਣਜੀਤ ਸਿੰਘ ਕੋਲੋ ਸਿਖੋ ਕੌਮਾਂ ਨੂ ਕਿਵੇ ਇਕ ਸਾਥ ਲੈ ਕੇ ਤੁਰੀ ਦਾ ਹੈ ਓਹ ਵੀ ਧਰਮ ਦੇ ਧਾਰਨੀ ਹੋਕੇ॥
ਰਣਜੀਤ ਸਿੰਘ ਦੇ ਰਾਜ ਵਿਚ ਕਦੇ ਕੋਈ ਧਰਮ ਦੇ ਨਾਮ ਉਤੇ ਦੰਗਾ ਜਾ ਲੁਟ ਮਾਰ ਨਹੀ ਹੋਈ॥ਕਿਓਕੇ ਰਣਜੀਤ ਸਿੰਘ ਜਾਣਦਾ ਸੀ ਕੇ ਕਿਵੇ ਸਾਂਝੀ ਵਾਲਤਾ ਨੂ ਲੈ ਕੇ ਤੁਰੀ ਦਾ ਹੈ॥40 ਸਾਲ ਰਾਜ ਦੇ ਨਾਮ ਉਤੇ ਥੋੜਾ ਸਮਾ ਨਹੀ ਹੋਂਦਾ॥
ਸਿਖੋ ਜਿੰਨੋ ਤੁਸੀਂ ਪੋਸਟਾ ਵਿਚ ਕਾਨ੍ਹਾ ਤੱਕ ਲਿਖ ਦਿੰਦੇ ਹੋ ਜਾ ਦਰਬਾਰ ਸਾਹਿਬ ਉਤੇ ਸੋਨਾ ਲਾਉਣ ਨੂ ਮੰਦ ਭਾਗਾ ਦਸਦੇ ਹੋ ਜਾ ਬੇਰੀ ਥਲੇ ਸਜਾ ਭੁਗਤਾ ਦਾ ਦਸਦੇ ਹੋ॥
ਓਹ ਮਹਾ ਰਾਜਾ ਰਣਜੀਤ ਸਿੰਘ ਰਾਜਨੀਤੀ ਦਾ ਮੋਹਰੀ ਆਗੂ ਸੀ॥ਘਾਟਾ ਸਭ ਵਿਚ ਹੋਂਦੀਆ ਹਨ ਪਰ ਉਹਨਾਂ ਨੂੰ ਦੂਰ ਕਰਨ ਦੀ ਕਾਬਲੀਅਤ ਕਿਸੇ ਕਿਸੇ ਦੇ ਹਿੱਸੇ ਆਉਂਦੀ ਹੈ॥
ਦੂਜੇ ਪਾਸੇ 
੧.ਸਿਕੰਦਰ 
੨.ਨਿਪੋਲੀਅਨ 
੩.ਚਿੰਗੇਜ ਖਾਨ
੪.ਡਿਫੂ ਓਫ ਲਿੰਕਨ
ਜਿੰਨਾ ਰੱਜ ਜਨਤਾ ਦਾ ਘਾਣ ਕੀਤਾ ਪਰ ਉਹਨਾ ਦੇ ਵਾਰਿਸਾ ਨੇ ਉਨ੍ਹਾ ਨੂ ਮਹਾਨ ਸ਼ਾਸਕ ਬਣਾ ਕੇ ਦੁਨੀਆ ਸਾਹਮਣੇ ਪੇਸ਼ ਕੀਤਾ॥
ਸਾਡੇ ਸਿਖਾ ਕੋਲ ਅਸਲ ਮਹਾਨ ਆਗੂ ਸੀ ਅਸੀਂ ਉਸਨੂ ਕਾਨ੍ਹਾ ਤੇ ਕਈ ਵਾਰ ਤਾ ਬਦ ਚਲਣ ਤੱਕ ਕਹ ਪਰਚਾਰਿਆ,ਸਰਮ ਆਉਣੀ ਚਾਹੀਦੀ ਹੈ॥ਅੱਜ ਲੋੜ ਹੈ ਖੋਜ ਕਰਨ ਦੀ ਕੇ ਰਣਜੀਤ ਸਿੰਘ ਕਿੰਨਾ ਨੀਤੀਆਂ ਨੂੰ ਆਪਣਾ ਮਹਾ ਰਾਜਾ ਰਣਜੀਤ ਸਿੰਘ ਬਣਿਆ॥ਜਿਸ ਨੇ 
ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਦਾ ਉਪਦੇਸ਼ ਸਹੀ ਮੈਨਿਆ ਵਿਚ ਕਮਾ ਕੇ ਦਿਖਾਇਆ॥
ਧੰਨਵਾਦ

ਗੁਰ ਉਪਦੇਸ਼ ਤੂੰ ਬਿਨ੍ਹਾ ਸੰਸਾਰ ਦੀ ਕਲਪਨਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਬਦੁ ਰੂਪੀ ਗੁਰ ਉਪਦੇਸ਼ ਤੂੰ ਬਿਨ੍ਹਾ ਸੰਸਾਰ ਦੀ ਕਲਪਨਾ ਕਰਦੇ ਹੋਏ ਸਮਝਾਣਾ ਕਰਦੇ ਹਨ॥
ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥
ਸਬਦੁ ਗੁਰੂ ਦੀ ਅਗਵਾਈ ਤੂੰ ਬਿਨ੍ਹਾ ਸੰਸਾਰ ਕੇਵਲ ਝੱਲਿਆ ਦੇ ਰਹਿਣ ਬਸੇਰੇ ਤੂੰ ਵੱਧ ਕੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ॥
ਜੇ '''ਬਰਲਿਆ'''ਪੱਦ ਨੂੰ ਹੋਰ ਖੋਲਕੇ ਸਮਝਣਾ ਹੋਵੇ ਤਾ ਰਤਾ ਕੋ ਧਿਆਨ ਮਹਲਾ ੯ ਦੇ ਇਸ ਸਲੋਕ ਵੱਲ ਖੜੋ।।
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ।।
ਇਹ ''ਜਨਮੁ ਅਕਾਰਥ ਕੀਨੁ''' ਹੀ ''ਬਰਲਿਆ'' ਦੇ ਅਸਲ ਅਰਥ ਹਨ॥
ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ॥
ਜਿਨ੍ਹਾਂ ਉਤੇ ਸਾਹਿਬ ਦੀ ਨਦਰਿ ਹੋ ਸਬਦੁ ਰੂਪੀ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਉਹ ਇਸ ਬਰਲਿਆ ਦੀ ਸ੍ਰੇਣੀ ਵਿੱਚੋ ਉਬਰ ਸਾਹਿਬ ਨਾਲ ਜਾ ਮਿਲਦੇ ਹਨ॥
ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਜਗਤ ਨੂੰ ਰਚਣਹਾਰ ਕਰਤਾ ਸਭ ਕੁਝ ਜਾਣਦਾ ਹੈ ਕੇ ਕਿਵੇਂ ਬਰਲਿਆ ਪਨ ਤੂੰ ਕੱਢ ''ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ'' ਦੀ ਅਵਸਥਾ ਵਿਚ ਜੀਵ ਨੂੰ ਲੈ ਕੇ ਆਉਣਾ ਹੈ॥
ਧੰਨਵਾਦ

Friday, November 25, 2016

1947 ਦਾ ਗੁਆਚਾਂ ਵਰਕਾ

ਅਮਰੀਕਾ ਦੇ ਵਸਨੀਕ ਸਰ Margaret bourke-white ਆਪਣੇ '''life magazine ''''ਵਿਚ ਅਗਸਤ 1947 ਤੂ ਬਾਅਦ ਸਤੰਬਰ ਮਹਨੇ ਵਿਚ ਮੁਜਫਰਾਬਾਦ (ਪਾਕਿਸਤਾਨ) ਦੇ ਇਲਾਕੇ ਦੇ ਬਣੇ ਪਹਲੇ ਕਾਲਜ ਦੀ ਇਕ ਘਟਨਾ ਦਾ ਜਿਕਰ ਕਰਦਾ ਹੈ ਇਹ ਕਾਲਜ 'ਸਿਖ ਕਾਲਜ' ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਸਿਰਫ ਲੜਕੀਆ ਦਾ ਕਾਲਜ ਸੀ॥ਕੇਹਾ ਜਾਂਦਾ ਹੈ ਕੇ ਇਸ ਪਾਸੇ ਸਿਖਾ ਦੇ 150 ਦੇ ਕਰੀਬ ਪਿੰਡ ਸਨ ਜੋ ਜਮੂ ਕਸ਼ਮੀਰੀ ਦੀ ਰਿਆਸਤ ਨਾਲ ਜੁੜ ਦੇ ਸਨ ((ਜੋ ਹਰੀ ਸਿੰਘ ਨਲੂਆ ਨੇ ਦਰਿਆ ਖੈਬਰ ਫਤਿਹ ਕਰਨ ਤੂੰ ਬਾਅਦ ਵਾਸੀਏ ਸਨ))  1947 ਦੀ ਵੰਡ ਵੇਲੇ ਨਾਹ ਤਾ ਇਹ ਇਲਾਕਾ ਪਾਕਿਸਤਾਨ ਦਾ ਹਿੱਸਾ ਸੀ ਤੇ ਨਾਹ ਹਿੰਦੁਸਤਾਨ ਦਾ॥ਸੋ ਦੋਵੇ ਮੁਲਕਾ ਨੇ ਆਪਣੇ ਆਪਣੇ ਇਲਾਕਿਆ ਨਾਲ ਲਗਦੇ ਇਲਾਕਿਆ ਵਿਚ ਮਾਰੋ ਮਾਰੀ ਸੁਰੂ ਕਰ ਦਿਤੀ॥ਬਾਲਤਕਾਰ ਤਾ ਆਮ ਗੱਲ ਬਣ ਗਈ॥ਤਦ ਇਹਨਾ ਲੋਕਾ ਨੇ ਸਿਖ ਕਾਲਜ ਤੇ ਮਾੜੀ ਨੀਤ ਨਾਲ ਹਮਲਾ ਕੀਤਾ ਪਰ ਕਾਲਜ ਵਿਚ ਮਜੂਦ 250 ਤੂ ਉਪਰ ਸਿਖ ਲੜਕੀਆ ਨੇ ਜੇਹਲਮ ਦਰਿਆ ਵਿਚ ਛਾਲ ਮਾਰਨਾ ਪਸੰਦ ਕੀਤਾ ਇਹਨਾ ਹਲਕਾਏ ਲੋਕਾ ਦੀਆ ਬੋਟੀਆ ਬਣਨ ਨਾਲੋ॥ਸ਼ਾਇਦ ਅਜੇਹੀ ਵਾਰਤਾ ਦੁਨੀਆ ਵਿਚ ਕੀਤੀ ਵਾਪਰੀ ਹੋਵੇ॥ਇਹਨਾਂ ਇਲਾਕਿਆਂ ਵਿਚ ਹੋਏ ਕਤਲੇਆਮ ਵਿਚ  ਲਗਭਗ 12000 ਤੂ ਉਪਰ ਸਿਖ ਮਰੇ(ਸਰਕਾਰੀ ਅੰਕੜਾ 4000 ਦਾ ਹੈ )ਪਰ ਦੁਖ ਹੋਂਦਾ ਹੈ ਕੇਵਲ ਡਾਕਟਰ ਉਦੋਕੇ ਜੀ ਨੂ ਛਡ ਕਿਸੇ ਸਿਖ ਵਿਦਵਾਨ ਨੇ ਅਜੇਹੀ ਖੋਜ ਨਹੀ ਕੀਤੀ॥ਅੱਜ ਦੇ ਸਮੇ ਇੰਨਾ 150 ਪਿੰਡ ਵਿੱਚੋ ਕੋਈ ਵੀ ਪਿੰਡ ਨਹੀਂ ਬਚਿਆ॥ਉਸ ਸਮੇ ਕਸ਼ਮੀਰ ਦੇ ਇਲਾਕਿਆਂ ਜਿਆਦਾ ਬੋਲੀ ਜਾਨ ਵਾਲੀ ਬੋਲੀ ਪੰਜਾਬੀ ਸੀ॥

ਇਕ ਸਾਹਿਬ ਦੀ ਓਟ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਨੂੰ ਇਕ ਸਾਹਿਬ ਦੀ ਓਟ ਬਾਰੇ ਸਮਝਾਣਾ ਕਰਾਉਂਦੇ ਹੋਏ ਆਖਦੇ ਹਨ॥
ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥
ਸਚੇ ਗੁਰੂ ਤੂੰ ਬਿਨ੍ਹਾ ਹੋਰ ਕੋਈ ਸਾਹਿਬ ਦੇ ਗੁਣਾ ਦੀ ਦਾਤ ਦੇਣ ਵਾਲਾ ਗੁਰੂ ਨਹੀਂ ਹੈ ॥ਸੱਚਾ ਗੁਰੂ ਹੀ ਸਾਹਿਬ ਦੇ ਗੁਣਾ ਦਾ ਉਪਦੇਸ਼ ਦੇ ਜੀਵਨ ਵਿਉਂਤ ਦਾ ਸੁਚੱਜਾ ਆਧਾਰ ਬੰਨਦਾ ਹੈ॥
ਇਥੇ ਯਾਦ ਰੱਖਣ ਯੋਗ ਹੈ ਕੇ ਸਿੱਖ ਦਾ ਸਚਾ ਗੁਰੂ ਜਗੋ ਜੱਗ ਅਟਲ ਗੁਰੂ ਗਰੰਥ ਸਾਹਿਬ ਜੀ ਹੈ॥ਗੁਰੂ ਗਰੰਥ ਸਾਹਿਬ ਜੀ ਸਾਹਿਬ ਦੇ ਗੁਣਾ ਨਾਲ ਸਾਡੀ ਸਾਂਝ ਪਵਾ ਸਾਨੂੰ ਸਚਿਆਰ ਬਣਾਉਂਦੇ ਹਨ॥ਇਸਲਈ ਹੀ ਆਖਿਆ ਗਿਆ ਹੈ
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ''' ਦਾ ਉਪਦੇਸ਼ ਕਮਾ ਗੁਰਬਾਣੀ ਰੂਪ ਹੋ ਸਚਿਆਰ ਹੋ ਜਾ॥
ਬਸ ਇਕ ਗੱਲ ਦਾ ਧਿਆਨ ਰੱਖੀ ਕੇ...
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਅੱਜ ਦੇ ਸਲੋਕ ਦੀ ਗਲੀ ਪੰਗਤੀ ਵਿਚ ਗੁਰੂ ਜੀ ਆਖਦੇ ਹਨ॥
ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥
ਜਦ ਗੁਰੂ ਦੀ ਨਦਰਿ ਕਰਮ ਖੇਤਰ ਉਤੇ ਹੋਂਦੇ ਹੈ ਤਦ ਹੀ ਸਾਹਿਬ ਦਾ ਗੁਣਾ ਰੂਪੀ ਨਾਮੁ ਮਨ ਵਿਚ ਸਦਾ ਲਈ ਵੱਸ ਜਾਂਦਾ ਹੈ॥
ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥ 
ਜਦ ਸਾਹਿਬ ਦੇ ਗੁਣਾ ਰੂਪੀ ਨਾਮੁ ਨਾਲ ਪਿਆਰ ਵਾਲੀ ਸਾਂਝ ਪੈਂਦੀ ਹੈ ਤਾ ਜੋ ਤ੍ਰਿਸ਼ਨਾ ਦੀ ਅਗਨ ਹਿਰਦੇ ਵਿਚ ਹਰ ਵਖਤ ਪ੍ਰਬਲ ਰਹਿੰਦੀ ਸੀ ਉਹ ਨਾਮੁ ਦੀ ਸਹਿਜਤਾ ਨਾਲ ਬੁਝ ਜਾਂਦੀ ਹੈ ਤੇ ਸਹਿਜਤਾ ਜੀਵਨ ਦਾ ਆਧਾਰ ਬਣ ਜਾਂਦੀ ਹੈ॥
ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਹੀ ਨਾਮੁ ਦੀ ਮਿਲਦੀ ਹੈ ਤੇ ਜਿਨ੍ਹਾਂ ਨੂੰ ਇਸ ਦਾਤ ਦੀ ਬਖਸ਼ ਹੋਂਦੀ ਹੈ ਉਹਨਾਂ ਉਤੇ ਸਾਹਿਬ ਦੀ ਨਦਰਿ ਹੋਂਦਾ ਹੈ ॥
ਧੰਨਵਾਦ

Thursday, November 24, 2016

ਕਿਤੁ ਦੁਆਰੈ ਪਾਈਐ

ਗੁਰਦਵਾਰੇ ਦੇ ਸਪੀਕਰ ਵਿੱਚੋ ਮਿੱਠੀ ਧੁਨੀ ਵਿਚ ਇਕ ਪੁਕਾਰ ਆ ਰਹੀ ਸੀ ਕੇ....
ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹ ਕਹਾਣੀ ॥
ਹੇ ਸਾਹਿਬ ਦੇ ਪਿਆਰੇ ਸੰਤ ਜਨੋ ਆਉ ਉਸ ਬੇਅੰਤ ਗੁਨਾ ਦੇ ਮਾਲਿਕ ਸਾਹਿਬ ਦੀ ਰਲ ਮਿਲ ਸਿਫਤ ਸਾਲਾਹ ਕਰੀਏ॥
ਸਿਫਤ ਸਾਲਾਹ ਰਾਹੀਂ ਇਹ ਜਾਨਣ ਦੀ ਕੋਸਿਸ ਕਰੀਏ ਕੇ..
ਕਰਹ ਕਹਾਣੀ ਅਕਥ ਕੇਰੀ ਕਿਤੁ ਦੁਆਰੈ ਪਾਈਐ ॥ 
ਉਹ ''ਕਿਤੁ ਦੁਆਰੈ'' ਮਿਲਦਾ ਹੈ ॥
ਜਦ ਸਵਾਲ ਦੀ ਰੂਪ ਵਿਚ ਕਿਤ ਪਦ ਆਇਆ ਤਾ ਗੁਰੂ ਜੀ ਨੇ ਅਗੇ ਜਵਾਬ ਦਿੱਤਾ॥
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥ 
ਦੇਹ ਦੇ ਰਾਹੀਂ ਕੀਤੇ ਜਾਂਦੇ ਕਾਰ ਵਿਵਹਾਰ ਨੂੰ, ਮਨ ਦੇ ਸੰਕਲਪ ਵਿਕਲਪ ਨੂੰ ਅਤੇ ਸਵਾਸਾਂ ਰੂਪੀ ਧਨ ਨੂੰ ਗੁਰੂ ਅਗੇ ਸਮਰਪਿਤ ਕਰ॥ਗੁਰੂ ਦੇ ਹੁਕਮ ਵਿਚ ਜੀਵਨ ਵਿਉਂਤ ਢਾਲ ਸਾਹਿਬ ਨੂੰ ਪਾਇਆ ਜਾ ਸਕਦਾ ਹੈ॥
ਹੁਣ ਇਥੇ ਗੁਰੂ ਜੀ ਇੱਕਲਾ '''ਹੁਕਮਿ ਮੰਨਿਐ''' ਆਖ ਗੱਲ ਨਹੀਂ ਮੁਕਾਈ ਸਗੋਂ ਹੁਕਮ ਨੂੰ ਖੋਲਦੇ ਹੋਏ ਆਖ ਦਿੱਤਾ ॥
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥
ਭਾਈ ਸਚੀ ਗੁਰਬਾਣੀ ਦਾ ਗਾਇਨ ਕਰ ਭਾਵ ''''ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ''' ਦਾ ਉਪਦੇਸ਼ ਕਮਾ ਗੁਰਬਾਣੀ ਰੂਪ ਹੋ ਸਚਿਆਰ ਹੋ ਜਾ॥
ਬਸ ਇਕ ਗੱਲ ਦਾ ਧਿਆਨ ਰੱਖੀ ਕੇ...
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਨਾਨਕ ਫਿਰ ਇਹੀ ਅਰਜ਼ ਕਰਦਾ ਹੈ ਕੇ..
ਕਹੈ ਨਾਨਕੁ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ॥੯॥
ਧੰਨਵਾਦ

ਮਾਇਆ ਦੀ ਜਕੜ

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੀ ਜਕੜ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥
ਮਾਇਆ ਦੀ ਜਕੜ ਦਰਅਸਲ ਦੁੱਖਾਂ ਦਾ ਸਾਗਰ ਹੈ ਇਸੇ ਜਹਿਰਲੇ ਸਾਰਗ ਤੂੰ ਪਾਰ ਪਾਉਣਾ ਬਹੁਤ ਮੁਸ਼ਕਲ ਹੈ॥
ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥ 
ਮੈ ਮੇਰੀ ਕਰਦੇ ਕਈ ਹਉਮੈ ਦੇ ਜ਼ਹਿਰ ਵਿਚ ਫੱਸ ਅਨਜਾਏ ਜੀਵਨ ਬਰਬਾਦ ਕਰ ਕੂਚ ਕਰ ਗਏ॥
ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥
ਮਨਮੁਖਤਾ ਵਿਚ ਫਸੇ ਜੀਵ ਕਿਸੇ ਪਾਸੇ ਨਹੀਂ ਲੱਗਦੇ ਹਨ ਅਤੇ ਡਾਵਾ ਡੋਲੇ ਖਾਂਦੇ ਅੱਧ ਵਿਚ ਹੀ ਸਫ਼ਰ ਮੁਕਾ ਲੈਂਦੇ ਹਨ॥
ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥
ਜੀਵ ਜਿਵੇ ਦੀ ਆਪਣੇ ਕਰਮ ਖੇਤਰ ਵਿਚ ਖੇਤੀ ਕਰਦਾ ਧੁਰ ਦਾ ਮਾਲਿਕ ਸਾਹਿਬ ਉਵੇਂ ਦੀ ਫਸਲ ਪੈਦਾ ਕਰ ਖੱਟੀ ਖੱਟਣ ਉਤੇ ਲਾ ਦਿੰਦਾ ਹੈ, ਅਜਿਹੇ ਸਥਿਤੀ ਵਿਚ ਹੋਰ ਕੀ ਕੀਤਾ ਜਾ ਸਕਦਾ ਹੈ॥
ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥
ਰਾਹ ਇਕ ਹੀ ਹੈ ਕੇ ਜੀਵ ਆਪਣੇ ਮੱਤ ਨੂੰ ਗੁਰੂ ਦੀਆ ਸਿਖਿਆਵਾਂ ਅਗੇ ਸਮਰਪਣ ਕਰ ਗੁਰਮਤਿ ਦਾ ਧਾਰਨੀ ਹੋ ਗਿਆਨ ਰੂਪੀ ਰਤਨ ਦੀ ਖੇਤੀ ਮਨ ਦੇ ਖੇਤ ਉਤੇ ਕਰ ਲੇਵੇ ਤਦ ਜਾ ਹਰ ਜਰੇ ਵਿੱਚੋ ਸਾਹਿਬ ਦੇ ਦਰਸ਼ਨ ਹੋਣ ਗਏ॥
ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਜੋ ਜੀਵ '''ਉਰਵਾਰੁ ਨ ਪਾਰੁ ਹੈ''' ਦੀ ਸਥਿਤੀ ਵਿਚ ਜੀਉ ਰਿਹਾ ਸੀ ਜਦ ਉਹ ਗੁਰਮਤਿ ਦਾ ਧਾਰਨੀ ਹੋਇਆ ਤਾ ਸਹਜੇ ਹੀ ਸਮਝ ਗਿਆ ਕੇ ਇਸ '''ਮਾਇਆ ਮੋਹੁ ਦੁਖੁ ਸਾਗਰੁ'''ਵਿੱਚੋ ਬੋਹਿਥਾ ਰੂਪੀ ਗੁਰੂ ਹੀ ਪਾਰ ਲੰਘਾ ਸਕਦਾ ਹੈ ਅਤੇ ਜੋ ਇਸ ਬੋਹਿਥੇ ਉਤੇ ਸਵਾਰ ਹੋਂਦੇ ਹਨ ਉਹ ਵੱਡੇ ਭਾਗਾਂ ਵਾਲੇ ਅਖਵਾਂਦੇ ਹਨ॥
ਧੰਨਵਾਦ

Wednesday, November 23, 2016

ਸਿੱਖ ਇਤਹਾਸ

ਸਿੱਖ ਇਤਹਾਸ ਨੂੰ ਮੁੱਖ ਰੱਖਦੇ ਹੋਏ ਵਿਚਾਰਨ ਦੀ ਕੋਸਿਸ ਕਰਦੇ ਹਾਂ ਕੇ ਸਿੱਖਾਂ ਲਈ ਅਹੁਦੇਦਾਰੀਆ ਕਿੰਨੀਆ ਕੋ ਮਹੱਤਵ ਰੱਖਦੀਆ ਸੀ ਤੇ ਮਿਲੇ ਪਦਾ ਦੀ ਵਰਤੋਂ ਕਰ ਕਿਵੇਂ ਕੌਮ ਨੂੰ ਬੁਲੰਦੀਆ ਉਤੇ ਖੜਿਆ ॥
1716 ਈ ਨੂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੂ ਬਾਅਦ ਅਗਲੇ 17 ਸਾਲ ਦਾ ਸਮਾ ਸਿਖਾ ਉਤੇ ਅਤੀ ਮੁਸਕਲਾ ਭਰਿਆ ਸੀ॥ਛੇ ਵਾਰੀ ਸਰਕਾਰੀ ਤੋਰ ਉਤੇ ਜਕਰੀਆ ਖਾਨ ਨੇ ਸਿਖ ਕਤਲੇਆਮ ਦਾ ਐਲਾਨ ਕੀਤਾ॥ਸਿਰਾ ਦੇ ਮੁੱਲ ਪਏ ਕੋਮ ਨੂ ਮੁਢੋ ਖਤਮ ਕਰਨ ਦੀਆ ਕੋਸਿਸ ਹੋਇਆ ਪਰ ਇੰਨੇ ਖੂਨ ਖਰਾਬੇ ਤੂ ਬਾਅਦ ਵੀ ਜਕਰੀਆ ਖਾਨ ਆਪਣੀਆ ਬਦ ਨੀਤੀਆ ਵਿਚ ਕਾਮਜਾਬ ਨਾ ਹੋ ਸਕਿਆ॥ਆਖਰ ਏਸੀਆ ਦੀ ਸਭ ਤੂ ਵੱਡੀ ਹਕੂਮਤ ਨੇ ਸਰਦਾਰ ਸਬੇਗ ਸਿੰਘ ਰਾਹੀ ਸਿਖਾ ਨੂ 1733 ਈ ਵਿਚ ਨਵਾਬੀ ਭੇਜੀ॥ਹੁਣ ਸਿਖ ਕਿਰਦਾਰਾ ਵੱਲ ਵੇਖੋ॥
ਪਹਲਾ ਤਾ ਨਵਾਬੀ ਲੈ ਕੇ ਆਏ ਸਰਦਾਰ ਸਬੇਗ ਸਿੰਘ ਨੂ ਸਿੰਘ ਬਾਹਰ ਹੀ ਰੋਕ ਲਿਆ ਕੇ ਭਾਈ ਤੂ ਸਰਕਾਰੀ ਨੋਕਰ ਹੈ॥ਕਾਫੀ ਤਰਲੇ ਮਿਨਤਾ ਤੂ ਬਾਅਦ ਸਿਖਾ ਦੇ ਉਸ ਵੇਲੇ ਦੇ ਮੁਖ ਸੇਵਾਦਾਰ(ਜਥੇਦਾਰ)ਭਾਈ ਸਾਹਿਬ ਦਰਬਾਰਾ ਸਿੰਘ ਕੋਲ ਜਾਣ ਦੀ ਆਗਿਆ ਮਿਲੀ॥ਭਾਈ ਦਰਬਾਰਾ ਸਿੰਘ ਨੇ ਸਬੇਗ ਸਿੰਘ ਨੂ ਕੁਝ ਇੰਜ ਆਖਿਆ..
ਹਮ ਰਾਖਤ ਪਾਤਿਸ਼ਾਹੀ ਦਾਵਾ ਜਾ ਇਤਕੋ ਜਾ ਅਗਲੋ ਪਾਵਾ॥
ਅਸੀਂ ਤਾ ਪਾਤਿਸ਼ਾਹੀਆ ਦਾ ਦਾਵਾ ਆਪਣੀ ਹਿੱਕ ਦੀ ਜੋਰ ਉਤੇ ਕਰਦੇ ਹਾ ਫਿਰ ਨਵਾਬੀ ਕੀ ਚੀਜ਼ ਹੈ॥ਫਿਰ ਭਾਈ ਸਬੇਗ ਸਿੰਘ ਪੰਜ ਪਿਆਰਿਆ ਕੋਲ ਅਰਜ ਲੈ ਕੇ ਗਿਆ॥ਪੰਜ ਪਿਆਰਿਆ ਵਿਚ ਉਸ ਵੇਲੇ ਸਹੀਦ ਬਾਬਾ ਦੀਪ ਸਿੰਘ ਜੀ ,ਸਹੀਦ ਕਰਮ ਸਿੰਘ ਜੀ ,ਸਰਦਾਰ ਹਰੀ ਸਿੰਘ ਜੀ ,ਸਰਦਾਰ ਜੱਸਾ ਸਿੰਘ ਜੀ ਤੇ ਭਾਈ ਬੁਧ ਸਿੰਘ ਜੀ(ਮਹਾ ਰਾਜਾ ਰਣਜੀਤ ਸਿੰਘ ਦੇ ਪੜਦਾਦਾ ਜੀ) ਸਾਮਿਲ ਸਨ॥ਪਰ ਓਥੋ ਵੀ ਜਵਾਬ ਮਿਲਿਆ....
ਪਾਤਿਸ਼ਾਹੀ ਛਡ ਲਏ ਨਵਾਬੀ ਇਤ ਉਤ ਕੀ ਕਰੇ ਖ਼ਰਾਬੀ॥
ਕੋਈ ਗੱਲ ਨਹੀ ਬਣੇ ਸਾਰੇ ਚੁਪ ਜੇਹੀ ਛਾਈ ਸੀ॥ਗੁਰੂ ਗਰੰਥ ਸਾਹਿਬ ਦੇ ਪਾਠ ਕਰਦੇ ਗ੍ਰੰਥੀ ਸਿੰਘ ਦੀ ਆਵਾਜ਼ੀ ਆਈ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥
ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥
ਸਬੇਗ ਸਿੰਘ ਨੇ ਪੰਜ ਪਿਆਰਿਆ ਵੱਲ ਵੇਖਿਆ॥ਫਿਰ ਪੰਜ ਪਿਆਰਿਆ ਫੈਸਲਾ ਕੀਤਾ ਕੇ ਨਵਾਬੀ ਇਕ ਪਖਾ ਚਲਦੇ ਸਿੰਘ ਨੂ ਦਿਤੀ ਜਾਵੇ॥ਇਹ ਸਿੰਘ ਸਨ ਭਾਈ ਕਪੂਰ ਸਿੰਘ ਜੀ ਜੋ ਹੁਣੇ ਹੀ ਸ੍ਰੀ ਹਰਿ ਗੋਬਿੰਦਪੁਰ ਲੜਾਈ 'ਚ ਲੜ ਵਾਪਿਸ ਆਏ ਸਨ ਮਥੇ 'ਚੋ ਅਜੇਹੇ ਵੀ ਖੂਨ ਰਿਸ ਰਿਹਾ ਸੀ॥
ਕਪੂਰ ਸਿੰਘ ਕੇਹਾ ਮੈ ਪੰਜ ਪਿਆਰਿਆ ਦਾ ਹੁਕਮ ਨਹੀ ਮੋੜ ਸਕਦਾ ਹਾ ਪਰ ਮੈਨੂ ਕੁਝ ਗੱਲ ਦੀ ਪਹਲਾ ਆਗਿਆ ਦਿਤੀ ਜਾਵੇ ॥
੧.ਮੈ ਕੋਈ ਤਖਤ ਜਾ ਕੁਰਸੀ ਤੇ ਨਹੀ ਬੈਠਾ ਗਾ
੨.ਪਖਾ ਝਲਣ ਦੀ ਸੇਵਾ ਮੇਰੀ ਹੀ ਰਹੇਗੀ
੩.ਘੋੜਿਆ ਦੀ ਦੇਖ ਰੇਖ ਮੈ ਪਹਲਾ ਵਾਂਗ ਹੀ ਕਰਾਗਾ
੪.ਇਹ ਨਵਾਬੀ ਦੀਆ ਵਸਤਾ ਪੰਜ ਸਿੰਘਾ ਦੇ ਪੈਰਾ ਨੂ ਛੂਹਿਆ ਜਾਣ॥
ਇਹ ਸਨ ਸਿਖ ਕਿਰਦਾਰ ਬਾਕੀ ਤੁਸੀਂ ਅੱਜ ਦੀ ਕੁਰਸੀ ਪਿਛਲੀ ਦੌੜ ਤੂ ਖੂਬ ਜਾਣੂ ਹੀ ਹੋ॥
ਧੰਨਵਾਦ


ਨਾਮੁ ਦੀ ਵਡਿਆਈ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਨਾਮੁ ਦੀ ਵਡਿਆਈ ਦਸਦੇ ਹੋਏ ਆਖਦੇ ਹਨ॥
ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥
ਸਾਹਿਬ ਦਾ ਗੁਣ ਰੂਪੀ ਨਾਮੁ ਸਭ ਤੂੰ ਪਰਮ ਸਰੇਸਟ ਹੈ॥
ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥
ਭਾਵੇ ਕੋਈ ਲੱਖਾਂ ਹੀ ਜਤਨ ਕਰ ਜਿੰਨੀਆਂ ਮਰਜੀ ਤਾਂਘ ਲਾਈ ਬੈਠੇ ਉਹ ਇਸ ਪਰਮ ਸਰੇਸਟਤਾ ਦੇ ਮੁਕਾਬਲੇ ਖੜਾ ਨਹੀਂ ਹੋ ਸਕਦਾ ਹੈ॥
ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥
ਸਿਰਫ ਦੇਹੀ ਭੇਖ ਪਾ ਯਾਤਰਾਵਾਂ ਤੀਰਥਾਂ ਉਤੇ ਘੁੰਮਣ ਨਾਲ ਜਾ ਕੇਵਲ ਮੂੰਹ ਦੇ ਮਿੱਠੜੇ ਬੋਲਾ ਸਦਕਾ ਕੋਈ ਉਸ ਨੂੰ ਪਾ ਨਹੀਂ ਸਕਦਾ ਹੈ॥
ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥
ਦਰਅਸਲ ਉਸਦੇ ਮਿਲਾਪ ਲਈ ਸਚੇ ਗੁਰੂ ਦੀ ਸਰਨ ਵਿਚ ਜਾਣਾ ਪੈਂਦਾ ਹੈ ਅਤੇ ਕਰਮ ਗੁਰੂ ਦੀਆ ਸਿਖਿਆਵਾਂ ਦੀਆ ਪਉੜੀਆਂ ਚੜ੍ਹ ਮਿਲਾਪ ਦੀ ਰਾਹ ਪੈ ਤੁਰਦੇ ਹਨ॥ਇਹੀ ਅਸਲ ਪ੍ਰਾਪਤੀ ਹੈ॥
ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥
ਜਦ ਕਰਮ ਗੁਰੂ ਦੀ ਸਿਖਿਆਵਾਂ ਦੀ ਵਿਚਾਰ ਆਚਾਰ ਵਿਚ ਧਾਰ ਸਚਿਆਰ ਬਣਦਾ ਤਦ ਸਾਹਿਬ ਹਿਰਦੇ ਘਰ ਵਿਚ ਆ ਵੱਸਦਾ ਹੈ॥ਬਸ ਲੋੜ ਹੈ ਕਰਮ ਗੁਰੂ ਸਿਖਿਆਵਾਂ ਦੀ ਵਿਚਾਰ ਨਾਲ ਜੁੜੀਏ॥
ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਗੁਰੂ ਸਿਖਿਆਵਾਂ ਅਗੇ ਆਪਾ ਭਾਉ ਮਾਰਨ ਨਾਲ ਹੀ ਮਨ ਗੁਰਮਤਿ ਦਾ ਧਾਰਨੀ ਹੋਂਦਾ ਹੈ ਬਸ ਫਿਰ ਇਹੀ ਸਚੀ ਸੋਭਾ ਸਿਫਤ ਸਾਲਾਹ ਹੋਂਦੀ ਹੈ॥
ਧੰਨਵਾਦ

Tuesday, November 22, 2016

ਗੁਰਮਤਿ ਅਨੁਸਾਰ ਜਿਆਉਂਦੇ ਜੀਅ ਮਰਨਾ ਕੀ ਹੈ॥

ਅੱਜ ਦੇ ਸਲੋਕ ਵਿਚ ਗੁਰੂ ਜੀ ਸਮਝਾਣਾ ਕਰਦੇ ਹਨ ਕੇ ਜਿਆਉਂਦੇ ਜੀਅ ਸਬਦੁ ਦੇ ਧਾਰਨੀ ਹੋ ਕਿਵੇਂ ਮਰਿਆ ਜਾਂਦਾ ਹੈ॥
ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥ 
ਜੋ ਗੁਰਮੁਖ ਜਨ ਗੁਰੂ ਸਿਖਿਆਵਾਂ ਨੂੰ ਕਿਰਦਾਰ ਵਿਚ ਧਾਰਦਾ ਹੈ ਉਹ ਹੀ ਜੀਵਨ ਪੱਧਤੀ ਵਿਚ ਕਾਮਜਾਬ ਹੋਂਦਾ ਹੈ ਪਰ ਜੇ ਕੋਈ ਬਿਨ੍ਹਾ ਗੁਰੂ ਸਿਖਿਆਵਾਂ ਦੇ ਜੀਵਨ ਪੱਧਤੀ ਵਿਚ ਕਾਮਜਾਬੀ ਲੋਚਦਾ ਦਾ ਹੋਵੇ ਤਾ ਅਜਿਹਾ ਨਹੀਂ ਹੋਂਦਾ ਹੈ॥
ਆਉ ਸਮਝਣ ਦੀ ਕੋਸਿਸ ਕਰਦੇ ਹਾਂ ਕੇ ''ਸਬਦਿ ਮਰੈ'' ਅਸਲ ਵਿਚ ਕੀ ਤੇ ਕਿਵੇਂ ਹੋਈ ਦਾ ਹੈ॥
ਗੁਰੂ ਜੀ ਇਕ ਠਾਇ ਆਖਦੇ ਹਨ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ 
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
ਇਸ ਨੂੰ ਗੁਰਮਤਿ ਵਿਚ ਜਾਗਣਾ ਆਖਦੇ ਹਨ॥
ਹੁਣ ਅੱਖਾਂ ਵੇਖਦੀਆ ਤਾ ਹਨ ਪਰ ਇਹਨਾਂ ਵਿਚ ਉਹ ਮੈਲ ਨਹੀਂ ਰਹੀ॥
ਹੁਣ ਕੰਨ ਸੁਣਦੇ ਤੇ ਹਨ ਪਰ ਕੇਵਲ ਹਰਿ ਜਸ !!ਬਾਕੀ ਨਾਦ ਵਾਦ ਕੋਈ ਅਹਿਮੀਅਤ ਨਹੀਂ ਰੱਖਦੇ 
ਅੱਜ ਵੀ ਜੀਵ ਕਦਮ ਪੁੱਟਦਾ ਹੈ ਪਰ ਹੁਣ ਕਦਮ ਗੁਰਮਤਿ ਅਧੀਨ ਹੋ ਸਤਿ ਸੰਗ ਵੱਲ ਜਾਂਦੇ ਹਨ ॥ਜੋ ਪਹਿਲਾ ਕੁਸੰਗਤ ਵੱਲ ਦੌੜਦੇ ਸਨ॥
ਅੱਜ ਵੀ ਹੱਥ ਕਿਰਤ ਕਰਦੇ ਹਨ ਪਰ ਹੁਣ ਵਾਲੀ ਕਿਰਤ ਸੁਕ੍ਰਿਤ ਹੋ ਗਈ ਹੈ ਕਿਉਂਕਿ ਕਰਮ ਵਿਕਰਮ ਤੂੰ ਸੁਕਰਮ ਹੋ ਗਿਆ ਹੈ॥
ਅੱਜ ਵੀ ਜੀਵ ਬੋਲਦਾ ਹੈ ਪਰ ਹੁਣ ਉਹ ਮਾੜੇ ਬੋਲ ਜਾ ਹਲਕੇ ਬੋਲਾ ਨਾਲ ਸਾਂਝ ਨਹੀਂ ਰਹੀ॥
ਇਹਨੂੰ ਹੀ ਜਿਉਂਦੇ ਜੀ ਮਰਨਾ ਆਖਦੇ ਹਾਂ, ਦੂਜਾ ਭਾਉ ਮਾਰਨਾ ਆਖਦੇ, ਆਪਾ ਸਮਰਪਣ ਆਖਦੇ ਹਾਂ॥
ਇਹ ਕਰਦਾ ਉਹ ਹੀ ਹੈ ਜੋ ਆਪਣਾ ਕਰਮ ਖੇਤਰ ਗੁਰੂ ਦੇ ਉਪਦੇਸੇ ਹੁਕਮ ਵਿਚ ਲੈ ਆਉਂਦਾ ਹੈ॥
ਇਹੀ ਅਸਲ '''ਸਬਦਿ ਮਰੈ ਸੋਈ ਜਨੁ ਸਿਝੈ'' ਹੈ॥
ਅੱਜ ਦੇ ਸਲੋਕ ਦੀ ਅਗਲੀ ਪੰਗਤੀ ਵਿਚ ਗੁਰੂ ਜੀ ਆਖਦੇ ਹਨ॥
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥
ਇੱਕਲਾ ਦੇਹ ਉਤੇ ਕੀਤਾ ਧਾਰਮਿਕ ਸਿੰਗਾਰ ਅਤੇ ਬਾਹਰੀ ਧਾਰਮਿਕ ਕਰਮ ਕਾਂਡ ਕੇਵਲ ਦੂਜੇ ਭਾਉ ਦੀ ਖੁਆਰੀ ਹੀ ਪੱਲੇ ਪਵਾ ਸਕਦੇ ਹਨ॥
ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਬਿਨ੍ਹਾ ਗੁਰੂ ਸਿਖਿਆਵਾਂ ਦੇ ਸਾਹਿਬ ਦਾ ਗੁਣਾ ਰੂਪੀ ਨਾਮੁ ਨਹੀਂ ਪਾਇਆ ਜਾ ਸਕਦਾ ਭਾਵੇ ਜਿੰਨੀ ਮਰਜੀ ਬਾਹਰੀ ਤੜਫ ਹੋਵੇ॥
ਧੰਨਵਾਦ

Monday, November 21, 2016

ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥

ਗੁਰਬਾਣੀ ਵਿਚ ਗੁਰੂ ਜੀ ਇਕ ਠਾਇ ਇਕ ਖੇਡ ਦਾ ਜਿਕਰ ਕਰਦੇ ਹੋਏ ਪਦ ਵਰਤਦੇ ਹਨ ਕੇ
''ਖੂੰਡੀ ਦੀ ਖੇਡਾਰੀ''
ਅੱਜ ਕੱਲ ਇਸ ਖੇਡ ਨੂੰ POLO ਦੇ ਨਾਮ ਜਾਣਿਆ ਜਾਂਦਾ ਹੈ ਇਸ ਵਿਚ ਘੋੜ ਸਵਾਰੀ ਕਰਦੇ ਹੋਏ ਹਾਕੀ ਦੇ ਵਾਂਗ ਖੇਲਿਆ ਜਾਂਦਾ ਹੈ॥
ਪਰ ਇਥੇ ਜੋ ਸਮਝਣ ਵਾਲੀ ਗੱਲ ਹੈ ਕੇ ਗੇਂਦ ਜਦ ਤੱਕ ਖੂੰਡੀ (ਹਾਕੀ ਸਟਿਕ) ਨੂੰ ਆਪਾ ਸਮਰਪਣ ਕਰਕੇ ਉਸਦੀ ਰਜਾ ਵਿਚ ਨਹੀਂ ਚਲਦੀ ਤਦ ਤੱਕ ਕਦੇ ਗੋਲ ਤੱਕ ਨਹੀਂ ਪਹੁੰਚ ਪਾਉਂਦੀ ਹੈ॥
ਇਸੇ ਰਜਾ ਵਿਚ ਚਲ ਮੰਜ਼ਿਲ ਪਾਉਣ ਦੀ ਵਿਧੀ ਨੂੰ ਗੁਰਬਾਣੀ ਵਿਚ ਇੰਝ ਆਖਿਆ ਹੈ ਕੇ
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ 
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥
ਗੁਰੂ ਅਗੇ ਮੱਤ ਰੂਪੀ ਗੇਂਦ ਦਾ ਸਮਰਪਣ ਜਦ ਤੱਕ ਅਸੀਂ ਨਹੀਂ ਕਰਦੇ ਮਿਲਾਪ ਰੂਪੀ ਗੋਲ ਦਾ ਹੋਣਾ ਅਸੰਭਵ ਹੈ॥
ਦੂਜੇ ਪਾਸੇ ਇਹ ਵੀ ਧਿਆਨ ਰੱਖਣਾ ਹੋਵੇਗਾ ਕੇ..
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥ 
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥ 
ਆਪਾ ਸਰਬ ਕਲਾ ਸਮਰਥ ਨੂੰ ਸੌਂਪਣਾ ਹੈ ॥ਕਿਉਂਕਿ ਖੂੰਡੀਆ ਵਾਲੇ ਅੱਜ ਕੱਲ ਭੇਖੀ ਵੀ ਬਹੁਤ ਤੁਰੇ ਫਿਰਦੇ ਹਨ॥ਜੋ ਤੁਹਾਡੀ ਮੱਤ ਰੂਪੀ ਗੇਂਦ ਨਾਲ ਖੇਲਣ ਗਏ ਤਾ ਜਰੂਰ ਪਰ ਕਦੇ ਕਿਸੇ ਗੋਲ ਤੱਕ ਨਹੀਂ ਖੜਨਗੇ॥ਬਸ ਆਪਣੇ ਆਲੇ ਦੁਆਲੇ ਘਮਾਉਂਦੇ ਰਹਿਣਗੇ॥
ਅਜਿਹਾ ਬਾਰੇ ਹੀ ਪੂਰਾ ਸਲੋਕ ਹੈ..
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥ 
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
ਖਿਡਾਰੀ ਹੋਣ ਖੂੰਡੀ ਦੇ ਪਰ ਹੱਥਾਂ ਵਿਚ ਬੰਦੂਕ ਦੇ ਹੱਥੇ ਫੜ੍ਹੀ ਰੱਖਣ॥ਉਡਾਰੀ ਕੁੱਕੜ ਵਾਲੀ ਮਾਰਨੀ ਆਉਂਦੀ ਹੋਵੇ ਤੇ ਫੜ੍ਹਾ ਹੰਸ ਨਾਲ ਉਡਣ ਦੀਆ ਮਾਰਦੇ ਹੋਣ॥
ਧੰਨਵਾਦ

ਮਨਮੁਖ ਤੈ ਗੁਰਮੁਖ ਦੇ ਲੱਛਣ

ਅੱਜ ਦੇ ਸਲੋਕ ਵਿਚ ਗੁਰੂ ਜੀ ਮਨਮੁਖ ਤੈ ਗੁਰਮੁਖ ਦੇ ਲੱਛਣਾਂ ਨੂੰ ਆਹਮਣੇ ਸਾਹਮਣੇ ਰੱਖ ਸਮਝਾਉਂਦੇ ਹੋਏ ਆਖਦੇ ਹਨ॥
ਮਨਮੁਖ ਨਾਮੁ ਨ ਚੇਤਿਓ ਧਿਗੁ ਜੀਵਣੁ ਧਿਗੁ ਵਾਸੁ ॥
ਜਿਨ੍ਹਾਂ ਨੇ ਮਨ ਦੀ ਮੱਤੀ ਅਗੇ ਹਾਰ ਸਾਹਿਬ ਦੇ ਨਾਮੁ ਨਾਲ ਸਾਂਝ ਨਹੀਂ ਪਾਈ ਉਹਨਾਂ ਦੀ ਰਹਿਣੀ ਸਹਿਣੀ ਧਿਰਗਤਾ ਲਾਇਕ ਹੈ॥
ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥
ਜਿਸਦਾ ਦਿੱਤਾ ਖਾਂਦਾ ਤੈ ਪਹਿਨਦਾ ਹੈ ਉਸ ਗੁਣਾ ਦੇ ਮਾਲਿਕ ਹਿਰਦੇ ਵਿਚ ਨਾਂਹ ਵਸਾਇਆ॥
ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥
ਜਦ ਇਹ ਮਨ ਗੁਰ ਸਬਦੁ ਦੀ ਸਿਖਿਆਵਾਂ ਦਾ ਧਾਰਨੀ ਹੀ ਨਹੀਂ ਬਣਿਆ ਫਿਰ ਜੀਉ ਪੀਉ ਦਾ ਮੇਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੋਂਦਾ ਹੈ॥
ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥
ਮਨ ਨੂੰ ਮੁਖੀਆ ਬਣਾ ਜਿਉਣ ਵਾਲੀਆ ਜੀਵ ਇਸਤਰੀਆ ਹਰ ਪਲ ਆਤਮਿਕ ਮਉਤ ਨਾਲ ਸਾਂਝ ਪਾਈ ਰਹਿੰਦੀਆਂ ਹਨ॥
ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥ 
ਪਰ ਦੂਜੇ ਪਾਸੇ ਗੁਰੂ ਦੀ ਮੱਤ ਦੇ ਸਨਮੁਖ ਹੋ ਜਿਉਣ ਵਾਲੀਆ ਜੀਵ ਇਸਰਤੀਆ ਲਈ ਨਾਮੁ ਸੁਹਾਗ ਦੇ ਟਿੱਕੇ ਦੀ ਤਰ੍ਹਾਂ ਉਹਨਾਂ ਦਾ ਸਿੰਗਾਰ ਹੋਂਦਾ ਹੈ॥
ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ ॥
ਗੁਰੂ ਦੇ ਸਨਮੁਖ ਹੋ ਜਿਉਣ ਵਾਲੀਆ ਜੀਵ ਇਸਤਰੀਆਂ ਨੇ ਸਾਹਿਬ ਦਾ ਨਾਮੁ ਹਿਰਦੇ ਵਿਚ ਟਿਕਾਇਆ ਹੋਂਦਾ ਹੈ ਅਤੇ ਇਸਦੇ ਫਲਸਰੂਪ ਹਿਰਦੇ ਘਰ ਵਿਚ ਗਿਆਨ ਦਾ ਕੌਲ ਫੁੱਲ ਖਿਲਿਆ ਮਿਲਦਾ ਹੈ॥
ਸਤਿਗੁਰੁ ਸੇਵਨਿ ਆਪਣਾ ਹਉ ਸਦ ਬਲਿਹਾਰੀ ਤਾਸੁ ॥
ਆਪਣੇ ਗੁਰੂ ਤੂੰ ਆਪਾ ਵਾਰ ਗੁਰੂ ਦੀ ਸੇਵਾ ਕਰਦੀਆ ਹਨ ਅਸਾਂ ਉਹਨਾਂ ਤੂੰ ਬਲਿਹਾਰ ਜਾਂਦੇ ਹਾਂ॥
ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥੩੧॥ 
ਨਾਨਕ ਤਾ ਆਖਦਾ ਕੇ ਜਿਨ੍ਹਾਂ ਦੇ ਅੰਦਰ ਗੁਣਾ ਰੂਪੀ ਨਾਮੁ ਦਾ ਪ੍ਰਗਾਸ ਹੈ ਸਾਹਿਬ ਦੇ ਅਗੇ ਉਹ ਜੀਵ ਇਸਤਰੀਆਂ ਪ੍ਰਵਾਨ ਹੋਂਦੀਆ ਹਨ॥
ਧੰਨਵਾਦ

Sunday, November 20, 2016

ਸਾਹਿਬ ਨਾਲ ਮਿਲਾਪ ਦੀ ਵਾਰਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਨਾਲ ਮਿਲਾਪ ਦੀ ਵਾਰਤਾ ਨੂੰ ਸਮਝਾਣਾ ਕਰਦੇ ਹੋਏ ਆਖਦੇ ਹਨ॥
ਵਿਛੁੜਿ ਵਿਛੁੜਿ ਜੋ ਮਿਲੇ ਸਤਿਗੁਰ ਕੇ ਭੈ ਭਾਇ ॥
ਵਿਛੋੜੇ ਦੀ ਪ੍ਰਕਿਰਿਆ ਵਿੱਚੋ ਲਗਦੇ ਲਗਦੇ ਜਦ ਹਿਰਦੇ ਘਰ ਵਿਚ ਨਿਰਮਲ ਭੈ ਦਾ ਵਾਸਾ ਹੋਇਆ ਤਾ ਵਿਛੋੜਾ ਸਤਿ ਗੁਰੂ ਨਾਲ ਮਿਲਾਪ ਵਿਚ ਜਾ ਬਦਲਿਆ॥
ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥
ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋ ਜਦ ਜੀਵ ਨੇ ਗੁਣਾ ਰੂਪੀ ਸਾਹਿਬ ਦੇ ਨਾਮੁ ਨਾਲ ਸਾਂਝ ਪਾਈ ਤਾ ਆਤਮਿਕ ਸਥਿਰਤਾ ਆਉਣ ਨਾਲ ਨਿਹਚਲਤਾ ਦੀ ਪ੍ਰਾਪਤੀ ਹੋ ਗਈ॥
ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨ੍ਹ੍ਹਿ ॥ 
ਗੁਰ ਸਾਧੂ ਦਾ ਸੰਗ ਪਾ ਆਤਮਿਕ ਜੀਵਨ ਨੂੰ ਗੁਣਾ ਦੇ ਰਤਨਾਂ ਦਾ ਮਾਨੋ ਖਜਾਨਾ ਮਿਲ ਪਿਆ ਹੋਵੇ ॥
ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨ੍ਹ੍ਹਿ ॥੩੦॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਗੁਰੂ ਦੇ ਸਨਮੁਖ ਹੋਇਆ ਨਾਮੁ ਰੂਪੀ ਕੀਮਤੀ ਖਜਾਨਾ ਖੋਜ ਲਿਆ ਜਾਂਦਾ ਹੈ॥
ਧੰਨਵਾਦ

Saturday, November 19, 2016

ਕਮਜ਼ੋਰ ਮਾਨਸਿਕਤਾ

ਬਚਪਨ ਵਿਚ ਸਵਰਗ ਨਰਕ ਵਾਲੇ ਸੀਰੀਅਲ ਤੇ ਆਲੇ ਦੁਆਲੇ ਵਿਚ ਵਹਿਮ ਭਰਮਾ ਦੀਆ ਗੱਲਾਂ ਸੁਨ ਕੇ ਅੱਜ ਸਾਡੀ ਮਾਨਸਿਕਤਾ ਬੜ੍ਹੀ ਹੀ ਅਜੀਬ ਕਿਸਮ ਦੀ ਹੋ ਗਈ ਹੈ॥ਅਸੀਂ ਆਪਣੀ ਕਮਜ਼ੋਰ ਮਾਨਸਿਕਤਾ ਦਾ ਰੋਹ ਰੱਬ ਨੂੰ ਪੰਡ ਕੇ ਕੱਢ ਦੇ ਹਾਂ॥ ਪਰ ਅਸਲ ਲੋੜ ਹੈ ਅਸੀਂ ਆਪਣੀ ਖੁਦ ਦੀ ਸੋਚ ਨੂੰ ਪੰਡੀਏ ਰੱਬ ਨੂੰ ਪੰਡ ਨਾਲ ਅਸੀਂ ਤੁਸੀਂ ਉਸਦਾ ਕੀ ਵਿਗਾੜ ਲਾਵਾਂਗੇ॥ਪਰ ਦੂਜੇ ਪਾਸੇ ਜੇ ਅਸੀਂ ਆਪਣੀ ਸੋਚ ਨੂੰ ਪੰਡਣਾ ਸਿੱਖ ਲਿਆ ਤਾ ਘਟੋ ਘਟ ਆਪਾ ਸਵਰ ਜਾਵੇਗਾ॥
ਇਸੇ ਕਮਜ਼ੋਰ ਮਾਨਸਿਕਤਾ ਵਿੱਚੋ ਅਕਸਰ ਸਵਾਲ ਆਉਂਦੇ ਹਨ ਕੇ ਬੰਦਾ ਸਾਰੀ ਉਮਰ ਐਸ਼ ਪ੍ਰਸਤੀ ਕਰੇ ਤਾ ਜੇ ਮਰਨ ਲੱਗੇ ਜਾ ਮਰਨ ਤੂੰ ਬਾਅਦ ਦੁੱਖ ਝੱਲਣੇ ਵੀ ਪਏ ਤਾ ਕੀ ਹੋਂਦਾ ਹੈ ਸਾਰੀ ਉਮਰ ਧਕੇ ਖਾਣ ਨਾਲੋਂ ਤਾ ਚੰਗਾ ਹੈ ॥ਅਜਿਹੇ ਸਵਾਲ ਵਹਿਮਾਂ ਵਿਚ ਫਸੀ ਸੋਚ ਹੀ ਪੈਦਾ ਕਰ ਸਕਦੀ ਹੈ॥
ਜਰਾ ਕੋ ਆਪਣੇ ਈਮਾਨ ਨੂੰ ਜਿੰਦਾ ਕਰਕੇ ਪੁਛੋ ਕੇ ਕਿਸੇ ਨਾਲ ਧੋਖਾ ਠਗੀ ਕਰਨ ਉਤੇ ਅੰਦਰੋਂ ਤਾ ਸ਼ਰਮਿੰਦਗੀ ਮਹਿਸੂਸ ਹੋਂਦੀ ਹੀ ਹੈ ਬਾਹਰੋਂ ਭਾਵੇ ਬੇਸ਼ਰਮੀ ਦਾ ਨਾਕਾਬ ਪਾਇਆ ਹੋਵੇ॥ਫਿਰ ਜੋ ਇਹ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਕੀ ਇਹ ਕਿਸੇ ਸਜਾ ਤੂੰ ਘਟ ਹੈ॥
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ 
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥
ਹੁਣ ਜੇ ਈਮਾਨ ਦੀ ਆਵਾਜ਼ ਨੇ ਕਰਤੂਤ ਜਾਹਿਰ ਕੀਤੀ ਹੈ ਤਾ ਫਿਰ ਰੱਬ ਨੂੰ ਪੰਡਣਾ ਛੱਡ ਆਪਣੇ ਆਪ ਨੂੰ ਪੰਡੋ॥
ਗੁਰਮਤਿ ਦਾ ਫੈਸਲਾ ਹੈ ਕੇ ਰੱਬ ਜਰੇ ਜਰੇ ਵਿਚ ਤੇ ਜੇ ਜਰੇ ਵਿਚ ਹੈ ਉਸਦਾ ਇਨਸਾਫ ਦਾ ਦਰਬਾਰ ਵੀ ਜਰੇ ਜਰੇ ਵਿਚ ਲੱਗਾ ਹੋਇਆ ਹੈ॥
1.ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥ 
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
2. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ 
ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
ਹੁਣ ਜੇ ਇਹ ਗੱਲ ਸਮਝ ਆ ਗਈ ਕੇ ਉਹ ਹਰ ਜਰੇ ਵਿਚ ਮਜੂਦ ਹੈ ਤੇ ਹਰ ਜਰੇ ਵਿਚ ਆਪਣਾ ਦਰਬਾਰ ਲਾਈ ਬੈਠਾ ਤਾ ਫਿਰ ਇਕ ਗੱਲ ਹੋਰ ਸਮਝਣ ਵਾਲੀ ਹੈ ਕੇ..
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ 
ਭਾਵ ਕੇ ਸਾਹਿਬ ਦੀ ਅਦਾਲਤ ਕੋਈ ਇੰਡੀਅਨ ਸੁਪਰੀਮ ਕੋਟ ਨਹੀਂ ਜਿਥੇ 15 15 20 20 ਸਾਲ ਫੈਸਲਾ ਨਾਹ ਆਵੇ ਇਥੇ ਤਾ ਇਕ ਹੱਥ ਕਰ ਦੂਜੇ ਹੱਥ ਫੈਸਲਾ ਤੇਰੇ ਤਾਈ ਸੁਣਾ ਦਿੱਤਾ ਜਾਂਦਾ ਹੈ॥ਗੁਰੂ ਜੀ ਗੁਰਬਾਣੀ ਵਿਚ ਆਖਦੇ ਹਨ..
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਉਹ ਤੇਰੀ ਕਰਨੀ ਵਾਚ ਦਾ ਹੈ ਤੇ ਕਰਮਾ ਨੂੰ ਸਾਹਮਣੇ ਰੱਖ ਤੈਨੂੰ ਫੈਸਲੇ ਰੂਪੀ ਫਲ ਦਿੰਦਾ ਹੈ, ਜੇ ਤੇਰੀ ਕਰਮੀ ਵਿਚ ਸੁਕਰਮ ਪ੍ਰਧਾਨ ਹੈ ਤਾ ਨੇੜਤਾ ਮਿਲਦੀ ਹੈ ਨਹੀਂ ਤਾ ਦੂਰੀ॥
ਪਰ ਸਾਡੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਚੁਕੀ ਹੈ ਕੇ ਅਸੀਂ ਸੰਸਾਰੀ ਸੁੱਖਾ ਨੂੰ ਆਪਣੇ ਚੰਗੇ ਕਰਮਾ ਨਾਲ ਜੋੜਦੇ ਹਾਂ ਤੇ ਦੁੱਖਾਂ ਨੂੰ ਮਾੜੇ ਕੰਮਾਂ ਦਾ ਨਤੀਜਾ ਸਮਝਦੇ ਹਾਂ॥
ਸਾਨੂੰ ਸੁਖ ਦੁੱਖ ਹੀ ਰੱਬ ਦਾ ਫੈਸਲਾ ਲਗਦੇ ਹਨ ਜੋ ਸਾਹਿਬ ਦੀ ਨੇੜਤਾ ਦਾ ਆਨੰਦ ਹੈ ਉਸਦਾ ਅਹਿਸਾਸ ਹੀ ਨਹੀਂ ਤੇ ਨਾਂਹ ਹੀ ਦੂਰੀ ਦਾ ਖਮ ਦਾ ਪਤਾ॥ਬਸ ਪਦਾਰਥੀ ਐਸ਼ ਹੀ ਸਭ ਕੁਝ ਦਿਸਦੀ ਹੈ॥
ਜੇ ਦੁੱਖਾਂ ਨੂੰ ਮਾੜੇ ਕਰਮਾ ਨਾਲ ਜੋੜਾਂਗੇ ਤਾ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਗੁਰੂ ਅਰਜੁਨ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਅਨੇਕਾਂ ਸਿੱਖਾਂ ਨੇ ਜੋ ਸਰੀਰ ਉਤੇ ਤਸੀਹੇ ਝਲੇ ਕੀ ਤੁਸੀਂ ਉਹਨਾਂ ਨੂੰ ਮਾੜੇ ਕਰਮਾ ਦੀ ਕਿਤਾਰ ਵਿਚ ਖੜੇ ਕਰੋਗੇ??
ਸਗੋਂ ਇਹ ਸਾਰੇ ਮਹਾ ਪੁਰਸ਼ ਤਾ ਆਖਦੇ ਹਨ॥
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥ 
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥ 
ਇਹ ਸਭ ਹੋ ਇਸ ਲਈ ਰਿਹਾ ਹੈ ਕਿਉਂਕਿ ਅਸੀਂ ਸੁਖ ਦੁੱਖ ਤੱਕ ਸੀਮਤ ਹੋ ਚੁਕੇ ਹਾਂ ਮਿਲਾਪ ਦੇ ਅਹਿਸਾਸ ਤੂੰ ਵਾਂਝੇ ਹਾਂ॥
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥
ਚਰਨ ਕਮਲ ਦੀ ਮਉਜ ਵਿਚ ਰਹਿਣਾ ਲਗਦਾ ਸਾਡੀ ਹਿੱਸੇ ਅਸੀਂ ਖੁਦ ਨਹੀਂ ਆਉਣਾ ਦਿੰਦੇ ਹਾਂ॥
ਦੂਜੇ ਦੀ ਕਹੀ ਹੀ ਗੱਲ ਹਵਾਈ ਗੱਲ ਲਗਦੀ ਹੈ ਇਹ ਵੀ ਦੁਖਾਂਤ ਸਾਡੇ ਤਾਈ ਜੁੜਿਆ ਹੋਇਆ ਹੈ ਇਸੇ ਨੂੰ ਮਦੇ ਨਜਰ ਕਬੀਰ ਜੀ ਆਖਿਆ...
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥ 
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ॥
ਸੋ ਵਿਸ਼ਵਾਸ ਕਰੋ ਜੀਵਨ ਨੂੰ ਸੁਚੱਜੇ ਢੰਗ ਨਾਲ ਨਿਰਲੇਪ ਹੋ ਜੀਣਾ ਹੀ ਸਭ ਤੂੰ ਉਤਮ ਵਿਚਾਰ ਹੈ॥
ਭਗਤ ਬੇਣੀ ਜੀ ਦਾ ਕਿਹਾ ਪੱਲੇ ਬਣਨ ਕੇ ਜੀਵਨ ਨੂੰ ਸਵਾਰਣ ਵੱਲ ਧਿਆਨ ਦੀਏ॥
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥੫॥
ਜਦ ਜੀਵਨ ਸਵਾਰਨਾ ਸ਼ੁਰੂ ਕਰ ਲਿਆ ਫਿਰ ਜੀਉ ਪੀਉ ਨੂੰ ਮਿਲਣ ਤੂੰ ਕੋਈ ਨਹੀਂ ਰੋਕ ਸਕਦਾ..
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥...ਧੰਨਵਾਦ

ਇਕਰਾਰਨਾਮਾ

ਅੱਜ ਦੇ ਸਲੋਕ ਵਿਚ ਗੁਰੂ ਜੀ ਅਸਾ ਤਾਈ ਇਕ ਇਕਰਾਰਨਾਮਾ ਕਰਨਾ ਸਿਖਾਉਂਦੇ ਹੋਏ ਆਖਦੇ ਹਨ॥
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥ 
ਹੇ ਮੇਰੇ ਮਾਲਿਕ ਅਸੀਂ ਬਹੁਤ ਗਲਤੀ ਦੀ ਵਣਜ ਕਰਦੇ ਹਾਂ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਲਗਾਇਆ ਜਾ ਸਕਦਾ ਹੈ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
ਹੇ ਮਾਲਿਕ ਤੂੰ ਆਪਣੀ ਕਿਰਪਾ ਨਾਲ ਅਸਾਂ ਨੂੰ ਬਖਸ਼ ਲੈ,ਅਸਾਂ ਤਾ ਬਹੁਤ ਵੱਡੇ ਪਾਪੀ ਗੁਨਾਹਗਾਰ ਹਾਂ॥
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥
ਹੇ ਮੇਰੇ ਮਾਲਿਕ ਜੇ ਤੂੰ ਅਸਾਂ ਦੇ ਲੇਖੈ ਦੀ ਵਿਚਾਰ ਕਰਨ ਲੱਗ ਪਿਆ ਤਾ ਅਸਾਂ ਦੀ ਤਾ ਕਦੇ ਮਿਲਾਪ ਦੀ ਵਾਰੀ ਹੀ ਨਹੀਂ ਆਉਣੀ, ਤੂੰ ਬਖਸ਼ਣ ਹਾਰ ਹੈ ਤੂੰ ਆਪਣੀ ਬਖਸ਼ ਸਦਕਾ ਅਸਾਂ ਨੂੰ ਮੇਲ ਲੈ॥
ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
ਜਦ ਅਸਾਂ ਉਤੇ ਗੁਰੂ ਤੁਠੀਏ ਤਾ ਅਸਾਂ ਨੂੰ ਸਾਹਿਬ ਨਾਲ ਮੇਲ ਦਿੱਤਾ ਜਿਸਦੇ ਸਦਕਾ ਅਸਾਂ ਦੇ ਸਾਰੇ ਵਿਕਾਰ ਖਤਮ ਹੋ ਗਏ॥
ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ਹ੍ਹ ਜੈਕਾਰੁ ॥੨੯॥
ਦਾਸ ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜਿਨ੍ਹਾਂ ਸਾਹਿਬ ਦੀ ਸਿਫਤ ਸਾਲਾਹ ਗੁਣਾ ਨੂੰ ਧਾਰਦੇ ਹੋਈ ਕੀਤੀ ਉਹਨਾਂ ਦੀ ਜੈ ਕਾਰ ਹੋਈ॥
ਧੰਨਵਾਦ

Friday, November 18, 2016

ਮਾਇਆ ਦੇ ਪਸਰੇ ਪਾਸਾਰੇ ਦੀ ਪੜਚੋਲ

ਅੱਜ ਦੇ ਸਲੋਕ ਵਿਚ ਗੁਰੂ ਜੀ ਮਾਇਆ ਦੇ ਪਸਰੇ ਪਸਾਰੇ ਨੂੰ ਸਮਝਾਉਂਦੇ ਹੋਏ ਆਖਦੇ ਹਨ॥
ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ ॥
ਮਨੁੱਖੀ ਸੋਚ ਦਾ ਘੜੀ ਲੱਖ ਚੌਰਾਸੀ ਦੀ ਸਾਰੀ ਗਿਣਤੀ ਹੀ ਮਾਇਆ ਦੇ ਮੋਹ ਵਿਚ ਫਸੀ ਸੜ੍ਹ ਬਲ ਰਹੀ ਹੈ ਅਤੇ ਪੁਕਾਰ ਕਰ ਰਹੀ ਹੈ॥
ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥ 
ਸੱਚ ਤਾ ਇਹ ਹੈ ਜਿਨ੍ਹਾਂ ਮਾਇਆ ਦਾ ਮੋਹ ਪਸਾਰਿਆ ਹੈ ਇਹ ਤੋੜ ਨਹੀਂ ਨਿਭਦਾ॥
((ਕਿਉਂਕਿ ਇਹ ਅਟਲ ਸੱਚ ਹੈ ਕੇ ਮਾਇਆ ਦੇ ਪੰਚ ਦੂਤ ਕਦੇ ਵੀ ਜੀਉ ਦਾ ਧੁਰ ਸਾਥ ਨਹੀਂ ਨਿਭਾਉਂਦੇ-ਪ੍ਰਮਾਣ
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥))
ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥
ਉਨ੍ਹੀ ਹੀ ਇਹ ਗੱਲ ਸੱਚ ਹੈ ਕੇ ਬਿਨ੍ਹਾ ਸਾਹਿਬ ਤੂੰ ਹੋਰ ਕਿਸੇ ਅਗੇ ਕੀਤੀ ਗੁਹਾਰ ਕੰਮ ਨਹੀਂ ਆਉਂਦੀ॥
ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ ॥ 
ਜਿਨ੍ਹਾਂ ਨੇ ਵੱਡੇ ਭਾਗਾ ਨਾਲ ਸੱਚ ਦਾ ਰਸਤਾ ਚੁਣ ਲਿਆ ਉਹਨਾਂ ਦਾ ਸਚੇ ਗੁਰੂ ਨਾਲ ਮਿਲਾਪ ਹੋ ਗਿਆ ਜਿਸਦੇ ਫਲਸਰੂਪ ਉਹਨਾਂ ਨੇ ਇਸ ਮਾਇਆ ਮੋਹ ਦੀ ਖੇਲ ਨੂੰ ਬੁਝ ਲਿਆ॥
ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ ॥੨੮॥ 
ਨਾਨਕ ਤਾ ਸਮਝਾਣਾ ਕਰਦਾ ਹੈ ਜਦ ਹਰੀ ਸਾਹਿਬ ਹਿਰਦੇ ਘਰ ਵਿਚ ਵੱਸ ਜਾਂਦਾ ਹੈ ਤਦ ਤ੍ਰਿਸ਼ਨਾ ਮੋਹ ਦੀ ਅਗਨ ਸਭ ਬੁਝ ਜਾਂਦੀ ਹੈ ਅਤੇ ਗੁਨਾ ਦਾ ਜੀਵਨ ਵਿਚ ਜਨਮ ਹੋ ਬਦਲ ਆ ਜਾਂਦਾ ਹੈ॥
ਧੰਨਵਾਦ

Thursday, November 17, 2016

ਨਾਮ ਜਪੋ-ਕਿਰਤ ਕਰੋ- ਵੰਡ ਛਕੋ

ਸ਼ਾਇਦ ਕੋਈ ਵਿਰਲਾ ਹੋਵੇ ਜੋ..
ਨਾਮ ਜਪੋ-ਕਿਰਤ ਕਰੋ- ਵੰਡ ਛਕੋ ਦੇ ਬਾਰੇ ਨਾਂਹ ਜਾਣਦਾ ਹੋਵੇ॥
ਆਉ ਗੁਰਬਾਣੀ ਦੇ ਚਾਨਣ ਇਹਨਾਂ ਤਿੰਨਾਂ ਪਦਾ ਨੂੰ ਵਿਚਾਰਨ ਦੀ ਕੋਸਿਸ ਕਰੀਏ॥
੧.ਨਾਮ ਜਪੋ
ਗੁਰਬਾਣੀ ਦੀ ਸਬਦਾਵਲੀ ਅਨੁਸਾਰ ਨਾਮ ਨੂੰ ਨਾਮੁ ਲਿਖਿਆ ਜਾਣਦਾ ਹੈ ਜਿਸਦਾ ਡੂੰਘਾ ਪ੍ਰਭਾਵ ਹੋਂਦਾ ਹੈ॥ਜਿਵੇ ਸਾਡੇ ਜੋ ਨਾਮ ਹਨ ਉਹ ਸਾਡੇ ਮਾਪਿਆਂ ਜਾ ਵੱਡੇ ਵੱਡੇਰਿਆ ਸਾਡੇ ਗੁਣ ਵੇਖ ਨਹੀਂ ਰੱਖੇ ਹਨ ਸਗੋਂ ਆਪਣੀ ਇੱਛਾ ਨੂੰ ਪ੍ਰਮੁੱਖਤਾ ਦਿੱਤੀ ਹੈ॥ਇਸੇ ਲਈ ਕੋਈ ਖੁਸ਼ਹਾਲ ਸਿੰਘ ਅਸਲ ਵਿਚ ਦੁਖੀ ਸਿੰਘ ਵੀ ਹੋ ਸਕਦਾ ਹੈ,ਕੋਈ ਸਰਗੁਣ ਸਿੰਘ ਅਸਲ ਵਿਚ ਨਿਰਗੁਣ ਸਿੰਘ ਹੋ ਸਕਦਾ ਹੈ, ਕੋਈ ਗਰੀਬ ਸਿੰਘ ਅਮੀਰ ਸਿੰਘ ਹੋ ਸਕਦਾ ਹੈ॥ਇਸਲਈ ਇਕਲੇ ਨਾਮ ਵਾਲੀ ਪ੍ਰਣਾਲੀ ਗੁਰਬਾਣੀ ਅਨੁਸਾਰ ਖਰੀ ਨਹੀਂ ਉਤਰਦੀ॥
ਪਰ ਦੂਜੇ ਪਾਸੇ ਨਾਮੁ ਦੀ ਪਰਿਭਾਸ਼ਾ ਇਹ ਹੈ ਕੇ..
ਜੇਹਾ ਡਿਠਾ ਮੈ ਤੇਹੋ ਕਹਿਆ ॥
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥
ਜੇ ਕਿਸੇ ਸਾਹਿਬ ਨੂੰ ਦਿਆਲੂ ਆਖਿਆ ਤਾ ਸਾਹਿਬ ਦੀ ਦਿਆਲਤਾ ਵੇਖ ਦਿਆਲੂ ਆਖਿਆ॥
ਜੇ ਕਿਸੇ ਸਾਹਿਬ ਨੂੰ ਗੋਬਿੰਦ ਆਖਿਆ ਤਾ ਸਾਹਿਬ ਨੂੰ ਸਾਰੀ ਕਾਇਨਾਤ ਕੇਦਰ ਵੇਖ ਗੋ-ਬਿੰਦ ਆਖਿਆ॥
ਜੇ ਕਿਸੇ ਕ੍ਰਿਪਾਲੋਂ ਆਖਿਆ ਤਾ ਸਾਹਿਬ ਦੀ ਕਿਰਪਾ ਦਾ ਪਾਤਰ ਬਣ ਕ੍ਰਿਪਾਲੋਂ ਆਖਿਆ!!
ਇਸਲਈ ਗੁਰਬਾਣੀ ਨੇ ਨਾਮੁ ਬਾਰੇ ਆਖ ਦਿੱਤਾ ॥
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ 
ਸਾਰੀ ਗੁਰਬਾਣੀ ਅਸਲ ਵਿਚ ਨਾਮੁ ਹੈ॥
੨.ਕਿਰਤ ਕਰੋ 
ਕਿਰਤ ਕਰੋ ਦੇ ਅੱਖਰੀ ਅਰਥ ਹਨ ਕੰਮ ਕਰਨਾ ,ਕਾਜ ਕਰਨਾ॥
ਹੁਣ ਇਥੇ ਲੋੜ ਹੈ ਕਾਜ ਦੀ ਪਛਾਣ ਦੀ ਕਿਉ ਕੇ ਕਾਜ ਤਾ ਵਿਕਰਮੀ ਵਾਲਾ ਵੀ ਕਰਦਾ ਹੈ ਅਤੇ ਸੁਕਰਮੀ ਵਾਲਾ ਵੀ ਕਰਦਾ ਹੈ॥ਹੋਰ ਸੌਖੇ ਲਵਜਾ ਵਿਚ ਚੋਰ ਦੀ ਚੋਰੀ ਕਰਨਾ ਵੀ ਤਾ ਉਸਦਾ ਕਾਜ ਹੈ॥ਸੋ ਆਉ ਗੁਰੂ ਜੀ ਕੋਲੋਂ ਪੁੱਛਦੇ ਹਾਂ ਕੇ ਕਿਹੜੀ ਕਿਰਤ ਕਰਨੀ ਹੈ॥
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥
ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ''ਸੁਕ੍ਰਿਤੁ'' ਧਰਮੁ ਕਮਾਇਆ ॥
ਦਰਅਸਲ ਸਿੱਖੀ ਦੇ ਵਿਹੜੇ ਵਿਚ ਸੁਕ੍ਰਿਤ ਪ੍ਰਧਾਨ ਹੈ ਕਿਉਂਕਿ ਸੁਕ੍ਰਿਤ ਪਿੱਛੇ ਸੁਕਰਮ ਖੜਾ ਹੋਂਦਾ ਹੈ॥
੩. ਵੰਡ ਛਕੋ
ਠੀਕ ਹੈ ਇਸ ਗੱਲ ਦਾ ਸਬੰਧ ਦਸਵੰਦ ਨਾਲ ਜਿਆਦਾ ਜੋੜ ਵੇਖਿਆ ਜਾਂਦਾ ਹੈ ਪਰ ਇਕ ਗੱਲ ਹੋਰ ਵਿਚਾਰਨ ਯੋਗ ਹੈ ਕੇ ਜੋ ਪੁਆਇੰਟ ੧ ਤੇ ੨ ਦੀ ਕਮਾਈ ਅਸੀਂ ਕੀਤੀ ਹੈ ਭਾਵ ਗੁਰਬਾਣੀ ਅਭਿਆਸ ਤੇ ਗੁਰਬਾਣੀ ਦੇ ਧਾਰਨੀ ਹੋਣ ਦੀ ਸੁਕ੍ਰਿਤ ਕਮਾਈ ਹੈ ਇਹਨਾਂ ਨੂੰ ਅਗੇ ਵੰਡਣਾ ਬਹੁਤ ਲਾਜਮੀ ਹੈ॥ਗੁਰਬਾਣੀ ਦਾ ਫੁਰਮਾਨ ਹੈ..
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ ਹੋਵਨ੍ਹ੍ਹਿ ਸਾਜਨਾ '''ਮਿਲਿ ਸਾਝ ਕਰੀਜੈ'' ॥
'''ਸਾਝ ਕਰੀਜੈ ਗੁਣਹ ਕੇਰੀ'' ਛੋਡਿ ਅਵਗਣ ਚਲੀਐ ॥ ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥ 
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
ਧੰਨਵਾਦ

ਗੁਰਮੁਖ ਜਨ ਦੇ ਓਟ ਆਸਰੇ ਬਾਰੇ ਵਿਚਾਰ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨ ਦੇ ਓਟ ਆਸਰੇ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥ 
ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥ 
ਸਾਹਿਬ ਦਾ ਗੁਣਾ ਰੂਪੀ ਨਾਮੁ ਹੀ ਸਾਹਿਬ ਦੇ ਗੁਰਮੁਖ ਜਨਾ ਦਾ ਓਟ ਆਸਰਾ ਹੋਂਦਾ ਹੈ, ਇਸ ਆਸਰੇ ਤੂੰ ਇਲਾਵਾ ਗੁਰਮੁਖ ਜਨਾ ਦੀ ਹੋਰ ਕਿਸੇ ਥਾਂ ਟਿਕਾਣੇ ਉਤੇ ਓਟ ਨਹੀਂ ਹੋਂਦੀ ਹੈ ਭਾਵ ਕੋਈ ਦੂਜਾ ਭਾਉ ਨਹੀਂ ਹੋਂਦਾ॥
ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥
ਮਨ ਨੂੰ ਗੁਰੂ ਦੀ ਮੱਤ ਅਗੇ ਸਮਰਪਣ ਕਰੇਕ ਸਾਹਿਬ ਦਾ ਗੁਣ ਰੂਪੀ ਨਾਮੁ ਹਿਰਦੇ ਘਰ ਵਿਚ ਵੱਸਦਾ ਹੈ ਅਤੇ ਜੀਵਨ ਸਹਿਜ ਵਿਚ ਆ,ਸਹਿਜ ਦੇ ਪੁੰਜ ਸਾਹਿਬ ਵਿਚ ਸਮਾਂ ਜਾਂਦਾ ਹੈ॥
ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥
ਉਹ ਵੱਡੇ ਭਾਗਾਂ ਵਾਲੇ ਜਨ ਗਿਣੇ ਜਾਂਦੇ ਹਨ ਜਿਨ੍ਹਾਂ ਦੀ ਪਿਆਰ ਰੂਪੀ ਸਾਂਝ ਸਾਹਿਬ ਦੇ ਨਾਮੁ ਨਾਲ ਨਿਰੰਤਰ ਹੋ ਜਾਂਦੀ ਹੈ॥
((ਜਿਵੇ ਗੁਰੂ ਜੀ ਆਖਦੇ ਹਨ -ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥ 
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥))
ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥
ਦਾਸ ਨਾਨਕ ਤਾ ਇਹਨਾਂ ਗੁਰਮੁਖ ਜਨਾ ਦੇ ਪਾਏ ਪੂਰਨਿਆਂ ਤੂੰ ਬਲਿਹਾਰੇ ਜਾਂਦਾ ਹੈ ਜਿਨ੍ਹਾਂ ''ਅਹਿਨਿਸਿ ਲਾਗਾ ਭਾਉ॥
ਧੰਨਵਾਦ

Wednesday, November 16, 2016

ਸਿਖ ਇਤਹਾਸ ਦਾ ਇਕ ਸੁਨਿਹਰੀ ਤੇ ਦਲੇਰੀ ਭਰਿਆ ਵਰਤਾਂਤ

ਜਦ ਅਹਿਮਦ ਸ਼ਾਹ ਅਬਦਾਲੀ 1759 -1760 ਵਿਚ ਹਿਦੁਸਤਾਨ ਨੂ ਲੁਟ ਕੇ ਜਾ ਰਿਹਾ ਸੀ ਤਾ ਸਿਖਾ ਨੇ ਇਕ ਵਾਰ ਫਿਰ ਅਬਦਾਲੀ ਦੇ ਕਾਫਲੇ ਤੇ ਹਮਲਾ ਕਰ ਲੁਟ ਮਾਰ ਕੀਤੀ॥ਅਬਦਾਲੀ ਇਸ ਗੱਲ ਤੂ ਬਹੁਤ ਪਰੇਸ਼ਾਨ ਸੀ ਕੇ ਮੈ ਹਿੰਦੁਸਤਾਨ ਤੂ ਲੁਟ ਮਾਰ ਕਰਕੇ ਲਿਆਉਂਦਾ ਹਾ ਇਹ ਖਾਨਾ ਬਦੋਸ਼ (ਕਿਓਕੇ ਉਸ ਸਮੇ ਜੰਗਲਾ ਵਿਚ ਹੀ ਜਿਆਦਾਤਰ ਰਹੰਦੇ ਸਨ)ਮੈਨੂ ਲੁਟ ਲੈਂਦੇ ਹਨ॥ਅਬਦਾਲੀ ਨੇ ਪੰਜਾਬ ਦੇ ਉਸ ਵੇਲੇ ਦੇ ਗਵਰਨਰ ਜਕਰੀਆ ਖਾਨ ਤੂ ਪੁਛਿਆ ਇਹ ਹੈ ਕੌਣ ਲੋਕ! ਇਹ ਸਿਖ ਅਖਵਾਂਦੇ ਹਨ,ਘੋੜਿਆ ਦੀਆ ਕਾਠੀਆ ਇਹਨਾ ਦਾ ਘਰ ਹਨ,ਘਾਹ ਫੂਸ ਤੇ ਚਨੇ ਚੰਬ ਵੀ ਗੁਜਾਰਾ ਕਰ ਲੈਂਦੇ ਹਨ,ਇਹਨਾ ਦੇ ਗੁਰੂ ਨੇ ਹਰਿਮੰਦਰ ਨਾਮ ਦਾ ਆਬੇ ਹਿਆ ਦਿਤਾ ਹੋਇਆ ਜਿਥੋ ਹੀ ਮੁੜ ਸਕਤੀ ਸ਼ਾਲੀ ਹੋ ਨਿਬੜਦੇ ਹਨ॥ਅਬਦਾਲੀ ਨੇ ਕੇਹਾ ਮੈਨੂ ਇੰਨਾ ਵਿਚੋ ਬਾਦਸ਼ਾਹੀ ਦੀ ਬੂ ਆਉਂਦੀ ਹੈ॥ਇਹਨਾ ਨੂ ਸਬਕ ਸਿਖਾਉਣਾ ਪਵੇਗਾ॥ ਇਸਲਈ ਵਾਪਿਸ ਪਹੁਚ ਅਬਦਾਲੀ ਨੇ ਏਸ਼ੀਆ ਦੀ ਓਸ ਵੇਲੇ ਦੀ ਸਭ ਤੂ ਵੱਡੀ ਤੋਪ ਤਿਆਰ ਕਰਵਾਣ ਦਾ ਹੁਕਮ ਸ਼ਾਹ ਨਜੀਰ ਨੂ ਦਿਤਾ॥ਸ਼ਾਹ ਦੇ ਕਹਨ ਉਤੇ ਸਾਰੀ ਇਲਾਕੇ ਵਿਚੋ copper ਅਤੇ brass ਦੇ ਭਾਂਡੇ ਆਦਿਕ ਇਕਠੇ ਕੀਤੇ ਗਏ ਜਿੰਨਾ ਨੂ ਡਾਲ ਕੇ ਇਕ ਤੋਪ ਤਿਆਰ ਕੀਤੀ ਗਈ॥ ਨਾਮ ਰਖਿਆ ਗਿਆ ''''ਜਮਜਮਾ''॥(80 pounder, 14 feet, 4½ inches in length, with a bore aperture of 9½ inches )
ਪਰ ਆਪਣੇ ਵੱਡੇ ਵਾਡੇਰਿਆ ਦੀ ਬਹਾਦਰੀ ਵੇਖੋ ਪਹਲੀ ਹੀ ਝੜਪ ਵਿਚ ਭੰਗੀ ਮਿਸਲ ਨੇ ਅਬਦਾਲੀ ਕੋਲੋ ਇਹ ਤੋਪ ਖੋਹ ਲਈ॥ਤੇ ਨਾਮ ਰਖ ਦਿਤਾ ਭੰਗੀਆ ਦੀ ਤੋਪ,ਜੋ ਅੱਜ ਵੀ ਲਾਹੋਰ ਮਜੂਦ ਹੈ॥
ਇਸ ਤੋਪ ਨਾਲ ਇਕ ਵਿਲਖਣ ਸਿਖ ਇਤਹਾਸ ਦੀ ਕੁਰਬਾਨੀ ਦਾ ਪੰਨਾ ਵੀ ਜੁੜਿਆ ਹੈ॥ਗੱਲ ਏਵੈ ਹੋਈ ਕੇ ਮਹਾ ਰਾਜਾ ਰਣਜੀਤ ਸਿੰਘ ਜੀ ਨੇ ਚੋਥੀ ਵਾਰ ਜਦ ਮੁਲਤਾਨ ਦੇ ਕਿਲੇ ਉਤੇ ਹਮਲਾ ਕੀਤਾ ਤਾ ਕਿਲੇ ਦੀ ਸਖਤ ਦੀਵਾਰੀ ਕਰਕੇ ਕੋਈ ਨਤੀਜਾ ਨਹੀ ਸੀ ਆ ਰਿਹਾ ਹੋਲੀ ਹੋਲੀ ਪੰਜ ਮਹਨੇ ਬੀਤ ਗਏ ਜਾਨੀ ਨੁਕਸਾਨ ਬਹੁਤ ਹੋ ਰਿਹਾ ਸੀ॥ਮਹਾ ਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਮਥਾ ਟੇਕਣ ਆਏ ਉਸ ਸਮੇ ਅਕਾਲੀ ਫੂਲਾ ਸਿੰਘ ਜੀ ਕੀਤੇ ਬਾਹਰ ਗਏ ਹੋਏ ਸਨ ਸੋ ਸਾਰਾ ਕਾਰਜ ਮੀਤ ਮੁਖ ਸੇਵਾ ਦਾਰ ਭਾਈ ਸਾਧੂ ਸਿੰਘ ਜੀ ਦੇਖ ਰਹੇ ਸਨ॥ਜਦ ਉਨਾ ਰਣਜੀਤ ਸਿੰਘ ਦਾ ਮੁਰਝਾਇਆ ਚਿਹਰਾ ਵੇਖਿਆ ਤਾ ਕਾਰਨ ਪੁਛਿਆ,ਰਣਜੀਤ ਸਿੰਘ ਸਾਰੀ ਵਾਰਤਾ ਦਸੀ॥ਭਾਈ ਸਾਧੂ ਸਿੰਘ ਨੇ ਆਖਿਆ ਕੇ ਇਸ ਵਿਚ ਚਿੰਤਾ ਕਰਨ ਦੀ ਕੀ ਗੱਲ ਹੈ ਸਾਡੇ ਕੋਲ ਭੰਗੀਆ ਵਾਲੀ ਤੋਪ ਹੈ ਓਹ ਵਰਤ ਦੇ ਹਾ॥
ਜਦ ਮੈਦਾਨ ਵਿਚ ਤੋਪ ਲੈ ਪੁਹਚੇ ਤਾ ਤੋਪਚੀ ਨੇ ਕੇਹਾ ਜੇ ਇਕ ਹੀ ਨਿਸ਼ਾਨੀ ਤੇ 18 ਤੂ 20 ਗੋਲੇ ਵਜਨ ਤਾ ਇਹ ਦੀਵਾਰਾਂ ਟੁਟ ਜਾਣ ਗਈਆ॥੧ ੨ ੩ ੪ ੫ ਗੋਲੇ ਚਲੇ ਤਾ ਦੁਸਮਨ ਦੇ ਦਿਲ ਕੰਬ ਗਏ ਪਰ ਮੰਦ ਭਾਗੀ ਨੂ ਤੋਪ ਦਾ ਇਕ ਪਹੀਆ ਟੁਟ ਗਿਆ॥ਤੋਪਚੀ ਨੇ ਸਲਾਹ ਦਿਤੀ ਕੇ ਹੁਣ ਇਕ ਹੀ ਹੱਲ ਕੇ ਇਕ ਇਕ ਕਰਕੇ ਤੋਪ ਹੇਠਾ ਮੋਢਾ ਦਿਤਾ ਜਾਵੇ ਪਰ ਜੋ ਮੋਢਾ ਦੇਵੇਗਾ ਉਸਦੀ ਹਡੀ ਵੀ ਨਹੀ ਲਭਣ ਗਈਆ॥ਇਹ ਸਾਰਾ ਵਾਰਤਾ ਭੇਸ ਬਦਲ ਦੁਸਮਨ ਖੇੜੇ ਦਾ ਸਾਈਅਦ ਜਾਲਾਨੀ ਦੇਖ ਰਿਹਾ ਜਿਸ ਨੇ ਬਾਅਦ ਵਿਚ ਇਹ ਸਾਰੀ ਵਾਰਤਾ ਲਿਖੀ ਹੈ॥
ਸਿਖਾ ਵਿਚ ਝਗੜਾ ਹੋਣ ਲਗ ਪਿਆ ਸਾਈਅਦ ਜਾਲਾਨੀ ਸੋਚਿਆ ਕੇ ਮੋਤ ਤੂ ਡਰ ਗਏ ਹਨ ਪਰ ਜਦ ਨੇੜੇ ਗਿਆ ਤਾ ਝਗੜਾ ਇਸ ਗੱਲ ਦਾ ਸੀ ਕੇ ਪਹਲਾ ਮੈ ਮੋਢਾ ਦੇਵਾਗਾ ਤੇ ਦੂਜਾ ਤੀਜਾ ਆਖਦਾ ਸੀ ਨਹੀ ਪਹਲਾ ਮੈ ਮੋਢਾ ਦੇਵਾਗਾ॥
ਜਾਲਾਨੀ ਲਿਖਦਾ ਹੈ ਉਸਦੀ ਰੂਹ ਕੰਬ ਗਈ॥ਕਹੰਦਾ ਇੰਨੀ ਨੂ ਮੀਤ ਸੇਵਾਦਾਰ ਭਾਈ ਸਾਧੂ ਸਿੰਘ ਨੇ ਕੇਹਾ ਤੁਹਾਡਾ ਆਗੂ ਕੌਣ ਹੈ ਸਾਰਿਆ ਜਵਾਬ ਦਿਤਾ ਜੀ ਤੁਸੀਂ॥ਭਾਈ ਸਾਧੂ ਸਿੰਘ ਜੀ ਨੇ ਕੇਹਾ ਕੇ ਪਹਲਾ ਮੈ ਮੋਢਾ ਦੇਵਾਗਾ ਫਿਰ ਮੇਰੇ ਹੇਠਲੀ ਪਦਵੀ ਵਾਲਾ ਤੇ ਇਹ ਕਰਮਵਾਰ ਸਿਲਸਿਲਾ ਏਵੈ ਚਲੇਗਾ ਜਦ ਤੱਕ ਦੀਵਾਰ ਨਹੀ ਤੁਟਦੀ॥ਜਾਲਾਨੀ ਜੀ ਅਗੇ ਲਿਖਦੇ ਹਨ ਕੇ ਭਾਈ ਸਾਧੂ ਸਿੰਘ ਨੇ ਮੋਢਾ ਤੋਪ ਹੇਠਾ ਦਿਤਾ ਗੋਲਾ ਚਲਿਆ ਸਰੀਰ ਦੇ ਪੱਚਰੇ ਪਛੜੇ ਹੋ ਉਠ ਗਏ ਤੇ ਏਵੈ ਅਗੇ ਸਿਲਸਿਲਾ ਚਲਦਾ ਗਿਆ॥ਜਾਲਾਨੀ ਲਿਖਦਾ ਹੈ ਕੇ ਮੇਰਾ ਵੀ ਦਿਲ ਕਰਦਾ ਸੀ ਕੇ ਮੈ ਵੀ ਮੋਢਾ ਤੋਪ ਹੇਠਾ ਦੇਵਾ ਪਰ ਮੇਰੇ ਦਿਲ ਵਿਚ ਹੂਕ ਉਠੀ ਕੇ ਫਿਰ ਇਹਨਾ ਦੀ ਇਹ ਕੁਰਬਾਨੀ ਲਿਖੋਗਾ ਕੌਣ॥
ਇਹ ਸਨ ਆਗੂਆ ਦੇ ਕਿਰਦਾਰ ਜਿਸ ਲਈ ਕੋਮ ਚੜਦੀਕਲਾ ਵਿਚ ਸੀ ਤੇ ਅੱਜ ਦੇ ਆਗੂ ਅਖਵਾਣ ਵਾਲੇ ਘਰ ਭਰਨ ਤੇ ਲਗੇ ਹਨ॥

ਗੁਰਮੁਖ ਜਨਾ ਦੇ ਕਿਰਦਾਰ ਦਾ ਵਰਨਣ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨਾ ਦੇ ਕਿਰਦਾਰ ਦਾ ਵਰਨਣ ਕਰਦੇ ਹੋਏ ਆਖਦੇ ਹਨ॥
ਸਤਿਗੁਰੁ ਸੇਵਨਿ ਆਪਣਾ ਗੁਰ ਸਬਦੀ ਵੀਚਾਰਿ ॥ 
ਗੁਰਮੁਖ ਜਨ ਗੁਰੂ ਦੇ ਦਿੱਤੇ ਉਪਦੇਸ਼ਾ ਦੀ ਵਿਚਾਰ ਨੂੰ ਜੀਵਨ ਵਿਚ ਲਾਗੂ ਕਰਦੇ ਹਨ ਇਹੀ ਸਚੇ ਗੁਰੂ ਦੀ ਅਸਲ ਸੇਵਾ ਹੋਂਦਾ ਹੈ॥
ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥
ਸਚੇ ਗੁਰੂ ਵਲੋਂ ਸਮਝਾਈ ਗਈ ਰਜਾ ਰਹਮਤ ਦੀ ਪ੍ਰਕਿਰਿਆ ਨੂੰ ਮੰਨਦੇ ਹੋਏ ਸਾਹਿਬ ਦਾ ਗੁਣ ਰੂਪ ਨਾਮੁ ਹਿਰਦੇ ਵਿਚ ਵਸਾ ਕੇ ਰੱਖਦੇ ਹਨ॥
ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥
ਜਿਨ੍ਹਾਂ ਨੂੰ ਸਚੇ ਨਾਮੁ ਦੀ ਵਣਜ ਦਾ ਵਾਪਾਰ ਕਰਨਾ ਆ ਜਾਂਦਾ ਹੈ ਉਹ ਅੰਦਰੋਂ ਤੇ ਬਾਹਰੋਂ ਇਸ ਸਚੇ ਵਾਪਾਰ ਦੇ ਵਾਪਰੀ ਬਣ ਉਭਰਦੇ ਹਨ॥
((ਜਿਵੇ ਇਕ ਠਾਇ ਗੁਰੂ ਜੀ ਆਖਦੇ ਹਨ..
ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ 
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥))
ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥
ਗੁਰਮੁਖ ਜਨਾ ਦੀ ਸੱਚ ਦੀ ਵਣਜ ਹੀ ਸਾਹਿਬ ਦੇ ਦਰਬਾਰ ਦਾ ਪਛਾਣ ਪੱਤਰ ਹੋਂਦਾ ਹੈ॥
ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥ 
ਗੁਰਮੁਖ ਜਨਾ ਦੀ ਵਣਜ ਸੱਚ ਹੋਂਦੀ ਹੈ ਵਣਜ ਦੀ ਖਰੀਦ ਫਰੋਤ ਕਰਨ ਦਾ ਖਰਚ ਸੱਚ ਹੋਂਦਾ ਹੈ ਅਤੇ ਸਭ ਤੂੰ ਅਹਿਮ ਉਹਨਾਂ ਅੰਦਰ ਸਾਹਿਬ ਪ੍ਰਤੀ ਪਿਆਰ ਹੋਂਦਾ ਹੈ॥
ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥
ਕੂੜ ਰੂਪੀ ਝੂਠ ਅਜਿਹੇ ਜਨਾ ਦੇ ਨੇੜੇ ਤੇੜੇ ਵੀ ਨਹੀਂ ਫਰਕਦਾ ਕਿਉਂਕਿ ਇਹਨਾਂ ਉਤੇ ਸਾਹਿਬ ਦਾ ਬਖਸ ਭਰਿਆ ਹੱਥ ਹੋਂਦਾ ਹੈ॥
ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥੨੬॥ 
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਨਾਮੁ ਦੇ ਵਾਪਰੀ ਹੀ ਅਸਲ ਧਨਵੰਤ ਹਨ ਬਾਕੀ ਤਾ ਮਿਥਿਆ ਰੂਪੀ ਵਣਜ ਦੀ ਵਣਜਾਰੇ ਹਨ ਜਿਨ੍ਹਾਂ ਪੱਲੇ ਕੁਝ ਪੈਣਾ ਤਾ ਕਿ ਸਗੋਂ ਮੂਲ ਵੀ ਖਵਾ ਬਹੰਦੇ ਹਨ॥
ਕਬੀਰ ਜੀ ਨੇ ਵੀ ਇਕ ਠਾਇ ਆਖ ਦਿੱਤਾ,,,
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ 
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥
ਧੰਨਵਾਦ

Tuesday, November 15, 2016

ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥

ਜਦ ਬਾਬਾ ਉਦਾਸੀਆ ਕਰ ਵਾਪਿਸ ਮੁੜਿਆ ਤਾ ਕਿੱਤੇ ਵਜੋਂ ਕਿਸਾਨੀ ਨੂੰ ਚੁਣਿਆ॥ਰਤਾ ਕੋ ਗੌਰ ਨਾਲ ਸੋਚੀਏ ਤਾ ਇਕ ਗੱਲ ਸਾਹਮਣੇ ਉਭਰਕੇ ਆਉਂਦੀ ਹੈ ਕੇ ਕਿਸਾਨੀ ਤੇ ਭਗਤੀ ਮਾਰਗ ਵਿਚ ਗੂੜੀ ਸਾਂਝ ਹੋਂਦੀ ਹੈ॥
੧.ਉਦਮ 
੨.ਭਰੋਸਾ 
੩.ਸੁ-ਕ੍ਰਿਤ
੪.ਨਿਰਮਲ ਭਉ
੫.ਨਿਰਾਸ਼ਾ ਤੂੰ ਉਪਰਾਮ
(a )ਕਿਸਾਨੀ ਕਦੇ ਵੀ ਉਮੀਦ ਨਾਲ ਨਹੀਂ ਹੋਂਦੀ ਭਾਵ ਖੁਦ ਉਦਮ ਕਰਨਾ ਪੈਂਦਾ ਹੈ॥
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ 
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥
(b) ਕਿਸਾਨ ਨੂੰ ਸਾਹਿਬ ਦੀ ਦਿੱਤੀ ਜਮੀਨ ਉਤੇ ਇੰਨਾ ਭਰੋਸਾ ਹੋਂਦਾ ਹੈ ਕੇ ਜੋ ਬੀਜ ਖਰੀਦ ਕੇ ਲਿਆਉਂਦਾ ਹੈ ਖੁਲੇ ਆਮ ਸਾਰੇ ਖੇਤ ਵਿਚ ਖਿਲਾਰ ਦਿੰਦਾ॥
(c)ਕਿਸਾਨ ਜਿੰਨੀ ਵੀ ਮੁਸ਼ੱਕਤ ਖੇਤ ਵਿਚ ਕਰਦਾ ਹੈ ਉਹ ਹਮੇਸ਼ਾ ਸੁ-ਕ੍ਰਿਤ ਦੇ ਰੂਪ ਵਿਚ ਹੋਂਦੀ ਹੈ॥ਵਿਕਰਮ ਤੂੰ ਆਜ਼ਾਦ ਹੋਂਦੀ ਹੈ॥
(d)ਆਖਰੀ ਪਲਾਂ ਤੱਕ ਇਕ ਨਿਰਮਲ ਭੈ ਕਿਸਾਨ ਦੇ ਮਨ ਵਿਚ ਬਣਿਆ ਰਹਿੰਦਾ ਹੈ ਕੇ ਫੈਸਲਾ ਘਰ ਆ ਜਾਵੇ॥
((ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ))
(e)ਜੇ ਕਿਸੇ ਕਾਰਣ ਫ਼ਸਲ ਖ਼ਰਾਬ ਹੋ ਜਾਵੇ ਤਾ ਕਿਸਾਨ ਕਦੇ ਵੀ ਖੇਤੀ ਕਰਨੀ ਨਹੀਂ ਛੱਡਦਾ ਸਗੋਂ ਉਸੇ ਭਰੋਸੇ ਨਾਲ ਦੁਬਾਰਾ ਉੱਠ ਖੜਾ ਹੋਂਦਾ ਹੈ॥
ਬਸ ਇਹ ਹੀ ਰਾਹ ਸਾਹਿਬ ਨਾਲ ਮਿਲਾਪ ਦੀ ਬੰਦਗੀ ਦਾ ਹੈ॥ਇਸਲਈ ਗੁਰਬਾਣੀ ਵਿਚ ਅਨੇਕਾਂ ਠਾਇ ਕਿਸਾਨ ਦਾ ਜਿਕਰ ਆਇਆ ਹੈ॥
੧.ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥ 
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥
੨.ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥
ਧੰਨਵਾਦ

ਸਹਿਜ ਅਤੇ ਆਨੰਦ

ਅੱਜ ਦੇ ਸਲੋਕ ਵਿਚ ਗੁਰੂ ਜੀ ਸਹਿਜ ਅਤੇ ਆਨੰਦ ਦੇ ਸੁਮੇਲ ਦਾ ਵਰਨਣ ਕਰਦੇ ਹੋਏ ਆਖਦੇ ਹਨ॥
ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥ 
ਜਦ ਪਦਾਰਥੀ ਚਿੰਤਾ ਤੇ ਭਟਕਣਾ ਦੂਰ ਹੋਈ ਤਦ ਜਾ ਕੇ ਮਨ ਵਿਚ ਪਰਮ ਆਨੰਦ ਦੀ ਪ੍ਰਾਪਤੀ ਹੋਈ॥
ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥
ਗੁਰੂ ਦੀ ਕਿਰਪਾ ਸਦਕਾ ਜਦ ਪਸਰੇ ਪਸਾਰੇ ਵਿਚਲਾ ਆਪਣਾ ਅਸਲ ਰੋਲ ਸਮਝ ਆ ਤਦ ਜਾ ਜੀਵ ਇਸਤਰੀ ਦੇ ਠਹਿਰਾਉ ਆਇਆ॥
ਜਿਨ ਕਉ ਪੂਰਬਿ ਲਿਖਿਆ ਤਿਨ੍ਹ੍ਹਾ ਭੇਟਿਆ ਗੁਰ ਗੋਵਿੰਦੁ ॥
ਜਿਨ੍ਹਾਂ ਨੇ ਕਰਮ ਖੇਤਰ ਵਿਚ ਗੁਣਾ ਦਾ ਬੀਜ ਬੋਇਆ ਉਹਨਾਂ ਨੂੰ ਸਚੇ ਆਗੂ ਰੂਪੀ ਗੁਰੂ ਨਾਲ ਭੇਟ ਹੋਈ॥
ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥ 
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਹਿਰਦੇ ਘਰ ਵਿਚ ਆ ਸਹਿਜ ਹੀ ਸਾਹਿਬ ਨਾਲ ਮਿਲਾਪ ਕਰਾ ਪਰਮਾਨੰਦ ਦੀ ਅਵਸਥਾ ਬਖਸ਼ਦਾ ਹੈ॥
ਆਉ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਸਚੇ ਆਗੂ ਦਾ ਪੱਲ ਫੜ੍ਹ '''ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ''ਦੀ ਪ੍ਰਾਪਤੀ ਕਰੀਏ॥

Monday, November 14, 2016

ਗੁਰੂ ਨਾਨਕ ਜੀ ਦਾ ਨਿਰਮਲ ਪੰਥ

ਗੁਰਮਤ ਵਿਰੋਧਤਾ ਦਾ ਨਾਮ ਨਹੀ ਗੁਰਮਤ ਤਾ ਸੁਧਾਰ ਦਾ ਨਾਮ ਹੈ॥
ਗੁਰੂ ਗਰੰਥ ਸਾਹਿਬ ਜੀ ਵਿਚ ਹਰ ਕਿਸਮ ਦੇ ਵਹਿਮ ਭਰਮਾ ਦਾ ਕੇਵਲ ਵਿਰੋਧ ਨਹੀ ਕੀਤਾ ਗਿਆ ਹੈ ਸਗੋ ਹਰ ਵਿਰੋਧ ਨੂ ਸੁਧਾਰ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਭਾਵੇ ਗੱਲ ਜੰਝੂ ਦੀ ਹੋਵੇ ਭਾਵੇ ਬੇਦਾ ਕਤੇਬਾ ਵਿਚਲੇ ਭਰਮਾ ਦੀ ਭਾਵੇ ਜੋਗੀਆ ਦੇ ਫਿਰਕਿਆ ਦੀ ਭਾਵੇ ਅਖੋਤੀ ਪੰਡਤਾ,ਬਰ੍ਮ ਗਿਆਨੀਆ ਜਾ ਸੰਤਾ ਜਾ ਸਾਧਾ ਆਦਿਕ ਦੀ ॥ਸਭ ਦਾ ਸਹੀ ਪਖ ਦਸਿਆ ਗਿਆ ਹੈ ਕੇ ਪੰਡਿਤ ਕੋਉਣ ਹੁੰਦਾ ਹੈ,ਬਰ੍ਮ ਗਿਆਨੀ ਜਾ ਸੰਤ ਕੋਉਣ ਹੁੰਦਾ ਹੈ,ਰਸ ਕਸ ਕੀ ਹੁੰਦੇ ਹਨ॥ ਤਿਆਗ ਅਤੇ ਸੰਤੋਖ ਵਿਚ ਕੀ ਫਰਕ ਹੁੰਦਾ ਹੈ॥ਕੀ ਛਡਣਾ ਹੈ ਤੇ ਕੀ ਅਪਨਾਨਾਂ ਹੈ॥
ਗੁਰਮਤ ਇਕ ਨਿਰਮਲ ਪੰਥ ਹੈ॥
ਕੋਈ ਫਿਰਕਾ ਵਾਦ ਨਹੀ॥
ਗੁਰਮਤ ਖਾਲਸਾ ਪੰਥ ਹੈ॥ 
ਕੋਈ ਧਰਮ ਦੇ ਨਾਮ ਉਤੇ ਫਿਰਕਾ ਵਾਦ ਨਹੀ॥
ਉਦਾਰਣ- ਗੁਰੂ ਜੀ ਆਖਦੇ ਹਨ॥
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥
ਜੇ ਗੁਰੂ ਜੀ ਇੰਨਾ ਆਖ ਗੱਲ ਖਤਮ ਕਰ ਦਿੰਦਾ ਤਾਂ ਅਸੀਂ ਕਹਿ ਸਕਦੇ ਸਾ ਭਾਈ ਇਹ ਵਿਰੋਧ ਕੀਤਾ ਗਿਆ ਪਰ ਗੁਰੂ ਜੀ ਨਾਲ ਹੀ ਅਗਲੀ ਪੰਗਤੀ ਵਿਚ ਆਖਦੇ ਹਨ॥
ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥
ਕਾਜੀ ਸੋ ਜੋ ਉਲਟੀ ਕਰੈ ॥ ਗੁਰ ਪਰਸਾਦੀ ਜੀਵਤੁ ਮਰੈ ॥ 
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥
ਕੇਵਲ ਖਾਮੀ ਦਸ ਪੱਲਾ ਨਹੀਂ ਚਾੜ ਲਿਆ ਸਗੋਂ ਸੁਧਾਰ ਦਾ ਰਾਹ ਵੀ ਪੇਸ਼ ਕੀਤਾ॥
ਜਨੇਊ ਦਾ ਕੋਈ ਵਿਰੋਧ ਨਹੀਂ ਕੀਤਾ ਸਗੋਂ ਆਖਿਆ...
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ 
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਜੇ ਤੇਰੇ ਕੋਲ ਇਹਨਾਂ ਗੁਣਾ ਦਾ ਜਨੇਊ ਹੈ ਤਾਂ ਲਿਆ ਮੈਨੂੰ ਪਾ ਦੇ॥
ਲੋਕੀ ਗੰਗਾ ਜਾਂਦੇ ਸੀ ਪਰ ਕਬੀਰ ਜੀ ਆਖ ਦਿੱਤਾ..
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ 
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
ਤੂੰ ਬੰਦਗੀ ਕਰ ਗੰਗਾ ਤੇਰੇ ਅੰਦਰ ਬਹਿਣ ਲੱਗ ਪਵੇਗੀ॥
ਪਰ ਗੱਲ ਤਾਂ ਉਹ ਹੀ ਹੈ ਨਾਂਹ ਕੇ ਅੱਜ ਲੋਕਾਂ ਦੇ ਮਿਹਦੇ ਇੰਨੇ ਕਮਜ਼ੋਰ ਹਨ ਕੇ ਨਿਰਮਲ ਖਰੀ ਵਿਚਾਰ ਧਾਰਾ ਨੂੰ ਕਿਵੇਂ ਪਚਾ ਲੈਣ॥ਇਸ ਲਈ ਬਾਂਦਰ ਟਪੂਸੀਆ ਮਾਰਦੇ ਰਹਿੰਦੇ ਹਨ ਭਾਵ ਬੋਲੋੜੇ ਵਿਵਾਦ ਖੜੇ ਕਰਦੇ ਹਨ॥
ਧੰਨਵਾਦ

ਨਾਮਿ ਲਗੇ ਸੇ ਊਬਰੇ

ਗੁਰੂ ਜੀ ਅੱਜ ਦੇ ਸਲੋਕ ਵਿਚ ਸਾਹਿਬ ਦੇ ਗੁਣਾ ਰੂਪੀ ਨਾਮੁ ਦੀ ਅਹਿਮੀਅਤ ਨੂੰ ਸਮਝਾਉਂਦੇ ਹੋਏ ਆਖਣਾ ਕਰਦੇ ਹਨ॥
ਨਾਮਿ ਲਗੇ ਸੇ ਊਬਰੇ ਬਿਨੁ ਨਾਵੈ ਜਮ ਪੁਰਿ ਜਾਂਹਿ ॥
ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥੨੪॥
ਸਾਹਿਬ ਦੇ ਗੁਣਾ ਨਾਲ ਜਿਨ੍ਹਾਂ ਸਾਂਝ ਪਾਉਂਦੇ ਹੋਏ ਜਿਉਣਾ ਸਿੱਖ ਲਿਆ ਉਹ ਸਾਹਿਬ ਦੇ ਇਸ ਖੇਲ ਵਿਚ ਪਾਸ ਹੋ ਗਏ,ਪਰ ਜਿਨ੍ਹਾਂ ਕੇਵਲ ਜਿਉਣ ਦੀ ਵਾਂਗ ਡੋਰ ਕੇਵਲ ਪਦਾਰਥੀ ਰੱਖੀ ਉਹ ਮਾਇਆ ਦੇ ਜਾਲ ਵਿਚ ਫਸ ਜਿਆਉਂਦੇ ਹੋਏ ਬਿਨ੍ਹਾ ਮਿਲਾਪ ਦੇ ਖੇਹ ਹੋ ਗਏ॥
ਨਾਨਕ ਤਾ ਆਖਣਾ ਕਰਦਾ ਹੈ ਕੇ ਸਾਹਿਬ ਦੇ ਗੁਣਾ ਨਾਲ ਸਾਂਝ ਕੀਤੇ ਬਿਨ੍ਹਾ ਜੀਵਨ ਕਦੇ ਸੁਚੱਜਾ ਨਹੀਂ ਹੋ ਸਕਦਾ ਹੈ ਤੇ ਬਿਨ੍ਹਾ ਗੁਣਾ ਦੇ ਵਾਲਾ ਜਿਆਉਣਾ ਆਉਣ ਜਾਣ ਦੀ ਖੇਲ ਤੂੰ ਵੱਧ ਕੇ ਕੁਝ ਨਹੀਂ॥
ਦਰਅਸਲ ਇਸ ਖੇਲ ਦੀ ਅਸਲ ਪ੍ਰਾਪਤੀ ਹੀ ਸਾਹਿਬ ਦਾ ਨਾਮੁ ਹੈ॥
ਧੰਨਵਾਦ

Sunday, November 13, 2016

ਜਗਤ ਗੁਰੂ

ਸੰਸਾਰ ਉਤੇ ਸ਼ਾਇਦ ਹੀ ਕੋਈ ਹੋਰ ਰਹਿਬਰ ਹੋਇਆ ਹੋਵੇ ਜੋ ਗੁਰੂ ਨਾਨਕ ਜੀ ਦੀ ਤਰ੍ਹਾਂ ਹਰ ਫਿਰਕੇ ਵੱਲੋਂ ਸਤਕਾਰਿਆ ਅਤੇ ਅਪਣਾਇਆ ਗਿਆ ਹੋਵੇ॥
ਰਤਾ ਕੋ ਠਰੱਮੇ ਨਾਲ ਸੋਚਣ ਤੇ ਪਤਾ ਲੱਗਦਾ ਹੈ ਕੇ ਇਸਦੇ ਪਿੱਛੇ ਕਾਰਣ ਰਿਹਾ ਕੇ.
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ 
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ 
ਗੁਰੂ ਨਾਨਕ ਜੀ ਨੇ ਕਿਸੇ ਵਿਸ਼ੇਸ ਖਿੱਤੇ ਦੇ ਲੋਕਾਂ ਜਾ ਕਿਸੇ ਵਿਸ਼ੇਸ ਜਾਤੀ ਆਦਿਕ ਲਈ ਸੀਮਤ ਪੁਕਾਰ ਸਾਹਿਬ ਅਗੇ ਨਹੀਂ ਕੀਤੀ ਸਗੋਂ ਆਖਿਆ'''ਜਗਤੁ ਜਲੰਦਾ ਰਖਿ ਲੈ'''॥
ਬਸ ਇਸੇ ਕਰਕੇ ਗੁਰੂ ਨਾਨਕ ਜੀ ਨੂੰ ਜਗਤ ਗੁਰੂ ਆਖਿਆ ਜਾਂਦਾ ਹੈ॥ਗੁਰੂ ਨਾਨਕ ਜੀ ਨੇ ਸਮਾਜ ਵੱਲੋ ਲਤਾੜਿਆ ਨੂੰ ਗੱਲ ਲਾਇਆ ਤੇ ਆਖਿਆ...
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ 
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
ਬਾਬੇ ਨੇ ਕੇਵਲ '''ਨਾਨਕੁ ਤਿਨ ਕੈ ਸੰਗਿ ਸਾਥਿ'' ਆਖਿਆ ਹੀ ਨਹੀਂ ਸਗੋਂ ਜੀਵਨ ਕਾਲ ਵਿਚ ਕਮਾ ਕੇ ਵਿਖਾਇਆ ਅਤੇ ਕਮਾਉਣ ਦਾ ਉਪਦੇਸ਼ ਕੀਤਾ॥
ਗੁਰੂ ਬਾਬੇ ਨੇ ਇਹ ਪਰਮਪਰਾ ਤੋੜੀ ਕੇ ਕੋਈ ਉੱਚੀ ਕੁਲ ਜਾਤ ਵਿਚ ਜਨਮ ਲੈਣ ਨਾਲ ਮਹਾਨ ਹੋ ਜਾਂਦਾ ਹੈ ਅਤੇ ਨੀਵੀ ਜਾਤ ਵਿਚ ਜੰਮ ਨੀਵਾਂ ਹੋ ਜਾਂਦਾ ਹੈ,ਸਗੋਂ ਭਾਈ ਗੁਰਦਾਸ ਜੀ ਦੀ ਵਾਰ ਵਿਚ ਇਕ ਥਾਂ ਜਿਕਰ ਆਉਂਦਾ ਹੈ...
ਪੁਛਨਿ ਫੋਲ ਕਤਾਬ ਨੂੰ ਹਿੰਦੂ ਵਡਾ ਕਿ ਮੁਸਲਮਾਨੋਈ ?
ਬਾਬਾ ਆਖੇ ਹਾਜੀਆ ਸੁਭ ਅਮਲਾ ਬਾਝਹੁ ਦੋਨੋ ਰੋਈ ॥
ਇਸੇ ਅਮਲਾ ਨੂੰ ਮੁਖ ਗੁਰੂ ਨਾਨਕ ਜੀ ਨੇ ਗੁਰਮਤਿ ਦਾ ਸਿਧਾਂਤ ਸੰਸਾਰ ਨੂੰ ਦਿੰਦੇ ਹੋਏ ਆਖ ਦਿੱਤਾ..
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਗੁਰੂ ਬਾਬੇ ਨੇ ਦੇਹ ਨੂੰ ਇਕ ਸਾਧਨ ਘੋਸ਼ਿਤ ਕਰ ਕਰਮ ਨੂੰ ਸੁਕਰਮ ਬਣਾਉਣ ਉਤੇ ਜ਼ੋਰ ਦਿੱਤਾ॥
ਕਰਮੀ ਨੂੰ ਸੁਕਰਮੀ ਬਣਾਉਣ ਲਈ ਗੁਰਬਾਣੀ ਰੂਪੀ ਉਪਦੇਸ਼ ਸਿੱਖ ਦੀ ਝੋਲੀ ਵਿਚ ਪਾ ਦਿੱਤਾ ਅਤੇ ਕਿਉਂ ਜੀ ਗੁਰੂ ਬਾਬਾ ਜਗਤ ਗੁਰੂ ਹੈ ਇਸਲਈ ਇਹ ਸਿੱਖ ਸੁਰਤ ਨੂੰ ਆਖਿਆ ਤਾ ਜੋ ਗੁਰਬਾਣੀ ਉਪਦੇਸ਼ ਕਿਸੇ ਵਿਸ਼ੇਸ ਦਿੱਖ ਤੱਕ ਸੀਮਤ ਨਾਂਹ ਰਹਿ ਸਰਬ ਸਾਂਝਾ ਹੋਵੇ॥
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥
ਧੰਨਵਾਦ

ਸਤਿਗੁਰ ਪੁਰਖੁ ਨਿਰਵੈਰੁ ਹੈ

ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥
ਸਚਾ ਗੁਰੂ ਨਿਰਵੈਰ ਸਖਸੀਅਤ ਦਾ ਮਾਲਿਕ ਹੋਂਦਾ ਹੈ ਕਿਉਂ ਜੋ ਉਸਦੇ ਹਿਰਦੇ ਵਿਚ ਨਿਹਚਲ ਸਾਹਿਬ ਵੱਸਿਆ ਹੋਇਆ ਹੋਂਦਾ ਹੈ॥ਪ੍ਰਮਾਣ-
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥ 
ਬ੍ਰਹਮ ਗਿਆਨੀ ਸਦਾ ਸਮਦਰਸੀ ॥ 
ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥
ਅਜਿਹੇ ਸ਼ਖ਼ਸੀਅਤ ਦੇ ਮਾਲਿਕ ਨਾਲ ਜੋ ਈਰਖਾ ਕਰਦੇ ਹਨ ਦਰਅਸਲ ਉਹ ਆਪਣੇ ਅੰਦਰ ਹੀ ਈਰਖਾ ਦਾ ਭੱਠਾ ਬਾਲ ਰਹੇ ਹੋਂਦੇ ਹਨ॥
ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥
ਇਸ ਕਾਮ ਕ੍ਰੋਧ ਅਹੰਕਾਰ ਰੂਪੀ ਭੱਠੇ ਵਿਚ ਨਿਰੰਤਰ ਖੁਦ ਸੜਦੇ ਬਲਦੇ ਰਹਿੰਦੇ ਹਨ॥
ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥ 
ਝੂਠ ਨਾਲ ਇਹਨਾਂ ਦੀ ਨਿੱਤਾ ਪ੍ਰਤੀ ਸਾਂਝ ਪਾ ਜਾਂਦੀ ਹੈ ਅਤੇ ਇਸੇ ਸਾਂਝ ਦਾ ਕਮਾਇਆ ਜ਼ਹਿਰ ਖਾਂਦੇ ਰਹਿੰਦੇ ਹਨ॥
ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥
ਇਸੇ ਕਮਾਏ ਜ਼ਹਿਰ ਦੇ ਨਸ਼ੇ ਵਿਚ ਟੁੱਲ ਹੋਏ ਦਰ ਦਰ ਉਤੇ ਭਟਕਦੇ ਫਿਰਦੇ ਆਪਣੇ ਇਜ਼ਤ ਸ਼ਰੇ ਆਮ ਨਿਲਾਮ ਕਰਦੇ ਹਨ॥
ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥
ਅਜਿਹੇ ਬਿਖ ਦੇ ਵਾਪਾਰੀ ਤਨ ਵੇਚਣ ਵਾਲੀ ਔਰਤ ਘਰ ਜੰਮੀ ਔਲਾਦ ਵਰਗੇ ਹੋਂਦੇ ਹਨ ਜਿਨ੍ਹਾਂ ਦਾ ਪਿਉ ਭੀੜ ਵਿਚ ਕੀਤੇ ਖੋਹ ਗਿਆ ਹੋਂਦਾ ਹੈ॥
ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥ 
ਇਹਨਾਂ ਦੀ ਕਰਣੀ ਨੂੰ ਵੇਖ ਹੀ ਇਹ ਇਨਾਮ ਇਹਨਾਂ ਨੂੰ ਮਿਲਿਆ ਹੋਂਦਾ ਹੈ॥ਕਿਉਂਕਿ ਸੁਭ ਅਮਲਾਂ ਦਾ ਇਹਨਾਂ ਦੇ ਕਰਮ ਖੇਤਰ ਨਾਲ ਦੂਰ ਦੂਰ ਦਾ ਕੋਈ ਨਾਤਾ ਨਹੀਂ ਹੋਂਦਾ ਹੈ॥
ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥
ਪਰ ਵੇਖੋ ਗੁਰ ਦੇ ਸਨਮੁਖ ਹੋਇਆ ਸਾਹਿਬ ਇਹਨਾਂ ਉਤੇ ਕਿਰਪਾ ਕਰਕੇ ਆਪੇ ਨਾਲ ਮਿਲਾ ਲੈਂਦਾ ਹੈ॥
ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥
ਦਾਸ ਨਾਨਕ ਤਾ ਇਹਨਾਂ ਨੂੰ ਬਲਿਹਾਰ ਜਾਂਦਾ ਹੈ ਜੋ ਭਟਕਣਾ ਦਾ ਰਾਹ ਛੱਡ ਆ ਗੁਰੂ ਦੇ ਸਨਮੁਖ ਹੋਏ ਹਨ॥
ਧੰਨਵਾਦ

Saturday, November 12, 2016

ਮਾਇਆ ਰੂਪੀ ਸੱਪ ਦੇ ਇਲਾਜ਼ ਦੀ ਜਾਣਕਾਰੀ

ਗੁਰੂ ਜੀ ਅੱਜ ਦੇ ਸਲੋਕ ਵਿਚ ਮਾਇਆ ਰੂਪੀ ਸੱਪ ਦੇ ਇਲਾਜ਼ ਦੀ ਜਾਣਕਾਰੀ ਦਿੰਦੇ ਹੋਏ ਆਖਦੇ ਹਨ॥
ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥
ਹੇ ਭਾਈ ਮਾਇਆ ਕੁੰਡਲਾਂਕਾਰੀ ਸੱਪ ਹੈ ਜਿਸ ਨੇ ਆਪਣੇ ਕਮਾਦਿਕ ਰੂਪੀ ਜ਼ਹਿਰ ਸਦਕਾ ਸਭ ਉਤੇ ਕੁੰਡਲ ਪਾਇਆ ਹੋਇਆ ਹੈ ॥
ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥
ਕਮਾਦਿਕ ਰੂਪੀ ਜਹਿਰ ਦਾ ਤੋੜ ਸਾਹਿਬ ਦਾ ਗੁਣ ਰੂਪੀ ਨਾਮੁ ਹੈ, ਜਦ ਸਾਹਿਬ ਦੇ ਗੁਣ ਗੁਰ ਸਬਦੁ ਰੂਪ ਵਿਚ ਹਿਰਦੇ ਵਿਚ ਵੱਸ ਹਰ ਵੇਲੇ ਮੁਖ ਤੂੰ ਝਲਕ ਦੇ ਹਨ,ਤਦ ਇਹ ਜਹਿਰ ਬੇਅਸਰ ਹੋ ਜਾਂਦਾ ਹੈ   ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥
ਜਿਨ੍ਹਾਂ ਨੇ ਆਪਣੇ ਕਰਮ ਖੇਤਰ ਵਿਚ ਸਾਹਿਬ ਦੇ ਗੁਣ ਰੂਪੀ ਬੀਜ ਬੋਇਆ ਹੋਂਦਾ ਹੈ ਤਿਨ੍ਹਾ ਨੂੰ ਬੋਹਲ ਰੂਪ ਵਿਚ ਸਾਹਿਬ ਦਾ ਮਿਲਾਪ ਮਿਲਦਾ ਹੈ॥
ਭਾਵ ਜਿਨ੍ਹਾਂ ਨੇ ਸੱਚ ਦਾ ਰਾਹ ਚੁਣ ਸਫ਼ਰ ਅਰੰਭਿਆ ਹੋਂਦਾ ਹੈ ਉਹਨਾਂ ਨੂੰ ਸਾਹਿਬ ਦੀ ਮਿਲਾਪ ਰੂਪੀ ਮੰਜ਼ਿਲ ਮਿਲ ਜਾਂਦੀ ਹੈ॥ਇਸ ਮਿਲਾਪ ਪਿੱਛੇ ਅਸਲ ਤੱਥ ਪਹਿਲਾ ਲਿਆ ਗਿਆ ਫੈਸਲਾ ਹੋਂਦਾ ਹੈ॥ਭਾਵ ਸੱਚ ਦੇ ਮਾਰਗ ਦੀ ਚੋਣ॥
ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥
ਸਾਹਿਬ ਦੇ ਮਿਲਾਪ ਨਾਲ ਤਨ ਮਨ ਨਿਰਮਲ ਹੋ ਜਾਂਦਾ ਹੈ ਜੋ ਮਾਇਆ ਨੇ ਕਮਾਦਿਕ ਰਾਹੀਂ ਬਿਖ ਦਾ ਜਹਿਰ ਜੀਵਨ ਵਿਚ ਛਡਿਆ ਹੋਂਦਾ ਹੈ ਉਹ ਸਮੇ ਨਾਲ ਹਉਮੇ ਰੂਪੀ ਦੀਰਘ ਰੋਗ ਬਣ ਗਿਆ ਹੋਂਦਾ ਹੈ ਪਰ ਸਾਹਿਬ ਨਾਲ ਮਿਲਾਪ ਨਾਲ ਇਹ ਰੋਗ ਦੂਰ ਹੋ ਜਾਂਦਾ ਹੈ॥
ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥
ਬਸ ਇਸ ਨਿਰਮਲ ਹੋਏ ਜੀਵਨ ਸਦਕਾ ਹੀ ਸਾਹਿਬ ਦੇ ਸਨਮੁਖ ਹੋਏ ਗੁਰਮੁਖ ਜਨ ਸਾਹਿਬ ਨੂੰ ਭਾਉਂਦੇ ਹਨ॥
ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥
ਦਾਸ ਨਾਨਕ ਇਹਨਾਂ ਨਿਰਮਲ ਹੋਏ ਜਨਾ ਨੂੰ ਬਲਿਹਾਰ ਜਾਂਦਾ ਹੈ ਜੋ ਸਤਿਗੁਰ ਦੀ ਰਜਾ ਰਹਿਮਤ ਵਿਚ ਚਲਣ ਨੂੰ ਆਪਣਾ ਸੁਭਾਅ ਬਣਾਈ ਬੈਠੇ ਹਨ॥
ਧੰਨਵਾਦ

Friday, November 11, 2016

ਹਉ ਰੋਗ ਕੀ ਹੈ ਅਤੇ ਇਸਦਾ ਇਲਾਜ਼ ਕਿਵੇਂ ਕੀਤਾ ਹੈ ਸਕਦਾ ਹੈ?

ਹਉ ਰੋਗ ਕੀ ਹੈ ਅਤੇ ਇਸਦਾ ਇਲਾਜ਼ ਕਿਵੇਂ ਕੀਤਾ ਹੈ ਸਕਦਾ ਹੈ?
ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਇਸ ਸਲੋਕ ਵਿਚ ਮਹਲਾ ੧ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕੇ ਜੀਵ ਤੂ ਹਉ ਵਿਚ ਇਸ ਸੰਸਾਰ ਉਤੇ ਆਇਆ ਤੇ ਹਉ ਵਿਚ ਹੀ ਚਲਾ ਗਿਆ॥ਤੂ ਜੀਵ ਹਉ ਵਿਚ ਜਨਮਿਆ ਤੇ ਹਉ ਵਿਚ ਹੀ ਮਰ ਗਿਆ॥
ਇਥੇ ਸਮਝਣ ਵਾਲੀ ਗੱਲ ਹੈ ਕੇ ਸਾਡੀ ਸਰੀਰਿਕ ਹੋਂਦ ਹੀ ਆਪਣੇ ਆਪ ਵਿਚ ਹਉ ਦਾ ਰੂਪ ਹੈ॥ਕਿਓਕੇ ਕਰਮ ਪਿਛੇ ਸਾਡਾ ਆਪਾ ਖੜਿਆ ਹੋਂਦਾ ਹੈ॥ਮੈ ਕੀਤਾ ,ਮੈ ਪੁੰਨ ਕੀਤਾ ,ਮੈ ਪਾਪ ਛਡਿਆ,ਮੈ ਦਾਨੀ ,ਮੈ ਨਿਤਨੇਮੀ,ਮੈ ਰੋਜ ਗੁਰਦਵਾਰੇ ਜਾਂਦਾ ਹਾ ਆਦਿਕ ਪਿਛੇ ਮੈ ਖੜੀ ਹੈ ਜੋ ਹਉ ਦਾ ਰੂਪ ਹੈ॥ਜੇ ਸਾਹਿਬ ਨੂ ਮਨ ਵਿਚ ਵਸਾਣਾ ਹੋਵੇ ਤਾ ਸ਼ਰਮ ਕਰਨਾ ਪੈਦਾ ਹੈ ਪਰ ਹਉ ਲਈ ਕੁਝ ਕਰਨ ਦੀ ਲੋੜ ਨਹੀ ਇਹ ਖੁਦ ਆ ਘੇਰਦੀ ਹੈ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਜੇ ਤੂ ਕੁਝ ਦਾਨ ਕੀਤਾ ਤਾ ਪਿਛੇ ਤੇਰਾ ਆਪਾ ਖੜਾ ਹੈ ਕੇ ਮੈ ਦਿਤਾ॥ਜੇ ਤੂ ਕਿਸੇ ਕੋਲੋ ਕੁਝ ਮੰਗਿਆ ਤਾ ਪਿਛੇ ਫਿਰ ਤੂ ਖੜਾ ਹੈ,ਕੇ ਮੇਰੀ ਲੋੜ ਹੈ॥ਜੇ ਤੈਨੂ ਲਾਭ ਹੋਇਆ ਤਾ ਓਹ ਤੈਨੂ ਹੋਇਆ ਹੈ ਪਿਛੇ ਫਿਰ ਤੇਰਾ ਆਪਾ ਖੜਾ ਹੈ ਤੇ ਜੇ ਕੁਝ ਹਾਨੀ ਹੋਈ ਤਾ ਫਿਰ ਵੀ ਪਿਛੇ ਤੇਰਾ ਆਪਾ ਖੜਾ ਹੈ॥
ਹਉ ਵਿਚਿ ਸਚਿਆਰੁ ਕੂੜਿਆਰੁ ॥
ਹਉ ਦੀ ਮਾਰ ਹੇਠ ਕੂੜਿਆਰ ਵੀ ਹਨ ਤੇ ਸਚਿਆਰ ਵੀ॥ਹੁਣ ਥੋੜੀ ਜੇਹੀ ਗੱਲ ਸੋਚ ਵਾਲੀ ਹੈ ਕੇ ਸਚਿਆਰ ਕਿਵੇ ਹਉ ਵਿਚ ਹੋ ਸਕਦਾ ਹੈ?
ਛੋਟੀ ਜੇਹੀ ਉਦਾਰਣ ਕੇ ਸਵੇਰੇ ਬੰਦਾ ਗਿਆ ਗੁਰਦਵਾਰੇ ਤੇ ਨਾਲੇ ਸੋਚੇ ਕੇ ਮੈ ਤਾ ਗੁਰਦਵਾਰੇ ਆ ਗਿਆ ਮੇਰਾ ਗੁਆਂਡੀ ਸੁਤਾ ਪਿਆ ਹੈ, ਆ ਗਈ ਨਾ ਰਾਣੀ ਹਉ ਮੈ ਬਣਕੇ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ 
ਮਹਲਾ ੧ ਸਲੋਕ ਨੂ ਅਗੇ ਤੋਰਦੇ ਆਖਦੇ ਹਨ ਕੇ ਜੀਵ ਦੀ ਸੋਚ ਵਿਚ ਨਰਕ ਦਾ ਡਰ ਤੇ ਸੁਵਰਗ ਦੀ ਲਾਲਸਾ ਨੇ ਕਬਜਾ ਕੀਤਾ ਹੈ ਇਸਲਈ ਓਹ ਪਾਪ ਪੁੰਨ ਦੀ ਗਿਣਤੀ ਮਿਣਤੀ ਵਿਚ ਫਸਿਆ ਪਇਆ ਹੈ॥ਮੈ ਇੰਨੇ ਪੁੰਨ ਕਰਦਾ ਹਾ ਮੈ ਇੰਨੇ ਪਾਪ ਕਮਾਇਆ ਹੈ(ਹਾਲਾ ਕੇ ਪਾਪ ਕਿਸੇ ਨੂ ਦਸਦਾ ਨਹੀ ਪਰ ਆਪਣੇ ਆਪ ਤਾਈ ਤਾ ਜਾਣਦਾ ਹੀ ਹੈ..ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ))
ਪਰ ਗੁਰਮਤ ਦਾ CONCEPT ਇਥੇ ਕੁਝ ਹੋਰ ਹੈ ਜੋ ਜਾਣਨ ਦੀ ਲੋੜ ਹੈ ਗੁਰਬਾਣੀ ਦਾ ਫੁਰਮਾਨ ਹੈ...
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ 
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
ਹੁਣ ਸਵਾਲ ਕੇ ਪਾਰ ਉਤਰਨ ਲਈ ਰਸਤਾ ਕੀ ਹੈ?
ਸੋ ਕਬੀਰ ਜੀ ਆਪਣੇ ੨ ਸਲੋਕਾ ਵਿਚ ਇਹ ਰਮਜ ਖੋਲਦੇ ਹਨ....
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ 
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥ {ਪੰਨਾ 1367}
ਕਬੀਰ ਕਹੰਦੇ ਹਨ ਕੇ ਮੇਰੇ ਮਨ ਵਿਚ ਮਰਨ ਦਾ ਚਾਅ ਹੈ ਓਹ ਵੀ ਸਾਹਿਬ ਦੇ ਦਰ ਉਤੇ ਮਰਨ ਦਾ॥ਫਿਰ ਇਕ ਖਿਆਲ ਦਿੰਦੇ ਕਬੀਰ ਜੀ ਆਖਦੇ ਹਨ ਜੇ ਸਾਹਿਬ ਆਉਂਦੇ ਜਾਂਦੇ ਨੇ ਇਹ ਪੁਛ ਲਿਆ ਕੇ ਇਹ ਕੌਣ ਮਰਿਆ ਪਇਆ ਹੈ ਮੇਰੇ ਦਰ ਉਤੇ, ਫਿਰ ਤਾ ਉਥੇ ਵੀ ਅਜੇਹੇ ਮੇਰੀ ਵਖਰੀ ਹੋਂਦ ਖੜੀ ਹੈ ਕੋਈ ਵੀ ਆਖ ਸਕਦਾ ਹੈ ਇਹ ਤਾ ਬਨਾਰਸ ਵਾਲਾ ਕਬੀਰ ਹੈ॥ਸੋ ਕਬੀਰ ਜੀ ਇਸ ਹੱਲ ਕਢਦੇ ਹੋਏ ਆਖਦੇ ਹਨ..
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥ 
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥
ਕੇ ਮੈ ਸਾਹਿਬ ਦੇ ਦਰ ਤੇ ਮਰਣ ਤੂ ਪਹਲਾ ਆਪਾ ਹੀ ਮਾਰ ਦਿੱਤਾ ਤੇ ਇਹ ਭਾਵਨਾ ਪੈਂਦਾ ਕਰ ਲਈ ..
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ 
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
ਆਪਾ ਖਤਮ ਕਰਨ ਹੀ ਪਾਰ ਪਾਉਣਾ ਹੈ
(ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ)
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ 
ਮਹਲਾ ੧ ਸਲੋਕ ਨੂ ਅਗੇ ਤੋਰਦੇ ਆਖਦੇ ਹਨ ਕੇ ਜੀਵ ਦਾ ਹੱਸਣਾ ਰੋਨਾ ਦੋਵੇ ਹਉਮੇ ਦੇ ਅਧੀਨ ਹਨ ਕਿਓਕੇ ਕੁਝ ਪਾਉਣ ਕਰਕੇ ਇਹ ਖੁਸ਼ ਹੋਂਦਾ ਹੈ ਤੇ ਕੁਝ ਗੁਆਚ ਜਾਨ ਤੇ ਰੋਂਦਾ ਹੈ॥ਦੋਵਾ ਵੇਦਨਾ ਪਿਛੇ ਇਸਦਾ ਆਪਾ ਖੜਾ ਹੈ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥
ਕਿਓਕੇ ਇਹ ਜੀਵ ਆਪੇ ਦਾ ਬਝਾ ਹੈ॥(ਮਾਟੀ ਕੋ ਪੁਤਰਾ ਕੈਸੇ ਨਚਤੁ ਹੈ)
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
ਹਉਮੇ ਕਰਕੇ ਹੀ ਇਸਦਾ ਮਨ ਮਾਇਆ ਵਿਚ ਗਿਲਤਾਨ ਹੋਂਦਾ ਹੈ ਤੇ ਜੇ ਮਨ ਸਾਫ਼ ਕਰਨ ਨੂ ਕੋਈ ਉਦਮ ਕਰਦਾ ਹੈ ਉਥੇ ਵੀ ਹਉਮੇ ਆ ਘੇਰਦੀ ਹੈ ॥ਕਿਓਕੇ ਮੈ ਬਾਨੀ ਪੜਦਾ ਹਾ ਮੈ ਵਿਚਾਰ ਕਰਦਾ ਮੈ ਗੁਰਦਵਾਰੇ ਜਾਂਦਾ ਹਾ ਮੈ ਦਾਨ ਕਰਦਾ ਹਾ॥ਚੰਗਾ ਕ੍ਰਮ ਵੀ ''ਮੈ'' ਕਰਕੇ ZERO ਹੋ ਨਿਬੜਦਾ ਹੈ॥ਕਿਓਕੇ ਭਾਵਨਾ ਤੂ ਤੂ ਵਾਲੀ ਹੋਣੀ ਬਹੁਤ ਲਾਜਮੀ ਹੈ॥
ਆਪੇ ਕਰੇ ਕਰਾਏ ਆਪੇ ॥ 
ਆਪੇ ਥਾਪਿ ਉਥਾਪੇ ਆਪੇ ॥ ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥
ਹਉ ਵਿਚਿ ਜਾਤੀ ਜਿਨਸੀ ਖੋਵੈ ॥ 
ਆਪਣੇ ਆਪੇ ਦੀ ਹੋਂਦ ਕਰਕੇ ਹੀ ਜੀਵ ਜਾਤੀਆ ਜਿਨਸਾ ਦੀ ਹਉਮੇ ਵਿਚ ਘਿਰਿਆ ਹੋਇਆ ਹੈ॥
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥ਹੋਣਾ ਬਹੁਤ ਹੀ ਲਾਜਮੀ ਹੈ ਘਰ ਬਾਹਰ ਪਿੰਡ ਸਹਿਰ ਜਾਤ ਆਦਿਕ ਦਾ ਕੋਈ ਮਾਨ ਤਾ ਹੋਣੀ ਹੀ ਨਹੀ ਚਾਹੀਦਾ॥ਇਸਲਈ ਸਿਖ ਦਾ ਅਰਥ ਵੀ ਸਿਖਾਰਥੀ ਹੈ ਕੋਈ ਡਿਗਰੀ ਵਾਲਾ ਪਦ ਗੁਰੂ ਨੇ ਨਹੀ ਦਿਤਾ॥ਗੁਰੂ ਜੀ ਪੂਰੀ ਗੁਰਬਾਣੀ ਵਿਚ ਤਾੜਨਾ ਕੀਤੀ ਹੈ''''ਕੇ ਤੂ ਕੇਵਲ ਸਿਖ ਬਣਨਾ ਹੈ'''ਕੋਈ ਸੰਤ ਬਰ੍ਮ ਗਿਆਨੀ ਜਾ ਬਾਬਾ ਆਦਿਕ ਨਹੀ॥ਤੇ ਦੂਜੇ ਨੂ ਭਾਈ ਆਖ ਸੰਬੋਧਨ ਕਰਨਾ ਹੈ ਨਾ ਕੇ ਬਾਬਾ ਜੀ ਸੰਤ ਜੀ ਬਰ੍ਮ ਗਿਆਨੀ ਜੀ ਆਦਿਕ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥
ਹਉਮੇ ਦੀ ਪਕੜ ਵਿਚ ਆ ਕੇ ਇਹ ਮੂਰਖਾ ਵਾਲੇ ਕਰਮ ਕਰਦਾ ਹੈ ਤੇ ਜੇ ਕੁਝ ਸਿਆਣਿਆ ਕੰਮ ਕਰੇ ਵੀ ਤਾ ਸਿਆਣਪ ਇਸਦੇ ਸਿਰ ਨੂ ਚੜ ਜਾਂਦੀ ਹੈ ਤੇ ਆ ਹਉਮੇ ਵਿਚ ਫਸਦਾ ਹੈ॥
ਮੋਖ ਮੁਕਤਿ ਕੀ ਸਾਰ ਨ ਜਾਣਾ ॥
ਅਸਲ ਵਿਚ ਜਦ ਤੱਕ ਇਹ ਆਪੇ ਦੇ ਬੰਧਨ ਵਿਚ ਬਝਾ ਪਿਆ ਹੈ ਇਸ ਨੂ ਹਉਮੇ 'ਚੋ ਮੁਕਤ ਹੋਣ ਦੀ ਸਾਰ ਦਾ ਪਤਾ ਨਹੀ ਲਗ ਸਕਦਾ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
ਮਹਲਾ ੧ ਵਿਚਾਰ ਨੂ ਅਗੇ ਤੋਰਦੇ ਆਖਦੇ ਹਨ ਹਉਮੇ ਵਿਚ ਹੀ ਮਾਇਆ ਹੈ ਤੇ ਹਉਮੇ ਵਿਚ ਹੀ ਮਾਇਆ ਦਾ ਪ੍ਰਭਾਵ ਹੈ॥
ਹਉਮੈ ਕਰਿ ਕਰਿ ਜੰਤ ਉਪਾਇਆ ॥
ਜਿੰਨੀ ਵੀ ਹੋਂਦ ਖੜੀ ਹੈ ਭਾਵ ਜਿੰਨਾ ਵੀ ਅਕਾਰ ਹੈ ਇਹ ਆਪਣੇ ਆਪ ਵਿਚ ਹਉਮੇ ਦਾ ਪ੍ਰਤੀਕ ਹੈ॥
ਕਿਓਕੇ ....
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥ 
ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥.......
ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ ॥੧॥
ਹਉਮੈ ਬੂਝੈ ਤਾ ਦਰੁ ਸੂਝੈ॥
ਗੁਰੂ ਜੀ ਤਾੜਨਾ ਕਰਦੇ ਹਨ ਹਉਮੇ ਦੀ ਇਹ ਸੂਖਮ ਖੇਲ ਦਾ ਅਹਿਸਾਸ ਕਰਨ ਉਪਰੰਤ ਹੀ ''' ਮੋਖ ਮੁਕਤਿ ਕੀ ਸਾਰ''' ਦਾ ਦਰ ਪਹਿਚਾਣ ਵਿਚ ਆਵੇਗਾ॥
ਗਿਆਨ ਵਿਹੂਣਾ ਕਥਿ ਕਥਿ ਲੂਝੈ॥
ਸਬਦੁ ਦੇ ਸਚੇ ਗਿਆਂਨ ਤੂ ਸਖਣਾ ਜੀਵ ਕੇਵਲ ਅਲਾਉ ਤੱਕ ਸੀਮਤ ਹੋਇਆ ਪਿਆ ਹੈ॥
ਨਾਨਕ ਹੁਕਮੀ ਲਿਖੀਐ ਲੇਖੁ ॥
ਜੇਹਾ ਵੇਖਹਿ ਤੇਹਾ ਵੇਖੁ ॥੧॥ {ਪੰਨਾ 466}
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਕੇ ਹੁਕਮੀ ਨੇ ਇਕ ਹੁਕਮ ਲਿਖ ਦਿਤਾ ਹੈ॥'''ਜੇਹਾ ਵੇਖਹਿ ਤੇਹਾ ਵੇਖੁ ''ਭਾਵ ਜੋ ਤੂ ਦਿਸ ਰਿਹਾ ਹੈ ਓਹ ਤੇਰਾ ਵਲੋ ਵੇਖੇ ਗਏ ਦਾ ਪ੍ਰਗਟਾਵਾ ਹੈ॥
ਜੈਸੀ ਮਨਸਾ ਤੈਸੀ ਦਸਾ ॥ 
ਜੈਸਾ ਕਰਮੁ ਤੈਸੀ ਲਿਵ ਲਾਵੈ ॥ 
ਕਬੀਰ ਜੀ''ਜੇਹਾ ਵੇਖਹਿ ਤੇਹਾ ਵੇਖੁ ''' ਨੂ ਹੋਰ ਖੋਲਦੇ ਹਨ॥
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ 
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥ {ਪੰਨਾ 1369}
ਸੋ ਇਕ ਵਿਸਵਾਸ ਕਰ ਲੈ ਆਪਣੇ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੁੜ ਜਾ ਗੁਰੂ ਦੀ ਅਗਵਾਈ ਵਿਚ ਹੀ ਹਉਮੇ ਖਤਮ ਹੋਂਦੀ ਹੈ॥ਪ੍ਰਮਾਨ-
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ 
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ 
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ '''ਕਟੇ ਹਉਮੈ ਰੋਗੁ'''' ॥
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
ਧੰਨਵਾਦ