Wednesday, December 7, 2016

ਮਰੀ ਜਮੀਰ ਵਾਲਿਆਂ ਦਾ ਵਿਰਤਾਂਤ

ਅੱਜ ਦੇ ਸਲੋਕ ਵਿਚ ਗੁਰੂ ਜੀ ਮਰੀ ਜਮੀਰ ਵਾਲਿਆਂ ਦਾ ਵਿਰਤਾਂਤ ਸਣਾਉਂਦੇ ਹੋਏ ਆਖਦੇ ਹਨ॥
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥
ਜਿਨ੍ਹਾਂ ਸਚੇ ਗੁਰੂ ਦੀ ਸੰਗਤ ਨਹੀਂ ਕੀਤੀ ਅਤੇ ਨਾਂਹ ਹੀ ਸਚੇ ਗੁਰੂ ਦੇ ਸਬਦੁ ਰੂਪੀ ਉਪਦੇਸ਼ ਨੂੰ ਕਰਮ ਖੇਤਰ ਵਿਚ ਵਿਚਾਰਿਆ॥ਉਹਨਾਂ ਨੂੰ ਮਾਨਸ ਆਖਣਾ ਸਰਾਸਰ ਗਲਤ ਹੈ ਕਿਉਂ ਜੋ ਬਿਨ੍ਹਾ ਸੱਚ ਦੇ ਧਾਰੀ ਹੋਇਆ ਜੀਵਨ ਕੇਵਲ ਗਾਵਾਰ ਪੁਣੇ ਦੀ ਨਿਸ਼ਾਨੀ ਹੋਂਦਾ ਹੈ॥
((ਜਿਵੇ ਬਾਣੀ ਸੁਖਮਨੀ ਵਿਚ ਗੁਰੂ ਜੀ ਆਖਦੇ ਹਨ...
ਕਰਤੂਤਿ ਪਸੂ ਕੀ ਮਾਨਸ ਜਾਤ।। ਲੋਕ ਪਚਾਰਾ ਕਰੈ ਦਿਨੁ ਰਾਤ।।
ਤੂੰ ਕੀ ਹੈ ਇਹ ਤੇਰੀ ਦੇਹ(ਦਿੱਖ) ਨੇ ਨਹੀਂ ਦਸਣਾ ਸਗੋਂ ਤੇਰੀ ਕਰਤੂਤ ਨੇ ਤੇਰੀ ਔਕਾਤ ਤਹਿ ਕਰਨੀ ਹੈ॥ਉਂਝ ਭਾਵੇ ਜੁਬਾਨੋ ਤੂੰ ਜੋ ਮਰਜੀ ਕਹੀ ਜਾ॥))
ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਉ ਪ੍ਰੀਤਿ ਨ ਪਿਆਰੁ ॥
ਜਿਨ੍ਹਾਂ ਸਚੇ ਗੁਰੂ ਦੀਆ ਸਿਖਿਆਵਾਂ ਦੀ ਵਿਚਾਰ ਕਰਮ ਖੇਤਰ ਵਿਚ ਨਹੀਂ ਕੀਤੀ ਉਹਨਾਂ ਅੰਦਰ ਅਗਿਆਨਤਾ ਪਸਰੀ ਹੋਂਦੀ ਹੈ ਅਤੇ ਨਾਂਹ ਹੀ ਉਹਨਾਂ ਦੀ ਜੀਵਨ ਪ੍ਰਤੀ ਕੋਈ ਸੁਚੱਜਾ ਨਿਸਚਾ ਹੋਂਦਾ ਹੈ॥ਅਜੇਹੀ ਸਥਿਤੀ ਵਿਚ ਸਾਹਿਬ ਨਾਲ ਭਲਾ ਨੇਹ ਕਿਥੋਂ ਹੋ ਸਕਦਾ ਹੈ॥
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥
ਮਨ ਦੀ ਪ੍ਰਭੂ ਸੱਤਾ ਕਾਬੂਲੀ ਬੈਠੇ ਜੀਵ ਵਿਕਾਰਾਂ ਹੱਥੋਂ ਪਲ ਪਲ ਹਾਰਦੇ ਹਨ ਅਤੇ ਇਹੀ ਨਿਰੰਤਰਤਾ ਉਹਨਾਂ ਦਾ ਜੀਵਨ ਚੱਜ ਬਣ ਰਹਿ ਜਾਂਦਾ ਹੈ॥
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥
ਪਰ ਦੂਜੇ ਪਾਸੇ ਜੋ ਜੀਵਨ ਨੂੰ ਸੁਰਜੀਤ ਕਰਨ ਵਾਲੇ ਸਚੇ ਗੁਰੂ ਦਾ ਸੰਗ ਕਰਦੇ ਹਨ ਉਹ ਜਾਗਦੀ ਜਮੀਰ ਵਾਲੇ ਗਿਣੇ ਜਾਂਦੇ ਹਨ ਅਤੇ ਉਹਨਾਂ ਨੇ ਆਪਣੇ ਅੰਦਰ ਜੀਵਨ ਪ੍ਰਗਾਸ ਮਾਨ ਕਰਨ ਵਾਲੇ ਹਰਿ ਸਾਹਿਬ ਨੂੰ ਵਸਾ ਰਖਿਆ ਹੋਂਦਾ ਹੈ॥
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥੪੭॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਕੇ ਗੁਰੂ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਸਾਹਿਬ ਦੇ ਦਰਬਾਰ ਵਿਚ ਸੋਭਦੇ ਹਨ॥
ਧੰਨਵਾਦ

No comments:

Post a Comment