Sunday, December 25, 2016

ਸਾਹਿਬ ਦੀ ਨੇੜਤਾ ਦਾ ਅਹਿਸਾਸ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੀ ਨੇੜਤਾ ਦਾ ਅਹਿਸਾਸ ਕਰਵਾਂਦੇ ਹੋਏ ਆਖਦੇ ਹਨ॥
ਬਾਬੀਹਾ ਤੂੰ ਸਹਜਿ ਬੋਲਿ ਸਚੈ ਸਬਦਿ ਸੁਭਾਇ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਤੂੰ ਸਹਿਜਤਾ ਦਾ ਧਾਰਨੀ ਹੋਂਦੇ ਹੋਏ ਸਚੇ ਉਪਦੇਸ਼ ਰਾਹੀਂ ਬੰਦਗੀ ਕਰ॥
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥
ਇਸੇ ਸਹਿਜਤਾ ਨਾਲ ਸਚੇ ਗੁਰੂ ਨੇ ਸਭ ਕੁਝ ਨੇੜੇ ਹੋਣ ਦਾ ਅਹਿਸਾਸ ਕਰਵਾ ਦਿੱਤਾ ॥
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥
ਜਦ ਗੁਰੂ ਉਪਦੇਸ਼ ਰਾਹੀਂ ਆਪੇ ਦੀ ਪਛਾਣ ਹੋਈ ਤਾ ਸਾਹਿਬ ਨਾਲ ਮਿਲਾਪ ਹੋ ਜੀਵਨ ਵਿਚ ਆਨੰਦ ਦੀ ਛਹਬਰ ਹੋ ਗਈ॥
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥
ਇਸ ਆਨੰਦ ਦੀ ਛਹਬਰ ਨੇ ਨਾਮੁ ਰੂਪੀ ਅੰਮ੍ਰਿਤ ਨਾਲ ਜੀਵਨ ਵਿਉਂਤ ਵਿੱਚੋ ਮਾਇਅਕ ਭੁੱਖ ਦਾ ਖਾਤਮਾ ਕਰ ਦਿੱਤਾ॥
ਕੂਕ ਪੁਕਾਰ ਨ ਹੋਵਈ ਜੋਤੀ ਜੋਤਿ ਮਿਲਾਇ ॥
ਭਟਕਣਾ ਰੂਪੀ ਕੂਕ ਪੁਕਾਰ ਮੁਕ ਗਈ ਕਿਉਂ ਜੋ ਜੀਉ ਪੀਉ ਦਾ ਮਿਲਾਪ ਹੋ ਗਿਆ॥
ਨਾਨਕ ਸੁਖਿ ਸਵਨ੍ਹ੍ਹਿ ਸੋਹਾਗਣੀ ਸਚੈ ਨਾਮਿ ਸਮਾਇ ॥੫੬॥
ਨਾਨਕ ਤਾ ਸਮਝਾਣਾ ਕਰਦਾ ਹੈ ਕੰਤ ਕਰਤਾਰ ਨਾਲ ਮਿਲਾਪ ਪਾ ਜੀਵ ਇਸਤਰੀ ਰੂਪੀ ਸੁਹਾਗਣ ਸਹਿਜਤਾ ਦਾ ਜੀਵਨ ਜਿਆਉਂਦੀ ਹੋਈ ਕੰਤ ਕਰਤਾਰ ਵਿਚ ਸਮਾ ਜਾਂਦੀ ਹੈ॥
ਧੰਨਵਾਦ

No comments:

Post a Comment