Saturday, December 3, 2016

ਚੋਰ ਤੇ ਠਗ

ਪੱਦ ਚੋਰ ਤੇ ਠਗ ਵਿਚ ਸੂਖਮ ਜੇਹਾ ਭੇਦ ਹੈ ਪਰ ਸਿਧਾਂਤਕ ਤੋਰ ਉਤੇ ਇਕ ਦੂਜੇ ਤੂੰ ਕਾਫੀ ਦੂਰੀ ਰੱਖਦੇ ਹਨ॥
ਚੋਰ ਹਮੇਸ਼ਾ ਅੰਧਰੇ ਨੂੰ ਸਾਥੀ ਮੰਨਦਾ ਹੈ ਤੇ ਆਪਣੀ ਪਛਾਣ ਨੂੰ ਛਪਾਉਣ ਦੀ ਹਰ ਮੁੰਕਿਨ ਕੋਸਿਸ ਕਰਦਾ ਹੈ॥ਪਰ ਠਗ ਵਾਲੇ ਪਾਸੇ ਅਜਿਹਾ ਨਹੀਂ ਹੋਂਦਾ ਠਗ ਮਿਲਾਪ ਨੂੰ ਪਹਿਲ ਦਿੰਦਾ ਹੈ ਤੇ ਆਪਣਾ ਇਕ ਇਮਾਨਦਾਰੀ ਵਾਲਾ ਅਕਸ਼ ਬਣਾਉਂਦਾ ਹੈ ਤੇ ਜਦ ਠਗੀ ਮਾਰਦਾ ਹੈ ਤਾ ਇਥੋਂ ਤੱਕ ਕੇ ਜੋ ਠਗਿਆ ਜਾਂਦਾ ਹੈ ਉਹ ਕਾਫੀ ਹੱਦ ਤੱਕ ਖੁਦ ਠਗ ਦੀ ਜਾਣੇ ਅਣਜਾਣੇ ਵਿਚ ਮਦਦ ਕਰ ਜਾਂਦਾ ਹੈ॥
ਚੋਰ ਕੰਧ ਟੱਪ ਘਰ ਆਉਂਦਾ ਹੈ ਪਰ ਠਗ ਤਾ ਅਜਿਹਾ ਭਰਮ ਜਾਲ ਵੱਛਾਉਂਦਾ ਹੈ ਕੇ ਤੁਸੀਂ ਖੁਦ ਆਪਣੇ ਘਰ ਦੀ ਚਾਬੀ ਠਗ ਨੂੰ ਭਰਮ ਜਾਲ ਦੇ ਭੋਰਸੇ ਵਿਚ ਆ ਦੇ ਦਿੰਦੇ ਹੋ॥
ਜਿਵੇ ਸ਼ੇਖ ਫਰੀਦ ਜੀ ਆਖਦੇ ਹਨ...
ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥
ਅੰਦਰ ਬਾਹਰ ਦੇ ਕਿਰਦਾਰ ਵਿਚ ਫਰਕ ਹੋਂਦਾ ਹੈ ਭਾਵ ਬਾਹਰੋਂ ਤਾ ਠਗ ਚਾਨਣ(ਸੱਚ) ਨੂੰ ਪਸੰਦ ਕਰਦਾ ਹੈ ਪਰ ਅੰਦਰੋਂ ਅੰਧੇਰੇ ਨਾਲ ਸਾਂਝ ਪਾਉਣ ਨੂੰ ਤਰਜੀਵ ਦਿੰਦਾ ਹੈ॥
ਗੁਰਬਾਣੀ ਵਿਚ ਠਗ ਦਾ ਇਕ ਦੂਜਾ ਪਹਿਲੂ ਵੀ ਆਇਆ ਹੈ ਜਿਥੇ ਕਬੀਰ ਜੀ ਆਖਦੇ ਹਨ..
ਹਰਿ ਠਗ ਜਗ ਕਉ ਠਗਉਰੀ ਲਾਈ॥
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ॥
ਕਬੀਰ ਜੀ ਸਾਹਿਬ ਨੂੰ ਠਗ ਆਖਦੇ ਹਨ ਜਿਸਦੇ ਪਿੱਛੇ ਵਜ੍ਹਾ ਹੈ ਕੇ ਕਾਦਰ ਨੇ ਕੁਦਰਤ ਰਚੀ ਪਰ ਆਪਣਾ ਟਿਕਣਾ ਵੱਖਰਾ ਨਾਂਹ ਪਾ ਕੁਦਰਤ ਦੇ ਅੰਦਰ ਘਰ ਪਾ ਬਹਿ ਗਿਆ॥ਹੁਣ ਹੋਇਆ ਇੱਦਾ ਕੇ ਸਭ ਆਖਦੇ ਤਾ ਹਨ ਰੱਬ ਜਰੇ ਜਰੇ ਵਿਚ ਹੈ ਪਰ ਪਛਾਣ ਨਾਂਹ ਹੋਣ ਕਰਕੇ ਕੁਦਰਤ ਨੂੰ ਪੂਜਣ ਲੱਗ ਪੈਂਦੇ ਹਨ॥
ਹੋਰ ਸੌਖਾ ਸਮਝਣਾ ਹੋਵੇ ਤਾ ਐਵੇ ਕਿਹਾ ਜਾ ਸਕਦਾ ਹੈ ਕੇ ਕੁਦਰਤ ਠਗ ਕਾਦਰ ਦੀ ਠਗਉਰੀ ਹੈ॥
ਹੁਣ ਜਿਆਦਤਰ ਅਸੀਂ ਕੁਦਰਤ ਰੂਪੀ ਠਗਉਰੀ ਤੱਕ ਸੀਮਤ ਹਾਂ ਅਜਿਹੇ ਵਿਚ ਗੁਰਬਾਣੀ ਹਲੂਣਾ ਦਿੰਦੀ ਹੋਏ ਆਖਦੀ ਹੈ॥
1. ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥
ਅਜਿਹੇ ਸਥਿਤੀ ਵਿਚ ਸਾਡੀ ਸਾਂਝ ਸਿਧੇ ਤੋਰ ਤੇ ਅਗਿਆਨ ਨਾਲ ਪਈ ਨਜਰ ਆਉਂਦੀ ਹੈ॥ਪ੍ਰਮਾਣ-
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
ਹੁਣ ਇਸ ਅਸਮੰਜਿਸ ਵਿਚ ਨਿਕਲਣ ਦਾ ਹੱਲ ਦਸਦੇ ਹੋਏ ਕਬੀਰ ਜੀ ਆਖਦੇ ਹਨ॥
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
ਗਈ ਠਗਉਰੀ ਠਗੁ ਪਹਿਚਾਨਿਆ ॥
ਜਦੋ ਤੱਕ ਮਾਨਿਆ ਨਹੀਂ ਜਾਂਦਾ ਤਦ ਤੱਕ ਪਹਿਚਾਣਿਆ ਜਾਣਾ ਅਸੰਭਵ ਹੈ॥
ਜਾਨਣ ਦਾ ਰਾਹ ਬਾਰੇ ਗੁਰਬਾਣੀ ਦਾ ਫੈਸਲਾ ਹੈ॥
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥
ਭਾਵ ਹੱਲ ਹੈ ਸੁਚੇਤ ਹੋਣਾ॥ਇਹ ਸੁਚੇਤ ਹੋਣਾ ਹੀ ਹੈ ਜੋ ਠਗ ਤੇ ਠਗਉਰੀ ਵਿਚਲਾ ਸੂਖਮ ਭੇਦ ਦਸ ਦਿੰਦਾ ਹੈ॥
ਅੱਜ ਸਾਡੀ ਕੌਮ ਵਿਚ ਵੀ ਠਗਉਰੀਆ ਖੇਲੀਆ ਜਾ ਰਹੀਆ ਹਨ ਭਾਵੇ ਉਹ ਵੱਖ ਵੱਖ ਸੰਸਥਾਵਾਂ ਦੇ ਨਾਮ ਹੇਠ ਹੋਣ ਜਾ ਵੱਖ ਵੱਖ ਤਰ੍ਹਾਂ ਦੇ ਗ੍ਰੰਥਾਂ ਜਾ ਇਤਹਾਸਿਕ ਮਿਥਾਸਿਕ ਹਵਾਲਿਆਂ ਦੇ ਹੇਠ॥
ਅੱਜ ਸਾਨੂੰ ਸਖਤ ਲੋੜ ਹੈ ਕੇ ਅਸੀਂ ਆਪਣੇ ਗੁਰੂ ਗੁਰੂ ਗਰੰਥ ਸਾਹਿਬ ਜੀ ਦੀ ਸਿਖਿਆ ਨਾਲ ਸੁਚੇਤ ਹੋ ਅਜਿਹੀਆਂ ਲਿਖਤਾਂ ਦੀ ਘੋਖ ਕਰ ਫੈਸਲਾ ਕਰ ਸਕੀਏ ਇਹ ਠੱਗਾਂ ਦੀ ਠਗਉਰੀ ਹੈ॥ਕੇਵਲ ਕੋਈ ਚੀਜ਼ ਵਸਤ ਲਿਖਤ ਆਦਿਕ ਉਤੇ ਗੁਰੂ ਦਾ ਨਾਮ ਲਿਖਣ ਨਾਲ ਉਹ ਗੁਰੂ ਦੀ ਕਿਰਤ ਨਹੀਂ ਹੋ ਜਾਂਦੀ ਜਦ ਤੱਕ ਉਸ ਵਿਚਲਾ material ਗੁਰੂ ਦੇ ਸਿਧਾਂਤ ਮੁਤਾਬਿਕ ਖਰਾ ਨਹੀਂ ਉਤਰਦਾ॥
ਸੋ ਗੁਰਬਾਣੀ ਖੁਦ ਪੜੋ ਸਮਝੋ ਤੇ ਸੁਚੇਤ ਹੋਵੋ ਇਸ ਵਿਚ ਹੀ ਨਿੱਜੀ ਭਲਾ ਹੈ ਤੇ ਕੌਮ ਦਾ ਭਲਾ ਹੈ ਜੇ ਨਹੀਂ ਜਾਗੇ ਤਾ ਠੱਗਾਂ ਨੇ ਐਵੇ ਠਗਣਾ ਹੈ ਕੇ ਪਤਾ ਵੀ ਨਹੀਂ ਚਲਣਾ ਕੇ ਖੁਦ ਹੀ ਘਰ ਲੁਟਾ ਬੈਠੇ॥..ਧੰਨਵਾਦ

No comments:

Post a Comment