Thursday, December 8, 2016

ਸਾਹਿਬ ਦੀ ਘਾੜਤ ਤੇ ਸਾਹਿਬ ਦੇ ਰਹਿਣ ਬਸੇਰੇ ਦੀ ਗਾਥਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੀ ਘਾੜਤ ਤੇ ਸਾਹਿਬ ਦੇ ਰਹਿਣ ਬਸੇਰੇ ਦੀ ਗਾਥਾ ਸਮਝਾਉਣਾ ਕਰਦੇ ਹਨ॥
ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥
ਸਰਜੀਉ ਦਿੱਖ ਦੀ ਘਾੜਤ ਸਾਹਿਬ ਨੇ ਖੁਦ ਆਪ ਘੜੀ ਹੈ ਅਤੇ ਉਹ ਆਪ ਹੀ ਇਸ ਘਾੜਤ ਵਿਚ ਵੱਸਦਾ ਹੈ॥
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥
ਜਿਨ੍ਹਾਂ ਗੁਰੂ ਦੀ ਸਿਖਿਆਵਾਂ ਉਤੇ ਚਲ ਮਾਇਆ ਦੇ ਪਰਮ ਜਾਲ ਤੂੰ ਤੋੜ ਲਿਆ ਉਹਨਾਂ ਨੇ ਇਹ ਗਾਥਾ ਨੂੰ ਜਾਣ ਸਾਹਿਬ ਨਾਲ ਮਿਲਾਪ ਪਾ ਲਿਆ॥ਭਾਵ 
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥...ਦੀ ਅਵਸਥਾ ਹਾਸਿਲ ਕਰ ਲਈ॥
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥
ਗੁਰੂ ਦੀਆ ਸਿਖਿਆਵਾਂ ਦੇ ਸਨਮੁਖ ਹੋ ਸਹਿਜੇ ਹੀ ਸਮਝ ਪਾ ਜਾਂਦੀ ਹੈ ਕੇ ਇਸ ਸਰਜੀਉ ਦਿੱਖ ਅੰਦਰ ਸਾਹਿਬ ਦਾ ਵਾਸਾ ਹੋਣ ਕਰਕੇ ਸਾਹਿਬ ਦੇ ਗੁਨਾ ਦੇ ਅਨੇਕ ਭੰਡਾਰ ਪਏ ਹੋਏ ਹਨ॥ਇਸਲਈ ਹੀ ਤਾ ਆਖਿਆ ਗਿਆ ਹੈ..
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਧਨੁ ਭਗਵੰਤੀ ਨਾਨਕਾ ਜਿਨਾ ਗੁਰਮੁਖਿ ਲਧਾ ਹਰਿ ਭਾਲਿ ॥
ਹੇ ਨਾਨਕ ਧੰਨ ਹਨ ਗੁਰੂ ਸਿਖਿਆਵਾਂ ਨੂੰ ਮੋਹਰੀ ਰੱਖ ਜਿਉਣ ਵਾਲੇ ਜਿੰਨਾ ਇਹਨਾਂ ਸਿਖਿਆਵਾਂ ਨੂੰ ਕਰਮ ਖੇਤਰ ਵਿਚ ਵਸਾ ਸਾਹਿਬ ਨੂੰ ਪਾ ਲਿਆ ਹੈ॥
ਵਡਭਾਗੀ ਗੜ ਮੰਦਰੁ ਖੋਜਿਆ ਹਰਿ ਹਿਰਦੈ ਪਾਇਆ ਨਾਲਿ ॥੪੮॥
ਗੁਰੂ ਦੀ ਕਿਰਪਾ ਸਦਕਾ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਆਪਾ ਖੋਜ ਹਿਰਦੇ ਘਰ ਵਿੱਚੋ ਸਾਹਿਬ ਪ੍ਰਗਟ ਕਰ ਲਿਆ॥
ਧੰਨਵਾਦ

No comments:

Post a Comment