Tuesday, December 6, 2016

ਕਰਮ ਖੇਤਰ ਉਤੇ ਬੁਰਾਈ ਦਾ ਅਸਰ

ਅੱਜ ਦੇ ਸਲੋਕ ਵਿਚ ਗੁਰੂ ਜੀ ਕਰਮ ਖੇਤਰ ਉਤੇ ਬੁਰਾਈ ਦੇ ਅਸਰ ਨੂੰ ਬਿਆਨ ਕਰਦੇ ਹੋਏ ਆਖਦੇ ਹਨ॥
ਬੁਰਾ ਕਰੇ ਸੁ ਕੇਹਾ ਸਿਝੈ ॥
ਜੋ ਜੀਵ ਵਿਕਰਮ ਨੂੰ ਆਪਣਾ ਸਾਥੀ ਬਣਾ ਲੈਂਦਾ ਹੈ ਉਹ ਭਲਾ ਜਿੰਦਗੀ ਦੇ ਸਫ਼ਰ ਵਿਚ ਕਿਵੇਂ ਕਾਮਯਾਬ ਹੋ ਸਕਦਾ ਹੈ॥
ਆਪਣੈ ਰੋਹਿ ਆਪੇ ਹੀ ਦਝੈ ॥
ਸਗੋਂ ਆਪਣੀ ਵਿਕਰਮੀ ਦੇ ਕਾਰਣ ਖੁਦ ਹੀ ਮਾਇਆ ਦੀ ਅੱਗ ਵਿਚ ਪਲ ਪਲ ਸੜ੍ਹਦਾ ਹੈ॥
ਮਨਮੁਖਿ ਕਮਲਾ ਰਗੜੈ ਲੁਝੈ ॥
ਮਨ ਦੀ ਅਧੀਨਤਾ ਕਬੂਲ ਕਰਨ ਵਾਲਾ ਇਸ ਕਮਲ ਪੁਣੇ ਵਿਚ ਮਾਇਆ ਦੇ ਜੰਜਾਲ ਦਾ ਸ਼ਿਕਾਰ ਹੋ ਬਹਿੰਦਾ ਹੈ॥
ਇਸੇ ਜੰਜਾਲ ਵਿਚ ਪਲ ਪਲ ਘੁਟਣ ਭੋਗਦਾ ਹੋਇਆ ਰਹਿੰਦਾ ਹੈ॥
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥
ਪਰ ਜਦ ਕੋਈ ਜੀਵ ਗੁਰੂ ਦੀਆ ਸਿੱਖਿਆਵਾਂ ਨੂੰ ਮੁਖ ਰੱਖ ਜਿਉਂਦਾ ਹੈ ਤਾ ਜੀਵਨ ਦੇ ਅਸਲ ਮਨੋਰਥ ਨੂੰ ਸਮਝ ਲੈਂਦਾ ਹੈ॥
ਨਾਨਕ ਗੁਰਮੁਖਿ ਮਨ ਸਿਉ ਲੁਝੈ ॥੪੬॥
ਨਾਨਕ ਤਾ ਇਹੀ ਦੱਸਣਾ ਕਰਦਾ ਹੈ ਕੇ ਗੁਰੂ ਦੀ ਸਿੱਖਿਆਵਾਂ ਨੂੰ ਸਨਮੁਖ ਰੱਖ ਜਿਉਣ ਵਾਲਾ ਮਨ ਦੇ ਸੰਕਲਪ ਤੇ ਵਿਕਲਪ ਨਾਲ ਸਿਧੇ ਤੌਰ ਤੇ ਟਕਰਾਉਂਦਾ ਹੈ ਭਾਵ ਵਿਕਰਮੀ ਨੂੰ ਗੁਰੂ ਸਿੱਖਿਆਵਾਂ ਦੁਆਰਾ ਸੁਕਰਮੀ ਕਰਨ ਦਾ ਸੰਘਰਸ਼ ਕਰਦਾ ਹੈ ॥
ਧੰਨਵਾਦ

No comments:

Post a Comment