Wednesday, March 22, 2017

ਕੌਮ ਦੀ ਤਰਾਸਦੀ

ਸਾਡੀ ਕੌਮ ਦੀ ਜੋ ਸਭ ਤੂੰ ਵੱਡੀ ਤਰਾਸਦੀ ਹੈ ਕੇ ਸਾਨੂੰ ਗੁਰਬਾਣੀ ਵਿਚ ਜਿਨ੍ਹਾਂ ਕੁਰਿਤੀਆ ਨੂੰ ਖੋਲਕੇ ਸਮਝਾਇਆ ਗਿਆ ਹੈ ਉਸ ਨੂੰ ਕਿਸੇ ਵਿਸੇਸ ਫਿਰਕੇ ਵਰਗ ਨਾਲ ਜੋੜ ਕੇ ਪੜਦੇ ਵਿਚਾਰਦੇ ਅਤੇ ਪ੍ਰਚਾਰਦੇ ਹਾਂ ਭਾਵੇ ਅਸੀਂ ਖੁਦ ਉਹਨਾਂ ਕੁਰਿਤੀਆ ਦੇ ਸ਼ਿਕਾਰ ਹੋਈਏ॥
ਜਦ ਗੁਰਬਾਣੀ ਆਖਦੀ ਹੈ॥
ਬਿੰਦੁ ਰਾਖਿ ਜੌ ਤਰੀਐ ਭਾਈ ॥ ਖੁਸਰੈ ਕਿਉ ਨ ਪਰਮ ਗਤਿ ਪਾਈ ॥
ਤਾ ਅਸੀਂ ਇਸ ਗੱਲ ਨੂੰ ਬਰਮਨ ਵੱਲ ਜੋੜ ਪੜਦੇ ਵਿਚਾਰਦੇ ਹਾਂ॥ਆਪ ਭਾਵੇ ਸਵੇਰੇ ਸ਼ਾਮ ਕਿਸੇ ਮਹਾ ਪੁਰਸ਼ ਬਾਬੇ ਆਦਿਕ ਨੂੰ ਇਸ ਕਰਕੇ ਸਰੇਸਟ ਦੱਸਦੇ ਹੋਏ ਕੇ ਬਾਬੇ ਨੇ ਵਿਆਹ ਨਹੀਂ ਕਰਵਾਇਆ॥ਇਸਤਰੀਆਂ ਨੂੰ ਆਪਣੇ ਤਾਈ ਹੱਥ ਲਾਉਣ ਦਿੰਦਾ॥
ਜਦ ਗੁਰਬਾਣੀ ਆਖਦੀ ਹੈ..
ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥
ਤਾ ਸਾਡਾ ਧਿਆਨ ਨਾਗੇ ਸਾਧੂਆਂ ਵੱਲ ਜਾਂਦਾ ਹੈ ਭਾਵੇ ਆਪਣੇ ਵਿਹੜੇ ਵਿਚ ਜਿਨ੍ਹਾਂ ਸੰਤਾ ਬਾਬਿਆਂ ਦੀਆ ਫੋਟਵਾ ਜਾ ਕਥਾ ਕਹਾਣੀਆ ਲਾਈਆਂ ਹੋਈਆਂ ਹੋਣ ਸਭ ਨੰਗੇ ਪਿੰਡੇ ਸ਼ੇਰ ਦੀ ਵਛਾਈ ਉਤੇ ਬਹਿ ਵਾਹੇ ਗੁਰੂ ਵਾਹੇ ਗੁਰੂ ਕਰਦੇ ਮਾਲਾ ਫੇਰਦੇ ਹੋਣ॥
ਜਦ ਗੁਰਬਾਣੀ ਆਖਦੀ ਹੈ॥
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
ਸਾਡਾ ਸੋਚ ਮੰਡਲ ਮੇਡਕ ਦੀ ਉਦਾਰਨ ਤੱਕ ਦੀ ਕਲਪਨਾ ਕਰਦਾ ਹੈ ਭਾਵੇ ਖੁਦ ਹੀ ਅਸੀਂ ਪੰਜ ਤਖਤਾਂ ਦੇ ਸਰੋਵਰਾਂ ਵਿਚ ਨਹਾਉਣਾ ਸੁਖੀਆ ਹੋਵੇ॥ ਮੱਸਿਆ ਨਹਾਉਣ ਦੀ ਸੁਖਣਾ ਵਾਲੇ ਤਾ ਆਮ ਹੀ ਮਿਲ ਜਾਂਦੇ ਹਨ॥
ਜਦ ਗੁਰਬਾਣੀ ਆਖਦੀ ਹੈ॥
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਤਦ ਸਾਡਾ ਧਿਆਨ ਕੇਵਲ ਜੋਗੀਆ ਵੱਲ ਜਾਂਦਾ ਹੈ ਜਾ ਫਿਰ ਗਲੀਆ ਵਿਚ ਘੁੰਮਣ ਵਾਲਿਆਂ ਵੱਲ॥
ਪਰ ਅਸੀਂ ਇਹ ਨਹੀਂ ਵਿਚਾਰਦੇ ਕੇ ਜੇ ਭਗਵੇ ਵੇਸ ਵਿਚ ਜੋਗ( ਸਾਹਿਬ ਨਾਲ ਜੋੜਾਵ) ਨਹੀਂ ਤਾ ਕਿਸੇ ਇਕਲੇ ਨੀਲੇ ਪੀਲੇ ਬਾਣੇ ਪਾਉਣ ਨਾਲ ਵੀ ਸਾਹਿਬ ਨਾਲ ਜੋੜਿਆ ਨਹੀਂ ਜਾਣਾ॥
ਅੱਜ ਕੱਲ ਤਾ ਸੋਸ਼ਲ ਮੀਡੀਆ ਉਤੇ ਇਕ ਭੈਣ ਦੀ ਫੋਟੋ ਬਾਣੇ ਵਿਚ ਪਾ ਤੇ ਦੂਜੇ ਭੈਣ ਦੀ ਫੋਟੋ ਜੀਨਸ ਟੋਪ ਵਿਚ ਪਾ ਪੁੱਛਿਆ ਜਾਂਦਾ ਹੈ ਕੇ ਦਸੋ ਭਲਾ ਕੌਣ ਸਿੰਘਣੀ ਹੈ॥ਭਲਿਓ ਗੁਰਬਾਣੀ ਗੁਣ ਵੇਖਦੀ ਹੈ ਕਪੜੇ ਨਹੀਂ॥ਕਿਸੇ ਨੇ ਕੀ ਪਾਇਆ ਉਹ ਉਸਦੇ ਖਿਤੇ ਵਿਚ ਪ੍ਰਵਾਨ ਹੋ ਸਕਦਾ ਹੈ॥ਪਰ ਮੂਲ ਵਿਸ਼ਾ ਤਾ ਜੀਵਨ ਜਾਂਚ ਹੋਵੇ ਕੇ ਉਸਦਾ ਕਾਰ ਵਿਵਹਾਰ ਕੀ ਹੈ॥ਖੋਟ ਸਾਡੀ ਨੀਅਤ ਵਿਚ ਹੋਂਦੀ ਹੈ ਤੇ ਦੋਸ਼ ਅਗਲੇ ਦੇ ਪਹਿਰਾਵੇ ਵਿਚ ਕੱਢਦੇ ਹਾਂ ਇਹ ਕਿਥੋਂ ਤੱਕ ਜਾਇਜ ਹੈ ਇਹ ਤੁਸੀਂ ਖੁਦ ਸੋਚੋ!!
ਜਦ ਗੁਰਬਾਣੀ ਆਖਦੀ ਹੈ॥
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸੁ ॥
ਜਟਾ ਰੱਖ ਕੇ ਜਾ ਭਸਮ ਲਾ ਕੇ ਜਾ ਗੁਫਾ ਵਿਚ ਰਹਿ ਕੇ ਸਾਹਿਬ ਨਹੀਂ ਮਿਲਣਾ ਤਾ ਸਾਡਾ ਧਿਆਨ ਕੇਵਲ ਜੋਗੀ ਤੱਕ ਸੀਮਤ ਰਹਿੰਦਾ ਹੈ ਭਾਵੇ ਆਪਣੇ ਗੁਰਦਵਾਰਿਆਂ ਵਿਚ ਭੋਰਿਆਂ ਦੀ ਪੂਜਾ ਕਰਦੇ ਹੋਈਏ ॥
ਸੰਤ ਬਾਬਿਆਂ ਦੇ ਭੋਰੇ ਸਾਨੂੰ ਕਿਵੇਂ ਪ੍ਰਵਾਨ ਹੋ ਸਕਦੇ ਹਨ ਜਦ ਗੁਰੂ ਖੁਦ ਇਹਨਾਂ ਨੂੰ ਪਾਖੰਡ ਦੀ ਸ਼੍ਰੇਣੀ ਵਿਚ ਰੱਖਿਆ ਹੈ॥ ਅਸੀਂ ਤਾ ਗੁਰੂ ਤੱਕ ਭੋਰੇ ਵਿਚ ਬਹਿਠਾ ਛੱਡਿਆ ਹੈ॥
ਮੁਕਦੀ ਗੱਲ ਅਸੀਂ ਮਾਲਣ ਵਾਂਗ ਭੁੱਲਗੇ ਹਾਂ ਕੇ...
ਭੂਲੀ ਮਾਲਨੀ ਹੈ ਏਉ ॥
ਸਤਿਗੁਰੁ ਜਾਗਤਾ ਹੈ ਦੇਉ ॥੧॥
ਧੰਨਵਾਦ