Friday, December 23, 2016

ਮਿਲਾਪ ਦੀ ਤਾਂਘ

ਅੱਜ ਦੇ ਸਲੋਕ ਵਿਚ ਗੁਰੂ ਜੀ ਮਿਲਾਪ ਦੀ ਤਾਂਘ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥
ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰਿ ॥
ਮਿਲਾਪ ਦੀ ਤਾਂਘ ਦਾ ਪਿਆਸਾ ਜੀਵ ਸਾਹਿਬ ਤਾਈ ਅਰਜ਼ ਕਰਦਾ ਹੈ ਕੇ ਸਾਹਿਬ ਗੁਰੂ ਰੂਪੀ ਮਾਰਗ ਨਾਲ ਮਿਲਾਪ ਕਰਵਾ ਦੇਵੇ॥ਜਿਸ ਉਤੇ ਚਲ ਪ੍ਰੇਮ ਪਿਆਰ ਵਾਲੀ ਭਾਵਨਾ ਸਦੀਵੀ ਉਪਜ ਪਏ॥
ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥
ਜਦ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾ ਹਿਰਦੇ ਘਰ ਵਿਚ ਗੁਣਾ ਰੂਪੀ ਸੀਤਲਤਾ ਉਪਜ ਪੈਂਦੀ ਹੈ ਅਤੇ ਵਿਛੋੜੇ ਰੂਪੀ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ॥
ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥
ਗੁਰੂ ਦਾ ਮਿਲਾਪ ਹੀ ਤਾਂਘ ਰੂਪੀ ਪਿਆਸ ਨੂੰ ਸਹਿਜ ਦਾ ਅਵਸਥਾ ਵਿਚ ਬਦਲ ਦਿੰਦਾ ਹੈ ਅਤੇ ਜੋ ਵਿਛੋੜੇ ਦੀ ਭਟਕਣਾ ਹਰ ਵੇਲੇ ਰਹਿੰਦੀ ਸੀ ਉਹ ਹੁਣ ਸਹਿਜ ਦਾ ਰੂਪ ਹੋ ਗਈ ਹੋਂਦੀ ਹੈ॥
ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥੫੪॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਕੇ ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋਇਆ ਹਿਰਦੇ ਘਰ ਵਿਚ ਸਹਿਜ ਰੂਪੀ ਸ਼ਾਂਤੀ ਆ ਜਾਂਦੀ ਹੈ ਕਿਉਂ ਜੋ ਸਾਹਿਬ ਦੇ ਗੁਣਾ ਰੂਪੀ ਨਾਮੁ ਹਿਰਦੇ ਘਰ ਵਿਚ ਵੱਸ ਗਿਆ ਹੋਂਦਾ ਹੈ॥
ਧੰਨਵਾਦ

No comments:

Post a Comment