Saturday, December 3, 2016

ਅਸਲ ਮਰਨਾ ਕਿਸ ਨੂੰ ਆਖਦੇ ਹਨ

ਅੱਜ ਦੇ ਸਲੋਕ ਵਿਚ ਗੁਰੂ ਜੀ ਅਸਲ ਮਰਨਾ ਕਿਸ ਨੂੰ ਆਖਦੇ ਹਨ ਇਸ ਵਿਸ਼ੇਸ਼ ਉਤੇ ਚਾਨਣਾ ਪਾਉਂਦੇ ਹੋਏ ਆਖਦੇ ਹਨ॥
ਸਬਦਿ ਮਰੈ ਸੋ ਮੁਆ ਜਾਪੈ ॥
ਗੁਰੂ ਉਪਦੇਸ਼ ਨੂੰ ਆਪਣੇ ਕਰਮ ਖੇਤਰ ਮੋਹਰੇ ਰੱਖ ਜਿਉਣ ਵਾਲਾ ਆਪਾ ਖਤਮ ਕਰ ਜਿਉਂਦੇ ਜੀ ਮਿਰਤਕ ਹੋ ਮਿਲਾਪ ਰੂਪੀ ਸੋਭਾ ਖੱਟ ਲੈਂਦਾ ਹੈ॥
ਗੁਰ ਪਰਸਾਦੀ ਹਰਿ ਰਸਿ ਧ੍ਰਾਪੈ ॥
ਗੁਰੂ ਦੀ ਕਿਰਪਾ ਸਦਕਾ ਸਾਹਿਬ ਦੇ ਗੁਨਾ ਰੂਪੀ ਰਸ ਅਸੀਮ ਹਾਸਿਲ ਹੋ ਜਾਂਦੇ ਹਨ॥
ਹਰਿ ਦਰਗਹਿ ਗੁਰ ਸਬਦਿ ਸਿਞਾਪੈ ॥
ਗੁਰ ਸਬਦੁ ਦੀ ਕਮਾਈ ਹੀ ਸਾਹਿਬ ਦੇ ਦਰ ਦਾ ਪਛਾਣ ਪੱਤਰ ਬਣਦੀ ਹੈ॥
ਬਿਨੁ ਸਬਦੈ ਮੁਆ ਹੈ ਸਭੁ ਕੋਇ ॥
ਗੁਰੂ ਦੀ ਸਿਖਿਆਵਾਂ ਤੂੰ ਸੱਖਣਾ ਜੀਵਨ ਇਕ ਚਲਦੀ ਫਿਰਦੀ ਲਾਸ਼ ਤੂੰ ਵੱਧ ਕੇ ਕੁਝ ਵੀ ਨਹੀਂ॥
ਮਨਮੁਖੁ ਮੁਆ ਅਪੁਨਾ ਜਨਮੁ ਖੋਇ ॥
ਮਨ ਦੇ ਪਿੱਛੇ ਲੱਗ ਚਲਦੀ ਫਿਰਦੀ ਲਾਸ਼ ਬਣ ਜਿਉਣ ਵਾਲਾ ਜੀਵਨ ਅੰਤ ਸਵਾਸ ਰੂਪੀ ਮੂਲ ਅੰਜਾਈ ਗਵਾ ਬਹਿੰਦਾ ਹੈ॥
ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥
ਸਾਹਿਬ ਦੀ ਬੰਦਗੀ ਤੂੰ ਸੱਖਣਾ ਜੀਵਨ ਸਫ਼ਰ ਕੇਵਲ ਦੁੱਖਾਂ ਦਾ ਘੁੰਮਣ ਘੇਰਾ ਹੀ ਦਿਵਾਉਂਦਾ ਹੈ॥
ਨਾਨਕ ਕਰਤਾ ਕਰੇ ਸੁ ਹੋਇ ॥੪੩॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜੋ ਕਰਮ ਖੇਤਰ ਦੀ ਖੱਟੀ ਹੋਂਦੀ ਹੈ ਸਾਹਿਬ ਓਹੋ ਜੇਹਾ ਨਤੀਜਾ ਕਰ ਦਿੰਦਾ ਹੈ॥
ਧੰਨਵਾਦ

No comments:

Post a Comment