Thursday, December 29, 2016

ਸਾਹਿਬ ਦਾ ਦਿਆਲੂ ਪੱਖ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦਾ ਦਿਆਲੂ ਪੱਖ ਉਜਾਗਰ ਕਰਦੇ ਹਨ॥
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥ 
ਇੰਦੁ ਵਰਸੈ ਦਇਆ ਕਰਿ ਗੂੜ੍ਹ੍ਹੀ ਛਹਬਰ ਲਾਇ ॥
ਗਿਆਨ ਦੀ ਵਰਖਾ ਸਾਹਿਬ ਨੇ ਆਪਣੇ ਹੁਕਮ ਦੇ ਦਾਇਰੇ ਵਿਚ ਹੀ ਦਿਆਲਤਾ ਦਿਖਾਉਂਦੇ ਹੋਏ ਜੀਵ ਤਾਈ ਗੁਰੂ ਰੂਪ ਵਿਚ ਭੇਜੀ॥ਇਸੇ ਹੁਕਮ ਵਿਚ ਹੀ ਦਇਆ ਰੂਪੀ ਛਹਬਰ ਲੱਗੀ ਹੋਈ ਹੈ॥
ਬਾਬੀਹੇ ਤਨਿ ਮਨਿ ਸੁਖੁ ਹੋਇ ਜਾਂ ਤਤੁ ਬੂੰਦ ਮੁਹਿ ਪਾਇ ॥
ਹੇ ਮਿਲਾਪ ਦੀ ਤਾਂਘ ਰੱਖਣ ਵਾਲੇ ਜੀਵ ਪਰਮ ਆਨੰਦ ਦੀ ਪ੍ਰਾਪਤੀ ਤਦ ਹੀ ਹੋ ਸਕਦੀ ਹੈ ਜੇਕਰ ਗਿਆਨ ਰੂਪੀ ਤੱਤ ਦੀ ਬੂੰਦ ਮੱਤ ਵਿਚ ਆ ਪਏ॥
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥ 
ਤਦ ਜਾ ਕੇ ਗੁਣਾ ਦਾ ਬੋਹਲ ਕਰਮ ਧਰਤੀ ਵਿੱਚੋ ਅਸੀਮ ਰੂਪ ਵਿਚ ਉਪਜੇਗਾ ਜੋ ਸਚਿਆਰ ਰੂਪੀ ਸੋਭਾ ਦੇਵਾਵੇਗਾ॥ 
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥
ਜੋ ਨਿੱਤਾ ਪ੍ਰਤੀ ਸਾਹਿਬ ਦੀ ਸਿਫਤ ਸਾਲਾਹ ਗੁਰੂ ਸਿਖਿਆਵਾਂ ਰਾਹੀਂ ਕਰਦੇ ਹਨ ਉਹ ਸਬਦੁ ਵਿਚ ਅਭੇਦ ਹੋ ਜਾਂਦੇ ਹੈ॥
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥
ਕਰਮ ਖੇਤਰ ਉਤੇ ਸਾਹਿਬ ਕਰਮ ਦੀ ਵਣਜ ਵੇਖ ਬਖਸ਼ ਲੈਂਦਾ ਹੈ ਇਹੀ ਉਸਦੀ ਰਜਾ ਰੂਪੀ ਕਿਰਪਾ ਦਾ ਵਿਖਿਆਨ ਹੈ॥
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥ 
ਹੇ ਜੀਵ ਇਸਤਰੀ ਸਾਹਿਬ ਦੀ ਸਿਫਤ ਸਾਲਾਹ ਕਰਦੇ ਹੋਏ ਸਬਦੁ ਗੁਰੂ ਵਿਚ ਅਭੇਦ ਹੋ ਜਾਈਦਾ ਹੈ ॥ 
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥
ਸਾਹਿਬ ਦੇ ਨਿਰਮਲ ਭਉ ਦਾ ਸਿੰਗਾਰ ਕਰ ਸਹਿਜ ਘਰ ਵਿਚ ਆਉਣ ਤੇ ਹੀ ਸੱਚ ਦੀ ਅਭੇਦਤਾ ਮਿਲਦੀ ਹੈ॥ 
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥੫੭॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜਦ ਸਾਹਿਬ ਦੇ ਗੁਣਾ ਦਾ ਵਾਸਾ ਹਿਰਦੇ ਘਰ ਵਿਚ ਹੋ ਜਾਂਦਾ ਹੈ ਤਦ ਇਹ ਗੁਣ ਹੀ ਸਾਹਿਬ  ਦੇ ਦਰ ਘਰ ਦਾ ਪਾਸ ਬਣਦੇ ਹਨ ॥
ਧੰਨਵਾਦ

No comments:

Post a Comment