Sunday, December 11, 2016

ਸਾਹਿਬ ਦੇ ਹੁਕਮ ਵਿਚ ਚਲਣ ਵੇਲੇ ਦੀ ਸਮਰਪਣ ਭਾਵਨਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਹੁਕਮ ਵਿਚ ਚਲਣ ਵੇਲੇ ਦੀ ਸਮਰਪਣ ਭਾਵਨਾ ਬਾਰੇ ਸਮਝਾਣਾ ਕਰਦੇ ਹਨ॥
ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥
ਜੀਵ ਇਸਰਤੀ ਵਲੋਂ ਅਪਣਾਇਆ ਗਿਆ ਸੁਭਾਅ(ਧਨਾਸਰੀ ਰਾਗ ਭਾਵ ਮੂਡ) ਤਾ ਖੁਸ਼ਾਮਿਦ ਕਰਨ ਯੋਗ ਹੈ ਜੇ ਸੁਭਾਵ ਵਿਚਲਾ ਕਾਰ ਵਿਵਹਾਰ ਸਚੇ ਗੁਰੂ ਵਲੋਂ ਕੀਤੇ ਉਪਦੇਸ਼ ਦੇ ਦਾਇਰੇ ਅੰਦਰ ਹੈ॥
ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥
ਤਨ ਮਨ ਤਾ ਗੁਰੂ ਉਪਦੇਸ਼ ਅਧੀਨ ਹੋਵੇ ਹੀ ਸਗੋਂ ਕੀਤੇ ਵੱਧ ਜੀਉ ਨੂੰ ਪੀਉ ਦਾ ਰੰਗ ਚਾੜ ਗੁਰੂ ਵਲੋਂ ਦੱਸੀ ਜੀਵਨ ਵਿਉਂਤ ਜਿਆਉਣੀ ਸ਼ੁਰੂ ਕਰ ਦੇਵੇ॥
ਜਹ ਬੈਸਾਵਹਿ ਬੈਸਹ ਭਾਈ ਜਹ ਭੇਜਹਿ ਤਹ ਜਾਉ ॥
ਜੀਵਨ ਵਿਉਂਤ ਦੀ ਨੱਥ ਸਾਹਿਬ ਦੇ ਹੁਕਮ ਵਿਚ ਐਵੇ ਹੋਵੇ ਕੇ ਜਿਥੇ ਸਾਹਿਬ ਰੱਖੇ ਤਿਥੈ ਵਿਚ ਆਨੰਦ ਨਾਲ ਵਾਸਾ ਹੋਵੇ॥ਜਿਥੇ ਗੁਰੂ ਉਪਦੇਸ਼ ਜਿਆਉਣ ਲਈ ਭੇਜੇ ਤਿਥੈ ਹੀ ਜਾ ਆਨੰਦ ਵਿਚ ਵਾਸਾ ਹੋਵੇ॥ ਭਾਵੇ ਉਹ ਉਬਲਦੀਆ ਦੇਗਾ ਹੀ ਕਿਉ ਨਾਂਹ ਹੋਣ॥
ਜਿਵੇ ਕਬੀਰ ਜੀ ਆਖਦੇ ਹਨ..
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥ 
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥
ਏਵਡੁ ਧਨੁ ਹੋਰੁ ਕੋ ਨਹੀ ਭਾਈ ਜੇਵਡੁ ਸਚਾ ਨਾਉ ॥
ਇਹ ਵਿਸਵਾਸ਼ ਬਣ ਜਾਵੇ ਕੇ ਸਾਹਿਬ ਦੇ ਹੁਕਮ ਵਿਚ ਰਹਿਣ ਤੂੰ ਵੱਧ ਕੇ ਕੁਝ ਵੀ ਨਹੀਂ ਹੈ॥
ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥
ਹਰ ਘੜੀ ਸਾਹਿਬ ਨਾਲ ਜੁੜਕੇ ਜਿਉਣਾ ਹੀ ਅਸਲ ਪਰਮ ਆਨੰਦ ਹੈ॥ਉਸਦੀਆ ਸਿਫਤ ਸਾਲਾਹ ਕਰਨੀਆਂ ਉਸਦੀਆਂ ਸਿਖਿਆਵਾਂ ਨੂੰ ਅਪਣਾ ਜਿਉਣਾ ਹੀ ਅਸਲ ਜੀਵਨ ਮਨੋਰਥ ਹੈ॥
ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥
ਗੁਰੂ ਉਪਦੇਸ਼ ਅਧੀਨ ਹੋ ਜੀਣਾ ਇਜ਼ਤ ਮਾਨ ਦੀ ਗੱਲ ਹੈ ਅਤੇ ਇਹ ਉਹ ਇਜ਼ੱਤ ਹੋਂਦੀ ਹੈ ਜੋ ਸੈਵ-ਭਰੋਸੇ ਨੂੰ ਜਨਮ ਦੇ ਜਾਗੀਦੀ ਜਮੀਰ ਵਾਲਾ ਕਿਰਦਾਰ ਬਣਾ ਦਿੰਦੀ ਹੈ॥
ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥
ਸਾਹਿਬ ਦੀਆ ਇਹਨਾਂ ਵਡਿਆਈਆ ਦਾ ਕੋਈ ਅੰਤ ਨਹੀਂ ਬਸ ਗੁਰੂ ਦੀਆ ਸਿਖਿਆਵਾਂ ਰਾਹੀਂ ਸਾਹਿਬ ਦੇ ਦੀਦਾਰ ਤੂੰ ਸਦਕੇ ਜਾਇਆ ਜਾ ਸਕਦਾ ਹੈ॥
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥
ਸੱਚਾ ਗੁਰੂ ਸਾਹਿਬ ਦੀਆ ਸਿਫਤ ਸਾਲਾਹ ਦਾ ਖਜਾਨਾ ਹੈ ਪਰ ਜੋ ਆਪਣਾ ਕਰਮ ਖੇਤਰ ਗੁਰੂ ਹੁਕਮ ਅਨੁਸਾਰ ਢਾਲ ਲੈਂਦਾ ਹੈ ਉਸਦੀ ਇਹਨਾਂ ਵਡਿਆਈਆ ਨਾਲ ਸਾਂਝ ਪੈਂਦੀ ਹੈ॥
ਇਕਿ ਹੁਕਮੁ ਮੰਨਿ ਨ ਜਾਣਨੀ ਭਾਈ ਦੂਜੈ ਭਾਇ ਫਿਰਾਇ ॥
ਪਰ ਜੋ ਆਪਣਾ ਕਰਮ ਖੇਤਰ ਗੁਰੂ ਸਿਖਿਆਵਾਂ ਅਨੁਸਾਰ ਨਹੀਂ ਢਾਲ ਦੇ ਉਹ ਦੂਜੇ ਭਾਉ ਵਿਚ ਜੀਵਨ ਬਰਬਾਦ ਕਰ ਲੈਂਦੇ ਹਨ॥
ਸੰਗਤਿ ਢੋਈ ਨਾ ਮਿਲੈ ਭਾਈ ਬੈਸਣਿ ਮਿਲੈ ਨ ਥਾਉ ॥
ਅਜੇਹੀ ਸਥਿਤੀ ਵਿਚ ਸਾਹਿਬ ਦੇ ਗੁਣਾ ਦਾ ਸੰਗ ਕਰਨਾ ਨਹੀਂ ਮਿਲਦਾ ਅਤੇ ਬਿਨ੍ਹਾ ਸੰਗ ਦੇ ਸਾਹਿਬ ਦੀ ਗੋਦੀ ਦਾ ਨਿੱਘ ਨਹੀਂ ਮਿਲਦਾ॥
ਨਾਨਕ ਹੁਕਮੁ ਤਿਨਾ ਮਨਾਇਸੀ ਭਾਈ ਜਿਨਾ ਧੁਰੇ ਕਮਾਇਆ ਨਾਉ ॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਜਿਨ੍ਹਾਂ ਆਪਣੇ ਕਰਮ ਖੇਤਰ ਨੂੰ ਗੁਰੂ ਸਿਖਿਆਵਾਂ ਅਨੁਸਾਰ ਢਾਲਿਆ ਹੋਂਦਾ ਹੈ ਉਹ ਹੀ ਸਾਹਿਬ ਦਾ ਹੁਕਮ ਮੰਨ ਲਈ ਤਿਆਰ ਬਰ ਤਿਆਰ ਹੋਂਦੇ ਹਨ॥
ਇਹ ਹਨ ਜੋ ਸੀਸ ਦੀ ਮੰਗ ਸੁਨ ਚੁੱਪ ਕਰਕੇ ਹੱਥ ਜੋੜ ਗੁਰੂ ਅਗੇ ਪੇਸ਼ ਹੋ ਗਏ॥
ਤਿਨ੍ਹ੍ਹ ਵਿਟਹੁ ਹਉ ਵਾਰਿਆ ਭਾਈ ਤਿਨ ਕਉ ਸਦ ਬਲਿਹਾਰੈ ਜਾਉ ॥੫੧॥
ਅਜਿਹੇ ਜਨਾ ਤੂੰ ਸਦਕੇ ਜਾਂਦਾ ਹਾਂ ਬਲਿਹਾਰੇ ਜਾਂਦਾ ਹਾਂ॥ਆਪਾ ਕੁਰਬਾਨ ਕਰਦਾ ਹਾਂ॥
ਧੰਨਵਾਦ

No comments:

Post a Comment