Thursday, December 22, 2016

ਸੱਚ ਦੀ ਮਹੱਤਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਸਿੱਖ ਦੇ ਜੀਵਨ ਵਿਚ ਸੱਚ ਦੀ ਮਹੱਤਤਾ ਸਮਝਾਉਂਦੇ ਹੋਏ ਆਖਦੇ ਹਨ॥
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥
ਸਚਾ ਸਬਦੁ ਮਨਿ ਵਸਿਆ ਸਤਿਗੁਰ ਮਾਂਹਿ ਸਮਾਂਹਿ ॥ 
ਜਿਸ ਸਿਖਿਆਰਥੀ ਦੇ ਜੀਵਨ ਦਾ ਅਧਾਰ ਸੱਚ ਹੈ ਉਸਦਾ ਮੁਖ ਵੀ ਪਵਿੱਤਰ ਹੈ ਉਸਦਾ ਕਿਰਦਾਰ ਵੀ ਪਵਿੱਤਰ ਹੈ ਉਸਦੀ ਬੋਲ ਬਾਣੀ ਵੀ ਪਵਿੱਤਰ ਹੈ ਅਤੇ ਉਸਦੀ ਕਿਰਤ ਕਮਾਈ ਦਾ ਬੋਹਲ ਵੀ ਪਵਿੱਤਰ ਹੈ॥
ਕਿਉਂ ਜੋ ਗੁਰੂ ਦੀ ਸਿਖਿਆ ਰੂਪੀ ਸਬਦੁ ਕਮਾ ਮਨ ਦੇ ਸੰਕਲਪ ਵਿਕਲਪਾਂ ਵਿਚ ਵਸਾ ਲਿਆ ਹੋਂਦਾ ਹੈ ਅਤੇ ਇਹ ਕਾਰਨ ਹੀ ਮਿਲਾਪ ਦਾ ਅਸਲ ਤੱਥ ਬਣ ਦਾ ਹੈ॥
ਸਚੀ ਰਾਸੀ ਸਚੁ ਧਨੁ ਉਤਮ ਪਦਵੀ ਪਾਂਹਿ ॥
ਸੱਚ ਦੀ ਰਾਸ ਨਾਲ ਕੀਤੀ ਸੱਚ ਰੂਪੀ ਕਮਾਈ ਸਚਿਆਰ ਰੂਪੀ ਉਤਮ ਪਦਵੀ ਉਤੇ ਵਿਰਾਜਮਾਨ ਕਰਵਾਂਦੀ ਹੈ॥
ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥ 
ਸੱਚ ਨੂੰ ਸੁਨ ਸੱਚ ਨੂੰ ਆਚਾਰ ਵਿਚ ਧਾਰ ਸੱਚ ਦੀ ਵਣਜ ਕਰਨਾ ਹੀ ਸਿੱਖ ਦਾ ਅਸਲ ਵਾਪਾਰ ਹੈ॥
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥
ਸੱਚ ਦਾ ਵਾਪਾਰ ਕਰਦੇ ਸਾਹਿਬ ਦੀ ਹਜ਼ੂਰੀ ਦਾ ਨਿੱਘ ਮਾਣਦੇ ਹੋਏ ਸਚੇ ਦੇ ਅੰਗ ਹੋ ਨਿਬੜ ਦੇ ਹਨ॥
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥੫੩॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਸਚੇ ਗੁਰੂ ਦੇ ਬਿਨ੍ਹਾ ਸੱਚ ਨਾਲ ਸਾਂਝ ਨਹੀਂ ਪਾਈ ਜਾ ਸਕਦਾ ਹੈ ਅਤੇ ਜੋ ਸਚੇ ਗੁਰੂ ਤੂੰ ਖੁੰਝ ਕੇ ਪਾਖੰਡੀਆਂ ਦੇ ਵੱਸ ਪੈ ਜਾਂਦੇ ਉਹ ਭਟਕਣਾ ਦੇ ਸ਼ਿਕਾਰ ਹੋ ਰਹਿ ਜਾਂਦੇ ਹਨ॥
ਧੰਨਵਾਦ

No comments:

Post a Comment