Friday, December 2, 2016

ਸੋਚਿਆ ਸਮਝਿਆ ਕਤਲ ਜਾ ਸਧਾਰਨ ਮੌਤ?

ਪਿੰਡ ਦੀ ਮੇਨ ਸੜਕ ਤੂ ਹੀ ਬਹੁਤ ਵੱਡਾ ਗੱਡੀਆ ਦਾ ਕਾਫਲਾ ਨਜਰ ਆ ਰਿਹਾ ਸੀ ,ਏਵੈ ਜਾਪਦਾ ਸੀ ਕੇ ਕੋਈ ਵੱਡੇ ਲੈਵਲ ਉਤੇ ਕੋਈ ਪ੍ਰੋਗਰਾਮ ਹੋਂਦਾ ਪਿਆ ਹੋਵੇ॥ਪੁਛਣ ਤੇ ਪਤਾ ਲੱਗਾ ਕੇ ਪਿੰਡ ਦੇ ਵੱਡੇ ਸਰਦਾਰਾ ਦਾ ਇਕੋ ਇਕ ਮੁੰਡਾ ਸੀ ਓਹ ਚੜਾਈ ਕਰ ਗਿਆ॥ ਕਹੰਦੇ ਉਮਰ ਕੋਈ ੨੭-28 ਸਾਲ ਦੀ ਸੀ॥
ਇੰਨੇ ਪਿੰਡ ਦੇ ਗੁਰਦਵਾਰੇ ਤੂ '''ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ '''ਦੀ ਅਵਾਜ਼ ਆਈ॥ਸੋਚਿਆ ਚਲੋ ਗੁਰਦਵਾਰੇ ਜਾ ਹਾਜ਼ਰੀ ਭਰ ਪਰਵਾਰ ਦੇ ਦੁਖ ਸਾਮਿਲ ਹੋਇਆ ਜਾਵੇ॥ਗੁਰਦਵਾਰਾ ਲੋਕਾ ਨਾਲ ਖਚਾ ਖਚ ਭਰਿਆ ਪਿਆ ਸੀ॥ਪਰਵਾਰ ਰਸੂਕ ਦਾਰ ਸੀ ਇਸ ਲਈ ਇਲਾਕੇ ਦੀਆ ਜਾਣਿਆ ਮਾਣਿਆ ਸਖਸੀਤਾ ਪਹੁਚੀਆ ਹੋਇਆ ਸਨ॥ਅਰਦਾਸ ਤੂ ਉਪਰੰਤ ਬੋਲਾਰਿਆ ਪਰਵਾਰ ਦੇ ਦੁਖ ਵਿਚ ਸਾਮਿਲ ਹੋਣ ਲਈ ਬੋਲਨਾ ਸੁਰੂ ਕੀਤਾ॥ਕੀ ਰਾਜਨੇਤਾ ਤੇ ਕੀ ਧਾਰਮਿਕ ਲੀਡਰ ਮੁੰਡੇ ਦੀ ਸਿਫਤ ਵਿਚ ਵਖ ਵਖ ਗੱਲਾ ਆਖਣ ਲਗੇ॥ਅੰਤ ਵਿਚ ਮਰੇ ਹੋਏ ਮੁੰਡੇ ਦੇ ਪਿਉ ਉਠ ਮਾਇਕ ਫੜਿਆ॥ਫ਼ਤੇਹ ਦੀ ਸਾਂਝ ਪਾਈ ਤੇ ਸਭ ਦਾ ਧੰਨਵਾਦ ਕੀਤਾ॥
ਉਹਨਾ ਦੇ ਪਹਲੇ ਬੋਲ ਸਭ ਨੂ ਖਾਮੋਸ਼ ਕਰ ਗਏ, ਇਹਨਾ ਕੇਹਾ ਕੇ ਤੁਸੀਂ ਮੇਰੇ ਮੁੰਡੇ ਬਾਰੇ ਜੋ ਕੁਝ ਵੀ ਕੇਹਾ ਓਹ ਹਕੀਕਤ ਤੂ ਕੋਹਾ ਦੂਰ ਹੈ॥ਮੇਰਾ ਮੁੰਡਾ ਨਸਿਆ ਵਿਚ ਗਿੱਲਤਾਨ ਹੋ ਕੇ ਮਰਿਆ ਹੈ॥ਮੈ ਕੋਈ ਪਰਦਾ ਨਹੀ ਰਖਣਾ ਚਾਹੁੰਦਾ ਹਾ ਸਭ ਨੂ ਸਚ ਪਤਾ ਲਗੇ ਜੋ ਮੇਰੇ ਨਾਲ ਹੋਇਆ ਹੈ ਕਿਸੇ ਦੂਜੇ ਨਾਲ ਨਾਹ ਹੋਵੇ॥ਨਸਿਆ ਦੀ ਹਾਲਤ ਤੂ ਤੰਗ ਆ ਪਹਲਾ ਮੈ ਇਸ ਨੂ ਅਸਟੀਲੀਆ ਭੇਜਿਆ ਓਥੇ ਵੀ ਇਹ ਨਾਹ ਸੁਧਾਰਿਆ ਫਿਰ ਵਾਪਿਸ ਸਦ ਟ੍ਰਾੰਸਪੋਰਟ ਦਾ ਕੰਮ ਸੁਰੂ ਕਰਕੇ ਦਿੱਤਾ॥ਮੇਰੀ ਬਸ ਇੰਨੀ ਖੋਆਇਸ਼ ਸੀ ਕੇ ਬਸ ਇਹ ਸਾਡੇ ਵਿਚ ਜਿਉਦਾ ਜਾਗਦਾ ਰਹੇ ਕਮਾਏ ਭਾਵੇ ਕੁਛ ਨਾਹ॥ਪਰ ਜਿਵੇ ਅੱਜ ਨਸਾ ਉਪਲਬਧ ਹੈ ਮੇਰੀ ਇਹ ਖੋਆਇਸ਼ ਧਰੀ ਦੀ ਧਰੀ ਰਹ ਗਈ॥ਅੱਜ ਮੁਢਲੀ ਲੋੜਾ ਦਾ ਸਾਮਾਨ ਖੁਦ ਜਾ ਕੇ ਖਰੀਦਣਾ ਪੈਂਦਾ ਹੈ ਪਰ ਨਸ਼ਾ ਤਾ ਘਰ ਦੇ ਕਮਰਿਆ ਅੰਦਰ ਤੱਕ ਪਹੁਚਾ ਦਿੰਦੇ ਹਨ॥ਮੁਕਦੀ ਗੱਲ ਮੈ ਇੰਨੇ ਸਾਧਨਾ ਦਾ ਮਾਲਿਕ ਹੋਂਦਾ ਹੋਇਆ ਵੀ ਹਾਰ ਗਿਆ॥
ਸਰਦਾਰ ਸਾਬ ਭਰਿਆ ਅਖਾ ਨਾਲ ਬੋਲ ਰਹੇ ਸਨ ਤੇ ਸਾਰੇ ਪਾਸੇ ਖਮੋਸ਼ੀ ਸਾਹੀ ਸੀ॥ਰਾਜਨੇਤਾ ਤੇ ਧਾਰਮਿਕ ਲੀਡਰ ਨੀਵੀ ਪਾ ਵੇਖ ਰਹੇ ਸਨ ਉਹਨਾ ਵੇਖ ਮੈਨੂ ਏਵੈ ਲੱਗ ਰਿਹਾ ਸੀ ਜਿਵੇ ਮੁੰਡੇ ਦੇ ਕਾਤਲ ਹੋਣ॥ਜੋ ਆਪਣੇ ਫਰਜ਼ ਤੂ ਫੇਲ ਚੁਕੇ ਸਨ॥ਕੇਵਲ ਪਦਾਰਥ ਇਕਠੇ ਕਰਨ ਤੱਕ ਸੀਮਤ ਹੋ ਚੁਕੇ ਸਨ!!
ਦੇਗ ਪ੍ਰਸ਼ਾਦ ਵਰਤ ਰਿਹਾ ਸੀ ਪਰ ਖਾਮੋਸ਼ੀ ਦੀ ਇਕ ਲਹਿਰ ਸਾਹੀ ਹੋਈ ਸੀ ਕੋਈ ਕਿਸੇ ਦੇ ਵੱਲ ਨਹੀ ਦੇਖ ਰਿਹਾ ਸੀ ਬਸ ਡੂੰਘੀ ਸੋਚ ਵਿਚ ਡੁਬੇ ਸਨ ਕੇ ਇਹ ਮੋਤ ਕੁਦਰਤੀ ਸੀ ਕੇ ਇਕ ਸੋਚਿਆ ਸਮਝਿਆ ਕਤਲ॥ਪੜ ਵਿਚਾਰ ਕਰਨਾ॥
((ਪੰਜਾਬ ਦੇ ਪਿੰਡ ਪਿੰਡ ਦੀ ਕਹਾਨੀ))....ਧੰਨਵਾਦ

No comments:

Post a Comment