Monday, December 5, 2016

ਚੰਚਲ ਮੱਤ ਦੇ ਧਾਰਨੀਆ ਦਾ ਵਿਖਿਆਨ

ਅੱਜ ਦੇ ਸਲੋਕ ਵਿਚ ਗੁਰੂ ਜੀ ਚੰਚਲ ਮੱਤ ਦੇ ਧਾਰਨੀਆ ਦਾ ਵਿਖਿਆਨ ਬਿਆਨ ਕਰਦੇ ਹੋਏ ਆਖਦੇ ਹਨ॥
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨ੍ਹ੍ਹਾ ਅੰਤਰਿ ਹਰਿ ਸੁਰਤਿ ਨਾਹੀ ॥
ਮਨ ਦੀਆ ਸਿਖਿਆਵਾਂ ਨੂੰ ਮੁਖ ਰੱਖ ਜਿਉਣ ਵਾਲੇ ਜੀਵਾ ਦੀ ਸੁਰਤ ਚੁਸਤ ਚਲਾਕ ਹੋਂਦੇ ਹੋਏ ਵੀ ਸੋੜੇ ਪਨ ਦੀ ਮਾਲਿਕ ਅਖਵਾਂਦੀ ਹੈ॥ ਕਾਰਣ ਇਕੋ ਇਕ ਹੋਂਦਾ ਹੈ ਸੁਰਤ ਵਿਚਲੀ ਅਗਿਆਨਤਾ॥
ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ ॥
ਕਰਮ ਖੇਤਰ ਦੀ ਸਾਰੀ ਘਾੜਤ ਵਿੱਚੋ ਮੈ ਮੇਰੀ ਦਾ ਪ੍ਰਧਾਨਤਾ ਉਜਾਗਰ ਹੋਂਦੀ ਹੈ ਅਤੇ ਇਹੀ ਮੈ ਮੇਰੀ ਦੀ ਪੜਚੋਲ ਸਚੇ ਸਾਹਿਬ ਦੀ ਧਰਮ ਰੂਪੀ ਕਸਵੱਟੀ ਉਤੇ ਪਰਖੀ ਜਾਂਦੀ ਹੈ॥
ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥
ਦੂਜੇ ਪਾਸੇ ਗੁਰੂ ਦੀ ਸਿਖਿਆਵਾਂ ਦੇ ਸਨਮੁਖ ਹੋ ਜਿਉਣ ਵਾਲੇ ਆਪਣੇ ਕਰਮ ਖੇਤਰ ਨੂੰ ਨਿਰਮਲ ਕਰ ਲੈਂਦੇ ਹਨ ਤੇ ਇਹੀ ਨਿਰਮਲਤਾ ਗੁਰੂ ਦੀਆ ਸਿਖਿਆਵਾਂ ਪ੍ਰਤੀ ਲਗਾਉ ਦਾ ਕਾਰਨ ਬਣਦੀਆ ਹਨ॥
ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥
ਗੁਰੂ ਦੀ ਸਿਖਿਆਵਾਂ ਅਨੁਸਾਰ ਜੀਵਨ ਜਿਆਉਂਦੇ ਹੋਏ ਕਮਾਦਿਕ ਦਾ ਰਤਾ ਭਰ ਵੀ ਅਸਰ ਕਰਮ ਖੇਤਰ ਉਤੇ ਨਹੀਂ ਪੈਂਦਾ॥
ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ ॥
ਮਨ ਦੀ ਪ੍ਰਮੁੱਖਤਾ ਸਵੀਕਾਰ ਕਰੀ ਬੈਠੇ ਭਾਵੇ ਜਿੰਨਾ ਮਰਜੀ ਬਹਾਰੀ ਸੁੱਚਮਤਾ ਦਾ ਦਿਖਾਵਾ ਕਰੀ ਜਾਣ ਪਰ ਅੰਦਰ ਦੀ ਪਲੀਤੀ ਜਿਉ ਦੀ ਤਿਉ ਰਹੰਦੀ ਹੈ ॥
ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥੪੫॥
ਨਾਨਕ ਤਾ ਇਹਨਾਂ ਸੰਗੀਆ ਦੀ ਸੱਚ ਰੂਪੀ ਸੰਗਤ ਲੋਚਦਾ ਹੈ ਜਿਨ੍ਹਾਂ ਦੇ ਸੰਗ ਕੀਤੀਆਂ ਸਾਹਿਬ ਨਾਲ ਮਿਲਾਪ ਹੋ ਜਾਵੇ॥
ਧੰਨਵਾਦ

No comments:

Post a Comment