Sunday, December 4, 2016

ਗੁਰਮੁਖ ਜਨਾਂ ਦੇ ਹਾਂ ਪੱਖੀ ਸੋਚ ਦੀ ਵਿਸ਼ਾਲਤਾ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨਾਂ ਦੇ ਹਾਂ ਪੱਖੀ ਸੋਚ ਦੀ ਵਿਸ਼ਾਲਤਾ ਨੂੰ ਸਮਝਾਉਂਦੇ ਹੋਏ ਆਖਦੇ ਹਨ॥
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ ॥
ਗੁਰੂ ਦੀਆ ਸਿਖਿਆਵਾਂ ਨੂੰ ਸਨਮੁਖ ਰੱਖ ਜਿਉਣ ਵਾਲੇ ਜੀਵਾ ਦੀ ਸੋਚ ਕਦੇ ਵੀ ਸੌੜੀ ਨਹੀਂ ਹੋਂਦੀ॥ਕਾਰਣ ਇਕੋ ਹੋਂਦਾ ਹੈ ਉਹਨਾਂ ਦੀ ਸੁਰਤ ਵਿਚ ਗੁਰੂ ਸਿਖਿਆਵਾਂ ਦੀ ਗਿਆਨ ਰੂਪੀ ਟਿਕਾਓ॥
ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ ॥
ਗੁਰਮੁਖ ਜਨ ਸਵਾਸ ਸਵਾਸ ਨਾਲ ਸਾਹਿਬ ਦੇ ਗੁਣਾ ਨੂੰ ਅਮਲੀ ਜਾਮਾ ਪਾ ਸਹਿਜ ਦੀ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ॥
ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ ॥
ਸਹਿਜ ਦੀ ਅਵਸਥਾ ਰਾਹੀਂ ਜਿੰਦਗੀ ਵਿਚ ਆਇਆ ਠਹਿਰਾਵ ਸੁਰਤ ਨੂੰ ਇੰਨਾ ਕੋ ਉਜਾਗਰ ਕਰ ਦਿੰਦਾ ਹੈ ਦੁੱਖ ਸੁਖ ਇਕ ਸਾਮਾਨ ਰੂਪੀ ਹੋ ਜੀਵਨ ਦਾ ਅੰਗ ਬਣ ਰਹਿ ਜਾਂਦੇ ਹਨ ॥
ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥੪੪॥
ਦਰਅਸਲ ਸੁਰਤ ਦੀ ਇਹ ਉਡਾਰੀ ਇਕ ਨਾਲ ਸਾਂਝ ਪਵਾ ਇਹ ਅਹਿਸਾਸ ਕਰਾ ਦਿੰਦੀ ਹੈ ਕੇ...
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥
ਧੰਨਵਾਦ

No comments:

Post a Comment