Thursday, December 8, 2016

ਸਿਰਪਾਉ ਦੀ ਅਨਮੋਲਤਾ

ਅੱਜ ਦੇ ਸਮੇ ਵਿਚ ਸਿਰਪਾਉ ਇਕ ਆਮ ਜੇਹਾ ਸਨਮਾਨ ਚਿਨ੍ਹ ਬਣਾ ਕੇ ਰੱਖ ਦਿੱਤਾ ਗਿਆ ਹੈ॥ 
ਪਰ ਜੇ ਸਿਰਪਾਉ ਦੀ ਅਨਮੋਲਤਾ ਨੂੰ ਜਾਨਣਾ ਹੋਵੇ ਤਾ ਇਹ ਯਾਦ ਰਹੇ ਕੇ ਇਤਿਹਾਸ ਵਿਚ ਦੋ ਹੀ ਅਜਿਹੀਆਂ ਘਟਨਾਵਾਂ ਦਾ ਜਿਕਰ ਆਉਂਦਾ ਹੈ ਜਦੋ ਗੁਰੂ ਜੀ ਦੁਆਰਾ ਕਿਸੇ ਸਿੱਖ ਉਤੇ ਖੁਸ਼ ਹੋ ਸਿਰਪਾਉ ਦਿੱਤਾ ਹੋਵੇ॥
ਪਹਿਲਾ ਸਿਰਪਾਉ ਗੁਰੂ ਹਰਿ ਗੋਬਿੰਦ ਸਾਹਿਬ ਵੱਲੋ ਭਾਈ ਗੋਪਾਲਾ ਜੀ ਨੂੰ ਓਦੋ ਦਿੱਤਾ ਜਦੋ ਉਹਨਾਂ ਨੇ ਜਪੁ ਬਾਣੀ ਦਾ ਉਚਾਰਨ ਬਾਣੀ ਵਿਚ ਭਿੱਜ ਕੇ ਕੀਤਾ॥
ਦੂਜਾ ਸਿਰਪਾਉ ਜੰਗ ਵਿਚ ਆਪਣਾ ਪਰਵਾਰ ਸ਼ਹੀਦ ਕਰਵਾ ਕੇ ਮੁੜੇ ਪੀਰ ਬੁਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ॥
ਗੁਰਬਾਣੀ ਵਿਚ ਵੀ ਸਿਰਪਾਉ ਦੀ ਮਹਾਨਤਾ ਦਾ ਜਿਕਰ ਕਰਦੇ ਗੁਰੂ ਜੀ ਨੇ ਆਖਿਆ...
ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥
ਇਹ ਉਹ ਹੀ ਸਿਰਪਾਉ ਦੀ ਗੱਲ ਹੈ ਜਿਸ ਬਾਰੇ ਜਪੁ ਬਾਣੀ ਵਿਚ ਇਕ ਸਵਾਲ ਦੇ ਜਵਾਬ ਵਿਚ ਆਖਿਆ॥
ਕਰਮੀ ਆਵੈ '''ਕਪੜਾ'' ਨਦਰੀ ਮੋਖੁ ਦੁਆਰੁ ॥
ਇਹ ਸਿਰਪਾਉ ਰੂਪੀ ਗੁਣਾ ਦਾ ਕਪੜਾ ਹੈ ਜੋ ਗੁਰੂ ਦੀ ਬਖਸ਼ਸ਼ ਦਾ ਰੂਪ ਹੋਂਦਾ ਹੈ॥
ਸਿਰਪਾਉ ਨੂੰ ਫਾਰਸੀ ਵਿਚ ਸਿਰੋਪਾ ਆਖਦੇ ਹਨ॥ ਭਾਵ ਸਿਰ ਤੂੰ ਪੈਰਾ ਤੱਕ ਪਹਿਨਣ ਦੀ ਪੁਸ਼ਾਕ॥ਇਹੀ ਪੁਸ਼ਾਕ ਕਿਸੇ ਰਾਜੇ ਵਲੋਂ ਆਪਣੇ ਪਿਆਰੇ ਨੂੰ ਦਿੱਤੀ ਜਾਂਦੀ ਸੀ ਜੋ ਖਿਲਤ ਦੇ ਨਾਮ ਨਾਲ ਵੀ ਮਸ਼ਹੂਰ ਸੀ॥
ਪਰ ਸਿੱਖੀ ਵਿਚ ਸਿਰਪਾਉ ਦੀ ਕੀਮਤ ਤੇ ਅਨਮੋਲਤਾ ਦਾ ਅੰਦਾਜਾ ਲਾਉਣਾ ਬਹੁਤ ਕਠਿਨ ਹੈ॥ਇਹ ਸਾਹਿਬ ਨਾਲ ਅੰਦਰੋਂ ਭਿੱਜਿਆ ਨੂੰ ਦਾਤ ਹੈ॥
ਪਰ ਦੁਖਾਂਤ ਅੱਜ ਸਿਰਪਾਉ ਕੇਵਲ ਚੰਦ ਰੁਪਿਆ ਦੇ ਚੜਾਵੇ ਤਾਈ ਜਾ ਕਿਸੇ ਦੀ ਖੁਸ਼ਾਮਿਦ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ॥
ਧੰਨਵਾਦ

No comments:

Post a Comment