Monday, December 12, 2016

ਤੁੰਨੀ ਮੁੰਨੀ ਇਕ ਬਰਾਬਰ

ਅੱਜ ਦੇ ਸਲੋਕ ਵਿਚ ਗੁਰੂ ਜੀ ਨੇ ਦਾਹੜੀ ਦਾ ਜਿਕਰ ਕੀਤਾ ਹੈ ਇਸੇ ਗੱਲ ਨਾਲ ਜੋੜ ਕੇ ਇਕ ਵਾਦ ਵਿਵਾਦ ਕਈ ਵਾਰ ਸਾਹਮਣੇ ਆਉਂਦਾ ਹੈ ਕੇ ਆਮ ਆਖਿਆ ਜਾਂਦਾ ਹੈ ਤੁੰਨੀ ਮੁੰਨੀ ਇਕ ਬਰਾਬਰ॥
ਕਿਸੇ ਸੱਜਣ ਨੇ ਇਕ ਗੱਲ ਸੁਣਾਈ ਸੀ ਕੇ ਕਿਸੇ ਜਥੇਦਾਰ ਨੂੰ ਇਕ ਫੌਜ ਵਿਚ ਨੌਕਰੀ ਕਰਦਾ ਸੱਜਣ ਮਿਲਣ ਆਇਆ ਕਾਫੀ ਗੂੜੀ ਮਿੱਤਰਤਾ ਸੀ॥
ਫੌਜੀ ਸਿੰਘ ਦੀ ਦਾਹੜੀ ਬੰਨੀ ਵੇਖ ਜਥੇਦਾਰ ਆਪਣੀ ਦਾਹੜੀ ਤੇ ਹੱਥ ਮਾਰਦਾ ਬੋਲਿਆ ਕੇ ਭਲਿਆ ਤੇਰੀ ਦਾਹੜੀ ਨੇ ਕੀ ਅਜਿਹਾ ਕਰ ਦਿੱਤਾ ਕੇ ਇੰਨੂੰ ਇੰਝ ਬੰਨਿਆ ਹੈ॥
ਅਗੋ ਜਵਾਬ ਆਇਆ ਜਥੇਦਾਰ ਸਾਬ ਤੁਹਾਡੇ ਸਿਰ ਦੇ ਕੇਸਾਂ ਨੇ ਕੀ ਵਿਗਾੜਿਆ ਹੈ ਜਿਨ੍ਹਾਂ ਨੂੰ ਤੁਸੀਂ ਅੰਦਰੋਂ ਬੰਨਿਆ ਹੋਇਆ ਹੈ॥ਜੇ ਖੁਲੇ ਕੇਸਾਂ ਵਿਚ ਹੀ ਸ਼ਾਨ ਹੈ ਤਾ ਫਿਰ ਸਿਰ ਦੇ ਵੀ ਖੋਲ ਲੇਵੋ॥
ਸੋ ਗੱਲ ਸਮਝਣ ਵਾਲੀ ਹੈ ਕੇ ਕੇਸਾਂ ਦੀ ਸੰਭਾਲ ਕਰਨਾ ਗੁਰਮਤਿ ਉਪਦੇਸ਼ ਹੈ॥ਤੁੰਨੀ ਮੁੰਨੀ ਕੋਈ ਮੁੱਦਾ ਨਹੀਂ॥
ਇਸੇ ਗੱਲ ਨੂੰ ਪ੍ਰਮਾਣਤ ਕਰਦੇ ਹੋਏ ਗੁਰੂ ਜੀ ਅੱਜ ਦੇ ਸਲੋਕ ਵਿਚ ਆਖਦੇ ਹਨ॥
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍ਹ੍ਹਿ ॥
ਉਹ ਕਿਰਦਾਰ ਉਚੇ ਸੁਚੇ ਹੋਂਦੇ ਹਨ ਜੋ ਗੁਰੂ ਉਪਦੇਸ਼ ਉਤੇ ਚਲਣ॥ਅਜਿਹੇ ਕਿਰਦਾਰਾਂ ਦੀ ਜੀਵਨ ਵਿਉਂਤ ਆਦਰ ਸਤਿਕਾਰ ਦੇ ਹੱਕਦਾਰ ਹੋਂਦੀ ਹੈ॥
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨ੍ਹ੍ਹਿ ॥
ਅਜਿਹੇ ਕਿਰਦਾਰ ਗੁਰੂ ਉਪਦੇਸ਼ ਵਿਚ ਚਲ ਗੁਰੂ ਦੀ ਅਸਲ ਸੇਵਾ ਕਰਦੇ ਹੋਏ ਪਰਮ ਆਨੰਦ ਮਾਣਦੇ ਹਨ॥
ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੰਨ੍ਹ੍ਹਿ ॥੫੨॥
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਅਜਿਹੇ ਕਿਰਦਾਰ ਸਾਹਿਬ ਦੇ ਦਰ ਦੀ ਸੋਭਾ ਬਣਦੇ ਹਨ ਭਾਵ ਸਾਹਿਬ ਨੂੰ ਭਾਉਂਦੇ ਹਨ॥
ਧੰਨਵਾਦ

No comments:

Post a Comment