Friday, November 11, 2016

ਹਉ ਰੋਗ ਕੀ ਹੈ ਅਤੇ ਇਸਦਾ ਇਲਾਜ਼ ਕਿਵੇਂ ਕੀਤਾ ਹੈ ਸਕਦਾ ਹੈ?

ਹਉ ਰੋਗ ਕੀ ਹੈ ਅਤੇ ਇਸਦਾ ਇਲਾਜ਼ ਕਿਵੇਂ ਕੀਤਾ ਹੈ ਸਕਦਾ ਹੈ?
ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ ॥
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ਇਸ ਸਲੋਕ ਵਿਚ ਮਹਲਾ ੧ ਸੰਬੋਧਨ ਕਰਦੇ ਹੋਏ ਆਖ ਰਹੇ ਹਨ ਕੇ ਜੀਵ ਤੂ ਹਉ ਵਿਚ ਇਸ ਸੰਸਾਰ ਉਤੇ ਆਇਆ ਤੇ ਹਉ ਵਿਚ ਹੀ ਚਲਾ ਗਿਆ॥ਤੂ ਜੀਵ ਹਉ ਵਿਚ ਜਨਮਿਆ ਤੇ ਹਉ ਵਿਚ ਹੀ ਮਰ ਗਿਆ॥
ਇਥੇ ਸਮਝਣ ਵਾਲੀ ਗੱਲ ਹੈ ਕੇ ਸਾਡੀ ਸਰੀਰਿਕ ਹੋਂਦ ਹੀ ਆਪਣੇ ਆਪ ਵਿਚ ਹਉ ਦਾ ਰੂਪ ਹੈ॥ਕਿਓਕੇ ਕਰਮ ਪਿਛੇ ਸਾਡਾ ਆਪਾ ਖੜਿਆ ਹੋਂਦਾ ਹੈ॥ਮੈ ਕੀਤਾ ,ਮੈ ਪੁੰਨ ਕੀਤਾ ,ਮੈ ਪਾਪ ਛਡਿਆ,ਮੈ ਦਾਨੀ ,ਮੈ ਨਿਤਨੇਮੀ,ਮੈ ਰੋਜ ਗੁਰਦਵਾਰੇ ਜਾਂਦਾ ਹਾ ਆਦਿਕ ਪਿਛੇ ਮੈ ਖੜੀ ਹੈ ਜੋ ਹਉ ਦਾ ਰੂਪ ਹੈ॥ਜੇ ਸਾਹਿਬ ਨੂ ਮਨ ਵਿਚ ਵਸਾਣਾ ਹੋਵੇ ਤਾ ਸ਼ਰਮ ਕਰਨਾ ਪੈਦਾ ਹੈ ਪਰ ਹਉ ਲਈ ਕੁਝ ਕਰਨ ਦੀ ਲੋੜ ਨਹੀ ਇਹ ਖੁਦ ਆ ਘੇਰਦੀ ਹੈ॥
ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ਜੇ ਤੂ ਕੁਝ ਦਾਨ ਕੀਤਾ ਤਾ ਪਿਛੇ ਤੇਰਾ ਆਪਾ ਖੜਾ ਹੈ ਕੇ ਮੈ ਦਿਤਾ॥ਜੇ ਤੂ ਕਿਸੇ ਕੋਲੋ ਕੁਝ ਮੰਗਿਆ ਤਾ ਪਿਛੇ ਫਿਰ ਤੂ ਖੜਾ ਹੈ,ਕੇ ਮੇਰੀ ਲੋੜ ਹੈ॥ਜੇ ਤੈਨੂ ਲਾਭ ਹੋਇਆ ਤਾ ਓਹ ਤੈਨੂ ਹੋਇਆ ਹੈ ਪਿਛੇ ਫਿਰ ਤੇਰਾ ਆਪਾ ਖੜਾ ਹੈ ਤੇ ਜੇ ਕੁਝ ਹਾਨੀ ਹੋਈ ਤਾ ਫਿਰ ਵੀ ਪਿਛੇ ਤੇਰਾ ਆਪਾ ਖੜਾ ਹੈ॥
ਹਉ ਵਿਚਿ ਸਚਿਆਰੁ ਕੂੜਿਆਰੁ ॥
ਹਉ ਦੀ ਮਾਰ ਹੇਠ ਕੂੜਿਆਰ ਵੀ ਹਨ ਤੇ ਸਚਿਆਰ ਵੀ॥ਹੁਣ ਥੋੜੀ ਜੇਹੀ ਗੱਲ ਸੋਚ ਵਾਲੀ ਹੈ ਕੇ ਸਚਿਆਰ ਕਿਵੇ ਹਉ ਵਿਚ ਹੋ ਸਕਦਾ ਹੈ?
ਛੋਟੀ ਜੇਹੀ ਉਦਾਰਣ ਕੇ ਸਵੇਰੇ ਬੰਦਾ ਗਿਆ ਗੁਰਦਵਾਰੇ ਤੇ ਨਾਲੇ ਸੋਚੇ ਕੇ ਮੈ ਤਾ ਗੁਰਦਵਾਰੇ ਆ ਗਿਆ ਮੇਰਾ ਗੁਆਂਡੀ ਸੁਤਾ ਪਿਆ ਹੈ, ਆ ਗਈ ਨਾ ਰਾਣੀ ਹਉ ਮੈ ਬਣਕੇ॥
ਹਉ ਵਿਚਿ ਪਾਪ ਪੁੰਨ ਵੀਚਾਰੁ ॥
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ 
ਮਹਲਾ ੧ ਸਲੋਕ ਨੂ ਅਗੇ ਤੋਰਦੇ ਆਖਦੇ ਹਨ ਕੇ ਜੀਵ ਦੀ ਸੋਚ ਵਿਚ ਨਰਕ ਦਾ ਡਰ ਤੇ ਸੁਵਰਗ ਦੀ ਲਾਲਸਾ ਨੇ ਕਬਜਾ ਕੀਤਾ ਹੈ ਇਸਲਈ ਓਹ ਪਾਪ ਪੁੰਨ ਦੀ ਗਿਣਤੀ ਮਿਣਤੀ ਵਿਚ ਫਸਿਆ ਪਇਆ ਹੈ॥ਮੈ ਇੰਨੇ ਪੁੰਨ ਕਰਦਾ ਹਾ ਮੈ ਇੰਨੇ ਪਾਪ ਕਮਾਇਆ ਹੈ(ਹਾਲਾ ਕੇ ਪਾਪ ਕਿਸੇ ਨੂ ਦਸਦਾ ਨਹੀ ਪਰ ਆਪਣੇ ਆਪ ਤਾਈ ਤਾ ਜਾਣਦਾ ਹੀ ਹੈ..ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ))
ਪਰ ਗੁਰਮਤ ਦਾ CONCEPT ਇਥੇ ਕੁਝ ਹੋਰ ਹੈ ਜੋ ਜਾਣਨ ਦੀ ਲੋੜ ਹੈ ਗੁਰਬਾਣੀ ਦਾ ਫੁਰਮਾਨ ਹੈ...
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥ 
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥
ਹੁਣ ਸਵਾਲ ਕੇ ਪਾਰ ਉਤਰਨ ਲਈ ਰਸਤਾ ਕੀ ਹੈ?
ਸੋ ਕਬੀਰ ਜੀ ਆਪਣੇ ੨ ਸਲੋਕਾ ਵਿਚ ਇਹ ਰਮਜ ਖੋਲਦੇ ਹਨ....
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ 
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥ {ਪੰਨਾ 1367}
ਕਬੀਰ ਕਹੰਦੇ ਹਨ ਕੇ ਮੇਰੇ ਮਨ ਵਿਚ ਮਰਨ ਦਾ ਚਾਅ ਹੈ ਓਹ ਵੀ ਸਾਹਿਬ ਦੇ ਦਰ ਉਤੇ ਮਰਨ ਦਾ॥ਫਿਰ ਇਕ ਖਿਆਲ ਦਿੰਦੇ ਕਬੀਰ ਜੀ ਆਖਦੇ ਹਨ ਜੇ ਸਾਹਿਬ ਆਉਂਦੇ ਜਾਂਦੇ ਨੇ ਇਹ ਪੁਛ ਲਿਆ ਕੇ ਇਹ ਕੌਣ ਮਰਿਆ ਪਇਆ ਹੈ ਮੇਰੇ ਦਰ ਉਤੇ, ਫਿਰ ਤਾ ਉਥੇ ਵੀ ਅਜੇਹੇ ਮੇਰੀ ਵਖਰੀ ਹੋਂਦ ਖੜੀ ਹੈ ਕੋਈ ਵੀ ਆਖ ਸਕਦਾ ਹੈ ਇਹ ਤਾ ਬਨਾਰਸ ਵਾਲਾ ਕਬੀਰ ਹੈ॥ਸੋ ਕਬੀਰ ਜੀ ਇਸ ਹੱਲ ਕਢਦੇ ਹੋਏ ਆਖਦੇ ਹਨ..
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥ 
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥
ਕੇ ਮੈ ਸਾਹਿਬ ਦੇ ਦਰ ਤੇ ਮਰਣ ਤੂ ਪਹਲਾ ਆਪਾ ਹੀ ਮਾਰ ਦਿੱਤਾ ਤੇ ਇਹ ਭਾਵਨਾ ਪੈਂਦਾ ਕਰ ਲਈ ..
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ 
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
ਆਪਾ ਖਤਮ ਕਰਨ ਹੀ ਪਾਰ ਪਾਉਣਾ ਹੈ
(ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ)
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ 
ਮਹਲਾ ੧ ਸਲੋਕ ਨੂ ਅਗੇ ਤੋਰਦੇ ਆਖਦੇ ਹਨ ਕੇ ਜੀਵ ਦਾ ਹੱਸਣਾ ਰੋਨਾ ਦੋਵੇ ਹਉਮੇ ਦੇ ਅਧੀਨ ਹਨ ਕਿਓਕੇ ਕੁਝ ਪਾਉਣ ਕਰਕੇ ਇਹ ਖੁਸ਼ ਹੋਂਦਾ ਹੈ ਤੇ ਕੁਝ ਗੁਆਚ ਜਾਨ ਤੇ ਰੋਂਦਾ ਹੈ॥ਦੋਵਾ ਵੇਦਨਾ ਪਿਛੇ ਇਸਦਾ ਆਪਾ ਖੜਾ ਹੈ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥
ਕਿਓਕੇ ਇਹ ਜੀਵ ਆਪੇ ਦਾ ਬਝਾ ਹੈ॥(ਮਾਟੀ ਕੋ ਪੁਤਰਾ ਕੈਸੇ ਨਚਤੁ ਹੈ)
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
ਹਉਮੇ ਕਰਕੇ ਹੀ ਇਸਦਾ ਮਨ ਮਾਇਆ ਵਿਚ ਗਿਲਤਾਨ ਹੋਂਦਾ ਹੈ ਤੇ ਜੇ ਮਨ ਸਾਫ਼ ਕਰਨ ਨੂ ਕੋਈ ਉਦਮ ਕਰਦਾ ਹੈ ਉਥੇ ਵੀ ਹਉਮੇ ਆ ਘੇਰਦੀ ਹੈ ॥ਕਿਓਕੇ ਮੈ ਬਾਨੀ ਪੜਦਾ ਹਾ ਮੈ ਵਿਚਾਰ ਕਰਦਾ ਮੈ ਗੁਰਦਵਾਰੇ ਜਾਂਦਾ ਹਾ ਮੈ ਦਾਨ ਕਰਦਾ ਹਾ॥ਚੰਗਾ ਕ੍ਰਮ ਵੀ ''ਮੈ'' ਕਰਕੇ ZERO ਹੋ ਨਿਬੜਦਾ ਹੈ॥ਕਿਓਕੇ ਭਾਵਨਾ ਤੂ ਤੂ ਵਾਲੀ ਹੋਣੀ ਬਹੁਤ ਲਾਜਮੀ ਹੈ॥
ਆਪੇ ਕਰੇ ਕਰਾਏ ਆਪੇ ॥ 
ਆਪੇ ਥਾਪਿ ਉਥਾਪੇ ਆਪੇ ॥ ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥
ਹਉ ਵਿਚਿ ਜਾਤੀ ਜਿਨਸੀ ਖੋਵੈ ॥ 
ਆਪਣੇ ਆਪੇ ਦੀ ਹੋਂਦ ਕਰਕੇ ਹੀ ਜੀਵ ਜਾਤੀਆ ਜਿਨਸਾ ਦੀ ਹਉਮੇ ਵਿਚ ਘਿਰਿਆ ਹੋਇਆ ਹੈ॥
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥ਹੋਣਾ ਬਹੁਤ ਹੀ ਲਾਜਮੀ ਹੈ ਘਰ ਬਾਹਰ ਪਿੰਡ ਸਹਿਰ ਜਾਤ ਆਦਿਕ ਦਾ ਕੋਈ ਮਾਨ ਤਾ ਹੋਣੀ ਹੀ ਨਹੀ ਚਾਹੀਦਾ॥ਇਸਲਈ ਸਿਖ ਦਾ ਅਰਥ ਵੀ ਸਿਖਾਰਥੀ ਹੈ ਕੋਈ ਡਿਗਰੀ ਵਾਲਾ ਪਦ ਗੁਰੂ ਨੇ ਨਹੀ ਦਿਤਾ॥ਗੁਰੂ ਜੀ ਪੂਰੀ ਗੁਰਬਾਣੀ ਵਿਚ ਤਾੜਨਾ ਕੀਤੀ ਹੈ''''ਕੇ ਤੂ ਕੇਵਲ ਸਿਖ ਬਣਨਾ ਹੈ'''ਕੋਈ ਸੰਤ ਬਰ੍ਮ ਗਿਆਨੀ ਜਾ ਬਾਬਾ ਆਦਿਕ ਨਹੀ॥ਤੇ ਦੂਜੇ ਨੂ ਭਾਈ ਆਖ ਸੰਬੋਧਨ ਕਰਨਾ ਹੈ ਨਾ ਕੇ ਬਾਬਾ ਜੀ ਸੰਤ ਜੀ ਬਰ੍ਮ ਗਿਆਨੀ ਜੀ ਆਦਿਕ॥
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥
ਹਉਮੇ ਦੀ ਪਕੜ ਵਿਚ ਆ ਕੇ ਇਹ ਮੂਰਖਾ ਵਾਲੇ ਕਰਮ ਕਰਦਾ ਹੈ ਤੇ ਜੇ ਕੁਝ ਸਿਆਣਿਆ ਕੰਮ ਕਰੇ ਵੀ ਤਾ ਸਿਆਣਪ ਇਸਦੇ ਸਿਰ ਨੂ ਚੜ ਜਾਂਦੀ ਹੈ ਤੇ ਆ ਹਉਮੇ ਵਿਚ ਫਸਦਾ ਹੈ॥
ਮੋਖ ਮੁਕਤਿ ਕੀ ਸਾਰ ਨ ਜਾਣਾ ॥
ਅਸਲ ਵਿਚ ਜਦ ਤੱਕ ਇਹ ਆਪੇ ਦੇ ਬੰਧਨ ਵਿਚ ਬਝਾ ਪਿਆ ਹੈ ਇਸ ਨੂ ਹਉਮੇ 'ਚੋ ਮੁਕਤ ਹੋਣ ਦੀ ਸਾਰ ਦਾ ਪਤਾ ਨਹੀ ਲਗ ਸਕਦਾ॥
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
ਮਹਲਾ ੧ ਵਿਚਾਰ ਨੂ ਅਗੇ ਤੋਰਦੇ ਆਖਦੇ ਹਨ ਹਉਮੇ ਵਿਚ ਹੀ ਮਾਇਆ ਹੈ ਤੇ ਹਉਮੇ ਵਿਚ ਹੀ ਮਾਇਆ ਦਾ ਪ੍ਰਭਾਵ ਹੈ॥
ਹਉਮੈ ਕਰਿ ਕਰਿ ਜੰਤ ਉਪਾਇਆ ॥
ਜਿੰਨੀ ਵੀ ਹੋਂਦ ਖੜੀ ਹੈ ਭਾਵ ਜਿੰਨਾ ਵੀ ਅਕਾਰ ਹੈ ਇਹ ਆਪਣੇ ਆਪ ਵਿਚ ਹਉਮੇ ਦਾ ਪ੍ਰਤੀਕ ਹੈ॥
ਕਿਓਕੇ ....
ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥ ਪਾਪ ਪੁੰਨ ਤਬ ਕਹ ਤੇ ਹੋਤਾ ॥ 
ਜਬ ਧਾਰੀ ਆਪਨ ਸੁੰਨ ਸਮਾਧਿ ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥.......
ਆਪਨ ਖੇਲੁ ਆਪਿ ਵਰਤੀਜਾ ॥ ਨਾਨਕ ਕਰਨੈਹਾਰੁ ਨ ਦੂਜਾ ॥੧॥
ਹਉਮੈ ਬੂਝੈ ਤਾ ਦਰੁ ਸੂਝੈ॥
ਗੁਰੂ ਜੀ ਤਾੜਨਾ ਕਰਦੇ ਹਨ ਹਉਮੇ ਦੀ ਇਹ ਸੂਖਮ ਖੇਲ ਦਾ ਅਹਿਸਾਸ ਕਰਨ ਉਪਰੰਤ ਹੀ ''' ਮੋਖ ਮੁਕਤਿ ਕੀ ਸਾਰ''' ਦਾ ਦਰ ਪਹਿਚਾਣ ਵਿਚ ਆਵੇਗਾ॥
ਗਿਆਨ ਵਿਹੂਣਾ ਕਥਿ ਕਥਿ ਲੂਝੈ॥
ਸਬਦੁ ਦੇ ਸਚੇ ਗਿਆਂਨ ਤੂ ਸਖਣਾ ਜੀਵ ਕੇਵਲ ਅਲਾਉ ਤੱਕ ਸੀਮਤ ਹੋਇਆ ਪਿਆ ਹੈ॥
ਨਾਨਕ ਹੁਕਮੀ ਲਿਖੀਐ ਲੇਖੁ ॥
ਜੇਹਾ ਵੇਖਹਿ ਤੇਹਾ ਵੇਖੁ ॥੧॥ {ਪੰਨਾ 466}
ਗੁਰੂ ਨਾਨਕ ਜੀ ਸੰਬੋਧਨ ਕਰਦੇ ਹੋਏ ਆਖਦੇ ਹਨ ਕੇ ਹੁਕਮੀ ਨੇ ਇਕ ਹੁਕਮ ਲਿਖ ਦਿਤਾ ਹੈ॥'''ਜੇਹਾ ਵੇਖਹਿ ਤੇਹਾ ਵੇਖੁ ''ਭਾਵ ਜੋ ਤੂ ਦਿਸ ਰਿਹਾ ਹੈ ਓਹ ਤੇਰਾ ਵਲੋ ਵੇਖੇ ਗਏ ਦਾ ਪ੍ਰਗਟਾਵਾ ਹੈ॥
ਜੈਸੀ ਮਨਸਾ ਤੈਸੀ ਦਸਾ ॥ 
ਜੈਸਾ ਕਰਮੁ ਤੈਸੀ ਲਿਵ ਲਾਵੈ ॥ 
ਕਬੀਰ ਜੀ''ਜੇਹਾ ਵੇਖਹਿ ਤੇਹਾ ਵੇਖੁ ''' ਨੂ ਹੋਰ ਖੋਲਦੇ ਹਨ॥
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥ 
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥ {ਪੰਨਾ 1369}
ਸੋ ਇਕ ਵਿਸਵਾਸ ਕਰ ਲੈ ਆਪਣੇ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਨਾਲ ਜੁੜ ਜਾ ਗੁਰੂ ਦੀ ਅਗਵਾਈ ਵਿਚ ਹੀ ਹਉਮੇ ਖਤਮ ਹੋਂਦੀ ਹੈ॥ਪ੍ਰਮਾਨ-
ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ ॥ 
ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ ॥ 
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ '''ਕਟੇ ਹਉਮੈ ਰੋਗੁ'''' ॥
ਨਾਨਕ ਸਤਿਗੁਰੁ ਤਿਨਾ ਮਿਲਾਇਆ ਜਿਨਾ ਧੁਰੇ ਪਇਆ ਸੰਜੋਗੁ ॥੧॥
ਧੰਨਵਾਦ

No comments:

Post a Comment