Saturday, November 19, 2016

ਇਕਰਾਰਨਾਮਾ

ਅੱਜ ਦੇ ਸਲੋਕ ਵਿਚ ਗੁਰੂ ਜੀ ਅਸਾ ਤਾਈ ਇਕ ਇਕਰਾਰਨਾਮਾ ਕਰਨਾ ਸਿਖਾਉਂਦੇ ਹੋਏ ਆਖਦੇ ਹਨ॥
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥ 
ਹੇ ਮੇਰੇ ਮਾਲਿਕ ਅਸੀਂ ਬਹੁਤ ਗਲਤੀ ਦੀ ਵਣਜ ਕਰਦੇ ਹਾਂ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਲਗਾਇਆ ਜਾ ਸਕਦਾ ਹੈ॥
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥
ਹੇ ਮਾਲਿਕ ਤੂੰ ਆਪਣੀ ਕਿਰਪਾ ਨਾਲ ਅਸਾਂ ਨੂੰ ਬਖਸ਼ ਲੈ,ਅਸਾਂ ਤਾ ਬਹੁਤ ਵੱਡੇ ਪਾਪੀ ਗੁਨਾਹਗਾਰ ਹਾਂ॥
ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥
ਹੇ ਮੇਰੇ ਮਾਲਿਕ ਜੇ ਤੂੰ ਅਸਾਂ ਦੇ ਲੇਖੈ ਦੀ ਵਿਚਾਰ ਕਰਨ ਲੱਗ ਪਿਆ ਤਾ ਅਸਾਂ ਦੀ ਤਾ ਕਦੇ ਮਿਲਾਪ ਦੀ ਵਾਰੀ ਹੀ ਨਹੀਂ ਆਉਣੀ, ਤੂੰ ਬਖਸ਼ਣ ਹਾਰ ਹੈ ਤੂੰ ਆਪਣੀ ਬਖਸ਼ ਸਦਕਾ ਅਸਾਂ ਨੂੰ ਮੇਲ ਲੈ॥
ਗੁਰ ਤੁਠੈ ਹਰਿ ਪ੍ਰਭੁ ਮੇਲਿਆ ਸਭ ਕਿਲਵਿਖ ਕਟਿ ਵਿਕਾਰ ॥
ਜਦ ਅਸਾਂ ਉਤੇ ਗੁਰੂ ਤੁਠੀਏ ਤਾ ਅਸਾਂ ਨੂੰ ਸਾਹਿਬ ਨਾਲ ਮੇਲ ਦਿੱਤਾ ਜਿਸਦੇ ਸਦਕਾ ਅਸਾਂ ਦੇ ਸਾਰੇ ਵਿਕਾਰ ਖਤਮ ਹੋ ਗਏ॥
ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ਹ੍ਹ ਜੈਕਾਰੁ ॥੨੯॥
ਦਾਸ ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਜਿਨ੍ਹਾਂ ਸਾਹਿਬ ਦੀ ਸਿਫਤ ਸਾਲਾਹ ਗੁਣਾ ਨੂੰ ਧਾਰਦੇ ਹੋਈ ਕੀਤੀ ਉਹਨਾਂ ਦੀ ਜੈ ਕਾਰ ਹੋਈ॥
ਧੰਨਵਾਦ

No comments:

Post a Comment