Friday, November 11, 2016

ਮਨਮੁਖ ਤੇ ਗੁਰਮੁਖ

ਅੱਜ ਦੇ ਸਲੋਕ ਵਿਚ ਗੁਰੂ ਜੀ ਮਨਮੁਖ ਤੇ ਗੁਰਮੁਖ ਦੇ ਕਿਰਦਾਰ ਨੂੰ ਸਨਮੁਖ ਰੱਖ ਮੁਢਲੀ ਜੀਵਨ ਵਿਉਤ ਨੂੰ ਸਮਝਾਣਾ ਕਰਦੇ ਹੋਏ ਆਖਦੇ ਹਨ॥
ਮਨਮੁਖ ਬੋਲੇ ਅੰਧੁਲੇ ਤਿਸੁ ਮਹਿ ਅਗਨੀ ਕਾ ਵਾਸੁ ॥ 
ਮਨ ਦੀਆ ਸਿਖਿਆਵਾਂ ਨੂੰ ਆਪਣਾ ਆਦਰਸ਼ਨ ਮੰਨ ਕੇ ਚਲਣ ਵਾਲੇ ਗਿਆਨ ਰੂਪੀ ਸੁਰਤ ਪੱਖੋਂ ਅੰਨ੍ਹੇ ਬੋਲੇ ਹੋ ਜਾਂਦੇ ਹਨ ਅਤੇ ਹਿਰਦੇ ਘਰ ਵਿਚ ਅਗਨ ਰੂਪੀ ਤ੍ਰਿਸ਼ਨਾ ਦਾ ਵਾਸਾ ਪੈ ਜਾਂਦਾ ਹੈ॥
ਬਾਣੀ ਸੁਰਤਿ ਨ ਬੁਝਨੀ ਸਬਦਿ ਨ ਕਰਹਿ ਪ੍ਰਗਾਸੁ ॥
ਕਿਉਂ ਜੋ ਹਿਰਦੇ ਵਿਚ ਤਿਰਸ਼ਨਾ ਦਾ ਰਾਜ ਹੋਂਦੇ ਹੈ ਜਿਸ ਦੇ ਫਲਸਰੂਪ ਗੁਰਬਾਣੀ ਸੁਰਤ ਵਿਚ ਨਹੀਂ ਵਸਦੀ ਅਤੇ ਜਦ ਗੁਰਬਾਣੀ ਸੁਰਤ ਵਿਚ ਨਹੀਂ ਵਸੇਗੀ ਤਦ ਤੱਕ ਗੁਰ ਸਬਦੁ ਰਾਹੀਂ ਸੁਰਤ ਵਿਚ ਹੋਇਆ ਅੰਧੁਲਾ ਬੋਲਾ ਪਨ ਦੂਰ ਹੋ ਗਿਆਨ ਦਾ ਪ੍ਰਗਾਸ ਨਹੀਂ ਹੋ ਸਕਦਾ ਹੈ॥
ਓਨਾ ਆਪਣੀ ਅੰਦਰਿ ਸੁਧਿ ਨਹੀ ਗੁਰ ਬਚਨਿ ਨ ਕਰਹਿ ਵਿਸਾਸੁ ॥
ਅਜੇਹੀ ਅੰਨ੍ਹੇ ਬੋਲੇ ਪਨ ਦੀ ਸਥਿਤੀ ਵਿਚ ਆਪੇ ਦੀ ਸੁੱਧ ਨਾਂਹ ਹੋਣ ਕਰਕੇ ਗੁਰੂ ਦੇ ਸਿਖਿਆ ਰੂਪੀ ਉਪਦੇਸ਼ਾ ਉਤੇ ਵੀ ਜੀਵ ਦਾ ਭਰੋਸਾ ਨਹੀਂ ਬੱਝਦਾ॥ਸੋ ਜਿਥੇ ਭਰੋਸਾ ਹੀ ਨਹੀਂ ਉਥੇ ਕੋਈ ਸਾਰਥਿਕ ਕਾਜ ਆਰੰਭ ਨਹੀਂ ਹੋ ਸਕਦਾ ਹੈ॥
ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥ 
ਦੂਜੇ ਪਾਸੇ ਗੁਰਮੁਖ ਜਨਾ ਦੇ ਹਿਰਦੇ ਵਿਚ ਗੁਰੂ ਦੀਆ ਸਿਖਿਆਵਾਂ ਦਾ ਘਰ ਹੋਂਦਾ ਹੈ,ਜਿਨ੍ਹਾਂ ਉਤੇ ਨਿਤਾ ਪ੍ਰਤੀ ਅਮਲ ਕਰਕੇ ਗੁਰਮੁਖ ਜਨ ਚੜਦੀਕਲਾ ਵਿਚ ਰਹਿੰਦੇ ਹਨ॥
ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥
ਮਨਮੁਖਾ ਦੇ ਉਲਟ ਗੁਰਮੁਖ ਜਨ ਸਾਹਿਬ ਦੀਆ ਉਪਦੇਸ਼ ਰੂਪੀ ਸਿਖਿਆਵਾਂ ਉਤੇ ਭਰੋਸਾ ਰੱਖਦੇ ਹਨ ਜਿਸਦੇ ਫਲਸਰੂਪ ਸਾਹਿਬ ਵੀ ਆਪਣੇ ਗੁਰਮੁਖ ਜਨਾ ਦੀ ਹਰ ਥਾਂ ਪੈਜ ਰੱਖਦਾ ਹੈ॥ਅਜਿਹੇ ਗੁਰਮੁਖ ਜਨਾ ਤੂੰ ਬਲਿਹਾਰੇ ਜਾਣਾ ਚਾਹੀਦਾ ਹੈ॥
ਗੁਰਮੁਖਿ ਜੋ ਹਰਿ ਸੇਵਦੇ ਜਨ ਨਾਨਕੁ ਤਾ ਕਾ ਦਾਸੁ ॥੨੧॥ 
ਅਜਿਹੇ ਭੋਰਸੇ ਨਾਲ ਜੋ ਗੁਰਮੁਖ ਜਨ ਸਾਹਿਬ ਨੂੰ ਸੇਵ ਦੇ ਹਨ ਨਾਨਕ ਉਹਨਾਂ ਦਾ ਦਾਸ ਹੈ॥
ਧੰਨਵਾਦ

No comments:

Post a Comment