Wednesday, November 2, 2016

ਕਹਾ ਨਰ ਗਰਬਸਿ ਥੋਰੀ ਬਾਤ ॥

ਜੇਕਰ ਮਨ ਵਿਚ ਮਹਲ ਮਾੜ੍ਹੀਆ ਦਾ ਗਰਬ ਹੈ ਤਾ ਕਬੀਰ ਜੀ ਦੇ ਇਸ ਸਬਦੁ ਦੀ ਸੰਤ ਸੰਗ ਕਰਨੀ ਬਣਦੀ ਹੈ॥
ਸਾਰੰਗ ਰਾਗ ਵਿਚ ਕਬੀਰ ਜੀ ਆਖਦੇ ਹਨ॥
ਕਹਾ ਨਰ ਗਰਬਸਿ ਥੋਰੀ ਬਾਤ ॥
ਭਾਈ ਕਿਹੜੀਆ ਗੱਲਾਂ ਦਾ ਮਾਨ ਕਰਿ ਬੈਠਾ ਹੈ॥
ਮਨ ਦਸ ਨਾਜੁ, ਟਕਾ ਚਾਰਿ ਗਾਂਠੀ, ਐਂਡੌ ਟੇਢੌ ਜਾਤੁ ॥੧॥ ਰਹਾਉ ॥
ਕੇ ਮੇਰੀ ਕੋਠੀ ਵਿਚ ਦਸ ਮਣ ਆਨਾਜ ਜਮ੍ਹਾ ਹੈ ਜੇਬ ਜਾ ਬੈਂਕ ਆਦਿਕ ਵਿਚ ਚਾਰ ਛਿੱਲੜ ਜੋੜ ਰੱਖੇ ਹਨ, ਬਸ ਇੰਨੀ ਜਿਹੀ ਗੱਲ ਪਿੱਛੇ ਵਿੰਗਾ ਟੇਢਾ ਹੋ ਤੁਰਦਾ ਏ॥
((ਇਕ ਹੋਰ ਥਾਂ ਕਬੀਰ ਜੀ ਨੇ ਜੀਵ ਦੇ ਇਸੇ ਗਰਬ ਨੂੰ ਦੇਖ ਆਖਿਆ...
ਚਲਤ ਕਤ ਟੇਢੇ ਟੇਢੇ ਟੇਢੇ ॥
ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥))
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥
ਮੰਨ ਲੈ ਜੇ ਤੇਰੀ ਹੋਰਿ ਚੜਾਈ ਹੋਈ ਤਾ ਤੈਨੂੰ 100 ਪਿੰਡ ਦੀ ਜਗੀਰ ਮਿਲਗੀ ਜਿਸਦੀ ਤੂੰ ਤੈਨੂੰ ਦੋ ਲੱਖ ਟਕੇ ਦੀ ਆਮਦਨ ਹੋਣ ਲੱਗ ਪਈ॥(ਕਿਉਂਕਿ ਇਹ ਸਬਦੁ 550 ਸਾਲ ਪਹਿਲਾ ਕਬੀਰ ਜੀ ਵਲੋਂ ਆਖਿਆ ਗਿਆ ਤਦ ਦੇ 2 ਲਖ ਟਕੇ ਅੱਜ ਦੇ ਕਰੋੜਾ ਅਰਬਾਂ ਵਰਗੇ ਸਨ॥)
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਪਰ ਫਿਰ ਕੀ ਹੋਇਆ ਇਹ ਸਾਰੀ ਦੌਲਤ ਸ਼ੋਹਰਤ ਚਾਰ ਦਿਨ ਦੀ ਮੈ ਮੇਰੀ ਹੈ,ਜਿਵੇ ਦਰਖਤ ਤੇ ਲੱਗੇ ਪਤੇ ਸਦਾ ਹਰੇ ਨਹੀਂ ਰਹਿੰਦੇ ਸਮਾਂ ਪਾ ਟੁੱਟ ਖੇਹ ਵਿਚ ਮਿਲ ਜਾਂਦੇ ਹਨ॥
ਨਾ ਕੋਊ ਲੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ ॥
ਓਏ ਮੂਰਖਾ ਇਹਨਾਂ ਪਦਾਰਥਾਂ ਨੂੰ ਨਾਂਹ ਕੋਈ ਨਾਲ ਲੈ ਕੇ ਆਇਆ ਸੀ ਤੇ ਨਾਂਹ ਹੀ ਕੋਈ ਨਾਲ ਲੈ ਕੇ ਜਾ ਸਕਦਾ ਹੈ॥
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥ 
ਰਾਵਨ ਤਾ ਇਕ ਪਾਸੇ ਰਿਹਾ ਰਾਵਨ ਤੂੰ ਵੀ ਕਈ ਵੱਡੇ ਵੱਡੇ ਰਾਜੇ ਖਿਨਾ ਵਿਚ ਖੇਹ ਦੀ ਖੇਹ ਹੋ ਗਏ॥
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
ਜੇ ਕੋਈ ਥਿਰ ਰਿਹਾ ਤਾ ਉਹ ਸਾਹਿਬ ਦੇ ਭਗਤ ਗੁਰਮੁਖ ਜਨ ਰਹੇ ਹਨ ਜਿਨ੍ਹਾਂ ਸਾਹਿਬ ਦੀ ਬੰਦਗੀ ਕਰ ਸਾਹਿਬ ਦੀ ਇਕਮਿਕਤਾ ਪ੍ਰਾਪਤ ਕਰ ਲਈ॥ਕਿਉਂਕਿ ਸਾਹਿਬ ਨਿਹਚਲ ਹੈ ਇਸਲਈ ਉਸਦੇ ਭਗਤ ਜਨ ਵੀ ਨਿਹਚਲ ਹੋ ਗਏ॥
((ਪ੍ਰਮਾਣ-ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥੮੭॥))
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
ਬਸ ਜਿਨ੍ਹਾਂ ਦੇ ਕਰਮ ਖੇਤਰ ਉਤੇ ਸਾਹਿਬ ਤੁਠ ਦਾ ਹੈ ਉਹਨਾਂ ਨੂੰ ਗੁਰੂ ਸਬਦੁ ਰੂਪੀ ਸਤਿ ਸੰਗਿ ਨਾਲ ਮਿਲਾ ਦਿੰਦਾ ਹੈ ਅਤੇ ਇਸੇ ਗੁਰ ਸਬਦੁ ਦੀ ਸੰਤ ਸੰਗਿ ਕਰ ਸਾਹਿਬ ਨਾਲ ਇਕਮਿਕ ਹੋ ਨਿਬੜਦੇ ਹਨ॥
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
ਯਕੀਨ ਕਰ ਸੰਸਾਰੀ ਰਿਸਤੇ ਨਾਤੇ ਕੋਈ ਅੰਤ ਸਾਥ ਨਹੀਂ ਨਿਭਾਉਂਦਾ॥
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥੪॥੧॥ 
ਇਸਲਈ ਕਬੀਰ ਭਾਈ ਤੇਰੇ ਅਗੇ ਅਰਜ ਕਰਦਾ ਹੈ ਕੇ ਸਾਹਿਬ ਦੀ ਬੰਦਗੀ ਕਰ ਇਹਨਾਂ ਅਨਮੋਲ ਸਵਾਸ ਨੂੰ ਬਉਰੇ ਅੰਜਾਈ ਨਾਂਹ ਜਾਣਦੇ॥
ਧੰਨਵਾਦ

No comments:

Post a Comment