Wednesday, November 23, 2016

ਸਿੱਖ ਇਤਹਾਸ

ਸਿੱਖ ਇਤਹਾਸ ਨੂੰ ਮੁੱਖ ਰੱਖਦੇ ਹੋਏ ਵਿਚਾਰਨ ਦੀ ਕੋਸਿਸ ਕਰਦੇ ਹਾਂ ਕੇ ਸਿੱਖਾਂ ਲਈ ਅਹੁਦੇਦਾਰੀਆ ਕਿੰਨੀਆ ਕੋ ਮਹੱਤਵ ਰੱਖਦੀਆ ਸੀ ਤੇ ਮਿਲੇ ਪਦਾ ਦੀ ਵਰਤੋਂ ਕਰ ਕਿਵੇਂ ਕੌਮ ਨੂੰ ਬੁਲੰਦੀਆ ਉਤੇ ਖੜਿਆ ॥
1716 ਈ ਨੂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੂ ਬਾਅਦ ਅਗਲੇ 17 ਸਾਲ ਦਾ ਸਮਾ ਸਿਖਾ ਉਤੇ ਅਤੀ ਮੁਸਕਲਾ ਭਰਿਆ ਸੀ॥ਛੇ ਵਾਰੀ ਸਰਕਾਰੀ ਤੋਰ ਉਤੇ ਜਕਰੀਆ ਖਾਨ ਨੇ ਸਿਖ ਕਤਲੇਆਮ ਦਾ ਐਲਾਨ ਕੀਤਾ॥ਸਿਰਾ ਦੇ ਮੁੱਲ ਪਏ ਕੋਮ ਨੂ ਮੁਢੋ ਖਤਮ ਕਰਨ ਦੀਆ ਕੋਸਿਸ ਹੋਇਆ ਪਰ ਇੰਨੇ ਖੂਨ ਖਰਾਬੇ ਤੂ ਬਾਅਦ ਵੀ ਜਕਰੀਆ ਖਾਨ ਆਪਣੀਆ ਬਦ ਨੀਤੀਆ ਵਿਚ ਕਾਮਜਾਬ ਨਾ ਹੋ ਸਕਿਆ॥ਆਖਰ ਏਸੀਆ ਦੀ ਸਭ ਤੂ ਵੱਡੀ ਹਕੂਮਤ ਨੇ ਸਰਦਾਰ ਸਬੇਗ ਸਿੰਘ ਰਾਹੀ ਸਿਖਾ ਨੂ 1733 ਈ ਵਿਚ ਨਵਾਬੀ ਭੇਜੀ॥ਹੁਣ ਸਿਖ ਕਿਰਦਾਰਾ ਵੱਲ ਵੇਖੋ॥
ਪਹਲਾ ਤਾ ਨਵਾਬੀ ਲੈ ਕੇ ਆਏ ਸਰਦਾਰ ਸਬੇਗ ਸਿੰਘ ਨੂ ਸਿੰਘ ਬਾਹਰ ਹੀ ਰੋਕ ਲਿਆ ਕੇ ਭਾਈ ਤੂ ਸਰਕਾਰੀ ਨੋਕਰ ਹੈ॥ਕਾਫੀ ਤਰਲੇ ਮਿਨਤਾ ਤੂ ਬਾਅਦ ਸਿਖਾ ਦੇ ਉਸ ਵੇਲੇ ਦੇ ਮੁਖ ਸੇਵਾਦਾਰ(ਜਥੇਦਾਰ)ਭਾਈ ਸਾਹਿਬ ਦਰਬਾਰਾ ਸਿੰਘ ਕੋਲ ਜਾਣ ਦੀ ਆਗਿਆ ਮਿਲੀ॥ਭਾਈ ਦਰਬਾਰਾ ਸਿੰਘ ਨੇ ਸਬੇਗ ਸਿੰਘ ਨੂ ਕੁਝ ਇੰਜ ਆਖਿਆ..
ਹਮ ਰਾਖਤ ਪਾਤਿਸ਼ਾਹੀ ਦਾਵਾ ਜਾ ਇਤਕੋ ਜਾ ਅਗਲੋ ਪਾਵਾ॥
ਅਸੀਂ ਤਾ ਪਾਤਿਸ਼ਾਹੀਆ ਦਾ ਦਾਵਾ ਆਪਣੀ ਹਿੱਕ ਦੀ ਜੋਰ ਉਤੇ ਕਰਦੇ ਹਾ ਫਿਰ ਨਵਾਬੀ ਕੀ ਚੀਜ਼ ਹੈ॥ਫਿਰ ਭਾਈ ਸਬੇਗ ਸਿੰਘ ਪੰਜ ਪਿਆਰਿਆ ਕੋਲ ਅਰਜ ਲੈ ਕੇ ਗਿਆ॥ਪੰਜ ਪਿਆਰਿਆ ਵਿਚ ਉਸ ਵੇਲੇ ਸਹੀਦ ਬਾਬਾ ਦੀਪ ਸਿੰਘ ਜੀ ,ਸਹੀਦ ਕਰਮ ਸਿੰਘ ਜੀ ,ਸਰਦਾਰ ਹਰੀ ਸਿੰਘ ਜੀ ,ਸਰਦਾਰ ਜੱਸਾ ਸਿੰਘ ਜੀ ਤੇ ਭਾਈ ਬੁਧ ਸਿੰਘ ਜੀ(ਮਹਾ ਰਾਜਾ ਰਣਜੀਤ ਸਿੰਘ ਦੇ ਪੜਦਾਦਾ ਜੀ) ਸਾਮਿਲ ਸਨ॥ਪਰ ਓਥੋ ਵੀ ਜਵਾਬ ਮਿਲਿਆ....
ਪਾਤਿਸ਼ਾਹੀ ਛਡ ਲਏ ਨਵਾਬੀ ਇਤ ਉਤ ਕੀ ਕਰੇ ਖ਼ਰਾਬੀ॥
ਕੋਈ ਗੱਲ ਨਹੀ ਬਣੇ ਸਾਰੇ ਚੁਪ ਜੇਹੀ ਛਾਈ ਸੀ॥ਗੁਰੂ ਗਰੰਥ ਸਾਹਿਬ ਦੇ ਪਾਠ ਕਰਦੇ ਗ੍ਰੰਥੀ ਸਿੰਘ ਦੀ ਆਵਾਜ਼ੀ ਆਈ ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥
ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥
ਸਬੇਗ ਸਿੰਘ ਨੇ ਪੰਜ ਪਿਆਰਿਆ ਵੱਲ ਵੇਖਿਆ॥ਫਿਰ ਪੰਜ ਪਿਆਰਿਆ ਫੈਸਲਾ ਕੀਤਾ ਕੇ ਨਵਾਬੀ ਇਕ ਪਖਾ ਚਲਦੇ ਸਿੰਘ ਨੂ ਦਿਤੀ ਜਾਵੇ॥ਇਹ ਸਿੰਘ ਸਨ ਭਾਈ ਕਪੂਰ ਸਿੰਘ ਜੀ ਜੋ ਹੁਣੇ ਹੀ ਸ੍ਰੀ ਹਰਿ ਗੋਬਿੰਦਪੁਰ ਲੜਾਈ 'ਚ ਲੜ ਵਾਪਿਸ ਆਏ ਸਨ ਮਥੇ 'ਚੋ ਅਜੇਹੇ ਵੀ ਖੂਨ ਰਿਸ ਰਿਹਾ ਸੀ॥
ਕਪੂਰ ਸਿੰਘ ਕੇਹਾ ਮੈ ਪੰਜ ਪਿਆਰਿਆ ਦਾ ਹੁਕਮ ਨਹੀ ਮੋੜ ਸਕਦਾ ਹਾ ਪਰ ਮੈਨੂ ਕੁਝ ਗੱਲ ਦੀ ਪਹਲਾ ਆਗਿਆ ਦਿਤੀ ਜਾਵੇ ॥
੧.ਮੈ ਕੋਈ ਤਖਤ ਜਾ ਕੁਰਸੀ ਤੇ ਨਹੀ ਬੈਠਾ ਗਾ
੨.ਪਖਾ ਝਲਣ ਦੀ ਸੇਵਾ ਮੇਰੀ ਹੀ ਰਹੇਗੀ
੩.ਘੋੜਿਆ ਦੀ ਦੇਖ ਰੇਖ ਮੈ ਪਹਲਾ ਵਾਂਗ ਹੀ ਕਰਾਗਾ
੪.ਇਹ ਨਵਾਬੀ ਦੀਆ ਵਸਤਾ ਪੰਜ ਸਿੰਘਾ ਦੇ ਪੈਰਾ ਨੂ ਛੂਹਿਆ ਜਾਣ॥
ਇਹ ਸਨ ਸਿਖ ਕਿਰਦਾਰ ਬਾਕੀ ਤੁਸੀਂ ਅੱਜ ਦੀ ਕੁਰਸੀ ਪਿਛਲੀ ਦੌੜ ਤੂ ਖੂਬ ਜਾਣੂ ਹੀ ਹੋ॥
ਧੰਨਵਾਦ


No comments:

Post a Comment