Tuesday, November 22, 2016

ਗੁਰਮਤਿ ਅਨੁਸਾਰ ਜਿਆਉਂਦੇ ਜੀਅ ਮਰਨਾ ਕੀ ਹੈ॥

ਅੱਜ ਦੇ ਸਲੋਕ ਵਿਚ ਗੁਰੂ ਜੀ ਸਮਝਾਣਾ ਕਰਦੇ ਹਨ ਕੇ ਜਿਆਉਂਦੇ ਜੀਅ ਸਬਦੁ ਦੇ ਧਾਰਨੀ ਹੋ ਕਿਵੇਂ ਮਰਿਆ ਜਾਂਦਾ ਹੈ॥
ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥ 
ਜੋ ਗੁਰਮੁਖ ਜਨ ਗੁਰੂ ਸਿਖਿਆਵਾਂ ਨੂੰ ਕਿਰਦਾਰ ਵਿਚ ਧਾਰਦਾ ਹੈ ਉਹ ਹੀ ਜੀਵਨ ਪੱਧਤੀ ਵਿਚ ਕਾਮਜਾਬ ਹੋਂਦਾ ਹੈ ਪਰ ਜੇ ਕੋਈ ਬਿਨ੍ਹਾ ਗੁਰੂ ਸਿਖਿਆਵਾਂ ਦੇ ਜੀਵਨ ਪੱਧਤੀ ਵਿਚ ਕਾਮਜਾਬੀ ਲੋਚਦਾ ਦਾ ਹੋਵੇ ਤਾ ਅਜਿਹਾ ਨਹੀਂ ਹੋਂਦਾ ਹੈ॥
ਆਉ ਸਮਝਣ ਦੀ ਕੋਸਿਸ ਕਰਦੇ ਹਾਂ ਕੇ ''ਸਬਦਿ ਮਰੈ'' ਅਸਲ ਵਿਚ ਕੀ ਤੇ ਕਿਵੇਂ ਹੋਈ ਦਾ ਹੈ॥
ਗੁਰੂ ਜੀ ਇਕ ਠਾਇ ਆਖਦੇ ਹਨ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ 
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
ਇਸ ਨੂੰ ਗੁਰਮਤਿ ਵਿਚ ਜਾਗਣਾ ਆਖਦੇ ਹਨ॥
ਹੁਣ ਅੱਖਾਂ ਵੇਖਦੀਆ ਤਾ ਹਨ ਪਰ ਇਹਨਾਂ ਵਿਚ ਉਹ ਮੈਲ ਨਹੀਂ ਰਹੀ॥
ਹੁਣ ਕੰਨ ਸੁਣਦੇ ਤੇ ਹਨ ਪਰ ਕੇਵਲ ਹਰਿ ਜਸ !!ਬਾਕੀ ਨਾਦ ਵਾਦ ਕੋਈ ਅਹਿਮੀਅਤ ਨਹੀਂ ਰੱਖਦੇ 
ਅੱਜ ਵੀ ਜੀਵ ਕਦਮ ਪੁੱਟਦਾ ਹੈ ਪਰ ਹੁਣ ਕਦਮ ਗੁਰਮਤਿ ਅਧੀਨ ਹੋ ਸਤਿ ਸੰਗ ਵੱਲ ਜਾਂਦੇ ਹਨ ॥ਜੋ ਪਹਿਲਾ ਕੁਸੰਗਤ ਵੱਲ ਦੌੜਦੇ ਸਨ॥
ਅੱਜ ਵੀ ਹੱਥ ਕਿਰਤ ਕਰਦੇ ਹਨ ਪਰ ਹੁਣ ਵਾਲੀ ਕਿਰਤ ਸੁਕ੍ਰਿਤ ਹੋ ਗਈ ਹੈ ਕਿਉਂਕਿ ਕਰਮ ਵਿਕਰਮ ਤੂੰ ਸੁਕਰਮ ਹੋ ਗਿਆ ਹੈ॥
ਅੱਜ ਵੀ ਜੀਵ ਬੋਲਦਾ ਹੈ ਪਰ ਹੁਣ ਉਹ ਮਾੜੇ ਬੋਲ ਜਾ ਹਲਕੇ ਬੋਲਾ ਨਾਲ ਸਾਂਝ ਨਹੀਂ ਰਹੀ॥
ਇਹਨੂੰ ਹੀ ਜਿਉਂਦੇ ਜੀ ਮਰਨਾ ਆਖਦੇ ਹਾਂ, ਦੂਜਾ ਭਾਉ ਮਾਰਨਾ ਆਖਦੇ, ਆਪਾ ਸਮਰਪਣ ਆਖਦੇ ਹਾਂ॥
ਇਹ ਕਰਦਾ ਉਹ ਹੀ ਹੈ ਜੋ ਆਪਣਾ ਕਰਮ ਖੇਤਰ ਗੁਰੂ ਦੇ ਉਪਦੇਸੇ ਹੁਕਮ ਵਿਚ ਲੈ ਆਉਂਦਾ ਹੈ॥
ਇਹੀ ਅਸਲ '''ਸਬਦਿ ਮਰੈ ਸੋਈ ਜਨੁ ਸਿਝੈ'' ਹੈ॥
ਅੱਜ ਦੇ ਸਲੋਕ ਦੀ ਅਗਲੀ ਪੰਗਤੀ ਵਿਚ ਗੁਰੂ ਜੀ ਆਖਦੇ ਹਨ॥
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥
ਇੱਕਲਾ ਦੇਹ ਉਤੇ ਕੀਤਾ ਧਾਰਮਿਕ ਸਿੰਗਾਰ ਅਤੇ ਬਾਹਰੀ ਧਾਰਮਿਕ ਕਰਮ ਕਾਂਡ ਕੇਵਲ ਦੂਜੇ ਭਾਉ ਦੀ ਖੁਆਰੀ ਹੀ ਪੱਲੇ ਪਵਾ ਸਕਦੇ ਹਨ॥
ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥੩੨॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਬਿਨ੍ਹਾ ਗੁਰੂ ਸਿਖਿਆਵਾਂ ਦੇ ਸਾਹਿਬ ਦਾ ਗੁਣਾ ਰੂਪੀ ਨਾਮੁ ਨਹੀਂ ਪਾਇਆ ਜਾ ਸਕਦਾ ਭਾਵੇ ਜਿੰਨੀ ਮਰਜੀ ਬਾਹਰੀ ਤੜਫ ਹੋਵੇ॥
ਧੰਨਵਾਦ

No comments:

Post a Comment