Sunday, November 13, 2016

ਸਤਿਗੁਰ ਪੁਰਖੁ ਨਿਰਵੈਰੁ ਹੈ

ਸਤਿਗੁਰ ਪੁਰਖੁ ਨਿਰਵੈਰੁ ਹੈ ਨਿਤ ਹਿਰਦੈ ਹਰਿ ਲਿਵ ਲਾਇ ॥
ਸਚਾ ਗੁਰੂ ਨਿਰਵੈਰ ਸਖਸੀਅਤ ਦਾ ਮਾਲਿਕ ਹੋਂਦਾ ਹੈ ਕਿਉਂ ਜੋ ਉਸਦੇ ਹਿਰਦੇ ਵਿਚ ਨਿਹਚਲ ਸਾਹਿਬ ਵੱਸਿਆ ਹੋਇਆ ਹੋਂਦਾ ਹੈ॥ਪ੍ਰਮਾਣ-
ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥ 
ਬ੍ਰਹਮ ਗਿਆਨੀ ਸਦਾ ਸਮਦਰਸੀ ॥ 
ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥
ਅਜਿਹੇ ਸ਼ਖ਼ਸੀਅਤ ਦੇ ਮਾਲਿਕ ਨਾਲ ਜੋ ਈਰਖਾ ਕਰਦੇ ਹਨ ਦਰਅਸਲ ਉਹ ਆਪਣੇ ਅੰਦਰ ਹੀ ਈਰਖਾ ਦਾ ਭੱਠਾ ਬਾਲ ਰਹੇ ਹੋਂਦੇ ਹਨ॥
ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥
ਇਸ ਕਾਮ ਕ੍ਰੋਧ ਅਹੰਕਾਰ ਰੂਪੀ ਭੱਠੇ ਵਿਚ ਨਿਰੰਤਰ ਖੁਦ ਸੜਦੇ ਬਲਦੇ ਰਹਿੰਦੇ ਹਨ॥
ਕੂੜੁ ਬੋਲਿ ਬੋਲਿ ਨਿਤ ਭਉਕਦੇ ਬਿਖੁ ਖਾਧੇ ਦੂਜੈ ਭਾਇ ॥ 
ਝੂਠ ਨਾਲ ਇਹਨਾਂ ਦੀ ਨਿੱਤਾ ਪ੍ਰਤੀ ਸਾਂਝ ਪਾ ਜਾਂਦੀ ਹੈ ਅਤੇ ਇਸੇ ਸਾਂਝ ਦਾ ਕਮਾਇਆ ਜ਼ਹਿਰ ਖਾਂਦੇ ਰਹਿੰਦੇ ਹਨ॥
ਬਿਖੁ ਮਾਇਆ ਕਾਰਣਿ ਭਰਮਦੇ ਫਿਰਿ ਘਰਿ ਘਰਿ ਪਤਿ ਗਵਾਇ ॥
ਇਸੇ ਕਮਾਏ ਜ਼ਹਿਰ ਦੇ ਨਸ਼ੇ ਵਿਚ ਟੁੱਲ ਹੋਏ ਦਰ ਦਰ ਉਤੇ ਭਟਕਦੇ ਫਿਰਦੇ ਆਪਣੇ ਇਜ਼ਤ ਸ਼ਰੇ ਆਮ ਨਿਲਾਮ ਕਰਦੇ ਹਨ॥
ਬੇਸੁਆ ਕੇਰੇ ਪੂਤ ਜਿਉ ਪਿਤਾ ਨਾਮੁ ਤਿਸੁ ਜਾਇ ॥
ਅਜਿਹੇ ਬਿਖ ਦੇ ਵਾਪਾਰੀ ਤਨ ਵੇਚਣ ਵਾਲੀ ਔਰਤ ਘਰ ਜੰਮੀ ਔਲਾਦ ਵਰਗੇ ਹੋਂਦੇ ਹਨ ਜਿਨ੍ਹਾਂ ਦਾ ਪਿਉ ਭੀੜ ਵਿਚ ਕੀਤੇ ਖੋਹ ਗਿਆ ਹੋਂਦਾ ਹੈ॥
ਹਰਿ ਹਰਿ ਨਾਮੁ ਨ ਚੇਤਨੀ ਕਰਤੈ ਆਪਿ ਖੁਆਇ ॥ 
ਇਹਨਾਂ ਦੀ ਕਰਣੀ ਨੂੰ ਵੇਖ ਹੀ ਇਹ ਇਨਾਮ ਇਹਨਾਂ ਨੂੰ ਮਿਲਿਆ ਹੋਂਦਾ ਹੈ॥ਕਿਉਂਕਿ ਸੁਭ ਅਮਲਾਂ ਦਾ ਇਹਨਾਂ ਦੇ ਕਰਮ ਖੇਤਰ ਨਾਲ ਦੂਰ ਦੂਰ ਦਾ ਕੋਈ ਨਾਤਾ ਨਹੀਂ ਹੋਂਦਾ ਹੈ॥
ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥
ਪਰ ਵੇਖੋ ਗੁਰ ਦੇ ਸਨਮੁਖ ਹੋਇਆ ਸਾਹਿਬ ਇਹਨਾਂ ਉਤੇ ਕਿਰਪਾ ਕਰਕੇ ਆਪੇ ਨਾਲ ਮਿਲਾ ਲੈਂਦਾ ਹੈ॥
ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥੨੩॥
ਦਾਸ ਨਾਨਕ ਤਾ ਇਹਨਾਂ ਨੂੰ ਬਲਿਹਾਰ ਜਾਂਦਾ ਹੈ ਜੋ ਭਟਕਣਾ ਦਾ ਰਾਹ ਛੱਡ ਆ ਗੁਰੂ ਦੇ ਸਨਮੁਖ ਹੋਏ ਹਨ॥
ਧੰਨਵਾਦ

No comments:

Post a Comment