Tuesday, November 1, 2016

ਨਾਨਕ ਹੋਰਿ ਪਤਿਸਾਹੀਆ ਕੂੜੀਆ

>>>>>>ਨਾਨਕ ਹੋਰਿ ਪਤਿਸਾਹੀਆ ਕੂੜੀਆ<<<<<<<
ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥ 
ਮਹਲਾ 3 ਆਖਣਾ ਕਰਦੇ ਹਨ ਕੇ ਜਿਨ੍ਹਾਂ ਗੁਰਮੁਖ ਜਨਾ ਇਕ ਸਾਹਿਬ ਦੀ ਬੰਦਗੀ ਕੀਤੀ ਮੈ ਤਿਨ੍ਹਾ ਦੇ ਪਾਏ ਪੂਰਨਿਆ ਤੂੰ ਬਲਿਹਾਰੀ ਜਾਂਦਾ ਹਾਂ॥
ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥
ਗੁਰੂ ਦੇ ਸਿਖਿਆ ਰੂਪੀ ਸਬਦੁ ਨਾਲ ਜੁੜਕੇ ਹੀ ਸਾਹਿਬ ਨਾਲ ਸਾਂਝ ਪੈਂਦੀ ਹੈ ਤਦ ਹੀ ਸਾਹਿਬ ਆ ਹਿਰਦੇ ਘਰ ਵਿਚ ਬਹਿੰਦਾ ਹੈ ਅਤੇ ਜਦ ਹਿਰਦੇ ਘਰ ਵਿਚ ਸਾਹਿਬ ਖੁਦ ਬਿਰਾਜ ਮਾਨ ਹੋਵੇ ਫਿਰ ਉਸ ਹਿਰਦੇ ਘਰ ਵਿਚ ਮਾਇਅਕ ਭੁੱਖ ਦੀ ਕੋਈ ਜਗ੍ਹਾ ਨਹੀਂ ਰਹਿੰਦੀ॥
ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥
ਅਜਿਹੇ ਗੁਰਮੁਖ ਜਨ ਹਿਰਦੇ ਕਰਕੇ ਨਿਰਮਲ ਹੋਂਦੇ ਹਨ ਅਤੇ ਆਪਣੇ ਕਾਰ ਵਿਵਹਾਰ ਵਲੋਂ ਉਜਲੇ ਕਿਰਦਾਰ ਵਾਲੇ ਸਚਿਆਰ ਹੋਂਦੇ ਹਨ॥ਭਾਵ ਕੇ ਜੋ ਗੁਰੂ ਦੇ ਸਨਮੁਖ ਹੋ ਸਾਹਿਬ ਦੇ ਨਾਮੁ ਰੂਪੀ ਗੁਣਾ ਨੂੰ ਧਾਰਨ ਕਰ ਲੈਂਦੇ ਹਨ ਓਹੀ ਨਿਰਮਲ ਹਨ ਕਾਰ ਵਿਵਹਾਰ ਕਰਕੇ ਉਜਲੇ ਹਨ॥
ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥ 
ਨਾਨਕ ਤਾ ਸੰਬੋਧਨ ਕਰਦਾ ਹੋਇਆ ਸਮਝਾਉਂਦਾ ਹੈ ਕੇ ਸਾਚੇ ਸਾਹਿਬ ਦੀ ਬੰਦਗੀ ਤੂੰ ਬਿਨ੍ਹਾ ਹੋਰ ਸਾਰੇ ਪਾਤਸ਼ਾਹੀ ਦਾਵੇ ਫੂਕੇ ਹਨ ਬਸ ਜੋ ਸਾਹਿਬ ਦੇ ਗੁਣਾ ਰੂਪੀ ਨਾਮੁ ਨਾਲ ਸਾਂਝ ਪਾਉਂਦੇ ਹਨ ਓਹੀ ਅਸਲ ਪਾਤਸ਼ਾਹ ਹਨ॥
ਇਹੀ ਸਿਧਾਂਤ ਹੈ ਜਿਸ ਕਰਕੇ ਪਾਟੇ ਪੁਰਾਣੇ ਲਿਬਾਸ ਵਿਚ ਵੀ ਭਾਈ ਲਾਲੋ ਗੁਰੂ ਨਾਨਕ ਨੂੰ ਪਾਤਸ਼ਾਹ ਲੱਗਦਾ ਹੈ ਅਤੇ ਮੈ ਮੇਰੀ ਵਿਚ ਫਸਿਆ ਮਲਕ ਭਾਗੋ ਭਾਵੇ ਲਿਬਾਸ ਕਰਕੇ ਕਿੰਨਾ ਹੀ ਸੱਜਿਆ ਫਿਰਦੇ ਹੋਵੇ ਉਹ ਗੁਰੂ ਨਾਨਕ ਨੂੰ ਕੂੜ ਦਿਸਦਾ ਹੈ॥
ਬਸ ਹੁਣ ਪੜਚੋਲ ਕਰਨ ਦੀ ਲੋੜ ਹੈ ਕੇ ਅਸੀਂ ਬਾਹਰੀ ਲਿਬਾਸ ਵਾਲੇ ਸਿੱਖ ਪਾਤਸ਼ਾਹ ਹਾਂ ਜਾ ਫਿਰ ਗੁਰੂ ਨਾਨਕ ਵਲੋਂ ਅੰਦਰੋਂ ਗੁਣਾ ਨਾਲ ਸਾਂਝੇ ਲਿਬਾਸ ਵਾਲੇ ਪਾਤਸ਼ਾਹ ਹਾਂ॥ਆਪਣੀ ਆਪਣੀ ਪੜਚੋਲ ਖੁਦ ਕਰੋ...
ਧੰਨਵਾਦ

No comments:

Post a Comment