Tuesday, November 15, 2016

ਸਹਿਜ ਅਤੇ ਆਨੰਦ

ਅੱਜ ਦੇ ਸਲੋਕ ਵਿਚ ਗੁਰੂ ਜੀ ਸਹਿਜ ਅਤੇ ਆਨੰਦ ਦੇ ਸੁਮੇਲ ਦਾ ਵਰਨਣ ਕਰਦੇ ਹੋਏ ਆਖਦੇ ਹਨ॥
ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥ 
ਜਦ ਪਦਾਰਥੀ ਚਿੰਤਾ ਤੇ ਭਟਕਣਾ ਦੂਰ ਹੋਈ ਤਦ ਜਾ ਕੇ ਮਨ ਵਿਚ ਪਰਮ ਆਨੰਦ ਦੀ ਪ੍ਰਾਪਤੀ ਹੋਈ॥
ਗੁਰ ਪ੍ਰਸਾਦੀ ਬੁਝੀਐ ਸਾ ਧਨ ਸੁਤੀ ਨਿਚਿੰਦ ॥
ਗੁਰੂ ਦੀ ਕਿਰਪਾ ਸਦਕਾ ਜਦ ਪਸਰੇ ਪਸਾਰੇ ਵਿਚਲਾ ਆਪਣਾ ਅਸਲ ਰੋਲ ਸਮਝ ਆ ਤਦ ਜਾ ਜੀਵ ਇਸਤਰੀ ਦੇ ਠਹਿਰਾਉ ਆਇਆ॥
ਜਿਨ ਕਉ ਪੂਰਬਿ ਲਿਖਿਆ ਤਿਨ੍ਹ੍ਹਾ ਭੇਟਿਆ ਗੁਰ ਗੋਵਿੰਦੁ ॥
ਜਿਨ੍ਹਾਂ ਨੇ ਕਰਮ ਖੇਤਰ ਵਿਚ ਗੁਣਾ ਦਾ ਬੀਜ ਬੋਇਆ ਉਹਨਾਂ ਨੂੰ ਸਚੇ ਆਗੂ ਰੂਪੀ ਗੁਰੂ ਨਾਲ ਭੇਟ ਹੋਈ॥
ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥੨੫॥ 
ਨਾਨਕ ਤਾ ਇਹੀ ਸਮਝਾਣਾ ਕਰਦਾ ਹੈ ਹਿਰਦੇ ਘਰ ਵਿਚ ਆ ਸਹਿਜ ਹੀ ਸਾਹਿਬ ਨਾਲ ਮਿਲਾਪ ਕਰਾ ਪਰਮਾਨੰਦ ਦੀ ਅਵਸਥਾ ਬਖਸ਼ਦਾ ਹੈ॥
ਆਉ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਸਚੇ ਆਗੂ ਦਾ ਪੱਲ ਫੜ੍ਹ '''ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ''ਦੀ ਪ੍ਰਾਪਤੀ ਕਰੀਏ॥

No comments:

Post a Comment