Thursday, November 10, 2016

ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥

ਬੰਦਗੀ ਦੀ ਜਦ ਵੀ ਗੱਲ ਤੁਰਦੀ ਹੈ ਤਾ ਉਥੇ ਪਦ ਗਾਖੜੀ(ਔਖੀ) ਆਪਣੇ ਆਪ ਖੜਦਾ ਹੈ॥
ਮਹਲਾ ੧ ਇਸ ਗੱਲ ਨੂੰ ਸਮਝਾਉਂਦੇ ਹੋਏ ਆਖਦੇ ਹਨ॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ 
ਜੇ ਤੇਰੇ ਬਾਹਰੀ ਕਪੜਿਆ ਨੂੰ ਲਹੂ ਲੱਗ ਜਾਵੇ ਤਦ ਪਾਇਆ ਹੋਇਆ ਵੇਸ ਦੁਨਿਆਵੀ ਮਰਿਯਾਦਾ ਅਨੁਸਾਰ ਬੰਦਗੀ ਦੇ ਯੋਗ ਨਹੀਂ ਰਹਿੰਦਾ ਹੈ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥
ਹੁਣ ਜਰਾ ਕੋ ਤਵੱਜੋ ਦੇ ਜੇ ਤੂੰ ਸੋਚੇ ਤਾ ਸਹਿਜ ਹੀ ਪਤਾ ਲੱਗੇ ਜਾਵੇਗਾ ਕੇ ਜੋ ਤੂੰ ਪਰਾਇਆ ਹੱਕ ਖਾ,ਦੂਜਿਆਂ ਨਾਲ ਬੇਇਨਸਾਫ਼ੀ ਕਰ ਉਹਨਾਂ ਦਾ ਲਹੂ ਪੀ ਰਿਹਾ ਹੈ॥ਅਜੇਹੀ ਕੁਕਰਮੀ ਦੇ ਹੋਂਦਿਆ ਹੋਇਆ ਤੇਰਾ ਚਿੱਤ ਕਿਵੇਂ ਸਾਹਿਬ ਦੀ ਬੰਦਗੀ ਕਰ ਸਕਦਾ ਹੈ॥
ਤੂੰ ਕਪੜਿਆ ਦੇ ਤਾ ਨਿਯਮ ਘੜੇ ਹਨ ਪਰ ਅਸਲ ਮਨ ਦੀ ਘਾੜਤ ਕਰਨਾ ਭੁੱਲ ਗਿਆ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥
ਨਾਨਕ ਤਾ ਇਸੇ ਗੱਲ ਉਤੇ ਜ਼ੋਰ ਦਿੰਦਾ ਹੈ ਕੇ ਸਾਹਿਬ ਦੀ ਬੰਦਗੀ ਕਰਨ ਲਈ ਹਿਰਦੇ ਦੀ ਨਿਰਮਲਤਾ ਅਤੀ ਲਾਜਮੀ ਹੈ॥ਬੰਦਗੀ ਤਦ ਹੀ ਪ੍ਰਵਾਨ ਹੈ ਜਦ ਸੱਚ ਦਿਲ ਨਾਲ ਸਾਹਿਬ ਦੀ ਸਿਫਤ ਸਾਲਾਹ ਕੀਤੀ ਜਾਵੇ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥੧॥ 
ਬਾਕੀ ਜੋ ਸੰਸਾਰੀ ਮੱਤਾ ਨੇ ਵੱਖ ਵੱਖ ਮਿਲਾਪ ਦੇ ਤਨ ਤਾਈ ਸੀਮਤ ਵਿਖਾਵੇ ਬਣਾਏ ਹਨ ਇਹ ਝੂਠੇ ਅਮਲ ਹੈ ਭਾਵ ਕੁਕਰਮ ਹਨ॥ਇਹਨਾਂ ਕੁਕਰਮਾਂ ਬਾਰੇ ਗੁਰੂ ਜੀ ਨੇ ਬੜੇ ਸਾਫ ਲਹਿਜੇ ਵਿਚ ਕਿਹਾ ਹੈ...
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥
ਬਸ ਇਸਲਈ ਮਨਮੱਤ ਅਧੀਨ ਹੋਏ ਮਨ ਲਈ ਬੰਦਗੀ ਦਾ ਰਾਹ ਗਾਖੜੀ ਹੈ॥
ਧੰਨਵਾਦ

No comments:

Post a Comment