Saturday, November 12, 2016

ਮਾਇਆ ਰੂਪੀ ਸੱਪ ਦੇ ਇਲਾਜ਼ ਦੀ ਜਾਣਕਾਰੀ

ਗੁਰੂ ਜੀ ਅੱਜ ਦੇ ਸਲੋਕ ਵਿਚ ਮਾਇਆ ਰੂਪੀ ਸੱਪ ਦੇ ਇਲਾਜ਼ ਦੀ ਜਾਣਕਾਰੀ ਦਿੰਦੇ ਹੋਏ ਆਖਦੇ ਹਨ॥
ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ ॥
ਹੇ ਭਾਈ ਮਾਇਆ ਕੁੰਡਲਾਂਕਾਰੀ ਸੱਪ ਹੈ ਜਿਸ ਨੇ ਆਪਣੇ ਕਮਾਦਿਕ ਰੂਪੀ ਜ਼ਹਿਰ ਸਦਕਾ ਸਭ ਉਤੇ ਕੁੰਡਲ ਪਾਇਆ ਹੋਇਆ ਹੈ ॥
ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥
ਕਮਾਦਿਕ ਰੂਪੀ ਜਹਿਰ ਦਾ ਤੋੜ ਸਾਹਿਬ ਦਾ ਗੁਣ ਰੂਪੀ ਨਾਮੁ ਹੈ, ਜਦ ਸਾਹਿਬ ਦੇ ਗੁਣ ਗੁਰ ਸਬਦੁ ਰੂਪ ਵਿਚ ਹਿਰਦੇ ਵਿਚ ਵੱਸ ਹਰ ਵੇਲੇ ਮੁਖ ਤੂੰ ਝਲਕ ਦੇ ਹਨ,ਤਦ ਇਹ ਜਹਿਰ ਬੇਅਸਰ ਹੋ ਜਾਂਦਾ ਹੈ   ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥
ਜਿਨ੍ਹਾਂ ਨੇ ਆਪਣੇ ਕਰਮ ਖੇਤਰ ਵਿਚ ਸਾਹਿਬ ਦੇ ਗੁਣ ਰੂਪੀ ਬੀਜ ਬੋਇਆ ਹੋਂਦਾ ਹੈ ਤਿਨ੍ਹਾ ਨੂੰ ਬੋਹਲ ਰੂਪ ਵਿਚ ਸਾਹਿਬ ਦਾ ਮਿਲਾਪ ਮਿਲਦਾ ਹੈ॥
ਭਾਵ ਜਿਨ੍ਹਾਂ ਨੇ ਸੱਚ ਦਾ ਰਾਹ ਚੁਣ ਸਫ਼ਰ ਅਰੰਭਿਆ ਹੋਂਦਾ ਹੈ ਉਹਨਾਂ ਨੂੰ ਸਾਹਿਬ ਦੀ ਮਿਲਾਪ ਰੂਪੀ ਮੰਜ਼ਿਲ ਮਿਲ ਜਾਂਦੀ ਹੈ॥ਇਸ ਮਿਲਾਪ ਪਿੱਛੇ ਅਸਲ ਤੱਥ ਪਹਿਲਾ ਲਿਆ ਗਿਆ ਫੈਸਲਾ ਹੋਂਦਾ ਹੈ॥ਭਾਵ ਸੱਚ ਦੇ ਮਾਰਗ ਦੀ ਚੋਣ॥
ਮਿਲਿ ਸਤਿਗੁਰ ਨਿਰਮਲੁ ਹੋਇਆ ਬਿਖੁ ਹਉਮੈ ਗਇਆ ਬਿਲਾਇ ॥
ਸਾਹਿਬ ਦੇ ਮਿਲਾਪ ਨਾਲ ਤਨ ਮਨ ਨਿਰਮਲ ਹੋ ਜਾਂਦਾ ਹੈ ਜੋ ਮਾਇਆ ਨੇ ਕਮਾਦਿਕ ਰਾਹੀਂ ਬਿਖ ਦਾ ਜਹਿਰ ਜੀਵਨ ਵਿਚ ਛਡਿਆ ਹੋਂਦਾ ਹੈ ਉਹ ਸਮੇ ਨਾਲ ਹਉਮੇ ਰੂਪੀ ਦੀਰਘ ਰੋਗ ਬਣ ਗਿਆ ਹੋਂਦਾ ਹੈ ਪਰ ਸਾਹਿਬ ਨਾਲ ਮਿਲਾਪ ਨਾਲ ਇਹ ਰੋਗ ਦੂਰ ਹੋ ਜਾਂਦਾ ਹੈ॥
ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥
ਬਸ ਇਸ ਨਿਰਮਲ ਹੋਏ ਜੀਵਨ ਸਦਕਾ ਹੀ ਸਾਹਿਬ ਦੇ ਸਨਮੁਖ ਹੋਏ ਗੁਰਮੁਖ ਜਨ ਸਾਹਿਬ ਨੂੰ ਭਾਉਂਦੇ ਹਨ॥
ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥੨੨॥
ਦਾਸ ਨਾਨਕ ਇਹਨਾਂ ਨਿਰਮਲ ਹੋਏ ਜਨਾ ਨੂੰ ਬਲਿਹਾਰ ਜਾਂਦਾ ਹੈ ਜੋ ਸਤਿਗੁਰ ਦੀ ਰਜਾ ਰਹਿਮਤ ਵਿਚ ਚਲਣ ਨੂੰ ਆਪਣਾ ਸੁਭਾਅ ਬਣਾਈ ਬੈਠੇ ਹਨ॥
ਧੰਨਵਾਦ

No comments:

Post a Comment