Thursday, November 10, 2016

ਆਤਮਾ ਰਾਮੁ ਨ ਪੂਜਨੀ

ਮੈ ਮੇਰੀ ਵਿਚ ਗਲਤਾਨ ਹੋਏ ਜੀਵਾ ਦੀ ਦਸ਼ਾ ਨੂੰ ਬਿਆਨ ਕਰਦੇ ਹੋਏ ਗੁਰੂ ਜੀ ਆਖਦੇ ਹਨ॥
ਮਨਮੁਖ ਨਾਮੁ ਨ ਚੇਤਨੀ ਬਿਨੁ ਨਾਵੈ ਦੁਖ ਰੋਇ ॥ 
ਆਪਣੇ ਮਨ ਦੇ ਸੰਕਲਪ ਵਿਕਲਪ ਨੂੰ ਮੁਖ ਰੱਖ ਜਿਉਣ ਵਾਲੇ ਜੀਵ ਸੱਚ ਦੀ ਮੁਖ ਧਾਰਾ ਨਾਲੋਂ ਟੁਟੇ ਹੋਂਦੇ ਹਨ ਅਤੇ ਇਹ ਹੀ ਕਾਰਣ ਉਹਨਾਂ ਦੇ ਮਨ ਦੀ ਬੇਚੈਨੀ ਦਾ ਮੁਖ ਕਾਰਣ ਹੋਂਦਾ ਹੈ॥
ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥
ਸਰਬ ਵਿਆਪਕ ਰਾਮੁ ਤੂੰ ਬੇਮੁਖ ਹੋਇਆ ਭਲਾ ਦੂਜੇ ਭਾਉ ਵਿਚ ਸੁਖ ਕਿੱਦਾਂ ਉਪਜ ਸਕਦਾ ਹੈ॥
ਹਉਮੈ ਅੰਤਰਿ ਮੈਲੁ ਹੈ ਸਬਦਿ ਨ ਕਾਢਹਿ ਧੋਇ ॥
ਦੂਜੇ ਭਾਉ ਵਿਚ ਜਿਉਣ ਕਰਕੇ ਹੀ ਜੀਵਨ ਵਿਉਂਤ ਬੰਦੀ ਵਿਚ ਹਉਂਮੇ ਰੂਪੀ ਦੀਰਘ ਰੋਗ ਮੂਲ ਜੀਵਨ ਧਾਰਾ ਨੂੰ ਮੈਲਾ ਕਰਦਾ ਰਹਿੰਦਾ ਹੈ ਅਤੇ ਕਿਉਕਿ ਅਵਸਥਾ ''ਆਤਮਾ ਰਾਮੁ ਨ ਪੂਜਨੀ'' ਵਾਲੀ ਹੋਣ ਕਰਕੇ ਗੁਰ ਸਬਦੁ ਨਾਲ ਸਾਂਝ ਨਹੀਂ ਹੋਂਦੀ॥ਹੁਣ ਹਉਂਮੇ ਰੂਪੀ ਦੀਰਘ ਰੋਗ ਦਾ ਇਲਾਜ਼ ਤਾ ਗੁਰ ਸਬਦੁ ਹੀ ਹੈ ਪਰ ਜੇ ਗੁਰ ਸਬਦੁ ਨਾਲ ਸਾਂਝ ਹੀ ਨਹੀਂ ਤਾ ਫਿਰ ਹਿਰਦੇ ਵਿਚ ਪਵਿੱਤਰਤਾ ਕਿਵੇਂ ਆ ਸਕੋਗੀ॥
ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥੨੦॥
ਨਾਨਕ ਤਾ ਇਹ ਹੀ ਸਮਝਾਣਾ ਕਰਦਾ ਹੈ ਕੇ ਬਿਨ੍ਹਾ ਗੁਨਾ ਨਾਲ ਸਾਂਝ ਕੀਤੀਆਂ, ਜੀਉ ਹਉਮੈ ਦੀ ਮੈਲ ਵਿਚ ਲਿਪਤ ਰਹਿੰਦਾ ਹੈ ਤੇ ਵੱਡਮੁੱਲਾ ਜੀਵਨ ਵਿਅਰਥ ਚਲਾ ਜਾਂਦਾ ਹੈ ॥
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥ 
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥
ਧੰਨਵਾਦ

No comments:

Post a Comment