Wednesday, November 23, 2016

ਨਾਮੁ ਦੀ ਵਡਿਆਈ

ਅੱਜ ਦੇ ਸਲੋਕ ਵਿਚ ਗੁਰੂ ਜੀ ਸਾਹਿਬ ਦੇ ਨਾਮੁ ਦੀ ਵਡਿਆਈ ਦਸਦੇ ਹੋਏ ਆਖਦੇ ਹਨ॥
ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥
ਸਾਹਿਬ ਦਾ ਗੁਣ ਰੂਪੀ ਨਾਮੁ ਸਭ ਤੂੰ ਪਰਮ ਸਰੇਸਟ ਹੈ॥
ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥
ਭਾਵੇ ਕੋਈ ਲੱਖਾਂ ਹੀ ਜਤਨ ਕਰ ਜਿੰਨੀਆਂ ਮਰਜੀ ਤਾਂਘ ਲਾਈ ਬੈਠੇ ਉਹ ਇਸ ਪਰਮ ਸਰੇਸਟਤਾ ਦੇ ਮੁਕਾਬਲੇ ਖੜਾ ਨਹੀਂ ਹੋ ਸਕਦਾ ਹੈ॥
ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥
ਸਿਰਫ ਦੇਹੀ ਭੇਖ ਪਾ ਯਾਤਰਾਵਾਂ ਤੀਰਥਾਂ ਉਤੇ ਘੁੰਮਣ ਨਾਲ ਜਾ ਕੇਵਲ ਮੂੰਹ ਦੇ ਮਿੱਠੜੇ ਬੋਲਾ ਸਦਕਾ ਕੋਈ ਉਸ ਨੂੰ ਪਾ ਨਹੀਂ ਸਕਦਾ ਹੈ॥
ਗੁਰ ਕੀ ਪਉੜੀ ਜਾਇ ਚੜੈ ਕਰਮਿ ਪਰਾਪਤਿ ਹੋਈ ॥
ਦਰਅਸਲ ਉਸਦੇ ਮਿਲਾਪ ਲਈ ਸਚੇ ਗੁਰੂ ਦੀ ਸਰਨ ਵਿਚ ਜਾਣਾ ਪੈਂਦਾ ਹੈ ਅਤੇ ਕਰਮ ਗੁਰੂ ਦੀਆ ਸਿਖਿਆਵਾਂ ਦੀਆ ਪਉੜੀਆਂ ਚੜ੍ਹ ਮਿਲਾਪ ਦੀ ਰਾਹ ਪੈ ਤੁਰਦੇ ਹਨ॥ਇਹੀ ਅਸਲ ਪ੍ਰਾਪਤੀ ਹੈ॥
ਅੰਤਰਿ ਆਇ ਵਸੈ ਗੁਰ ਸਬਦੁ ਵੀਚਾਰੈ ਕੋਇ ॥
ਜਦ ਕਰਮ ਗੁਰੂ ਦੀ ਸਿਖਿਆਵਾਂ ਦੀ ਵਿਚਾਰ ਆਚਾਰ ਵਿਚ ਧਾਰ ਸਚਿਆਰ ਬਣਦਾ ਤਦ ਸਾਹਿਬ ਹਿਰਦੇ ਘਰ ਵਿਚ ਆ ਵੱਸਦਾ ਹੈ॥ਬਸ ਲੋੜ ਹੈ ਕਰਮ ਗੁਰੂ ਸਿਖਿਆਵਾਂ ਦੀ ਵਿਚਾਰ ਨਾਲ ਜੁੜੀਏ॥
ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਗੁਰੂ ਸਿਖਿਆਵਾਂ ਅਗੇ ਆਪਾ ਭਾਉ ਮਾਰਨ ਨਾਲ ਹੀ ਮਨ ਗੁਰਮਤਿ ਦਾ ਧਾਰਨੀ ਹੋਂਦਾ ਹੈ ਬਸ ਫਿਰ ਇਹੀ ਸਚੀ ਸੋਭਾ ਸਿਫਤ ਸਾਲਾਹ ਹੋਂਦੀ ਹੈ॥
ਧੰਨਵਾਦ

No comments:

Post a Comment