Thursday, November 3, 2016

ਕਿਤੁ ਆਏ ਸੰਸਾਰਿ

ਅੱਜ ਦੇ ਸਲੋਕ ਵਿਚ ਮਹਲਾ 3 ਸਾਡੀ ਜੀਵਨ ਜਿਊਣ ਦੀ ਵਿਉਤ ਵੇਖ ਤਾੜਨਾ ਕਰਦੇ ਹੋਏ ਆਖਦੇ ਹਨ॥
ਸਤਿਗੁਰੂ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥ 
ਧਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥ 
ਸਾਹਿਬ ਦੀ ਕਦੇ ਬੰਦਗੀ ਨਹੀਂ ਕੀਤੀ, ਕਦੇ ਗੁਰ ਸਬਦੁ ਰਾਹੀਂ ਦਿੱਤੀ ਸਿਖਿਆ ਨੂੰ ਹਿਰਦੇ ਵਿਚ ਧਾਰਿਆ ਨਹੀਂ॥
ਫਿਰ ਅਜਿਹਾ ਜੀਵਨ ਘਿਰਣਾ ਲਾਇਕ ਹੈ,ਸੰਸਾਰ ਉਤੇ ਆਉਣ ਕਿਸ ਅਰਥ ਹੈ?
ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥
ਹੋਣਾ ਤਾ ਇਹ ਚਾਹੀਦਾ ਸੀ ਕੇ ਗੁਰ ਮਤਿ ਦਾ ਧਾਰਨੀ ਹੋ ਹਿਰਦੇ ਵਿਚ ਨਿਰਮਲ ਭਉ ਪੈਦਾ ਕਰਦਾ ਅਤੇ ਗੁਰ ਸਬਦੁ ਦੀਆ ਸਿਖਿਆਵਾਂ ਪ੍ਰਤੀ ਪ੍ਰੇਮ ਭਾਉ ਰੱਖਦਾ॥
ਨਾਉ ਮਿਲੈ ਧੁਰਿ ਲਿਖਿਆ ਜਨ ਨਾਨਕ ਪਾਰਿ ਉਤਾਰਿ ॥੧੩॥
ਨਾਨਕ ਤਾ ਸਮਝਾਣਾ ਕਰਦਾ ਹੈ ਕੇ ਕਰਮ ਖੇਤਰ ਵਿਚਲੀ ਬੰਦਗੀ ਨੂੰ ਵੇਖ ਸਾਹਿਬ ਗੁਣਾ ਰੂਪੀ ਨਾਮੁ ਦੀ ਦਾਤ ਜੀਵ ਨੂੰ ਦਿੰਦਾ ਹੈ,ਜਿਸਦੇ ਫਲਸਰੂਪ ਭਵ ਜਲ ਤੂੰ ਪਾਰ ਉਤਾਰਾ ਹੋਂਦਾ ਹੈ ॥
ਧੰਨਵਾਦ

No comments:

Post a Comment