Monday, November 21, 2016

ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥

ਗੁਰਬਾਣੀ ਵਿਚ ਗੁਰੂ ਜੀ ਇਕ ਠਾਇ ਇਕ ਖੇਡ ਦਾ ਜਿਕਰ ਕਰਦੇ ਹੋਏ ਪਦ ਵਰਤਦੇ ਹਨ ਕੇ
''ਖੂੰਡੀ ਦੀ ਖੇਡਾਰੀ''
ਅੱਜ ਕੱਲ ਇਸ ਖੇਡ ਨੂੰ POLO ਦੇ ਨਾਮ ਜਾਣਿਆ ਜਾਂਦਾ ਹੈ ਇਸ ਵਿਚ ਘੋੜ ਸਵਾਰੀ ਕਰਦੇ ਹੋਏ ਹਾਕੀ ਦੇ ਵਾਂਗ ਖੇਲਿਆ ਜਾਂਦਾ ਹੈ॥
ਪਰ ਇਥੇ ਜੋ ਸਮਝਣ ਵਾਲੀ ਗੱਲ ਹੈ ਕੇ ਗੇਂਦ ਜਦ ਤੱਕ ਖੂੰਡੀ (ਹਾਕੀ ਸਟਿਕ) ਨੂੰ ਆਪਾ ਸਮਰਪਣ ਕਰਕੇ ਉਸਦੀ ਰਜਾ ਵਿਚ ਨਹੀਂ ਚਲਦੀ ਤਦ ਤੱਕ ਕਦੇ ਗੋਲ ਤੱਕ ਨਹੀਂ ਪਹੁੰਚ ਪਾਉਂਦੀ ਹੈ॥
ਇਸੇ ਰਜਾ ਵਿਚ ਚਲ ਮੰਜ਼ਿਲ ਪਾਉਣ ਦੀ ਵਿਧੀ ਨੂੰ ਗੁਰਬਾਣੀ ਵਿਚ ਇੰਝ ਆਖਿਆ ਹੈ ਕੇ
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ 
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥
ਗੁਰੂ ਅਗੇ ਮੱਤ ਰੂਪੀ ਗੇਂਦ ਦਾ ਸਮਰਪਣ ਜਦ ਤੱਕ ਅਸੀਂ ਨਹੀਂ ਕਰਦੇ ਮਿਲਾਪ ਰੂਪੀ ਗੋਲ ਦਾ ਹੋਣਾ ਅਸੰਭਵ ਹੈ॥
ਦੂਜੇ ਪਾਸੇ ਇਹ ਵੀ ਧਿਆਨ ਰੱਖਣਾ ਹੋਵੇਗਾ ਕੇ..
ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ ॥ 
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥੧॥ 
ਆਪਾ ਸਰਬ ਕਲਾ ਸਮਰਥ ਨੂੰ ਸੌਂਪਣਾ ਹੈ ॥ਕਿਉਂਕਿ ਖੂੰਡੀਆ ਵਾਲੇ ਅੱਜ ਕੱਲ ਭੇਖੀ ਵੀ ਬਹੁਤ ਤੁਰੇ ਫਿਰਦੇ ਹਨ॥ਜੋ ਤੁਹਾਡੀ ਮੱਤ ਰੂਪੀ ਗੇਂਦ ਨਾਲ ਖੇਲਣ ਗਏ ਤਾ ਜਰੂਰ ਪਰ ਕਦੇ ਕਿਸੇ ਗੋਲ ਤੱਕ ਨਹੀਂ ਖੜਨਗੇ॥ਬਸ ਆਪਣੇ ਆਲੇ ਦੁਆਲੇ ਘਮਾਉਂਦੇ ਰਹਿਣਗੇ॥
ਅਜਿਹਾ ਬਾਰੇ ਹੀ ਪੂਰਾ ਸਲੋਕ ਹੈ..
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥ 
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥੨॥
ਖਿਡਾਰੀ ਹੋਣ ਖੂੰਡੀ ਦੇ ਪਰ ਹੱਥਾਂ ਵਿਚ ਬੰਦੂਕ ਦੇ ਹੱਥੇ ਫੜ੍ਹੀ ਰੱਖਣ॥ਉਡਾਰੀ ਕੁੱਕੜ ਵਾਲੀ ਮਾਰਨੀ ਆਉਂਦੀ ਹੋਵੇ ਤੇ ਫੜ੍ਹਾ ਹੰਸ ਨਾਲ ਉਡਣ ਦੀਆ ਮਾਰਦੇ ਹੋਣ॥
ਧੰਨਵਾਦ

No comments:

Post a Comment