Sunday, November 13, 2016

ਜਗਤ ਗੁਰੂ

ਸੰਸਾਰ ਉਤੇ ਸ਼ਾਇਦ ਹੀ ਕੋਈ ਹੋਰ ਰਹਿਬਰ ਹੋਇਆ ਹੋਵੇ ਜੋ ਗੁਰੂ ਨਾਨਕ ਜੀ ਦੀ ਤਰ੍ਹਾਂ ਹਰ ਫਿਰਕੇ ਵੱਲੋਂ ਸਤਕਾਰਿਆ ਅਤੇ ਅਪਣਾਇਆ ਗਿਆ ਹੋਵੇ॥
ਰਤਾ ਕੋ ਠਰੱਮੇ ਨਾਲ ਸੋਚਣ ਤੇ ਪਤਾ ਲੱਗਦਾ ਹੈ ਕੇ ਇਸਦੇ ਪਿੱਛੇ ਕਾਰਣ ਰਿਹਾ ਕੇ.
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ 
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ 
ਗੁਰੂ ਨਾਨਕ ਜੀ ਨੇ ਕਿਸੇ ਵਿਸ਼ੇਸ ਖਿੱਤੇ ਦੇ ਲੋਕਾਂ ਜਾ ਕਿਸੇ ਵਿਸ਼ੇਸ ਜਾਤੀ ਆਦਿਕ ਲਈ ਸੀਮਤ ਪੁਕਾਰ ਸਾਹਿਬ ਅਗੇ ਨਹੀਂ ਕੀਤੀ ਸਗੋਂ ਆਖਿਆ'''ਜਗਤੁ ਜਲੰਦਾ ਰਖਿ ਲੈ'''॥
ਬਸ ਇਸੇ ਕਰਕੇ ਗੁਰੂ ਨਾਨਕ ਜੀ ਨੂੰ ਜਗਤ ਗੁਰੂ ਆਖਿਆ ਜਾਂਦਾ ਹੈ॥ਗੁਰੂ ਨਾਨਕ ਜੀ ਨੇ ਸਮਾਜ ਵੱਲੋ ਲਤਾੜਿਆ ਨੂੰ ਗੱਲ ਲਾਇਆ ਤੇ ਆਖਿਆ...
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ 
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
ਬਾਬੇ ਨੇ ਕੇਵਲ '''ਨਾਨਕੁ ਤਿਨ ਕੈ ਸੰਗਿ ਸਾਥਿ'' ਆਖਿਆ ਹੀ ਨਹੀਂ ਸਗੋਂ ਜੀਵਨ ਕਾਲ ਵਿਚ ਕਮਾ ਕੇ ਵਿਖਾਇਆ ਅਤੇ ਕਮਾਉਣ ਦਾ ਉਪਦੇਸ਼ ਕੀਤਾ॥
ਗੁਰੂ ਬਾਬੇ ਨੇ ਇਹ ਪਰਮਪਰਾ ਤੋੜੀ ਕੇ ਕੋਈ ਉੱਚੀ ਕੁਲ ਜਾਤ ਵਿਚ ਜਨਮ ਲੈਣ ਨਾਲ ਮਹਾਨ ਹੋ ਜਾਂਦਾ ਹੈ ਅਤੇ ਨੀਵੀ ਜਾਤ ਵਿਚ ਜੰਮ ਨੀਵਾਂ ਹੋ ਜਾਂਦਾ ਹੈ,ਸਗੋਂ ਭਾਈ ਗੁਰਦਾਸ ਜੀ ਦੀ ਵਾਰ ਵਿਚ ਇਕ ਥਾਂ ਜਿਕਰ ਆਉਂਦਾ ਹੈ...
ਪੁਛਨਿ ਫੋਲ ਕਤਾਬ ਨੂੰ ਹਿੰਦੂ ਵਡਾ ਕਿ ਮੁਸਲਮਾਨੋਈ ?
ਬਾਬਾ ਆਖੇ ਹਾਜੀਆ ਸੁਭ ਅਮਲਾ ਬਾਝਹੁ ਦੋਨੋ ਰੋਈ ॥
ਇਸੇ ਅਮਲਾ ਨੂੰ ਮੁਖ ਗੁਰੂ ਨਾਨਕ ਜੀ ਨੇ ਗੁਰਮਤਿ ਦਾ ਸਿਧਾਂਤ ਸੰਸਾਰ ਨੂੰ ਦਿੰਦੇ ਹੋਏ ਆਖ ਦਿੱਤਾ..
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥ 
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਗੁਰੂ ਬਾਬੇ ਨੇ ਦੇਹ ਨੂੰ ਇਕ ਸਾਧਨ ਘੋਸ਼ਿਤ ਕਰ ਕਰਮ ਨੂੰ ਸੁਕਰਮ ਬਣਾਉਣ ਉਤੇ ਜ਼ੋਰ ਦਿੱਤਾ॥
ਕਰਮੀ ਨੂੰ ਸੁਕਰਮੀ ਬਣਾਉਣ ਲਈ ਗੁਰਬਾਣੀ ਰੂਪੀ ਉਪਦੇਸ਼ ਸਿੱਖ ਦੀ ਝੋਲੀ ਵਿਚ ਪਾ ਦਿੱਤਾ ਅਤੇ ਕਿਉਂ ਜੀ ਗੁਰੂ ਬਾਬਾ ਜਗਤ ਗੁਰੂ ਹੈ ਇਸਲਈ ਇਹ ਸਿੱਖ ਸੁਰਤ ਨੂੰ ਆਖਿਆ ਤਾ ਜੋ ਗੁਰਬਾਣੀ ਉਪਦੇਸ਼ ਕਿਸੇ ਵਿਸ਼ੇਸ ਦਿੱਖ ਤੱਕ ਸੀਮਤ ਨਾਂਹ ਰਹਿ ਸਰਬ ਸਾਂਝਾ ਹੋਵੇ॥
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥
ਧੰਨਵਾਦ

No comments:

Post a Comment