Wednesday, November 9, 2016

ਹਰਿ ਬਿਨੁ ਕਉਨੁ ਸਹਾਈ ਮਨ ਕਾ ॥

ਬੀਤੇ ਕੱਲ ਦੇ ਸਲੋਕ ਦੀ ਵਿਚਾਰ ਵਿਚ ਇਕ ਪੰਗਤੀ ਆਈ ਕੇ..
ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥
ਜੇ ਦਿਲ ਵਿਚ ਤਮੰਨਾ ਹੋਵੇ ਕੇ ਅਜਿਹਾ ਕਿਉ ਤਾ ਸਾਰੰਗ ਰਾਗ ਵਿਚ ਦਰਜ ਕਬੀਰ ਜੀ ਦਾ ਇਕ ਸਬਦੁ ਵਿਚਾਰਨ ਯੋਗ ਹੈ ਜਿਥੇ ਕਬੀਰ ਤਿੰਨ ਤਿੰਨ ਮਿਥਿਆ ਰੂਪੀ ਆਸਰਿਆ ਦੀ ਗੱਲ ਕਰਦੇ ਹਨ॥ਕਬੀਰ ਜੀ ਆਖਦੇ ਹਨ...
ਹਰਿ ਬਿਨੁ ਕਉਨੁ ਸਹਾਈ ਮਨ ਕਾ ॥ 
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥੧॥ ਰਹਾਉ ॥ 
ਭਾਈ ਸਾਹਿਬ ਤੂੰ ਬਿਨ੍ਹਾ ਕੋਈ ਮਨ ਦਾ ਅਸਲ ਸਹਾਈ ਨਹੀਂ ਹੈ॥
ਜੇ ਤੂੰ ਸੋਚਦਾ ਹੈ ਕੇ ਤੇਰੇ ਮਾਤਾ ਪਿਤਾ ਭੈਣ ਭਰਾ ਧੀਆਂ ਪੁੱਤ ਜਾ ਤੇਰੀ ਇਸਤਰੀ ਤੇਰੇ ਅਸਲ ਸਹਾਈ ਹਨ ਤਾ ਇਹ ਭਰਮ ਹੈ, ਇਹ ਸਾਰਿਆਂ ਦਾ ਹਿੱਤ ਛੱਲ ਹੈ ਕਿਉਕਿ ਇਹਨਾਂ ਰਿਸ਼ਤਿਆਂ ਦੀ ਨੀਂਹ ਪਦਾਰਥੀ ਮੋਹ ਉਤੇ ਖੜੀ ਹੈ॥
ਆਗੇ ਕਉ ਕਿਛੁ ਤੁਲਹਾ ਬਾਂਧਹੁ ਕਿਆ ਭਰਵਾਸਾ ਧਨ ਕਾ ॥
ਸਾਹਿਬ ਨਾਲ ਇਕਮਿਕਤਾ ਪਾਉਣ ਲਈ ਜੇ ਤੂੰ ਜੋੜੀ ਧਨ ਦੌਲਤ ਉਤੇ ਆਸ ਲਾਈ ਬੈਠਾ ਹੈ ਤਾ ਇਕ ਗੱਲ ਜਾਣ ਲੈ ਇਹ ਧਨ ਪਦਾਰਥ ਕਦੀ ਕਿਸੇ ਦੇ ਸਦਾ ਲਈ ਨਹੀ ਹੋਏ॥ਇਹ ਮਿਲਾਪ ਦਾ ਸਾਧਨ ਨਹੀਂ ਬਣਨੇ॥
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥੧॥
ਤੀਜੇ ਨੰਬਰ ਉਤੇ ਜੇ ਤੂੰ ਆਪਣੀ ਜੁਆਨੀ ਆਦਿਕ ਦੇ ਮਾਨ ਵਿਚ ਬੈਠਾ ਹੈ ਤਾ ਜਾਣ ਲੈ ਇਹ ਸਰੀਰ ਤਾ ਕੱਚੀ ਗਾਗਰ ਹੈ ਉਹ ਹੀ ਪਾਣੀ ਵਿਚ ਪਈ ਹੋਈ ਕਿੰਨੀ ਕੋ ਚਿਰ ਟਿਕੇਗੀ, ਬਸ ਇਕ ਠਣਕੇ ਦੋ ਲੋੜ ਹੈ ਤੇ ਸਭ ਖਤਮ॥
((ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥))
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥ 
ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੂ ਬਨ ਕਾ ॥੨॥੧॥੯॥
ਕਬੀਰ ਤਾ ਇਹ ਹੀ ਸਮਝਾਉਣਾ ਕਰਦਾ ਹੈ ਕੇ ਹੇ ਸੰਤ ਜਾਣੋ ਇਹ ਮਨ ਕਿਸੇ ਜੰਗਲ ਦੇ ਪੰਛੀ ਦੀ ਨਿਆਈ ਹੈ, ਜੇ ਸੱਚ ਨਾਲ ਮਿਲਾਪ ਪਾ ਧਰਮ ਰੂਪੀ ਫਲ ਪਾਉਣਾ ਹੈ ਤਾ ਇਸ ਲਈ ਅਸਲ ਥਾਂ ਸਾਧ ਸੰਗਤ ਹੈ॥
ਆਉ ਮਿਲਕੇ ਗੁਰੂ ਅਗੇ ਅਰਦਾਸ ਕਰੀਏ ਕੇ..
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥
ਧੰਨਵਾਦ

No comments:

Post a Comment