Thursday, November 17, 2016

ਗੁਰਮੁਖ ਜਨ ਦੇ ਓਟ ਆਸਰੇ ਬਾਰੇ ਵਿਚਾਰ

ਅੱਜ ਦੇ ਸਲੋਕ ਵਿਚ ਗੁਰੂ ਜੀ ਗੁਰਮੁਖ ਜਨ ਦੇ ਓਟ ਆਸਰੇ ਬਾਰੇ ਸਮਝਾਣਾ ਕਰਦੇ ਹੋਏ ਆਖਦੇ ਹਨ॥ 
ਜਨ ਕੀ ਟੇਕ ਹਰਿ ਨਾਮੁ ਹਰਿ ਬਿਨੁ ਨਾਵੈ ਠਵਰ ਨ ਠਾਉ ॥ 
ਸਾਹਿਬ ਦਾ ਗੁਣਾ ਰੂਪੀ ਨਾਮੁ ਹੀ ਸਾਹਿਬ ਦੇ ਗੁਰਮੁਖ ਜਨਾ ਦਾ ਓਟ ਆਸਰਾ ਹੋਂਦਾ ਹੈ, ਇਸ ਆਸਰੇ ਤੂੰ ਇਲਾਵਾ ਗੁਰਮੁਖ ਜਨਾ ਦੀ ਹੋਰ ਕਿਸੇ ਥਾਂ ਟਿਕਾਣੇ ਉਤੇ ਓਟ ਨਹੀਂ ਹੋਂਦੀ ਹੈ ਭਾਵ ਕੋਈ ਦੂਜਾ ਭਾਉ ਨਹੀਂ ਹੋਂਦਾ॥
ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥
ਮਨ ਨੂੰ ਗੁਰੂ ਦੀ ਮੱਤ ਅਗੇ ਸਮਰਪਣ ਕਰੇਕ ਸਾਹਿਬ ਦਾ ਗੁਣ ਰੂਪੀ ਨਾਮੁ ਹਿਰਦੇ ਘਰ ਵਿਚ ਵੱਸਦਾ ਹੈ ਅਤੇ ਜੀਵਨ ਸਹਿਜ ਵਿਚ ਆ,ਸਹਿਜ ਦੇ ਪੁੰਜ ਸਾਹਿਬ ਵਿਚ ਸਮਾਂ ਜਾਂਦਾ ਹੈ॥
ਵਡਭਾਗੀ ਨਾਮੁ ਧਿਆਇਆ ਅਹਿਨਿਸਿ ਲਾਗਾ ਭਾਉ ॥
ਉਹ ਵੱਡੇ ਭਾਗਾਂ ਵਾਲੇ ਜਨ ਗਿਣੇ ਜਾਂਦੇ ਹਨ ਜਿਨ੍ਹਾਂ ਦੀ ਪਿਆਰ ਰੂਪੀ ਸਾਂਝ ਸਾਹਿਬ ਦੇ ਨਾਮੁ ਨਾਲ ਨਿਰੰਤਰ ਹੋ ਜਾਂਦੀ ਹੈ॥
((ਜਿਵੇ ਗੁਰੂ ਜੀ ਆਖਦੇ ਹਨ -ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥ 
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥))
ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥੨੭॥
ਦਾਸ ਨਾਨਕ ਤਾ ਇਹਨਾਂ ਗੁਰਮੁਖ ਜਨਾ ਦੇ ਪਾਏ ਪੂਰਨਿਆਂ ਤੂੰ ਬਲਿਹਾਰੇ ਜਾਂਦਾ ਹੈ ਜਿਨ੍ਹਾਂ ''ਅਹਿਨਿਸਿ ਲਾਗਾ ਭਾਉ॥
ਧੰਨਵਾਦ

No comments:

Post a Comment