Thursday, November 3, 2016

ਸੰਗਿ ਨ ਕਛੁ ਲੈ ਜਾਇ

ਕਬੀਰ ਜੀ ਜਦ ਮੈ ਮੇਰੀ ਦਾ ਪਸਰਿਆ ਪਸਾਰਾ ਵੇਖਦੇ ਹਨ ਤਾ ਆਖਦੇ ਹਨ ਕੇ...
ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥
ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥੧॥ਰਹਾਉ ॥ 
ਜਿੰਦਗੀ ਦੇ ਮਿਲੇ ਚਾਰ ਦਿਨ ਬੰਦੇ ਨੇ ਮੈ ਮੇਰੀ ਦੀ ਧੌਂਸ ਵਜਾਉਣਾ ਵਿਚ ਹੀ ਕੱਢ ਦਿੱਤੇ॥
ਜੇ ਤੂੰ ਬੰਦਿਆ ਧਨ ਜੋੜ ਜੋੜ ਗੰਢਾ ਬੰਨ ਲੇਵੈ, ਮਿੱਟੀ ਵਿਚ ਛੁਪਾ ਰੱਖੇ (ਅੱਜ ਕੱਲ ਤਾ ਲੋਕੀ ਬੈਂਕਾਂ ਆਦਿਕ ਵਿਚ ਧਨ ਜਮ੍ਹਾ ਕਰ ਰੱਖਦੇ ਹਨ ਪਰ ਪਹਿਲੀਆਂ ਸਮਿਆਂ ਵਿਚ ਧਰਤੀ ਹੇਠ ਦੱਬ ਕੇ ਰੱਖਦੇ ਹੋਂਦੇ ਸੀ))
ਪਰ ਸੱਚ ਤਾ ਇਹ ਹੈ ਕੇ ਜਾਣਾ ਤੈਨੂੰ ਖਾਲੀ ਹੱਥ ਹੀ ਪੈਣਾ ਹੈ॥
ਦਿਹਰੀ ਬੈਠੀ ਮਿਹਰੀ ਰੋਵੈ ਦੁਆਰੈ ਲਉ ਸੰਗਿ ਮਾਇ ॥
ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥੧॥ 
ਇੰਨੀ ਭੱਜ ਦੌੜ ਦੇ ਬਾਵਜੂਦ ਅੰਤ ਹੋਣਾ ਕੀ ਹੈ ਕੇ ਤੇਰੀ ਵਹੁਟੀ ਨੇ ਦਲ੍ਹੀਜ਼ ਉਤੇ ਬੈਠ ਰੋਵੇਗੀ ਤੇਰੀ ਮਾਂ ਦਰ ਨਾਲ ਲਗ ਰੋਵੇਗੀ ॥
ਮੜ੍ਹੀਆ ਤੱਕ ਸਾਕ ਸਬੰਧੀ ਜਾਂਦੇ ਹਨ ਪਰ ਤੇਰੇ ਜਿੰਦ ਨੇ ਇਕਲੇ ਹੀ ਸਫ਼ਰ ਕਰਨਾ ਹੋਂਦਾ ਹੈ ਭਾਵ ਤੂੰ ਇੱਕਲਾ ਆਇਆ ਸੀ ਤੇ ਇੱਕਲਾ ਹੀ ਜਾਵੇਗਾ॥
ਵੈ ਸੁਤ ਵੈ ਬਿਤ ਵੈ ਪੁਰ ਪਾਟਨ ਬਹੁਰਿ ਨ ਦੇਖੈ ਆਇ ॥ 
ਕਹਤੁ ਕਬੀਰੁ ਰਾਮੁ ਕੀ ਨ ਸਿਮਰਹੁ ਜਨਮੁ ਅਕਾਰਥੁ ਜਾਇ ॥੨॥੬॥
ਜਿਨ੍ਹਾਂ ਕਰਕੇ ਤੂੰ ਜੀਵਨ ਦਾ ਮਨੋਰਥ ਭੁਲਿਆ ਰਹਿਆ ਉਹ ਧੀਆ ਪੁੱਤ ਉਹ ਧਨ ਦੌਲਤ ਉਹ ਨਗਰ ਸ਼ਹਿਰ ਤੂੰ ਦੁਬਾਰਾ ਨਹੀਂ ਦੇਖ ਪਾਵੇਗਾ॥
ਇਸਲਈ ਕਬੀਰ ਤਾ ਸਮਝਾਉਣਾ ਕਰਦਾ ਹੈ ਬਿਨ੍ਹਾ ਰਮੇ ਰਾਮੁ ਦੇ ਗੁਣ ਚਿੱਤ ਵਿਚ ਧਰਿਆ ਇਹ ਜਨਮ ਨਿਹਫਲ ਚਲਾ ਜਾਂਦਾ ਹੈ॥
ਧੰਨਵਾਦ

No comments:

Post a Comment