Sunday, November 27, 2016

ਹਿਰਦੇ ਦੀ ਮਲ ਕਿਵੇਂ ਦੂਰ ਕੀਤੀ ਜਾਂਦੀ ਹੈ

ਅੱਜ ਦੇ ਸਲੋਕ ਵਿਚ ਗੁਰੂ ਜੀ ਸਮਝਾਣਾ ਕਰਦੇ ਹਨ ਕੇ ਹਿਰਦੇ ਦੀ ਮਲ ਕਿਵੇਂ ਦੂਰ ਕੀਤੀ ਜਾਂਦੀ ਹੈ॥
ਹੋਮ ਜਗ ਸਭਿ ਤੀਰਥਾ ਪੜ੍ਹ੍ਹਿ ਪੰਡਿਤ ਥਕੇ ਪੁਰਾਣ ॥
ਅਨੇਕਾਂ ਹੀ ਤੀਰਥਾਂ ਉਤੇ ਜਾ ਕਈ ਤਰ੍ਹਾਂ ਦੇ ਹੋਮ ਜਗ ਕੀਤੇ॥ਆਪਣੇ ਆਪ ਨੂੰ ਵਿਦਵਾਨ ਅਖਵਾਣ ਵਾਲੇ ਪੁਰਾਣ(ਧਾਰਮਿਕ ਗਰੰਥ) ਆਦਿਕ ਪੜ੍ਹ ਪੜ੍ਹ ਕੇ ਅੱਕ ਗਏ॥
ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥
ਪਰ ਜੀਵਨ ਵਿਉਂਤ ਵਿਚ ਮਾਇਅਕ ਪਦਾਰਥਾਂ ਦੀ ਜਕੜ ਜਿਉ ਦੀ ਤਿਉ ਰਹੀ ਅਤੇ ਇਸ ਜਕੜ ਕਰਕੇ ਪਲ ਪਲ ਆਤਮਿਕ ਮਉਤ ਨਾਲ ਵਾਹ ਪੈ ਰਿਹਾ ਹੈ॥
ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥
ਜਦ ਕਰਮ ਖੇਤਰ ਉਤੇ ਨਦਰਿ ਹੋਂਦੀ ਹੈ ਤੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾ ਇਹ ਮਾਇਆ ਦੀ ਜਕੜ ਰੂਪੀ ਮਲ ਉਤਰ ਜਾਂਦੀ ਹੈ ਅਤੇ ਨਿਰਮਲ ਹੋਇਆ ਹਿਰਦਾ ਅਕਾਲ ਪੁਰਖ ਦੀ ਬੰਦਗੀ ਵਿਚ ਜੁੜ ਜਾਂਦਾ ਹੈ॥
ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥
ਦਾਸ ਨਾਨਕ ਉਹਨਾਂ ਗੁਰ ਸੰਗੀਆਂ ਤੂੰ ਕੁਰਬਾਨ ਜਾਂਦਾ ਹੈ ਜਿਨ੍ਹਾਂ ਨਿਰਮਲ ਹਿਰਦੇ ਨਾਲ ਸਾਹਿਬ ਦੀ ਬੰਦਗੀ ਰੂਪੀ ਸੇਵਾ ਕੀਤੀ ਹੈ॥
ਧੰਨਵਾਦ

No comments:

Post a Comment